ਸ਼੍ਰੀ ਦਸਮ ਗ੍ਰੰਥ

ਅੰਗ 627
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇਹਬਿਧਿਰਾਜੁਕਰ੍ਯੋਰਘੁਰਾਜਾ
ਇਸ ਤਰ੍ਹਾਂ ਰਘੂਰਾਜ ਨੇ ਰਾਜ ਕੀਤਾ
इह बिधि राजु कर्यो रघु राजा ॥
LINE 02
ਦਾਨਨਿਸਾਨਚਹੂੰਦਿਸਬਾਜਾ
ਅਤੇ ਉਸ ਦੀ ਦਾਨਸ਼ੀਲਤਾ ਦਾ ਧੌਂਸਾ ਚੌਹਾਂ ਪਾਸੇ ਵਜਦਾ ਰਿਹਾ।
The king Raghu ruled in this way and the fame of his charity spread in all the four directions
दान निसान चहूं दिस बाजा ॥
LINE 03
ਚਾਰੋਦਿਸਾਬੈਠਰਖਵਾਰੇ
ਚੌਹਾਂ ਪਾਸਿਆਂ ਵਲ ਰਖਵਾਲੇ ਬੈਠੇ ਹੋਏ ਸਨ,
चारो दिसा बैठ रखवारे ॥
LINE 04
ਮਹਾਬੀਰਅਰੁਰੂਪਉਜਿਆਰੇ੧੭੫॥॥
ਜੋ ਬਹੁਤ ਬਲਵਾਨ ਅਤੇ ਓਜਸਵੀ ਸਰੂਪ ਵਾਲੇ ਸਨ ॥੧੭੫॥
The mighty and elegant warriors protected him in all the four directions.175.
महाबीर अरु रूप उजिआरे ॥१७५॥
LINE 05
ਬੀਸਸਹੰਸ੍ਰਬਰਖਪਰਮਾਨਾ
ਵੀਹ ਹਜ਼ਾਰ ਸਾਲਾਂ ਤਕ
बीस सहंस्र बरख परमाना ॥
LINE 06
ਰਾਜੁਕਰਾਦਸਚਾਰਨਿਧਾਨਾ
ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ (ਰਘੂਰਾਜ) ਨੇ ਰਾਜ ਕੀਤਾ।
That king, skilful in fourteen sciences, ruled for twenty thousand years
राजु करा दस चार निधाना ॥
LINE 07
ਭਾਤਿਅਨੇਕਕਰੇਨਿਤਿਧਰਮਾ
ਉਸ ਨੇ ਅਨੇਕ ਤਰ੍ਹਾਂ ਦੇ ਨਿੱਤ ਧਰਮ ਕੀਤੇ।
भाति अनेक करे निति धरमा ॥
LINE 08
ਔਰਸਕੈਐਸਕਰਕਰਮਾ੧੭੬॥॥
ਇਸ ਤਰ੍ਹਾਂ ਦੇ ਕਰਮ ਹੋਰ ਕੋਈ ਵੀ ਕਰ ਨਹੀਂ ਸਕਦਾ ਸੀ ॥੧੭੬॥
He always performed the religious acts of this kind, which none other could perform.176.
