ਬ੍ਰਹਮਾਰੁਬਿਸਨਨਿਜਤੇਜਕਾਢਿ॥
ਬ੍ਰਹਮਾ ਅਤੇ ਵਿਸ਼ਣੂ ਨੇ ਵੀ ਆਪਣਾ ਤੇਜ ਕਢ ਕੇ
ब्रहमा रु बिसन निज तेज काढि ॥
ਆਏਸੁਮਧਿਅਨਿਸੂਆਛਾਡਿ੧੩॥॥
ਅਨਸੂਆ (ਦੇ ਸ਼ਰੀਰ) ਵਿਚ ਆ ਕੇ ਛਡ ਦਿੱਤਾ ॥੧੩॥
On returning, he married Ansuya, who had been blessed by Shiva, Brahma and Vishnu by their Lustre.13.
आए सु मधि अनिसूआ छाडि ॥१३॥
ਭਈਕਰਤਜੋਗਬਹੁਦਿਨਪ੍ਰਮਾਨ॥
ਬਹੁਤ ਦਿਨਾਂ ਤਕ (ਅਨਸੂਆ) ਯੋਗ ਕਰਦੀ ਰਹੀ।
भई करत जोग बहु दिन प्रमान ॥
ਅਨਸੂਆਨਾਮਗੁਨਗਨਮਹਾਨ॥
ਅਨਸੂਆ ਨਾਂ ਵਾਲੀ (ਉਹ ਇਸਤਰੀ) ਗੁਣਾਂ ਦਾ ਸਮੂਹ ਸੀ।
Ansuya also, in consonance with her name, inspection being a charming lady, performed austerities
अनसूआ नाम गुन गन महान ॥
ਅਤਿਤੇਜਵੰਤਸੋਭਾਸੁਰੰਗ॥
(ਉਹ) ਬਹੁਤ ਤੇਜਸਵੀ ਅਤੇ ਸੁੰਦਰ ਰੰਗ ਅਤੇ ਸ਼ੋਭਾ ਵਾਲੀ ਸੀ।
अति तेजवंत सोभा सुरंग ॥
ਜਨੁਧਰਾਰੂਪਦੂਸਰਅਨੰਗ੧੪॥॥
ਮਾਨੋ ਕਾਮਦੇਵ ਨੇ ਦੂਜਾ ਰੂਪ ਧਾਰਨ ਕੀਤਾ ਹੋਇਆ ਹੋਵੇ ॥੧੪॥
She was extremely lustrous and glorious and it appeared that she was the second manifestation of the goddess of love (Rati).14.
जनु धरा रूप दूसर अनंग ॥१४॥
ਸੋਭਾਅਪਾਰਸੁੰਦਰਅਨੰਤ॥
(ਉਸ ਦੀ) ਅਪਾਰ ਸੁੰਦਰ ਸ਼ੋਭਾ ਜਾਣੀ ਜਾਂਦੀ ਸੀ।
सोभा अपार सुंदर अनंत ॥
ਸਊਹਾਗਭਾਗਬਹੁਬਿਧਿਲਸੰਤ॥
(ਉਸ ਦਾ) ਸੁਹਾਗ ਭਾਗ ਬਹੁਤ ਤਰ੍ਹਾਂ ਨਾਲ ਚਮਕਦਾ ਸੀ।
सऊहाग भाग बहु बिधि लसंत ॥
ਜਿਹਨਿਰਖਿਰੂਪਸੋਰਹਿਲੁਭਾਇ॥
ਜਿਸ ਦੇ ਰੂਪ ਨੂੰ ਵੇਖ ਕੇ ਸੋਲ੍ਹਾਂ (ਕਲਾਵਾਂ) ਵਾਲੇ ਲੋਭਾਇਮਾਨ ਰਹਿੰਦੇ ਸਨ।
जिह निरखि रूप सोरहि लुभाइ ॥
ਆਭਾਅਪਾਰਬਰਨੀਨਜਾਇ੧੫॥॥
(ਉਸ ਦੀ) ਅਪਾਰ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧੫॥
That pretty and married fortunate woman was glorious in various ways on seeing whom, the personification of beauty also got allured her glory is indescribable.15.
