ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 558
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਮਨੀਆਰੁਚੂੜੀਆਨਾਸੇਵੰਗੁੜੀਆਹਾ
ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।
You don't have the bracelets of gold, nor the good crystal jewelry; you haven't dealt with the true jeweller.
ना मनीआरु न चूड़ीआ ना से वंगुड़ीआहा ॥
LINE 02
ਜੋਸਹਕੰਠਿਲਗੀਆਜਲਨੁਸਿਬਾਹੜੀਆਹਾ
ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ।
Those arms, which do not embrace the neck of the Husband Lord, burn in anguish.
जो सह कंठि न लगीआ जलनु सि बाहड़ीआहा ॥
LINE 03
ਸਭਿਸਹੀਆਸਹੁਰਾਵਣਿਗਈਆਹਉਦਾਧੀਕੈਦਰਿਜਾਵਾ
ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ?
All my companions have gone to enjoy their Husband Lord; which door should I, the wretched one, go to?
सभि सहीआ सहु रावणि गईआ हउ दाधी कै दरि जावा ॥
LINE 04
ਅੰਮਾਲੀਹਉਖਰੀਸੁਚਜੀਤੈਸਹਏਕਿਭਾਵਾ
ਹੇ ਸਖੀ! ਮੈਂ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ, ਪ੍ਰਭੂ ਪਤੀ ਨੂੰ ਮੇਰਾ ਇੱਕ ਭੀ ਗੁਣ ਪਸੰਦ ਨਹੀਂ ਆਇਆ।
O friend, I may look very attractive, but I am not pleasing to my Husband Lord at all.
अंमाली हउ खरी सुचजी तै सह एकि न भावा ॥
LINE 05
ਮਾਠਿਗੁੰਦਾੲਂੀਪਟੀਆਭਰੀਐਮਾਗਸੰਧੂਰੇ
ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ,
I have woven my hair into lovely braids, and saturated their partings with vermillion;
माठि गुंदाइीं पटीआ भरीऐ माग संधूरे ॥
LINE 06
ਅਗੈਗਈਮੰਨੀਆਮਰਉਵਿਸੂਰਿਵਿਸੂਰੇ
ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
but when I go before Him, I am not accepted, and I die, suffering in anguish.
अगै गई न मंनीआ मरउ विसूरि विसूरे ॥
LINE 07
ਮੈਰੋਵੰਦੀਸਭੁਜਗੁਰੁਨਾਰੁੰਨੜੇਵਣਹੁਪੰਖੇਰੂ
ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੇ ਤੇ ਤਰਸ ਕਰ ਰਹੇ ਹਨ।
I weep; the whole world weeps; even the birds of the forest weep with me.
मै रोवंदी सभु जगु रुना रुंनड़े वणहु पंखेरू ॥
LINE 08
ਇਕੁਰੁਨਾਮੇਰੇਤਨਕਾਬਿਰਹਾਜਿਨਿਹਉਪਿਰਹੁਵਿਛੋੜੀ
ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।
The only thing which doesn't weep is my body's sense of separateness, which has separated me from my Lord.
इकु न रुना मेरे तन का बिरहा जिनि हउ पिरहु विछोड़ी ॥
LINE 09
ਸੁਪਨੈਆਇਆਭੀਗਇਆਮੈਜਲੁਭਰਿਆਰੋਇ
ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ।
In a dream, He came, and went away again; I cried so many tears.
सुपनै आइआ भी गइआ मै जलु भरिआ रोइ ॥
LINE 10
ਆਇਸਕਾਤੁਝਕਨਿਪਿਆਰੇਭੇਜਿਸਕਾਕੋਇ
ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ)।
I can't come to You, O my Beloved, and I can't send anyone to You.
आइ न सका तुझ कनि पिआरे भेजि न सका कोइ ॥
LINE 11
ਆਉਸਭਾਗੀਨੀਦੜੀਏਮਤੁਸਹੁਦੇਖਾਸੋਇ
ਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।
Come to me, O blessed sleep - perhaps I will see my Husband Lord again.
आउ सभागी नीदड़ीए मतु सहु देखा सोइ ॥
LINE 12
ਤੈਸਾਹਿਬਕੀਬਾਤਜਿਆਖੈਕਹੁਨਾਨਕਕਿਆਦੀਜੈ
ਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ!
One who brings me a message from my Lord and Master - says Nanak, what shall I give to Him?
तै साहिब की बात जि आखै कहु नानक किआ दीजै ॥
LINE 13
ਸੀਸੁਵਢੇਕਰਿਬੈਸਣੁਦੀਜੈਵਿਣੁਸਿਰਸੇਵਕਰੀਜੈ
ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।
Cutting off my head, I give it to Him to sit upon; without my head, I shall still serve Him.
