ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 562
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨੁਧੰਨੁਗੁਰੂਗੁਰਸਤਿਗੁਰੁਪੂਰਾਨਾਨਕਮਨਿਆਸਪੁਜਾਏ॥॥
ਹੇ ਨਾਨਕ! ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਪੂਰੀ ਕਰਦਾ ਹੈ ॥੪॥
Hail, hail unto the Guru, the Guru, the Perfect True Guru, who fulfills Nanak's heart's desires. ||4||
धनु धंनु गुरू गुर सतिगुरु पूरा नानक मनि आस पुजाए ॥४॥
LINE 02
ਗੁਰੁਸਜਣੁਮੇਰਾਮੇਲਿਹਰੇਜਿਤੁਮਿਲਿਹਰਿਨਾਮੁਧਿਆਵਾ
(ਹੇ ਹਰੀ!) ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ।
O Lord, let me meet the Guru, my best friend; meeting Him, I meditate on the Lord's Name.
गुरु सजणु मेरा मेलि हरे जितु मिलि हरि नामु धिआवा ॥
LINE 03
ਗੁਰਸਤਿਗੁਰਪਾਸਹੁਹਰਿਗੋਸਟਿਪੂਛਾਂਕਰਿਸਾਂਝੀਹਰਿਗੁਣਗਾਵਾਂ
ਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ ਤੇ ਗੁਰੂ ਦੀ ਸੰਗਤ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ।
I seek the Lord's sermon from the Guru, the True Guru; joining with Him, I sing the Glorious Praises of the Lord.
गुर सतिगुर पासहु हरि गोसटि पूछां करि सांझी हरि गुण गावां ॥
LINE 04
ਗੁਣਗਾਵਾਨਿਤਨਿਤਸਦਹਰਿਕੇਮਨੁਜੀਵੈਨਾਮੁਸੁਣਿਤੇਰਾ
ਮੈਂ ਹਰ ਦਿਨ ਤੇ ਸਦਾ ਲਈ ਹਰੀ ਦੇ ਗੁਣ ਗਾਂਦਾ ਰਹਾਂ, ਕਿਉਂ ਕਿ ਹੇ ਹਰੀ, ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
Each and every day, forever, I sing the Lord's Praises; my mind lives by hearing Your Name.
गुण गावा नित नित सद हरि के मनु जीवै नामु सुणि तेरा ॥
LINE 05
ਨਾਨਕਜਿਤੁਵੇਲਾਵਿਸਰੈਮੇਰਾਸੁਆਮੀਤਿਤੁਵੇਲੈਮਰਿਜਾਇਜੀਉਮੇਰਾ॥॥
ਹੇ ਨਾਨਕ! ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ ॥੫॥
O Nanak, that moment when I forget my Lord and Master - at that moment, my soul dies. ||5||
नानक जितु वेला विसरै मेरा सुआमी तितु वेलै मरि जाइ जीउ मेरा ॥५॥
LINE 06
ਹਰਿਵੇਖਣਕਉਸਭੁਕੋਈਲੋਚੈਸੋਵੇਖੈਜਿਸੁਆਪਿਵਿਖਾਲੇ
ਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ।
Everyone longs to see the Lord, but he alone sees Him, whom the Lord causes to see Him.
हरि वेखण कउ सभु कोई लोचै सो वेखै जिसु आपि विखाले ॥
LINE 07
ਜਿਸਨੋਨਦਰਿਕਰੇਮੇਰਾਪਿਆਰਾਸੋਹਰਿਹਰਿਸਦਾਸਮਾਲੇ
ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
One upon whom my Beloved bestows His Glance of Grace, cherishes the Lord, Har, Har forever.
जिस नो नदरि करे मेरा पिआरा सो हरि हरि सदा समाले ॥
LINE 08
ਸੋਹਰਿਹਰਿਨਾਮੁਸਦਾਸਦਾਸਮਾਲੇਜਿਸੁਸਤਿਗੁਰੁਪੂਰਾਮੇਰਾਮਿਲਿਆ
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ।
He alone cherishes the Lord, Har, Har, forever and ever, who meets my Perfect True Guru.
