ਸ਼੍ਰੀ ਦਸਮ ਗ੍ਰੰਥ

ਅੰਗ 612
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਈਸੂਰਚੰਦਸਰੂਪ
ਸੂਰਜਾਂ ਅਤੇ ਚੰਦ੍ਰਮਾਂ ਦੇ ਕਿਤਨੇ ਹੀ ਸਰੂਪ ਹਨ।
कई सूर चंद सरूप ॥
LINE 02
ਕਈਇੰਦ੍ਰਕੀਸਮਭੂਪ
ਇੰਦਰ ਵਰਗੇ ਕਿਤਨੇ ਰਾਜੇ ਹਨ।
कई इंद्र की सम भूप ॥
LINE 03
ਕਈਇੰਦ੍ਰਉਪਿੰਦ੍ਰਮੁਨਿੰਦ੍ਰ
ਕਿਤਨੇ ਹੀ ਇੰਦਰ, ਉਪਿੰਦ੍ਰ (ਬਾਵਨ ਅਵਤਾਰ) ਅਤੇ ਕਿਤਨੇ ਹੀ ਮਹਾ ਮੁਨੀ ਹਨ।
कई इंद्र उपिंद्र मुनिंद्र ॥
LINE 04
ਕਈਮਛਕਛਫਨਿੰਦ੍ਰ੧੦॥॥
ਕਿਤਨੇ ਹੀ ਮੱਛ ਅਵਤਾਰ, ਕੱਛ ਅਵਤਾਰ ਅਤੇ ਸ਼ੇਸ਼ਨਾਗ ਹਨ ॥੧੦॥
Many kings like Surya, Chandra and Indra and many Indras, upendras, great sages, the Fish incarnation, the Tortoise incarnation and sheshnagas remain ever present before Him.10.
कई मछ कछ फनिंद्र ॥१०॥
LINE 05
ਕਈਕੋਟਿਕ੍ਰਿਸਨਅਵਤਾਰ
ਕਈ ਕਰੋੜ ਕ੍ਰਿਸ਼ਨ ਅਵਤਾਰ ਹਨ।
कई कोटि क्रिसन अवतार ॥
LINE 06
ਕਈਰਾਮਬਾਰਬੁਹਾਰ
ਕਿਤਨੇ ਹੀ ਰਾਮ (ਉਸ ਦੇ) ਦੁਆਰ ਉਤੇ ਝਾੜੂ ਦਿੰਦੇ ਹਨ।
कई राम बार बुहार ॥
LINE 07
ਕਈਮਛਕਛਅਨੇਕ
ਕਿਤਨੇ ਹੀ ਮੱਛ ਅਤੇ ਅਨੇਕ ਹੀ ਕੱਛ (ਅਵਤਾਰ) ਹਨ
कई मछ कछ अनेक ॥
LINE 08
ਅਵਿਲੋਕਦੁਆਰਿਬਿਸੇਖ੧੧॥॥
ਜੋ (ਉਸ ਦੇ) ਵਿਸ਼ੇਸ਼ ਦੁਆਰ ਨੂੰ ਵੇਖ ਰਹੇ ਹਨ ॥੧੧॥
Many Krishna and Rama incarnation sweep His Door many Fish and Tortoise incarnations are seen standing at His special gate.11.
अविलोक दुआरि बिसेख ॥११॥
LINE 09
ਕਈਸੁਕ੍ਰਬ੍ਰਸਪਤਿਦੇਖਿ
ਕਿਤਨੇ ਹੀ ਸ਼ੁਕ੍ਰ ਅਤੇ ਬ੍ਰਹਮਪਤੀ ਵੇਖੇ ਜਾਂਦੇ ਹਨ।
कई सुक्र ब्रसपति देखि ॥
LINE 10
ਕਈਦਤਗੋਰਖਭੇਖ
ਕਿਤਨੇ ਹੀ ਦੱਤਾਤ੍ਰੇਯ ਅਤੇ ਗੋਰਖ ਦੇ ਭੇਖ ਹਨ।
कई दत गोरख भेख ॥
LINE 11
ਕਈਰਾਮਕ੍ਰਿਸਨਰਸੂਲ
ਕਈ ਰਾਮ, ਕ੍ਰਿਸ਼ਨ ਅਤੇ ਰਸੂਲ (ਮੁਹੰਮਦ) ਹਨ,
कई राम क्रिसन रसूल ॥
LINE 12
ਬਿਨੁਨਾਮਕੋਕਬੂਲ੧੨॥॥
ਪਰ ਨਾਮ ਤੋਂ ਬਿਨਾ (ਉਸ ਦੇ ਦੁਆਰ ਤੇ) ਕੋਈ ਵੀ ਪ੍ਰਵਾਨ ਨਹੀਂ ਹੈ ॥੧੨॥
There are many Shukras, Brahaspatis, Datts, Gorakhs, Rama Krishnas, Rasult ect, but none is acceptable at His gate wightout the remembrance of His Name.12.