सीसु वढे करि बैसणु दीजै विणु सिर सेव करीजै ॥
LINE 14
ਕਿਉਮਰੀਜੈਜੀਅੜਾਦੀਜੈਜਾਸਹੁਭਇਆਵਿਡਾਣਾ੧੩॥॥॥
ਜਦੋਂ ਸਾਡਾ ਪ੍ਰਭੂ-ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ-ਭਾਵ ਕਿਉਂ ਨਾ ਮਾਰ ਦੇਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ ॥੧॥੩॥
Why haven't I died? Why hasn't my life just ended? My Husband Lord has become a stranger to me. ||1||3||
किउ न मरीजै जीअड़ा न दीजै जा सहु भइआ विडाणा ॥१॥३॥
LINE 15
ਵਡਹੰਸੁਮਹਲਾਘਰੁ
ਰਾਗ ਵਡਹੰਸ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Wadahans, Third Mahalaa, First House:
वडहंसु महला ३ घरु १ ॥
LINE 16
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 17
ਮਨਿਮੈਲੈਸਭੁਕਿਛੁਮੈਲਾਤਨਿਧੋਤੈਮਨੁਹਛਾਹੋਇ
ਜੇ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੈ ਤਾਂ ਸਭ ਕੁਝ ਮੈਲਾ ਹੈ ਅਤੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ।
When the mind is filthy, everything is filthy; by washing the body, the mind is not cleaned.
मनि मैलै सभु किछु मैला तनि धोतै मनु हछा न होइ ॥
LINE 18
ਇਹਜਗਤੁਭਰਮਿਭੁਲਾਇਆਵਿਰਲਾਬੂਝੈਕੋਇ॥॥
ਪਰ ਇਹ ਸੰਸਾਰ ਭੁਲੇਖੇ ਵਿਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ, ਕੋਈ ਵਿਰਲਾ ਹੀ (ਇਸ ਸੱਚਾਈ ਨੂੰ) ਸਮਝਦਾ ਹੈ ॥੧॥
This world is deluded by doubt; how rare are those who understand this. ||1||
इह जगतु भरमि भुलाइआ विरला बूझै कोइ ॥१॥
LINE 19
ਜਪਿਮਨਮੇਰੇਤੂਏਕੋਨਾਮੁ
ਹੇ ਮੇਰੇ ਮਨ! ਤੂੰ ਸਿਰਫ਼ ਪਰਮਾਤਮਾ ਦਾ ਇਕ ਨਾਮ ਹੀ ਜਪਿਆ ਕਰ।
O my mind, chant the One Name.
जपि मन मेरे तू एको नामु ॥
LINE 20
ਸਤਿਗੁਰਿਦੀਆਮੋਕਉਏਹੁਨਿਧਾਨੁ॥॥ਰਹਾਉ
ਇਹ (ਨਾਮ-) ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ ॥੧॥ ਰਹਾਉ ॥
The True Guru has given me this treasure. ||1||Pause||
सतिगुरि दीआ मो कउ एहु निधानु ॥१॥ रहाउ ॥
LINE 21
ਸਿਧਾਕੇਆਸਣਜੇਸਿਖੈਇੰਦ੍ਰੀਵਸਿਕਰਿਕਮਾਇ
ਜੇ ਮਨੁੱਖ ਕਰਾਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲਏ ਤੇ ਕਾਮ-ਵਾਸਨਾ ਨੂੰ ਜਿੱਤ ਕੇ (ਆਸਣਾਂ ਦੇ ਅੱਭਿਆਸ ਦੀ) ਕਮਾਈ ਕਰਨ ਲੱਗ ਪਏ,
Even if one learns the Yogic postures of the Siddhas, and holds his sexual energy in check,
सिधा के आसण जे सिखै इंद्री वसि करि कमाइ ॥
LINE 22
ਮਨਕੀਮੈਲੁਉਤਰੈਹਉਮੈਮੈਲੁਜਾਇ॥॥
ਤਾਂ ਭੀ ਮਨ ਦੀ ਮੈਲ ਨਹੀਂ ਲਹਿੰਦੀ ਤੇ (ਮਨ ਵਿਚੋਂ) ਹਉਮੈ ਦੀ ਮੈਲ ਨਹੀਂ ਜਾਂਦੀ ॥੨॥
still, the filth of the mind is not removed, and the filth of egotism is not eliminated. ||2||
मन की मैलु न उतरै हउमै मैलु न जाइ ॥२॥
LINE 23
ਇਸੁਮਨਕਉਹੋਰੁਸੰਜਮੁਕੋਨਾਹੀਵਿਣੁਸਤਿਗੁਰਕੀਸਰਣਾਇ
ਗੁਰੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੋਈ ਜਤਨ ਇਸ ਮਨ ਨੂੰ ਪਵਿਤ੍ਰ ਨਹੀਂ ਕਰ ਸਕਦਾ।
This mind is not controlled by any other discipline, except the Sanctuary of the True Guru.
