ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 443
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਮੁਖੇਗੁਰਮੁਖਿਨਦਰੀਰਾਮੁਪਿਆਰਾਰਾਮ
(ਇਸ ਨਾਮ-ਵਰਖਾ ਦੀ ਬਰਕਤਿ ਨਾਲ) ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ।
As Gurmukh, the Gurmukh beholds the Lord, the Beloved Lord.
गुरमुखे गुरमुखि नदरी रामु पिआरा राम ॥
LINE 02
ਰਾਮਨਾਮੁਪਿਆਰਾਜਗਤਨਿਸਤਾਰਾਰਾਮਨਾਮਿਵਡਿਆਈ
ਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ (ਲੋਕ-ਪਰਲੋਕ ਵਿਚ) ਆਦਰ-ਮਾਣ ਮਿਲ ਜਾਂਦਾ ਹੈ।
The Name of the Lord, the Emancipator of the world, is dear to him; the Name of the Lord is his glory.
राम नामु पिआरा जगत निसतारा राम नामि वडिआई ॥
LINE 03
ਕਲਿਜੁਗਿਰਾਮਨਾਮੁਬੋਹਿਥਾਗੁਰਮੁਖਿਪਾਰਿਲਘਾਈ
ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
In this Dark Age of Kali Yuga, the Lord's Name is the boat, which carries the Gurmukh across.
कलिजुगि राम नामु बोहिथा गुरमुखि पारि लघाई ॥
LINE 04
ਹਲਤਿਪਲਤਿਰਾਮਨਾਮਿਸੁਹੇਲੇਗੁਰਮੁਖਿਕਰਣੀਸਾਰੀ
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।
This world, and the world hereafter, are adorned with the Lord's Name; the Gurmukh's lifestyle is the most excellent.
हलति पलति राम नामि सुहेले गुरमुखि करणी सारी ॥
LINE 05
ਨਾਨਕਦਾਤਿਦਇਆਕਰਿਦੇਵੈਰਾਮਨਾਮਿਨਿਸਤਾਰੀ॥॥
ਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
O Nanak, bestowing His kindness, the Lord gives the gift of His emancipating Name. ||1||
नानक दाति दइआ करि देवै राम नामि निसतारी ॥१॥
LINE 06
ਰਾਮੋਰਾਮਨਾਮੁਜਪਿਆਦੁਖਕਿਲਵਿਖਨਾਸਗਵਾਇਆਰਾਮ
(ਜਿਨ੍ਹਾਂ ਮਨੁੱਖਾਂ ਨੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ।
I chant the Name of the Lord, Raam, Raam, which destroys my sorrows and erases my sins.
रामो राम नामु जपिआ दुख किलविख नास गवाइआ राम ॥
LINE 07
ਗੁਰਪਰਚੈਗੁਰਪਰਚੈਧਿਆਇਆਮੈਹਿਰਦੈਰਾਮੁਰਵਾਇਆਰਾਮ
ਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ।
Associating with the Guru, associating with the Guru, I practice meditation; I have enshrined the Lord within my heart.
गुर परचै गुर परचै धिआइआ मै हिरदै रामु रवाइआ राम ॥
LINE 08
ਰਵਿਆਰਾਮੁਹਿਰਦੈਪਰਮਗਤਿਪਾਈਜਾਗੁਰਸਰਣਾਈਆਏ
ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ।
I enshrined the Lord within my heart, and obtained the supreme status, when I came to the Sanctuary of the Guru.
रविआ रामु हिरदै परम गति पाई जा गुर सरणाई आए ॥
LINE 09
ਲੋਭਵਿਕਾਰਨਾਵਡੁਬਦੀਨਿਕਲੀਜਾਸਤਿਗੁਰਿਨਾਮੁਦਿੜਾਏ
ਜਦੋਂ (ਕਿਸੇ ਵਡ-ਭਾਗੀ ਦੇ ਹਿਰਦੇ ਵਿਚ) ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ (ਦੇ ਹੜ੍ਹ) ਵਿਚ ਡੁੱਬ ਰਹੀ ਉਸ ਦੀ (ਜ਼ਿੰਦਗੀ ਦੀ) ਬੇੜੀ ਬਾਹਰ ਨਿਕਲ ਆਈ।
My boat was sinking under the weight of greed and corruption, but it was uplifted when the True Guru implanted the Naam, the Name of the Lord, within me.
लोभ विकार नाव डुबदी निकली जा सतिगुरि नामु दिड़ाए ॥
LINE 10
ਜੀਅਦਾਨੁਗੁਰਿਪੂਰੈਦੀਆਰਾਮਨਾਮਿਚਿਤੁਲਾਏ
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ।
The Perfect Guru has given me the gift of spiritual life, and I center my consciousness on the Lord's Name.
