ਸ਼੍ਰੀ ਦਸਮ ਗ੍ਰੰਥ

ਅੰਗ 626
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭਾਤਿਭਾਤਿਤਿਨਿਕੀਨੋਰਾਜਾ
ਉਸ ਨੇ ਤਰ੍ਹਾਂ ਤਰ੍ਹਾਂ ਦਾ ਰਾਜ ਕੀਤਾ
भाति भाति तिनि कीनो राजा ॥
LINE 02
ਦੇਸਦੇਸਕੇਜੀਤਿਸਮਾਜਾ
ਅਤੇ ਦੇਸ ਦੇਸਾਂਤਰਾਂ ਦੇ (ਰਾਜ) ਸਮਾਜ ਨੂੰ ਜਿਤ ਲਿਆ।
He ruled in various ways after conquering various countries far and near
देस देस के जीति समाजा ॥
LINE 03
ਭਾਤਿਭਾਤਿਕੇਦੇਸਛਿਨਾਏ
(ਉਸ ਨੇ) ਭਾਂਤ ਭਾਂਤ ਦੇ ਦੇਸ਼ ਖੋਹ ਲਏ
भाति भाति के देस छिनाए ॥
LINE 04
ਪੈਗਪੈਗਪਰਜਗਿਕਰਾਏ੧੫੭॥॥
ਅਤੇ ਕਦਮ ਕਦਮ ਉਤੇ ਯੱਗ ਕਰਵਾਏ ॥੧੫੭॥
Seizing various countries, he performed Yajnas after short intervals.157.
पैग पैग पर जगि कराए ॥१५७॥
LINE 05
ਪਗਪਗਜਗਿਖੰਭਕਹੁਗਾਡਾ
ਕਦਮ ਕਦਮ ਉਤੇ ਯੱਗ ਦੇ ਖੰਭਿਆਂ ਨੂੰ ਗਡਿਆ
पग पग जगि खंभ कहु गाडा ॥
LINE 06
ਡਗਡਗਹੋਮਮੰਤ੍ਰਕਰਿਛਾਡਾ
ਅਤੇ ਪੈਰ ਪੈਰ ਉਤੇ ਮੰਤਰਾਂ ਸਹਿਤ ਹੋਮ ਕਰਵਾ ਦਿੱਤੇ।
He got planted the columns of Yajnas at short distances and performed heaven at various places by reciting mantras
डग डग होम मंत्र करि छाडा ॥
LINE 07
ਐਸੀਧਰਾਦਿਖੀਅਤਕੋਈ
ਅਜਿਹੀ ਕੋਈ ਵੀ ਧਰਤੀ ਨਹੀਂ ਦਿਖਦੀ
ऐसी धरा न दिखीअत कोई ॥
LINE 08
ਜਗਿਖੰਭਜਿਹਠਉਰਹੋਈ੧੫੮॥॥
ਜਿਥੇ ਯੱਗ ਦਾ ਖੰਭਾ ਨਾ ਗਡਿਆ ਗਿਆ ਹੋਵੇ ॥੧੫੮॥
No part of the earth was visible, where no columns of Yajnas were seen.158.
जगि खंभ जिह ठउर न होई ॥१५८॥
LINE 09
ਗਵਾਲੰਭਬਹੁਜਗਕਰੇਬਰ
ਬਹੁਤ ਸਾਰੇ ਸ੍ਰੇਸ਼ਠ ਗੋਮੇਧ ('ਗਵਾਲੰਭ') ਯੱਗ ਕੀਤੇ
गवालंभ बहु जग करे बर ॥
LINE 10
ਬ੍ਰਹਮਣਬੋਲਿਬਿਸੇਖਧਰਮਧਰ
ਅਤੇ ਵਿਸ਼ੇਸ਼ ਧਰਮਧਾਰੀ (ਬ੍ਰਾਹਮਣ) ਬੁਲਾ ਲਏ।
Inviting superb Brahmins, he performed many Gomedh Yajnas
ब्रहमण बोलि बिसेख धरमधर ॥
LINE 11
ਬਾਜਮੇਧਬਹੁਬਾਰਨਕੀਨੇ
ਬਹੁਤ ਵਾਰ ਅਸ਼੍ਵਮੇਧ ਯੱਗ ਕੀਤੇ
बाजमेध बहु बारन कीने ॥
LINE 12
ਭਾਤਿਭਾਤਿਭੂਯਕੇਰਸਲੀਨੇ੧੫੯॥॥
ਅਤੇ ਭਾਂਤ ਭਾਂਤ ਦੇ ਭੂਮੀ ਦੇ ਰਸ ਮਾਣੇ ॥੧੫੯॥
Enjoying various types of the luxuries of the earth, he also performed Ashvamedh Yajnas many times.159.
