ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 605
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਪੇਹੀਸੂਤਧਾਰੁਹੈਪਿਆਰਾਸੂਤੁਖਿੰਚੇਢਹਿਢੇਰੀਹੋਇ॥॥
ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ। ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ) ॥੧॥
He holds the thread, and when He withdraws the thread, the beads scatter into heaps. ||1||
आपे ही सूतधारु है पिआरा सूतु खिंचे ढहि ढेरी होइ ॥१॥
LINE 02
ਮੇਰੇਮਨਮੈਹਰਿਬਿਨੁਅਵਰੁਕੋਇ
ਹੇ ਮੇਰੇ ਮਨ! ਮੈਨੂੰ ਪਰਮਾਤਮਾ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।
O my mind, there is no other than the Lord for me.
मेरे मन मै हरि बिनु अवरु न कोइ ॥
LINE 03
ਸਤਿਗੁਰਵਿਚਿਨਾਮੁਨਿਧਾਨੁਹੈਪਿਆਰਾਕਰਿਦਇਆਅੰਮ੍ਰਿਤੁਮੁਖਿਚੋਇਰਹਾਉ
ਉਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਵਿਚ ਮੌਜੂਦ ਹੈ। ਗੁਰੂ ਮੇਹਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੱਖ ਦੇ) ਮੂੰਹ ਵਿਚ ਚੋਂਦਾ ਹੈ ਰਹਾਉ॥
The treasure of the Beloved Naam is within the True Guru; in His Mercy, he pours the Ambrosial Nectar into my mouth. ||Pause||
सतिगुर विचि नामु निधानु है पिआरा करि दइआ अंम्रितु मुखि चोइ ॥ रहाउ ॥
LINE 04
ਆਪੇਜਲਥਲਿਸਭਤੁਹੈਪਿਆਰਾਪ੍ਰਭੁਆਪੇਕਰੇਸੁਹੋਇ
ਹੇ ਭਾਈ! ਪ੍ਰਭੂ ਆਪ ਹੀ ਪਾਣੀ ਵਿਚ ਧਰਤੀ ਵਿਚ ਹਰ ਥਾਂ ਮੌਜੂਦ ਹੈ। ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ (ਜਗਤ ਵਿਚ) ਵਾਪਰਦਾ ਹੈ।
The Beloved Himself is in all the oceans and lands; whatever God does, comes to pass.
आपे जल थलि सभतु है पिआरा प्रभु आपे करे सु होइ ॥
LINE 05
ਸਭਨਾਰਿਜਕੁਸਮਾਹਦਾਪਿਆਰਾਦੂਜਾਅਵਰੁਕੋਇ
ਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ (ਰਿਜ਼ਕ ਅਪੜਾਣ ਵਾਲਾ) ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ।
The Beloved brings nourishment to all; there is no other than Him.
सभना रिजकु समाहदा पिआरा दूजा अवरु न कोइ ॥
LINE 06
ਆਪੇਖੇਲਖੇਲਾਇਦਾਪਿਆਰਾਆਪੇਕਰੇਸੁਹੋਇ॥॥
ਪ੍ਰਭੂ ਆਪ ਹੀ (ਜਗਤ ਦੇ ਸਾਰੇ) ਖੇਡ ਖਿਡਾ ਰਿਹਾ ਹੈ, ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ॥੨॥
The Beloved Himself plays, and whatever He Himself does, comes to pass. ||2||
आपे खेल खेलाइदा पिआरा आपे करे सु होइ ॥२॥
LINE 07
ਆਪੇਹੀਆਪਿਨਿਰਮਲਾਪਿਆਰਾਆਪੇਨਿਰਮਲਸੋਇ
ਹੇ ਭਾਈ! ਪਵਿਤ੍ਰ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ, ਉਹ ਆਪ ਹੀ ਪਵਿਤ੍ਰ ਸੋਭਾ ਦਾ ਮਾਲਕ ਹੈ।
The Beloved Himself, all by Himself, is immaculate and pure; He Himself is immaculate and pure.
आपे ही आपि निरमला पिआरा आपे निरमल सोइ ॥
LINE 08
ਆਪੇਕੀਮਤਿਪਾਇਦਾਪਿਆਰਾਆਪੇਕਰੇਸੁਹੋਇ
ਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ, ਜੋ ਕੁਝ ਉਹ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ।
The Beloved Himself determines the value of all; whatever He does comes to pass.
