ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 442
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਚੇਮੇਰੇਸਾਹਿਬਾਸਚੀਤੇਰੀਵਡਿਆਈ
ਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ।
O My True Lord Master, True is Your glorious greatness.
सचे मेरे साहिबा सची तेरी वडिआई ॥
LINE 02
ਤੂੰਪਾਰਬ੍ਰਹਮੁਬੇਅੰਤੁਸੁਆਮੀਤੇਰੀਕੁਦਰਤਿਕਹਣੁਜਾਈ
ਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ।
You are the Supreme Lord God, the Infinite Lord and Master. Your creative power cannot be described.
तूं पारब्रहमु बेअंतु सुआमी तेरी कुदरति कहणु न जाई ॥
LINE 03
ਸਚੀਤੇਰੀਵਡਿਆਈਜਾਕਉਤੁਧੁਮੰਨਿਵਸਾਈਸਦਾਤੇਰੇਗੁਣਗਾਵਹੇ
ਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
True is Your glorious greatness; when You enshrine it within the mind, one sings Your Glorious Praises forever.
सची तेरी वडिआई जा कउ तुधु मंनि वसाई सदा तेरे गुण गावहे ॥
LINE 04
ਤੇਰੇਗੁਣਗਾਵਹਿਜਾਤੁਧੁਭਾਵਹਿਸਚੇਸਿਉਚਿਤੁਲਾਵਹੇ
ਪਰ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ।
He sings Your Glorious Praises, when it is pleasing to You, O True Lord; he centers his consciousness on You.
तेरे गुण गावहि जा तुधु भावहि सचे सिउ चितु लावहे ॥
LINE 05
ਜਿਸਨੋਤੂੰਆਪੇਮੇਲਹਿਸੁਗੁਰਮੁਖਿਰਹੈਸਮਾਈ
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ।
One whom You unite with Yourself, as Gurmukh, remains absorbed in You.
जिस नो तूं आपे मेलहि सु गुरमुखि रहै समाई ॥
LINE 06
ਇਉਕਹੈਨਾਨਕੁਸਚੇਮੇਰੇਸਾਹਿਬਾਸਚੀਤੇਰੀਵਡਿਆਈ੧੦੨੭੫੨੭॥॥॥॥॥॥॥
(ਤੇਰਾ ਦਾਸ) ਨਾਨਕ ਇਉਂ ਆਖਦਾ ਹੈ-ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ॥੧੦॥੨॥੭॥੫॥੨॥੭॥
Thus says Nanak: O my True Lord Master, True is Your Glorious Greatness. ||10||2||7||5||2||7||
इउ कहै नानकु सचे मेरे साहिबा सची तेरी वडिआई ॥१०॥२॥७॥५॥२॥७॥
LINE 07
ਰਾਗੁਆਸਾਛੰਤਮਹਲਾਘਰੁ
ਰਾਗ ਆਸਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
Raag Aasaa, Chhant, Fourth Mahalaa, First House:
रागु आसा छंत महला ४ घरु १ ॥
LINE 08
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 09
ਜੀਵਨੋਮੈਜੀਵਨੁਪਾਇਆਗੁਰਮੁਖਿਭਾਏਰਾਮ
ਮੈਨੂੰ ਆਤਮਕ ਜੀਵਨ ਲੱਭ ਪਿਆ ਮੈਨੂੰ ਆਤਮਕ ਜੀਵਨ ਲੱਭ ਪਿਆ, ਜਦੋਂ ਗੁਰੂ ਦੀ ਸਰਨ ਪਿਆਂ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ।
Life - I have found real life, as Gurmukh, through His Love.
जीवनो मै जीवनु पाइआ गुरमुखि भाए राम ॥
LINE 10
ਹਰਿਨਾਮੋਹਰਿਨਾਮੁਦੇਵੈਮੇਰੈਪ੍ਰਾਨਿਵਸਾਏਰਾਮ
ਹੁਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ, ਗੁਰੂ ਨੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ।
The Lord's Name - He has given me the Lord's Name, and enshrined it within my breath of life.