भाति भाति भूय के रस लीने ॥१५९॥
LINE 13
ਗਜਾਮੇਧਬਹੁਕਰੇਜਗਿਤਿਹ
ਉਸ ਨੇ ਬਹੁਤ ਵਾਰ ਗਜ-ਮੇਧ ਯੱਗ ਕੀਤੇ
गजा मेध बहु करे जगि तिह ॥
LINE 14
ਅਜਾਮੇਧਤੇਸਕੈਗਨਕਿਹ
ਅਤੇ ਅਜਾ-ਮੇਧ (ਬਕਰੇ ਦੀ ਬਲੀ ਵਾਲੇ) ਯੱਗ ਕਿਤਨੇ ਕੀਤੇ,
He also performed Gajmedh Yajnas and he performed Ajaamedh Yajnas so many times that they cannot be enumerated
अजा मेध ते सकै न गन किह ॥
LINE 15
ਗਵਾਲੰਭਕਰਿਬਿਧਿਪ੍ਰਕਾਰੰ
(ਉਨ੍ਹਾਂ ਦੀ) ਗਿਣਤੀ ਨਹੀਂ ਹੋ ਸਕਦੀ।
गवालंभ करि बिधि प्रकारं ॥
LINE 16
ਪਸੁਅਨੇਕਮਾਰੇਤਿਹਬਾਰੰ੧੬੦॥॥
ਅਨੇਕ ਤਰ੍ਹਾਂ ਦੇ ਗੋਮੇਧ ਯੱਗ ਕੀਤੇ ਅਤੇ ਉਨ੍ਹਾਂ ਅਵਸਰਾਂ ਉਤੇ ਬਹੁਤ ਪਸ਼ੂ ਮਾਰੇ ਗਏ ॥੧੬੦॥
Performing Gomedh Yajnas in various ways, he sacrificed many animals.160.
पसु अनेक मारे तिह बारं ॥१६०॥
LINE 17
ਰਾਜਸੂਅਕਰਿਬਿਬਿਧਪ੍ਰਕਾਰੰ
ਅਨੇਕ ਤਰ੍ਹਾਂ ਦੇ ਰਾਜਸੂ ਯੱਗ ਕੀਤੇ
राजसूअ करि बिबिध प्रकारं ॥
LINE 18
ਦੁਤੀਆਇੰਦ੍ਰਰਘੁਰਾਜਅਪਾਰੰ
(ਜਿਸ ਦੇ ਫਲਸਰੂਪ) ਮਹਾਨ ਰਘੁਰਾਜ ਨੂੰ ਦੂਜਾ ਇੰਦਰ ਮੰਨਿਆ ਜਾਣ ਲਗਿਆ।
Performing many Raajsu Yajnas, the king Raghu seemed like a second Indra
दुतीआ इंद्र रघु राज अपारं ॥
LINE 19
ਭਾਤਿਭਾਤਿਕੇਬਿਧਵਤਦਾਨਾ
ਭਾਂਤ ਭਾਂਤ ਦੇ ਵਿਧੀ ਪੂਰਵਕ ਦਾਨ ਦਿੱਤੇ
भाति भाति के बिधवत दाना ॥
LINE 20
ਭਾਤਿਭਾਤਿਕਰਤੀਰਥਨਾਨਾ੧੬੧॥॥
ਅਤੇ ਭਾਂਤ ਭਾਂਤ ਦੇ ਤੀਰਥ ਇਸ਼ਨਾਨ ਕੀਤੇ ॥੧੬੧॥
After taking baths at different pilgrim-stations, he bestowed various types of charities according to Vedic injunctions.161.
