ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 438
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਆਸਾਮਹਲਾਛੰਤਘਰੁ
ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
Raag Aasaa, First Mahalaa, Chhant, Second House:
रागु आसा महला १ छंत घरु २ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਤੂੰਸਭਨੀਥਾਈਜਿਥੈਹਉਜਾਈਸਾਚਾਸਿਰਜਣਹਾਰੁਜੀਉ
ਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ।
You are everywhere, wherever I go, O True Creator Lord.
तूं सभनी थाई जिथै हउ जाई साचा सिरजणहारु जीउ ॥
LINE 04
ਸਭਨਾਕਾਦਾਤਾਕਰਮਬਿਧਾਤਾਦੂਖਬਿਸਾਰਣਹਾਰੁਜੀਉ
ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ।
You are the Giver of all, the Architect of Destiny, the Dispeller of distress.
सभना का दाता करम बिधाता दूख बिसारणहारु जीउ ॥
LINE 05
ਦੂਖਬਿਸਾਰਣਹਾਰੁਸੁਆਮੀਕੀਤਾਜਾਕਾਹੋਵੈ
ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ।
The Lord Master is the Dispeller of distress; all that happens is by His doing.
दूख बिसारणहारु सुआमी कीता जा का होवै ॥
LINE 06
ਕੋਟਕੋਟੰਤਰਪਾਪਾਕੇਰੇਏਕਘੜੀਮਹਿਖੋਵੈ
ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇਕ ਪਲਕ ਵਿਚ ਨਾਸ ਕਰ ਦੇਂਦਾ ਹੈ।
Millions upon millions of sins, He destroys in an instant.
कोट कोटंतर पापा केरे एक घड़ी महि खोवै ॥
LINE 07
ਹੰਸਸਿਹੰਸਾਬਗਸਿਬਗਾਘਟਘਟਕਰੇਬੀਚਾਰੁਜੀਉ
ਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਿਖਿੱਧ ਤੋਂ ਨਿਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ।
He calls a swan a swan, and a crane a crane; He contemplates each and every heart.
हंस सि हंसा बग सि बगा घट घट करे बीचारु जीउ ॥
LINE 08
ਤੂੰਸਭਨੀਥਾਈਜਿਥੈਹਉਜਾਈਸਾਚਾਸਿਰਜਣਹਾਰੁਜੀਉ॥॥
ਹੇ ਪ੍ਰਭੂ! ਮੈਂ ਜਿਥੇ ਭੀ ਜਾਂਦਾ ਹਾਂ, ਤੂੰ ਹਰ ਥਾਂ ਮੌਜੂਦ ਹੈਂ ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੧॥
You are everywhere, wherever I go, O True Creator Lord. ||1||
तूं सभनी थाई जिथै हउ जाई साचा सिरजणहारु जीउ ॥१॥
LINE 09
ਜਿਨੑਇਕਮਨਿਧਿਆਇਆਤਿਨੑਸੁਖੁਪਾਇਆਤੇਵਿਰਲੇਸੰਸਾਰਿਜੀਉ
ਜਿਨ੍ਹਾਂ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ, ਪਰ ਅਜੇਹੇ ਬੰਦੇ ਸੰਸਾਰ ਵਿਚ ਵਿਰਲੇ ਵਿਰਲੇ ਹਨ।
Those who meditate on Him single-mindedly obtain peace; how rare are they in this world.
जिन इक मनि धिआइआ तिन सुखु पाइआ ते विरले संसारि जीउ ॥
LINE 10
ਤਿਨਜਮੁਨੇੜਿਆਵੈਗੁਰਸਬਦੁਕਮਾਵੈਕਬਹੁਆਵਹਿਹਾਰਿਜੀਉ
ਜੇਹੜਾ ਜੇਹੜਾ ਬੰਦਾ ਗੁਰੂ ਦਾ ਸ਼ਬਦ ਕਮਾਂਦਾ ਹੈ (ਭਾਵ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਂਦਾ ਹੈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਉਹਨਾਂ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ) ਉਹ ਕਦੇ ਭੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ।
The Messenger of Death does not draw near those who live the Guru's Teachings; they never return defeated.
तिन जमु नेड़ि न आवै गुर सबदु कमावै कबहु न आवहि हारि जीउ ॥
LINE 11
ਤੇਕਬਹੁਹਾਰਹਿਹਰਿਹਰਿਗੁਣਸਾਰਹਿਤਿਨੑਜਮੁਨੇੜਿਆਵੈ
ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿਚ ਵਸਾਂਦੇ ਹਨ, ਉਹ (ਵਿਕਾਰਾਂ ਦੇ ਟਾਕਰੇ ਤੇ) ਕਦੇ ਹਾਰਦੇ ਨਹੀਂ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।
Those who appreciate the Glorious Praises of the Lord, Har, Har, never suffer defeat; the Messenger of Death does not even approach them.