हरि नामो हरि नामु देवै मेरै प्रानि वसाए राम ॥
LINE 11
ਹਰਿਹਰਿਨਾਮੁਮੇਰੈਪ੍ਰਾਨਿਵਸਾਏਸਭੁਸੰਸਾਦੂਖੁਗਵਾਇਆ
(ਜਦੋਂ ਦਾ ਗੁਰੂ ਨੇ) ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ ਮੈਂ ਆਪਣਾ ਹਰੇਕ ਸਹਮ ਹਰੇਕ ਦੁੱਖ ਮੁਕਾ ਬੈਠਾ ਹਾਂ।
He has enshrined the Name of the Lord, Har, Har within my breath of life, and all my doubts and sorrows have departed.
हरि हरि नामु मेरै प्रानि वसाए सभु संसा दूखु गवाइआ ॥
LINE 12
ਅਦਿਸਟੁਅਗੋਚਰੁਗੁਰਬਚਨਿਧਿਆਇਆਪਵਿਤ੍ਰਪਰਮਪਦੁਪਾਇਆ
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਿਆ ਹੈ ਜੇਹੜਾ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ ਜੇਹੜਾ ਮਨੁੱਖੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਿਮਰਨ ਦਾ ਸਦਕਾ) ਮੈਂ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਮਰਤਬਾ ਹਾਸਲ ਕਰ ਲਿਆ ਹੈ,
I have meditated on the invisible and unapproachable Lord, through the Guru's Word, and I have obtained the pure, supreme status.
अदिसटु अगोचरु गुर बचनि धिआइआ पवित्र परम पदु पाइआ ॥
LINE 13
ਅਨਹਦਧੁਨਿਵਾਜਹਿਨਿਤਵਾਜੇਗਾਈਸਤਿਗੁਰਬਾਣੀ
ਜਦੋਂ ਤੋਂ ਮੈਂ ਸਤਿਗੁਰੂ ਦੀ ਬਾਣੀ ਗਾਣੀ ਸ਼ੁਰੂ ਕੀਤੀ ਹੈ (ਮੇਰੇ ਅੰਦਰ ਆਤਮਕ ਆਨੰਦ ਦੀ ਇਕ ਅਤੁੱਟ ਲਹਰ ਚੱਲ ਪਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ) ਕਦੇ ਨਾਹ ਮੁੱਕਣ ਵਾਲੀ ਸੁਰ ਨਾਲ ਸੰਗੀਤਕ ਸਾਜ ਸਦਾ ਵੱਜਦੇ ਰਹਿੰਦੇ ਹਨ।
The unstruck melody resounds, and the instruments ever vibrate, singing the Bani of the True Guru.
अनहद धुनि वाजहि नित वाजे गाई सतिगुर बाणी ॥
LINE 14
ਨਾਨਕਦਾਤਿਕਰੀਪ੍ਰਭਿਦਾਤੈਜੋਤੀਜੋਤਿਸਮਾਣੀ॥॥
ਹੇ ਨਾਨਕ! ਦਾਤਾਰ ਪ੍ਰਭੂ ਨੇ ਇਹ ਬਖ਼ਸ਼ਸ਼ ਕੀਤੀ ਹੈ, ਹੁਣ ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਟਿਕੀ ਰਹਿੰਦੀ ਹੈ ॥੧॥
O Nanak, God the Great Giver has given me a gift; He has blended my light into the Light. ||1||
नानक दाति करी प्रभि दातै जोती जोति समाणी ॥१॥
LINE 15
ਮਨਮੁਖਾਮਨਮੁਖਿਮੁਏਮੇਰੀਕਰਿਮਾਇਆਰਾਮ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ-ਹੁਦਰੇ ਮਨੁੱਖ 'ਮੇਰੀ ਮਾਇਆ, ਮੇਰੀ ਮਾਇਆ' ਆਖ ਆਖ ਕੇ ਹੀ ਆਤਮਕ ਮੌਤੇ ਮਰ ਗਏ,
The self-willed manmukhs die in their self-willed stubbornness, declaring that the wealth of Maya is theirs.
