ਸੁਨਿਲੇਹੁਬ੍ਰਹਮਕੁਮਾਰ੩੯॥॥
ਹੇ ਬ੍ਰਹਮਾ ਪੁੱਤਰ! (ਧਿਆਨ ਪੂਰਵਕ) ਸੁਣ ਲੈ ॥੩੯॥
“Whenever we will assume the incarnations and whatever he will do. O Brahma! You may describe team.”39.
सुनि लेहु ब्रहम कुमार ॥३९॥
ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
ਸੁਧਾਰਿਮਾਨੁਖੀਬਪੁੰਸੰਭਾਰਿਰਾਮਜਾਗਿਹੈ॥
ਉਹ (ਵਿਸ਼ਣੂ) ਮਨੁੱਖ ਸ਼ਰੀਰ ਧਾਰ ਕੇ ਰਾਮ (ਰੂਪ ਵਿਚ ਸ਼ਸਤ੍ਰ) ਸੰਭਾਲ ਕੇ ਸਚੇਤ ਹੋਵੇਗਾ।
“You may assume the human form and take up the story of Ram
सु धारि मानुखी बपुं संभारि राम जागि है ॥
ਬਿਸਾਰਿਸਸਤ੍ਰਅਸਤ੍ਰਣੰਜੁਝਾਰਸਤ੍ਰੁਭਾਗਿਹੈ॥
(ਉਸ ਅਗੇ) ਜੁਝਾਰੂ ਵੈਰੀ ਵੀ ਸ਼ਸਤ੍ਰਾਂ ਅਸਤ੍ਰਾਂ ਨੂੰ ਤਿਆਗ ਕੇ ਭਜ ਜਾਣਗੇ।
The enemies will run away, abandoning their arms and weapons, before the glory of Ram
बिसारि ससत्र असत्रणं जुझार सत्रु भागि है ॥
ਬਿਚਾਰਜੌਨਜੌਨਭਯੋਸੁਧਾਰਿਸਰਬਭਾਖੀਯੋ॥
ਜੋ ਜੋ (ਉਸ ਪਾਸੋਂ ਪਰਾਕ੍ਰਮ ਹੋਣਗੇ) ਉਨ੍ਹਾਂ ਸਾਰਿਆਂ ਦਾ ਵਿਚਾਰ ਪੂਰਵਕ ਸੁਧਾਰ ਕੇ ਵਰਣਨ ਕਰਨਾ।
बिचार जौन जौन भयो सुधारि सरब भाखीयो ॥
ਹਜਾਰਕੋਊਨਕਿਯੋਕਰੋਬਿਚਾਰਿਸਬਦਰਾਖੀਯੋ੪੦॥॥
(ਉਹ ਭਾਵੇਂ) ਹਜ਼ਾਰ ਕੌਤਕ ਕਿਉਂ ਨਾ ਕਰੇ, (ਉਨ੍ਹਾਂ ਨੂੰ) ਵਿਚਾਰ ਪੂਰਵਕ ਸ਼ਬਦਾਂ ਵਿਚ ਗੁੰਦਣਾ ॥੪੦॥
Whatever he will do, reform and describe them and inspire of the though of difficulties present the same in poetry arranging the thoughtful worlds.”40.
