ਵਾਰਾਂ ਭਾਈ ਗੁਰਦਾਸ ਜੀ

ਅੰਗ 6
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਵਾਰ
वार ६ ।
LINE 03
ਪੂਰਾਸਤਿਗੁਰੁਜਾਣੀਐਪੂਰੇਪੂਰਾਥਾਟੁਬਣਾਇਆ
ਪੂਰੇ ਸਤਿਗੁਰੂ (ਗੁਰੂ ਨਾਨਕ ਜੀ ਨੂੰ) ਜਾਣੀਏ, (ਉਸ) ਪੂਰੇ ਗੁਰੂ ਨੇ ਪੂਰਾ ਬਣਾਉ ਬਣਾਇਆ ਹੈ।
One should understand the perfect true Guru who has created the grandeur (of creation) around.
पूरा सतिगुरु जाणीऐ पूरे पूरा थाटु बणाइआ ।
LINE 04
ਪੂਰੇਪੂਰਾਸਾਧਸੰਗੁਪੂਰੇਪੂਰਾਮੰਤ੍ਰਦ੍ਰਿੜਾਇਆ
ਪੂਰੇ ਗੁਰੂ ਨੇ ਪੂਰਾ ਸਾਧ ਸੰਗ ਬਨਾਯਾ, ਉਸੇ ਪੂਰੇ ਨੇ ਪੂਰਾ ਮੰਤ੍ਰ੍ਰ ਵਾਹਿਗੁਰੂ ਦ੍ਰਿੜ ਕਰਾਇਆ ਹੈ।
The holy congregation of the complete is perfect and that perfect has recited the perfect mantra.
पूरे पूरा साधसंगु पूरे पूरा मंत्र द्रिड़ाइआ ।
LINE 05
ਪੂਰੇਪੂਰਾਪਿਰਮਰਸੁਪੂਰਾਗੁਰਮੁਖਿਪੰਥੁਚਲਾਇਆ
ਪੂਰੇ ਨੇ ਪੂਰਾ ਪ੍ਰੇਮ ਦਾ ਰਸ, ਅਤੇ ਪੂਰਾ ਗੁਰਮੁਖ ਪੰਥ ਚਲਾਇਆ।
The perfect has created the complete love for the Lord and has ordained the gurmukh way of life.
पूरे पूरा पिरम रसु पूरा गुरमुखि पंथु चलाइआ ।
LINE 06
ਪੂਰੇਪੂਰਾਦਰਸਣੋਪੂਰੇਪੂਰਾਸਬਦੁਸੁਣਾਇਆ
ਪੂਰੇ ਦਾ ਪੂਰਾ ਦਰਸ਼ਨ (=ਮਤ ਹੈ, ਤੇ) ਪੂਰੇ ਨੇ ਪੂਰਾ ਸਬਦ ਸੁਣਾਇਆ ਹੈ।
The sight of perfect is perfect and the same perfect has caused to hear the perfect word.
पूरे पूरा दरसणो पूरे पूरा सबदु सुणाइआ ।
LINE 07
ਪੂਰੇਪੂਰਾਬੈਹਣਾਪੂਰੇਪੂਰਾਤਖਤੁਰਚਾਇਆ
ਪੂਰੇ ਨੇ ਪੂਰਾ ਸਿੰਘਾਸਣ ਰਚਿਆ ਤੇ ਪੂਰੇ ਨੇ ਪੂਰਾ ਤਖਤ ਰਚਾਇਆ ਹੈ।
His sitting is also perfect and his throne is also perfect.
पूरे पूरा बैहणा पूरे पूरा तखतु रचाइआ ।
LINE 08
ਸਾਧਸੰਗਤਿਸਚੁਖੰਡੁਹੈਭਗਤਿਵਛਲੁਹੋਇਵਸਗਤਿਆਇਆ
ਉਸ ਪੂਰੇ ਦਾ ਸਾਧ ਸੰਗਤ ਸੱਚਖੰਡ ਹੈ, ਉਹ ਪੂਰਾ ਭਗਤ ਵਛਲ ਹੋਣ ਕਰ ਕੇ ਭਗਤਾਂ ਦੇ ਵੱਸ ਆਇਆ ਹੈ।
The holy congregation is the abode of truth and being kind to the devotee, He is in the possession of the devotees.
साध संगति सचु खंडु है भगति वछलु होइ वसगति आइआ ।
LINE 09
ਸਚੁਰੂਪੁਸਚੁਨਾਉਗੁਰਗਿਆਨੁਧਿਆਨੁਸਿਖਾਸਮਝਾਇਆ
ਇਸੇ ਪ੍ਰੇਮ ਕਰ ਕੇ ਗੁਰੂ ਨੇ ਸਾਧ ਸੰਗਤ ਵਿੱਚ ਸੱਚਾ ਨਾਮ, ਸੱਚਾ ਗਿਆਨ, ਸੱਚਾ ਧਿਆਨ ਸਿੱਖਾਂ ਨੂੰ ਸਮਝਾਇਆ ਹੈ।
The Guru, out of his sheer love for the Sikhs, has made them understand the true nature of the Lord, the true name and the knowledge-producing meditation.
सचु रूपु सचु नाउ गुर गिआनु धिआनु सिखा समझाइआ ।
LINE 10
ਗੁਰਚੇਲੇਪਰਚਾਪਰਚਾਇਆ।।
ਗੁਰੂ ਨੇ ਚੇਲੇ ਨੂੰ ਪ੍ਰੇਮ ਵਿਚ ਲਗਾਇਆ।
The Guru has immersed the disciple in the way of life.
गुर चेले परचा परचाइआ ।१।
LINE 11
ਕਰਣਕਾਰਣਸਮਰਥੁਹੈਸਾਧਸੰਗਤਿਦਾਕਰੈਕਰਾਇਆ
(ਗੁਰੂ ਨਾਨਕ ਜੀ) ਕਰਣ ਕਾਰਣ ਸਮਰੱਥ ਸਨ (ਪਰੰਤੂ ਜੋ) ਸਾਧ ਸੰਗਤ ਕਰਾਇਆ (ਚਾਹੇ ਸੋ) ਕਰਦੇ ਹਨ।
All competent God Himself is the efficient as well as material cause of all but He does everything according to the will of the holy congregation.
करण कारण समरथु है साधसंगति दा करै कराइआ ।
LINE 12
ਭਰੈਭੰਡਾਰਦਾਤਾਰੁਹੈਸਾਧਸੰਗਤਿਦਾਦੇਇਦਿਵਾਇਆ
(ਆਪ ਦੇ ਘਰ ਤਾਂ) ਭੰਡਾਰੇ ਭਰੇ ਹੋਏ ਹਨ (ਤੇ ਆਪ ਬੜੇ) ਦਾਤਾਰ ਹਨ ਪਰ ਸਾਧ ਸੰਗਤ ਜਿਸ ਨੂੰ ਦਿਵਾਇਆ ਚਾਹੇ ਦਿੰਦੇ ਹਨ (ਭਾਵ ਭਗਤਾਂ ਦੇ ਅਧੀਨ ਹਨ)।
The stores of that bestower are full but he gives according to the wishes of the holy congregation.
भरै भंडार दातारु है साधसंगति दा देइ दिवाइआ ।
LINE 13
ਪਾਰਬ੍ਰਹਮਗੁਰਰੂਪੁਹੋਇਸਾਧਸੰਗਤਿਗੁਰਸਬਦਿਸਮਾਇਆ
ਪਾਰਬ੍ਰਹਮ ਗੁਰੂ ਰੂਪ ਧਾਰਕੇ ਸਾਧ ਸੰਗਤ ਵਿਖੇ ਗੁਰਾਂ ਦੇ ਸਬਦ ਵਿਚ ਸਮਾਇਆ ਹੋਇਆ ਹੈ (ਭਾਵ ਸ਼ਬਦ ਦ੍ਵਾਰੇ ਪ੍ਰਾਪਤ ਹੋ ਜਾਂਦਾ ਹੈ। ਅੱਗੇ ਹੋਰ ਸਾਧਨਾਂ ਦਾ ਨਿਖੇਧ ਦੱਸਦੇ ਹਨ)।
That transcendental Brahm, by being the Guru, enrapts the holy congregation into the Word, sabad.
पारब्रहम गुर रूपु होइ साधसंगति गुर सबदि समाइआ ।
LINE 14
ਜਗਭੋਗਜੋਗਧਿਆਨੁਕਰਿਪੂਜਾਪਰੇਦਰਸਨੁਪਾਇਆ
ਯੱਗ ਭੋਗ (ਯੋਗ=) ਪ੍ਰਾਣਾਯਾਮ ਧਿਆਨ ਪੂਜਾ (ਆਦਿ ਸਾਧਨਾਂ) ਕਰ ਕੇ ਦਰਸ਼ਨ ਨਹੀਂ ਪਾਇਆ ਜਾਂਦਾ।
His glimpse can not be had by performing of yajna, offering sweets, yoga, concentration, ritualistic worship and ablutions.
जग भोग जोग धिआनु करि पूजा परे न दरसनु पाइआ ।
LINE 15
ਸਾਧਸੰਗਤਿਪਿਉਪੁਤੁਹੋਇਦਿਤਾਖਾਇਪੈਨ੍ਹੈਪੈਨ੍ਹਾਇਆ
ਸਾਧ ਸੰਗਤ (ਦੇ ਸਤਿਸੰਗੀ ਲੋਕ) ਪਿਤਾ (ਗੁਰੂ ਨਾਨਕ ਜੀ ਦੇ) ਪੁੱਤ੍ਰ ਹੋਕੇ ਦਿੱਤਾ ਖਾਂਦੇ ਤੇ (ਕੱਪੜੇ) ਪਹਿਨਾਏ ਹੋਏ ਪਹਿਨਦੇ ਹਨ। (ਅੱਗੇ ਗੁਰੂ ਅੰਗਦ ਜੀ ਦਾ ਵਰਣਨ ਦਸਦੇ ਹਨ):-
Fellows in the holy congregation maintain father-son relationship with the Guru,
साधसंगति पिउ पुतु होइ दिता खाइ पैन्है पैन्हाइआ ।
LINE 16
ਘਰਬਾਰੀਹੋਇਵਰਤਿਆਘਰਬਾਰੀਸਿਖਪੈਰੀਪਾਇਆ
ਜਦ ਗੁਰੂ ਨਾਨਕ ਜੀ ਦੇਸ਼ ਯਾਤ੍ਰ੍ਰਾ ਦੇ ਪਿਛੋਂ ਘਰਬਾਰੀ ਘਰ ਵਿਖੇ ਗ੍ਰਿਹਸਤ ਮਾਰਗ ਵਿਚ ਉਪਦੇਸ਼ ਕਰਨ ਲੱਗੇ ਤਦ ਘਰਬਾਰੀ ਸਿੱਖ ਨੂੰ (ਆਪਣੇ) ਪੈਰੀਂ ਲਾਇਆ (ਭਾਵ ਗੁਰੂ ਅੰਗਦ ਨੂੰ ਆਪਣਾ ਸਰੂਪ ਥਾਪਿਆ)।
and whatever he gives to eat and put on, they eat and wear.
घरबारी होइ वरतिआ घरबारी सिख पैरी पाइआ ।
LINE 17
ਮਾਇਆਵਿਚਿਉਦਾਸੁਰਖਾਇਆ।।
ਮਾਇਆ ਵਿਚ ਬੀ ਉਦਾਸੀਨ ਅਵਸਥਾ ਰਖੀ।
God remains detached in maya.
माइआ विचि उदासु रखाइआ ।२।
LINE 18
ਅੰਮ੍ਰਿਤਵੇਲੇਉਠਿਕੈਜਾਇਅੰਦਰਿਦਰੀਆਉਨ੍ਹਵੰਦੇ
ਝਲਾਂਘੇ ਉੱਠਕੇ ਨਦੀ (ਜਾਂ ਸਰੋਵਰ ਜਾਂ ਖੂਹ ਆਦਿਕ ਦੇ ਜਲ) ਵਿਚ ਸ਼ਨਾਨ ਕਰਦੇ ਹਨ।
Getting up at the ambrosial hour of morning the Sikhs bathe in the river.
अंम्रित वेले उठि कै जाइ अंदरि दरीआउ न्हवंदे ।
LINE 19
ਸਹਜਿਸਮਾਧਿਅਗਾਧਿਵਿਚਿਇਕਮਨਿਹੋਇਗੁਰਜਾਪੁਜਪੰਦੇ
ਡੂੰਘੀ ਸ਼ਾਂਤ ਰੂਪ ਸਮਾਧੀ ਵਿਖੇ ਇਕ ਮਨ ਹੋਕੇ ਗੁਰੂ ਦਾ ਮੰਤ੍ਰ੍ਰ ਜਪਦੇ ਹਨ।
By putting their mind in the unfathomable God through deep concentration, they remember Guru, the God by reciting Japu (Ji).
सहजि समाधि अगाधि विचि इक मनि होइ गुर जापु जपंदे ।
LINE 20
ਮਥੈਟਿਕੇਲਾਲਲਾਇਸਾਧਸੰਗਤਿਚਲਿਜਾਇਬਹੰਦੇ
ਸੁਰਖ਼ੋਈ ਦਾ ਟਿੱਕਾ ਮੱਥੇ ਲਾਕੇ ਸਤਿਸੰਗ ਵਿਖੇ ਜਾਕੇ ਬੈਠਦੇ ਹਨ।
Getting fully activated then they go to join the holy congregation of the saints.
मथै टिके लाल लाइ साधसंगति चलि जाइ बहंदे ।
LINE 21
ਸਬਦੁਸੁਰਤਿਲਿਵਲੀਣੁਹੋਇਸਤਿਗੁਰਬਾਣੀਗਾਇਸੁਣੰਦੇ
ਸ਼ਬਦ ਦੀ ਗ੍ਯਾਤ ਦੀ ਲਿਵ ਵਿਖੇ ਮਗਨ ਹੋਕੇ ਸਤਿਗੁਰ ਦੀ ਬਾਣੀ ਗਾਉਂਦੇ ਹਨ।
Becoming absorbed in remembering and loving the sabad they sing and hear the Guru's hymns.
सबदु सुरति लिव लीणु होइ सतिगुर बाणी गाइ सुणंदे ।
LINE 22
ਭਾਇਭਗਤਿਭੈਵਰਤਿਮਾਨਿਗੁਰਸੇਵਾਗੁਰਪੁਰਬਕਰੰਦੇ
ਪ੍ਰੇਮਾ ਭਗਤੀ ਅਰ ਈਸ਼ਵਰ ਦੇ ਭੈ ਵਿਖੇ ਵਰਤਦੇ ਹਨ, ਗੁਰੂ ਕੀ ਸੇਵਾ ਤੇ ਗੁਰਪੁਰਬ ਕਰਦੇ ਹਨ।
They love to spend their time in meditation, service and fear of God and they serve the Gum by observing his anniversaries.
भाइ भगति भै वरतिमानि गुर सेवा गुरपुरब करंदे ।
LINE 23
ਸੰਝੈਸੋਦਰੁਗਾਵਣਾਮਨਮੇਲੀਕਰਿਮੇਲਿਮਿਲੰਦੇ
ਸੰਧ੍ਯਾ ਵੇਲੇ ਸੋਦਰ (ਦਾ ਪਾਠ) ਗਾਉਂਦੇ ਮਨਮੇਲੀਆਂ ਨਾਲ ਮੇਲ ਰਖਦੇ ਹਨ (ਭਾਵ ਕੁਸੰਗੀਆਂ ਮਨਮਤੀਆਂ ਨਾਲ ਨਹੀਂ ਮਿਲਦੇ)।
They sing the Sodar in the evening and heartily associate with one another.
