ਸ਼੍ਰੀ ਦਸਮ ਗ੍ਰੰਥ

ਅੰਗ 63
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਵਹੈਕਾਲਘਾਯੰ੩੩॥॥
ਉਸ ਨੂੰ ਵੀ ਕਾਲ ਨੇ ਮਾਰ ਦਿੱਤਾ ॥੩੩॥
The chief of Kot Lehar was seized by death.33.
वहै काल घायं ॥३३॥
LINE 02
ਰਣੰਤਿਆਗਿਭਾਗੇ
(ਫਲਸਰੂਪ ਰਾਜੇ) ਯੁੱਧ-ਭੂਮੀ ਨੂੰ ਛਡ ਕੇ ਭਜ ਗਏ,
रणं तिआगि भागे ॥
LINE 03
ਸਬੈਤ੍ਰਾਸਪਾਗੇ
ਸਾਰੇ ਅਤਿਅੰਤ ਭੈਭੀਤ ਸਨ।
The hill-men fled from the battlefield, all were filled with fear.
सबै त्रास पागे ॥
LINE 04
ਭਈਜੀਤਮੇਰੀ
ਮੇਰੀ ਜਿਤ ਹੋ ਗਈ।
भई जीत मेरी ॥
LINE 05
ਕ੍ਰਿਪਾਕਾਲਕੇਰੀ੩੪॥॥
(ਸਭ ਕੁਝ) ਕਾਲ ਦੀ ਕ੍ਰਿਪਾ ਕਰਕੇ (ਹੋਇਆ) ॥੩੪॥
I gained victory through the favour of the Eternal Lord (KAL).34.
क्रिपा काल केरी ॥३४॥
LINE 06
ਰਣੰਜੀਤਿਆਏ
ਯੁੱਧ ਨੂੰ ਜਿਤ ਕੇ (ਅਸੀਂ ਵਾਪਸ) ਪਰਤੇ
रणं जीति आए ॥
LINE 07
ਜਯੰਗੀਤਗਾਏ
ਅਤੇ ਜਿਤ ਦੇ ਗੀਤ ਗਾਏ।
We returned after victory and sang songs of triumph.
जयं गीत गाए ॥
LINE 08
ਧਨੰਧਾਰਬਰਖੇ
ਧਨ ਦਾ ਮੀਂਹ ਵਸਾ ਦਿੱਤਾ,
धनंधार बरखे ॥
LINE 09
ਸਬੈਸੂਰਹਰਖੇ੩੫॥॥
(ਜਿਸ ਕਰਕੇ) ਸਾਰੇ ਸੂਰਮੇ ਪ੍ਰਸੰਨ ਹੋ ਗਏ ॥੩੫॥
I showered wealth on the warriors, who were full of rejoicings.35.
सबै सूर हरखे ॥३५॥
LINE 10
ਦੋਹਰਾ
ਦੋਹਰਾ:
DOHRA
दोहरा ॥
LINE 11
ਜੁਧਜੀਤਆਏਜਬੈਟਿਕੈਤਿਨਪੁਰਪਾਵ
ਜਦ (ਮੇਰੇ ਸੈਨਿਕ) ਯੁੱਧ ਜਿਤ ਕੇ ਆਏ (ਤਾਂ) ਉਨ੍ਹਾਂ ਦੇ ਨਗਰ (ਪੁਰ) ਵਿਚ ਪੈਰ ਨਾ ਟਿਕੇ।
When I returned after victory, I did not remain at Paonta.
जुध जीत आए जबै टिकै न तिन पुर पाव ॥
LINE 12
ਕਾਹਲੂਰਮੈਬਾਧਿਯੋਆਨਿਅਨੰਦਪੁਰਗਾਵ੩੬॥॥
ਕਹਿਲੂਰ (ਦੀ ਰਿਆਸਤ ਵਿਚ) ਆ ਕੇ ਆਨੰਦਪੁਰ ਪਿੰਡ ਨੂੰ ਆਬਾਦ ਕੀਤਾ ॥੩੬॥
I came to Kahlur and established the village Anandpur.36.