सो हरि हरि नामु सदा सदा समाले जिसु सतिगुरु पूरा मेरा मिलिआ ॥
LINE 09
ਨਾਨਕਹਰਿਜਨਹਰਿਇਕੇਹੋਏਹਰਿਜਪਿਹਰਿਸੇਤੀਰਲਿਆ੬੧੩॥॥॥॥
ਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ ॥੬॥੧॥੩॥
O Nanak, the Lord's humble servant and the Lord become One; meditating on the Lord, he blends with the Lord. ||6||1||3||
नानक हरि जन हरि इके होए हरि जपि हरि सेती रलिआ ॥६॥१॥३॥
LINE 10
ਵਡਹੰਸੁਮਹਲਾਘਰੁ
ਰਾਗ ਵਡਹੰਸ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Wadahans, Fifth Mahalaa, First House:
वडहंसु महला ५ घरु १ ॥
LINE 11
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 12
ਅਤਿਊਚਾਤਾਕਾਦਰਬਾਰਾ
ਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ।
His Darbaar, His Court, is the most lofty and exalted.
अति ऊचा ता का दरबारा ॥
LINE 13
ਅੰਤੁਨਾਹੀਕਿਛੁਪਾਰਾਵਾਰਾ
ਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ।
It has no end or limitations.
अंतु नाही किछु पारावारा ॥
LINE 14
ਕੋਟਿਕੋਟਿਕੋਟਿਲਖਧਾਵੈ
ਭਾਵੇਂ ਮਨੁੱਖ ਕ੍ਰੋੜਾਂ ਜਾਂ ਲਖਾਂ ਵਾਰੀ ਜਤਨ ਕਰੇ,
Millions, millions, tens of millions seek,
कोटि कोटि कोटि लख धावै ॥
LINE 15
ਇਕੁਤਿਲੁਤਾਕਾਮਹਲੁਪਾਵੈ॥॥
(ਪਰ ਆਪਣੇ ਜਤਨਾਂ ਨਾਲ) ਪਰਮਾਤਮਾ ਦੀ ਹਜ਼ੂਰੀ ਰਤਾ ਭਰ ਭੀ ਹਾਸਲ ਨਹੀਂ ਕਰ ਸਕਦਾ ॥੧॥
but they cannot find even a tiny bit of His Mansion. ||1||
इकु तिलु ता का महलु न पावै ॥१॥
LINE 16
ਸੁਹਾਵੀਕਉਣੁਸੁਵੇਲਾਜਿਤੁਪ੍ਰਭਮੇਲਾ॥॥ਰਹਾਉ
ਉਹ ਕੈਸਾ ਸੋਹਣਾ ਸਮਾ ਹੁੰਦਾ ਹੈ! ਉਹ ਕੈਸੀ ਸੋਹਣੀ ਘੜੀ ਹੁੰਦੀ ਹੈ, ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥
What is that auspicious moment, when God is met? ||1||Pause||
सुहावी कउणु सु वेला जितु प्रभ मेला ॥१॥ रहाउ ॥
LINE 17
ਲਾਖਭਗਤਜਾਕਉਆਰਾਧਹਿ
ਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ।
Tens of thousands of devotees worship Him in adoration.
लाख भगत जा कउ आराधहि ॥
LINE 18
ਲਾਖਤਪੀਸਰਤਪੁਹੀਸਾਧਹਿ
(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ।
Tens of thousands of ascetics practice austere discipline.
लाख तपीसर तपु ही साधहि ॥
LINE 19
ਲਾਖਜੋਗੀਸਰਕਰਤੇਜੋਗਾ
(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ-ਸਾਧਨ ਕਰਦੇ ਰਹਿੰਦੇ ਹਨ।
Tens of thousands of Yogis practice Yoga.
लाख जोगीसर करते जोगा ॥
LINE 20
ਲਾਖਭੋਗੀਸਰਭੋਗਹਿਭੋਗਾ॥॥
(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਭੋਗੀ (ਜਿਸ ਦੇ ਦਿੱਤੇ) ਪਦਾਰਥ ਭੋਗਦੇ ਰਹਿੰਦੇ ਹਨ ॥੨॥
Tens of thousands of pleasure seekers seek pleasure. ||2||
लाख भोगीसर भोगहि भोगा ॥२॥
LINE 21
ਘਟਿਘਟਿਵਸਹਿਜਾਣਹਿਥੋਰਾ
ਪ੍ਰਭੂ ਤਾਂ ਹਰੇਕ ਸਰੀਰ ਵਿਚ ਵੱਸਦਾ ਹੈ, ਪਰ ਬਹੁਤ ਥੋੜੇ ਮਨੁੱਖ (ਇਸ ਭੇਤ ਨੂੰ) ਜਾਣਦੇ ਹਨ।
He dwells in each and every heart, but only a few know this.