संझै सोदरु गावणा मन मेली करि मेलि मिलंदे ।
LINE 24
ਰਾਤੀਕੀਰਤਿਸੋਹਿਲਾਕਰਿਆਰਤੀਪਰਸਾਦੁਵੰਡੰਦੇ
ਸੌਣ ਵੇਲੇ ਕੀਰਤਨ ਸੋਹਿਲਾ ਪੜ੍ਹਦੇ ਹਨ ਅਰ ਆਰਤੀ ਕਰ ਕੇ ਪ੍ਰਸ਼ਾਦ ਵੰਡਦੇ ਹਨ।
Having recited the Sohila and made supplication at night they distribute sacred food (prasad).
राती कीरति सोहिला करि आरती परसादु वंडंदे ।
LINE 25
ਗੁਰਮੁਖਿਸੁਖਫਲੁਪਿਰਮਚਖੰਦੇ।।
ਗੁਰਮੁਖ ਲੋਕ (ਇਸ ਸ਼ੁਭ ਕ੍ਰਿਯਾ ਤੋਂ) ਸੁਖ ਰੂਪੀ ਪ੍ਰੇਮ ਦਾ ਫਲ ਚੱਖਦੇ ਹਨ।
Thus gurmukhs gladly taste the fruit of happiness.
गुरमुखि सुख फलु पिरम चखंदे ।३।
LINE 26
ਇਕਕਵਾਉਪਸਾਉਕਰਿਓਅੰਕਾਰਿਅਕਾਰੁਪਸਾਰਾ
ਅਕਾਲ ਪੁਰਖ ਨੇ ਇਕ ਵਾਰ ਥੋਂ ਸਰੂਪ ਬਣਾ ਕੇ ਪਸਾਰਾ ਪਸਾਰਿਆ ਹੈ।
The Oankar Lord, with one resonance created the forms.
इक कवाउ पसाउ करि ओअंकारि अकारु पसारा ।
LINE 27
ਪਉਣਪਾਣੀਬੈਸੰਤਰੋਧਰਤਿਅਗਾਸੁਧਰੇਨਿਰਧਾਰਾ
ਪੌਣ, ਪਾਣੀ, ਅਗਨੀ, ਧਰਤੀ ਤੇ ਆਕਾਸ਼ ਨੂੰ ਨਿਰਾਧਾਰ (ਕੇਵਲ ਆਪਣੇ ਹੁਕਮ ਆਸਰੇ ਵਿਚ) ਰੱਖਿਆ।
Air, water, fire, sky and earth He sustained (in his order) without any support.
पउण पाणी बैसंतरो धरति अगासु धरे निरधारा ।
LINE 28
ਰੋਮਰੋਮਵਿਚਿਰਖਿਓਨੁਕਰਿਵਰਭੰਡਕਰੋੜਿਅਕਾਰਾ
ਇਕ ਇਕ ਰੋਮ ਵਿਚ ਕ੍ਰੋੜਾਂ ਹੀ ਬ੍ਰਹਮੰਡ ਸਰੂਪ ਰੱਖੇ ਹਨ।
Millions of universe exist in his each trichome.
रोम रोम विचि रखिओनु करि वरभंड करोड़ि अकारा ।
LINE 29
ਪਾਰਬ੍ਰਹਮੁਪੂਰਨਬ੍ਰਹਮੁਅਗਮਅਗੋਚਰੁਅਲਖਅਪਾਰਾ
ਆਪ ਪਾਰਬ੍ਰਹਮ ਪੂਰਨ ਬ੍ਰਹਮ ਹੈ, ਅਗਮ (ਮਨ ਬਾਣੀ ਆਦਿ) ਇੰਦ੍ਰ੍ਰੀਆਂ ਦਾ ਵਿਖ੍ਯ ਨਹੀਂ ਹੈ, ਅਲੱਖ ਹੈ ਤੇ ਪਾਰ ਤੋਂ ਰਹਿਤ ਹੈ।
He the transcendental Brahm is the complete (within and without), inaccessible, imperceptible incomprehensible and infinite.
पारब्रहमु पूरन ब्रहमु अगम अगोचरु अलख अपारा ।
LINE 30
ਪਿਰਮਪਿਆਲੈਵਸਿਹੋਇਭਗਤਿਵਛਲਹੋਇਸਿਰਜਣਹਾਰਾ
(ਜਿਨ੍ਹਾਂ ਨੇ) ਪ੍ਰੇਮ ਦਾ ਪਿਆਲਾ (ਪੀਤਾ ਹੈ) ਭਗਤ ਵਛਲ (ਉਨ੍ਹਾਂ ਦੇ) ਵੱਸ ਹੋ ਜਾਂਦਾ ਹੈ (ਤੇ ਸ੍ਰਿਸ਼ਟੀ ਨੂੰ ਰਚਨਹਾਰ ਬਣਦਾ ਹੈ।
He remains in the control of loving devotion and by becoming kind to the devotees, He creates.
पिरम पिआलै वसि होइ भगति वछल होइ सिरजणहारा ।
LINE 31
ਬੀਉਬੀਜਿਅਤਿਸੂਖਮੋਤਿਦੂੰਹੋਇਵਡਬਿਰਖਵਿਥਾਰਾ
(ਜਦ) ਅਤਿ ਸੂਖਮ ਬੀਉ ਨੂੰ (ਲੋਕ) ਬੀਜਦੇ ਹਨ, ਉਸ ਥੋਂ ਕਈ ਬੋਹੜ ਦੇ ਬ੍ਰਿੱਛਾਂ ਦਾ ਵਿਸਥਾਰ ਹੋ ਜਾਂਦਾ ਹੈ।
He is the subtle seed that takes form of the large tree of creation.
बीउ बीजि अति सूखमो तिदूं होइ वड बिरख विथारा ।
LINE 32
ਫਲਵਿਚਿਬੀਉਸਮਾਇਕੈਇਕਦੂੰਬੀਅਹੁਲਖਹਜਾਰਾ
ਫਲ ਵਿਖੇ ਬੀਉ ਸਮਾਕੇ ਇਕ ਬੀਓਂ ਲੱਖਾਂ ਹਜ਼ਾਰਾਂ (ਬਣ ਜਾਂਦੇ ਹਨ)। (ਭਾਵ, ਜਗਤ ਦਾ ਆਦਿ ਇਕ ਵਾਹਿਗੁਰੂ ਹੀ ਜਾਣਦਾ ਹੈ। ਯਥਾ:-”ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ”॥ ਇਸ ਗੱਲ ਨੂੰ ਗੁਰਮੁਖ ਜਾਣਦੇ ਹਨ ਸੋ ਅੱਗੇ ਦੱਸਦੇ ਹਨ)।
The fruits contain seeds and then from one seed millions of fruits are created.
फल विचि बीउ समाइ कै इक दूं बीअहु लख हजारा ।
LINE 33
ਗੁਰਮੁਖਿਸੁਖਫਲਪਿਰਮਰਸੁਗੁਰਸਿਖਾਂਸਤਿਗੁਰੂਪਿਆਰਾ
ਜਿਨ੍ਹਾਂ ਗੁਰਮੁਖ ਗੁਰ ਸਿੱਖਾਂ ਨੇ ਸਤਿਗੁਰੂ ਪਿਆਰਾ (ਜਾਤਾ ਉਨ੍ਹਾਂ ਨੇ ਪਿਆਰੇ ਦੇ) ਪ੍ਰੇਮ ਰਸ ਦਾ ਸੁਖ ਫਲ ਪਾਇਆ ਹੈ।
The sweet fruit of Gurmukhs is the love of Lord and the Sikhs of Guru love the true Guru.
गुरमुखि सुख फल पिरम रसु गुरसिखां सतिगुरू पिआरा ।
LINE 34
ਸਾਧਸੰਗਤਿਸਚੁਖੰਡਵਿਚਿਸਤਿਗੁਰਪੁਰਖੁਵਸੈਨਿਰੰਕਾਰਾ
(੯) (ਉਨ੍ਹਾਂ ਗੁਰਮੁਖਾਂ ਦੇ) ਸਤਿਸੰਗ ਰੂਪੀ ਸਚਖੰਡ ਵਿਚ ਨਿਰੰਕਾਰ ਤੇ ਸਤਿਗੁਰ ਪੁਰਖ ਵਸਦੇ ਹਨ।
In the holy congregation, the abode of truth, the supreme formless Lord resides.
साधसंगति सचु खंड विचि सतिगुर पुरखु वसै निरंकारा ।
LINE 35
ਭਾਇਭਗਤਿਗੁਰਮੁਖਿਨਿਸਤਾਰਾ।।
(੧੦) ਪ੍ਰੇਮਾ ਭਗਤੀ ਕਰ ਕੇ ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ।
The Gurmukhs get liberated through loving devotion.
भाइ भगति गुरमुखि निसतारा ।४।
LINE 36
ਪਉਣੁਗੁਰੂਗੁਰਸਬਦੁਹੈਵਾਹਗੁਰੂਗੁਰਸਬਦੁਸੁਣਾਇਆ
(ਜੇਹੜਾ) 'ਵਾਹਿਗੁਰੂ ਦਾ ਗੁਰਾਂ ਨੇ ਸ਼ਬਦ ਸੁਣਾਇਆ ਹੈ ਉਹ ਗੁਰ ਸ਼ਬਦ ਦਾ ਪੌਣ ਹੀ ਗੁਰੂ ਹੈ (ਇਸ ਕਰ ਕੇ ਗੁਰੂ ਨਾਨਕ ਜੀ ਨੇ ਪੌਣ ਨੂੰ ਗੁਰੂ ਪਦਵੀ ਦਿੱਤੀ ਹੈ)।
The Guru's word is the air, the Guru and wondrous lord has recited Word the Guru.
पउणु गुरू गुर सबदु है वाहगुरू गुर सबदु सुणाइआ ।
LINE 37
ਪਾਣੀਪਿਤਾਪਵਿਤ੍ਰੁਕਰਿਗੁਰਮੁਖਿਪੰਥਿਨਿਵਾਣਿਚਲਾਇਆ
(ਜਿਕੁਰ) ਪਾਣੀ (ਲੋਕਾਂ ਨੂੰ) ਪਵਿੱਤ੍ਰ੍ਰ ਕਰਦਾ ਹੈ (ਅਤੇ ਆਪ) ਨਿਵਾਣ ਨੂੰ ਜਾਂਦਾ ਹੈ (ਤਿਹਾ ਹੀ) ਗੁਰਮੁਖਾਂ ਨੇ ਆਪਣਾ ਪੰਥ (ਤੋਰਿਆ ਹੈ, ਇਸੇ ਕਰ ਕੇ ਕਿ) ਪਾਣੀ (ਸਭ ਦਾ) ਪਿਤਾ ਹੈ।
The father of man is water which by flowing downwards teaches humility.
पाणी पिता पवित्रु करि गुरमुखि पंथि निवाणि चलाइआ ।
LINE 38
ਧਰਤੀਮਾਤਮਹਤੁਕਰਿਓਤਿਪੋਤਿਸੰਜੋਗੁਬਣਾਇਆ
ਧਰਤੀ ਅਤੇ ਮਾਤਾ ਦਾ ਵੱਡਾ ਕਰ ਕੇ ਤਾਣੇ ਪੇਟੇ ਦਾ ਸੰਜੋਗ ਬਣਾਇਆ ਹੈ (ਭਾਵ ਜਿੱਕੁਰ ਧਰਤੀ ਵਿਖੇ ਸਹਿਨਸ਼ੀਲਤਾ ਹੈ ਤਿੱਕੁਰ ਹੀ ਮਾਤਾ ਵਿਖੇ ਹੈ, ਇਸੇ ਕਰ ਕੇ ਗੁਰੂ ਜੀ ਨੇ ਧਰਤੀ ਮਾਤਾ ਲਿਖੀ ਹੈ)।
The earth being tolerant like mother is the mother and is the further base of all the creatures.
धरती मात महतु करि ओति पोति संजोगु बणाइआ ।
LINE 39
ਦਾਈਦਾਇਆਰਾਤਿਦਿਹੁਬਾਲਸੁਭਾਇਜਗਤ੍ਰੁਖਿਲਾਇਆ
ਰਾਤ ਦਾਈ ਹੈ ਤੇ ਦਿਨ ਦਾਇਆ ਹੈ, ਜਗਤ ਨੂੰ (ਜਿਸਦਾ) ਸੁਭਾਉ ਬਾਲਕਾਂ ਵਾਲਾ ਹੈ, ਖਿਲਾਉਂਦੇ ਹਨ। (ਰਾਤ ਸੁਆਂਦੀ ਤੇ ਦਿਨ ਸੰਸਾਰਕ ਖੇਡਾਂ ਵਿਚ ਪਰਚਾਉਂਦਾ ਹੈ, ਇਸੇ ਕਰ ਕੇ ਰਾਤ ਦਿਨ ਦਾਈ ਦਾਇਆ ਹਨ)।
The day and night are the nurses who keep the people of child-wisdom busy in the plays of the world.
दाई दाइआ राति दिहु बाल सुभाइ जगत्रु खिलाइआ ।
LINE 40
ਗੁਰਮੁਖਿਜਨਮੁਸਕਾਰਥਾਸਾਧਸੰਗਤਿਵਸਿਆਪੁਗਵਾਇਆ
ਗੁਰਮੁਖਾਂ ਦਾ ਜਨਮ ਸਫਲ ਹੈ (ਕਿਉਂ ਜੋ) ਸਾਧ ਸੰਗਤ ਵਿਚ ਨਿਵਾਸ ਕਰ ਕੇ (ਉਨ੍ਹਾਂ ਨੇ) ਦੇਹਾਭਿਮਾਨ ਨੂੰ ਛੱਡ ਦਿੱਤਾ ਹੈ।
The life of Gurmukh is meaningful because he in the holy congregation has lost his egotism.
गुरमुखि जनमु सकारथा साधसंगति वसि आपु गवाइआ ।
LINE 41
ਜੰਮਣਮਰਣਹੁਬਾਹਰੇਜੀਵਨਮੁਕਤਿਜੁਗਤਿਵਰਤਾਇਆ
ਤਦੇ ਹੀ ਜਨਮ ਮਰਨ ਤੋਂ ਰਹਿਤ ਹੋਕ ਜੀਵਨ ਮੁਕਤ ਦੀ ਜੁਗਤ ਵਿਚ ਵਰਤਦੇ ਹਨ।
He becoming liberated in life behaves in the 'world with the skill to come out of the cycle of transrnigration.
जंमण मरणहु बाहरे जीवन मुकति जुगति वरताइआ ।
LINE 42
ਗੁਰਮਤਿਮਾਤਾਮਤਿਹੈਪਿਤਾਸੰਤੋਖਮੋਖਪਦੁਪਾਇਆ
(ਗੁਰਮੁਖਾਂ ਦੀ) ਮਾਤਾ ਗੁਰੂ ਸਿੱਖ੍ਯਾ ਹੈ ਤੇ ਪਿਤਾ (ਉਨ੍ਹਾਂ ਦਾ) ਸੰਤੋਖ ਹੈ (ਜਿਸ ਤੋਂ) ਮੋਖ ਪਦਵੀ ਪਾਉਂਦੇ ਹਨ।
The mother of the gurmukhs is the wisdom of the Guru and father, the contentment through whom they attain deliverance.
