ਸ਼੍ਰੀ ਦਸਮ ਗ੍ਰੰਥ

ਅੰਗ 629
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪੇਖਤਰੀਝਤਬੀਰਰਸਾਲੀਯ
(ਉਨ੍ਹਾਂ ਨੂੰ) ਵੇਖ ਕੇ ਰਸਿਕ ਸੂਰਬੀਰ ਰੀਝ ਜਾਂਦੇ ਸਨ।
Seeing the embellishment of these women, many men of taste were getting pleased
पेखत रीझत बीर रसालीय ॥
LINE 02
ਨਾਚਤਭਾਵਅਨੇਕਤ੍ਰੀਆਕਰਿ
ਇਸਤਰੀਆਂ ਅਨੇਕ ਹਾਵ-ਭਾਵ ਕਰ ਕੇ ਨਚਦੀਆਂ ਸਨ।
नाचत भाव अनेक त्रीआ करि ॥
LINE 03
ਦੇਖਤਸੋਭਾਰੀਝਤਸੁਰਨਰ੨੬॥॥
(ਉਨ੍ਹਾਂ ਦੀ) ਸ਼ੋਭਾ ਨੂੰ ਵੇਖ ਕੇ ਦੇਵਤੇ ਅਤੇ ਮਨੁੱਖ ਰੀਝ ਰਹੇ ਸਨ ॥੨੬॥
The women were dancing in many emotional postures, seeing which all the gods and men were delighted.26.
देखत सोभा रीझत सुर नर ॥२६॥
LINE 04
ਹਿੰਸਤਹੈਵਰਚਿੰਸਤਹਾਥੀ
ਘੋੜੇ ਹਿਣਕ ਰਹੇ ਸਨ, ਹਾਥੀ ਚਿੰਘਾੜ ਰਹੇ ਸਨ।
हिंसत हैवर चिंसत हाथी ॥
LINE 05
ਨਾਚਤਨਾਗਰਿਗਾਵਤਗਾਥੀ
ਇਸਤਰੀਆਂ ('ਨਾਗਰਿ') ਨਚ ਰਹੀਆਂ ਸਨ ਅਤੇ ਗਾਥਾ ਗਾ ਰਹੀਆਂ ਸਨ।
The horses were neighing
नाचत नागरि गावत गाथी ॥
LINE 06
ਰੀਝਤਸੁਰਨਰਮੋਹਤਰਾਜਾ
(ਉਨ੍ਹਾਂ ਨੂੰ ਵੇਖ ਕੇ) ਦੇਵਤੇ ਅਤੇ ਮਨੁੱਖ ਰੀਝ ਰਹੇ ਸਨ ਅਤੇ ਰਾਜੇ ਮੋਹਿਤ ਹੋ ਰਹੇ ਸਨ।
रीझत सुर नर मोहत राजा ॥
LINE 07
ਦੇਵਤਦਾਨਤੁਰੰਤਸਮਾਜਾ੨੭॥॥
ਤੁਰਤ ਅਨੇਕ ਤਰ੍ਹਾਂ ਦੇ ਸਾਮਾਨ ਦਾ ਦਾਨ ਦੇ ਰਹੇ ਸਨ ॥੨੭॥
The elephants were trumpeting and the people of the town were dancing the gods, men and women were all getting pleased and the kings were busy in bestowing charities.27.
देवत दान तुरंत समाजा ॥२७॥
LINE 08
ਗਾਵਤਗੀਤਨਨਾਚਤਅਪਛਰਾ
ਅਪੱਛਰਾਵਾਂ ਗੀਤ ਗਾ ਰਹੀਆਂ ਸਨ ਅਤੇ ਨਚ ਰਹੀਆਂ ਸਨ।
गावत गीतन नाचत अपछरा ॥
LINE 09
ਰੀਝਤਰਾਜਾਖੀਝਤਅਛਰਾ
ਰਾਜੇ ਖੁਸ਼ ਹੋ ਰਹੇ ਸਨ ਅਤੇ (ਉਨ੍ਹਾਂ ਦੀਆਂ) ਰਾਣੀਆਂ ('ਅਛਰਾ') ਖਿਝ ਰਹੀਆਂ ਸਨ।
The heavenly damsels were dancing while singing, seeing whom, the kings got pleased and their queens were also getting angry
रीझत राजा खीझत अछरा ॥
LINE 10
ਬਾਜਤਨਾਰਦਬੀਨਰਸਾਲੀ
ਨਾਰਦ ਦੀ ਰਸ-ਭਿੰਨੀ ਬੀਨ ਵਜ ਰਹੀ ਸੀ।
बाजत नारद बीन रसाली ॥
LINE 11
ਦੇਖਤਦੇਵਪ੍ਰਭਾਸਤਜ੍ਵਾਲੀ੨੮॥॥
ਦੇਵਤਿਆਂ ਦੇ ਵੇਖਣ ਨਾਲ ਅੱਗ ਵਾਂਗ ਮਚ ਰਹੀਆਂ ਸਨ ॥੨੮॥
The pretty lyre of Narada was being played, seeing which the gods seemed radiant like fire.28.