और न सकै ऐस कर करमा ॥१७६॥
LINE 09
ਪਾਧੜੀਛੰਦ
ਪਾਧੜੀ ਛੰਦ:
PAADHARI STANZA
पाधड़ी छंद ॥
LINE 10
ਇਹੁਭਾਤਿਰਾਜੁਰਘੁਰਾਜਕੀਨ
ਇਸ ਤਰ੍ਹਾਂ ਰਘੂਰਾਜ ਨੇ ਰਾਜ ਕੀਤਾ ਸੀ
इहु भाति राजु रघुराज कीन ॥
LINE 11
ਗਜਬਾਜਸਾਜਦੀਨਾਨਦੀਨ
ਅਤੇ ਘੋੜੇ ਤੇ ਹਾਥੀ ਸਜਾ ਕੇ ਦੀਨਾਂ ਅਨਾਥਾਂ ਨੂੰ ਦਾਨ ਦਿੱਤੇ ਸਨ।
The king Raghu ruled in this way and gave in charity the elephants and horses to the poor
गज बाज साज दीनान दीन ॥
LINE 12
ਨ੍ਰਿਪਜੀਤਿਜੀਤਿਲਿਨੇਅਪਾਰ
ਉਸ ਨੇ ਬੇਸ਼ੁਮਾਰ ਰਾਜੇ ਜਿਤ ਲਏ ਸਨ
न्रिप जीति जीति लिने अपार ॥
LINE 13
ਕਰਿਖੰਡਖੰਡਖੰਡੇਗੜਵਾਰ੧੭੭॥॥
ਅਤੇ ਕਿਲ੍ਹਿਆਂ ਵਾਲਿਆਂ ਰਾਜਿਆਂ ਨੂੰ ਖੰਡੇ ਨਾਲ ਖੰਡ ਖੰਡ ਕਰ ਦਿੱਤਾ ਸੀ ॥੧੭੭॥
He conquered many kings and shattered many forts.177.
करि खंड खंड खंडे गड़वार ॥१७७॥
LINE 14
ਇਤਿਰਘੁਰਾਜਸਮਾਪਤਹਿ੯੫॥॥॥
ਇਥੇ ਰਘੂ ਦੇ ਰਾਜ ਦੀ ਸਮਾਪਤੀ ॥੯॥੫॥
End of “The Rule of king Raghu.”
इति रघु राज समापतहि ॥९॥५॥
LINE 15
ਅਥਅਜਰਾਜਾਕੋਰਾਜਕਥਨੰ
ਹੁਣ ਅਜ ਰਾਜਾ ਦੇ ਰਾਜ ਦਾ ਕਥਨ
Now begins the description of the rule of king Aj
अथ अज राजा को राज कथनं ॥
LINE 16
ਪਾਧੜੀਛੰਦ
ਪਾਧੜੀ ਛੰਦ:
PAADHARI STANZA
पाधड़ी छंद ॥
LINE 17
ਫੁਨਿਭਏਰਾਜਅਜਰਾਜਬੀਰ
ਫਿਰ ਅਜਰਾਜ ਸੂਰਬੀਰ ਰਾਜਾ ਬਣਿਆ
फुनि भए राज अजराज बीर ॥
LINE 18
ਜਿਨਿਭਾਤਿਭਾਤਿਜਿਤੇਪ੍ਰਬੀਰ
ਜਿਸ ਨੇ ਭਾਂਤ ਭਾਂਤ ਦੇ ਬਹੁਤ ਬਲਵਾਨ ਵੀਰ ਜਿਤ ਲਏ।
Then there ruled the great and powerful king Aj, who destroyed several clans after conquering many heroes
जिनि भाति भाति जिते प्रबीर ॥
LINE 19
ਕਿਨੇਖਰਾਬਖਾਨੇਖਵਾਸ
(ਉਸ ਨੇ) ਕਿਤਨਿਆਂ ਦੇ ਰਣਵਾਸ ਅਤੇ ਖ਼ਾਨਦਾਨ ਨਸ਼ਟ ਕਰ ਦਿੱਤੇ
किने खराब खाने खवास ॥
LINE 20
ਜਿਤੇਮਹੀਪਤੋਰੇਮਵਾਸ॥॥
ਅਤੇ ਰਾਜਿਆਂ ਨੂੰ ਜਿਤ ਕੇ ਘਮੰਡ ਤੋੜ ਦਿੱਤੇ (ਜਾਂ ਆਕੀ ਅਧੀਨ ਕਰ ਲਏ) ॥੧॥
He also conquered the rebellious kings.1.
