ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 483
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਉਮੈਰੂਪਕੀਏਬਹੁਤੇਰੇਅਬਫੁਨਿਰੂਪੁਹੋਈ
(ਮਾਇਆ ਦੇ ਮੋਹ ਵਿਚ ਫਸ ਕੇ) ਮੈਂ ਜਿਹੜੇ ਕਈ ਜਨਮਾਂ ਵਿਚ ਫਿਰਦਾ ਰਿਹਾ, ਹੁਣ ਉਹ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ,
In the past, I have taken many forms, but I shall not take form again.
जउ मै रूप कीए बहुतेरे अब फुनि रूपु न होई ॥
LINE 02
ਤਾਗਾਤੰਤੁਸਾਜੁਸਭੁਥਾਕਾਰਾਮਨਾਮਬਸਿਹੋਈ॥॥
ਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ ॥੧॥
The strings and wires of the musical instrument are worn out, and I am in the power of the Lord's Name. ||1||
तागा तंतु साजु सभु थाका राम नाम बसि होई ॥१॥
LINE 03
ਅਬਮੋਹਿਨਾਚਨੋਆਵੈ
(ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ,
Now, I no longer dance to the tune.
अब मोहि नाचनो न आवै ॥
LINE 04
ਮੇਰਾਮਨੁਮੰਦਰੀਆਬਜਾਵੈ॥॥ਰਹਾਉ
ਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ ॥੧॥ ਰਹਾਉ ॥
My mind no longer beats the drum. ||1||Pause||
मेरा मनु मंदरीआ न बजावै ॥१॥ रहाउ ॥
LINE 05
ਕਾਮੁਕ੍ਰੋਧੁਮਾਇਆਲੈਜਾਰੀਤ੍ਰਿਸਨਾਗਾਗਰਿਫੂਟੀ
(ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ,
I have burnt away sexual desire, anger and attachment to Maya, and the pitcher of my desires has burst.
कामु क्रोधु माइआ लै जारी त्रिसना गागरि फूटी ॥
LINE 06
ਕਾਮਚੋਲਨਾਭਇਆਹੈਪੁਰਾਨਾਗਇਆਭਰਮੁਸਭੁਛੂਟੀ॥॥
ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ। (ਮੁੱਕਦੀ ਗੱਲ), ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ ॥੨॥
The gown of sensuous pleasures is worn out, and all my doubts have been dispelled. ||2||
काम चोलना भइआ है पुराना गइआ भरमु सभु छूटी ॥२॥
LINE 07
ਸਰਬਭੂਤਏਕੈਕਰਿਜਾਨਿਆਚੂਕੇਬਾਦਬਿਬਾਦਾ
ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ।
I look upon all beings alike, and my conflict and strife are ended.
सरब भूत एकै करि जानिआ चूके बाद बिबादा ॥
LINE 08
ਕਹਿਕਬੀਰਮੈਪੂਰਾਪਾਇਆਭਏਰਾਮਪਰਸਾਦਾ੩੬੨੮॥॥॥॥
ਕਬੀਰ ਆਖਦਾ ਹੈ-ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ ॥੩॥੬॥੨੮॥
Says Kabeer, when the Lord showed His Favor, I obtained Him, the Perfect One. ||3||6||28||
कहि कबीर मै पूरा पाइआ भए राम परसादा ॥३॥६॥२८॥
LINE 09
ਆਸਾ
Aasaa:
आसा ॥
LINE 10
ਰੋਜਾਧਰੈਮਨਾਵੈਅਲਹੁਸੁਆਦਤਿਜੀਅਸੰਘਾਰੈ
(ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ।
You keep your fasts to please Allah, while you murder other beings for pleasure.
रोजा धरै मनावै अलहु सुआदति जीअ संघारै ॥
LINE 11
ਆਪਾਦੇਖਿਅਵਰਨਹੀਦੇਖੈਕਾਹੇਕਉਝਖਮਾਰੈ॥॥
ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ ॥੧॥
You look after your own interests, and so not see the interests of others. What good is your word? ||1||
आपा देखि अवर नही देखै काहे कउ झख मारै ॥१॥
LINE 12
ਕਾਜੀਸਾਹਿਬੁਏਕੁਤੋਹੀਮਹਿਤੇਰਾਸੋਚਿਬਿਚਾਰਿਦੇਖੈ
ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ।
O Qazi, the One Lord is within you, but you do not behold Him by thought or contemplation.
काजी साहिबु एकु तोही महि तेरा सोचि बिचारि न देखै ॥
LINE 13
ਖਬਰਿਕਰਹਿਦੀਨਕੇਬਉਰੇਤਾਤੇਜਨਮੁਅਲੇਖੈ॥॥ਰਹਾਉ
ਹੇ ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ ॥੧॥ ਰਹਾਉ ॥
You do not care for others, you are a religious fanatic, and your life is of no account at all. ||1||Pause||
खबरि न करहि दीन के बउरे ता ते जनमु अलेखै ॥१॥ रहाउ ॥
LINE 14
ਸਾਚੁਕਤੇਬਬਖਾਨੈਅਲਹੁਨਾਰਿਪੁਰਖੁਨਹੀਕੋਈ
ਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ,
Your holy scriptures say that Allah is True, and that he is neither male nor female.