घटि घटि वसहि जाणहि थोरा ॥
LINE 22
ਹੈਕੋਈਸਾਜਣੁਪਰਦਾਤੋਰਾ
ਕੋਈ ਵਿਰਲਾ ਹੀ ਗੁਰਮੁਖਿ ਹੁੰਦਾ ਹੈ ਜੇਹੜਾ (ਮਨੁੱਖ ਤੇ ਪ੍ਰਭੂ ਵਿੱਚ ਦੀ) ਵਿੱਥ ਨੂੰ ਦੂਰ ਕਰਦਾ ਹੈ।
Is there any friend who can rip apart the screen of separation?
है कोई साजणु परदा तोरा ॥
LINE 23
ਕਰਉਜਤਨਜੇਹੋਇਮਿਹਰਵਾਨਾ
ਮੈਂ ਜਤਨ ਕਰਦਾ ਹਾਂ ਕਿ ਉਹ (ਗੁਰਮੁਖ) ਮੇਰੇ ਉਤੇ ਦਇਆਵਾਨ ਹੋਵੇ।
I can only make the effort, if the Lord is merciful to me.
करउ जतन जे होइ मिहरवाना ॥
LINE 24
ਤਾਕਉਦੇਈਜੀਉਕੁਰਬਾਨਾ॥॥
ਮੈਂ ਉਸ (ਗੁਰਮੁਖ) ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ ॥੩॥
I sacrifice my body and soul to Him. ||3||
ता कउ देई जीउ कुरबाना ॥३॥
LINE 25
ਫਿਰਤਫਿਰਤਸੰਤਨਪਹਿਆਇਆ
ਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਪਹੁੰਚਿਆ,
After wandering around for so long, I have finally come to the Saints;
फिरत फिरत संतन पहि आइआ ॥
LINE 26
ਦੂਖਭ੍ਰਮੁਹਮਾਰਾਸਗਲਮਿਟਾਇਆ
(ਗੁਰੂ ਨੇ) ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ।
all of my pains and doubts have been eradicated.
दूख भ्रमु हमारा सगल मिटाइआ ॥
LINE 27
ਮਹਲਿਬੁਲਾਇਆਪ੍ਰਭਅੰਮ੍ਰਿਤੁਭੂੰਚਾ
ਤਾਂ ਪ੍ਰਭੂ ਨੇ ਮੈਨੂੰ ਆਪਣੀ ਹਜ਼ੂਰੀ ਵਿਚ ਸੱਦ ਲਿਆ ਤੇ ਮੈਂ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ।
God summoned me to the Mansion of His Presence, and blessed me with the Ambrosial Nectar of His Name.
महलि बुलाइआ प्रभ अंम्रितु भूंचा ॥
LINE 28
ਕਹੁਨਾਨਕਪ੍ਰਭੁਮੇਰਾਊਚਾ੪੧॥॥॥
ਨਾਨਕ ਆਖਦਾ ਹੈ- ਮੇਰਾ ਪ੍ਰਭੂ ਸਭ ਤੋਂ ਉੱਚਾ ਹੈ ॥੪॥੧॥
Says Nanak, my God is lofty and exalted. ||4||1||
कहु नानक प्रभु मेरा ऊचा ॥४॥१॥
LINE 29
ਵਡਹੰਸੁਮਹਲਾ
Wadahans, Fifth Mahalaa:
वडहंसु महला ५ ॥
LINE 30
ਧਨੁਸੁਵੇਲਾਜਿਤੁਦਰਸਨੁਕਰਣਾ
ਉਹ ਸਮਾ ਭਾਗਾਂ ਵਾਲਾ ਹੁੰਦਾ ਹੈ ਜਿਸ ਵੇਲੇ ਪ੍ਰਭੂ ਦਾ ਦਰਸਨ ਕਰੀਦਾ ਹੈ।
Blessed is that time, when the Blessed Vision of His Darshan is given;
धनु सु वेला जितु दरसनु करणा ॥
LINE 31
ਹਉਬਲਿਹਾਰੀਸਤਿਗੁਰਚਰਣਾ॥॥
(ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸਨ ਹੁੰਦਾ ਹੈ) ਮੈਂ ਉਸ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥
I am a sacrifice to the feet of the True Guru. ||1||
हउ बलिहारी सतिगुर चरणा ॥१॥
LINE 32
ਜੀਅਕੇਦਾਤੇਪ੍ਰੀਤਮਪ੍ਰਭਮੇਰੇ
ਹੇ ਜਿੰਦ ਦੇਣ ਵਾਲੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!