गुरमति माता मति है पिता संतोख मोख पदु पाइआ ।
LINE 43
ਧੀਰਜੁਧਰਮੁਭਿਰਾਵਦੁਇਜਪੁਤਪੁਜਤੁਸਤੁਪੁਤਜਣਾਇਆ
ਧੀਰਜ ਅਤੇ ਧਰਮ ਦੋਵੇਂ ਭ੍ਰ੍ਰਾਤਾ ਹਨ, ਜਪ ਤਪ ਜਤ ਸਤ (ਆਦੀ ਗੁਣ) ਪੁੱਤ੍ਰ੍ਰ ਦੱਸੇ ਜਾਂਦੇ ਹਨ।
Forbearance and the sense of duty are their brothers, and meditation, austetities, continence the sons.
धीरजु धरमु भिराव दुइ जपु तपु जतु सतु पुत जणाइआ ।
LINE 44
ਗੁਰਚੇਲਾਚੇਲਾਗੁਰੂਪੁਰਖਹੁਪੁਰਖਚਲਤੁਵਰਤਾਇਆ
(੯) ਗੁਰੂ ਚੇਲਾ ਤੇ ਚੇਲਾ ਗੁਰੂ ਪੂਰਣ ਪੁਰਖ ਦਾ ਚਲਿੱਤ੍ਰ੍ਰ ਵਰਤਾਇਆ।
The Guru and the disciple are diffused into one another in equanirnity and they both are the extension of the perfect supreme Lord.
गुर चेला चेला गुरू पुरखहु पुरख चलतु वरताइआ ।
LINE 45
ਗੁਰਮੁਖਿਸੁਖਫਲੁਅਲਖੁਲਖਾਇਆ।।
(੧੦) ਗੁਰਮੁਖਾਂ ਨੇ ਅਲਖ ਸੁਖ ਫਲ ਲਖਕੇ ਹੋਰਨਾਂ ਨੂੰ ਲਖਾਇਆ ਹੈ।
Raving realized the supreme pleasure they have made others also realize the same.
गुरमुखि सुख फलु अलखु लखाइआ ।५।
LINE 46
ਪਰਘਰਜਾਇਪਰਾਹੁਣਾਆਸਾਵਿਚਿਨਿਰਾਸੁਵਲਾਏ
ਓਪਰੇ ਘਰ ਵਿਚ ਜਾਕੇ ਪਰਾਹੁਣਾ (ਜਿੱਕੁਰ) ਆਸਾ ਵਿਚ ਨਿਰਾਸ ਹੋਕੇ (ਸਮਾਂ) ਬਿਤੀਤ ਕਰਦਾ ਹੈ।
The guest in the house of other person remains unconcerned among many expectations.
पर घर जाइ पराहुणा आसा विचि निरासु वलाए ।
LINE 47
ਪਾਣੀਅੰਦਰਿਕਵਲਜਿਉਸੂਰਜਧਿਆਨੁਅਲਿਪਤੁਰਹਾਏ
ਜਿਵੇਂ ਪਾਣੀ ਵਿਚ ਕਵਲ ਰਹਿਕੇ ਸੂਰਜ ਵੱਲ ਧਿਆਨ ਰਖਦਾ ਹੈ (ਤੇ ਜਲ ਥੋਂ) ਅਲੇਪ ਰਹਿੰਦਾ ਹੈ।
Lotus too in the water concentrates upon sun and remains- uninfluenced by water.
पाणी अंदरि कवल जिउ सूरज धिआनु अलिपतु रहाए ।
LINE 48
ਸਬਦਸੁਰਤਿਸਤਿਸੰਗਿਮਿਲਿਗੁਰਚੇਲੇਦੀਸੰਧਿਮਿਲਾਏ
(ਤਿੱਕੁਰ) ਸਾਧ ਸੰਗਤ ਵਿਚ 'ਗੁਰੂ' 'ਚੇਲੇ' ਦੀ (ਸੰਧਿ=) ਮਿਲੌਨੀ ਸਬਦ ਸੁਰਤ ਨਾਲ ਹੁੰਦੀ ਹੈ (ਅਰਥਾਤ ਕਵਲ ਸੂਰਜ ਵਾਂਙ)।
Likewise in the holy congregation the Guru and disciple meet through word (sabad) and meditative faculty(surati).
सबद सुरति सतिसंगि मिलि गुर चेले दी संधि मिलाए ।
LINE 49
ਚਾਰਿਵਰਨਗੁਰਸਿਖਹੋਇਸਾਧਸੰਗਤਿਸਚਖੰਡਵਸਾਏ
ਚਾਰ ਵਰਣ ਗੁਰੂ ਦੇ ਸਿੱਖ ਹੋਕੇ ਸਾਧ ਸੰਗਤ ਸਚਖੰਡ ਵਿਖੇ ਵਸਦੇ ਹਨ।
People of the four varnas, by becoming followers of the Guru, reside in the abode of truth through the holy congregation.
चारि वरन गुरसिख होइ साधसंगति सच खंड वसाए ।
LINE 50
ਆਪੁਗਵਾਇਤੰਬੋਲਰਸੁਖਾਇਚਬਾਇਸੁਰੰਗਚੜ੍ਹਾਏ
(ਕੱਥ, ਸੁਪਾਰੀ, ਚੂਨਾ, ਪਾਨ ਦੇ ਤੰਬੋਲ=) ਬੀੜੇ ਨੂੰ (ਜਿਵੇਂ) ਜਦ (ਲੋਕ) ਚੱਬਕੇ ਖਾਂਦੇ ਹਨ (ਤਾਂ ਲਾਲ) ਰੰਗ ਚੜ੍ਹਦਾ ਹੈ, (ਤਦੋਂ ਚਾਰੇ) ਆਪਾ ਭਾਵ ਨੂੰ ਗਵਾ ਦਿੰਦੇ ਹਨ (ਕੇਵਲ ਲਾਲ ਰੰਗ ਹੀ ਦਿਸਦਾ ਹੈ)।
Like the one coloured sap of betel-leaf they shed away their selfhood, and all are coloured in their one fast colour.
आपु गवाइ तंबोल रसु खाइ चबाइ सु रंग चढ़ाए ।
LINE 51
ਛਿਅਦਰਸਨਤਰਸਨਖੜੇਬਾਰਹਪੰਥਿਗਿਰੰਥਸੁਣਾਏ
ਛੇ ਦਰਸ਼ਨ (ਅਤੇ ਜੋਗੀਆਂ ਦੇ) ਬਾਰਾਂ ਪੰਥ (ਆਪੋ ਆਪਣੇ ਮਤਾਂ ਦੇ) ਗ੍ਰੰਥਾਂ ਨੂੰ ਸੁਣਾ ਕੇ ਤਰਸਦੇ ਖੜੇ ਹਨ (ਪਰੰਤੂ ਇਸ ਪਦਵੀ ਨੂੰ ਅਹੰਕਾਰ ਦੇ ਕਾਰਣ ਪ੍ਰਾਪਤ ਨਹੀਂ ਹੁੰਦੇ)।
All the six philosophies and the twelve sects of yogis covet by standing away (but do not get that status because of their pride).
छिअ दरसन तरसन खड़े बारह पंथि गिरंथ सुणाए ।
LINE 52
ਛਿਅਰੁਤਿਬਾਰਹਮਾਸਕਰਿਇਕੁਇਕੁਸੂਰਜੁਚੰਦੁਦਿਖਾਏ
ਛੀ ਰੁੱਤਾਂ (ਅਰਥਾਤ ਬਸੰਤ, ਗ੍ਰੀਖਮ, ਸਰਦ, ਹੇਮੰਤ, ਸਿਸਰ) ਦੇ ਬਾਰਾਂ ਮਹੀਨਿਆਂ ਦੇ ਇਕ ਸੂਰਜ ਤੇ ਇਕ ਚੰਦ ਦੱਸਦੇ ਹਨ (ਭਾਵ, ਇਹ ਨਹੀਂ ਜਾਣਦੇ ਕਿ ਸੂਰਜ ਇਕ ਹੈ ਤੇ ਰੁੱਤਾਂ ਵਿਖੇ ਭੇਦ ਹੈ)।
Six seasons, twelve months are shown to have one sun and one moon,
छिअ रुति बारह मास करि इकु इकु सूरजु चंदु दिखाए ।
LINE 53
ਬਾਰਹਸੋਲਹਮੇਲਿਕੈਸਸੀਅਰਅੰਦਰਿਸੂਰਸਮਾਏ
(ਪਰੰਤੂ ਗੁਰਮੁਖਾਂ ਨੇ) ਬਾਰਾਂ ਸੂਰਜ ਦੀਆਂ ਅਤੇ ਸੋਲਾਂ (ਕਲਾ) ਚੰਦ੍ਰ੍ਰਮਾਂ ਦੀਆਂ ਮੇਲ ਕੇ ਚੰਦ੍ਰ੍ਰਮਾਂ ਵਿਚ ਸੂਰਜ ਮਿਲਾਇਆ ਹੈ (ਭਾਵ ਸਤੋ ਵਿਚ ਤਮੋ ਦਾ ਅਭਾਵ ਕੀਤਾ ਹੈ। ਅੱਗੇ ਤ੍ਰਿਗੁਣਾਤੀਤ ਦੱਸਦੇ ਹਨ:)
But the gurmukhs have fused the sun and the moon into each other, i.e. they have demolished the boundries of the sattva and the rajas gunas.
बारह सोलह मेलि कै ससीअर अंदरि सूर समाए ।
LINE 54
ਸਿਵਸਕਤੀਨੋਲੰਘਿਕੈਗੁਰਮੁਖਿਇਕੁਮਨੁਇਕੁਧਿਆਏ
(੯) (ਪਰ) ਗੁਰਮੁਖ ਸਤੋਗੁਣ ਤ ਤਮੋਗੁਣ ਥੋਂ ਲੰਘਕੇ ਇਕ ਮਨ ਹੋਕੇ ਇਕ (ਪਰਮਾਤਮਾ ਦਾ ਹੀ) ਧਿਆਨ ਕਰਦੇ ਹਨ।
Having gone beyond the rnaya of Siva-sakti they medicate upon the one supreme.
सिव सकती नो लंघि कै गुरमुखि इकु मनु इकु धिआए ।
LINE 55
ਪੈਰੀਪੈਜਗੁਪੈਰੀਪਾਏ।।
(੧੦) (ਆਪ ਸਭ ਦੀ ਪੈਰੀ) ਪਏ (ਕਰਦੇ) ਹਨ ਅਤੇ ਜਗਤ (ਉਨ੍ਹਾਂ ਦੀ) ਪੈਰੀਂ ਡਿਗਦਾ ਹੈ।
Their humility makes the world fall at their feet.
पैरी पै जगु पैरी पाए ।६।
LINE 56
ਗੁਰਉਪਦੇਸਅਦੇਸੁਕਰਿਪੈਰੀਪੈਰਹਰਾਸਿਕਰੰਦੇ
(ਗੁਰ ਸਿੱਖ) ਗੁਰੂ ਦੇ ਉਪਦੇਸ਼ ਵਿਚ ਘਰ ਕਰ ਕੇ ਪੈਰੀਂ ਪੈਣ ਦੀ ਰਹੁਰੀਤ ਕਰਦੇ ਹਨ।
Considering the sermon of the Guru as the order they observe the code being bumble.
गुर उपदेस अदेसु करि पैरी पै रहरासि करंदे ।
LINE 57
ਚਰਣਸਰਣਿਮਸਤਕੁਧਰਨਿਚਰਨਰੇਣੁਮੁਖਿਤਿਲਕਸੁਹੰਦੇ
ਚਰਨਾਂ ਦੀ ਸ਼ਰਨ ਮੱਥੇ ਪੁਰ ਰਖਦੇ ਤੇ ਚਰਨ ਧੂੜ ਦਾ ਮੁਖ ਪੁਰ ਤਿਲਕ ਸੁਭਾਇਮਾਨ ਕਰਦੇ ਹਨ।
They surrender at the feet of Guru and apply he dust of his-feet to their heads.
चरण सरणि मसतकु धरनि चरन रेणु मुखि तिलक सुहंदे ।
LINE 58
ਭਰਮਕਰਮਦਾਲੇਖੁਮੇਟਿਲੇਖੁਅਲੇਖਵਿਸੇਖਬਣੰਦੇ
ਕਰਮਾਂ ਤੇ ਭਰਮਾਂ ਦਾ ਲੇਖ ਮੇਟ ਦਿੱਤਾ ਹੈ, ਲੇਖ ਤੋਂ ਅਲੇਖ (ਅਕਾਲ ਪੁਰਖ) ਨਾਲ ਵਿਸ਼ੇਖ (ਪ੍ਰੀਤਿ) ਕਰਦੇ ਹਨ।
By effacing the delusive writings of destiny, they create special love for imperceptible God.
भरम करम दा लेखु मेटि लेखु अलेख विसेख बणंदे ।
LINE 59
ਜਗਮਗਜੋਤਿਉਦੋਤੁਕਰਿਸੂਰਜਚੰਦਲਖਪੁਜੰਦੇ
ਆਪਣੀ ਜੋਤ ਨੂੰ ਜਗਮਗ ਕਰ ਕੇ ਉਦੇ ਕਰਦੇ ਹਨ, ਲੱਖ ਸੂਰਜ ਚੰਦ ਭੀ (ਉਸ ਨੂੰ) ਨਹੀਂ ਪਹੁੰਚ ਸਕਦੇ।
Myriads of suns and moons cannot reach their effulgence.
जगमग जोति उदोतु करि सूरज चंद न लख पुजंदे ।
LINE 60
ਹਉਮੈਗਰਬੁਨਿਵਾਰਿਕੈਸਾਧਸੰਗਤਿਸਚਮੇਲਿਮਿਲੰਦੇ
ਹਉਮੈਂ ਹੰਕਾਰ ਦੂਰ ਕਰਾਕੇ ਸਾਧ ਸੰਗਤ ਦੇ ਸਚੇ ਮੇਲ ਵਿਚ ਮਿਲਦੇ ਹਨ।
Deleting ego from themselves they take dip into the sacred tank of the holy congregation.
हउमै गरबु निवारि कै साधसंगति सच मेलि मिलंदे ।
LINE 61
ਸਾਧਸੰਗਤਿਪੂਰਨਬ੍ਰਹਮੁਚਰਣਕਵਲਪੂਜਾਪਰਚੰਦੇ
ਸਾਧ ਸੰਗਤ ਵਿਚ ਪੂਰਨ ਬ੍ਰਹਮ ਵੱਸਦਾ ਹੈ (ਉਨ੍ਹਾਂ ਦੇ) ਚਰਨ ਕਮਲਾਂ ਦੀ ਪੂਜਾ ਵਿਚ ਪਰਚਦੇ ਹਨ।
Holy congregation is the abode of the perfect Brahm and they (gurmukhs) keep their mind imbued with the lotus feet (of Lord).