आपे कीमति पाइदा पिआरा आपे करे सु होइ ॥
LINE 09
ਆਪੇਅਲਖੁਲਖੀਐਪਿਆਰਾਆਪਿਲਖਾਵੈਸੋਇ॥॥
ਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅਦ੍ਰਿਸ਼ਟ ਹੈ। ਆਪਣੇ ਸਰੂਪ ਦੀ ਸਮਝ ਉਹ ਆਪ ਹੀ ਦੇਣ ਵਾਲਾ ਹੈ ॥੩॥
The Beloved Himself is unseen - He cannot be seen; He Himself causes us to see. ||3||
आपे अलखु न लखीऐ पिआरा आपि लखावै सोइ ॥३॥
LINE 10
ਆਪੇਗਹਿਰਗੰਭੀਰੁਹੈਪਿਆਰਾਤਿਸੁਜੇਵਡੁਅਵਰੁਕੋਇ
ਹੇ ਭਾਈ! ਪ੍ਰਭੂ ਹੀ (ਮਾਨੋ, ਇਕ) ਬੇਅੰਤ ਡੂੰਘਾ (ਸਮੁੰਦਰ) ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
The Beloved Himself is deep and profound and unfathomable; there is no other as great as He.
आपे गहिर गंभीरु है पिआरा तिसु जेवडु अवरु न कोइ ॥
LINE 11
ਸਭਿਘਟਆਪੇਭੋਗਵੈਪਿਆਰਾਵਿਚਿਨਾਰੀਪੁਰਖਸਭੁਸੋਇ
ਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ, ਹਰੇਕ ਇਸਤ੍ਰੀ ਪੁਰਖ ਵਿਚ ਹਰ ਥਾਂ ਉਹ ਆਪ ਹੀ ਆਪ ਹੈ।
The Beloved Himself enjoys every heart; He is contained within every woman and man.
सभि घट आपे भोगवै पिआरा विचि नारी पुरख सभु सोइ ॥
LINE 12
ਨਾਨਕਗੁਪਤੁਵਰਤਦਾਪਿਆਰਾਗੁਰਮੁਖਿਪਰਗਟੁਹੋਇ੪੨॥॥॥
ਹੇ ਨਾਨਕ! ਉਹ ਪ੍ਰਭੂ ਸਾਰੇ ਜਗਤ ਵਿਚ ਲੁਕਿਆ ਹੋਇਆ ਮੌਜੂਦ ਹੈ। ਗੁਰੂ ਦੀ ਸਰਨ ਪਿਆਂ ਉਸ ਦੀ ਸਰਬ-ਵਿਆਪਕਤਾ ਦਾ ਪਰਕਾਸ਼ ਹੁੰਦਾ ਹੈ ॥੪॥੨॥
O Nanak, the Beloved is pervading everywhere, but He is hidden; through the Guru, He is revealed. ||4||2||
नानक गुपतु वरतदा पिआरा गुरमुखि परगटु होइ ॥४॥२॥
LINE 13
ਸੋਰਠਿਮਹਲਾ
Sorat'h, Fourth Mahalaa:
सोरठि महला ४ ॥
LINE 14
ਆਪੇਹੀਸਭੁਆਪਿਹੈਪਿਆਰਾਆਪੇਥਾਪਿਉਥਾਪੈ
ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, ਆਪ ਹੀ (ਜਗਤ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰ ਦੇਂਦਾ ਹੈ।
He Himself, the Beloved, is Himself all-in-all; He Himself establishes and disestablishes.
आपे ही सभु आपि है पिआरा आपे थापि उथापै ॥
LINE 15
ਆਪੇਵੇਖਿਵਿਗਸਦਾਪਿਆਰਾਕਰਿਚੋਜਵੇਖੈਪ੍ਰਭੁਆਪੈ
ਪ੍ਰਭੂ ਆਪ ਹੀ (ਜਗਤ-ਰਚਨਾ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ, ਕੌਤਕ-ਤਮਾਸ਼ੇ ਰਚ ਕੇ ਆਪ ਹੀ ਵੇਖਦਾ ਹੈ, ਆਪਣੇ ਆਪ ਨੂੰ ਹੀ ਵੇਖਦਾ ਹੈ।
The Beloved Himself beholds, and rejoices; God Himself works wonders, and beholds them.