देखत देव प्रभासत ज्वाली ॥२८॥
LINE 12
ਆਂਜਤਅੰਜਨਸਾਜਤਅੰਗਾ
ਅੱਖਾਂ ਵਿਚ ਸੁਰਮਾ ਪਾਇਆ ਹੋਇਆ ਸੀ ਅਤੇ ਅੰਗ ਸਜੇ ਹੋਏ ਸਨ।
आंजत अंजन साजत अंगा ॥
LINE 13
ਸੋਭਤਬਸਤ੍ਰਸੁਅੰਗਸੁਰੰਗਾ
ਸੁੰਦਰ ਅੰਗਾਂ ਉਤੇ ਸੁਰੰਗੇ ਬਸਤ੍ਰ ਸ਼ੋਭ ਰਹੇ ਸਨ।
All of them had put antimony in their eyes and had bedecked their limbs, having worn handsome garments
सोभत बसत्र सु अंग सुरंगा ॥
LINE 14
ਨਾਚਤਅਛ੍ਰੀਰੀਝਤਰਾਊ
ਅਪੱਛਰਾਵਾਂ ਨਚਦੀਆਂ ਸਨ ਅਤੇ ਰਾਜੇ ਪ੍ਰਸੰਨ ਹੁੰਦੇ ਸਨ।
नाचत अछ्री रीझत राऊ ॥
LINE 15
ਚਾਹਤਬਰਬੋਕਰਤਉਪਾਊ੨੯॥॥
(ਉਨ੍ਹਾਂ ਨੂੰ) ਵਰਨ ਦੇ ਉਪਾ ਕਰਦੇ ਸਨ ॥੨੯॥
The kings were getting pleased and were trying to wed them.29.
चाहत बरबो करत उपाऊ ॥२९॥
LINE 16
ਤਤਥਈਨਾਚੈਸੁਰਪੁਰਬਾਲਾ
'ਤਤਥਈ' ਸੁਰ ਉਤੇ ਇਸਤਰੀਆਂ ਨਚ ਰਹੀਆਂ ਸਨ।
ततथई नाचै सुर पुर बाला ॥
LINE 17
ਰੁਣਝੁਣਬਾਜੈਰੰਗਅੰਗਮਾਲਾ
ਰੁਣ ਝੁਣ ਕਰ ਕੇ (ਸਾਜ਼) ਵਜਦੇ ਸਨ ਅਤੇ ਰਾਗ ਮਾਲਾ ਵਰਗੇ ਸੁੰਦਰ ਅੰਗ ਸਨ।
The women of gods were dancing and the jingling of the rosaries of their limbs was being heard
रुण झुण बाजै रंग अंग माला ॥
LINE 18
ਬਨਿਬਨਿਬੈਠੇਜਹਤਹਰਾਜਾ
ਜਿਥੇ ਕਿਥੇ ਰਾਜੇ ਬਣ ਠਣ ਕੇ ਬੈਠੇ ਸਨ
बनि बनि बैठे जह तह राजा ॥
LINE 19
ਦੈਦੈਡਾਰੈਤਨਮਨਸਾਜਾ੩੦॥॥
ਜੋ ਤਨ ਮਨ ਅਤੇ ਸਾਜ਼ ਸਾਮਾਨ ਨੂੰ ਵਾਰੀ ਜਾ ਰਹੇ ਸਨ ॥੩੦॥
The kings were sitting with pomp and show at various places.30.