बिनु नाम को न कबूल ॥१२॥
LINE 13
ਬਿਨੁਏਕੁਆਸ੍ਰੈਨਾਮ
ਇਕ (ਪ੍ਰਭੂ ਦੇ) ਨਾਮ ਦੇ ਆਸਰੇ ਤੋਂ ਬਿਨਾ
बिनु एकु आस्रै नाम ॥
LINE 14
ਨਹੀਔਰਕੌਨੈਕਾਮ
ਹੋਰ ਸਾਰੇ (ਸਾਧਨ, ਧਰਮ-ਕਰਮ) ਕਿਸੇ ਕੰਮ ਦੇ ਨਹੀਂ ਹਨ।
No other work is appropriate except the support of the one Name
नही और कौनै काम ॥
LINE 15
ਜੇਮਾਨਿਹੈਗੁਰਦੇਵ
ਜੋ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹਨ,
जे मानि है गुरदेव ॥
LINE 16
ਤੇਜਾਨਿਹੈਅਨਭੇਵ੧੩॥॥
ਉਹੀ (ਉਸ) ਭੇਦ ਰਹਿਤ (ਪ੍ਰਭੂ) ਨੂੰ ਪਛਾਣ ਸਕਦੇ ਹਨ ॥੧੩॥
Those who will believe in the one Guru-Lord, they will only comprehend His myself.13.
ते जानि है अनभेव ॥१३॥
LINE 17
ਬਿਨੁਤਾਸੁਔਰਜਾਨੁ
ਉਸ ਤੋਂ ਬਿਨਾ ਕਿਸੇ ਨੂੰ (ਕੁਝ) ਨਾ ਸਮਝੋ
बिनु तासु और न जानु ॥
LINE 18
ਚਿਤਆਨਭਾਵਆਨੁ
ਅਤੇ ਚਿਤ ਵਿਚ ਹੋਰ ਭਾਵ (ਦ੍ਵੈਤ ਭਾਵ) ਨਾ ਲਿਆਓ।
We should not know anyone else except Him and none other should be kept in mind
चित आन भाव न आनु ॥
LINE 19
ਇਕਮਾਨਿਜੈਕਰਤਾਰ
(ਸਦਾ) ਇਕ ਕਰਤਾਰ ਦੀ ਜੈ ਨੂੰ ਹੀ ਮੰਨੋ,
इक मानि जै करतार ॥
LINE 20
ਜਿਤੁਹੋਇਅੰਤਿਉਧਾਰੁ੧੪॥॥
ਜਿਸ ਕਰ ਕੇ ਅੰਤ ਵਿਚ ਉੱਧਾਰ ਹੋਏਗਾ ॥੧੪॥
Only one Lord should be worshipped, so that we may be redeemed at the end.14.
जितु होइ अंति उधारु ॥१४॥
LINE 21
ਬਿਨੁਤਾਸਯੌਉਧਾਰੁ
ਉਸ ਤੋਂ ਬਿਨਾ ਇਸ ਤਰ੍ਹਾਂ (ਦੇ ਕਰਮ ਕਰਨ ਨਾਲ) ਉੱਧਾਰ ਨਹੀਂ ਹੋਵੇਗਾ।
बिनु तास यौ न उधारु ॥
LINE 22
ਜੀਅਦੇਖਿਯਾਰਬਿਚਾਰਿ
ਹੇ ਮਿਤਰ! ਮਨ ਵਿਚ ਵਿਚਾਰ ਪੂਰਵਕ ਵੇਖ ਲੈ।
O being! You may consider that without Him you cannot be redeemed
जीअ देखि यार बिचारि ॥
LINE 23
ਜੋਜਾਪਿਹੈਕੋਈਔਰ
ਜੋ ਕਿਸੇ ਹੋਰ ਦਾ ਜਾਪ ਕਰਦਾ ਹੈ,
जो जापि है कोई और ॥
LINE 24
ਤਬਛੂਟਿਹੈਵਹਠੌਰ੧੫॥॥
ਤਦ (ਉਸ ਪਾਸੋਂ) ਉਹ ਸਥਾਨ (ਪ੍ਰਭੂ ਦੀ ਦਰਗਾਹ) ਛੁਟ ਜਾਂਦੀ ਹੈ ॥੧੫॥
If you adore anyone else, then you will get away from that Lord.15.