आपे वेखि विगसदा पिआरा करि चोज वेखै प्रभु आपै ॥
LINE 16
ਆਪੇਵਣਿਤਿਣਿਸਭਤੁਹੈਪਿਆਰਾਆਪੇਗੁਰਮੁਖਿਜਾਪੈ॥॥
ਪ੍ਰਭੂ ਆਪ ਹੀ (ਹਰੇਕ) ਵਣ ਵਿਚ (ਹਰੇਕ) ਤੀਲੇ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਸ਼ਰਨ ਪਿਆਂ ਉਹ ਪ੍ਰਭੂ ਦਿੱਸ ਪੈਦਾ ਹੈ ॥੧॥
The Beloved Himself is contained in all the woods and meadows; as Gurmukh, He reveals Himself. ||1||
आपे वणि तिणि सभतु है पिआरा आपे गुरमुखि जापै ॥१॥
LINE 17
ਜਪਿਮਨਹਰਿਹਰਿਨਾਮਰਸਿਧ੍ਰਾਪੈ
ਹੇ ਮੇਰੇ ਮਨ! ਸਦਾ ਪਰਮਾਤਮਾ (ਦੇ ਨਾਮ) ਨੂੰ ਜਪਿਆ ਕਰ, (ਜੇਹੜਾ ਮਨੁੱਖ ਜਪਦਾ ਹੈ ਉਹ) ਨਾਮ ਦੇ ਰਸ ਨਾਲ (ਮਾਇਆ ਵਲੋਂ) ਰੱਜ ਜਾਂਦਾ ਹੈ।
Meditate, O mind, on the Lord, Har, Har; through the sublime essence of Lord's Name, you shall be satisfied.
जपि मन हरि हरि नाम रसि ध्रापै ॥
LINE 18
ਅੰਮ੍ਰਿਤਨਾਮੁਮਹਾਰਸੁਮੀਠਾਗੁਰਸਬਦੀਚਖਿਜਾਪੈਰਹਾਉ
ਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਬਹੁਤ ਸੁਆਦਲਾ ਹੈ, ਬਹੁਤ ਮਿੱਠਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਚੱਖ ਕੇ ਹੀ ਪਤਾ ਲੱਗਦਾ ਹੈ ਰਹਾਉ॥
The Ambrosial Nectar of the Naam, is the sweetest juice; through the Word of the Guru's Shabad, its taste is revealed. ||Pause||
अंम्रित नामु महा रसु मीठा गुर सबदी चखि जापै ॥ रहाउ ॥
LINE 19
ਆਪੇਤੀਰਥੁਤੁਲਹੜਾਪਿਆਰਾਆਪਿਤਰੈਪ੍ਰਭੁਆਪੈ
ਹੇ ਭਾਈ! ਪ੍ਰਭੂ ਆਪ ਹੀ ਦਰਿਆ ਦਾ ਕੰਢਾ ਹੈ, ਆਪ ਹੀ (ਦਰਿਆ ਤੋਂ ਲੰਘਣ ਲਈ) ਤੁਲਹਾ ਹੈ, ਆਪ ਹੀ (ਦਰਿਆ ਤੋਂ) ਪਾਰ ਲੰਘਦਾ ਹੈ, ਆਪਣੇ ਆਪ ਨੂੰ ਹੀ ਲੰਘਾਂਦਾ ਹੈ।
The Beloved is Himself the place of pilgrimage and the raft; God Himself ferries Himself across.
आपे तीरथु तुलहड़ा पिआरा आपि तरै प्रभु आपै ॥
LINE 20
ਆਪੇਜਾਲੁਵਤਾਇਦਾਪਿਆਰਾਸਭੁਜਗੁਮਛੁਲੀਹਰਿਆਪੈ
ਪ੍ਰਭੂ ਆਪ ਹੀ (ਮਾਇਆ ਦਾ) ਜਾਲ ਵਿਛਾਂਦਾ ਹੈ (ਉਹ ਜਾਲ ਵਿਚ ਫਸਣ ਵਾਲਾ) ਸਾਰਾ ਜਗਤ-ਮਛਲੀ ਆਪਣੇ ਆਪ ਨੂੰ ਹੀ ਬਣਾਂਦਾ ਹੈ।
The Beloved Himself casts the net over all the world; the Lord Himself is the fish.