हजार कोऊ न कियो करो बिचारि सबद राखीयो ॥४०॥
ਚਿਤਾਰਿਬੈਣਵਾਕਿਸੰਬਿਚਾਰਿਬਾਲਮੀਕਭਯੋ॥
ਬ੍ਰਹਮਾ ('ਵਾਕਿਸੰ') ਨੇ ਆਕਾਸ਼ ਬਾਣੀ ਦੇ ਬੋਲਾਂ ਨੂੰ ਯਾਦ ਕਰ ਕੇ ਵਿਚਾਰਵਾਨ ਬਾਲਮੀਕ ਦੇ ਰੂਪ ਵਿਚ ਪ੍ਰਗਟ ਹੋਇਆ।
चितारि बैण वाकिसं बिचारि बालमीक भयो ॥
ਜੁਝਾਰਰਾਮਚੰਦ੍ਰਕੋਬਿਚਾਰਚਾਰੁਉਚਰ੍ਯੋ॥
ਸ੍ਰੀ ਰਾਮ ਚੰਦਰ ਦੇ ਯੁੱਧ ਨੂੰ ਸੁੰਦਰ ਵਿਚਾਰ ਨਾਲ ਕਥਨ ਕੀਤਾ।
Obeying the saying of the Lord, Brahma assumed the form of Valmiki and manifested himself and he composed in poetry the actions performed by Ramchandra, the most powerful one
जुझार रामचंद्र को बिचार चारु उचर्यो ॥
ਸੁਸਪਤਕਾਡਣੋਕਥ੍ਯੋਅਸਕਤਲੋਕੁਹੁਇਰਹ੍ਯੋ॥
ਉਸ (ਕਥਾ) ਨੂੰ ਸੱਤ ਕਾਂਡਾਂ ਵਿਚ ਬਿਆਨ ਕੀਤਾ (ਜਿਸ ਨੂੰ ਪੜ੍ਹ ਕੇ) ਲੋਕੀਂ ਮੋਹਿਤ ਹੋ ਗਏ।
सु सपत काडणो कथ्यो असकत लोकु हुइ रह्यो ॥
ਉਤਾਰਚਤ੍ਰਆਨਨੋਸੁਧਾਰਿਐਸਕੈਕਹ੍ਯੋ੪੧॥॥
ਇਹ ਚੌ-ਮੁਖੀਏ ਬ੍ਰਹਮਾ ਦਾ ਅਵਤਾਰ ਸੀ। (ਇਸ ਨੂੰ) ਇਸ ਤਰ੍ਹਾਂ ਸੁਧਾਰ ਕੇ ਕਥਨ ਕੀਤਾ ਹੈ ॥੪੧॥
He composed in a reformed way the Ramayana, of seven chapters for helpless people.41.
उतार चत्रआननो सुधारि ऐस कै कह्यो ॥४१॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬ੍ਰਹਮਾਪ੍ਰਤਿਆਗਿਆਸਮਾਪਤੰ॥
ਇਥੇ ਬਚਿਤ੍ਰ ਨਾਟਕ ਗ੍ਰੰਥ ਦੀ ਬ੍ਰਹਮਾ ਪ੍ਰਤਿ ਆਗਿਆ ਦੀ ਸਮਾਪਤੀ।
End of the description containing command for Brahma.
इति स्री बचित्र नाटक ग्रंथे ब्रहमा प्रति आगिआ समापतं ॥
ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
ਸੁਧਾਰਿਅਵਤਾਰਕੋਬਿਚਾਰਦੂਜਭਾਖਿਹੈ॥
ਉਸ (ਬ੍ਰਹਮਾ) ਨੇ ਅਵਤਾਰ ਧਾਰਨ ਕਰ ਕੇ ਵਿਚਾਰ ਪੂਰਵਕ (ਉਸ ਦੀ ਕਥਾ ਦਾ) ਹੋਰ ਢੰਗ ਨਾਲ ਵਰਣਨ ਕੀਤਾ ਹੈ।
सु धारि अवतार को बिचार दूज भाखि है ॥
ਬਿਸੇਖਚਤ੍ਰਾਨਕੇਅਸੇਖਸ੍ਵਾਦਚਾਖਿਹੈ॥
ਵਿਸ਼ੇਸ਼ ਪ੍ਰਕਾਰ ਦੀਆਂ ਚਤੁਰਾਈਆਂ (ਸਿਆਣਪਾਂ) ਦਾ ਅਦੁੱਤੀ ('ਅਸੇਖ') ਸੁਆਦ ਚਖਾਇਆ ਹੈ।
After assuming the incarnation, Brahma, with the fullness of his heart and in a special way, presented his thoughts
बिसेख चत्रान के असेख स्वाद चाखि है ॥
ਅਕਰਖਦੇਵਿਕਾਲਿਕਾਅਨਿਰਖਸਬਦਉਚਰੋ॥
ਦੇਵੀ ਕਾਲਿਕਾ ਨੂੰ ਆਪਣੇ ਵਲ ਆਕਰਸ਼ਿਤ ('ਆਕਰਖ') ਕਰ ਕੇ ਅਦਭੁਤ ਸ਼ਬਦਾਂ ਦਾ ਉਚਾਰਨ ਕੀਤਾ ਹੈ।
अकरख देवि कालिका अनिरख सबद उचरो ॥
ਸੁਬੀਨਬੀਨਕੈਬਡੇਪ੍ਰਾਬੀਨਅਛ੍ਰਕੋਧਰੋ੧॥॥
ਉਸ ਨੇ ਚੁਣਚੁਣ ਕੇ ਬੜੇ ਢੁੱਕਵੇਂ ਅੱਖਰਾਂ (ਸ਼ਬਦਾਂ) ਨੂੰ ਸੰਯੋਜਿਤ ਕੀਤਾ ਹੈ ॥੧॥
He remembered the Lord and composed the songs and prepared the epic skillfully arranging the selected words.1.
