ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 615
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪੂਰਨਪਾਰਬ੍ਰਹਮਪਰਮੇਸੁਰਮੇਰੇਮਨਸਦਾਧਿਆਈਐ॥॥
ਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ॥੧॥
O my mind, meditate forever on the Perfect, Supreme Lord God, the Transcendent Lord. ||1||
पूरन पारब्रहम परमेसुर मेरे मन सदा धिआईऐ ॥१॥
LINE 02
ਸਿਮਰਹੁਹਰਿਹਰਿਨਾਮੁਪਰਾਨੀ
ਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ।
Meditate in remembrance on the Name of the Lord, Har, Har, O mortal.
सिमरहु हरि हरि नामु परानी ॥
LINE 03
ਬਿਨਸੈਕਾਚੀਦੇਹਅਗਿਆਨੀਰਹਾਉ
ਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ ਰਹਾਉ॥
Your frail body shall perish, you ignorant fool. ||Pause||
बिनसै काची देह अगिआनी ॥ रहाउ ॥
LINE 04
ਮ੍ਰਿਗਤ੍ਰਿਸਨਾਅਰੁਸੁਪਨਮਨੋਰਥਤਾਕੀਕਛੁਵਡਾਈ
(ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ।
Illusions and dream-objects possess nothing of greatness.
म्रिग त्रिसना अरु सुपन मनोरथ ता की कछु न वडाई ॥
LINE 05
ਰਾਮਭਜਨਬਿਨੁਕਾਮਿਆਵਸਿਸੰਗਿਕਾਹੂਜਾਈ॥॥
ਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ ॥੨॥
Without meditating on the Lord, nothing succeeds, and nothing will go along with you. ||2||
राम भजन बिनु कामि न आवसि संगि न काहू जाई ॥२॥
LINE 06
ਹਉਹਉਕਰਤਬਿਹਾਇਅਵਰਦਾਜੀਅਕੋਕਾਮੁਕੀਨਾ
(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ।
Acting in egotism and pride, his life passes away, and he does nothing for his soul.
हउ हउ करत बिहाइ अवरदा जीअ को कामु न कीना ॥
LINE 07
ਧਾਵਤਧਾਵਤਨਹਤ੍ਰਿਪਤਾਸਿਆਰਾਮਨਾਮੁਨਹੀਚੀਨਾ॥॥
(ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ ॥੩॥
Wandering and wandering all around, he is never satisfied; he does not remember the Name of the Lord. ||3||
धावत धावत नह त्रिपतासिआ राम नामु नही चीना ॥३॥
LINE 08
ਸਾਦਬਿਕਾਰਬਿਖੈਰਸਮਾਤੋਅਸੰਖਖਤੇਕਰਿਫੇਰੇ
ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ।
Intoxicated with the taste of corruption, cruel pleasures and countless sins, he is consigned to the cycle of reincarnation.
साद बिकार बिखै रस मातो असंख खते करि फेरे ॥
LINE 09
ਨਾਨਕਕੀਪ੍ਰਭਪਾਹਿਬਿਨੰਤੀਕਾਟਹੁਅਵਗਣਮੇਰੇ੪੧੧੨੨॥॥॥॥
ਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ ॥੪॥੧੧॥੨੨॥
Nanak offers his prayer to God, to eradicate his demerits. ||4||11||22||
नानक की प्रभ पाहि बिनंती काटहु अवगण मेरे ॥४॥११॥२२॥
LINE 10
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
LINE 11
ਗੁਣਗਾਵਹੁਪੂਰਨਅਬਿਨਾਸੀਕਾਮਕ੍ਰੋਧਬਿਖੁਜਾਰੇ
(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ।
Sing the Glorious Praises of the Perfect, Imperishable Lord, and the poison of sexual desire and anger shall be burnt away.
गुण गावहु पूरन अबिनासी काम क्रोध बिखु जारे ॥
LINE 12
ਮਹਾਬਿਖਮੁਅਗਨਿਕੋਸਾਗਰੁਸਾਧੂਸੰਗਿਉਧਾਰੇ॥॥
(ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ॥੧॥
You shall cross over the awesome, arduous ocean of fire, in the Saadh Sangat, the Company of the Holy. ||1||
महा बिखमु अगनि को सागरु साधू संगि उधारे ॥१॥
LINE 13
ਪੂਰੈਗੁਰਿਮੇਟਿਓਭਰਮੁਅੰਧੇਰਾ
(ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ।
The Perfect Guru has dispelled the darkness of doubt.