You are the Giver of souls, O my Beloved God.
जीअ के दाते प्रीतम प्रभ मेरे ॥
LINE 33
ਮਨੁਜੀਵੈਪ੍ਰਭਨਾਮੁਚਿਤੇਰੇ॥॥ਰਹਾਉ
ਤੇਰਾ ਨਾਮ ਚੇਤੇ ਕਰ ਕਰ ਕੇ ਮੇਰਾ ਮਨ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
My soul lives by reflecting upon the Name of God. ||1||Pause||
मनु जीवै प्रभ नामु चितेरे ॥१॥ रहाउ ॥
LINE 34
ਸਚੁਮੰਤ੍ਰੁਤੁਮਾਰਾਅੰਮ੍ਰਿਤਬਾਣੀ
(ਹੇ ਪ੍ਰਭੂ!) ਤੇਰਾ ਨਾਮ-ਮੰਤ੍ਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।
True is Your Mantra, Ambrosial is the Bani of Your Word.
सचु मंत्रु तुमारा अंम्रित बाणी ॥
LINE 35
ਸੀਤਲਪੁਰਖਦ੍ਰਿਸਟਿਸੁਜਾਣੀ॥॥
ਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ! ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ ॥੨॥
Cooling and soothing is Your Presence, all-knowing is Your gaze. ||2||
सीतल पुरख द्रिसटि सुजाणी ॥२॥
LINE 36
ਸਚੁਹੁਕਮੁਤੁਮਾਰਾਤਖਤਿਨਿਵਾਸੀ
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਭਾਵ, ਤੂੰ ਸਦਾ ਲਈ ਸਭ ਦਾ ਹਾਕਮ ਹੈਂ)।
True is Your Command; You sit upon the eternal throne.
सचु हुकमु तुमारा तखति निवासी ॥
LINE 37
ਆਇਜਾਵੈਮੇਰਾਪ੍ਰਭੁਅਬਿਨਾਸੀ॥॥
ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ॥੩॥
My eternal God does not come or go. ||3||
आइ न जावै मेरा प्रभु अबिनासी ॥३॥
LINE 38
ਤੁਮਮਿਹਰਵਾਨਦਾਸਹਮਦੀਨਾ
ਅਸੀਂ ਜੀਵ ਤੇਰੇ ਨਿਮਾਣੇ ਸੇਵਕ ਹਾਂ, ਤੂੰ ਸਾਡੇ ਉਤੇ ਦਇਆ ਕਰਨ ਵਾਲਾ ਹੈਂ।
You are the Merciful Master; I am Your humble servant.
तुम मिहरवान दास हम दीना ॥
LINE 39
ਨਾਨਕਸਾਹਿਬੁਭਰਪੁਰਿਲੀਣਾ੪੨॥॥॥
ਹੇ ਨਾਨਕ! ਸਾਡਾ ਮਾਲਕ-ਪ੍ਰਭੂ ਹਰ ਥਾਂ ਮੌਜੂਦ ਹੈ, ਸਭ ਵਿਚ ਵਿਆਪਕ ਹੈ ॥੪॥੨॥
O Nanak, the Lord and Master is totally permeating and pervading everywhere. ||4||2||
नानक साहिबु भरपुरि लीणा ॥४॥२॥
LINE 40
ਵਡਹੰਸੁਮਹਲਾ
Wadahans, Fifth Mahalaa:
वडहंसु महला ५ ॥
LINE 41
ਤੂਬੇਅੰਤੁਕੋਵਿਰਲਾਜਾਣੈ
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ।
You are infinite - only a few know this.
तू बेअंतु को विरला जाणै ॥
LINE 42
ਗੁਰਪ੍ਰਸਾਦਿਕੋਸਬਦਿਪਛਾਣੈ॥॥
ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ-ਪਛਾਣ ਪਾਂਦਾ ਹੈ ॥੧॥
By Guru's Grace, some come to understand You through the Word of the Shabad. ||1||
गुर प्रसादि को सबदि पछाणै ॥१॥
LINE 43
ਸੇਵਕਕੀਅਰਦਾਸਿਪਿਆਰੇ
ਹੇ ਪਿਆਰੇ ਪ੍ਰਭੂ! ਮੈਂ ਸੇਵਕ ਦੀ (ਤੇਰੇ ਦਰ ਤੇ) ਅਰਦਾਸ ਹੈ,
Your servant offers this prayer, O Beloved:
सेवक की अरदासि पिआरे ॥