साधसंगति पूरन ब्रहमु चरण कवल पूजा परचंदे ।
LINE 62
ਸੁਖਸੰਪਟਿਹੋਇਭਵਰਵਸੰਦੇ।।
ਸੁਖਾਂ ਦਾ ਸੰਪਟ (ਡੱਬਾ) ਬਣਾ ਕੇ (ਆਪ) ਭਵਰ ਰੂਪ ਹੋ ਕੇ (ਪਰਚਦੇ ਹਨ ਤੇ ਦਿਨ ਰਾਤ ਗੁਰੂ ਚਰਨਾਂ ਦੇ ਧਿਆਨ ਵਿਖੇ) ਵੱਸਦੇ ਹਨ।
They become the black bee and reside in the pleasure-petals (of the holy Lord).
सुख संपटि होइ भवर वसंदे ।७।
LINE 63
ਗੁਰਦਰਸਨੁਪਰਸਣੁਸਫਲੁਛਿਅਦਰਸਨੁਇਕਦਰਸਨੁਜਾਣੈ
ਗੁਰੂ ਦਾ ਦਰਸ਼ਨ ਅਤੇ ਪਰਸਨ ਸਫਲ ਹੈ ਜੋ ਛੀ ਮਤਾਂ ਦੀ (ਥਾਂ ਮੁਢ ਦਰਸ਼ਨ=ਮੱਤ) ਇਕ ਜਾਣਦਾ ਹੈ।
Blessed is the Glimpse and the company of the guru because there only one visualizes God alone in all the six philosophies.
गुर दरसनु परसणु सफलु छिअ दरसनु इक दरसनु जाणै ।
LINE 64
ਦਿਬਦਿਸਟਿਪਰਗਾਸੁਕਰਿਲੋਕਵੇਦਗੁਰਗਿਆਨੁਪਛਾਣੈ
ਗਿਆਨ ਦੀ ਦ੍ਰਿਸ਼ਟੀ ਨਾਲ ਪ੍ਰਕਾਸ਼ ਕਰ ਕੇ ਲੋਕਾਂ ਵਿਖੇ ਭੀ ਅਰ ਪੁਸਤਕਾਂ (ਵਿਖੇ ਭੀ ਇਕੋ) ਗੁਰੂ ਦਾ ਗ੍ਯਾਨ ਪਛਾਣਦਾ ਹੈ (ਬਾਕੀ ਦਾ ਸਭ ਤ੍ਰਿਸਕਾਰ ਕਰਦਾ ਹੈ) (ਅ) ਲੋਕ ਵੇਦ (ਲੋਕੋਕਤੀ ਨੂੰ ਮਿਟਾਕੇ) ਦਿੱਬ ਦ੍ਰਿਸ਼ਟਿ ਦਾ ਪ੍ਰਕਾਸ਼ ਕਰਦਾ ਹੈ ਅਰ ਗੁਰੂ (ਮਤ ਦੇ ਦੱਸੇ ਹੋਏ) ਗਿਆਨ ਦੀ ਪਛਾਣ ਕਰਦਾ ਹੈ।
Getting enlightened one identifies the teachings of Guru even in secular affairs
दिब दिसटि परगासु करि लोक वेद गुर गिआनु पछाणै ।
LINE 65
ਏਕਾਨਾਰੀਜਤੀਹੋਇਪਰਨਾਰੀਧੀਭੈਣਵਖਾਣੈ
ਇਕ ਨਾਰੀ ਦਾ ਜਤੀ ਹੁੰਦਾ ਹੈ, ਪਰਾਈ ਇਸਤ੍ਰ੍ਰੀ ਨੂੰ ਧੀ ਤੇ ਭੈਣ ਆਖਦਾ ਹੈ।
Having one women as wife he (the Sikh) is a celebate and considers any other's wife as his daughter or a sister.
एका नारी जती होइ पर नारी धी भैण वखाणै ।
LINE 66
ਪਰਧਨੁਸੂਅਰਗਾਇਜਿਉਮਕਰੂਹਹਿੰਦੂਮੁਸਲਮਾਣੈ
ਪਰਾਇਆ ਧਨ ਹਿੰਦੂ ਨੂੰ ਗਉੂ ਤੇ ਮੁਸਲਮਾਨ ਨੂੰ ਸੂਰ ਵਾਂਗੂੰ ਅਖਾਜ ਸਮਝਦਾ ਹੈ। (ਯਥਾ ਗੁਰਵਾਕ-”ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” Ḥਵਾਰ ਮਾਝ ਮ: ੫Ḧ। “ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੈ” Ḥਵਾਰ ਮਾਝ ਮ: ੧Ḧ॥ “ਖੁਸਿ ਖੁਸਿ ਲੈਦਾ ਵਸਤੁ ਪਰਾਈ॥ ਵੇਖੈ ਸੁਣੈ ਤੇਰੇ ਨਾਲਿ ਖੁਦਾਈ॥ “ Ḥਮਾਰੂ ਮ: ੫
To covet another man's property is forbidden ( to a Sikh) as the swine is to the Muslim and the cow to a Hindu.
पर धनु सूअर गाइ जिउ मकरूह हिंदू मुसलमाणै ।
LINE 67
ਘਰਬਾਰੀਗੁਰਸਿਖੁਹੋਇਸਿਖਾਸੂਤ੍ਰਮਲਮੂਤ੍ਰਵਿਡਾਣੈ
ਜੋ (ਘਰਬਾਰੀ=) ਗ੍ਰਿਹਸਥੀ ਗੁਰੂ ਦੇ ਸਿੱਖ ਹੁੰਦੇ ਹਨ ਓਹ (ਸਿਖਾ=) ਬੋਦੀ (ਸਤ=) ਜਨੇਊੂ ਨੂੰ ਮਲ ਮੂਤ੍ਰ੍ਰ ਦੀ ਤਰ੍ਹਾਂ ਸਮਝਕੇ ਤਿਆਗਦੇ ਹਨ। (ਭਾਵ ਮਨ ਕਰ ਕੇ ਵਿਡਾਣੇ=ਅਸੰਗ ਰਹਿੰਦੇ ਹਨ, ਗ੍ਯਾਨ ਥੋਂ ਮੁਕਤੀ ਜਾਣਦੇ ਹਨ)।
The sikh being a householder abnegates tonsure,the sacred thread ( Janeau), etc and forsakes them like abdominable faeces.
घरबारी गुरसिखु होइ सिखा सूत्र मल मूत्र विडाणै ।
LINE 68
ਪਾਰਬ੍ਰਹਮੁਪੂਰਨਬ੍ਰਹਮੁਗਿਆਨੁਧਿਆਨੁਗੁਰਸਿਖਸਿਞਾਣੈ
ਸਿੱਖ ਗੁਰੂ ਦੇ ਗਿਆਨ ਧਿਆਨ ਕਰ ਕੇ ਸਾਰੇ ਪਾਰਬ੍ਰਹਮ ਨੂੰ ਹੀ ਪੂਰਣ ਦੇਖਦੇ ਹਨ।
The Sikh of the Guru accepts transcendental Lord as the sole found af higher knowledge and the meditation.
पारब्रहमु पूरन ब्रहमु गिआनु धिआनु गुरसिख सिञाणै ।
LINE 69
ਸਾਧਸੰਗਤਿਮਿਲਿਪਤਿਪਰਵਾਣੈ।।
(ਅਜਿਹੇ ਗ੍ਯਾਨੀਆਂ ਦੀ) ਸਾਧ ਸੰਗਤ ਵਿਖੇ (ਕੋਈ ਪਾਪੀ ਭੀ ਆ ਜਾਵੇ ਤਾਂ ਵੁਹ ਭੀ) ਮਿਲਕੇ ਪ੍ਰਮਾਣੀਕ ਪਤ ਵਾਲਾ ਹੋ ਜਾਂਦਾ ਹੈ।
In the congregation of such people any body could become authentic as well as respectable.
साधसंगति मिलि पति परवाणै ।८।
LINE 70
ਗਾਈਬਾਹਲੇਰੰਗਜਿਉਖੜੁਚਰਿਦੁਧੁਦੇਨਿਇਕਰੰਗੀ
ਜਿਵੇਂ ਕਈ ਰੰਗਾਂ ਦੀਆਂ (ਕਾਲੀਆਂ, ਪੀਲੀਆਂ, ਧਉਲੀਆਂ ਆਦਿ) ਗਊੂਆਂ ਹੁੰਦੀਆਂ ਹਨ, ਦੱਭ ਜਾਂ ਘਾਹ ਖਾਕੇ ਦੁੱਧ ਇਕੋ ਰੰਗ ਦਾ (ਚਿੱਟਾ) ਹੀ ਦਿੰਦੀਆਂ ਹਨ।
Though the cows are of different hues yet their milk is of the same (white) colour.
गाई बाहले रंग जिउ खड़ु चरि दुधु देनि इक रंगी ।
LINE 71
ਬਾਹਲੇਬਿਰਖਵਣਾਸਪਤਿਅਗਨੀਅੰਦਰਿਹੈਬਹੁਰੰਗੀ
ਬਨਾਸਪਤੀ ਵਿਖੇ ਬਾਹਲੇ (ਭਾਂਤਾਂ ਦੇ) ਬਿਰਖ ਹਨ, (ਪਰ ਕਿਆ ਉਨ੍ਹਾਂ ਦੇ ਅੰਦਰਲੀ ਅੱਗ ਵਿਚ ਭੀ ਬਹੁਤੇ ਰੰਗ ਹੁੰਦੇ ਹਨ? (ਭਾਵ ਨਹੀਂ)।
The vegetation has variety of trees but is the fire therein of different colours?
बाहले बिरख वणासपति अगनी अंदरि है बहु रंगी ।
LINE 72
ਰਤਨਾਵੇਖੈਸਭੁਕੋਰਤਨਪਾਰਖੂਵਿਰਲਾਸੰਗੀ
ਰਤਨਾਂ ਦੇ ਦੇਖਣ ਵਾਲੇ ਤਾਂ ਸਾਰੇ ਹੀ ਹਨ, ਪਰੰਤੂ ਪ੍ਰੀਖ੍ਯਕ ਕੋਈ ਇਕ ਵਿਰਲਾ ਹੈ।
Many behold the jewels but the jeweller is a rare person.
रतना वेखै सभु को रतन पारखू विरला संगी ।
LINE 73
ਹੀਰੇਹੀਰਾਬੇਧਿਆਰਤਨਮਾਲਸਤਿਸੰਗਤਿਚੰਗੀ
(ਜਿਨ੍ਹਾਂ ਦਾ ਮਨ) ਹੀਰਾ (ਗੁਰ ਸਬਦ ਦੇ) ਹੀਰੇ ਨਾਲ ਵੇਧਿਆ ਹੈ ਉਹ ਸਾਧ ਸੰਗਤ ਰੂਪੀ ਚੰਗੀ ਰਤਨਾਂ ਦੀ ਮਾਲਾ ਵਿਖੇ (ਪ੍ਰੋਤੇ ਗਏ ਹਨ)।
As the diamond interlaced with other diamonds goes in the company of jewels, likewise the mind-diamond intertwined with the diamond like Guru Word goes in the string of the holy congregation.
हीरे हीरा बेधिआ रतन माल सतिसंगति चंगी ।
LINE 74
ਅੰਮ੍ਰਿਤੁਨਦਰਿਨਿਹਾਲਿਓਨੁਹੋਇਨਿਹਾਲੁਹੋਰਸੁਮੰਗੀ
(ਉਹ ਗ੍ਯਾਨਵਾਨ ਲੋਕ ਗੁਰੂ ਦੀ) ਅੰਮ੍ਰਿਤ ਨਦਰ ਨਾਲ ਨਿਹਾਲ ਹੋ ਗਏ ਹਨ, ਨਿਹਾਲ ਹੋਕੇ ਓਹ ਹੋਰ (ਕੁਝ ਪਦਾਰਥ) ਨਹੀਂ ਚਾਹੁੰਦੇ।
Knowledgeable people get blessed with the ambrosial sight of the Guru and then have no desire whatsoever.
अंम्रितु नदरि निहालिओनु होइ निहालु न होरसु मंगी ।
LINE 75
ਦਿਬਦੇਹਦਿਬਦਿਸਟਿਹੋਇਪੂਰਨਬ੍ਰਹਮਜੋਤਿਅੰਗਅੰਗੀ
(ਉਨ੍ਹਾਂ ਦੀ) ਦੇਹ ਅਰ ਦ੍ਰਿਸ਼ਟੀ ਦਿੱਬ ਹੋ ਗਈ ਹੈ, (ਭਾਵ ਉਨ੍ਹਾਂ ਦੇ ਦਰਸ਼ਣ ਥੋਂ ਹੀ ਲੋਕ ਨਿਹਾਲ ਹੋ ਜਾਂਦੇ ਹਨ) ਸਾਰੇ ਅੰਗ ਅੰਗ ਵਿਖੇ ਇਕ ਬ੍ਰਹਮ ਦੀ ਜੋਤਿ ਹੀ ਪੂਰਣ ਦੇਖਦੇ ਹਨ।
Their body and vision turns divine and their every limb reflects the divine light of the perfect Brahm.
दिब देह दिब दिसटि होइ पूरन ब्रहम जोति अंग अंगी ।
LINE 76
ਸਾਧਸੰਗਤਿਸਤਿਗੁਰਸਹਲੰਗੀ।।
ਸਤਿਗੁਰਾਂ ਦੀ ਸਾਧ ਸੰਗਤ ਹੀ (ਸੱਚਾ) ਸਨਬੰਧੀ ਹੈ।
Their relations with the true Guru are established through the holy congregation.
साधसंगति सतिगुर सहलंगी ।९।
LINE 77
ਸਬਦਸੁਰਤਿਲਿਵਸਾਧਸੰਗਿਪੰਚਸਬਦਇਕਸਬਦਮਿਲਾਏ
ਸਬਦ ਦੀ ਸੁਰਤ ਵਿਖੇ ਸਾਧ ਸੰਗਤ ਦੀ ਲਿਵ (ਲੱਗੀ ਹੋਈ ਹੈ) ਪੰਜ ਸ਼ਬਦਾਂ (ਅਰਥਾਤ ਤੱਤ, ਬਿੱਤ, ਘਨ, ਨਾਦ, ਸੁਖਰ ਦੀ ਥਾਂ) ਇਕੋ ਸਬਦ (ਵਾਹਿਗੁਰੂ ਦਾ ਅਜਪਾ ਜਾਪ ਹੀ) ਮੇਲਦੇ ਹਨ।
The Gurmukh while immersing his meditational faculty in the Word listens to the Word alone even through the five types of sounds (created through many instruments).
सबद सुरति लिव साधसंगि पंच सबद इक सबद मिलाए ।
LINE 78
ਰਾਗਨਾਦਲਖਸਬਦਲਖਿਭਾਖਿਆਭਾਉਸੁਭਾਉਅਲਾਏ
(ਹੋਰ) ਰਾਗਾਂ ਅਤੇ ਨਾਦਾਂ ਦੇ (ਸੰਬਾਦ=) ਝਗੜੇ ਸਮਝਕੇ ਪ੍ਰੇਮ ਨਾਲ ਹੀ ਭਾਖਿਆ (ਗ੍ਯਾਨ ਚਰਚਾ) ਕਰਦੇ ਅਰ ਅਲਾਪ (ਰਾਗ ਦਾ ਬੀ) ਪ੍ਰੇਮ ਨਾਲ ਹੀ ਕਰਦੇ ਹਨ (ਭਾਵ ਪ੍ਰੇਮਾ ਭਗਤੀ ਮੁੱਖ ਸਮਝਦੇ ਹਨ)।
Considering the ragas and nadas only as the medium, the Gurmukh discusses and recites with love.