भाति भाति कर तीरथ नाना ॥१६१॥
LINE 21
ਸਰਬਤੀਰਥਪਰਿਪਾਵਰਬਾਧਾ
ਸਾਰਿਆਂ ਤੀਰਥਾਂ ਉਤੇ ਪੱਕੀਆਂ ਪੌੜੀਆਂ ('ਪਾਵਰ') ਬਣਵਾਈਆਂ
सरब तीरथ परि पावर बाधा ॥
LINE 22
ਅੰਨਛੇਤ੍ਰਘਰਿਘਰਿਮੈਸਾਧਾ
ਅਤੇ ਘਰ ਘਰ ਵਿਚ ਅੰਨ ਦਾ ਛੇਤਰ ਬਣਾ ਦਿੱਤਾ (ਅਰਥਾਤ ਅੰਨ ਦੇ ਭੰਡਾਰ ਭਰ ਦਿੱਤੇ)।
He got built places for drinking water at all the pilgrim-stations and stores of corn in every home,
अंन छेत्र घरि घरि मै साधा ॥
LINE 23
ਆਸਾਵੰਤਕਹੂੰਕੋਈਆਵੈ
ਜੇ ਕੋਈ ਆਸਾਵੰਤ ਕਿਧਰੋਂ ਆਉਂਦਾ
आसावंत कहूं कोई आवै ॥
LINE 24
ਤਤਛਿਨਮੁਖਮੰਗੈਸੋਪਾਵੈ੧੬੨॥॥
ਤਾਂ ਉਸੇ ਵੇਲੇ ਉਹ ਮੂੰਹ ਮੰਗਿਆ (ਪਦਾਰਥ) ਪ੍ਰਾਪਤ ਕਰਦਾ ॥੧੬੨॥
So that if anyone comes with any desire, he may be able to obtain the desired thing.162.
ततछिन मुख मंगै सो पावै ॥१६२॥
LINE 25
ਭੂਖਨਾਗਕੋਈਰਹਨਪਾਵੈ
ਭੁਖਾ ਅਤੇ ਨੰਗਾ ਕੋਈ ਰਿਹਾ ਨਹੀਂ ਸੀ
भूख नाग कोई रहन न पावै ॥
LINE 26
ਭੂਪਤਿਹੁਐਕਰਿਰੰਕਸਿਧਾਵੈ
ਅਤੇ ਭਿਖਾਰੀ ਵੀ ਰਾਜਾ ਬਣ ਕੇ ਪਰਤਦਾ ਸੀ।
Nobody should remain hungry or naked and any beggar who came, may return like a king
भूपति हुऐ करि रंक सिधावै ॥
LINE 27
ਬਹੁਰਦਾਨਕਹਕਰਪਸਾਰਾ
ਫਿਰ (ਉਸ ਨੇ) ਕਿਸੇ ਅਗੇ ਦਾਨ ਮੰਗਣ ਲਈ ਹੱਥ ਨਹੀਂ ਪਸਾਰਿਆ
बहुर दान कह कर न पसारा ॥
LINE 28
ਏਕਬਾਰਿਰਘੁਰਾਜਨਿਹਾਰਾ੧੬੩॥॥
(ਜਿਸ ਨੇ) ਇਕ ਵਾਰ ਰਘੂਰਾਜ ਦੇ ਦਰਸ਼ਨ ਕਰ ਲਏ ॥੧੬੩॥
The king Raghu had such administration that anyone, who would see him once, he would become able to bestow charities himself on others.163.
एक बारि रघु राज निहारा ॥१६३॥
LINE 29
ਸ੍ਵਰਣਦਾਨਦੇਬਿਬਿਧਪ੍ਰਕਾਰਾ
ਅਨੇਕ ਤਰ੍ਹਾਂ ਨਾਲ ਸੋਨੇ ਦਾ ਦਾਨ ਦਿੱਤਾ
स्वरण दान दे बिबिध प्रकारा ॥
LINE 30
ਰੁਕਮਦਾਨਨਹੀਪਾਯਤਪਾਰਾ
ਅਤੇ ਚਾਂਦੀ ਦੇ ਦਾਨ ਦਾ ਤਾਂ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ।
He gave gifts of gold and silver in various ways
रुकम दान नही पायत पारा ॥
LINE 31
ਸਾਜਿਸਾਜਿਬਹੁਦੀਨੇਬਾਜਾ
ਸਜਾ ਸਜਾ ਕੇ ਬਹੁਤ ਸਾਰੇ ਘੋੜੇ (ਦਾਨ ਦਿੱਤੇ)।
साजि साजि बहु दीने बाजा ॥
LINE 32
ਜਨਸਭਕਰੇਰੰਕਰਘੁਰਾਜਾ੧੬੪॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਘੂ ਨੇ ਸਭ ਰੰਕਾਂ ਨੂੰ ਰਾਜਾ ਬਣਾ ਦਿੱਤਾ ਹੋਵੇ ॥੧੬੪॥
He gave so much to everyone that the recipient became like a king form the status of poor.164.