पूरै गुरि मेटिओ भरमु अंधेरा ॥
LINE 14
ਭਜੁਪ੍ਰੇਮਭਗਤਿਪ੍ਰਭੁਨੇਰਾਰਹਾਉ
(ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ਰਹਾਉ॥
Remember God with love and devotion; He is near at hand. ||Pause||
भजु प्रेम भगति प्रभु नेरा ॥ रहाउ ॥
LINE 15
ਹਰਿਹਰਿਨਾਮੁਨਿਧਾਨਰਸੁਪੀਆਮਨਤਨਰਹੇਅਘਾਈ
ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ।
Drink in the sublime essence, the treasure of the Name of the Lord, Har, Har, and your mind and body shall remain satisfied.
हरि हरि नामु निधान रसु पीआ मन तन रहे अघाई ॥
LINE 16
ਜਤਕਤਪੂਰਿਰਹਿਓਪਰਮੇਸਰੁਕਤਆਵੈਕਤਜਾਈ॥॥
ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥
The Transcendent Lord is totally permeating and pervading everywhere; where would He come from, and where would He go? ||2||
जत कत पूरि रहिओ परमेसरु कत आवै कत जाई ॥२॥
LINE 17
ਜਪਤਪਸੰਜਮਗਿਆਨਤਤਬੇਤਾਜਿਸੁਮਨਿਵਸੈਗੋੁਪਾਲਾ
ਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ।
One whose mind is filled with the Lord, is a person of meditation, penance, self-restraint and spiritual wisdom, and a knower of reality.
जप तप संजम गिआन तत बेता जिसु मनि वसै गुोपाला ॥
LINE 18
ਨਾਮੁਰਤਨੁਜਿਨਿਗੁਰਮੁਖਿਪਾਇਆਤਾਕੀਪੂਰਨਘਾਲਾ॥॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ ॥੩॥
The Gurmukh obtains the jewel of the Naam; his efforts come to perfect fruition. ||3||
नामु रतनु जिनि गुरमुखि पाइआ ता की पूरन घाला ॥३॥
LINE 19
ਕਲਿਕਲੇਸਮਿਟੇਦੁਖਸਗਲੇਕਾਟੀਜਮਕੀਫਾਸਾ
ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ,
All his struggles, sufferings and pains are dispelled, and the noose of death is cut away from him.
कलि कलेस मिटे दुख सगले काटी जम की फासा ॥
LINE 20
ਕਹੁਨਾਨਕਪ੍ਰਭਿਕਿਰਪਾਧਾਰੀਮਨਤਨਭਏਬਿਗਾਸਾ੪੧੨੨੩॥॥॥॥
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ ॥੪॥੧੨॥੨੩॥
Says Nanak, God has extended His Mercy, and so his mind and body blossom forth. ||4||12||23||
कहु नानक प्रभि किरपा धारी मन तन भए बिगासा ॥४॥१२॥२३॥
LINE 21
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
LINE 22
ਕਰਣਕਰਾਵਣਹਾਰਪ੍ਰਭੁਦਾਤਾਪਾਰਬ੍ਰਹਮਪ੍ਰਭੁਸੁਆਮੀ
(ਹੇ ਭਾਈ! ਜਿਸ ਮਨੁੱਖ ਦਾ ਸਹਾਈ ਗੁਰੂ ਬਣ ਜਾਂਦਾ ਹੈ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਭ ਦਾ ਮਾਲਕ ਹੈ।
God is the Doer, the Cause of causes, the Great Giver; God is the Supreme Lord and Master.
करण करावणहार प्रभु दाता पारब्रहम प्रभु सुआमी ॥
LINE 23
ਸਗਲੇਜੀਅਕੀਏਦਇਆਲਾਸੋਪ੍ਰਭੁਅੰਤਰਜਾਮੀ॥॥
ਸਾਰੇ ਜੀਵ ਉਸੇ ਦਇਆ-ਦੇ-ਘਰ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਉਹ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥
The Merciful Lord created all beings; God is the Inner-knower, the Searcher of hearts. ||1||
सगले जीअ कीए दइआला सो प्रभु अंतरजामी ॥१॥
LINE 24
ਮੇਰਾਗੁਰੁਹੋਆਆਪਿਸਹਾਈ
ਹੇ ਭਾਈ! ਮੇਰਾ ਗੁਰੂ (ਜਿਸ ਮਨੁੱਖ ਦਾ) ਮਦਦਗਾਰ ਆਪ ਬਣਦਾ ਹੈ,
My Guru is Himself my friend and support.