आभा अपार बरनी न जाइ ॥१५॥
ਨਿਸਨਾਥਦੇਖਿਆਨਨਰਿਸਾਨ॥
(ਉਸ ਦੇ) ਮੁਖ ਨੂੰ ਵੇਖ ਕੇ ਚੰਦ੍ਰਮਾ ਗੁੱਸਾ ਕਰਦਾ ਸੀ।
निस नाथ देखि आनन रिसान ॥
ਜਲਿਜਾਇਨੈਨਲਹਿਰੋਸਮਾਨ॥
ਅੱਖਾਂ ਨੂੰ ਵੇਖ ਕੇ ਕਮਲ ('ਜਲ ਜਾਇ') ਕ੍ਰੋਧ ਮਨਾਉਂਦਾ ਸੀ।
Seeing her face, the moon was filled with jealousy and wept in affection
जलि जाइ नैन लहि रोस मान ॥
ਤਮਨਿਰਖਿਕੇਸਕੀਅਨੀਚਡੀਠ॥
ਅੰਧਕਾਰ (ਉਸ ਦੇ) ਕੇਸਾਂ ਨੂੰ ਵੇਖ ਕੇ ਨੀਵੀਂ ਪਾ ਲੈਂਦਾ ਸੀ।
तम निरखि केस कीअ नीच डीठ ॥
ਛਪਿਰਹਾਜਾਨੁਗਿਰਹੇਮਪੀਠ੧੬॥॥
(ਉਸ ਦੀ) ਪਿਠ ਨੂੰ ਵੇਖ ਕੇ ਸੁਮੇਰ ਪਰਬਤ ਲੁਕ ਰਿਹਾ ਸੀ ॥੧੬॥
Seeing her hair, he bowed down her looks and even the Sumeru mountain, seeing her beauty, concealed himself.16.
छपि रहा जानु गिर हेम पीठ ॥१६॥
ਕੰਠਹਿਕਪੋਤਿਲਖਿਕੋਪਕੀਨ॥
(ਉਸ ਦੀ) ਗਰਦਨ ਨੂੰ ਵੇਖ ਕੇ ਕਬੂਤਰ ਨੇ ਰੋਸ ਕੀਤਾ।
कंठहि कपोति लखि कोप कीन ॥
ਨਾਸਾਨਿਹਾਰਿਬਨਿਕੀਰਲੀਨ॥
ਨਕ ਨੂੰ ਵੇਖ ਕੇ ਤੋਤੇ ਨੇ ਬਨ ਦਾ ਰਾਹ ਫੜਿਆ।
Seeing her neck, the female pigeon got enraged and the parrot seeing her nostril hid himself in the forest
नासा निहारि बनि कीर लीन ॥
ਰੋਮਾਵਲਿਹੇਰਿਜਮੁਨਾਰਿਸਾਨ॥
(ਉਸ ਦੀ) ਰੋਮਾਵਲੀ ਨੂੰ ਵੇਖ ਕੇ ਜਮਨਾ ਕ੍ਰੋਧਿਤ ਹੋ ਕੇ
रोमावलि हेरि जमुना रिसान ॥
ਲਜਾਮਰੰਤਸਾਗਰਡੁਬਾਨ੧੭॥॥
ਲਾਜ ਦੀ ਮਾਰੀ ਸਮੁੰਦਰ ਵਿਚ ਡੁਬ ਮਰੀ ॥੧੭॥
Seeing her hair, even Yamuna was filled with anger and seeing her serenity, the ocean felt shy.17.