जन सभ करे रंक रघु राजा ॥१६४॥
LINE 33
ਹਸਤਦਾਨਅਰਉਸਟਨਦਾਨਾ
ਹਾਥੀਆਂ ਦਾ ਦਾਨ, ਊਠਾਂ ਦਾ ਦਾਨ,
हसत दान अर उसटन दाना ॥
LINE 34
ਗਊਦਾਨਬਿਧਿਵਤਇਸਨਾਨਾ
ਗਊਆਂ ਦਾ ਦਾਨ ਅਤੇ ਮਰਯਾਦਾ ਅਨੁਸਾਰ ਇਸ਼ਨਾਨ,
He would take bath according to Shastric injunctions and then give gifts of elephants, camels and cows
गऊ दान बिधिवत इसनाना ॥
LINE 35
ਹੀਰਚੀਰਦੇਦਾਨਅਪਾਰਾ
ਹੀਰਿਆਂ ਅਤੇ ਬਸਤ੍ਰਾਂ ਦੇ ਅਪਾਰ ਦਾਨ ਕੀਤੇ।
हीर चीर दे दान अपारा ॥
LINE 36
ਮੋਹਸਬੈਮਹਿਮੰਡਲਡਾਰਾ੧੬੫॥॥
(ਇਸ ਤਰ੍ਹਾਂ ਕਰ ਕੇ ਰਘੂਰਾਜੇ ਨੇ) ਪ੍ਰਿਥਵੀ ਮੰਡਲ ਵਿਚ ਰਹਿਣ ਵਾਲਿਆਂ ਸਾਰਿਆਂ ਨੂੰ ਮੋਹ ਲਿਆ ॥੧੬੫॥
By bestowing gifts of various types of garments, he had fascinated the whole earth.165.
मोह सबै महि मंडल डारा ॥१६५॥
LINE 37
ਬਾਜੀਦੇਤਗਜਨਕੇਦਾਨਾ
ਘੋੜਿਆਂ ਅਤੇ ਹਾਥੀਆਂ ਦਾ ਦਾਨ ਦਿੱਤਾ
बाजी देत गजन के दाना ॥
LINE 38
ਭਾਤਿਭਾਤਿਦੀਨਨਸਨਮਾਨਾ
ਅਤੇ ਭਾਂਤ ਭਾਂਤ ਦਾ ਦੀਨਾਂ ਦੁਖੀਆਂ ਦਾ ਸਨਮਾਨ ਕੀਤਾ।
By honouring various types of the lowly, he gave horses and elephants in charity
भाति भाति दीनन सनमाना ॥
LINE 39
ਦੂਖਭੂਖਕਾਹੂੰਸੰਤਾਵੈ
ਕਿਸੇ ਨੂੰ ਵੀ ਭੁਖ ਦਾ ਦੁਖ ਨਹੀਂ ਸਤਾਉਂਦਾ ਸੀ।
दूख भूख काहूं न संतावै ॥
LINE 40
ਜੋਮੁਖਮਾਗੈਵਹਬਰੁਪਾਵੈ੧੬੬॥॥
ਮੂੰਹੋਂ ਜੋ ਕੁਝ ਵੀ ਕੋਈ ਮੰਗਦਾ ਸੀ, ਉਹੀ ਵਰ ਪ੍ਰਾਪਤ ਕਰ ਲੈਂਦਾ ਸੀ ॥੧੬੬॥
None was afflicted with suffering and hunger and whosoever asked with suffering and hunger and whosoever asked for anything, he obtained the same.166.