काहलूर मै बाधियो आनि अनंदपुर गाव ॥३६॥
LINE 13
ਜੇਜੇਨਰਤਹਭਿਰੇਦੀਨੇਨਗਰਨਿਕਾਰ
ਜਿਹੜੇ ਜਿਹੜੇ ਆਦਮੀ ਉਥੇ (ਭੰਗਾਣੀ ਵਿਚ) ਨਹੀਂ ਲੜੇ ਸਨ, ਉਨ੍ਹਾਂ ਨੂੰ ਨਗਰ ਤੋਂ ਕੱਢ ਦਿੱਤਾ।
Those, who did not join the forces, were turned out from the town.
जे जे नर तह न भिरे दीने नगर निकार ॥
LINE 14
ਜੇਤਿਹਠਉਰਭਲੇਭਿਰੇਤਿਨੈਕਰੀਪ੍ਰਤਿਪਾਰ੩੭॥॥
ਜਿਹੜੇ ਉਸ ਥਾਂ ਚੰਗੀ ਤਰ੍ਹਾਂ ਲੜੇ ਸਨ, ਉਨ੍ਹਾਂ ਦੀ (ਚੰਗੀ) ਪ੍ਰਤਿਪਾਲਣਾ ਕੀਤੀ ॥੩੭॥
And those who fought bravely were patronized by me 37.
जे तिह ठउर भले भिरे तिनै करी प्रतिपार ॥३७॥
LINE 15
ਚੌਪਈ
ਚੌਪਈ:
CHAUPAI
चौपई ॥
LINE 16
ਬਹਤਦਿਵਸਇਹਭਾਂਤਿਬਿਤਾਏ
ਇਸ ਤਰ੍ਹਾਂ ਬਹੁਤ ਦਿਨ ਬਤੀਤ ਹੋ ਗਏ।
बहत दिवस इह भांति बिताए ॥
LINE 17
ਸੰਤਉਬਾਰਿਦੁਸਟਸਭਘਾਏ
ਸੰਤਾਂ ਨੂੰ ਉਚਿਆ ਕੇ ਸਾਰੇ ਦੁਸ਼ਟ ਮਾਰ ਦਿੱਤੇ।
Many days passed in this way, he saints were protected and the wicked persons were killed.
संत उबारि दुसट सभ घाए ॥
LINE 18
ਟਾਂਗਟਾਂਗਕਰਿਹਨੇਨਿਦਾਨਾ
ਉਨ੍ਹਾਂ ਮੂਰਖਾਂ ਨੂੰ ਟੰਗ ਟੰਗ ਕੇ ਮਾਰ ਦਿੱਤਾ,
टांग टांग करि हने निदाना ॥
LINE 19
ਕੂਕਰਜਿਮਿਤਿਨਤਜੇਪ੍ਰਾਨਾ੩੮॥॥
ਉਨ੍ਹਾਂ ਨੇ ਕੁਤਿਆਂ ਵਾਂਗ ਪ੍ਰਾਣ ਛੱਡੇ ॥੩੮॥
The tyrants were hanged ultimately killed, they breathed their last like dogs.38.
कूकर जिमि तिन तजे प्राना ॥३८॥
LINE 20
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਰਾਜਸਾਜਕਥਨੰਭੰਗਾਣੀਜੁਧਬਰਨਨੰਨਾਮਅਸਟਮੋਧਿਆਇਸਮਾਪਤੰਸਤੁਸੁਭਮਸਤੁ੮੩੨੦॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਰਾਜ-ਸਾਜ ਕਥਨ' ਅਤੇ 'ਭੰਗਾਣੀ ਜੁਧ ਬਰਨਨੰ' ਨਾਂ ਦਾ ਅੱਠਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੮॥੩੨੦॥
End of the Eighth Chapter of BACHITTAR NATAK entitled ‘Description of the Battle of Bhangani.’8.320.