जीअ दानु गुरि पूरै दीआ राम नामि चितु लाए ॥
LINE 11
ਆਪਿਕ੍ਰਿਪਾਲੁਕ੍ਰਿਪਾਕਰਿਦੇਵੈਨਾਨਕਗੁਰਸਰਣਾਏ॥॥
ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਰਿਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ ॥੨॥
The Merciful Lord Himself has mercifully given this gift to me; O Nanak, I take to the Sanctuary of the Guru. ||2||
आपि क्रिपालु क्रिपा करि देवै नानक गुर सरणाए ॥२॥
LINE 12
ਬਾਣੀਰਾਮਨਾਮਸੁਣੀਸਿਧਿਕਾਰਜਸਭਿਸੁਹਾਏਰਾਮ
ਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਨੂੰ (ਮਨੁੱਖਾ ਜਨਮ-ਮਨੋਰਥ ਵਿਚ) ਕਾਮਯਾਬੀ ਹਾਸਲ ਹੋ ਗਈ, ਉਸ ਦੇ ਸਾਰੇ ਕੰਮ ਸਫਲ ਹੋ ਗਏ।
Hearing the Bani of the Lord's Name, all my affairs were brought to perfection and embellished.
बाणी राम नाम सुणी सिधि कारज सभि सुहाए राम ॥
LINE 13
ਰੋਮੇਰੋਮਿਰੋਮਿਰੋਮੇਮੈਗੁਰਮੁਖਿਰਾਮੁਧਿਆਏਰਾਮ
ਮੈਂ ਭੀ ਗੁਰੂ ਦੀ ਸਰਨ ਪੈ ਕੇ ਰੋਮ ਰੋਮ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ।
With each and every hair, with each and every hair, as Gurmukh, I meditate on the Lord.
रोमे रोमि रोमि रोमे मै गुरमुखि रामु धिआए राम ॥
LINE 14
ਰਾਮਨਾਮੁਧਿਆਏਪਵਿਤੁਹੋਇਆਏਤਿਸੁਰੂਪੁਰੇਖਿਆਕਾਈ
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ।
I meditate on the Lord's Name, and become pure; He has no form or shape.
राम नामु धिआए पवितु होइ आए तिसु रूपु न रेखिआ काई ॥
LINE 15
ਰਾਮੋਰਾਮੁਰਵਿਆਘਟਅੰਤਰਿਸਭਤ੍ਰਿਸਨਾਭੂਖਗਵਾਈ
ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ,
The Name of the Lord, Raam, Raam, is permeating my heart deep within, and all of my desire and hunger has disappeared.
रामो रामु रविआ घट अंतरि सभ त्रिसना भूख गवाई ॥
LINE 16
ਮਨੁਤਨੁਸੀਤਲੁਸੀਗਾਰੁਸਭੁਹੋਆਗੁਰਮਤਿਰਾਮੁਪ੍ਰਗਾਸਾ
ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ।
My mind and body are totally adorned with peace and tranquility; through the Guru's Teachings, the Lord has been revealed to me.
मनु तनु सीतलु सीगारु सभु होआ गुरमति रामु प्रगासा ॥
LINE 17
ਨਾਨਕਆਪਿਅਨੁਗ੍ਰਹੁਕੀਆਹਮਦਾਸਨਿਦਾਸਨਿਦਾਸਾ॥॥
ਹੇ ਨਾਨਕ! (ਆਖ-) ਜਦੋਂ ਤੋਂ ਪਰਮਾਤਮਾ ਨੇ ਆਪ ਮੇਰੇ ਉੱਤੇ ਮੇਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ ॥੩॥
The Lord Himself has shown His kind mercy to Nanak; He has made me the slave of the slaves of His slaves. ||3||
नानक आपि अनुग्रहु कीआ हम दासनि दासनि दासा ॥३॥
LINE 18
ਜਿਨੀਰਾਮੋਰਾਮਨਾਮੁਵਿਸਾਰਿਆਸੇਮਨਮੁਖਮੂੜਅਭਾਗੀਰਾਮ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ ਮੂਰਖ ਬਦ-ਕਿਸਮਤ ਹੀ ਰਹੇ।
Those who forget the Name of the Lord, Raam, Raam, are foolish, unfortunate, self-willed manmukhs.
जिनी रामो राम नामु विसारिआ से मनमुख मूड़ अभागी राम ॥
LINE 19
ਤਿਨਅੰਤਰੇਮੋਹੁਵਿਆਪੈਖਿਨੁਖਿਨੁਮਾਇਆਲਾਗੀਰਾਮ
ਉਹਨਾਂ ਦੇ ਅੰਦਰ ਮੋਹ ਜੋਰ ਪਾਈ ਰੱਖਦਾ ਹੈ, ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ।
Within, they are engrossed in emotional attachment; each and every moment, Maya clings to them.