जिते महीप तोरे मवास ॥१॥
LINE 21
ਜਿਤੇਅਜੀਤਮੁੰਡੇਅਮੁੰਡ
ਨ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਲਿਆ
जिते अजीत मुंडे अमुंड ॥
LINE 22
ਖੰਡੇਅਖੰਡਕਿਨੇਘਮੰਡ
ਅਤੇ ਸਿਰਲਥ (ਸੂਰਬੀਰਾਂ) ਦੇ ਸਿਰ ਲਾਹ ਦਿੱਤੇ।
He conquered many invincible kings and shattered the pride of many egoistic kings
खंडे अखंड किने घमंड ॥
LINE 23
ਦਸਚਾਰਿਚਾਰਿਬਿਦਿਆਨਿਧਾਨ
ਜਿਨ੍ਹਾਂ ਨੇ ਨਾ ਖੰਡੇ ਜਾ ਸਕਣ ਕਾਰਨ ਘਮੰਡ ਕੀਤਾ ਹੋਇਆ ਸੀ, (ਉਨ੍ਹਾਂ ਨੂੰ) ਖੰਡਿਤ ਕਰ ਦਿੱਤਾ।
दस चारि चारि बिदिआ निधान ॥
LINE 24
ਅਜਰਾਜਰਾਜਰਾਜਾਮਹਾਨ॥॥
ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਅਜਰਾਜ ਬਹੁਤ ਵੱਡਾ ਰਾਜਾ ਸੀ ॥੨॥
The great king Aj was the ocean of fourteen sciences.2.
अजराज राज राजा महान ॥२॥
LINE 25
ਸੂਰਾਸੁਬਾਹਜੋਧਾਪ੍ਰਚੰਡ
(ਉਹ) ਬਲਵਾਨ ਸੂਰਮਾ ਅਤੇ ਪ੍ਰਚੰਡ ਯੋਧਾ ਸੀ।
सूरा सुबाह जोधा प्रचंड ॥
LINE 26
ਸ੍ਰੁਤਿਸਰਬਸਾਸਤ੍ਰਬਿਦਿਆਉਦੰਡ
ਵੇਦਾਂ ('ਸ੍ਰੁਤਿ') ਅਤੇ ਸਾਰਿਆਂ ਸ਼ਾਸਤ੍ਰਾਂ ਅਤੇ ਵਿਦਿਆਵਾਂ ਦਾ ਪ੍ਰਕਾਂਡ ਵਿਦਵਾਨ ਸੀ।
That king was a powerful warrior and expert in the study of Shrutis (Vedas) and Shastras
स्रुति सरब सासत्र बिदिआ उदंड ॥
LINE 27
ਮਾਨੀਮਹਾਨਸੁੰਦਰਸਰੂਪ
(ਉਹ) ਬਹੁਤ ਮਾਣ (ਅਥਵਾ ਮੌਨ ਸੁਭਾ ਵਾਲਾ) ਅਤੇ ਬਹੁਤ ਸੁੰਦਰ ਸਰੂਪ ਵਾਲਾ ਸੀ,
मानी महान सुंदर सरूप ॥
LINE 28
ਅਵਿਲੋਕਿਜਾਸੁਲਾਜੰਤਭੂਪ॥॥
ਜਿਸ ਨੂੰ ਵੇਖ ਕੇ ਰਾਜੇ ਲਜਿਤ ਹੁੰਦੇ ਸਨ ॥੩॥
That great king was full of self-pride and had a very charming face, seeing which all the kings felt shy.3.