इति स्री बचित्र नाटक ग्रंथे राज साज कथनं भंगाणी जुध बरननं नाम असटमो धिआइ समापतं सतु सुभम सतु ॥८॥३२०॥
LINE 21
ਅਥਨਉਦਨਕਾਜੁਧਬਰਨਨੰ
ਹੁਣ ਨਣੌਣ ਦੇ ਯੁੱਧ ਦਾ ਕਥਨ
Here begins the Description of the Battle of Nadaun:
अथ नउदन का जुध बरननं ॥
LINE 22
ਚੌਪਈ
ਚੌਪਈ:
CHAUPAI
चौपई ॥
LINE 23
ਬਹੁਤਕਾਲਇਹਭਾਂਤਿਬਿਤਾਯੋ
ਇਸ ਤਰ੍ਹਾਂ ਬਹੁਤ ਸਮਾਂ ਬਤੀਤ ਹੋਇਆ।
बहुत काल इह भांति बितायो ॥
LINE 24
ਮੀਆਖਾਨਜੰਮੂਕਹਆਯੋ
(ਦਿੱਲੀ ਤੋਂ) ਮੀਆਂ ਖ਼ਾਨ (ਮਾਲੀਆ ਵਸੂਲਣ ਲਈ) ਜੰਮੂ ਵਲ ਆਇਆ।
Much time passed in this way, Mian Khan came (from Delhi) to Jammu (for collection of revenue).
मीआ खान जंमू कह आयो ॥
LINE 25
ਅਲਿਫਖਾਨਨਾਦੌਣਪਠਾਵਾ
(ਉਸ ਨੇ) ਅਲਫ਼ ਖ਼ਾਨ ਨੂੰ ਨਾਦੌਣ ਭੇਜਿਆ,
अलिफ खान नादौण पठावा ॥
LINE 26
ਭੀਮਚੰਦਤਨਬੈਰਬਢਾਵਾ॥॥
(ਉਸ ਨੇ ਕਹਿਲੂਰ ਦੇ ਰਾਜੇ) ਭੀਮ ਚੰਦ ਨਾਲ ਵੈਰ ਵਧਾ ਲਿਆ ॥੧॥
He sent Alif Khan to Nadaun, who developed enmity towards Bhim Chand (the Chief of Kahlur).1.
भीमचंद तन बैर बढावा ॥१॥
LINE 27
ਜੁਧਕਾਜਨ੍ਰਿਪਹਮੈਬੁਲਾਯੋ
(ਅਲਫ਼ ਖ਼ਾਨ ਨਾਲ) ਜੂਝਣ ਲਈ ਰਾਜੇ ਨੇ ਸਾਨੂੰ ਬੁਲਾਇਆ
जुध काज न्रिप हमै बुलायो ॥
LINE 28
ਆਪਿਤਵਨਕੀਓਰਸਿਧਾਯੋ
ਅਤੇ ਆਪ ਉਸ ਵਲ ਅਗੇ ਵਧਿਆ।
Bhim Chnad called me for assistance and himself went to face (the enemy).
आपि तवन की ओर सिधायो ॥
LINE 29
ਤਿਨਕਠਗੜਨਵਰਸਪਰਬਾਧੋ
ਅਲਫ਼ ਖ਼ਾਨ ਨੇ ਨਵਰਸ (ਨਾਂ ਵਾਲੇ ਟਿੱਲੇ) ਉਤੇ ਕਾਠ ਦਾ ਕਿਲ੍ਹਾ (ਮੋਰਚਾ) ਬਣਾ ਲਿਆ।
तिन कठगड़ नवरस पर बाधो ॥
LINE 30
ਤੀਰਤੁਫੰਗਨਰੇਸਨਸਾਧੋ॥॥
(ਇਧਰ ਭੀਮ ਚੰਦ ਦੇ ਮੱਦਦਗਾਰ) ਰਾਜਿਆਂ ਨੇ ਵੀ ਤੀਰਾਂ ਅਤੇ ਬੰਦੂਕਾਂ ਦੀਆਂ ਸ਼ਿਸ਼ਤਾਂ ਬੰਨ੍ਹ ਲਈਆ ॥੨॥
Alif Khan prepared a wooden fort of the hill of Navras. The hill-chief also prepared their arrows and guns.2.