ते कबहु न हारहि हरि हरि गुण सारहि तिन जमु नेड़ि न आवै ॥
LINE 12
ਜੰਮਣੁਮਰਣੁਤਿਨੑਾਕਾਚੂਕਾਜੋਹਰਿਲਾਗੇਪਾਵੈ
ਜੇਹੜੇ ਬੰਦੇ ਪਰਮਾਤਮਾ ਦੀ ਚਰਨੀਂ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Birth and death are ended for those who are attached to the feet of the Lord.
जंमणु मरणु तिना का चूका जो हरि लागे पावै ॥
LINE 13
ਗੁਰਮਤਿਹਰਿਰਸੁਹਰਿਫਲੁਪਾਇਆਹਰਿਹਰਿਨਾਮੁਉਰਧਾਰਿਜੀਉ
ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਨੇ ਪ੍ਰਭੂ-ਨਾਮ ਦਾ ਰਸ ਚੱਖਿਆ ਹੈ, ਨਾਮ-ਫਲ ਪ੍ਰਾਪਤ ਕੀਤਾ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ,
Through the Guru's Teachings, they obtain the sublime essence of the Lord, and the fruit of the Lord; they enshrine the Name of the Lord, Har, Har, in their hearts.
गुरमति हरि रसु हरि फलु पाइआ हरि हरि नामु उर धारि जीउ ॥
LINE 14
ਜਿਨੑਇਕਮਨਿਧਿਆਇਆਤਿਨੑਸੁਖੁਪਾਇਆਤੇਵਿਰਲੇਸੰਸਾਰਿਜੀਉ॥॥
ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ। ਪਰ ਅਜੇਹੇ ਬੰਦੇ ਜਗਤ ਵਿਚ ਵਿਰਲੇ ਵਿਰਲੇ ਹੀ ਹਨ ॥੨॥
Those who meditate on Him single-mindedly obtain peace; how rare are they in this world. ||2||
जिन इक मनि धिआइआ तिन सुखु पाइआ ते विरले संसारि जीउ ॥२॥
LINE 15
ਜਿਨਿਜਗਤੁਉਪਾਇਆਧੰਧੈਲਾਇਆਤਿਸੈਵਿਟਹੁਕੁਰਬਾਣੁਜੀਉ
ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿਤਾ ਹੈ।
He who created the world and assigned all to their tasks - unto Him I am a sacrifice.
जिनि जगतु उपाइआ धंधै लाइआ तिसै विटहु कुरबाणु जीउ ॥
LINE 16
ਤਾਕੀਸੇਵਕਰੀਜੈਲਾਹਾਲੀਜੈਹਰਿਦਰਗਹਪਾਈਐਮਾਣੁਜੀਉ
ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਇਹੀ ਲਾਭ ਜਗਤ ਵਿਚੋਂ ਖੱਟਣਾ ਚਾਹੀਦਾ ਹੈ, (ਇਸ ਤਰ੍ਹਾਂ) ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ।
So serve Him, and gather profit, and you shall obtain honor in the Court of the Lord.
ता की सेव करीजै लाहा लीजै हरि दरगह पाईऐ माणु जीउ ॥
LINE 17
ਹਰਿਦਰਗਹਮਾਨੁਸੋਈਜਨੁਪਾਵੈਜੋਨਰੁਏਕੁਪਛਾਣੈ
ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ।
That humble being, who recognizes the One Lord alone, obtains honor in the Court of the Lord.
हरि दरगह मानु सोई जनु पावै जो नरु एकु पछाणै ॥
LINE 18
ਓਹੁਨਵਨਿਧਿਪਾਵੈਗੁਰਮਤਿਹਰਿਧਿਆਵੈਨਿਤਹਰਿਗੁਣਆਖਿਵਖਾਣੈ
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਮਾਨੋ) ਜਗਤ ਦੇ ਨੌ ਹੀ ਖ਼ਜ਼ਾਨੇ ਹਾਸਲ ਕਰਦਾ ਹੈ।
One who meditates on the Lord, through the Guru's Teachings, obtains the nine treasures; he chants and repeats continually the Glorious Praises of the Lord.
ओहु नव निधि पावै गुरमति हरि धिआवै नित हरि गुण आखि वखाणै ॥
LINE 19
ਅਹਿਨਿਸਿਨਾਮੁਤਿਸੈਕਾਲੀਜੈਹਰਿਊਤਮੁਪੁਰਖੁਪਰਧਾਨੁਜੀਉ
ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ।
Day and night, take the Naam, the Name of the Lord, the most sublime Primal Being.