राग नाद लख सबद लखि भाखिआ भाउ सुभाउ अलाए ।
LINE 79
ਗੁਰਮੁਖਿਬ੍ਰਹਮਧਿਆਨੁਧੁਨਿਜਾਣੈਜੰਤ੍ਰੀਜੰਤ੍ਰਵਜਾਏ
ਗੁਰਮੁਖ ਲੋਕ ਹੀ ਬ੍ਰਹਮ ਦੇ ਧ੍ਯਾਨ ਦੀ ਧੁਨਿ ਤਾਰ ਨੂੰ ਜਾਣਦੇ ਹਨ ਜਿਕੁਰ ਜਿੰਤ੍ਰ੍ਰੀ ਵਾਜੇ ਦੀ ਧੁਨਿ ਜਾਣਦਾ ਹੈ।
Only the Gurmukhs understand the melody of the knowledge of the supreme reality.
गुरमुखि ब्रहम धिआनु धुनि जाणै जंत्री जंत्र वजाए ।
LINE 80
ਅਕਥਕਥਾਵੀਚਾਰਿਕੈਉਸਤਤਿਨਿੰਦਾਵਰਜਿਰਹਾਏ
ਉਹੋ ਹੀ ਉਸਤਤ ਨਿੰਦਾ ਨੂੰ ਦੂਰ ਕਰ ਕੇ ਅਕਥ ਕਥਾ ਦੇ ਵਿਚਾਰ ਵਿਚ ਰਹਿੰਦੇ ਹਨ।
The Sikhs ponder on the words of the Ineffable, and abstain from praise and blame.
अकथ कथा वीचारि कै उसतति निंदा वरजि रहाए ।
LINE 81
ਗੁਰਉਪਦੇਸੁਅਵੇਸੁਕਰਿਮਿਠਾਬੋਲਣੁਮਨਪਰਚਾਏ
ਗੁਰ ਉਪਦੇਸ਼ ਨੂੰ ਧਾਰਨ ਕਰ ਕੇ ਓਹ ਮਿੱਠਾ ਬੋਲਕੇ (ਹਰੇਕ ਦਾ) ਮਨ ਪਰਚਾਉਂਦੇ ਹਨ।
Allowing the Guru's instruction to enter their hearts they speak politely and thus comfort one another.
गुर उपदेसु अवेसु करि मिठा बोलणु मन परचाए ।
LINE 82
ਜਾਇਮਿਲਨਿਗੁੜਕੀੜਿਆਂਰਖੈਰਖਣਹਾਰੁਲੁਕਾਏ
(ਇਸੇ ਕਾਰਣ ਗੁੜ ਦੀਆਂ ਕੀੜੀਆਂ ਵਾਂਙੂ ਕੋਈ ਉਨ੍ਹਾਂ ਨੂੰ ਭਾਵੇਂ ਕਿਧਰੇ ਲੁਕਾਵੇ ਲੋਕ ਲੱਭ ਲੈਂਦੇ ਹਨ।
The Sikhs' virtues cannot be concealed. As a man may hide mollasses, but ants will discover it.
जाइ मिलनि गुड़ कीड़िआं रखै रखणहारु लुकाए ।
LINE 83
ਗੰਨਾਹੋਇਕੋਲੂਪੀੜਾਏ੧੦।।
(ਉਹ ਪਰੋਪਕਾਰ ਵਿਚ) ਗੰਨੇ ਵਾਂਙ (ਨਿੱਜ ਨੂੰ) ਕੋਹਲੂ ਵਿਚ ਪੀੜ ਲੈਂਦੇ ਹਨ।
As the sugarcane gives juice when pressed in a mill, so must a Sikh suffer while conferring favours on others.
गंना होइ कोलू पीड़ाए ।१०।
LINE 84
ਚਰਣਕਮਲਮਕਰੰਦੁਰਸਿਹੋਇਭਵਰੁਲੈਵਾਸੁਲੁਭਾਵੈ
(ਗੁਰੂ ਦੇ) ਚਰਣਾਰਬਿੰਦ ਦੇ ਮਕਰੰਦ ਦੇ ਰਸ ਪੁਰ ਭਵਰ ਹੋਕੇ ਵਾਸ਼ਨਾ ਵਿਖੇ ਲੁਭਾਇਮਾਨ ਹੁੰਦੇ ਹਨ।
Like the black bee they surrender at the lotus feet of Guru and enjoy the sap and remain happy.
चरण कमल मकरंदु रसि होइ भवरु लै वासु लुभावै ।
LINE 85
ਇੜਾਪਿੰਗੁਲਾਸੁਖਮਨਾਲੰਘਿਤ੍ਰਿਬੇਣੀਨਿਜਘਰਿਆਵੈ
ਇੜਾ ਆਦ ਤਿੰਨ ਨਾੜੀਆਂ ਦੀ ਤ੍ਰਿਬੇਣੀ ਨੂੰ ਲੰਘ ਕੇ (ਤਿਆਗਕੇ) ਅਪਣੇ ਸਰੂਪ ਵਿਖੇ ਆਉਂਦੇ ਹਨ।
They go beyond the triveni of ira, pingala and susumna and stablize in their own self.
इड़ा पिंगुला सुखमना लंघि त्रिबेणी निज घरि आवै ।
LINE 86
ਸਾਹਿਸਾਹਿਮਨੁਪਵਣਲਿਵਸੋਹੰਹੰਸਾਜਪੈਜਪਾਵੈ
ਸਵਾਸ ਸਵਾਸ ਮਨ ਤੇ ਪ੍ਰਾਣਾਂ ਦੀ ਤਾਰ ਲਾ ਕੇ ਸੋਹੰ ਅਤੇ ਹੰਸਾ ਦਾ ਜਾਪ ਜਪਦੇ ਹਨ। (ਜਨਮ ਸਾਖੀ ਵਿੱਚ ਦੱਸਿਆ ਹੈ ਕਿ ਮਰਦਾਨਾ ਇਸ ਜਾਪ ਨਾਲ ਡੁੱਬ ਚੱਲਿਆ ਸੀ, ਕੇਵਲ ਗੁਰੂ ਨਾਨਕ ਜੀ ਨੂੰ ਏਹ ਮੰਤ੍ਰ੍ਰ ਸੌਜਿਆ ਸੀ। ਇਸ ਲਈ ਜਾਪ ਵੇਲੇ ਆਪੋ ਆਪਣੇ ਅਧਿਕਾਰ ਦੀ ਪਰਖ ਜ਼ਰੂਰੀ ਹੈ, ਸੋਹੰ ਗੁਰਮਤ ਵਿਚ ਵਾਹਿਗੁਰੂ ਪਦ ਵਾਂਙ 'ਗੁਰ
They through the flame of breath, mind and the life force, recite and make others recite the soham and hans recitations (jap).
साहि साहि मनु पवण लिव सोहं हंसा जपै जपावै ।
LINE 87
ਅਚਰਜਰੂਪਅਨੂਪਲਿਵਗੰਧਸੁਗੰਧਿਅਵੇਸੁਮਚਾਵੈ
ਲਿਵ ਦਾ ਅਨੂਪਮ ਰੂਪ ਅਚਰਜ ਹੈ ਖੁਸ਼ਬੋ ਦੇ ਸਮਾਉਣ ਵਾਂਙੂ ਸੁਗੰਧ ਮਚਾ ਦੇਂਦਾ ਹੈ।
The form of surati is wonderfully fragrant and enrapturing.
अचरज रूप अनूप लिव गंध सुगंधि अवेसु मचावै ।
LINE 88
ਸੁਖਸਾਗਰਚਰਣਾਰਬਿੰਦਸੁਖਸੰਪਟਵਿਚਿਸਹਜਿਸਮਾਵੈ
ਸੁਖਾਂ ਦੇ ਸਮੁੰਦ੍ਰ੍ਰ ਚਰਣ ਕਮਲ ਰੂਪੀ ਸੁਖ ਸੰਪਟ ਵਿਖੇ ਸਹਜ ਨਾਲ ਸਮਾਉਂਦੇ ਹਨ।
The gurmukhs calmly absorb in the pleasure-ocean of the Guru feet.
सुखसागर चरणारबिंद सुख संपट विचि सहजि समावै ।
LINE 89
ਗੁਰਮੁਖਿਸੁਖਫਲਪਿਰਮਰਸੁਦੇਹਬਿਦੇਹਪਰਮਪਦੁਪਾਵੈ
ਗੁਰਮੁਖ (ਜਦ) ਪਿਰਮ ਰਸ ਦੇ ਸੁਖ ਫਲ ਨੂੰ ਪਾ ਕੇ ਦੇਹ ਥੋਂ ਬਿਦੇਹ ਮੁਕਤ ਹੁੰਦੇ ਹਨ ਤਦ ਪਰਮ ਪਦ ਨੂੰ ਪਾਉਂਦੇ ਹਨ।
When they in the form of pleasure-fruit obtain the supreme joy, they go beyond the bondages of body and bodylessness and attain the highest station.
गुरमुखि सुख फल पिरम रसु देह बिदेह परम पदु पावै ।
LINE 90
ਸਾਧਸੰਗਤਿਮਿਲਿਅਲਖੁਲਖਾਵੈ੧੧।।
(ਅਜਿਹੇ) ਸਾਧ ਸੰਗਤ ਦੇ ਮਿਲਨ ਵਿਖੇ ਅਲਖ ਦੀ ਲੱਖਤਾ ਹੁੰਦੀ ਹੈ।
Such gurmukhs have the glimpse of that invisible Lord in the holy congregation.
साधसंगति मिलि अलखु लखावै ।११।
LINE 91
ਗੁਰਮੁਖਿਹਥਿਸਕਥਹਨਿਸਾਧਸੰਗਤਿਗੁਰਕਾਰਕਮਾਵੈ
(ਜਿਹੜੇ) ਸਾਧ ਸੰਗਤ ਅਤੇ ਗੁਰਾਂ ਦੀ (ਕਾਰ=) ਸੇਵਾ ਕਰਦੇ ਹਨ।
Worthy are the hands of the Sikh who in the holy congregation do the Guru's work.
गुरमुखि हथि सकथ हनि साधसंगति गुर कार कमावै ।
LINE 92
ਪਾਣੀਪਖਾਪੀਹਣਾਪੈਰਧੋਇਚਰਣਾਮਤੁਪਾਵੈ
ਪੱਖਾ ਝੱਲਦੇ, (ਲੰਗਰ ਵਾਸਤੇ ਚੱਕੀ) ਪੀਂਹਦੇ, ਪਾਣੀ ਢੋਂਦੇ, ਪੈਰ ਧੋ ਕੇ ਚਰਣਾਂਮ੍ਰਿਤ (ਮੁਖ ਵਿਚ) ਪਾਉਂਦੇ ਹਨ।
Who draw water, fan the sangat, grind the flour, wash the feet of Guru and drink the water therefrom;
पाणी पखा पीहणा पैर धोइ चरणामतु पावै ।
LINE 93
ਗੁਰਬਾਣੀਲਿਖਿਪੋਥੀਆਤਾਲਮ੍ਰਿਦੰਗਰਬਾਬਵਜਾਵੈ
ਗੁਰਬਾਣੀ ਦੀਆਂ ਪੋਥੀਆਂ ਲਿਖਕੇ (ਵੰਡਦੇ), ਕੈਂਸੀਆਂ ਮ੍ਰਿਦੰਗ ਆਦ ਵਾਜੇ ਵਜਾਉਂਦੇ;
Who copy the Guru's hymns and play the cymbals, the mirdang, a small drum, and the rebeck in the company of holy.
गुरबाणी लिखि पोथीआ ताल म्रिदंग रबाब वजावै ।
LINE 94
ਨਮਸਕਾਰਡੰਡਉਤਕਰਿਗੁਰਭਾਈਗਲਿਮਿਲਿਗਲਿਲਾਵੈ
ਮੱਥਾ ਟੇਕਕੇ ਗੁਰ ਭਾਈਆਂ ਨੂੰ ਗਲਵੱਕੜੀ ਪਾਉਂਦੇ;
Worthy are the hands who bow, help in prostrating and embrace a brother Sikh;
नमसकार डंडउत करि गुरभाई गलि मिलि गलि लावै ।
LINE 95
ਕਿਰਤਿਵਿਰਤਿਕਰਿਧਰਮਦੀਹਥਹੁਦੇਕੈਭਲਾਮਨਾਵੈ
ਧਰਮ ਦੀ ਕਿਰਤ ਕਰ ਕੇ ਉਪਜੀਵਕਾ ਤੋਰਦੇ, ਹੱਥੋਂ (ਦਾਨ) ਦੇ ਕੇ ਭਲਾ ਸਮਝਦੇ ਹਨ।
Who eam livelihood honestly and munificently confer favour on others.
किरति विरति करि धरम दी हथहु दे कै भला मनावै ।
LINE 96
ਪਾਰਸੁਪਰਸਿਅਪਰਸਿਹੋਇਪਰਤਨਪਰਧਨਹਥੁਲਾਵੈ
(ਚਰਣ ਰੂਪ) ਪਾਰਸ ਨੂੰ ਪਰਸਕੇ ਆਪ ਅਪਰਸ ਹੋ ਕੇ ਪਰਾਈ ਇਸਤ੍ਰ੍ਰੀ ਜਾਂ ਪਰਾਏ ਧਨ ਨੂੰ ਹੱਥ ਨਹੀਂ ਲਾਉਂਦੇ।
Worthy of praise are the hands of such a Sikh who by coming in touch with Guru becomes indifferent to worldly materials and lays not his eyes on another's wife or property;
पारसु परसि अपरसि होइ पर तन पर धन हथु न लावै ।
LINE 97
ਗੁਰਸਿਖਗੁਰਸਿਖਪੂਜਕੈਭਾਇਭਗਤਿਭੈਭਾਣਾਭਾਵੈ
ਗੁਰਮੁਖਾਂ ਅਤੇ ਗੁਰਸਿੱਖਾਂ ਦੇ ਚਰਣ ਪੂਜ ਕੇ ਪ੍ਰੇਮਾ ਭਗਤੀ, ਭੈ ਅਤੇ ਭਾਣੇ ਨੂੰ ਮਿੱਠਾ ਮੰਨਦੇ ਹਨ।
Who loves another Sikh and embraces the love, devotion, and fear of God;
गुरसिख गुरसिख पूज कै भाइ भगति भै भाणा भावै ।
LINE 98
ਆਪੁਗਵਾਇਆਪੁਗਣਾਵੈ੧੨।।
ਆਪਾ ਭਾਉ ਨੂੰ ਦੂਰ ਕਰ ਕੇ ਆਪਣਾ ਆਪ ਨਹੀਂ ਜਣਾਉਂਦੇ, ਉਹਨਾਂ ਗੁਰਮੁਖਾਂ ਦੇ ਹੱਥ ਸਫਲ ਹਨ।☬ਭਾਵ-ਐਉਂ ਬੀ ਕਹਿੰਦੇ ਹਨ:- ਹੱਥ ਤਾਂ ਸਫਲ ਹਨ ਜਾਂ ਐਹ ਐਹ ਕੁਝ ਕਰਨ, ਹੋਰ ਅੱਗੇ ਕਾਰਾਂ ਗਿਣੀਆਂ ਹਨ। ਪ੍ਰਮਾਣ-”ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ”।
He effaces his ego and does not assert himself.