लजा मरंत सागर डुबान ॥१७॥
ਬਾਹੂਬਿਲੋਕਿਲਾਜੈਮ੍ਰਿਨਾਲ॥
ਬਾਂਹਵਾਂ ਨੂੰ ਵੇਖ ਕੇ ਕਮਲ ਡੰਡੀਆਂ ਸ਼ਰਮਸਾਰ ਹੁੰਦੀਆਂ ਹਨ।
बाहू बिलोकि लाजै म्रिनाल ॥
ਖਿਸਿਯਾਨਹੰਸਅਵਿਲੋਕਿਚਾਲ॥
ਚਾਲ ਨੂੰ ਵੇਖ ਕੇ ਹੰਸ ਖਿਝਦਾ ਹੈ।
Seeing her arms, the lotus-stalk felt she and the swans, seeing her gait got angry
खिसियान हंस अविलोकि चाल ॥
ਜੰਘਾਬਿਲੋਕਿਕਦਲੀਲਜਾਨ॥
ਜੰਘਾਂ ਨੂੰ ਵੇਖ ਕੇ ਕੇਲਾ ਸ਼ਰਮਾਉਂਦਾ ਹੈ।
जंघा बिलोकि कदली लजान ॥
ਨਿਸਰਾਟਆਪਘਟਿਰੂਪਮਾਨ੧੮॥॥
ਚੰਦ੍ਰਮਾ ('ਨਿਸਰਾਟ') ਆਪਣੇ ਰੂਪ ਨੂੰ (ਅਨਸੂਆ) ਤੋਂ ਘਟ ਮੰਨਦਾ ਹੈ ॥੧੮॥
Seeing her legs, the Kadli trees became shyful and the moon considered his beauty inferior to her.18.
निस राट आप घटि रूप मान ॥१८॥
ਇਹਭਾਤਿਤਾਸੁਬਰਣੋਸਿੰਗਾਰ॥
ਇਸ ਤਰ੍ਹਾਂ ਦਾ ਉਸ ਦਾ ਸ਼ਿੰਗਾਰ ਵਰਣਨ ਕਰਦਾ ਹਾਂ।
इह भाति तासु बरणो सिंगार ॥
ਕੋਸਕੈਕਬਿਮਹਿਮਾਉਚਾਰ॥
(ਉਸ ਦੀ) ਮਹਿਮਾ ਨੂੰ ਕਿਹੜਾ ਕਵੀ ਕਹਿ ਸਕਦਾ ਹੈ।
In this way, the charm of her beauty is described, and no poet can utter her greatness
को सकै कबि महिमा उचार ॥
ਐਸੀਸਰੂਪਅਵਿਲੋਕਅਤ੍ਰਿ॥
ਅਜਿਹੇ ਸਰੂਪ ਵਾਲੀ ਨੂੰ ਅਤ੍ਰੀ ਮੁਨੀ ਨੇ ਵੇਖ ਲਿਆ
ऐसी सरूप अविलोक अत्रि ॥
ਜਨੁਲੀਨਰੂਪਕੋਛੀਨਛਤ੍ਰ੧੯॥॥
(ਜਿਸ ਨੇ) ਰੂਪ ਦੀ ਮਾਨੋ ਬਾਦਸ਼ਾਹੀ ਹੀ ਖੋਹ ਲਈ ਹੋਵੇ ॥੧੯॥
Seeing such a beauteous lady, the sage Atri believed that he had obtained canopied kingdom of beauty.19.
जनु लीन रूप को छीन छत्र ॥१९॥
ਕੀਨੀਪ੍ਰਤਗਿਤਿਹਸਮੇਨਾਰਿ॥
ਉਸ ਇਸਤਰੀ ਨੇ ਉਸ ਵੇਲੇ ਇਹ ਪ੍ਰਤਿਗਿਆ ਕਰ ਲਈ
कीनी प्रतगि तिह समे नारि ॥
ਬ੍ਰਯਾਹੈਨਭੋਗਭੋਗੈਭਤਾਰ॥
ਕਿ ਜੋ ਪਤੀ ਵਿਆਹ ਕੇ ਮੇਰੇ ਨਾਲ ਭੋਗ ਨਹੀਂ ਕਰੇਗਾ
ब्रयाहै न भोग भोगै भतार ॥
ਮੈਬਰੌਤਾਸੁਰੁਚਿਮਾਨਿਚਿਤ॥
ਮੈਂ ਉਸ ਨੂੰ ਰੁਚੀ ਪੂਰਵਕ ਚਿਤ ਵਿਚ ਵਸਾ ਕੇ ਵਿਆਹ ਕਰਾਂਗੀ
मै बरौ तासु रुचि मानि चित ॥
ਜੋਸਹੈਕਸਟਐਸੇਪਵਿਤ੨੦॥॥
ਅਤੇ ਜੋ ਇਸ ਤਰ੍ਹਾਂ ਦਾ ਪਵਿਤ੍ਰ ਕਸ਼ਟ ਸਹਿ ਸਕਦਾ ਹੋਵੇਗਾ ॥੨੦॥
That lady had vowed that she would not marry her husband for sexual enjoyment, and would wed that person, who would have the strength to endure the sacred tribulations of austrerities.20.