जो मुख मागै वह बरु पावै ॥१६६॥
LINE 41
ਦਾਨਸੀਲਕੋਜਾਨਪਹਾਰਾ
ਰਾਜਾ ਰਘੁਰਾਜ ਦਾਨ ਅਤੇ ਚੰਗੇ ਸੁਭਾ ਦਾ ਪਹਾੜ ਜਾਣਿਆ ਜਾਂਦਾ ਸੀ
दान सील को जान पहारा ॥
LINE 42
ਦਇਆਸਿੰਧਰਘੁਰਾਜਭੁਆਰਾ
ਅਤੇ ਦਇਆ ਦਾ ਸਮੁੰਦਰ (ਪ੍ਰਤੀਤ ਹੁੰਦਾ ਸੀ)।
The king Raghu was the abode of charity and gentleness and an ocean of mercy on this earth
दइआ सिंध रघु राज भुआरा ॥
LINE 43
ਸੁੰਦਰਮਹਾਧਨੁਖਧਰਆਛਾ
(ਉਹ) ਬਹੁਤ ਸੁੰਦਰ ਅਤੇ ਸ੍ਰੇਸ਼ਠ ਧਨੁਸ਼ਧਾਰੀ ਸੀ।
सुंदर महा धनुख धर आछा ॥
LINE 44
ਜਨੁਅਲਿਪਨਚਕਾਛਤਨਕਾਛਾ੧੬੭॥॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਮ ਦੇਵ ('ਅਲਿਪਨਚ') ਨੇ ਹੀ ਸੁੰਦਰ ਰੂਪ ਬਣਾਇਆ ਹੋਵੇ ॥੧੬੭॥
He was a great and expert archer and a glorious king, always remaining detached.167.
जनु अलिपनच काछ तन काछा ॥१६७॥
LINE 45
ਨਿਤਿਉਠਿਕਰਤਦੇਵਕੀਪੂਜਾ
ਨਿੱਤ ਉਠ ਕੇ ਕੇਵੜੇ ਅਤੇ ਗੁਲਾਬ ਦੇ ਫੁਲਾਂ
निति उठि करत देव की पूजा ॥
LINE 46
ਫੂਲਗੁਲਾਬਕੇਵੜਾਕੂਜਾ
ਅਤੇ ਮਿਸ਼ਰੀ ਨਾਲ ਦੇਵ-ਪੂਜਾ ਕਰਦਾ ਸੀ।
He always worshipped the goddess with roses, pandanus and sugar-candyy
फूल गुलाब केवड़ा कूजा ॥
LINE 47
ਚਰਨਕਮਲਨਿਤਿਸੀਸਲਗਾਵੈ
(ਦੇਵੀ ਦੇ) ਚਰਨ ਕਮਲਾਂ ਉਤੇ ਸੀਸ ਲਗਾਉਂਦਾ ਸੀ
चरन कमल निति सीस लगावै ॥
LINE 48
ਪੂਜਨਨਿਤਚੰਡਿਕਾਆਵੈ੧੬੮॥॥
ਅਤੇ ਨਿੱਤ ਚੰਡੀ ਦੀ ਪੂਜਾ ਕਰਨ ਲਈ (ਮੰਦਿਰ ਵਿਚ) ਆਉਂਦਾ ਸੀ ॥੧੬੮॥
And while worshipping, he touched her lotus-feet with his head.168.
पूजन नित चंडिका आवै ॥१६८॥
LINE 49
ਧਰਮਰੀਤਿਸਬਠੌਰਚਲਾਈ
ਸਭ ਥਾਂ (ਉਸ ਨੇ) ਧਰਮ ਦੀ ਰੀਤ ਚਲਾਈ ਹੋਈ ਸੀ।
धरम रीति सब ठौर चलाई ॥
LINE 50
ਜਤ੍ਰਤਤ੍ਰਸੁਖਬਸੀਲੁਗਾਈ
ਜਿਥੇ ਕਿਥੇ ਪ੍ਰਜਾ ਸੁਖ ਨਾਲ ਵਸਦੀ ਸੀ।
He introduced the religious traditions at all places and all the people lived peacefully everywhere
जत्र तत्र सुख बसी लुगाई ॥
LINE 51
ਭੂਖਨਾਗਕੋਈਕਹੂੰਦੇਖਾ
ਕਿਤੇ ਕੋਈ ਭੁਖਾ ਨੰਗਾ ਨਹੀਂ ਦਿਸਦਾ ਸੀ।
भूख नाग कोई कहूं न देखा ॥
LINE 52
ਊਚਨੀਚਸਬਧਨੀਬਿਸੇਖਾ੧੬੯॥॥
ਊਚ ਅਤੇ ਨੀਚ ਵਿਸ਼ੇਸ਼ ਰੂਪ ਵਿਚ ਧਨਵਾਨ ਸਨ ॥੧੬੯॥
There did not seem to be any hungry and naked, high and low and everyone seemed to be a self-sufficient person.169.