सु बीन बीन कै बडे प्राबीन अछ्र को धरो ॥१॥
ਬਿਚਾਰਿਆਦਿਈਸ੍ਵਰੀਅਪਾਰਸਬਦੁਰਾਖੀਐ॥
ਪਹਿਲਾਂ ਈਸ਼ਵਰ ਦਾ ਵਿਚਾਰ ਕਰ ਕੇ (ਫਿਰ) ਅਪਾਰ ਸ਼ਬਦਾਂ ਦੀ ਯੋਜਨਾ ਕੀਤੀ ਹੈ।
बिचारि आदि ईस्वरी अपार सबदु राखीऐ ॥
ਚਿਤਾਰਿਕ੍ਰਿਪਾਕਾਲਕੀਜੁਚਾਹੀਐਸੁਭਾਖੀਐ॥
(ਉਸ ਨੇ) ਕਾਲ ਪੁਰਖ ਨੂੰ ਯਾਦ ਕਰ ਕੇ ਜੋ ਚਾਹੀਦਾ ਸੀ, (ਉਸ ਦਾ) ਵਰਣਨ ਕੀਤਾ।
For the divine thoughts, he created the word `Brahm` and by remembering the Lord and with His grace, he narrated whatever he wanted
चितारि क्रिपा काल की जु चाहीऐ सु भाखीऐ ॥
ਨਸੰਕਚਿਤਿਆਨੀਐਬਨਾਇਆਪਲੇਹਗੇ॥
ਚਿਤ ਵਿਚ ਕੋਈ ਸ਼ੰਕਾ ਨਹੀਂ ਲਿਆਣੀ ਚਾਹੀਦੀ, (ਪ੍ਰਭੂ) ਆਪ ਹੀ ਸੰਵਾਰਨ (ਦੀ ਸ਼ਕਤੀ ਦੇ ਦੇਣਗੇ)।
न संक चिति आनीऐ बनाइ आप लेहगे ॥
ਸੁਕ੍ਰਿਤਕਾਬਿਕ੍ਰਿਤਕੀਕਬੀਸਔਰਦੇਹਗੇ੨॥॥
ਉਸ ਦੇ ਕੀਤੇ ਹੋਏ ਕਾਵਿ ਦਾ ਯਸ਼ ਹੋਰ ਕਵੀ ਜਨ ਕਰਨਗੇ ॥੨॥
He unhesitatingly, composed in this way the, fine epic Ramayana, which none else will be able to do.2.
सु क्रित काबि क्रित की कबीस और देहगे ॥२॥
ਸਮਾਨਗੁੰਗਕੇਕਵਿਸੁਕੈਸੇਕਾਬਿਭਾਖਹੈ॥
ਕਵੀ (ਬਾਲਮੀਕ) ਗੁੰਗੇ ਦੇ ਸਮਾਨ ਹੈ, ਕਿਸ ਤਰ੍ਹਾਂ ਕਵਿਤਾ ਉਚਾਰੇਗਾ।
समान गुंग के कवि सु कैसे काबि भाख है ॥
ਅਕਾਲਕਾਲਕੀਕ੍ਰਿਪਾਬਨਾਇਗ੍ਰੰਥਰਾਖਿਹੈ॥
(ਪਰ) ਕਾਲ ਪੁਰਖ ਦੀ ਕ੍ਰਿਪਾ ਨਾਲ (ਉਸ ਨੇ) ਗ੍ਰੰਥ ਬਣਾ ਦਿੱਤਾ ਹੈ।
All the poets are dumb before him, how will they compose poetry? He composed this granth by the Grace of the Lord
अकाल काल की क्रिपा बनाइ ग्रंथ राखि है ॥
ਸੁਭਾਖ੍ਯਕਉਮਦੀਪੜੇਗੁਨੀਅਸੇਖਰੀਝਹੈ॥
ਉਸ ਨੂੰ (ਵੇਦਾਂ ਦੇ) ਭਾਸ਼ ਅਤੇ ਕੌਮਦੀ ਨੂੰ ਪੜ੍ਹੇ ਹੋਏ ਗੁਣੀ ਜਨ (ਵਾਚ ਕੇ) ਵਿਸ਼ੇਸ਼ ਰੂਪ ਵਿਚ ਪ੍ਰਸੰਨ ਹੁੰਦੇ ਹਨ।
सु भाख्य कउमदी पड़े गुनी असेख रीझ है ॥
ਬਿਚਾਰਿਆਪਨੀਕ੍ਰਿਤੰਬਿਸੇਖਚਿਤਿਖੀਝਿਹੈ੩॥॥
(ਫਿਰ) ਆਪਣੀਆਂ ਰਚਨਾਵਾਂ ਨੂੰ ਵਿਚਾਰ ਕੇ ਚਿਤ ਵਿਚ ਬਹੁਤ ਖਿਝਦੇ ਹਨ ॥੩॥
The erudite scholars of language and and literature read it with pleasure, and while comparing with their own works, they get angry in their minds.3.