तिन अंतरे मोहु विआपै खिनु खिनु माइआ लागी राम ॥
LINE 20
ਮਾਇਆਮਲੁਲਾਗੀਮੂੜਭਏਅਭਾਗੀਜਿਨਰਾਮਨਾਮੁਨਹਭਾਇਆ
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਹ ਮੂਰਖ ਬਦ-ਕਿਸਮਤ ਹੀ ਰਹਿੰਦੇ ਹਨ, ਉਹਨਾਂ ਨੂੰ ਸਦਾ ਮਾਇਆ (ਦੇ ਮੋਹ) ਦੀ ਮੈਲ ਲੱਗੀ ਰਹਿੰਦੀ ਹੈ।
The filth of Maya clings to them, and they become unfortunate fools - they do not love the Lord's Name.
माइआ मलु लागी मूड़ भए अभागी जिन राम नामु नह भाइआ ॥
LINE 21
ਅਨੇਕਕਰਮਕਰਹਿਅਭਿਮਾਨੀਹਰਿਰਾਮੋਨਾਮੁਚੋਰਾਇਆ
(ਨਾਮ ਭੁਲਾ ਕੇ ਜਿਉਂ ਜਿਉਂ ਉਹ ਹੋਰ ਹੋਰ) ਧਾਰਮਿਕ ਰਸਮਾਂ ਕਰਦੇ ਹਨ (ਵਧੀਕ) ਅਹੰਕਾਰੀ ਹੁੰਦੇ ਜਾਂਦੇ ਹਨ (ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ, ਸਗੋਂ) ਪਰਮਾਤਮਾ ਦਾ ਨਾਮ ਚੁਰਾ ਲੈ ਜਾਂਦੀਆਂ ਹਨ।
The egotistical and proud perform all sorts of rituals, but they shy away from the Lord's Name.
अनेक करम करहि अभिमानी हरि रामो नामु चोराइआ ॥
LINE 22
ਮਹਾਬਿਖਮੁਜਮਪੰਥੁਦੁਹੇਲਾਕਾਲੂਖਤਮੋਹਅੰਧਿਆਰਾ
(ਜੀਵਨ-ਸਫ਼ਰ ਵਿਚ ਉਹ) ਜਮਾਂ ਵਾਲਾ ਰਸਤਾ (ਫੜੀ ਰੱਖਦੇ ਹਨ ਜੋ) ਬੜਾ ਔਖਾ ਹੈ ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ (ਆਤਮਕ ਜੀਵਨ ਵਲੋਂ) ਹਨੇਰਾ ਹੀ ਹਨੇਰਾ ਹੈ।
The path of Death is very arduous and painful; it is stained with the darkness of emotional attachment.
महा बिखमु जम पंथु दुहेला कालूखत मोह अंधिआरा ॥
LINE 23
ਨਾਨਕਗੁਰਮੁਖਿਨਾਮੁਧਿਆਇਆਤਾਪਾਏਮੋਖਦੁਆਰਾ॥॥
ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਦਾ ਰਸਤਾ ਲੱਭ ਲੈਂਦਾ ਹੈ ॥੪॥
O Nanak, the Gurmukh meditates on the Naam, and finds the gate of salvation. ||4||
नानक गुरमुखि नामु धिआइआ ता पाए मोख दुआरा ॥४॥
LINE 24
ਰਾਮੋਰਾਮਨਾਮੁਗੁਰੂਰਾਮੁਗੁਰਮੁਖੇਜਾਣੈਰਾਮ
(ਜੇਹੜਾ ਮਨੁੱਖ) ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,
The Name of the Lord, Raam, Raam, and the Lord Guru, are known by the Gurmukh.
रामो राम नामु गुरू रामु गुरमुखे जाणै राम ॥
LINE 25
ਇਹੁਮਨੂਆਖਿਨੁਊਭਪਇਆਲੀਭਰਮਦਾਇਕਤੁਘਰਿਆਣੈਰਾਮ
ਉਹ ਆਪਣੇ ਇਸ ਮਨ ਨੂੰ ਪ੍ਰਭੂ-ਚਰਨਾਂ ਵਿਚ ਲਿਆ ਟਿਕਾਂਦਾ ਹੈ ਜੇਹੜਾ ਹਰ ਵੇਲੇ ਕਦੇ ਅਹੰਕਾਰ ਵਿਚ ਤੇ ਕਦੇ ਢਹਿੰਦੀ ਕਲਾ ਵਿਚ ਭਟਕਦਾ ਫਿਰਦਾ ਹੈ।
One moment, this mind is in the heavens, and the next, it is in the nether regions; the Guru brings the wandering mind back to one-pointedness.