अहिनिसि नामु तिसै का लीजै हरि ऊतमु पुरखु परधानु जीउ ॥
LINE 20
ਜਿਨਿਜਗਤੁਉਪਾਇਆਧੰਧੈਲਾਇਆਹਉਤਿਸੈਵਿਟਹੁਕੁਰਬਾਨੁਜੀਉ॥॥
ਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਰੱਖਿਆ ਹੈ ॥੩॥
The One who created the world and assigned all to their tasks - I am a sacrifice to Him. ||3||
जिनि जगतु उपाइआ धंधै लाइआ हउ तिसै विटहु कुरबानु जीउ ॥३॥
LINE 21
ਨਾਮੁਲੈਨਿਸਿਸੋਹਹਿਤਿਨਸੁਖਫਲਹੋਵਹਿਮਾਨਹਿਸੇਜਿਣਿਜਾਹਿਜੀਉ
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ (ਲੋਕ ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ।
Those who chant the Naam look beautiful; they obtain the fruit of peace. Those who believe in the Name win the game of life.
नामु लैनि सि सोहहि तिन सुख फल होवहि मानहि से जिणि जाहि जीउ ॥
LINE 22
ਤਿਨਫਲਤੋਟਿਆਵੈਜਾਤਿਸੁਭਾਵੈਜੇਜੁਗਕੇਤੇਜਾਹਿਜੀਉ
ਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ।
Their blessings are not exhausted, if it pleases the Lord, even though numerous ages may pass.
तिन फल तोटि न आवै जा तिसु भावै जे जुग केते जाहि जीउ ॥
LINE 23
ਜੇਜੁਗਕੇਤੇਜਾਹਿਸੁਆਮੀਤਿਨਫਲਤੋਟਿਆਵੈ
ਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ।
Even though numerous ages may pass, O Lord Master, their blessings are not exhausted.
जे जुग केते जाहि सुआमी तिन फल तोटि न आवै ॥
LINE 24
ਤਿਨੑਜਰਾਮਰਣਾਨਰਕਿਪਰਣਾਜੋਹਰਿਨਾਮੁਧਿਆਵੈ
ਜੇਹੜਾ ਜੇਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਉੱਚੀ ਆਤਮਕ ਅਵਸਥਾ ਨੂੰ ਨਾਹ ਬੁਢੇਪਾ ਆਉਂਦਾ ਹੈ ਨਾਹ ਮੌਤ ਆਉਂਦੀ ਹੈ, ਉਹ ਕਦੇ ਨਰਕ ਵਿਚ ਨਹੀਂ ਪੈਂਦੇ।
They do not age, they do not die and fall into hell, if they meditate on the Naam, the Name of the Lord.
तिन जरा न मरणा नरकि न परणा जो हरि नामु धिआवै ॥
LINE 25
ਹਰਿਹਰਿਕਰਹਿਸਿਸੂਕਹਿਨਾਹੀਨਾਨਕਪੀੜਖਾਹਿਜੀਉ
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਹਨ (ਭਾਵ, ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਸੁੱਕਦਾ ਨਹੀਂ) ਉਹ ਕਦੇ ਦੁੱਖੀ ਨਹੀਂ ਹੁੰਦੇ।
Those who chant the Lord's Name, Har, Har, do not wither, O Nanak; they are not afflicted by pain.
हरि हरि करहि सि सूकहि नाही नानक पीड़ न खाहि जीउ ॥
LINE 26
ਨਾਮੁਲੈਨਿੑਸਿਸੋਹਹਿਤਿਨੑਸੁਖਫਲਹੋਵਹਿਮਾਨਹਿਸੇਜਿਣਿਜਾਹਿਜੀਉ੪੧੪॥॥॥॥
ਜੇਹੜੇ ਮਨੁੱਖ ਨਾਮ ਸਿਮਰਦੇ ਹਨ ਉਹ (ਲੋਕ- ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, ਉਹ (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ॥੪॥੧॥੪॥
Those who chant the Naam look beautiful; they obtain the fruit of peace. Those who believe in the Name win the game of life. ||4||1||4||
नामु लैनि सि सोहहि तिन सुख फल होवहि मानहि से जिणि जाहि जीउ ॥४॥१॥४॥
LINE 27
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 28
ਆਸਾਮਹਲਾਛੰਤਘਰੁ
ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
Aasaa, First Mahalaa, Chhant, Third House:
आसा महला १ छंत घरु ३ ॥
LINE 29
ਤੂੰਸੁਣਿਹਰਣਾਕਾਲਿਆਕੀਵਾੜੀਐਰਾਤਾਰਾਮ
ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ?
Listen, O black deer: why are you so attached to the orchard of passion?
तूं सुणि हरणा कालिआ की वाड़ीऐ राता राम ॥
LINE 30
ਬਿਖੁਫਲੁਮੀਠਾਚਾਰਿਦਿਨਫਿਰਿਹੋਵੈਤਾਤਾਰਾਮ
(ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ।
The fruit of sin is sweet for only a few days, and then it grows hot and bitter.
बिखु फलु मीठा चारि दिन फिरि होवै ताता राम ॥
LINE 31
ਫਿਰਿਹੋਇਤਾਤਾਖਰਾਮਾਤਾਨਾਮਬਿਨੁਪਰਤਾਪਏ
ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ।
That fruit which intoxicated you has now become bitter and painful, without the Naam.
फिरि होइ ताता खरा माता नाम बिनु परतापए ॥