मनमुखा मनमुखि मुए मेरी करि माइआ राम ॥
LINE 16
ਖਿਨੁਆਵੈਖਿਨੁਜਾਵੈਦੁਰਗੰਧਮੜੈਚਿਤੁਲਾਇਆਰਾਮ
ਉਹਨਾਂ ਦਾ ਮਨ (ਮਾਇਆ ਦੇ ਲਾਭ ਵੇਲੇ) ਇਕ ਖਿਨ ਵਿਚ ਮੱਚ ਪੈਂਦਾ ਹੈ (ਮਾਇਆ ਦੀ ਹਾਨੀ ਵੇਲੇ) ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ।
They attach their consciousness to the foul-smelling pile of filth, which comes for a moment, and departs in an instant.
खिनु आवै खिनु जावै दुरगंध मड़ै चितु लाइआ राम ॥
LINE 17
ਲਾਇਆਦੁਰਗੰਧਮੜੈਚਿਤੁਲਾਗਾਜਿਉਰੰਗੁਕਸੁੰਭਦਿਖਾਇਆ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ-ਭਰੇ ਸਰੀਰ ਦੇ ਮੋਹ ਵਿਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ। ਉਹਨਾਂ ਦਾ ਚਿੱਤ ਸਰੀਰਕ ਮੋਹ ਵਿਚ ਲੱਗਾ ਰਹਿੰਦਾ ਹੈ (ਪਰ ਇਹ ਸਰੀਰਕ ਸੁਖ ਦੁੱਖ ਇਉਂ ਹੈ) ਜਿਵੇਂ ਕਸੁੰਭੇ ਦੇ ਫੁੱਲ ਦਾ ਰੰਗ ਵੇਖੀਦਾ ਹੈ (ਵੇਖਣ ਨੂੰ ਸ਼ੋਖ, ਪਰ ਝਬਦੇ ਹੀ ਫਿੱਕਾ ਪੈ ਜਾਣ ਵਾਲਾ),
They attach their consciousness to the foul-smelling pile of filth, which is transitory, like the fading color of the safflower.
लाइआ दुरगंध मड़ै चितु लागा जिउ रंगु कसुंभ दिखाइआ ॥
LINE 18
ਖਿਨੁਪੂਰਬਿਖਿਨੁਪਛਮਿਛਾਏਜਿਉਚਕੁਕੁਮਿੑਆਰਿਭਵਾਇਆ
ਜਿਵੇਂ ਪਰਛਾਵਾਂ (ਸੂਰਜ ਦੇ ਚੜ੍ਹਨ ਢਲਣ ਦੇ ਆਸਰੇ) ਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ, ਜਿਵੇਂ ਉਹ ਚੱਕ ਹੈ, ਜਿਸ ਨੂੰ ਕੁਮ੍ਹਿਆਰ ਨੇ ਚੱਕਰ ਦਿੱਤਾ ਹੋਇਆ ਹੈ।
One moment, they are facing east, and the next instant, they are facing west; they continue spinning around, like the potter's wheel.
खिनु पूरबि खिनु पछमि छाए जिउ चकु कुमिआरि भवाइआ ॥
LINE 19
ਦੁਖੁਖਾਵਹਿਦੁਖੁਸੰਚਹਿਭੋਗਹਿਦੁਖਕੀਬਿਰਧਿਵਧਾਈ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ ਦੁੱਖ ਇਕੱਠੇ ਕਰਦੇ ਰਹਿੰਦੇ ਹਨ ਦੁੱਖ ਭੋਗਦੇ ਰਹਿੰਦੇ ਹਨ, ਉਹਨਾਂ ਨੇ ਆਪਣੇ ਜੀਵਨ ਵਿਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੁੰਦਾ ਹੈ।
In sorrow, they eat, and in sorrow, they gather things and try to enjoy them, but they only increase their stores of sorrow.