इसु मन कउ होरु संजमु को नाही विणु सतिगुर की सरणाइ ॥
LINE 24
ਸਤਿਗੁਰਿਮਿਲਿਐਉਲਟੀਭਈਕਹਣਾਕਿਛੂਜਾਇ॥॥
ਜੇ ਗੁਰੂ ਮਿਲ ਪਏ ਤਾਂ ਮਨ ਦੀ ਬ੍ਰਿਤੀ ਸੰਸਾਰ ਵਲੋਂ ਉਲਟ ਜਾਂਦੀ ਹੈ ਤੇ ਐਸੀ ਬਣ ਜਾਂਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ॥੩॥
Meeting the True Guru, one is transformed beyond description. ||3||
सतिगुरि मिलिऐ उलटी भई कहणा किछू न जाइ ॥३॥
LINE 25
ਭਣਤਿਨਾਨਕੁਸਤਿਗੁਰਕਉਮਿਲਦੋਮਰੈਗੁਰਕੈਸਬਦਿਫਿਰਿਜੀਵੈਕੋਇ
ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਂਦਾ ਹੈ, ਤੇ, ਫਿਰ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,
Prays Nanak, one who dies upon meeting the True Guru, shall be rejuvenated through the Word of the Guru's Shabad.
भणति नानकु सतिगुर कउ मिलदो मरै गुर कै सबदि फिरि जीवै कोइ ॥
LINE 26
ਮਮਤਾਕੀਮਲੁਉਤਰੈਇਹੁਮਨੁਹਛਾਹੋਇ੪੧॥॥॥
(ਉਸ ਦੇ ਅੰਦਰੋਂ ਮਾਇਆ ਦੀ) ਮਮਤਾ ਦੀ ਮੈਲ ਲਹਿ ਜਾਂਦੀ ਹੈ, ਉਸ ਦਾ ਇਹ ਮਨ ਪਵਿਤ੍ਰ ਹੋ ਜਾਂਦਾ ਹੈ ॥੪॥੧॥
The filth of his attachment and possessiveness shall depart, and his mind shall become pure. ||4||1||
ममता की मलु उतरै इहु मनु हछा होइ ॥४॥१॥
LINE 27
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 28
ਨਦਰੀਸਤਿਗੁਰੁਸੇਵੀਐਨਦਰੀਸੇਵਾਹੋਇ
ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਹੀ ਗੁਰੂ ਦੀ ਸਰਨ ਪੈ ਸਕੀਦਾ ਹੈ, ਮੇਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦੀ ਸੇਵਾ-ਭਗਤੀ ਹੋ ਸਕਦੀ ਹੈ।
By His Grace, one serves the True Guru; by His Grace, service is performed.
नदरी सतिगुरु सेवीऐ नदरी सेवा होइ ॥
LINE 29
ਨਦਰੀਇਹੁਮਨੁਵਸਿਆਵੈਨਦਰੀਮਨੁਨਿਰਮਲੁਹੋਇ॥॥
ਮੇਹਰ ਦੀ ਨਿਗਾਹ ਨਾਲ ਹੀ ਇਹ ਮਨ ਕਾਬੂ ਵਿਚ ਆਉਂਦਾ ਹੈ, ਤੇ, ਪਵਿਤ੍ਰ ਹੋ ਜਾਂਦਾ ਹੈ ॥੧॥
By His grace, this mind is controlled, and by His Grace, it becomes pure. ||1||
नदरी इहु मनु वसि आवै नदरी मनु निरमलु होइ ॥१॥
LINE 30
ਮੇਰੇਮਨਚੇਤਿਸਚਾਸੋਇ
ਹੇ (ਮੇਰੇ) ਮਨ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।
O my mind, think of the True Lord.
