ਚਿਤਸੋਚੁਰਾਵਤਭੂਪ੯੬॥॥
(ਉਹ) ਰਾਜਾ ਚਿਤ ਨੂੰ ਚੁਰਾ ਲੈਂਦਾ ਹੈ ॥੯੬॥
Hundreds of kings evaded him, seeing the moonlike beauty of his face.96.
चित सो चुरावत भूप ॥९६॥
ਇਹਭਾਤਿਕੈਬਡਰਾਜ॥
ਇਸ ਤਰ੍ਹਾਂ ਉਸ ਨੇ ਬਹੁਤ ਵੱਡਾ ਰਾਜ ਕੀਤਾ
इह भाति कै बड राज ॥
ਬਹੁਜਗਧਰਮਸਮਾਜ॥
ਅਤੇ ਧਰਮ ਦੇ ਸਮਾਜ ਸਹਿਤ ਬਹੁਤ ਸਾਰੇ ਯੱਗ ਕੀਤੇ।
In this way, the king ruled like a great sovereign in the world doing religious and social services and performing Yajnas
बहु जग धरम समाज ॥
ਜਉਕਹੋਸਰਬਬਿਚਾਰ॥
ਜੇ ਸਾਰਾ ਪ੍ਰਸੰਗ ਵਿਚਾਰ ਪੂਰਵਕ ਕਹਾਂ
जउ कहो सरब बिचार ॥
ਇਕਹੋਤਕਥਾਪਸਾਰ੯੭॥॥
ਤਾਂ (ਇਸ) ਇਕ ਕਥਾ ਦਾ ਬਹੁਤ ਵਿਸਤਾਰ ਹੋ ਜਾਵੇਗਾ ॥੯੭॥
If I narrate all the things associated with him, the story will be greatly increased.97.
इक होत कथा पसार ॥९७॥
ਤਿਹਤੇਸੁਥੋਰੀਐਬਾਤ॥
ਇਸ ਲਈ ਥੋੜੀ ਹੀ ਗੱਲ (ਕਹਿੰਦਾ ਹਾਂ)।
तिह ते सु थोरीऐ बात ॥
ਸੁਨਿਲੇਹੁਭਾਖੋਭ੍ਰਾਤ॥
ਹੇ ਭਰਾਓ! (ਧਿਆਨ ਨਾਲ) ਸੁਣ ਲਵੋ।
Therefore, I say in brief, O brothers! listen to it
सुनि लेहु भाखो भ्रात ॥
ਬਹੁਜਗਧਰਮਸਮਾਜ॥
(ਉਸ ਨੇ) ਧਰਮ ਤੇ ਸਮਾਜ ਸਹਿਤ ਬਹੁਤ ਯੱਗ ਕੀਤੇ।
बहु जग धरम समाज ॥
ਇਹਭਾਤਿਕੈਅਜਿਰਾਜ੯੮॥॥
ਇਸ ਤਰ੍ਹਾਂ ਅਜ ਰਾਜਾ ਨੇ (ਰਾਜ) ਕੀਤਾ ॥੯੮॥
The king Aj ruled in this way in various ways in religions and society.98.
इह भाति कै अजि राज ॥९८॥
ਜਗਆਪਨੋਅਜਿਮਾਨ॥
ਅਜ ਰਾਜਾ ਨੇ ਜਗਤ ਨੂੰ ਆਪਣਾ ਕਰ ਕੇ ਮੰਨ ਲਿਆ ਸੀ।
जग आपनो अजि मान ॥
ਤਰਿਆਖਆਨਨਆਨ॥
ਹੋਰ ਕਿਸੇ ਨੂੰ ਅੱਖ ਥਲੇ ਨਹੀਂ ਲਿਆਉਂਦਾ ਸੀ।
He abandoned the idea of considering the whole world as his own and did not care for anyone
तरि आख आन न आन ॥
ਤਬਕਾਲਕੋਪਕ੍ਰਵਾਲ॥
ਤਦੋਂ ਕਾਲ ਦੇ ਕ੍ਰੋਧ ਦੀ ਤਲਵਾਰ ('ਕ੍ਰਵਾਲ') (ਪ੍ਰਗਟ ਹੋਈ)
तब काल कोप क्रवाल ॥
ਅਜਿਜਾਰੀਆਮਧਿਜ੍ਵਾਲ੯੯॥॥
ਅਤੇ ਅਜ ਰਾਜੇ ਨੂੰ ਅਗਨੀ ਵਿਚ ਸਾੜ ਦਿੱਤਾ ॥੯੯॥
Then the great Death, in great rage, reduced king Aj to ashes in his fire.99.