दै दै डारै तन मन साजा ॥३०॥
LINE 20
ਜਿਹਜਿਹਦੇਖਾਸੋਸੋਰੀਝਾ
ਜਿਸ ਜਿਸ ਨੇ ਵੀ (ਉਨ੍ਹਾਂ ਇਸਤਰੀਆਂ ਨੂੰ) ਵੇਖਿਆ ਸੀ, ਉਹ ਰੀਝ ਗਏ ਸਨ
जिह जिह देखा सो सो रीझा ॥
LINE 21
ਜਿਨਨਹੀਦੇਖਾਤਿਹਮਨਖੀਝਾ
ਅਤੇ ਜਿਨ੍ਹਾਂ ਨੇ ਨਹੀਂ ਵੇਖਿਆ, ਉਹ ਮਨ ਵਿਚ ਖਿਝ ਰਹੇ ਸਨ।
Whosoever saw this, he was pleased and he who did not see this, he got angry in his mind
जिन नही देखा तिह मन खीझा ॥
LINE 22
ਕਰਿਕਰਿਭਾਯੰਤ੍ਰੀਅਬਰਨਾਚੈ
ਹਾਵ ਭਾਵ ਕਰ ਕੇ ਸੁੰਦਰ ਇਸਤਰੀਆਂ ਨਚਦੀਆਂ ਸਨ।
करि करि भायं त्रीअ बर नाचै ॥
LINE 23
ਅਤਿਭੁਤਿਭਾਯੰਅੰਗਅੰਗਰਾਚੈ੩੧॥॥
ਅਦਭੁਤ ਭਾਵ (ਉਨ੍ਹਾਂ ਦੇ) ਅੰਗ ਅੰਗ ਵਿਚ ਰਚੇ ਹੋਏ ਸਨ ॥੩੧॥
The women were dancing, exhibiting various kinds of emotions and there was wonderful emotional play from every limb of theirs.31.
अतिभुति भायं अंग अंग राचै ॥३१॥
LINE 24
ਤਿਨਅਤਿਭੁਤਿਗਤਿਤਹਜਹਠਾਨੀ
ਉਨ੍ਹਾਂ ਦੀ ਅਦਭੁਤ ਗਤੀ ਜਿਥੇ ਕਿਥੇ ਸਥਿਰ ਹੋ ਰਹੀ ਸੀ।
तिन अतिभुति गति तह जह ठानी ॥
LINE 25
ਜਹਤਹਸੋਹੈਮੁਨਿਮਨਿਮਾਨੀ
ਜਿਥੇ ਕਿਥੇ ਉਹ ਸੁਸ਼ੋਭਿਤ ਸਨ ਅਤੇ ਮੁਨੀਆਂ ਦੇ ਮਨ ਵਿਚ ਇਹ ਗੱਲ ਭਾ ਗਈ ਸੀ।
Those women also decided to do something marvelous at that place, because there were sitting there some persistent sages
जह तह सोहै मुनि मनि मानी ॥
LINE 26
ਤਜਿਤਜਿਜੋਗੰਭਜਿਭਜਿਆਵੈ
(ਫਲਸਰੂਪ ਮੁਨੀ ਲੋਕ) ਜੋਗ ਨੂੰ ਛਡ ਛਡ ਕੇ (ਉਥੇ) ਭਜੇ ਆ ਰਹੇ ਸਨ।
तजि तजि जोगं भजि भजि आवै ॥
LINE 27
ਲਖਿਅਤਿਆਭਾਜੀਅਸੁਖਪਾਵੈ੩੨॥॥
ਬਹੁਤ ਵੱਡੀ ਚਮਕ ਦਮਕ ਨੂੰ ਵੇਖ ਕੇ ਮਨ ਵਿਚ ਸੁਖ ਪ੍ਰਾਪਤ ਕਰਦੇ ਸਨ ॥੩੨॥
The Yogis leaving their meditation came running and seeing the glory of this function, they were pleased.32.