ऊच नीच सब धनी बिसेखा ॥१६९॥
LINE 53
ਜਹਤਹਧਰਮਧੁਜਾਫਹਰਾਈ
ਜਿਥੇ ਕਿਥੇ ਧਰਮ ਧੁਜਾਵਾਂ ਝੂਲਦੀਆਂ ਸਨ।
जह तह धरम धुजा फहराई ॥
LINE 54
ਚੋਰਜਾਰਨਹਦੇਤਦਿਖਾਈ
ਚੋਰ ਅਤੇ ਯਾਰ (ਕਿਤੇ ਵੀ) ਵਿਖਾਈ ਨਹੀਂ ਦਿੰਦੇ ਸਨ।
The religious banners fluttered everywhere and there seemed to be no thief or Thug anywhere
चोर जार नह देत दिखाई ॥
LINE 55
ਜਹਤਹਯਾਰਚੋਰਚੁਨਿਮਾਰਾ
ਜਿਥੇ ਕਿਥੇ ਚੁਣ ਚੁਣ ਕੇ ਚੋਰ ਅਤੇ ਯਾਰ ਮਾਰ ਦਿੱਤੇ ਸਨ
जह तह यार चोर चुनि मारा ॥
LINE 56
ਏਕਦੇਸਿਕਹੂੰਰਹੈਪਾਰਾ੧੭੦॥॥
ਅਤੇ ਸਾਰੇ ਦੇਸ਼ ਵਿਚ ਕਿਤੇ ਕੋਈ ਇਕ ਵੀ ਰਹਿ ਨਹੀਂ ਪਾਇਆ ਸੀ ॥੧੭੦॥
He had picked up and killed all the thieves and Thugs and had established one-canopy kingdom.170.
एक देसि कहूं रहै न पारा ॥१७०॥
LINE 57
ਸਾਧਓਰਿਕੋਈਦਿਸਟਿਪੇਖਾ
ਸਾਧ (ਲੋਕਾਂ) ਵਲ ਕੋਈ ਅੱਖ ਚੁਕ ਕੇ ਨਹੀਂ ਵੇਖਦਾ ਸੀ।
साध ओरि कोई दिसटि न पेखा ॥
LINE 58
ਐਸਰਾਜਰਘੁਰਾਜਬਿਸੇਖਵਾ
ਇਸ ਤਰ੍ਹਾਂ ਦਾ ਰਘੂਰਾਜ ਦਾ ਵਿਸ਼ੇਸ਼ ਰਾਜ ਸੀ।
The kingdom of king Raghu was such that the differentiation of a saint and a thief did not exist there and all were saits
ऐस राज रघु राज बिसेखवा ॥
LINE 59
ਚਾਰੋਦਿਸਾਚਕ੍ਰਫਹਰਾਵੈ
ਚੌਹਾਂ ਪਾਸੇ (ਉਸ ਦੇ ਸ਼ਾਸਨ ਦਾ) ਚੱਕਰ ਫਿਰਦਾ ਸੀ
चारो दिसा चक्र फहरावै ॥
LINE 60
ਪਾਪਿਨਕਾਟਿਮੂੰਡਫਿਰਿਆਵੈ੧੭੧॥॥
ਜੋ ਪਾਪੀਆਂ ਦੇ ਸਿਰ ਕਟ ਕੇ ਪਰਤ ਆਉਂਦਾ ਸੀ ॥੧੭੧॥
His discus fluttered in all the four directions, which returned only on cutting the heads of the sinners.171.
पापिन काटि मूंड फिरि आवै ॥१७१॥
LINE 61
ਗਾਇਸਿੰਘਕਹੁਦੂਧਪਿਲਾਵੈ
ਗਊ ਸ਼ੇਰ (ਦੇ ਬੱਚੇ) ਨੂੰ ਦੁੱਧ ਚੁੰਘਾਉਂਦੀ ਸੀ
गाइ सिंघ कहु दूध पिलावै ॥
LINE 62
ਸਿੰਘਗਊਕਹਘਾਸੁਚੁਗਾਵੈ
ਅਤੇ ਸ਼ੇਰ ਗਊ ਨੂੰ ਘਾਹ ਚਰਾਉਂਦਾ ਸੀ।
The cow caused the lion to drink milk and the lion supervised the cow while grazing
सिंघ गऊ कह घासु चुगावै ॥
LINE 63
ਚੋਰਕਰਤਧਨਕੀਰਖਵਾਰਾ
ਚੋਰ ਧਨ ਦੀ ਰਾਖੀ ਕਰਦਾ ਸੀ
चोर करत धन की रखवारा ॥
LINE 64
ਤ੍ਰਾਸਮਾਰਿਕੋਈਹਾਥੁਡਾਰਾ੧੭੨॥॥
ਅਤੇ ਸਜ਼ਾ ਦੇ ਡਰ ਕਰ ਕੇ ਕੋਈ (ਕਿਸੇ ਦੇ ਧਨ ਨੂੰ) ਹੱਥ ਨਹੀਂ ਸੀ ਪਾਉਂਦਾ ॥੧੭੨॥
The persons considered to be thieves now protected the wealth and none committed any wrong act because of the fear of punishment.172.