अजि जारीआ मधि ज्वाल ॥९९॥
ਅਜਿਜੋਤਿਜੋਤਿਮਿਲਾਨ॥
ਅਜ ਰਾਜੇ ਦੀ ਜੋਤਿ (ਮਹਾਨ) ਜੋਤਿ ਵਿਚ ਮਿਲ ਗਈ।
अजि जोति जोति मिलान ॥
ਤਬਸਰਬਦੇਖਿਡਰਾਨ॥
ਤਦ ਸਭ ਲੋਕ ਵੇਖ ਕੇ ਡਰ ਗਏ।
Seeing the king Aj merging in the supreme Light, all the people became fearful like the passengers of a boat without the sailor
तब सरब देखि डरान ॥
ਜਿਮਨਾਵਖੇਵਟਹੀਨ॥
(ਉਨ੍ਹਾਂ ਦੀ ਸਥਿਤੀ ਇਸ ਪ੍ਰਕਾਰ ਸੀ) ਜਿਸ ਤਰ੍ਹਾਂ ਨੌਕਾ ਮਲਾਹ ਤੋਂ ਬਿਨਾ ਹੁੰਦੀ ਹੈ
जिम नाव खेवट हीन ॥
ਜਿਮਦੇਹਅਰਬਲਛੀਨ੧੦੦॥॥
ਅਤੇ ਜਿਵੇਂ ਦੇਹੀ ਉਮਰ ('ਅਰਬਲ') ਦੇ ਖ਼ਤਮ ਹੋਣ ਤੇ ਹੋ ਜਾਂਦੀ ਹੈ ॥੧੦੦॥
The people became weak like the individual becoming helpless with the loss of physical strength.100.
जिम देह अरबल छीन ॥१००॥
ਜਿਮਗਾਵਰਾਵਬਿਹੀਨ॥
ਜਿਵੇਂ ਰਾਓ (ਚੌਧਰੀ) ਤੋਂ ਬਿਨਾ ਪਿੰਡ ਹੈ,
जिम गाव राव बिहीन ॥
ਜਿਮਉਰਬਰਾਕ੍ਰਿਸਛੀਨ॥
ਜਿਵੇਂ ਖੇਤੀ ਦੇ ਕਟੇ ਜਾਣ ਤੋਂ ਬਿਨਾ ਉਪਜਾਊ ਧਰਤੀ ਹੈ।
Just as a village becomes helpless without a headman, the earth becomes meaningless without fertility,
जिम उरबरा क्रिस छीन ॥
ਜਿਮਦਿਰਬਹੀਣਭੰਡਾਰ॥
ਜਿਵੇਂ ਧਨ ਤੋਂ ਬਿਨਾ ਖ਼ਜ਼ਾਨਾ ਹੈ,
जिम दिरब हीण भंडार ॥
ਜਿਮਸਾਹਿਹੀਣਬਿਪਾਰ੧੦੧॥॥
ਜਿਵੇਂ ਸ਼ਾਹ ਤੋਂ ਬਿਨਾ ਬਪਾਰ ਹੈ ॥੧੦੧॥
The treasure loses charm without wealth and the trader becomes in low spirit without the trade.101.
जिम साहि हीण बिपार ॥१०१॥
ਜਿਮਅਰਥਹੀਣਕਬਿਤ॥
ਜਿਵੇਂ ਅਰਥ ਤੋਂ ਵਿਛੁੰਨੀ ਕਵਿਤਾ ਹੈ,
जिम अरथ हीण कबित ॥
ਬਿਨੁਪ੍ਰੇਮਕੇਜਿਮਮਿਤ॥
ਜਿਵੇਂ ਪ੍ਰੇਮ ਤੋਂ ਬਿਨਾ ਮਿਤਰ ਹੈ,
Without the king, the people became like poetry without meaning, friend without love,
बिनु प्रेम के जिम मित ॥
ਜਿਮਰਾਜਹੀਣਸੁਦੇਸ॥
ਜਿਵੇਂ ਰਾਜੇ ਤੋਂ ਬਿਨਾ ਕੋਈ ਦੇਸ਼ ਹੈ,
जिम राज हीण सु देस ॥
ਜਿਮਸੈਣਹੀਨਨਰੇਸ੧੦੨॥॥
ਜਿਵੇਂ ਸੈਨਾ ਤੋਂ ਬਿਨਾ ਰਾਜਾ ਹੈ ॥੧੦੨॥
The country without the king and as the army becomes helpless without the general.102.