दुखु खावहि दुखु संचहि भोगहि दुख की बिरधि वधाई ॥
LINE 20
ਨਾਨਕਬਿਖਮੁਸੁਹੇਲਾਤਰੀਐਜਾਆਵੈਗੁਰਸਰਣਾਈ॥॥
ਪਰ, ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ-ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ ॥੨॥
O Nanak, one easily crosses over the terrifying world-ocean, when he comes to the Sanctuary of the Guru. ||2||
नानक बिखमु सुहेला तरीऐ जा आवै गुर सरणाई ॥२॥
LINE 21
ਮੇਰਾਠਾਕੁਰੋਠਾਕੁਰੁਨੀਕਾਅਗਮਅਥਾਹਾਰਾਮ
ਮੇਰਾ ਮਾਲਕ ਸੋਹਣਾ ਹੈ, ਮੇਰਾ ਮਾਲਕ-ਪ੍ਰਭੂ ਸੋਹਣਾ ਹੈ, (ਪਰ ਮੇਰੀ ਸਮਝ-ਸਿਆਣਪ ਦੀ) ਪਹੁੰਚ ਤੋਂ ਪਰੇ ਹੈ, ਉਹ ਇਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ।
My Lord, my Lord Master is sublime, unapproachable and unfathomable.
मेरा ठाकुरो ठाकुरु नीका अगम अथाहा राम ॥
LINE 22
ਹਰਿਪੂਜੀਹਰਿਪੂਜੀਚਾਹੀਮੇਰੇਸਤਿਗੁਰਸਾਹਾਰਾਮ
(ਤਾਂਹੀਏਂ) ਹੇ ਮੇਰੇ ਸ਼ਾਹ! ਹੇ ਮੇਰੇ ਸਤਿਗੁਰੂ! ਮੈਂ (ਤੇਰੇ ਪਾਸੋਂ) ਹਰਿ-ਨਾਮ ਦੀ ਪੂੰਜੀ ਮੰਗਦਾ ਹਾਂ।
The wealth of the Lord - I seek the wealth of the Lord, from my True Guru, the Divine Banker.
हरि पूजी हरि पूजी चाही मेरे सतिगुर साहा राम ॥
LINE 23
ਹਰਿਪੂਜੀਚਾਹੀਨਾਮੁਬਿਸਾਹੀਗੁਣਗਾਵੈਗੁਣਭਾਵੈ
ਜੇਹੜਾ ਮਨੁੱਖ ਹਰਿ-ਨਾਮ-ਸਰਮਾਏ ਦੀ ਭਾਲ ਕਰਦਾ ਹੈ, ਹਰਿ-ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ, ਗੁਣਾਂ ਦੇ ਕਾਰਨ ਉਹ ਹਰੀ ਨੂੰ ਪਿਆਰਾ ਲੱਗਦਾ ਹੈ।
I seek the wealth of the Lord, to purchase the Naam; I sing and love the Glorious Praises of the Lord.
हरि पूजी चाही नामु बिसाही गुण गावै गुण भावै ॥
LINE 24
ਨੀਦਭੂਖਸਭਪਰਹਰਿਤਿਆਗੀਸੁੰਨੇਸੁੰਨਿਸਮਾਵੈ
ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉੱਕਾ ਹੀ ਤਿਆਗ ਦੇਂਦਾ ਹੈ, ਉਹ ਤਾਂ ਸਦਾ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ।
I have totally renounced sleep and hunger, and through deep meditation, I am absorbed into the Absolute Lord.
नीद भूख सभ परहरि तिआगी सुंने सुंनि समावै ॥
LINE 25
ਵਣਜਾਰੇਇਕਭਾਤੀਆਵਹਿਲਾਹਾਹਰਿਨਾਮੁਲੈਜਾਹੇ
ਜਦੋਂ ਇਕ ਹਰਿ-ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ, ਤਾਂ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ (ਜਗਤ ਤੋਂ) ਲੈ ਜਾਂਦੇ ਹਨ।
The traders of one kind come and take away the Name of the Lord as their profit.