मेरा गुरु होआ आपि सहाई ॥
LINE 25
ਸੂਖਸਹਜਆਨੰਦਮੰਗਲਰਸਅਚਰਜਭਈਬਡਾਈਰਹਾਉ
ਉਸ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਤੇ ਸੁਆਦ ਉੱਘੜ ਪੈਂਦੇ ਹਨ। ਉਸ ਮਨੁੱਖ ਨੂੰ (ਲੋਕ ਪਰਲੋਕ ਵਿਚ) ਐਸੀ ਇੱਜ਼ਤ ਮਿਲਦੀ ਹੈ ਕਿ ਹੈਰਾਨ ਹੋ ਜਾਈਦਾ ਹੈ ਰਹਾਉ॥
I am in celestial peace, bliss, joy, pleasure and wondrous glory. ||Pause||
सूख सहज आनंद मंगल रस अचरज भई बडाई ॥ रहाउ ॥
LINE 26
ਗੁਰਕੀਸਰਣਿਪਏਭੈਨਾਸੇਸਾਚੀਦਰਗਹਮਾਨੇ
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।
Seeking the Sanctuary of the Guru, my fears have been dispelled, and I am accepted in the Court of the True Lord.
गुर की सरणि पए भै नासे साची दरगह माने ॥
LINE 27
ਗੁਣਗਾਵਤਆਰਾਧਿਨਾਮੁਹਰਿਆਏਅਪੁਨੈਥਾਨੇ॥॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਆਪਣੇ (ਉਸ ਹਿਰਦੇ-) ਥਾਂ ਵਿਚ ਆ ਟਿਕਦੇ ਹਨ (ਜਿਥੋਂ ਕੋਈ ਵਿਕਾਰ ਉਹਨਾਂ ਨੂੰ ਕੱਢ ਕੇ ਭਟਕਣਾ ਵਿਚ ਨਹੀਂ ਪਾ ਸਕਦਾ) ॥੨॥
Singing His Glorious Praises, and worshipping in adoration the Name of the Lord, I have reached my destination. ||2||
गुण गावत आराधि नामु हरि आए अपुनै थाने ॥२॥
LINE 28
ਜੈਜੈਕਾਰੁਕਰੈਸਭਉਸਤਤਿਸੰਗਤਿਸਾਧਪਿਆਰੀ
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪਿਆਰੀ ਲੱਗਣ ਲੱਗ ਪੈਂਦੀ ਹੈ, ਸਾਰੀ ਲੁਕਾਈ ਉਸ ਦੀ ਵਡਿਆਈ ਕਰਦੀ ਹੈ, ਸੋਭਾ ਕਰਦੀ ਹੈ।
Everyone applauds and congratulates me; the Saadh Sangat, the Company of the Holy, is dear to me.
जै जै कारु करै सभ उसतति संगति साध पिआरी ॥
LINE 29
ਸਦਬਲਿਹਾਰਿਜਾਉਪ੍ਰਭਅਪੁਨੇਜਿਨਿਪੂਰਨਪੈਜਸਵਾਰੀ॥॥
ਹੇ ਭਾਈ! ਮੈਂ (ਭੀ) ਆਪਣੇ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਮੈਨੂੰ ਗੁਰੂ ਦੀ ਸਰਨ ਪਾ ਕੇ) ਮੇਰੀ ਇੱਜ਼ਤ ਪੂਰੇ ਤੌਰ ਤੇ ਰੱਖ ਲਈ ਹੈ ॥੩॥
I am forever a sacrifice to my God, who has totally protected and preserved my honor. ||3||
सद बलिहारि जाउ प्रभ अपुने जिनि पूरन पैज सवारी ॥३॥
LINE 30
ਗੋਸਟਿਗਿਆਨੁਨਾਮੁਸੁਣਿਉਧਰੇਜਿਨਿਜਿਨਿਦਰਸਨੁਪਾਇਆ
ਹੇ ਭਾਈ! ਜਿਸ ਜਿਸ ਮਨੁੱਖ ਨੇ (ਗੁਰੂ ਦਾ) ਦਰਸਨ ਕੀਤਾ ਹੈ, ਉਹਨਾਂ ਨੂੰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਗਿਆ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ, ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਮਨੁੱਖ (ਵਿਕਾਰਾਂ ਦੇ ਹੱਲਿਆਂ ਤੋਂ) ਬਚ ਗਏ।
They are saved, who receive the Blessed Vision of His Darshan; they listen to the spiritual dialogue of the Naam.