जिम सैण हीन नरेस ॥१०२॥
ਜਿਮਗਿਆਨਹੀਣਜੁਗੇਾਂਦ੍ਰ॥
ਜਿਵੇਂ ਗਿਆਨ ਤੋਂ ਬਿਨਾ ਜੋਗੀ ਹੈ,
जिम गिआन हीण जुगेांद्र ॥
ਜਿਮਭੂਮਹੀਣਮਹੇਾਂਦ੍ਰ॥
ਜਿਵੇਂ ਭੂਮੀ ਤੋਂ ਬਿਨਾ ਰਾਜਾ ਹੈ,
That state becomes like a Yogi without knowledge, a king without kingdom,
जिम भूम हीण महेांद्र ॥
ਜਿਮਅਰਥਹੀਣਬਿਚਾਰ॥
ਜਿਵੇਂ ਅਰਥ ਤੋਂ ਬਿਨਾ ਵਿਚਾਰ ਹੈ,
जिम अरथ हीण बिचार ॥
ਜਿਮਦਰਬਹੀਣਉਦਾਰ੧੦੩॥॥
ਜਿਵੇਂ ਧਨ ਤੋਂ ਬਿਨਾ ਕੋਈ ਉਦਾਰ ਵਿਅਕਤੀ ਹੈ ॥੧੦੩॥
The idea without the meaning and the donor without the material.103.
जिम दरब हीण उदार ॥१०३॥
ਜਿਮਅੰਕੁਸਹੀਣਗਜੇਸ॥
ਜਿਵੇਂ ਅੰਕੁਸ਼ ਤੋਂ ਬਿਨਾ ਵੱਡਾ ਹਾਥੀ ਹੈ,
जिम अंकुस हीण गजेस ॥
ਜਿਮਸੈਣਹੀਣਨਰੇਸ॥
ਜਿਵੇਂ ਸੈਨਾ ਤੋਂ ਬਿਨਾ ਰਾਜਾ ਹੈ,
The people became like an elephant without a goad, the king without the army,
जिम सैण हीण नरेस ॥
ਜਿਮਸਸਤ੍ਰਹੀਣਲੁਝਾਰ॥
ਜਿਵੇਂ ਸ਼ਸਤ੍ਰ ਤੋਂ ਬਿਨਾ ਯੋਧਾ ਹੈ,
जिम ससत्र हीण लुझार ॥
ਜਿਮਬੁਧਿਬਾਝਬਿਚਾਰ੧੦੪॥॥
ਜਿਵੇਂ ਬੁੱਧੀ ਤੋਂ ਬਿਨਾ ਕੋਈ ਵਿਚਾਰ ਹੈ ॥੧੦੪॥
The warrior without weapons and the ideas without wiseom.104.
जिम बुधि बाझ बिचार ॥१०४॥
ਜਿਮਨਾਰਿਹੀਣਭਤਾਰ॥
ਜਿਵੇਂ ਨਾਰੀ ਤੋਂ ਬਿਨਾ ਪਤੀ ਹੈ,
जिम नारि हीण भतार ॥
ਜਿਮਕੰਤਹੀਣਸੁਨਾਰ॥
ਜਿਵੇਂ ਕੰਤ ਤੋਂ ਬਿਨਾ ਨਾਰੀ ਹੈ,
They are just like the wife without husband, the woman without beloved,
जिम कंत हीण सु नार ॥
ਜਿਮਬੁਧਿਹੀਣਕਬਿਤ॥
ਜਿਵੇਂ ਬੁੱਧੀ ਤੋਂ ਹੀਣੀ ਕਬਿੱਤ ਹੈ,
जिम बुधि हीण कबित ॥
ਜਿਮਪ੍ਰੇਮਹੀਣਸੁਮਿਤ੧੦੫॥॥
ਜਿਵੇਂ ਪ੍ਰੇਮ ਤੋਂ ਸਖਣਾ ਮਿਤਰ ਹੈ ॥੧੦੫॥
The poetry without wisdom and the friend without love.105.