आपु गवाइ न आपु गणावै ।१२।
LINE 99
ਗੁਰਮੁਖਿਪੈਰਸਕਾਰਥੇਗੁਰਮੁਖਿਮਾਰਗਿਚਾਲਚਲੰਦੇ
(ਉਨ੍ਹਾਂ) ਗੁਰਮੁਖਾਂ ਦੇ ਪੈਰ ਸਫਲ ਹਨ (ਜਿਹੜੇ) ਗੁਰਮੁਖਾਂ ਦੇ ਮਾਰਗ (ਆਪ) ਚਲਦੇ (ਅਰ ਹੋਰਨਾਂ ਨੂੰ) ਚਲਾਉਂਦੇ ਹਨ।
Blessed are the feet of the Sikhs who walk in Guru's way;
गुरमुखि पैर सकारथे गुरमुखि मारगि चाल चलंदे ।
LINE 100
ਗੁਰੂਦੁਆਰੈਜਾਨਿਚਲਿਸਾਧਸੰਗਤਿਚਲਿਜਾਇਬਹੰਦੇ
ਗੁਰੂ ਜੀ ਦੇ ਦਰਬਾਰ ਵਿਖੇ ਜਾ ਕੇ (ਸ਼ਬਦ ਸੁਨਣ ਲਈ) ਸਾਧ ਸੰਗਤ ਵਿਖੇ ਬੈਠਦੇ ਹਨ।
Who go to the Gurudwara and sit their in the holy congregation;
गुरू दुआरै जानि चलि साधसंगति चलि जाइ बहंदे ।
LINE 101
ਧਾਵਨਪਰਉਪਕਾਰਨੋਗੁਰਸਿਖਾਨੋਖੋਜਿਲਹੰਦੇ
ਪਰੋਪਕਾਰ ਦੇ ਕੰਮਾਂ ਲਈ (ਭਾਵੇਂ ਕਿੰਨਾ ਹੀ ਪੈਂਡਾ ਕਿਉਂ ਨਾ ਹੋਵੇ) ਦੌੜਕੇ ਜਾਂਦੇ ਹਨ, ਗੁਰ ਸਿੱਖਾਂ ਨੂੰ ਢੂੰਢਕੇ ਲੱਭਦੇ ਹਨ।
Who search out the Guru's Sikhs and hasten to do them favours.
धावन परउपकार नो गुरसिखा नो खोजि लहंदे ।
LINE 102
ਦੁਬਿਧਾਪੰਥਿਧਾਵਨੀਮਾਇਆਵਿਚਿਉਦਾਸੁਰਹੰਦੇ
ਦੁਬਿਧਾ ਦੇ ਪੰਥ (ਅਨਮਤਾਂ) ਵਿਚ ਨਹੀਂ ਜਾਂਦੇ, ਮਾਇਆ ਵਿਚ ਉਦਾਸ ਰਹਿੰਦੇ ਹਨ। (ਜਿਹਾ “ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ”)।
Worthy are the feet of the Silk's who do not go on the way of duality and possessing wealth remain indifferent to it.
दुबिधा पंथि न धावनी माइआ विचि उदासु रहंदे ।
LINE 103
ਬੰਦਿਖਲਾਸੀਬੰਦਗੀਵਿਰਲੇਕੇਈਹੁਕਮੀਬੰਦੇ
ਬੰਦਗੀ ਵਾਲਿਆਂ ਦੀ 'ਬੰਦੇ' ਥੋਂ ਖਲਾਸੀ ਹੁੰਦੀ ਹੈ (ਪ੍ਰੰਤੂ) ਹੁਕਮ ਦੇ ਬੰਦੇ (=ਦਾਸ) ਕੋਈ ਵਿਰਲੇ ਹੀ ਬੰਦੇ ਹਨ (“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”)।
Few are the people who abide by the orders of the Supreme Commander, do Him homage and thus escape from their bonds;
बंदि खलासी बंदगी विरले केई हुकमी बंदे ।
LINE 104
ਗੁਰਸਿਖਾਪਰਦਖਣਾਂਪੈਰੀਪੈਰਹਰਾਸਿਕਰੰਦੇ
ਗੁਰ ਸਿਖਾਂ ਦੀ ਪਰਕਰਮਾਂ ਕਰ ਕੇ ਪੈਰੀਂ ਪੈ ਕੇ (ਨਿੰਮ੍ਰਤਾ ਦੀ) ਰਹੁਰੀਤਿ (ਯਾ ਪ੍ਰੀਤ) ਕਰਦੇ ਹਨ।
Who adopt the custom of circumambulating the Guru's Sikhs and falling at their feet.
गुरसिखा परदखणां पैरी पै रहरासि करंदे ।
LINE 105
ਗੁਰਚੇਲੇਪਰਚੈਪਰਚੰਦੇ੧੩।।
ਗੁਰ ਚੇਲੇ ਦੇ ਪਰਚੇ (ਪ੍ਰੇਮ) ਵਿਖੇ ਪਰਚ ਰਹੇ ਹਨ॥
The Guru's Sikhs delight in such enjoyments.
गुर चेले परचै परचंदे ।१३।
LINE 106
ਗੁਰਸਿਖਮਨਿਪਰਗਾਸੁਹੈਪਿਰਮਪਿਆਲਾਅਜਰੁਜਰੰਦੇ
(ਜਿਨ੍ਹਾਂ) ਗੁਰਸਿਖਾਂ ਦੇ ਮਨ (ਗਿਆਨ ਦਾ) ਪ੍ਰਕਾਸ਼ ਹੈ (ਉਹ) ਪ੍ਰੇਮ ਦਾ ਪਿਆਲਾ (ਜੋ) ਅਜਰ ਵਸਤੂ ਹੈ, ਜਰ ਜਾਂਦੇ ਹਨ, (ਅੱਗੇ ਜਰਣ ਦਾ ਰੂਪ ਦੱਸਦੇ ਹਨ)।
The enlightened mind of the Sikhs drinks and digests the unbearable cup of the love of the Lord.
गुरसिख मनि परगासु है पिरम पिआला अजरु जरंदे ।
LINE 107
ਪਾਰਬ੍ਰਹਮੁਪੂਰਨਬ੍ਰਹਮੁਬ੍ਰਹਮੁਬਿਬੇਕੀਧਿਆਨੁਧਰੰਦੇ
ਉਹ ਬ੍ਰਹਮ ਬਿਬੇਕੀ ਪੁਰਖ ਪੂਰਣ ਬ੍ਰਹਮ ਪਾਰਬ੍ਰਹਮ ਦਾ (ਮਨ ਕਰਕੇ) ਧਿਆਨ ਧਰਦੇ ਹਨ।
Armed with the knowledge of the Brahm, they meditate upon the transcendental Brahm.
पारब्रहमु पूरन ब्रहमु ब्रहमु बिबेकी धिआनु धरंदे ।
LINE 108
ਸਬਦਸੁਰਤਿਲਿਵਲੀਣਹੋਇਅਕਥਕਥਾਗੁਰਸਬਦੁਸੁਣੰਦੇ
ਸਬਦ ਦੀ ਗਿਆਤ ਦੀ ਸਮਾਧਿ ਵਿਖੇ ਮਗਨ ਹੋ ਕੇ (ਕੰਨਾਂ ਨਾਲ) ਗੁਰੂ ਦੀ ਬਾਣੀ ਦੀ ਅਕਥ ਕਥਾ ਸੁਣਦੇ ਹਨ।
Merging their consciousness in the Word-sabad, they recite the indescribable story of the Word-the Guru.
सबद सुरति लिव लीण होइ अकथ कथा गुर सबदु सुणंदे ।
LINE 109
ਭੂਤਭਵਿਖਹੁਂਵਰਤਮਾਨਅਬਿਗਤਿਗਤਿਅਤਿਅਲਖਲਖੰਦੇ
(ਫਲ ਇਹ ਕਿ) ਭੂਤ ਭਵਿੱਖਤ ਅਤੇ ਵਰਤਮਾਨ ਵਿਖੇ ਜੋ ਅਤਿ ਅਬਿਗਤ ਗਤੀ ਹੈ ਕਿ ਜਿਸ ਨੂੰ ਕੋਈ ਬੀ ਨਾ ਲਖ ਸਕਣ (ਬ੍ਰਹਮ ਬਿਬੇਕੀ) ਲਖ ਲੈਂਦੇ ਹਨ। (ਯਥਾ:-”ਮੰਨੈ ਸਗਲ ਭਵਣ ਦੀ ਸੁਧਿ” ਅਰਥਾਤ ਮੰਨਣ ਕਰਣ ਵਾਲਿਆਂ ਨੂੰ ਸਾਰਿਆਂ ਬ੍ਰਹਮੰਡਾਂ) ਦੀ ਖ਼ਬਰ ਹੋ ਜਾਂਦੀ ਹੈ।
They are competent to see incomprehensible pace of the past, present and future.
भूत भविखहुं वरतमान अबिगति गति अति अलख लखंदे ।
LINE 110
ਗੁਰਮੁਖਿਸੁਖਫਲੁਅਛਲੁਛਲੁਭਗਤਿਵਛਲੁਕਰਿਅਛਲੁਛਲੰਦੇ
ਗੁਰਮੁਖਾਂ ਨੂੰ ਆਤਮ ਸੁਖ-ਫਲ (ਦੀ ਪ੍ਰਾਪਤੀ ਹੁੰਦੀ ਹੈ, ਆਪ) ਛਲੇ ਜਾਣ ਤੋਂ ਅਛਲ ਰਹਿੰਦੇ ਹਨ ਤੇ ਭਗਤ ਵਛਲ (ਭਗਵਾਨ ਦੀ ਦਯਾ) ਨਾਲ ਅਛਲ (ਜੋ ਕਾਮਾਦਿ ਵਿਖਯ ਹਨ, ਉਹਨਾਂ ਨੂੰ) ਛਲ ਲੈਂਦੇ ਹਨ।
Never deluding fruit of joy, the gurmukhs get, and with grace of the God, kind to devotees, they rather delude the evil propensities.
गुरमुखि सुख फलु अछलु छलु भगति वछलु करि अछलु छलंदे ।
LINE 111
ਭਵਜਲਅੰਦਰਿਬੋਹਿਥੈਇਕਸਪਿਛੇਲਖਤਰੰਦੇ
ਜਿਕੁਰ ਜਲ (ਸਾਗਰ) ਵਿਖੇ ਜਹਾਜ਼ (ਤਿਵੇਂ ਭਵ=) ਸੰਸਾਰ ਵਿਖੇ (ਐਸੇ) ਇਕ ਪਿਛੇ ਲੱਖਾਂ ਤਰ ਜਾਂਦੇ ਹਨ।
They work as a boat in the world-ocean and ferry across the millions who follow one gurmukh, the Guru-oriented person.
भवजल अंदरि बोहिथै इकस पिछे लख तरंदे ।
LINE 112
ਪਰਉਪਕਾਰੀਮਿਲਨਿਹਸੰਦੇ੧੪।।
ਪਰਉਪਕਾਰੀ ਲੋਕ ਸਦਾ ਖਿੜੇ ਮੱਥੇ ਮਿਲਦੇ ਹਨ।
The altruist Sikhs always come up smiling.
परउपकारी मिलनि हसंदे ।१४।
LINE 113
ਬਾਵਨਚੰਦਨਆਖੀਐਬਹਲੇਬਿਸੀਅਰੁਤਿਸੁਲਪਟਾਹੀ
ਬਾਵਨ ਚੰਦਨ (ਜੋ) ਕਹੀਦਾ ਹੈ, ਉਸ ਨਾਲ ਬਾਹਲੇ ਸੱਪ ਚੰਬੜੇ ਹੋਏ ਹੁੰਦੇ ਹਨ, (ਭਾਵ ਇਹ ਕਿ ਉਹ ਸੱਪਾਂ ਦਾ ਤਮੋਗੁਣ ਨਹੀਂ ਗ੍ਰਹਿਣ ਕਰਦਾ)।
The snakes are said to be coiled around the sandal tree (but the tree is not influenced by their poison).
बावन चंदन आखीऐ बहले बिसीअरु तिसु लपटाही ।
LINE 114
ਪਾਰਸੁਅੰਦਰਿਪਥਰਾਪਥਰਪਾਰਸੁਹੋਇਜਾਹੀ
ਪਾਰਸ ਪੱਥਰਾਂ ਦੇ ਵਿਚ ਰਹਿੰਦਾ ਹੈ, ਪਰੰਤੂ ਪਾਰਸ ਆਪ ਪੱਥਰ ਦਾ ਗੁਣ ਨਹੀਂ ਧਾਰਦਾ।
The philosopher's stone exists among stones but does not turn out to be an ordinary stone.
पारसु अंदरि पथरा पथर पारसु होइ न जाही ।
LINE 115
ਮਣੀਜਿਨ੍ਹਾਂਸਪਾਂਸਿਰੀਂਓਇਭਿਸਪਾਂਵਿਚਿਫਿਰਾਹੀ
ਜਿਨ੍ਹਾਂ ਸੱਪਾਂ ਦੇ ਸਿਰਾਂ ਵਿਖੇ ਮਣੀਆਂ ਹਨ ਓਹ ਬੀ ਸੱਪਾਂ ਵਿਚ ਹੀ ਫਿਰਦੇ ਹਨ (ਪਰੰਤੂ ਆਪਣਾ ਗੁਣ ਹੀ ਰਖਦੇ ਹਨ। ਭਾਵ ਸਤਸੰਗੀ ਲੋਕ ਕੁਸੰਗੀਆਂ ਦਾ ਗੁਣ ਨਹੀਂ ਧਾਰਦੇ)।
The jewel-holding snake also roams about among the ordinary snakes.
मणी जिन्हां सपां सिरीं ओइ भि सपां विचि फिराही ।
LINE 116
ਲਹਰੀਅੰਦਰਿਹੰਸੁਲੇਮਾਣਕਮੋਤੀਚੁਗਿਚੁਗਿਖਾਹੀ
(ਮਾਨ ਸਰੋਵਰ) ਲਹਿਰਾਂ ਦੇ ਅੰਦਰ ਹੰਸ ਮਾਣਕ ਮੋਤੀ ਹੀ ਚੁਗ ਚੁਗ ਕੇ ਖਾਂਦੇ ਹਨ (ਭਾਵ ਗੁਣ ਗ੍ਰਹਣ ਕਰਦੇ ਹਨ)।
From the waves of the pond, the swans pick up only pearls and gems to eat.
लहरी अंदरि हंसुले माणक मोती चुगि चुगि खाही ।
LINE 117
ਜਿਉਂਜਲਿਕਵਲਅਲਿਪਤੁਹੈਘਰਿਬਾਰੀਗੁਰਸਿਖਿਤਿਵਾਹੀ
ਜਿਕੁਰ ਪਾਣੀ ਵਿਚ ਕਮਲ ਅਲੇਪ ਰਹਿੰਦਾ ਹੈ ਘਰਬਾਰੀ ਸਿੱਖ ਉਸ ਪ੍ਰਕਾਰ ਰਹਿੰਦਾ ਹੈ।
As the lotus remains unsmeared in water, the same is the position of the householder Sikh.