गोसटि गिआनु नामु सुणि उधरे जिनि जिनि दरसनु पाइआ ॥
LINE 31
ਭਇਓਕ੍ਰਿਪਾਲੁਨਾਨਕਪ੍ਰਭੁਅਪੁਨਾਅਨਦਸੇਤੀਘਰਿਆਇਆ੪੧੩੨੪॥॥॥॥
ਹੇ ਨਾਨਕ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਦਇਆਵਾਨ ਹੋਇਆ ਉਹ ਮਨੁੱਖ ਆਤਮਕ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ ॥੪॥੧੩॥੨੪॥
Nanak's God has become Merciful to him; he has arrived home in ecstasy. ||4||13||24||
भइओ क्रिपालु नानक प्रभु अपुना अनद सेती घरि आइआ ॥४॥१३॥२४॥
LINE 32
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
LINE 33
ਪ੍ਰਭਕੀਸਰਣਿਸਗਲਭੈਲਾਥੇਦੁਖਬਿਨਸੇਸੁਖੁਪਾਇਆ
ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ ਮਨੁੱਖ ਦੇ ਸਾਰੇ ਡਰ ਲਹਿ ਜਾਂਦੇ ਹਨ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਕ ਆਨੰਦ ਮਾਣਦਾ ਹੈ।
In God's Sanctuary, all fears depart, suffering disappears, and peace is obtained.
प्रभ की सरणि सगल भै लाथे दुख बिनसे सुखु पाइआ ॥
LINE 34
ਦਇਆਲੁਹੋਆਪਾਰਬ੍ਰਹਮੁਸੁਆਮੀਪੂਰਾਸਤਿਗੁਰੁਧਿਆਇਆ॥॥
(ਉਹ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ) ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ ॥੧॥
When the Supreme Lord God and Master becomes merciful, we meditate on the Perfect True Guru. ||1||
दइआलु होआ पारब्रहमु सुआमी पूरा सतिगुरु धिआइआ ॥१॥
LINE 35
ਪ੍ਰਭਜੀਉਤੂਮੇਰੋਸਾਹਿਬੁਦਾਤਾ
ਹੇ ਪ੍ਰਭੂ ਜੀ! ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ।
O Dear God, You are my Lord Master and Great Giver.
प्रभ जीउ तू मेरो साहिबु दाता ॥
LINE 36
ਕਰਿਕਿਰਪਾਪ੍ਰਭਦੀਨਦਇਆਲਾਗੁਣਗਾਵਉਰੰਗਿਰਾਤਾਰਹਾਉ
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਪ੍ਰੇਮ-ਰੰਗ ਵਿਚ ਰੰਗੀਜ ਕੇ ਤੇਰੇ ਗੁਣ ਗਾਂਦਾ ਰਹਾਂ ਰਹਾਉ॥
By Your Mercy, O God, Merciful to the meek, imbue me with Your Love, that I might sing Your Glorious Praises. ||Pause||
करि किरपा प्रभ दीन दइआला गुण गावउ रंगि राता ॥ रहाउ ॥
LINE 37
ਸਤਿਗੁਰਿਨਾਮੁਨਿਧਾਨੁਦ੍ਰਿੜਾਇਆਚਿੰਤਾਸਗਲਬਿਨਾਸੀ
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ-ਨਾਮ ਪੱਕਾ ਕਰ ਦਿੱਤਾ, ਉਸ ਦੀ ਸਾਰੀ ਚਿੰਤਾ ਦੂਰ ਹੋ ਗਈ।
The True Guru has implanted the treasure of the Naam within me, and all my anxieties have been dispelled.
सतिगुरि नामु निधानु द्रिड़ाइआ चिंता सगल बिनासी ॥