जिम प्रेम हीण सु मित ॥१०५॥
ਜਿਮਦੇਸਭੂਪਬਿਹੀਨ॥
ਜਿਵੇਂ ਦੇਸ ਤੋਂ ਬਿਨਾ ਰਾਜਾ ਹੈ,
जिम देस भूप बिहीन ॥
ਬਿਨੁਕੰਤਨਾਰਿਅਧੀਨ॥
ਜਿਵੇਂ ਪਤੀ ਤੋਂ ਬਿਨਾ ਨਾਰੀ ਅਧੀਨ ਹੁੰਦੀ ਹੈ,
They are just like the country becoming desolate, the women losing their husbands,
बिनु कंत नारि अधीन ॥
ਜਿਹਭਾਤਿਬਿਪ੍ਰਅਬਿਦਿ॥
ਜਿਵੇਂ ਅਨਪੜ੍ਹ ਬ੍ਰਾਹਮਣ ਹੁੰਦਾ ਹੈ,
जिह भाति बिप्र अबिदि ॥
ਜਿਮਅਰਥਹੀਣਸਬਿਦਿ੧੦੬॥॥
ਜਿਵੇਂ ਅਰਥ (ਗਿਆਨ) ਤੋਂ ਬਿਨਾ ਵਿਦਵਾਨ ਹੈ ॥੧੦੬॥
The Brahmins without learning or the men without wealth.106.
जिम अरथ हीण सबिदि ॥१०६॥
ਤੇਕਹੇਸਰਬਨਰੇਸ॥
ਉਹ ਸਾਰੇ ਰਾਜੇ ਕਹੇ ਹਨ
ते कहे सरब नरेस ॥
ਜੇਆਗਏਇਹਦੇਸਿ॥
ਜੋ ਇਸ ਦੇਸ ਵਿਚ ਪੈਦਾ ਹੋਏ ਹਨ।
In this way, the kings, who ruled over this country, how can they be described?
जे आ गए इह देसि ॥
ਕਰਿਅਸਟਦਸ੍ਰਯਪੁਰਾਨਿ॥
(ਬਿਆਸ ਨੇ) ਅਠਾਰ੍ਹਾਂ ਪੁਰਾਣ ਬਣਾਏ ਹਨ।
करि असट दस्रय पुरानि ॥
ਦਿਜਬਿਆਸਬੇਦਨਿਧਾਨ੧੦੭॥॥
ਬਿਆਸ ਪੰਡਿਤ ਵੇਦਾਂ ਦਾ ਖ਼ਜ਼ਾਨਾ ਹੈ ॥੧੦੭॥
Vyas, the store of Vedic learning, composed eighteen Puranas.107.
दिज बिआस बेद निधान ॥१०७॥
ਕੀਨੇਅਠਾਰਹਪਰਬ॥
(ਫਿਰ) ਉਸ ਨੇ (ਮਹਾਭਾਰਤ) ਦੇ ਅਠਾਰ੍ਹਾਂ ਪਰਬ ਬਣਾਏ ਹਨ,
कीने अठारह परब ॥
ਜਗਰੀਝੀਆਸੁਨਿਸਰਬ॥
(ਜਿਨ੍ਹਾਂ ਨੂੰ) ਸੁਣ ਕ ਸਾਰਾ ਜਗਤ ਰੀਝ ਰਿਹਾ ਹੈ।
He composed eighteen parvas (parts of Mahabharata), listening which th whole world was pleased
जग रीझीआ सुनि सरब ॥
ਇਹਬਿਆਸਬ੍ਰਹਮਵਤਾਰ॥
ਇਹ ਬਿਆਸ ਬ੍ਰਹਮਾ ਦਾ ਅਵਤਾਰ ਹੈ।
इह बिआस ब्रहम वतार ॥
ਭਏਪੰਚਮੋਮੁਖਚਾਰ੧੦੮॥॥
ਇਹ ਬ੍ਰਹਮਾ ਦਾ ਪੰਜਵਾਂ ਅਵਤਾਰ ਹੈ ॥੧੦੮॥
In this way Vyas was the fifth incarnation of Brahma.108.