अविलोकि जासु लाजंत भूप ॥३॥
LINE 29
ਰਾਜਾਨਰਾਜਰਾਜਾਧਿਰਾਜ
ਉਹ ਰਾਜਿਆਂ ਦੇ ਰਾਜਿਆਂ ਦਾ ਵੀ ਮਹਾਰਾਜਾ ਸੀ।
राजान राज राजाधिराज ॥
LINE 30
ਗ੍ਰਿਹਭਰੇਸਰਬਸੰਪਤਿਸਮਾਜ
(ਉਸ ਦੇ) ਘਰ (ਰਾਜ) ਸਮਾਜ ਦੀ ਸੰਪੱਤੀ ਨਾਲ ਭਰੇ ਹੋਏ ਸਨ।
That Sovereign was king of kings and in his kingdom, all the houses were full of wealth
ग्रिह भरे सरब संपति समाज ॥
LINE 31
ਅਵਿਲੋਕਰੂਪਰੀਝੰਤਨਾਰਿ
(ਉਸ ਦੇ) ਰੂਪ ਨੂੰ ਵੇਖ ਕੇ ਇਸਤਰੀਆਂ ਰੀਝ ਜਾਂਦੀਆਂ ਸਨ।
अविलोक रूप रीझंत नारि ॥
LINE 32
ਸ੍ਰੁਤਿਦਾਨਸੀਲਬਿਦਿਆਉਦਾਰ॥॥
(ਉਹ) ਵੇਦ (ਅਧਿਐਨ) ਦਾਨ (ਧਰਮ) ਸ਼ੀਲ ਅਤੇ ਵਿਦਿਆ ਵਿਚ ਬਹੁਤ ਉਦਾਰ ਸੁਭਾ ਵਾਲਾ ਸੀ ॥੪॥
The women were allured on seeing his beauty and he was the knower of the mysteries of the Vedas he was a great donor, skilful in sciences and a very gentle king.4.
स्रुति दान सील बिदिआ उदार ॥४॥
LINE 33
ਜੌਕਹੋਕਥਾਬਾਢੰਤਗ੍ਰੰਥ
ਜੇ ਕਰ (ਉਸ ਦੀ ਸਾਰੀ) ਕਥਾ ਕਹਾਂ ਤਾਂ ਗ੍ਰੰਥ ਵੱਡਾ ਹੋ ਜਾਂਦਾ ਹੈ।
जौ कहो कथा बाढंत ग्रंथ ॥
LINE 34
ਸੁਣਿਲੇਹੁਮਿਤ੍ਰਸੰਛੇਪਕੰਥ
(ਇਸ ਲਈ ਹੇ) ਮਿਤਰੋ! ਸੰਖੇਪ ਵਿਚ ਹੀ ਕਥਾ ਸੁਣ ਲਵੋ।
If I relate the whole story, I fear the Granth to become voluminous
सुणि लेहु मित्र संछेप कंथ ॥
LINE 35
ਬੈਦਰਭਦੇਸਿਰਾਜਾਸੁਬਾਹ
ਬੈਦਰਭ ਦੇਸ ਦਾ ਇਕ ਸੂਰਬੀਰ (ਅਥਵਾ 'ਸੁਬਾਹੂ' ਨਾਂ ਦਾ) ਰਾਜਾ ਸੀ
बैदरभ देसि राजा सुबाह ॥
LINE 36
ਚੰਪਾਵਤੀਸੁਗ੍ਰਿਹਨਾਰਿਤਾਹਿ॥॥
ਜਿਸ ਦੇ ਘਰ ਚੰਪਾਵਤੀ ਨਾਂ ਵਾਲੀ ਇਸਤਰੀ ਸੀ ॥੫॥
Therefore, O friend! listen this story only in brief there was a king named Subahu in Vidrabha country, the name of whose queen was Champavati.5.
चंपावती सु ग्रिह नारि ताहि ॥५॥
LINE 37
ਤਿਹਜਈਏਕਕੰਨਿਆਅਪਾਰ
ਉਨ੍ਹਾਂ ਨੇ ਇਕ ਅਪਾਰ ਰੂਪ ਵਾਲੀ ਕੰਨਿਆ ਨੂੰ ਜਨਮ ਦਿੱਤਾ।
तिह जई एक कंनिआ अपार ॥
LINE 38
ਤਿਹਮਤੀਇੰਦ੍ਰਨਾਮਾਉਦਾਰ
ਉਸ ਦਾ ਬਹੁਤ ਸ੍ਰੇਸ਼ਠ ਇੰਦਰਮਤੀ ਨਾਂ ਸੀ।
She gave birth to a daughter, whose name was Indumati
तिह मतीइंद्र नामा उदार ॥
LINE 39
ਜਬਭਈਜੋਗਬਰਕੇਕੁਮਾਰਿ
ਜਦ ਉਹ ਕੁਮਾਰੀ ਵਰ ਦੇ ਯੋਗ ਹੋਈ,
जब भई जोग बर के कुमारि ॥
LINE 40
ਤਬਕੀਨਬੈਠਿਰਾਜਾਬਿਚਾਰਿ॥॥
ਤਦ ਰਾਜੇ ਨੇ ਬੈਠ ਕੇ ਵਿਚਾਰ ਕੀਤਾ ॥੬॥
When she attained the marriageable age, the king then consulted his ministers.6.