लखि अति आभा जीअ सुख पावै ॥३२॥
LINE 28
ਬਨਿਬਨਿਬੈਠੇਜਹਤਹਰਾਜਾ
ਜਿਥੇ ਕਿਥੇ ਰਾਜੇ ਬਣ ਠਣ ਕੇ ਬੈਠੇ ਸਨ
बनि बनि बैठे जह तह राजा ॥
LINE 29
ਜਹਤਹਸੋਭੈਸਭਸੁਭਸਾਜਾ
ਅਤੇ ਜਿਥੇ ਕਿਥੇ ਸਾਰੇ ਸ਼ੁਭ ਸਾਜ ਸਜਾਵਟ ਨਾਲ ਸ਼ੋਭਾਇਮਾਨ ਸਨ।
Wherever the kings were sitting well-bedecked, the atmosphere of that place seemed extremely splendid
जह तह सोभै सभ सुभ साजा ॥
LINE 30
ਜਹਤਹਦੇਖੈਗੁਨਿਗਨਫੂਲੇ
ਜਿਥੇ ਕਿਥੇ ਵੇਖਦੇ ਸਨ (ਤਾਂ ਉਹ ਆਪਣੇ) ਸਾਰੇ ਗੁਣਾਂ ਵਿਚ ਫੁਲ ਜਾਂਦੇ ਸਨ।
जह तह देखै गुनि गन फूले ॥
LINE 31
ਮੁਨਿਮਨਿਛਬਿਲਖਿਤਨਮਨਭੂਲੇ੩੩॥॥
(ਉਥੋਂ ਦੀ) ਛਬੀ ਨੂੰ ਵੇਖ ਕੇ ਮੁਨੀ (ਲੋਗ ਆਪਣੇ) ਮਨ ਤੋਂ ਤਨ ਮਨ ਨੂੰ ਭੁਲ ਜਾਂਦੇ ਸਨ ॥੩੩॥
The kings were filled with pleasure here and there, accomplished with their qualities and servants and the sages seeing their magnificence, had forgotten the consciousness of their mind and body.33.
मुनि मनि छबि लखि तन मन भूले ॥३३॥
LINE 32
ਤਤਬਿਤਘਨਮੁਖਰਸਸਬਬਾਜੈ
ਤਤ, ਬਿਤ, ਘਨ, ਮੁਖਰਸ ਆਦਿ ਸਭ (ਸ਼ਬਦ) ਵਜਦੇ ਸਨ।
तत बित घन मुखरस सब बाजै ॥
LINE 33
ਸੁਨਿਮਨਰਾਗੰਗੁਨਿਗਨਲਾਜੈ
(ਜਿਨ੍ਹਾਂ ਨੂੰ) ਸੁਣ ਕੇ ਗੁਣੀ ਰਾਗੀ ਲੋਕਾਂ ਦੇ ਮਨ ਲਜਾਵਾਨ ਹੋ ਜਾਂਦੇ ਸਨ।
The stringed musical instruments were being played there and hearing their pleasing musical modes, the experts of musicology were feeling shy
सुनि मन रागं गुनि गन लाजै ॥
LINE 34
ਜਹਤਹਗਿਰਗੇਰਿਝਿਰਿਝਿਐਸੇ
ਜਿਥੇ ਕਿਥੇ ਰੀਝ ਰੀਝ ਕੇ ਇਸ ਤਰ੍ਹਾਂ ਡਿਗ ਪਏ ਸਨ,
जह तह गिर गे रिझि रिझि ऐसे ॥
LINE 35
ਜਨੁਭਟਜੂਝੇਰਣਬ੍ਰਿਣਕੈਸੇ੩੪॥॥
ਮਾਨੋ ਰਣ-ਭੂਮੀ ਵਿਚ ਯੋਧੇ ਕਿਸੇ ਤਰ੍ਹਾਂ ਘਾਇਲ ਹੋ ਕੇ ਡਿਗ ਪਏ ਹੋਣ ॥੩੪॥
Hearing the tunes of the musical instruments, the kings fell down here and there like the warriors lying wounded in the battlefield.34.
जनु भट जूझे रण ब्रिण कैसे ॥३४॥
LINE 36
ਬਨਿਬਨਿਫੂਲੇਜਨੁਬਰਫੂਲੰ
(ਉਥੇ ਬੈਠੇ ਰਾਜੇ) ਮਾਨੋ ਬਨ ਬਨ ਵਿਚ ਖਿੜੇ ਹੋਏ ਫੁਲ ਹੋਣ
बनि बनि फूले जनु बर फूलं ॥
LINE 37
ਤਨੁਬਰੁਸੋਭੇਜਨੁਧਰਮੂਲੰ
ਅਤੇ ਉਨ੍ਹਾਂ ਦੇ ਸ਼ਰੀਰ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਮਾਨੋ (ਫੁਲਦਾਰ ਬੂਟਿਆਂ ਦੀਆਂ) ਜੜ੍ਹਾਂ ਹੋਣ।
They seemed to have blossomed like the flowers of the forest and their bodies were exhibiting the fundamental emotion of the earthly comfort
तनु बरु सोभे जनु धर मूलं ॥
LINE 38
ਜਹੰਤਹੰਝੂਲੇਮਦਮਤਰਾਜਾ
ਜਿਥੇ ਕਿਥੇ ਸ਼ਰਾਬ ਨਾਲ ਮਸਤ ਰਾਜੇ ਝੁਲ ਰਹੇ ਸਨ,
जहं तहं झूले मद मत राजा ॥
LINE 39
ਜਨੁਮੁਰਿਬੋਲੈਸੁਨਘਨਗਾਜਾ੩੫॥॥
ਮਾਨੋ ਬਦਲ ਦੀ ਗਰਜ ਨੂੰ ਸੁਣ ਕੇ ਮੋਰ ਬੋਲ ਰਹੇ ਹੋਣ ॥੩੫॥
The intoxicated kings were swinging here and there like the peacocks getting intoxicated hearing the thundering of clouds.35.