आपे जालु वताइदा पिआरा सभु जगु मछुली हरि आपै ॥
LINE 21
ਆਪਿਅਭੁਲੁਭੁਲਈਪਿਆਰਾਅਵਰੁਦੂਜਾਜਾਪੈ॥॥
(ਫਿਰ ਭੀ ਉਹ) ਆਪ ਭੁੱਲਣ ਵਾਲਾ ਨਹੀਂ ਹੈ, ਉਹ ਕਦੇ (ਮਾਇਆ-ਜਾਲ ਵਿਚ ਫਸਣ ਵਾਲੀ) ਭੁੱਲ ਨਹੀਂ ਕਰਦਾ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੨॥
The Beloved Himself is infallible; He makes no mistakes. There is no other like Him to be seen. ||2||
आपि अभुलु न भुलई पिआरा अवरु न दूजा जापै ॥२॥
LINE 22
ਆਪੇਸਿੰਙੀਨਾਦੁਹੈਪਿਆਰਾਧੁਨਿਆਪਿਵਜਾਏਆਪੈ
ਹੇ ਭਾਈ! ਪ੍ਰਭੂ ਆਪ ਹੀ (ਜੋਗੀ ਦੀ ਵਜਾਣ ਵਾਲੀ) ਸਿੰਙੀ ਹੈ, ਆਪ ਹੀ (ਉਸ ਵੱਜਦੀ ਸਿੰਙੀ ਦੀ) ਆਵਾਜ਼ ਹੈ, ਆਪ ਹੀ (ਸਿੰਙੀ ਦੀ) ਸੁਰ ਵਜਾਂਦਾ ਹੈ, ਆਪਣੇ ਆਪ ਨੂੰ ਹੀ ਵਜਾਂਦਾ ਹੈ।
The Beloved Himself is the Yogi's horn, and the sound current of the Naad; He Himself plays the tune.
आपे सिंङी नादु है पिआरा धुनि आपि वजाए आपै ॥
LINE 23
ਆਪੇਜੋਗੀਪੁਰਖੁਹੈਪਿਆਰਾਆਪੇਹੀਤਪੁਤਾਪੈ
ਉਹ ਸਰਬ-ਵਿਆਪਕ ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ (ਧੂਣੀਆਂ ਆਦਿਕ ਨਾਲ) ਤਪ ਤਪਦਾ ਹੈ।
The Beloved Himself is the Yogi, the Primal Being; He Himself practices intense meditation.
आपे जोगी पुरखु है पिआरा आपे ही तपु तापै ॥
LINE 24
ਆਪੇਸਤਿਗੁਰੁਆਪਿਹੈਚੇਲਾਉਪਦੇਸੁਕਰੈਪ੍ਰਭੁਆਪੈ॥॥
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ॥੩॥
He Himself is the True Guru, and He Himself is the disciple; God Himself imparts the Teachings. ||3||
आपे सतिगुरु आपि है चेला उपदेसु करै प्रभु आपै ॥३॥
LINE 25
ਆਪੇਨਾਉਜਪਾਇਦਾਪਿਆਰਾਆਪੇਹੀਜਪੁਜਾਪੈ
ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਆਪਣਾ ਨਾਮ ਜਪਦਾ ਹੈ।
The Beloved Himself inspires us to chant His Name, and He Himself practices meditation.
आपे नाउ जपाइदा पिआरा आपे ही जपु जापै ॥
LINE 26
ਆਪੇਅੰਮ੍ਰਿਤੁਆਪਿਹੈਪਿਆਰਾਆਪੇਹੀਰਸੁਆਪੈ
ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਆਪ ਹੀ ਉਸ ਨਾਮ-ਰਸ ਨੂੰ ਪੀਂਦਾ ਹੈ, ਆਪਣੇ ਆਪ ਨੂੰ ਪੀਂਦਾ ਹੈ।
The Beloved Himself is the Ambrosial Nectar; He Himself is the juice of it.