जिउं जलि कवल अलिपतु है घरिबारी गुरसिखि तिवाही ।
LINE 118
ਆਸਾਵਿਚਿਨਿਰਾਸੁਹੋਇਜੀਵਨੁਮੁਕਤਿਜੁਗਤਿਜੀਵਾਹੀ
ਆਸਾ ਦੇ ਵਿਚ ਹੀ ਨਿਰਾਸ ਹੋਕੇ ਜੀਵਨ ਮੁਕਤਾਂ ਦੀ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ।
He residing among all the hopes and cravings around, adopts the skill of liberation in life and lives (happily).
आसा विचि निरासु होइ जीवनु मुकति जुगति जीवाही ।
LINE 119
ਸਾਧਸੰਗਤਿਕਿਤੁਮੁਹਿਸਾਲਾਹੀ੧੫।।
ਸਾਧ ਸੰਗਤ (ਦੀ ਮਹਿਮਾਂ) ਕਿਸ ਮੁਖ ਨਾਲ ਸਲਾਹੀਏ।
How could one eulogise the holy congregation.
साधसंगति कितु मुहि सालाही ।१५।
LINE 120
ਧੰਨੁਧੰਨੁਸਤਿਗੁਰਪੁਰਖੁਨਿਰੰਕਾਰਿਆਕਾਰੁਬਣਾਇਆ
ਧੰਨ ਧੰਨ ਹਨ ਸਤਿਗੁਰ ਪੁਰਖ (ਜਿਨ੍ਹਾਂ ਦਾ) ਸਰੂਪ ਅਕਾਲ ਪੁਰਖ ਨੇ ਬਣਾਇਆ ਹੈ।
The formless Lord has assumed the form of true Guru, the blessed one.
धंनु धंनु सतिगुर पुरखु निरंकारि आकारु बणाइआ ।
LINE 121
ਧੰਨੁਧੰਨੁਸਤਿਗੁਰਸਿਖਸੁਣਿਚਰਣਿਸਰਣਿਗੁਰਸਿਖਜੁਆਇਆ
ਧੰਨ ਧੰਨ ਗੁਰੂ ਦਾ ਸਿੱਖ ਹੈ ਜੋ ਗੁਰ ਦੀ ਸਿੱਖਯਾ ਸੁਣਕੇ ਚਰਨਾਂ ਦੀ ਸ਼ਰਨ ਆ ਗਿਆ ਹੈ।
Fortunate is the Sikh of the Guru who listening to the teaching of the Guru has sought the shelter of the Guru-feet.
धंनु धंनु सतिगुर सिख सुणि चरणि सरणि गुरसिख जु आइआ ।
LINE 122
ਗੁਰਮੁਖਿਮਾਰਗੁਧੰਨੁਹੈਸਾਧਸੰਗਤਿਮਿਲਿਸੰਗੁਚਲਾਇਆ
ਗੁਰਮੁਖਾਂ ਦਾ ਰਸਤਾ ਧੰਨ ਹੈ, (ਜਿਨ੍ਹਾਂ ਨੇ) ਸਾਧ ਸੰਗਤ ਨਾਲ ਮਿਲਕੇ ਇਹ ਸੰਗ ਤੋਰਿਆ ਹੈ।
The way of the gurmukhs is blessed on which one treads through the holy congregation.
गुरमुखि मारगु धंनु है साधसंगति मिलि संगु चलाइआ ।
LINE 123
ਧੰਨੁਧੰਨੁਸਤਿਗੁਰਚਰਣਧੰਨੁਮਸਤਕੁਗੁਰਚਰਣੀਲਾਇਆ
ਧੰਨ ਧੰਨ ਸਤਿਗੁਰਾਂ ਦੇ ਚਰਨ ਹਨ, ਧੰਨ ਉਹ ਮੱਥਾ ਹੈ ਜੋ ਗੁਰਾਂ ਦੀ ਚਰਨੀ ਲਾਇਆ ਗਿਆ ਹੈ।
Blest is feet of the true Guru and that head is also fortunate which reposes on the feet of Guru.
धंनु धंनु सतिगुर चरण धंनु मसतकु गुर चरणी लाइआ ।
LINE 124
ਸਤਿਗੁਰਦਰਸਨੁਧੰਨੁਹੈਧੰਨੁਧੰਨੁਗੁਰਸਿਖਪਰਸਣਿਆਇਆ
ਸਤਿਗੁਰਾਂ ਦਾ ਦਰਸ਼ਨ ਧੰਨ ਹੈ, ਧੰਨ ਧੰਨ ਗੁਰ ਸਿੱਖ ਹੈ ਜੋ ਦੇਖਣ ਆਇਆ।
The glimpse of the true Guru is auspicious and the Sikh of the Guru is also blessed one who has come to have sight of the Guru.
सतिगुर दरसनु धंनु है धंनु धंनु गुरसिख परसणि आइआ ।
LINE 125
ਭਾਉਭਗਤਿਗੁਰਸਿਖਵਿਚਿਹੋਇਦਇਆਲੁਗੁਰੁਮੁਹਿਲਾਇਆ
(ਜਿਸ) ਸਿੱਖ ਵਿਚ ਪ੍ਰੇਮਾ ਭਗਤੀ ਹੈ ਉਸ ਨੂੰ ਦਿਆਲੂ ਹੋਕੇ ਗੁਰੂ ਮੂੰਹ ਲਾਉਂਦੇ (ਭਾਵ ਮੰਤ੍ਰ੍ਰ ਦਿੰਦੇ ਹਨ)।
The Guru loves happily the devotional feelings of the Sikh.
भाउ भगति गुरसिख विचि होइ दइआलु गुरु मुहि लाइआ ।
LINE 126
ਦੁਰਮਤਿਦੂਜਾਭਾਉਮਿਟਾਇਆ੧੬।।
ਉਸਦੀ ਦੁਰਬੁਧੀ ਤੇ ਦੁਵੈਤ ਭਾਵ ਮਿਟਾ ਦਿੰਦੇ ਹਨ।
The wisdom of the Guru decimates duality.
दुरमति दूजा भाउ मिटाइआ ।१६।
LINE 127
ਧੰਨੁਪਲੁਚਸਾਘੜੀਪਹਰੁਧੰਨੁਧੰਨੁਥਿਤਿਸੁਵਾਰਸਭਾਗੇ
ਧੰਨ ਉਹ ਪਲ, ਚਸਾ, ਘੜੀ, ਪਹਿਰ, ਤੇ ਧੰਨ ਧੰਨ ਓਹ ਭਾਗਾਂ ਵਾਲੇ ਥਿੱਤ, ਵਾਰ ਹਨ।
Blessed is the moment, the blinking time, the hour, the date, the day (during which you remember the Lord).
धंनु पलु चसा घड़ी पहरु धंनु धंनु थिति सु वार सभागे ।
LINE 128
ਧੰਨੁਧੰਨੁਦਿਹੁਰਾਤਿਹੈਪਖੁਮਾਹਰੁਤਿਸੰਮਤਿਜਾਗੇ
ਧੰਨ ਧੰਨ ਦਿਹੁ, ਰਾਤ, ਪੱਖ, ਮਾਹ ਰੁਤਿ, ਸੰਮਤ (ਜਾਗੇ=) ਸ੍ਰੇਸ਼ਟ ਹਨ।
Day, night, fortnight, months, season and the year are auspicious wherein mind tries to rise (to divinity).
धंनु धंनु दिहु राति है पखु माह रुति संमति जागे ।
LINE 129
ਧੰਨੁਅਭੀਚੁਨਿਛਤ੍ਰੁਹੈਕਾਮੁਕ੍ਰੋਧਅਹੰਕਾਰੁਤਿਆਗੇ
ਧੰਨ ਉਹ ਅਭਿਜਤ ਨਿਛੱਤ੍ਰ੍ਰ ਹਨ, ਜਦ ਕਾਮਾਦਿਕ ਵਿਖਯ ਤਿਆਗ ਦਿੱਤੇ ਗਏ।
Blessed is the abhijit nakstra which inspires to repudiate the lust, the anger and the ego.
धंनु अभीचु निछत्रु है कामु क्रोध अहंकारु तिआगे ।
LINE 130
ਧੰਨੁਧੰਨੁਸੰਜੋਗੁਹੈਅਠਸਠਿਤੀਰਥਰਾਜਪਿਰਾਗੇ
ਧੰਨ ਧੰਨ ਉਹ ਸੰਜੋਗ ਹੈ ਜਦ ੬੮ ਤੀਰਥਾਂ ਦਾ ਰਾਜਾ ਪ੍ਰਯਾਗ ਰੂਪ (ਗੁਰੂ ਤੀਰਥ ਦਾ) ਸੰਜੋਗ ਹੁੰਦਾ ਹੈ।
That time is fortunte wherein (through meditation on God) one gets the fruits of the holy dip at the sixty eight pilgrim centers and the Prayagraj.
धंनु धंनु संजोगु है अठसठि तीरथ राज पिरागे ।
LINE 131
ਗੁਰੂਦੁਆਰੈਆਇਕੈਚਰਣਕਵਲਰਸਅੰਮ੍ਰਿਤੁਪਾਗੇ
ਗੁਰੂ ਜੀ ਦੇ ਦੁਆਰੇ ਆਕੇ ਚਰਨ ਕਵਲਾਂ ਦੇ ਅੰਮ੍ਰਿਤ ਰਸ ਵਿਚ ਤਦਾਕਾਰ ਹੋ ਗਏ।
Reaching the door of Guru (the Gurudwara) mind gets absorbed in the delight of the lotus feet (of Guru).
गुरू दुआरै आइ कै चरण कवल रस अंम्रितु पागे ।
LINE 132
ਗੁਰਉਪਦੇਸੁਅਵੇਸੁਕਰਿਅਨਭੈਪਿਰਮਪਿਰੀਅਨੁਰਾਗੇ
ਗੁਰ ਉਪਦੇਸ਼ ਨੂੰ ਧਾਰਨ ਕਰ ਕੇ ਅਨੁਭਵ (ਖੁਲ੍ਹ ਜਾਂਦਾ ਹੈ ਤੇ) ਪਿਆਰੇ ਦੇ ਪ੍ਰੇਮ ਵਿਚ ਅਨੁਰਾਗ (ਮਗਨਤਾ) ਹੋ ਜਾਂਦੀ ਹੈ।
Adopting the teachings of Guru, the state of fearlessness and total absorption in the love (of Lord) is attained.
गुर उपदेसु अवेसु करि अनभै पिरम पिरी अनुरागे ।
LINE 133
ਸਬਦਿਸੁਰਤਿਲਿਵਸਾਧਸੰਗਿਅੰਗਿਅੰਗਿਇਕਰੰਗਿਸਮਾਗੇ
ਸਬਦ ਦੀ ਸੁਰਤ ਵਿਖੇ ਸਮਾਧਿ ਲਾਕੇ, ਅੰਗ ਅੰਗ ਵਿਖੇ ਇਕ ਈਸ਼ਵਰ ਦੇ ਪ੍ਰੇਮ ਵਿਖੇ (ਸਮਾਗੇ=) ਸਮਾ ਗਏ ਜੋ।
Immersing the consciousness in the sabad (word) through and in the holy congregation, every limb ( of the devotee) reverberates the lustre of the (steadfast) colour of the Lord.
सबदि सुरति लिव साधसंगि अंगि अंगि इक रंगि समागे ।
LINE 134
ਰਤਨੁਮਾਲੁਕਰਿਕਚੇਧਾਗੇ੧੭।।
(ਓਹ ਕੱਚੇ ਧਾਗੇ=) ਸਰੀਰ ਵਿਖੇ (ਸਵਾਸਾਂ ਨੂੰ) ਰਤਨਾਂ ਦੀ ਮਾਲਾ ਕਰਦੇ ਹਨ (ਭਾਵ ਸਫਲ ਕਰਦੇ ਹਨ)।
The Sikhs of the Guru have made jewel garland of the fragile thread of breath (and they make full use of the same).
रतनु मालु करि कचे धागे ।१७।
LINE 135
ਗੁਰਮੁਖਿਮਿਠਾਬੋਲਣਾਜੋਬੋਲੈਸੋਈਜਪੁਜਾਪੈ
ਗੁਰਮੁਖਿ ਮਿੱਠਾ ਬਚਨ ਬੋਲਦੇ ਹਨ, ਜੋ ਬੋਲਦੇ ਹਨ ਸੋ (ਈਸ਼ਵਰ ਦਾ) ਜਾਪ ਜਪਦੇ ਹਨ (ਭਾਵ ਬਿਰਥਾ ਲਾਪ ਨਹੀਂ ਕਰਦੇ)।
The polite language of a Sikh brings out what he thinks in his mind and heart.
गुरमुखि मिठा बोलणा जो बोलै सोई जपु जापै ।
LINE 136
ਗੁਰਮੁਖਿਅਖੀਦੇਖਣਾਬ੍ਰਹਮਧਿਆਨੁਧਰੈਆਪੁਆਪੈ
ਗੁਰਮੁਖਿ ਬ੍ਰਹਮ ਦਾ ਧਿਆਨੁ ਧਾਰਕੇ ਅੱਖਾਂ ਨਾਲ ਆਪਣੇ ਆਪ ਦਾ ਹੀ ਧਿਆਨ ਧਰਦੇ ਹਨ।
A Sikh beholds God everywhere with his own eyes, and that is equal to a yogi's meditation.
गुरमुखि अखी देखणा ब्रहम धिआनु धरै आपु आपै ।
LINE 137
ਗੁਰਮੁਖਿਸੁਨਣਾਸੁਰਤਿਕਰਿਪੰਚਸਬਦੁਗੁਰਸਬਦਿਅਲਾਪੈ
ਗੁਰਮੁਖ ਗੁਰ ਸ਼ਬਦ ਦਾ ਅਲਾਪ ਕਰਦੇ ਹਨ ਤੇ ਪੰਜਾਂ ਸ਼ਬਦਾਂ ਨੂੰ (ਗੁਰ ਸ਼ਬਦ ਵਿਚ ਹੀ) ਸੁਰਤ ਨਾਲ ਸੁਣਦੇ ਹਨ।
When a Sikh listens attentively to, or himself sings, the word of God, that is equal to the five ecstatic sounds in the brain of a yogi.
गुरमुखि सुनणा सुरति करि पंच सबदु गुर सबदि अलापै ।
LINE 138
ਗੁਰਮੁਖਿਕਿਰਤਿਕਮਾਵਣੀਨਮਸਕਾਰੁਡੰਡਉਤਿਸਿਞਾਪੈ
ਗੁਰਮੁਖ (ਹੱਥਾਂ ਨਾਲ) ਕਿਰਤ ਕਰਦੇ ਹਨ ਅਰ ਸਿਰ ਕਰ ਕੇ ਨਮਸਕਾਰ ਤੇ ਡੰਡੌਤਾਂ ਕਰਦੇ ਹਨ।
Earning livelihood with his hands by a Sikh is equal to the obeisance and prostration (of Hindus).
गुरमुखि किरति कमावणी नमसकारु डंडउति सिञापै ।
LINE 139
ਗੁਰਮੁਖਿਮਾਰਗਿਚਲਣਾਪਰਦਖਣਾਪੂਰਨਪਰਤਾਪੈ
ਗੁਰਮੁਖ (ਪੈਰਾਂ ਨਾਲ) ਰਸਤਾ ਤੁਰਕੇ (ਪੂਰਨ ਪ੍ਰਤਾਪ ਵਾਲੇ) ਸਤਿਗੁਰਾਂ ਦੀ ਪ੍ਰਦੱਖਣਾ ਕਰਦੇ ਹਨ।
When, the gurmukh, walks to behold the Guru, that is equal to an extremely holy circumambulation.