तीर तुफंग नरेसन साधो ॥२॥
LINE 31
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG STANZA
भुजंग प्रयात छंद ॥
LINE 32
ਤਹਾਰਾਜਸਿੰਘਬਲੀਭੀਮਚੰਦੰ
ਉਥੇ ਭੀਮ ਚੰਦ ਨਾਲ ਬਲਵਾਨ ਰਾਜਾ ਰਾਜ ਸਿੰਘ
तहा राज सिंघ बली भीम चंदं ॥
LINE 33
ਚੜਿਓਰਾਮਸਿੰਘਮਹਾਤੇਜਵੰਦੰ
ਅਤੇ ਮਹਾ ਤੇਜਵੰਤ ਰਾਮ ਸਿੰਘ ਨੇ ਚੜ੍ਹਾਈ ਕੀਤੀ।
With brave Bhim Chand, there were Raj Singh, illustrious Ram Singh,
चड़िओ राम सिंघ महा तेजवंदं ॥
LINE 34
ਸੁਖੰਦੇਵਗਾਜੀਜਸਰੋਟਰਾਜੰ
ਜਸਰੋਟ ਦਾ ਪ੍ਰਤਾਪੀ ਰਾਜਾ ਸੁਖਦੇਵ ਵੀ
सुखंदेव गाजी जसरोट राजं ॥
LINE 35
ਚੜੇਕ੍ਰੁਧਕੀਨੇਕਰੇਸਰਬਕਾਜੰ॥॥
ਕ੍ਰੋਧਵਾਨ ਹੋ ਕੇ ਚੜ੍ਹਿਆ (ਅਤੇ ਯੁੱਧ ਦੀ) ਸਾਰੀ ਤਿਆਰੀ ਕਰ ਲਈ ॥੩॥
And Sukhdev Gaji of Jasrot, were full of fury and managed their affairs with enthusiasm.3.
चड़े क्रुध कीने करे सरब काजं ॥३॥
LINE 36
ਪ੍ਰਿਥੀਚੰਦਚਢਿਓਡਢੇਡਢਵਾਰੰ
ਢਾਢਾ ਬਲਵਾਨ ਪ੍ਰਿਥੀਚੰਦ ਡਢਵਾਲੀਆ ਚੜ੍ਹਿਆ।
प्रिथीचंद चढिओ डढे डढवारं ॥
LINE 37
ਚਲੇਸਿਧਹੁਐਕਾਰਰਾਜੰਸੁਧਾਰੰ
(ਇਹ ਸਾਰੇ) ਤਿਆਰ ਹੋ ਕੇ ਰਾਜੇ ਦਾ ਕੰਮ ਸੰਵਾਰਨ ਲਈ ਚੜ੍ਹੇ।
There came also the brave Prithi Chand of Dadhwar after having made arrangements regarding the affairs of his state.
चले सिध हुऐ कार राजं सुधारं ॥
LINE 38
ਕਰੀਢੂਕਢੋਅੰਕਿਰਪਾਲਚੰਦੰ
ਕ੍ਰਿਪਾਲ ਚੰਦ ਨੇ ਨੇੜੇ ਢੁਕ ਕੇ ਹਮਲਾ ਕੀਤਾ
करी ढूक ढोअं किरपाल चंदं ॥
LINE 39
ਹਟਾਏਸਬੇਮਾਰਿਕੈਬੀਰਬ੍ਰਿੰਦੰ॥॥
ਅਤੇ ਸੂਰਮਿਆਂ ਦੇ ਜੁੱਟਾਂ ਨੂੰ ਮਾਰ ਕੇ ਪਿਛੇ ਕੀਤਾ ॥੪॥
Kirpal Chand (of Kanara) arrived with ammunition and drove back and killed many of the warriors (of Bhim Chand).4.