आपे अंम्रितु आपि है पिआरा आपे ही रसु आपै ॥
LINE 27
ਆਪੇਆਪਿਸਲਾਹਦਾਪਿਆਰਾਜਨਨਾਨਕਹਰਿਰਸਿਧ੍ਰਾਪੈ੪੩॥॥॥
ਹੇ ਦਾਸ ਨਾਨਕ! ਪ੍ਰਭੂ ਆਪ ਹੀ ਆਪਣੀ ਸਿਫ਼ਤ-ਸਾਲਾਹ ਕਰਦਾ ਹੈ, ਆਪ ਹੀ ਆਪਣੇ ਨਾਮ-ਰਸ ਨਾਲ ਰੱਜਦਾ ਹੈ ॥੪॥੩॥
The Beloved Himself praises Himself; servant Nanak is satisfied, with the sublime essence of the Lord. ||4||3||
आपे आपि सलाहदा पिआरा जन नानक हरि रसि ध्रापै ॥४॥३॥
LINE 28
ਸੋਰਠਿਮਹਲਾ
Sorat'h, Fourth Mahalaa:
सोरठि महला ४ ॥
LINE 29
ਆਪੇਕੰਡਾਆਪਿਤਰਾਜੀਪ੍ਰਭਿਆਪੇਤੋਲਿਤੋਲਾਇਆ
ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)।
God Himself is the balance scale, He Himself is the weigher, and He Himself weighs with the weights.
आपे कंडा आपि तराजी प्रभि आपे तोलि तोलाइआ ॥
LINE 30
ਆਪੇਸਾਹੁਆਪੇਵਣਜਾਰਾਆਪੇਵਣਜੁਕਰਾਇਆ
ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ।
He Himself is the banker, He Himself is the trader, and He Himself makes the trades.
आपे साहु आपे वणजारा आपे वणजु कराइआ ॥
LINE 31
ਆਪੇਧਰਤੀਸਾਜੀਅਨੁਪਿਆਰੈਪਿਛੈਟੰਕੁਚੜਾਇਆ॥॥
ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) ॥੧॥
The Beloved Himself fashioned the world, and He Himself counter-balances it with a gram. ||1||
आपे धरती साजीअनु पिआरै पिछै टंकु चड़ाइआ ॥१॥
LINE 32
ਮੇਰੇਮਨਹਰਿਹਰਿਧਿਆਇਸੁਖੁਪਾਇਆ
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ।
My mind meditates on the Lord, Har, Har, and finds peace.
मेरे मन हरि हरि धिआइ सुखु पाइआ ॥
LINE 33
ਹਰਿਹਰਿਨਾਮੁਨਿਧਾਨੁਹੈਪਿਆਰਾਗੁਰਿਪੂਰੈਮੀਠਾਲਾਇਆਰਹਾਉ
ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਰਹਾਉ॥
The Name of the Beloved Lord, Har, Har, is a treasure; the Perfect Guru has made it seem sweet to me. ||Pause||
हरि हरि नामु निधानु है पिआरा गुरि पूरै मीठा लाइआ ॥ रहाउ ॥
LINE 34
ਆਪੇਧਰਤੀਆਪਿਜਲੁਪਿਆਰਾਆਪੇਕਰੇਕਰਾਇਆ
ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ।
The Beloved Himself is the earth, and He Himself is the water; He Himself acts, and causes others to act.
आपे धरती आपि जलु पिआरा आपे करे कराइआ ॥
LINE 35
ਆਪੇਹੁਕਮਿਵਰਤਦਾਪਿਆਰਾਜਲੁਮਾਟੀਬੰਧਿਰਖਾਇਆ
ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ।)
The Beloved Himself issues His Commands, and keeps the water and the land bound down.
आपे हुकमि वरतदा पिआरा जलु माटी बंधि रखाइआ ॥
LINE 36
ਆਪੇਹੀਭਉਪਾਇਦਾਪਿਆਰਾਬੰਨਿਬਕਰੀਸੀਹੁਹਢਾਇਆ॥॥
(ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ ॥੨॥
The Beloved Himself instills the Fear of God; He binds the tiger and the goat together. ||2||
आपे ही भउ पाइदा पिआरा बंनि बकरी सीहु हढाइआ ॥२॥