साचु कतेब बखानै अलहु नारि पुरखु नही कोई ॥
LINE 15
ਪਢੇਗੁਨੇਨਾਹੀਕਛੁਬਉਰੇਜਉਦਿਲਮਹਿਖਬਰਿਹੋਈ॥॥
ਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ ॥੨॥
But you gain nothing by reading and studying, O mad-man, if you do not gain the understanding in your heart. ||2||
पढे गुने नाही कछु बउरे जउ दिल महि खबरि न होई ॥२॥
LINE 16
ਅਲਹੁਗੈਬੁਸਗਲਘਟਭੀਤਰਿਹਿਰਦੈਲੇਹੁਬਿਚਾਰੀ
ਹੇ ਕਾਜ਼ੀ! ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ, ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ,
Allah is hidden in every heart; reflect upon this in your mind.
अलहु गैबु सगल घट भीतरि हिरदै लेहु बिचारी ॥
LINE 17
ਹਿੰਦੂਤੁਰਕਦੁਹੂੰਮਹਿਏਕੈਕਹੈਕਬੀਰਪੁਕਾਰੀ੩੭੨੯॥॥॥॥
ਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ, ਪੂਰੇ ਯਕੀਨ ਨਾਲ ਆਖਦਾ ਹੈ), ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ ॥੩॥੭॥੨੯॥
The One Lord is within both Hindu and Muslim; Kabeer proclaims this out loud. ||3||7||29||
हिंदू तुरक दुहूं महि एकै कहै कबीर पुकारी ॥३॥७॥२९॥
LINE 18
ਆਸਾਤਿਪਦਾਇਕਤੁਕਾ
Aasaa, Ti-Pada, Ik-Tuka:
आसा ॥ तिपदा ॥ इकतुका ॥
LINE 19
ਕੀਓਸਿੰਗਾਰੁਮਿਲਨਕੇਤਾਈ
ਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ,
I have decorated myself to meet my Husband Lord.
कीओ सिंगारु मिलन के ताई ॥
LINE 20
ਹਰਿਮਿਲੇਜਗਜੀਵਨਗੁਸਾਈ॥॥
ਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ ॥੧॥
But the Lord, the Life of the Word, the Sustainer of the Universe, has not come to meet me. ||1||
हरि न मिले जगजीवन गुसाई ॥१॥
LINE 21
ਹਰਿਮੇਰੋਪਿਰੁਹਉਹਰਿਕੀਬਹੁਰੀਆ
ਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ।
The Lord is my Husband, and I am the Lord's bride.
हरि मेरो पिरु हउ हरि की बहुरीआ ॥
LINE 22
ਰਾਮਬਡੇਮੈਤਨਕਲਹੁਰੀਆ॥॥ਰਹਾਉ
(ਮੇਰਾ ਉਸ ਨਾਲ ਮੇਲ ਨਹੀਂ ਹੁੰਦਾ, ਕਿਉਂਕਿ) ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ ॥੧॥ ਰਹਾਉ ॥
The Lord is so great, and I am infinitesimally small. ||1||Pause||
राम बडे मै तनक लहुरीआ ॥१॥ रहाउ ॥
LINE 23
ਧਨਪਿਰਏਕੈਸੰਗਿਬਸੇਰਾ
(ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ,
The bride and the Groom dwell together.
धन पिर एकै संगि बसेरा ॥
LINE 24
ਸੇਜਏਕਪੈਮਿਲਨੁਦੁਹੇਰਾ॥॥
ਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ ॥੨॥
They lie upon the one bed, but their union is difficult. ||2||
सेज एक पै मिलनु दुहेरा ॥२॥
LINE 25
ਧੰਨਿਸੁਹਾਗਨਿਜੋਪੀਅਭਾਵੈ
ਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ੍ਰੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ,
Blessed is the soul-bride, who is pleasing to her Husband Lord.
धंनि सुहागनि जो पीअ भावै ॥
LINE 26
ਕਹਿਕਬੀਰਫਿਰਿਜਨਮਿਆਵੈ੩੮੩੦॥॥॥॥
ਕਬੀਰ ਆਖਦਾ ਹੈ-ਉਹ (ਜੀਵ-) ਇਸਤ੍ਰੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ ॥੩॥੮॥੩੦॥
Says Kabeer, she shall not have to be reincarnated again. ||3||8||30||
कहि कबीर फिरि जनमि न आवै ॥३॥८॥३०॥
LINE 27
ਆਸਾਸ੍ਰੀਕਬੀਰਜੀਉਕੇਦੁਪਦੇ
ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Aasaa Of Kabeer Jee, Du-Padas:
आसा स्री कबीर जीउ के दुपदे ॥
LINE 28
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 29
ਹੀਰੈਹੀਰਾਬੇਧਿਪਵਨਮਨੁਸਹਜੇਰਹਿਆਸਮਾਈ
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ।
When the Diamond of the Lord pierces the diamond of my mind, the fickle mind waving in the wind is easily absorbed into Him.