बिचारि आपनी क्रितं बिसेख चिति खीझि है ॥३॥
ਬਚਿਤ੍ਰਕਾਬ੍ਰਯਕੀਕਥਾਪਵਿਤ੍ਰਆਜਭਾਖੀਐ॥
(ਉਸ) ਵਿਚਿਤ੍ਰ ਕਾਵਿ ਦੀ ਕਥਾ (ਸੰਸਾਰ ਵਿਚ) ਅਜ ਤਕ ਪਵਿਤ੍ਰ ਕਹੀ ਜਾਂਦੀ ਹੈ।
बचित्र काब्रय की कथा पवित्र आज भाखीऐ ॥
ਸੁਸਿਧਬ੍ਰਿਧਦਾਇਨੀਸਮ੍ਰਿਧਬੈਨਰਾਖੀਐ॥
ਉਹ (ਕਥਾ) ਸਿੱਧੀ ਅਤੇ ਬ੍ਰਿੱਧੀ ਦੇਣ ਵਾਲੀ ਹੈ (ਅਤੇ ਉਸ ਵਿਚ) ਸਮ੍ਰਿਧ ਬਚਨ ਰਖੇ ਹੋਏ ਹਨ।
The story of his immaculate poem which is really wonderful accomplished and powerful, this story is
सु सिध ब्रिध दाइनी सम्रिध बैन राखीऐ ॥
ਪਵਿਤ੍ਰਨਿਰਮਲੀਮਹਾਬਚਿਤ੍ਰਕਾਬ੍ਰਯਕਥੀਐ॥
(ਬਾਲਮੀਕ ਨੇ ਜਿਸ) ਵਿਚਿਤ੍ਰ ਕਾਵਿ ਦਾ ਕਥਨ ਕੀਤਾ ਹੈ, (ਉਹ) ਬਹੁਤ ਹੀ ਪਵਿਤ੍ਰ ਅਤੇ ਨਿਰਮਲ ਹੈ।
पवित्र निरमली महा बचित्र काब्रय कथीऐ ॥
ਪਵਿਤ੍ਰਸਬਦਊਪਜੈਚਰਿਤ੍ਰਕੌਨਕਿਜੀਐ੪॥॥
(ਉਸ ਵਿਚੋਂ) ਪਵਿਤ੍ਰ ਸ਼ਬਦ ਪੈਦਾ ਹੁੰਦਾ ਹੈ। (ਉਸ ਵਿਚਲੇ) ਚਰਿਤ੍ਰ (ਭਾਵ-ਰਾਮ ਦੇ ਸਰੂਪ ਦੀ ਉਪਮਾ) ਨਹੀਂ ਕੀਤੀ ਜਾ ਸਕਦੀ ॥੪॥
His poem is said to be extremly pure and each of its episodies is spotless, sanctified and marvelous.4.