जो सहै कसट ऐसे पवित ॥२०॥
ਰਿਖਿਮਾਨਿਬੈਨਤਬਬਰ੍ਰਯੋਵਾਹਿ॥
ਰਿਸ਼ੀ (ਅਤ੍ਰੀ) ਨੇ ਉਸ ਦਾ ਬਚਨ ਮੰਨ ਕੇ ਵਿਆਹ ਕਰ ਲਿਆ।
रिखि मानि बैन तब बर्रयो वाहि ॥
ਜਨੁਲੀਨਲੂਟਸੀਗਾਰਤਾਹਿ॥
ਮਾਨੋ ਉਸ ਦਾ ਸ਼ਿੰਗਾਰ ਲੁਟ ਲਿਆ ਹੋਵੇ।
The sage (Arti) had agreed with her vow and married her and sacrificed himself on her charm of beauty
जनु लीन लूट सीगार ताहि ॥
ਲੈਗਯੋਧਾਮਿਕਰਿਨਾਰਿਤਉਨ॥
ਉਸ ਨੂੰ ਇਸਤਰੀ ਬਣਾ ਕੇ ਘਰ ਲੈ ਗਿਆ,
लै गयो धामि करि नारि तउन ॥
ਪਿਤਦਤਦੇਵਮੁਨਿਅਤ੍ਰਿਜਉਨ੨੧॥॥
ਜੋ ਦੱਤ ਦਾ ਪਿਤਾ ਅਤ੍ਰੀ ਮੁਨੀ ਸੀ ॥੨੧॥
He, the sage Atri, who was the father of Dattatreya, making her his wife, brought her home.21.
पित दत देव मुनि अत्रि जउन ॥२१॥
ਅਥਰੁਦ੍ਰਵਤਾਰਦਤਕਥਨੰ॥
ਹੁਣ ਰੁਦ੍ਰ ਅਵਤਾਰ ਦੱਤ ਦਾ ਕਥਨ
अथ रुद्र वतार दत कथनं ॥
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
ਬਹੁਬਰਖਬੀਤਕਿਨੋਬਿਵਾਹਿ॥
ਵਿਆਹ ਕੀਤੇ ਬਹੁਤ ਸਾਲ ਗੁਜ਼ਰ ਗਏ,
बहु बरख बीत किनो बिवाहि ॥
ਇਕਭਯੋਆਨਿਅਉਰੈਉਛਾਹਿ॥
(ਤਾਂ ਉਨ੍ਹਾਂ ਦੇ ਘਰ) ਇਕ ਹੋਰ ਉਤਸਾਹ ਵਰਧਕ (ਇਕੱਠ) ਹੋਇਆ।
इक भयो आनि अउरै उछाहि ॥
ਤਿਹਗਏਧਾਮਿਬ੍ਰਹਮਾਦਿਆਦਿ॥
ਉਸ ਦੇ ਘਰ ਆਦਿ ਦੇਵ ਬ੍ਰਹਮਾ ਆਦਿ ਗਏ।
तिह गए धामि ब्रहमादि आदि ॥
ਕਿਨੀਸੁਸੇਵਤ੍ਰੀਯਬਹੁਪ੍ਰਸਾਦਿ੨੨॥॥
ਇਸਤਰੀ 'ਅਨਸੂਆ' ਨੇ ਉਨ੍ਹਾਂ ਦੀ ਬਹੁਤ ਰੁਚੀ ਨਾਲ ਸੇਵਾ ਕੀਤੀ ॥੨੨॥
Several years passed after marriage and once an opportunity arose when Brahma and other gods went to the home of that sage the women of the hermitage of the sage performed great service to them.22.