भए पंचमो मुख चार ॥१०८॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਪੰਚਮੋਵਤਾਰਬ੍ਰਹਮਾਬਿਆਸਰਾਜਾਅਜਕੋਰਾਜਸਮਾਪਤੰ੧੦੫॥॥॥
ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਪੰਜਵੇਂ ਅਵਤਾਰ ਬ੍ਰਹਮਾ ਬਿਆਸ, ਅਜ ਰਾਜਾ ਦੇ ਰਾਜ ਦੀ ਸਮਾਪਤੀ ॥੧੦॥੫॥
End of the description of Vyas the fifth incarnation of Brahma and the rule of king Aj in Bachittar Natak.5.
इति स्री बचित्र नाटक ग्रंथे पंचमोवतार ब्रहमा बिआस राजा अज को राज समापतं ॥१०॥५॥
ਅਥਬ੍ਰਹਮਾਵਤਾਰਖਟਰਿਖਿਕਥਨੰ॥
ਹੁਣ ਬ੍ਰਹਮਾਵਤਾਰ ਖਟ ਰਿਖਿ ਦਾ ਕਥਨ
Now begins the description of six sages, the sixth incarnation of Brahma
अथ ब्रहमावतार खट रिखि कथनं ॥
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
ਜੁਗਆਗਲੇਇਹਬਿਆਸ॥
ਅਗਲੇ ਯੁਗ ਵਿਚ ਬਿਆਸ ਨੇ
जुग आगले इह बिआस ॥
ਜਗਿਕੀਅਪੁਰਾਣਪ੍ਰਕਾਸ॥
ਜਗਤ ਵਿਚ ਪੁਰਾਣਾਂ ਦਾ ਪ੍ਰਕਾਸ਼ ਕੀਤਾ।
In this next Age, Vyas composed Puranas in the world and in doing this his prie was also increased
जगि कीअ पुराण प्रकास ॥
ਤਬਬਾਢਿਆਤਿਹਗਰਬ॥
ਤਦ ਉਸ ਦਾ ਹੰਕਾਰ ਵਧ ਗਿਆ।
तब बाढिआ तिह गरब ॥
ਸਰਆਪਜਾਨਿਨਸਰਬ੧॥॥
ਉਹ ਸਾਰਿਆਂ ਨੂੰ ਆਪਣੇ ਸਮਾਨ ਨਹੀਂ ਸਮਝਦਾ ਸੀ ॥੧॥
He also did not considered anyone equal to him.1.
सर आप जानि न सरब ॥१॥
ਤਬਕੋਪਿਕਾਲਕ੍ਰਵਾਲ॥
ਤਦ ਕ੍ਰੋਧਿਤ ਹੋ ਕੇ ਕਾਲ ਨੇ ਤਲਵਾਰ ਕਢ ਲਈ
तब कोपि काल क्रवाल ॥
ਜਿਹਜਾਲਜ੍ਵਾਲਬਿਸਾਲ॥
ਜਿਸ ਨਾਲ ਅਗਨੀ ਦੀ ਲਾਟ ਬਹੁਤ ਪਸਰ ਗਈ।
Then the dreadful KAL (death) in his rage divided him into six parts with his great fires
जिह जाल ज्वाल बिसाल ॥
ਖਟਟੂਕਤਾਕਹਕੀਨ॥
(ਉਸ ਨੇ) ਬ੍ਰਹਮਾ ਦੇ ਛੇ ਟੋਟੇ ਕਰ ਦਿੱਤੇ।
खट टूक ता कह कीन ॥
ਪੁਨਿਜਾਨਕੈਤਿਨਿਦੀਨ੨॥॥
ਫਿਰ ਉਸ ਨੂੰ ਦੀਨ ਸਮਝ ਕੇ ਜਾਨ ਬੁਖਸ਼ ਦਿੱਤੀ ॥੨॥
Then they ware considered lowly.2.