पवित्र सबद ऊपजै चरित्र कौ न किजीऐ ॥४॥
ਸੁਸੇਵਕਾਲਦੇਵਕੀਅਭੇਵਜਾਨਿਕੀਜੀਐ॥
ਇਸ ਲਈ ਕਾਲ ਪੁਰਖ ਨੂੰ 'ਅਭੇਵ' ਜਾਣ ਕੇ ਸੇਵਾ ਕਰਨੀ ਚਾਹੀਦੀ ਹੈ।
According to the instructions given in Ramayana, we should ever be in the service of the Lord
सु सेव काल देव की अभेव जानि कीजीऐ ॥
ਪ੍ਰਭਾਤਉਠਿਤਾਸੁਕੋਮਹਾਤਨਾਮਲੀਜੀਐ॥
ਪ੍ਰਭਾਤ ਵੇਲੇ ਉਠ ਕੇ ਉਸ ਦੇ ਮਹਾਨ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
We should get up early In the morning and remember His Name
प्रभात उठि तासु को महात नाम लीजीऐ ॥
ਅਸੰਖਦਾਨਦੇਹਿਗੋਦੁਰੰਤਸਤ੍ਰੁਘਾਇਹੈ॥
(ਉਸ ਦੇ ਨਾਮ ਲੇਵਾ) ਬੇਅੰਤ ਵੈਰੀਆਂ ਨੂੰ ਮਾਰ ਕੇ ਅਸੰਖ (ਲੋਕਾਂ ਨੂੰ) ਦਾਨ ਦੇਣਗੇ।
Through the glory of His Name, many mighty enemies are killed and the charities of innumerable types are bestowed
असंख दान देहिगो दुरंत सत्रु घाइ है ॥
ਸੁਪਾਨਰਾਖਿਆਪਨੋਅਜਾਨਕੋਬਚਾਇਹੈ੫॥॥
(ਉਸ) ਅਜਾਣ ਨੂੰ (ਕਾਲ ਪੁਰਖ) ਆਪਣਾ ਹੱਥ ਦੇ ਕੇ ਬਚਾਉਣਗੇ ॥੫॥
That Lord, also keeping his name on our heads, protects the ignorant people like us.5.
सु पान राखि आपनो अजान को बचाइ है ॥५॥
ਨਸੰਤਬਾਰਬਾਕਿਹੈਅਸੰਤਜੂਝਿਹੈਬਲੀ॥
ਸੰਤਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਹੈ ਅਤੇ ਅਸੰਤ ਸੂਰਮੇ ਜੂਝ ਮਰਦੇ ਹਨ।
न संत बार बाकि है असंत जूझि है बली ॥
ਬਿਸੇਖਸੈਨਭਾਜਹੈਸਿਤੰਸਰੇਣਨਿਰਦਲੀ॥
(ਉਨ੍ਹਾਂ ਦੀ) ਨਾ ਦਲੀ ਜਾ ਸਕਣ ਵਾਲੀ ਵਿਸ਼ੇਸ਼ ਸੈਨਾ ਭਜ ਜਾਂਦੀ ਹੈ, (ਜਿਵੇਂ) ਚੰਦ੍ਰਮਾ ('ਸਿਤੰਸ') ਦੀਆਂ ਕਿਰਨਾਂ (ਅਗੇ) ਰਾਤ (ਦਾ) ਹਨੇਰਾ ਖ਼ਤਮ ਹੋ ਜਾਂਦਾ ਹੈ।
Even after the fighting of many mighty warriors, the saints remain unharmed and before the forces of agony and before the white arrows of His Grace and tranquility, the forces of agony and affliction fly away
बिसेख सैन भाज है सितंस रेण निरदली ॥
ਕਿਆਨਿਆਪੁਹਾਥਦੈਬਚਾਇਮੋਹਿਲੇਹਿੰਗੇ॥
(ਉਸ ਵੇਲੇ) ਪ੍ਰਭੂ ਆਪਣਾ ਹੱਥ ਦੇ ਕੇ ਮੈਨੂੰ ਬਚਾ ਲੈਣਗੇ।
कि आनि आपु हाथ दै बचाइ मोहि लेहिंगे ॥
ਦੁਰੰਤਘਾਟਅਉਘਟੇਕਿਦੇਖਨੈਨਦੇਹਿੰਗੇ੬॥॥
ਬਹੁਤ ਔਖੀਆਂ ਘਟਨਾਵਾਂ ਨੂੰ ਨਹੀਂ ਘਟਣ ਦੇਣਗੇ ਅਤੇ (ਵੈਰੀ ਨੂੰ) ਦੇਖਣ ਵੀ ਨਹੀਂ ਦੇਣਗੇ ॥੬॥
That Lord with His Grace will save me and I shall never pass through any condition of suffering and hardship.6.
दुरंत घाट अउघटे कि देखनै न देहिंगे ॥६॥
ਇਤਿਅਵਤਾਰਬਾਲਮੀਕਪ੍ਰਿਥਮਸਮਾਪਤੰ੧॥॥
ਇਥੇ ਪ੍ਰਥਮ ਬਾਲਮੀਕ ਅਵਤਾਰ ਦੀ ਸਮਾਪਤੀ ॥੧॥
End of the first incarnation of Valmiki.