जनु मुरि बोलै सुन घन गाजा ॥३५॥
LINE 40
ਪਾਧਰੀਛੰਦ
ਪਾਧਰੀ ਛੰਦ:
PAADHARI STANZA
पाधरी छंद ॥
LINE 41
ਜਹਤਹਬਿਲੋਕਿਸੋਭਾਅਪਾਰ
ਜਿਥੇ ਕਿਥੇ ਅਪਾਰ ਸ਼ੋਭਾ ਵੇਖੀ ਜਾਂਦੀ ਸੀ।
जह तह बिलोकि सोभा अपार ॥
LINE 42
ਬਨਿਬੈਠਿਸਰਬਰਾਜਾਧਿਕਾਰ
ਸਭ ਰਾਜਾਂ ਦੇ ਅਧਿਕਾਰੀ (ਅਰਥਾਤ ਰਾਜੇ) ਬਣ ਠਣ ਕੇ ਬੈਠੇ ਸਨ।
Seeing the splendour here and there, the kings sat down
बनि बैठि सरब राजाधिकार ॥
LINE 43
ਇਹਭਾਤਿਕਹੈਨਹੀਪਰਤਬੈਨ
ਇਸ ਤਰ੍ਹਾਂ ਦਾ ਵਰਣਨ ਕੀਤਾ ਨਹੀਂ ਜਾ ਸਕਦਾ।
इह भाति कहै नही परत बैन ॥
LINE 44
ਲਖਿਨੈਨਰੂਪਿਰੀਝੰਤਨੈਨ੩੬॥॥
ਅੱਖਾਂ ਦੇ ਰੂਪ ਨੂੰ ਵੇਖ ਕੇ ਅੱਖਾਂ ਰੀਝ ਰਹੀਆਂ ਸਨ ॥੩੬॥
Their glory cannot be described and seeing their figures, the eyes were getting pleased.36.
लखि नैन रूपि रीझंत नैन ॥३६॥
LINE 45
ਅਵਿਲੋਕਿਨਾਚਿਐਸੋਸੁਰੰਗ
ਅਜਿਹੇ ਸੁੰਦਰ ਨਾਚ ਨੂੰ ਵੇਖ ਕੇ
अविलोकि नाचि ऐसो सुरंग ॥
LINE 46
ਸਰਤਾਨਿਨ੍ਰਿਪਨਮਾਰਤਅਨੰਗ
ਰਾਜਿਆਂ ਦੇ ਸ਼ਰੀਰ ਵਿਚ ਕਾਮ ਦੇਵ ਨੇ ਤੀਰ ਮਾਰਿਆ ਸੀ।
Seeing the colourful dance of this kind, the god of love was pulling his bow and discharging his arrows on the kings
सर तानि न्रिपन मारत अनंग ॥
LINE 47
ਸੋਭਾਅਪਾਰਬਰਣੀਜਾਇ
ਸ਼ੋਭਾ ਅਪਾਰ ਸੀ, (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।
सोभा अपार बरणी न जाइ ॥
LINE 48
ਰੀਝੇਅਵਿਲੋਕਿਰਾਨਾਰੁਰਾਇ੩੭॥॥
ਰਾਜੇ ਅਤੇ ਰਾਣੇ (ਰੂਪ ਨੂੰ) ਵੇਖ ਕੇ ਰੀਝ ਗਏ ਸਨ ॥੩੭॥
The great glory of the atmosphere is indescribable and all were getting pleased on seeing it.37.
रीझे अविलोकि राना रु राइ ॥३७॥