इहु मनूआ खिनु ऊभ पइआली भरमदा इकतु घरि आणै राम ॥
LINE 26
ਮਨੁਇਕਤੁਘਰਿਆਣੈਸਭਗਤਿਮਿਤਿਜਾਣੈਹਰਿਰਾਮੋਨਾਮੁਰਸਾਏ
ਉਹ ਮਨੁੱਖ ਆਪਣੇ ਮਨ ਨੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਟਿਕਾ ਲੈਂਦਾ ਹੈ, ਉਹ ਆਤਮਕ ਜੀਵਨ ਦੀ ਹਰੇਕ ਮਰਯਾਦਾ ਨੂੰ ਸਮਝ ਲੈਂਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ।
When the mind returns to one-pointedness, one totally understands the value of salvation, and enjoys the subtle essence of the Lord's Name.
मनु इकतु घरि आणै सभ गति मिति जाणै हरि रामो नामु रसाए ॥
LINE 27
ਜਨਕੀਪੈਜਰਖੈਰਾਮਨਾਮਾਪ੍ਰਹਿਲਾਦਉਧਾਰਿਤਰਾਏ
ਪਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪਰਮਾਤਮਾ ਨੇ ਪ੍ਰਹਿਲਾਦ ਆਦਿਕ ਭਗਤ (ਔਖਿਆਈਆਂ ਤੋਂ) ਬਚਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।
The Lord's Name preserves the honor of His servant, as He preserved and emancipated Prahlaad.
जन की पैज रखै राम नामा प्रहिलाद उधारि तराए ॥
LINE 28
ਰਾਮੋਰਾਮੁਰਮੋਰਮੁਊਚਾਗੁਣਕਹਤਿਆਅੰਤੁਪਾਇਆ
ਪਰਮਾਤਮਾ ਸਭ ਤੋਂ ਉੱਚਾ ਹੈ, ਸੋਹਣਾ ਹੀ ਸੋਹਣਾ ਹੈ, ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕੀਦਾ।
So repeat continually the Name of the Lord, Raam, Raam; chanting His Glorious Virtues, His limit cannot be found.
रामो रामु रमो रमु ऊचा गुण कहतिआ अंतु न पाइआ ॥
LINE 29
ਨਾਨਕਰਾਮਨਾਮੁਸੁਣਿਭੀਨੇਰਾਮੈਨਾਮਿਸਮਾਇਆ॥॥
ਹੇ ਨਾਨਕ! ਪਰਮਾਤਮਾ ਦਾ ਨਾਮ ਸੁਣ ਕੇ (ਜਿਨ੍ਹਾਂ ਦੇ ਹਿਰਦੇ) ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥
Nanak is drenched in happiness, hearing the Name of the Lord; he is merged in the Name of the Lord. ||5||
नानक राम नामु सुणि भीने रामै नामि समाइआ ॥५॥
LINE 30
ਜਿਨਅੰਤਰੇਰਾਮਨਾਮੁਵਸੈਤਿਨਚਿੰਤਾਸਭਗਵਾਇਆਰਾਮ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ,
Those beings, whose minds are filled with the Lord's Name, forsake all anxiety.
जिन अंतरे राम नामु वसै तिन चिंता सभ गवाइआ राम ॥
LINE 31
ਸਭਿਅਰਥਾਸਭਿਧਰਮਮਿਲੇਮਨਿਚਿੰਦਿਆਸੋਫਲੁਪਾਇਆਰਾਮ
ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਮਨੁੱਖ ਜੋ ਕੁਝ ਆਪਣੇ ਮਨ ਵਿਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ।
They obtain all wealth, and all Dharmic faith, and the fruits of their minds' desires.
सभि अरथा सभि धरम मिले मनि चिंदिआ सो फलु पाइआ राम ॥
LINE 32
ਮਨਚਿੰਦਿਆਫਲੁਪਾਇਆਰਾਮਨਾਮੁਧਿਆਇਆਰਾਮਨਾਮਗੁਣਗਾਏ
ਉਹ ਮਨ-ਇੱਜ਼ਤ ਫਲ ਹਾਸਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
They obtain the fruits of their hearts' desires, meditating on the Lord's Name, and singing the Glorious Praises of the Lord's Name.
मन चिंदिआ फलु पाइआ राम नामु धिआइआ राम नाम गुण गाए ॥
LINE 33
ਦੁਰਮਤਿਕਬੁਧਿਗਈਸੁਧਿਹੋਈਰਾਮਨਾਮਿਮਨੁਲਾਏ
ਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ।
Evil-mindedness and duality depart, and their understanding is enlightened. They attach their minds to the Name of the Lord.
दुरमति कबुधि गई सुधि होई राम नामि मनु लाए ॥