हटाए सबे मारि कै बीर ब्रिंदं ॥४॥
LINE 40
ਦੁਤੀਯਢੋਅਢੂਕੇਵਹੈਮਾਰਿਉਤਾਰੀ
ਦੂਜੀ ਵਾਰ ਮੁਕਾਬਲੇ ਲਈ ਢੁਕੇ, (ਉਨ੍ਹਾਂ ਨੂੰ) ਮਾਰ ਕੇ ਹੇਠਾਂ ਉਤਾਰ ਦਿੱਤਾ।
दुतीय ढोअ ढूके वहै मारि उतारी ॥
LINE 41
ਖਰੇਦਾਂਤਪੀਸੇਛੁਭੈਛਤ੍ਰਧਾਰੀ
(ਹੇਠਾਂ) ਪਹਾੜੀ ਰਾਜੇ ਕ੍ਰੋਧ ਨਾਲ ਦੰਦ ਪੀਹ ਰਹੇ ਸਨ।
When for the second time, the forces of Bhim Chand advanced, they were beaten back downwards to the great sorrow of (the allies of Bhim Chand),
खरे दांत पीसे छुभै छत्रधारी ॥
LINE 42
ਉਤੈਵੈਖਰੇਬੀਰਬੰਬੈਬਜਾਵੈ
ਉਧਰ ਉਹ ਯੋਧੇ ਧੌਂਸੇ ਵਜਾ ਰਹੇ ਸਨ।
उतै वै खरे बीर बंबै बजावै ॥
LINE 43
ਤਰੇਭੂਪਠਾਢੇਬਡੋਸੋਕੁਪਾਵੈ॥॥
ਹੇਠਾਂ ਰਾਜੇ ਖੜੋ ਕੇ ਸੋਗ ਪਾਲ ਰਹੇ ਸਨ (ਅਰਥਾਤ ਦੁਖੀ ਹੋ ਕੇ ਕ੍ਰੋਧ ਕਰ ਰਹੇ ਸਨ) ॥੫॥
The warriors on the hill sounded trumpets, while the chiefs below were filled with remorse.5.
तरे भूप ठाढे बडो सोकु पावै ॥५॥
LINE 44
ਤਬੈਭੀਮਚੰਦੰਕੀਯੋਕੋਪਆਪੰ
ਤਦੋਂ ਭੀਮ ਚੰਦ ਨੇ ਆਪ ਕ੍ਰੋਧ ਕੀਤਾ
तबै भीमचंदं कीयो कोप आपं ॥
LINE 45
ਹਨੂਮਾਨਕੈਮੰਤ੍ਰਕੋਮੁਖਿਜਾਪੰ
ਅਤੇ ਮੂੰਹ ਨਾਲ ਹਨੂਮਾਨ ਦੇ ਮੰਤ੍ਰ ਦਾ ਜਾਪ ਕੀਤਾ।
Then Bhim Chand was filled with great ire and began to recite the incantations of Hanuman.
हनूमान कै मंत्र को मुखि जापं ॥
LINE 46
ਸਬੈਬੀਰਬੋਲੈਹਮੈਭੀਬੁਲਾਯੰ
ਸਾਰਿਆਂ ਸੂਰਮਿਆਂ ਨੂੰ ਸਦ ਲਿਆ ਅਤੇ ਸਾਨੂੰ ਵੀ ਬੁਲਾਇਆ।
सबै बीर बोलै हमै भी बुलायं ॥
LINE 47
ਤਬੈਢੋਅਕੈਕੈਸੁਨੀਕੈਸਿਧਾਯੰ॥॥
ਤਦੋਂ (ਸਭ) ਇਕੱਠ ਹੋ ਕੇ ਚੰਗੀ ਤਰ੍ਹਾਂ (ਯੁੱਧ ਲਈ) ਅਗੇ ਵਧੇ ॥੬॥
He called all his warriors and also called me. Then all assembled and advanced for attack.6.