त्रास मारि कोई हाथु न डारा ॥१७२॥
LINE 65
ਨਾਰਿਪੁਰਖਸੋਵਤਇਕਸੇਜਾ
ਨਾਰੀ ਅਤੇ ਪੁਰਸ਼ ਇਕ ਸੇਜ ਉਤੇ ਸੌਂਦੇ ਸਨ,
नारि पुरख सोवत इक सेजा ॥
LINE 66
ਹਾਥਪਸਾਰਸਾਕਤਰੇਜਾ
ਪਰ (ਬਿਨਾ ਇਸਤਰੀ ਦੀ ਇੱਛਾ ਦੇ ਪੁਰਸ਼) ਜ਼ਰਾ ਜਿੰਨਾ ਵੀ ਹੱਥ ਨਹੀਂ ਪਸਾਰ ਸਕਦਾ ਸੀ।
The men and women slept peacefully in their beds and none begged for anything from others
हाथ पसार न साकत रेजा ॥
LINE 67
ਪਾਵਕਘ੍ਰਿਤਇਕਠਉਰਰਖਾਏ
ਅੱਗ ਅਤੇ ਘਿਉ ਨੂੰ ਇਕ ਥਾਂ ਰਖਿਆ ਜਾਂਦਾ ਸੀ,
पावक घ्रित इक ठउर रखाए ॥
LINE 68
ਰਾਜਤ੍ਰਾਸਤੇਢਰੈਪਾਏ੧੭੩॥॥
ਪਰ ਰਾਜੇ ਦੇ ਡਰ ਕਰ ਕੇ (ਘਿਉ) ਪੰਘਰਦਾ ਨਹੀਂ ਸੀ ॥੧੭੩॥
The ghee and fire lived at the same places, and did not damage each other because of the fear of the king.173.
राज त्रास ते ढरै न पाए ॥१७३॥
LINE 69
ਚੋਰਸਾਧਮਗਏਕਸਿਧਾਰੈ
ਚੋਰ ਅਤੇ ਸਾਧ ਇਕੋ ਰਸਤੇ ਉਤੇ ਚਲਦੇ ਸਨ
चोर साध मग एक सिधारै ॥
LINE 70
ਤ੍ਰਾਸਤ੍ਰਸਤਕਰੁਕੋਈਡਾਰੈ
(ਪਰ ਰਾਜੇ ਦੇ) ਪ੍ਰਕੋਪ ਤੋਂ ਡਰਦਿਆਂ ਕੋਈ ਹੱਥ ਨਹੀਂ ਸੀ ਪਾਂਦਾ।
The thief and saints moved together and none frightened any fear because of the fear of the administration
त्रास त्रसत करु कोई न डारै ॥
LINE 71
ਗਾਇਸਿੰਘਇਕਖੇਤਫਿਰਾਹੀ
ਗਊ ਅਤੇ ਸ਼ੇਰ ਇਕ ਖੇਤ ਵਿਚ ਫਿਰਦੇ ਸਨ,
गाइ सिंघ इक खेत फिराही ॥
LINE 72
ਹਾਥਚਲਾਇਸਕਤਕੋਈਨਾਹੀ੧੭੪॥॥
ਪਰ ਕੋਈ ਵੀ ਹੱਥ ਨਹੀਂ ਚਲਾ ਸਕਦਾ ਸੀ (ਅਰਥਾਤ-ਮਨ ਆਈ ਨਹੀਂ ਕਰ ਸਕਦਾ ਸੀ) ॥੧੭੪॥
The cow and the lion moved freely in the same field and no power could harm them.174.
हाथ चलाइ सकत कोई नाही ॥१७४॥