गुरमुखि मारगि चलणा परदखणा पूरन परतापै ।
LINE 140
ਗੁਰਮੁਖਿਖਾਣਾਪੈਨਣਾਜੋਗਭੋਗਸੰਜੋਗਪਛਾਪੈ
ਗੁਰਮੁਖ ਖਾਣ, ਪਹਿਨਣ, ਜੋਗ, ਭੋਗ ਅਰ (ਸੰਜੋਗ=) ਮੇਲ ਦੀ ਵਿਧਿ (ਪਛਾਪੈ=) ਪਛਾਣਦੇ ਹਨ, (ਭਾਵ ਸਭ ਮਰਯਾਦਾਂ ਪਛਾਣਦੇ ਹਨ)।
When the Guru oriented person eats and clothes himself, that is equal to the performance of Hindu sacrifice and offering.
गुरमुखि खाणा पैनणा जोग भोग संजोग पछापै ।
LINE 141
ਗੁਰਮੁਖਿਸਵਣੁਸਮਾਧਿਹੈਆਪੇਆਪਿਥਾਪਿਉਥਾਪੈ
ਗੁਰਮੁਖਾਂ ਦਾ ਸੌਣਾ ਹੀ ਸਮਾਧੀ ਦਾ ਰੂਪ ਹੈ, ਆਪਣੇ ਆਪ ਵਿਚ (ਮਗਨ ਰਹਿੰਦੇ ਹਨ) ਕੋਈ ਥਾਪ ਉਥਾਪ (ਭੰਨ ਘੜ, ਸੰਕਲਪ) ਨਹੀਂ ਫੁਰਦਾ ਹੈ।
When gurmukh sleeps, that is equal to a yogi's trance and the gunnukh withdraws not his thoughts from the object (God the Guru) of his concentration.
गुरमुखि सवणु समाधि है आपे आपि न थापि उथापै ।
LINE 142
ਘਰਬਾਰੀਜੀਵਨਮੁਕਤਿਲਹਰਿਭਵਜਲਭਉਬਿਆਪੈ
ਘਰਬਾਰੀ (ਗ੍ਰਿਹਸਤ ਵਿਖੇ ਹੀ) ਜੀਵਨ ਮੁਕਤ ਹੈ, ਸੰਸਾਰ ਦੇ ਲੋਭ ਦੀ ਲਹਿਰ (ਉਨ੍ਹਾਂ ਨੂੰ) ਨਹੀਂ ਵਿਆਪਦੀ।
The householder is liberated in life; he is not afraid of the waves of the world's ocean and fear does not enter his heart.
घरबारी जीवन मुकति लहरि न भवजल भउ न बिआपै ।
LINE 143
ਪਾਰਿਪਏਲੰਘਿਵਰੈਸਰਾਪੈ੧੮।।
(੯) ਵਰ ਅਰ ਸ਼ਰਾਪ ਥੋਂ ਪਾਰ ਹੋ ਗਏ ਹਨ, (ਭਾਵ ਸਭ ਨਾਲ ਸਮਦ੍ਰਿਸ਼ਟੀ ਰੱਖਦੇ ਹਨ। ਯਥਾ:-ਅੰਜਲ ਗਤ ਕਰ ਸੁਮਨ ਜਿਮ ਸਮ ਸੁਗੰਧ ਕਰ ਦੋਇ” ਜਿਕੁਰ ਫੁੱਲ ਦੋਹਾਂ ਹੱਥਾਂ ਨੂੰ ਸੁਗੰਧੀ ਬਰਾਬਰ ਦਿੰਦਾ ਹੈ, ਇਹ ਨਹੀਂ ਸਮਝਦਾ ਕਿ ਇਹ ਮੈਨੂੰ ਤੋੜਦਾ ਅਰ ਔਹ ਰੱਖਦਾ ਹੈ)।
He goes beyond the region of blessings and curses, and does not utter them.
पारि पए लंघि वरै सरापै ।१८।
LINE 144
ਸਤਿਗੁਰੁਸਤਿਸਰੂਪੁਹੈਧਿਆਨਮੂਲੁਗੁਰਮੂਰਤਿਜਾਣੈ
ਸਤਿਗੁਰੂ ਸਤਿ ਸਰੂਪ ਹੈ, ਧਿਆਨ ਦਾ ਮੁੱਢ ਗੁਰੂ ਦੀ (ਇਸ) ਮੂਰਤ ਨੂੰ (ਗੁਰਮੁਖ) ਜਾਣਦਾ ਹੈ।
That the true Guru is the truth incarnate and is the basis of meditation is well known (to gurmukh).
सतिगुरु सति सरूपु है धिआन मूलु गुर मूरति जाणै ।
LINE 145
ਸਤਿਨਾਮੁਕਰਤਾਪੁਰਖੁਮੂਲਮੰਤ੍ਰਸਿਮਰਣੁਪਰਵਾਣੈ
(ਅਰ) ਸਤਿਨਾਮ ਕਰਤਾ ਪੁਰਖ, (ਇਹ) ਮੂਲ ਮੰਤ੍ਰ੍ਰ (ਮਨ ਕਰਕੇ) ਸਿਮਰਕੇ ਪ੍ਰਵਾਣ ਹੰਦਾ ਹੈ।
Satnam, Karta Purakh is accepted as the basic formula, the muli mantr, by gurmukh.
सति नामु करता पुरखु मूल मंत्र सिमरणु परवाणै ।
LINE 146
ਚਰਣਕਵਲਮਕਰੰਦਰਸੁਪੂਜਾਮੂਲੁਪਿਰਮਰਸੁਮਾਣੈ
ਚਰਨਾਂ ਕਮਲਾਂ ਦੀ ਮਕਰੰਦ ਰਸ (ਵਿਚ) ਮਗਨ ਹੋਕੇ (ਇਨ੍ਹਾਂ ਨੂੰ) ਪੂਜਾ ਦਾ ਮੂਲ ਜਾਣਕੇ ਪ੍ਰੇਮ ਦਾ ਰਸ ਮਾਣਦਾ ਹੈ।
He accepting the sweet sap of the lotus feet as fundamental, quaffs the joy of love for the supreme.
चरण कवल मकरंद रसु पूजा मूलु पिरम रसु माणै ।
LINE 147
ਸਬਦਸੁਰਤਿਲਿਵਸਾਧਸੰਗਿਗੁਰਕਿਰਪਾਤੇਅੰਦਰਿਆਣੈ
ਗੁਰੂ ਦੀ ਅਤੇ ਸਾਧ ਸੰਗਤ ਦੀ ਕਿਰਪਾ ਨਾਲ ਸ਼ਬਦ ਦੀ (ਸੁਰਤ=) ਪ੍ਰੀਤ ਦੀ ਲਿਵ ਨੂੰ (ਮਨ) ਅੰਦਰ ਲਿਆਉਂਦਾ ਹੈ।
He enters into the immersion of word-consciousness through the Guru and the holy congregation.
सबद सुरति लिव साधसंगि गुर किरपा ते अंदरि आणै ।
LINE 148
ਗੁਰਮੁਖਿਪੰਥੁਅਗੰਮੁਹੈਗੁਰਮਤਿਨਿਹਚਲੁਚਲਣੁਭਾਣੈ
ਗੁਰਮੁਖ ਦਾ ਮਾਰਗ (ਮਨ ਬਾਣੀ ਥੋਂ) ਅਗੰਮ ਹੈ, ਗੁਰਮਤਿ ਕਰ ਕੇ ਅਚਲ ਹੋਕੇ ਭਾਣੇ ਵਿਚ ਚਲਦਾ ਹੈ।
The way of the gurmukh is beyond the ken of mind and speech and he in accordance with the wisdom of the Guru and his own steadfast will, treads on it.
गुरमुखि पंथु अगंमु है गुरमति निहचलु चलणु भाणै ।
LINE 149
ਵੇਦਕਤੇਬਹੁਂਬਾਹਰੀਅਕਥਕਥਾਕਉਣੁਆਖਿਵਖਾਣੈ
ਵੇਦਾਂ ਤੇ ਕਤੇਬਾਂ ਥੋਂ ਬਾਹਰ ਹੈ, (ਇਸ) ਅਕੱਥ ਕਥਾ ਨੂੰ ਕੌਣ ਆਖ ਸਕੇ।
Who can describe the importance of the parable (of gurmukh) because it is beyond the Vedas and the Katebas, (the four holy books of semitic religion).
वेद कतेबहुं बाहरी अकथ कथा कउणु आखि वखाणै ।
LINE 150
ਵੀਹਇਕੀਹਉਲੰਘਿਸਿਞਾਣੈ੧੯।।
ਗਿਣਤੀਆਂ ਤੋਂ ਲੰਘ ਕੇ ਪਛਾਣਦਾ ਹੈ (ਅਰਥਾਤ-ਜੋ ਬ੍ਰਹਮ ਗਿਆਨੀ ਹੈ ਉਹ ਗੁਰਮੁਖ ਦੇ ਅਗੰਮ ਪੰਥ ਨੂੰ ਜਾਣਦਾ ਹੈ ਯਥਾ ਸੁਖਮਨੀ:- “ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ “ ਗੁਰਮੁਖ ਦੀ ਗਤੀ ਗੁਰਮੁਖ ਹੀ ਜਾਣਦਾ ਹੈ)।
This way can be identified only by crossing the limits and anxieties about the high and low of the world.
वीह इकीह उलंघि सिञाणै ।१९।
LINE 151
ਸੀਸੁਨਿਵਾਏਢੀਂਗੁਲੀਗਲਿਬੰਧੇਜਲੁਉਚਾਆਵੈ
(ਲੋਕ ਢੀਂਗੁਲੀ=) ਪਾਣੀ ਦੇ ਜੰਤ੍ਰ੍ਰ ਦਾ ਗਲਾ ਬੰਨ੍ਹਕੇ ਸਿਰ ਨਿਵਾਉਂਦੇ ਹਨ ਕਿ ਪਾਣੀ ਉੱਚਾ ਆਵੇ, (ਭਾਵ ਅਪੇ ਨਹੀਂ ਨਿਉਂਦੀ, ਧੱਕੋ ਧੱਕੀ ਨਿਵਾਈਦੀ ਹੈ, ਤਿਵੇਂ ਮਨਮੁਖ ਆਪ ਨਹੀਂ ਨਿਉਂਦਾ)।
To get water from a stream or pond, the dhingali (a pole with a bucket one end and a fulcrum in the middle used for drawing water) is lowered by catching hold of its neck, i.e. it is humbled forcibly and does not go down of its own.
सीसु निवाए ढींगुली गलि बंधे जलु उचा आवै ।
LINE 152
ਘੁਘੂਸੁਝੁਸੁਝਈਚਕਈਚੰਦੁਡਿਠਾਭਾਵੈ
ਉੱਲੂ ਨੂੰ ਸੂਰਜ ਨਹੀਂ ਸੁੱਝਦਾ, ਚਕਵੀ ਨੂੰ ਚੰਦ੍ਰਮਾਂ ਦੇਖਿਆ ਨਹੀਂ ਭਾਉਂਦਾ।
The owl is not pleased on beholding the sun or chakavi; ruddy sheldrake, the moon.
घुघू सुझु न सुझई चकई चंदु न डिठा भावै ।
LINE 153
ਸਿੰਮਲਬਿਰਖੁਸਫਲੁਹੋਇਚੰਦਨਵਾਸੁਵਾਂਸਿਸਮਾਵੈ
ਸਿੰਬਲ ਦੇ ਬ੍ਰਿੱਛ ਨੂੰ ਫਲ ਨਹੀਂ ਲੱਗਦੇ, ਵਾਂਸ ਵਿਖੇ ਚੰਦਨ ਦੀ ਵਾਸ਼ਨਾ ਨਹੀਂ ਸਮਾਉਂਦੀ। (ਯਥਾ:-”ਕਬੀਰ ਬਾਂਸ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨ ਹੋਇ॥ “)।
The silk cotton (simbal) tree yields no fruit and the bamboo grows near the sandal but is not perfumed thereby.
सिंमल बिरखु न सफलु होइ चंदन वासु न वांसि समावै ।
LINE 154
ਸਪੈਦੁਧੁਪੀਆਲੀਐਤੁਮੇਦਾਕਉੜਤੁਜਾਵੈ
ਸੱਪ ਅਤੇ ਤੁੰਮੇ ਨੂੰ ਭਾਵੇਂ ਦੁੱਧ ਨਾਲ ਪਾਲੀਏ (ਪਰੰਤੂ ਸੱਪ ਦੀ ਵਿਖ ਤੇ) ਤੁੰਮੇ ਦੀ ਕਉੜੱਤਣ ਨਹੀਂ ਜਾਂਦੀ।
Given milk to drink a serpent does not part with its poison and the bitterness of the colocynth also does not depart.
सपै दुधु पीआलीऐ तुमे दा कउड़तु न जावै ।
LINE 155
ਜਿਉਥਣਿਚੰਬੜਿਚਿਚੁੜੀਲੋਹੂਪੀਐਦੁਧੁਖਾਵੈ
(ਗਊੂ ਦੇ) ਥਣ ਕੋਲ ਚਮਚਿੱਚੜ ਚੰਬੜਦਾ ਹੈ, ਲਹੂ ਪੀਂਦਾ ਹੈ ਤੇ ਦੁੱਧ ਨਹੀਂ ਪੀਂਦਾ।
The tick clings to the cow's udder but drinks blood instead of milk.
जिउ थणि चंबड़ि चिचुड़ी लोहू पीऐ दुधु न खावै ।
LINE 156
ਸਭਅਵਗੁਣਮੈਤਨਿਵਸਨਿਗੁਣਕੀਤੇਅਵਗੁਣਨੋਧਾਵੈ
(ਭਾਈ ਸਾਹਿਬ ਜੀ ਆਪ☬ਣੇ ਵਲੋਂ ਉੱਤਮ ਉਪਦੇਸ਼ ਦੇਕੇ ਸਮਝਾਉਂਦੇ ਹਨ) ਕਿ ਸਾਰੇ ਅਵਗੁਣ ਮੇਰੇ ਸਰੀਰ ਵਿਖੇ ਹਨ(ਈਸ਼ਵਰ ਦੇ) ਕੀਤੇ ਉਪਕਾਰਾਂ ਨੂੰ ਛੱਡਕੇ ਅਸੀਂ ਅਵਗੁਣਾਂ ਵਲ ਦੌੜਦੇ ਹਾਂ।
All these demerits I have and if any one do me a favour, I return it with undesirable trait.
सभ अवगुण मै तनि वसनि गुण कीते अवगुण नो धावै ।
LINE 157
ਥੋਮਵਾਸੁਕਥੂਰੀਆਵੈ੨੦੬।।।
ਜਿਕੁਰ ਥੋਮ ਵਿਖੇ ਕਸਤੂਰੀ ਸੁਗੰਧੀ ਨਹੀਂ (ਤਿਹਾ ਸਾਡਾ ਦਿਲ ਮੋਮ ਨਹੀਂ ਹੈ)।
Garlick can never have the perfume of musk.
थोम न वासु कथूरी आवै ।२०।६।