तबै ढोअ कै कै सु नीकै सिधायं ॥६॥
LINE 48
ਸਬੈਕੋਪਕੈਕੈਮਹਾਬੀਰਢੂਕੈ
ਸਾਰੇ ਮਹਾਨ ਯੋਧੇ ਕ੍ਰੋਧ ਕਰ ਕੇ ਅਗੇ ਢੁਕੇ
सबै कोप कै कै महा बीर ढूकै ॥
LINE 49
ਚਲੈਬਾਰਿਬੈਬਾਰਕੋਜਿਉਭਭੂਕੈ
ਜਿਵੇਂ ਵਾੜ ਨੂੰ ਸਾੜਨ ਲਈ ਅੱਗ ਦੇ ਅਲੰਬੇ ਚਲੇ ਹਨ।
All the great warriors marched forward with great ire like a flame over a fence of dry weeds.
चलै बारिबै बार को जिउ भभूकै ॥
LINE 50
ਤਹਾਬਿਝੁੜਿਆਲੰਹਠਿਯੋਬੀਰਦਿਆਲੰ
ਉਥੇ ਬਿੱਝੜ ਵਾਲੀਆ ਵੀਰ ਦਿਆਲ ਚੰਦ
तहा बिझुड़िआलं हठियो बीर दिआलं ॥
LINE 51
ਉਠਿਯੋਸੈਨਲੈਸੰਗਿਸਾਰੀਕ੍ਰਿਪਾਲੰ॥॥
ਅਤੇ (ਕਾਂਗੜੇ ਦਾ) ਕ੍ਰਿਪਾਲ ਚੰਦ ਸਾਰੀ ਫੌਜ ਨੂੰ ਨਾਲ ਲੈ ਕੇ ਚੜ੍ਹ ਆਏ ॥੭॥
Then on the other side, the valiant Raja Dayal of Bijharwal advanced with Raja Kirpal, alongwith all his his army.7.
उठियो सैन लै संगि सारी क्रिपालं ॥७॥
LINE 52
ਮਧੁਭਾਰਛੰਦ
ਮਧੁਭਾਰ ਛੰਦ:
MADHUBHAAR STANZA
मधुभार छंद ॥
LINE 53
ਕੁਪਿਓਕ੍ਰਿਪਾਲ
ਕ੍ਰਿਪਾਲ ਚੰਦ ਕ੍ਰੋਧਵਾਨ ਹੋਇਆ।
कुपिओ क्रिपाल ॥
LINE 54
ਨਚੇਮਰਾਲ
(ਉਸ ਨੇ) ਘੋੜੇ ਨੂੰ ਨਚਾਇਆ।
Kirpal Chnad was in great fury. The horses danced.
नचे मराल ॥
LINE 55
ਬਜੇਬਜੰਤ
ਯੁੱਧ ਦੇ ਵਾਜੇ ਵਜਣ ਲਗੇ
बजे बजंत ॥
LINE 56
ਕਰੂਰੰਅਨੰਤ॥॥
(ਅਤੇ ਸਾਰਾ ਵਾਤਾਵਰਣ) ਭਿਆਨਕ ਬਣ ਗਿਆ ॥੮॥
And the pipes were played which presented a dreadful scene.8.
करूरं अनंत ॥८॥
LINE 57
ਜੁਝੰਤਜੁਆਣ
ਸੂਰਮੇ ਲੜਨ ਲਗੇ,
जुझंत जुआण ॥
LINE 58
ਬਾਹੈਕ੍ਰਿਪਾਣ
ਕ੍ਰਿਪਾਨਾਂ ਚਲਾਣ ਲਗੇ।
The warriors foutht and struck their swords.