किनी सु सेव त्रीय बहु प्रसादि ॥२२॥
ਬਹੁਧੂਪਦੀਪਅਰੁਅਰਘਦਾਨ॥
ਬਹੁਤ ਧੂਪ-ਦੀਪ ਅਤੇ ਅਰਘ ਦਾਨ,
बहु धूप दीप अरु अरघ दान ॥
ਪਾਦਰਘਿਆਦਿਕਿਨੇਸੁਜਾਨ॥
ਪਾਦ ਅਰਘ ਆਦਿ ਦੀ ਉਸ ਸਿਆਣੀ ਇਸਤਰੀ (ਨੇ ਸੇਵਾ ਕੀਤੀ)।
The incense was burnt, the lamps were lighted, there were libations and salutations
पादरघि आदि किने सुजान ॥
ਅਵਿਲੋਕਿਭਗਤਿਤਿਹਚਤੁਰਬਾਕ॥
ਉਸ ਦੇ ਸਿਆਣੇ ਬੋਲਾਂ ਅਤੇ ਭਗਤੀ ਨੂੰ ਵੇਖ ਕੇ
अविलोकि भगति तिह चतुर बाक ॥
ਇੰਦ੍ਰਾਦਿਬਿਸਨੁਬੈਠੇਪਿਨਾਕ੨੩॥॥
ਸ਼ਿਵ ('ਪਿਨਾਕ') ਵਿਸ਼ਣੂ ਅਤੇ ਇੰਦਰ ਬੈਠੇ ਹੋਏ (ਪ੍ਰਸੰਨ ਹੋਏ) ॥੨੩॥
Seeing Indra, Vishnu and Shiva, all the devotees eulogized them.23.
इंद्रादि बिसनु बैठे पिनाक ॥२३॥
ਅਵਿਲੋਕਿਭਗਤਿਭਏਰਿਖਪ੍ਰਸੰਨ॥
(ਉਸ ਦੇ) ਭਗਤੀ ਵਾਲੇ ਸੁਭਾ ਨੂੰ ਵੇਖ ਕੇ ਰਿਸ਼ੀ ਵੀ ਬਹੁਤ ਪ੍ਰਸੰਨ ਹੋਇਆ
अविलोकि भगति भए रिख प्रसंन ॥
ਜੋਤਿਹੂਮਧਿਲੋਕਾਨਿਧਨਿ॥
ਜੋ ਤਿੰਨਾਂ ਲੋਕਾਂ ਵਿਚ ਧੰਨ ਮੰਨਿਆ ਜਾਂਦਾ ਹੈ।
Seeing the devotion of the sage, all were pleased and all blessed him
जो तिहू मधि लोकानि धनि ॥
ਕਿਨੋਸੁਐਸਬ੍ਰਹਮਾਉਚਾਰ॥
(ਉਸ ਵੇਲੇ ਪ੍ਰਸੰਨ ਹੋ ਕੇ) ਬ੍ਰਹਮਾ ਨੇ ਇਸ ਤਰ੍ਹਾਂ ਉਚਾਰਨ ਕੀਤਾ,
किनो सु ऐस ब्रहमा उचार ॥
ਤੈਪੁਤ੍ਰਵੰਤਹੂਜੋਕੁਮਾਰਿ੨੪॥॥
ਹੇ ਕੁਮਾਰੀ! ਤੂੰ ਪੁੱਤਰਵੰਤੀ ਹੋਵੇਂ ॥੨੪॥
Then Brahma said, “O Kumar! You will be blessed with a son.”24.
तै पुत्रवंत हूजो कुमारि ॥२४॥