तब कीन बैठि राजा बिचारि ॥६॥
LINE 41
ਲਿਨੇਬੁਲਾਇਨ੍ਰਿਪਸਰਬਦੇਸ
ਸਾਰਿਆਂ ਦੇਸਾਂ ਦੇ ਰਾਜੇ ਬੁਲਾ ਲਏ ਗਏ।
लिने बुलाइ न्रिप सरब देस ॥
LINE 42
ਧਾਏਸੁਬਾਹਲੈਦਲਅਸੇਸ
(ਸਾਰੇ) ਸੂਰਬੀਰ ਬੇਸ਼ੁਮਾਰ ਸੈਨਾ ਲੈ ਕੇ ਚਲ ਪਏ।
The king invited the kings of all the countries, who came to the kingdom of Subahu with their armies
धाए सुबाह लै दल असेस ॥
LINE 43
ਮੁਖਭਈਆਨਿਸਰਸ੍ਵਤੀਆਪੁ
(ਸਾਰਿਆਂ) ਦੇ ਮੁਖ ਵਿਚ ਸਰਸਵਤੀ ਆਪ ਆਣ ਬਿਰਾਜੀ
मुख भई आनि सरस्वती आपु ॥
LINE 44
ਜਿਹਿਜਪਤਲੋਗਮਿਲਿਸਰਬਜਾਪੁ॥॥
ਜਿਸ ਦੇ ਜਾਪ ਨੂੰ ਸਾਰੇ ਲੋਕ ਮਿਲ ਕੇ ਜਪਦੇ ਹਨ ॥੭॥
The adorable goddess Sarasvati came to reside in the mouths of all them and all of them with the desire of marrying that girl, offered prayers alongwith
जिहि जपत लोग मिलि सरब जापु ॥७॥
LINE 45
ਤਬਦੇਸਦੇਸਕੇਭੂਪਆਨਿ
ਤਦ ਦੇਸ ਦੇਸਾਂਤਰਾਂ ਦੇ ਰਾਜਿਆਂ ਨੇ ਆ ਕੇ
तब देस देस के भूप आनि ॥
LINE 46
ਕਿਨੋਪ੍ਰਣਾਮਰਾਜਾਮਹਾਨਿ
(ਉਸ) ਮਹਾਨ ਰਾਜੇ ਨੂੰ ਪ੍ਰਨਾਮ ਕੀਤਾ।
All the kings of various countries came and bowed before that king Subahu nad sat in the assembly
किनो प्रणाम राजा महानि ॥
LINE 47
ਤਹਬੈਠਿਰਾਜਸੋਭੰਤਐਸੁ
ਉਥੇ ਬੈਠ ਕੇ ਰਾਜੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ
तह बैठि राज सोभंत ऐसु ॥
LINE 48
ਜਨਦੇਵਮੰਡਲੀਸਮਤੈਸੁ॥॥
ਮਾਨੋ ਉਨ੍ਹਾਂ ਦੇ ਸਮਾਨ ਦੇਵ-ਮੰਡਲੀ ਵੀ ਨਾ ਹੋਵੇ ॥੮॥
, Where their glory excelled that of the assembly of gods.8.
जन देव मंडली सम न तैसु ॥८॥