मेरे मन चेति सचा सोइ ॥
LINE 31
ਏਕੋਚੇਤਹਿਤਾਸੁਖੁਪਾਵਹਿਫਿਰਿਦੂਖੁਮੂਲੇਹੋਇ॥॥ਰਹਾਉ
ਜੇ ਤੂੰ ਉਸ ਇਕ ਪਰਮਾਤਮਾ ਨੂੰ ਯਾਦ ਕਰਦਾ ਰਹੇਂਗਾ ਤਾਂ ਸੁਖ ਹਾਸਲ ਕਰੇਂਗਾ, ਤੇ, ਤੈਨੂੰ ਕਦੇ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੧॥ ਰਹਾਉ ॥
Think of the One Lord, and you shall obtain peace; you shall never suffer in sorrow again. ||1||Pause||
एको चेतहि ता सुखु पावहि फिरि दूखु न मूले होइ ॥१॥ रहाउ ॥
LINE 32
ਨਦਰੀਮਰਿਕੈਜੀਵੀਐਨਦਰੀਸਬਦੁਵਸੈਮਨਿਆਇ
ਪਰਮਾਤਮਾ ਦੀ ਕਿਰਪਾ ਦੀ ਨਜ਼ਰ ਨਾਲ ਹੀ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰੀਦਾ ਹੈ, ਤੇ, ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।
By His Grace, one dies while yet alive, and by His Grace, the Word of the Shabad is enshrined in the mind.
नदरी मरि कै जीवीऐ नदरी सबदु वसै मनि आइ ॥
LINE 33
ਨਦਰੀਹੁਕਮੁਬੁਝੀਐਹੁਕਮੇਰਹੈਸਮਾਇ॥॥
ਮੇਹਰ ਦੀ ਨਿਗਾਹ ਨਾਲ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਦਾ ਹੈ, ਤੇ, ਰਜ਼ਾ ਵਿਚ ਹੀ ਸਦਾ ਟਿਕੇ ਰਹੀਦਾ ਹੈ ॥੨॥
By His Grace, one understands the Hukam of the Lord's Command, and by His Command, one merges into the Lord. ||2||
नदरी हुकमु बुझीऐ हुकमे रहै समाइ ॥२॥
LINE 34
ਜਿਨਿਜਿਹਵਾਹਰਿਰਸੁਚਖਿਓਸਾਜਿਹਵਾਜਲਿਜਾਉ
ਜਿਸ ਜੀਭ ਨੇ ਕਦੇ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਉਹ ਜੀਭ ਸੜਨ-ਜੋਗੀ ਹੀ ਹੈ,
That tongue, which does not savor the sublime essence of the Lord - may that tongue be burned off!
जिनि जिहवा हरि रसु न चखिओ सा जिहवा जलि जाउ ॥
LINE 35
ਅਨਰਸਸਾਦੇਲਗਿਰਹੀਦੁਖੁਪਾਇਆਦੂਜੈਭਾਇ॥॥
ਕਿਉਂਕਿ ਜਿਹੜੇ ਮਨੁੱਖ ਜੀਭ ਹੋਰ ਹੋਰ ਰਸਾਂ ਦੇ ਸੁਆਦ ਵਿਚ ਲੱਗੀ ਰਹਿੰਦੀ ਹੈ, ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਦੁੱਖ (ਹੀ) ਪਾਂਦਾ ਰਹਿੰਦਾ ਹੈ ॥੩॥
It remains attached to other pleasures, and through the love of duality, it suffers in pain. ||3||
अन रस सादे लगि रही दुखु पाइआ दूजै भाइ ॥३॥
LINE 36
ਸਭਨਾਨਦਰਿਏਕਹੈਆਪੇਫਰਕੁਕਰੇਇ
ਸਭ ਜੀਵਾਂ ਉਤੇ ਇਕ ਪਰਮਾਤਮਾ ਦੀ ਹੀ ਕਿਰਪਾ ਦੀ ਨਜ਼ਰ ਰਹਿੰਦੀ ਹੈ, ਫ਼ਰਕ (ਭੀ) ਪਰਮਾਤਮਾ ਆਪ ਹੀ ਬਣਾਂਦਾ ਹੈ,
The One Lord grants His Grace to all; He Himself makes distinctions.
सभना नदरि एक है आपे फरकु करेइ ॥
LINE 37
ਨਾਨਕਸਤਿਗੁਰਿਮਿਲਿਐਫਲੁਪਾਇਆਨਾਮੁਵਡਾਈਦੇਇ੪੨॥॥॥
ਹੇ ਨਾਨਕ! ਜੇ ਗੁਰੂ ਮਿਲ ਪਏ ਤਾਂ ਹੀ ਨਾਮ ਦਾ ਫਲ ਮਿਲਦਾ ਹੈ ਜਿਸ ਰਾਹੀਂ ਸਭ ਤੋਂ ਵੱਡੀ ਇੱਜ਼ਤ ਮਿਲਦੀ ਹੈ ॥੪॥੨॥
O Nanak, meeting the True Guru, the fruits are obtained, and one is blessed with the Glorious Greatness of the Naam. ||4||2||
नानक सतिगुरि मिलिऐ फलु पाइआ नामु वडाई देइ ॥४॥२॥