बाहै क्रिपाण ॥
LINE 59
ਜੀਅਧਾਰਿਕ੍ਰੋਧ
ਮਨ ਵਿਚ ਕ੍ਰੋਧਵਾਨ ਹੋ ਕੇ
जीअ धारि क्रोध ॥
LINE 60
ਛਡੇਸਰੋਘ॥॥
ਤੀਰਾਂ ਦੀ ਬਰਖਾ ਕਰਨ ਲਗੇ ॥੯॥
With rage, they showered volley of arrows.9.
छडे सरोघ ॥९॥
LINE 61
ਲੁਝੈਨਿਦਾਣ
(ਜੋ) ਲੜਦੇ ਹਨ,
लुझै निदाण ॥
LINE 62
ਤਜੰਤਪ੍ਰਾਣ
ਅੰਤ ਵਿਚ ਉਹ ਪ੍ਰਾਣ ਤਿਆਗਦੇ ਹਨ।
The fighting soldiers fell in the field and breathed their last.
तजंत प्राण ॥
LINE 63
ਗਿਰਪਰਤਭੂਮਿ
ਧਰਤੀ ਉਤੇ ਡਿਗ ਪੈਂਦੇ ਹਨ
गिर परत भूमि ॥
LINE 64
ਜਣੁਮੇਘਝੂਮਿ੧੦॥॥
ਮਾਨੋ ਬਦਲ ਝੂਮ ਕੇ ਆ ਗਏ ਹੋਣ ॥੧੦॥
They fell. Like thundering clouds on the earth.10.
जणु मेघ झूमि ॥१०॥
LINE 65
ਰਸਾਵਲਛੰਦ
ਰਸਾਵਲ ਛੰਦ:
RASAVAL STANZA
रसावल छंद ॥
LINE 66
ਕ੍ਰਿਪਾਲਕੋਪਿਯੰ
ਕ੍ਰਿਪਾਲ ਚੰਦ ਕ੍ਰੋਧਵਾਨ ਹੋਇਆ,
क्रिपाल कोपियं ॥
LINE 67
ਹਠੀਪਾਵਰੋਪਿਯੰ
(ਉਸ) ਯੁੱਧਵੀਰ ਨੇ ਪੈਰ ਜਮਾ ਲਿਆ,
Kirpal Chand, in great anger, stood firmly in the field.
हठी पाव रोपियं ॥
LINE 68
ਸਰੋਘੰਚਲਾਏ
ਬਹੁਤ ਅਧਿਕ ਤੀਰ ਚਲਾਏ
सरोघं चलाए ॥
LINE 69
ਬਡੇਬੀਰਘਾਏ੧੧॥॥
ਅਤੇ ਵੱਡੇ ਵੱਡੇ ਸੂਰਮੇ ਮਾਰ ਦਿੱਤੇ ॥੧੧॥
With his volley of arrows, he killed great warriors.11.
बडे बीर घाए ॥११॥
LINE 70
ਹਣੈਛਤ੍ਰਧਾਰੀ
ਛਤ੍ਰਧਾਰੀ (ਰਾਜੇ) ਮਾਰ ਦਿੱਤੇ,
हणै छत्रधारी ॥
LINE 71
ਲਿਟੇਭੂਪਭਾਰੀ
(ਫਲਸਰੂਪ) ਵੱਡੇ ਵੱਡੇ ਰਾਜੇ ਧਰਤੀ ਉਤੇ ਲੇਟ ਗਏ।
He killed the chief, who lay dead on the ground.
लिटे भूप भारी ॥
LINE 72
ਮਹਾਨਾਦਬਾਜੇ
ਧੌਂਸੇ ਵਜ ਰਹੇ ਸਨ
महा नाद बाजे ॥