वणजारे इक भाती आवहि लाहा हरि नामु लै जाहे ॥
LINE 26
ਨਾਨਕਮਨੁਤਨੁਅਰਪਿਗੁਰਆਗੈਜਿਸੁਪ੍ਰਾਪਤਿਸੋਪਾਏ॥॥
ਹੇ ਨਾਨਕ! ਤੂੰ ਭੀ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਦੇਹ (ਤੇ ਹਰਿ-ਨਾਮ ਦਾ ਸੌਦਾ ਗੁਰੂ ਪਾਸੋਂ ਹਾਸਲ ਕਰ) ਪਰ ਇਹ ਹਰਿ-ਨਾਮ ਦਾ ਸੌਦਾ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ ॥੩॥
O Nanak, dedicate your mind and body to the Guru; one who is so destined, attains it. ||3||
नानक मनु तनु अरपि गुर आगै जिसु प्रापति सो पाए ॥३॥
LINE 27
ਰਤਨਾਰਤਨਪਦਾਰਥਬਹੁਸਾਗਰੁਭਰਿਆਰਾਮ
(ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ।
The great ocean is full of the treasures of jewels upon jewels.
रतना रतन पदारथ बहु सागरु भरिआ राम ॥
LINE 28
ਬਾਣੀਗੁਰਬਾਣੀਲਾਗੇਤਿਨੑਹਥਿਚੜਿਆਰਾਮ
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ।
Those who are committed to the Word of the Guru's Bani, see them come into their hands.
बाणी गुरबाणी लागे तिन हथि चड़िआ राम ॥
LINE 29
ਗੁਰਬਾਣੀਲਾਗੇਤਿਨੑਹਥਿਚੜਿਆਨਿਰਮੋਲਕੁਰਤਨੁਅਪਾਰਾ
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ।
This priceless, incomparable jewel comes into the hands of those who are committed to the Word of the Guru's Bani.
गुरबाणी लागे तिन हथि चड़िआ निरमोलकु रतनु अपारा ॥
LINE 30
ਹਰਿਹਰਿਨਾਮੁਅਤੋਲਕੁਪਾਇਆਤੇਰੀਭਗਤਿਭਰੇਭੰਡਾਰਾ
ਹੇ ਪ੍ਰਭੂ! ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ।
They obtain the immeasurable Name of the Lord, Har, Har; their treasure is overflowing with devotional worship.
हरि हरि नामु अतोलकु पाइआ तेरी भगति भरे भंडारा ॥
LINE 31
ਸਮੁੰਦੁਵਿਰੋਲਿਸਰੀਰੁਹਮਦੇਖਿਆਇਕਵਸਤੁਅਨੂਪਦਿਖਾਈ
ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ (ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ-ਰੂਪ) ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ।
I have churned the ocean of the body, and I have seen the incomparable thing come into view.
समुंदु विरोलि सरीरु हम देखिआ इक वसतु अनूप दिखाई ॥
LINE 32
ਗੁਰਗੋਵਿੰਦੁਗੋੁਵਿੰਦੁਗੁਰੂਹੈਨਾਨਕਭੇਦੁਭਾਈ੪੧੮॥॥॥॥
ਹੇ ਨਾਨਕ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ, ਹੇ ਭਾਈ! ॥੪॥੧॥੮॥
The Guru is God, and God is the Guru, O Nanak; there is no difference between the two, O Siblings of Destiny. ||4||1||8||
गुर गोविंदु गुोविंदु गुरू है नानक भेदु न भाई ॥४॥१॥८॥
LINE 33
ਆਸਾਮਹਲਾ
Aasaa, Fourth Mahalaa:
आसा महला ४ ॥
LINE 34
ਝਿਮਿਝਿਮੇਝਿਮਿਝਿਮਿਵਰਸੈਅੰਮ੍ਰਿਤਧਾਰਾਰਾਮ
(ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉਤੇ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ ਅਤੇ ਆਤਮਕ ਸ਼ਾਂਤੀ ਬਖ਼ਸ਼ਦੀ ਹੈ।
Slowly, slowly, slowly, very slowly, the drops of Ambrosial Nectar trickle down.
झिमि झिमे झिमि झिमि वरसै अंम्रित धारा राम ॥