इति अवतार बालमीक प्रिथम समापतं ॥१॥
ਦੁਤੀਯਾਅਵਤਾਰਬ੍ਰਹਮਾਕਸਪਕਥਨੰ॥
ਹੁਣ ਬ੍ਰਹਮਾ ਦੇ ਦੂਜੇ ਅਵਤਾਰ ਕਸ਼ਪ ਦਾ ਕਥਨ
Description of Kashyap, the second incarnation of Brahma
दुतीया अवतार ब्रहमा कसप कथनं ॥
ਪਾਧੜੀਛੰਦ॥
ਪਾਧੜੀ ਛੰਦ:
PAADHARI STANZA
पाधड़ी छंद ॥
ਪੁਨਿਧਰਾਬ੍ਰਹਮਕਸਪਵਤਾਰ॥
ਫਿਰ ਬ੍ਰਹਮਾ ਨੇ ਕਸ਼ਪ ਅਵਤਾਰ ਧਾਰਨ ਕੀਤਾ।
पुनि धरा ब्रहम कसप वतार ॥
ਸ੍ਰੁਤਿਕਰੇਪਾਠਤ੍ਰੀਅਬਰੀਚਾਰ॥
(ਉਹ) ਵੇਦਾਂ ਦਾ ਪਾਠ ਕਰਦਾ ਸੀ ਅਤੇ ਚਾਰ ਇਸਤਰੀਆਂ ਵਿਆਹੀਆਂ ਸਨ।
स्रुति करे पाठ त्रीअ बरी चार ॥
ਮਥਨੀਸ੍ਰਿਸਟਿਕੀਨੀਪ੍ਰਗਾਸ॥
(ਉਸ ਨੇ) ਮੈਥਨ ਦੁਆਰਾ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਕਾਸ਼ਿਤ ਕੀਤੀ ਸੀ।
मथनी स्रिसटि कीनी प्रगास ॥
ਉਪਜਾਇਦੇਵਦਾਨਵਸੁਬਾਸ੭॥॥
ਉਸ ਨੇ ਦੇਵਤੇ, ਦੈਂਤ ਅਤੇ ਨਗਰ ('ਬਾਸ') ਸਿਰਜੇ ਸਨ ॥੭॥
The Brahma assuming the Kashyap incarnation, recited shrutis (Vedas) and married four women, after that he created the whole world, when both gods and demons were created.7.
उपजाइ देव दानव सु बास ॥७॥
ਜੋਭਏਰਿਖਿਹ੍ਵੈਗੇਵਤਾਰ॥
ਜੋ ਰਿਸ਼ੀ (ਕਸ਼ਪ) ਹੋਏ, ਉਹ ਅਵਤਾਰ ਹੋ ਗਏ;
जो भए रिखि ह्वै गे वतार ॥
ਤਿਨਕੋਬਿਚਾਰਕਿਨੋਬਿਚਾਰ॥
ਉਨ੍ਹਾਂ ਦੇ ਵਿਚਾਰ ਨੂੰ ਵਿਚਾਰ ਪੂਰਵਕ ਪ੍ਰਗਟ ਕੀਤਾ ਹੈ।
तिन को बिचार किनो बिचार ॥
ਸ੍ਰੁਤਿਕਰੇਬੇਦਅਰੁਧਰੇਅਰਥ॥
ਉਸ ਨੇ ਸ੍ਰੁਤੀਆਂ ਤੋਂ ਵੇਦ ਬਣਾਏ ਅਤੇ ਉਨ੍ਹਾਂ ਵਿਚ ਅਰਥ ਭਰੇ
स्रुति करे बेद अरु धरे अरथ ॥
ਕਰਦਏਦੂਰਭੂਅਕੇਅਨਰਥ੮॥॥
ਅਤੇ ਧਰਤੀ ਦੇ ਅਨਰਥ ਦੂਰ ਕਰ ਦਿੱਤੇ ॥੮॥
Those who because sages, he though about them, he interpreted the Vedas and removed the misfortune from the earth.8.
कर दए दूर भूअ के अनरथ ॥८॥
ਇਹਭਾਤਿਕੀਨਦੂਸ੍ਰਵਤਾਰ॥
ਇਸ ਤਰ੍ਹਾਂ (ਬ੍ਰਹਮਾ ਨੇ) ਦੂਜਾ ਅਵਤਾਰ ਧਾਰਨ ਕੀਤਾ।
इह भाति कीन दूस्र वतार ॥