पुनि जान कै तिनि दीन ॥२॥
ਨਹੀਲੀਨਪ੍ਰਾਨਨਿਕਾਰ॥
ਉਸ ਦੇ ਪ੍ਰਾਣ ਨਹੀਂ ਕਢੇ ਹਨ।
नही लीन प्रान निकार ॥
ਭਏਖਸਟਰਿਖੈਅਪਾਰ॥
ਫਿਰ ਛੇ (ਸ਼ਾਸਤ੍ਰਾਂ) ਵਾਲੇ ਅਪਾਰ ਰਿਸ਼ੀ ਹੋਏ ਹਨ।
His life-force was not terminated and form his six parts emerged six sages,
भए खसट रिखै अपार ॥
ਤਿਨਸਾਸਤ੍ਰਗਬਿਚਾਰ॥
ਉਨ੍ਹਾਂ ਨੇ ਸ਼ਾਸਤ੍ਰਾਂ ਦੇ ਗਿਆਨ ਉਤੇ ਵਿਚਾਰ ਕੀਤਾ,
तिन सासत्रग बिचार ॥
ਖਟਸਾਸਤ੍ਰਨਾਮਸੁਡਾਰਿ੩॥॥
(ਜਿਸ ਕਰ ਕੇ) ਉਨ੍ਹਾਂ ਦਾ ਛੇ ਸ਼ਾਸਤ੍ਰ ਨਾਂ ਪ੍ਰਚਲਿਤ ਹੋ ਗਿਆ ॥੩॥
Who were the wupreme scholars of Shastras and they compsed six Shastras in their names.3.
खट सासत्र नाम सु डारि ॥३॥
ਖਟਸਾਸਤ੍ਰਕੀਨਪ੍ਰਕਾਸ॥
(ਉਨ੍ਹਾਂ ਨੇ) ਛੇ ਸ਼ਾਸਤ੍ਰਾਂ ਦਾ ਪ੍ਰਕਾਸ਼ ਕੀਤਾ।
खट सासत्र कीन प्रकास ॥
ਮੁਖਚਾਰਬਿਆਸਸੁਭਾਸ॥
ਉਹ ਬਿਆਸ ਬ੍ਰਹਮਾ (ਦੇ ਅਵਤਾਰ ਰੂਪ ਵਿਚ) ਪ੍ਰਗਟ ਹੋਇਆ ਸੀ।
These six sages of the lustre of Brahma and Yyas, brought to light six Shastras and in this way,
मुखचार बिआस सु भास ॥
ਧਰਿਖਸਟਮੋਅਵਤਾਰ॥
ਛੇਵਾਂ ਅਵਤਾਰ ਧਾਰ ਕੇ
धरि खसटमो अवतार ॥
ਖਟਸਾਸਤ੍ਰਕੀਨਸੁਧਾਰਿ੪॥॥
ਛੇ ਸ਼ਾਸਤ੍ਰਾਂ ਦਾ ਸੁਧਾਰ ਕੀਤਾ ॥੪॥
Brahma assumed the sixth incarnation made ideological improvements over the earth through six Shastras.4.
खट सासत्र कीन सुधारि ॥४॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਖਸਟਮੋਅਵਤਾਰਬ੍ਰਹਮਾਖਸਟਰਿਖਸਮਾਪਤੰ੬॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਛੇਵੇਂ ਅਵਤਾਰ ਬ੍ਰਹਮਾ ਅਤੇ ਛੇ ਰਿਸ਼ੀ ਸਮਾਪਤ ॥੬॥
End of the description about six sages, the sixth incarnation of Brahma in Bhachittar Natak.6.
इति स्री बचित्र नाटक ग्रंथे खसटमो अवतार ब्रहमा खसट रिख समापतं ॥६॥
ਅਥਬ੍ਰਹਮਾਵਤਾਰਕਾਲਿਦਾਸਕਥਨੰ॥
ਹੁਣ ਬ੍ਰਹਮਾਵਤਾਰ ਕਾਲਿਦਾਸ ਦਾ ਕਥਨ
Now begins the description of Kalidas Incarnation
अथ ब्रहमावतार कालिदास कथनं ॥
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
ਇਹਬ੍ਰਹਮਬੇਦਨਿਧਾਨ॥
ਇਹ ਬ੍ਰਹਮਾ ਵੇਦਾਂ ਦਾ ਜ਼ਖ਼ਾਨਾ ਹੈ।
इह ब्रहम बेद निधान ॥