तब छूटि है वह ठौर ॥१५॥
LINE 25
ਜਿਹਰਾਗਰੰਗਰੂਪ
ਜਿਸ ਦਾ (ਕੋਈ) ਰਾਗ, ਰੰਗ ਅਤੇ ਰੂਪ ਨਹੀਂ ਹੈ,
जिह राग रंग न रूप ॥
LINE 26
ਸੋਮਾਨੀਐਸਮਰੂਪ
ਉਸ ਨੂੰ (ਸਭ ਲਈ) ਸਮਾਨ ਰੂਪ ਵਿਚ ਮੰਨਣਾ ਚਾਹੀਦਾ ਹੈ।
Only that Lord should be adored consistently, who is beyond attachment, colours and form
सो मानीऐ सम रूप ॥
LINE 27
ਬਿਨੁਏਕਤਾਕਰਨਾਮ
ਉਸ ਇਕ (ਪ੍ਰਭੂ) ਦੇ ਨਾਮ ਤੋਂ ਬਿਨਾ
बिनु एक ता कर नाम ॥
LINE 28
ਨਹਿਜਾਨਦੂਸਰਧਾਮ੧੬॥॥
ਕਿਸੇ ਹੋਰ ਘਰ ਨੂੰ ਨਾ ਪਛਾਣੋ ॥੧੬॥
None other except the One Lord should be kept in view .16.
नहि जान दूसर धाम ॥१६॥
LINE 29
ਜੋਲੋਕਅਲੋਕਬਨਾਇ
ਜੋ ਲੋਕ ਅਤੇ ਪਰਲੋਕ ('ਅਲੋਕ') ਨੂੰ ਸਿਰਜਦਾ ਹੈ
जो लोक अलोक बनाइ ॥
LINE 30
ਫਿਰਲੇਤਆਪਿਮਿਲਾਇ
ਅਤੇ ਫਿਰ (ਸਭ ਨੂੰ) ਆਪਣੇ ਵਿਚ ਮਿਲਾ ਲੈਂਦਾ ਹੈ।
फिर लेत आपि मिलाइ ॥
LINE 31
ਜੋਚਹੈਦੇਹਉਧਾਰੁ
ਜੋ ਆਪਣੇ ਸ਼ਰੀਰ ਦੇ ਉੱਧਾਰ ਦੀ ਇੱਛਾ ਰਖਦਾ ਹੈ,
जो चहै देह उधारु ॥
LINE 32
ਸੋਭਜਨਏਕੰਕਾਰ੧੭॥॥
ਉਸ ਨੂੰ ਇਕ ਪਰਮਸੱਤਾ ਦਾ ਭਜਨ ਕਰਨਾ ਚਾਹੀਦਾ ਹੈ ॥੧੭॥
He who creates this and the next word and merges them within himself, if you want the salvation of your body, then worship only that One Lord.17.
सो भजन एकंकार ॥१७॥
LINE 33
ਜਿਨਿਰਾਚਿਯੋਬ੍ਰਹਮੰਡ
ਜਿਸ ਨੇ ਬ੍ਰਹਮੰਡ,
जिनि राचियो ब्रहमंड ॥
LINE 34
ਸਬਲੋਕਨਵਖੰਡ
ਸਾਰੇ ਲੋਕਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ,
सब लोक औ नव खंड ॥
LINE 35
ਤਿਹਕਿਉਜਾਪਜਪੰਤ
ਉਸ ਦੇ ਜਾਪ ਨੂੰ ਕਿਉਂ ਨਹੀਂ ਜਪਦਾ
तिह किउ न जाप जपंत ॥
LINE 36
ਕਿਮਜਾਨਕੂਪਿਪਰੰਤ੧੮॥॥
ਅਤੇ ਕਿਉਂ (ਆਪਣੀ) ਜਾਨ ਨੂੰ ਖੂਹ ਵਿਚ ਪਾਉਂਦਾ ਹੈ ॥੧੮॥
He who has created the nine regions, all the worlds and the universe, why do you not meditate on him and how do you fall in the well deliberately? 18.