हीरै हीरा बेधि पवन मनु सहजे रहिआ समाई ॥
LINE 30
ਸਗਲਜੋਤਿਇਨਿਹੀਰੈਬੇਧੀਸਤਿਗੁਰਬਚਨੀਮੈਪਾਈ॥॥
ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ-ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ॥੧॥
This Diamond fills all with Divine Light; through the True Guru's Teachings, I have found Him. ||1||
सगल जोति इनि हीरै बेधी सतिगुर बचनी मै पाई ॥१॥
LINE 31
ਹਰਿਕੀਕਥਾਅਨਾਹਦਬਾਨੀ
ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ-
The sermon of the Lord is the unstruck, endless song.
हरि की कथा अनाहद बानी ॥
LINE 32
ਹੰਸੁਹੁਇਹੀਰਾਲੇਇਪਛਾਨੀ॥॥ਰਹਾਉ
ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ॥੧॥ ਰਹਾਉ ॥
Becoming a swan, one recognizes the Diamond of the Lord. ||1||Pause||
हंसु हुइ हीरा लेइ पछानी ॥१॥ रहाउ ॥
LINE 33
ਕਹਿਕਬੀਰਹੀਰਾਅਸਦੇਖਿਓਜਗਮਹਰਹਾਸਮਾਈ
ਕਬੀਰ ਆਖਦਾ ਹੈ-ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ,
Says Kabeer, I have seen such a Diamond, permeating and pervading the world.
कहि कबीर हीरा अस देखिओ जग मह रहा समाई ॥
LINE 34
ਗੁਪਤਾਹੀਰਾਪ੍ਰਗਟੁਭਇਓਜਬਗੁਰਗਮਦੀਆਦਿਖਾਈ੨੧੩੧॥॥॥॥
ਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ॥੨॥੧॥੩੧॥
The hidden diamond became visible, when the Guru revealed it to me. ||2||1||31||
गुपता हीरा प्रगटु भइओ जब गुर गम दीआ दिखाई ॥२॥१॥३१॥
LINE 35
ਆਸਾ
Aasaa:
आसा ॥
LINE 36
ਪਹਿਲੀਕਰੂਪਿਕੁਜਾਤਿਕੁਲਖਨੀਸਾਹੁਰੈਪੇਈਐਬੁਰੀ
ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ।
My first wife, ignorance, was ugly, of low social status and bad character; she was evil in my home, and in her parents' home.
पहिली करूपि कुजाति कुलखनी साहुरै पेईऐ बुरी ॥
LINE 37
ਅਬਕੀਸਰੂਪਿਸੁਜਾਨਿਸੁਲਖਨੀਸਹਜੇਉਦਰਿਧਰੀ॥॥
ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ॥੧॥
My present bride, divine understanding, is beautiful, wise and well-behaved; I have taken her to my heart. ||1||
अब की सरूपि सुजानि सुलखनी सहजे उदरि धरी ॥१॥
LINE 38
ਭਲੀਸਰੀਮੁਈਮੇਰੀਪਹਿਲੀਬਰੀ
ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ।
It has turned out so well, that my first wife has died.
भली सरी मुई मेरी पहिली बरी ॥
LINE 39
ਜੁਗੁਜੁਗੁਜੀਵਉਮੇਰੀਅਬਕੀਧਰੀ॥॥ਰਹਾਉ
ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ ॥੧॥ ਰਹਾਉ ॥
May she, whom I have now married, live throughout the ages. ||1||Pause||
जुगु जुगु जीवउ मेरी अब की धरी ॥१॥ रहाउ ॥
LINE 40
ਕਹੁਕਬੀਰਜਬਲਹੁਰੀਆਈਬਡੀਕਾਸੁਹਾਗੁਟਰਿਓ
ਕਬੀਰ ਆਖਦਾ ਹੈ- ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ।
Says Kabeer, when the younger bride came, the elder one lost her husband.
कहु कबीर जब लहुरी आई बडी का सुहागु टरिओ ॥
LINE 41
ਲਹੁਰੀਸੰਗਿਭਈਅਬਮੇਰੈਜੇਠੀਅਉਰੁਧਰਿਓ੨੨੩੨॥॥॥॥
ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ॥੨॥੨॥੩੨॥
The younger bride is with me now, and the elder one has taken another husband. ||2||2||32||
लहुरी संगि भई अब मेरै जेठी अउरु धरिओ ॥२॥२॥३२॥