किम जान कूपि परंत ॥१८॥
LINE 37
ਜੜਜਾਪਤਾਕਰਜਾਪ
ਹੇ ਮੂਰਖ! ਉਸ ਦੇ ਜਾਪ ਨੂੰ ਜਪ
जड़ जाप ता कर जाप ॥
LINE 38
ਜਿਨਿਲੋਕਚਉਦਹੰਥਾਪ
ਜਿਸ ਨੇ ਚੌਦਾਂ ਲੋਕਾਂ ਦੀ ਸਥਾਪਨਾ ਕੀਤੀ ਹੈ।
O foolish being! you should adore Him who was established all the fourteen worlds
जिनि लोक चउदहं थाप ॥
LINE 39
ਤਿਸੁਜਾਪੀਐਨਿਤਨਾਮ
ਉਸ ਦੇ ਨਾਮ ਨੂੰ ਨਿੱਤ ਜਪਣਾ ਚਾਹੀਦਾ ਹੈ।
तिसु जापीऐ नित नाम ॥
LINE 40
ਸਭਹੋਹਿਪੂਰਨਕਾਮ੧੯॥॥
(ਜਿਸ ਦੇ ਫਲਸਰੂਪ) ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ॥੧੯॥
With His meditation all the wishes are fulfilled.19.
सभ होहि पूरन काम ॥१९॥
LINE 41
ਗਨਿਚਉਬਿਸੈਅਵਤਾਰ
(ਜੋ) ਚੌਬੀਸ ਅਵਤਾਰ ਗਿਣੇ ਜਾਂਦੇ ਹਨ,
गनि चउबिसै अवतार ॥
LINE 42
ਬਹੁਕੈਕਹੇਬਿਸਥਾਰ
(ਉਨ੍ਹਾਂ ਨੂੰ ਮੈਂ) ਬਹੁਤ ਵਿਸਥਾਰ ਨਾਲ ਕਿਹਾ ਹੈ।
बहु कै कहे बिसथार ॥
LINE 43
ਅਬਗਨੋਉਪਅਵਤਾਰ
ਹੁਣ ਉਪ-ਅਵਤਾਰਾਂ ਦਾ ਵਰਣਨ ਕਰਦਾ ਹਾਂ
अब गनो उप अवतार ॥
LINE 44
ਜਿਮਿਧਰੇਰੂਪਮੁਰਾਰ੨੦॥॥
ਜਿਵੇਂ ਮੁਰਾਰ (ਪ੍ਰਭੂ) ਨੇ (ਉਹ) ਰੂਪ ਧਾਰਨ ਕੀਤੇ ਹਨ ॥੨੦॥
All the twenty-four incarnations have been enumerated in detail and now I am going to enumerate the smaller incarnations how the Lord assumed the other forms.20.
जिमि धरे रूप मुरार ॥२०॥
LINE 45
ਜੇਧਰੇਬ੍ਰਹਮਾਰੂਪ
ਬ੍ਰਹਮਾ ਨੇ ਜੋ ਰੂਪ ਧਾਰਨ ਕੀਤੇ ਹਨ,
जे धरे ब्रहमा रूप ॥
LINE 46
ਤੇਕਹੋਂਕਾਬਿਅਨੂਪ
ਉਨ੍ਹਾਂ ਨੂੰ ਅਨੂਪਮ ਕਵਿਤਾ ਵਿਚ ਕਹਿੰਦਾ ਹਾਂ।
ते कहों काबि अनूप ॥
LINE 47
ਜੇਧਰੇਰੁਦ੍ਰਅਵਤਾਰ
ਜੋ ਰੁਦ੍ਰ ਨੇ ਅਵਤਾਰ ਧਾਰਨ ਕੀਤੇ ਹਨ,
जे धरे रुद्र अवतार ॥
LINE 48
ਅਬਕਹੋਂਤਾਹਿਬਿਚਾਰ੨੧॥॥
ਹੁਣ ਉਨ੍ਹਾਂ ਨੂੰ ਵੀ ਵਿਚਾਰ ਕੇ ਕਹਿੰਦਾ ਹਾਂ ॥੨੧॥
Those forms which Brahma assumed, I have narrated them in poetry and not after reflection, I narrated the incarnation of Rudra (Shiva).21.
अब कहों ताहि बिचार ॥२१॥