ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
ਕੀਅਐਸਬ੍ਰਹਮਾਉਚਾਰ॥
ਬ੍ਰਹਮਾ ਨੇ ਇਸ ਤਰ੍ਹਾਂ ਉਚਾਰਿਆ
कीअ ऐस ब्रहमा उचार ॥
ਤੈਪੁਤ੍ਰਪਾਵਸਬਾਰ॥
ਕਿ ਹੇ ਇਸਤਰੀ! ਤੂੰ ਪੁੱਤਰ ਪ੍ਰਾਪਤ ਕਰੇਂ।
तै पुत्र पावस बार ॥
ਤਬਿਨਾਰਿਏਸੁਨਬੈਨ॥
ਤਦ ਇਹ ਬੋਲ ਸੁਣ ਕੇ (ਉਸ) ਇਸਤਰੀ ਦੀਆਂ ਅੱਖਾਂ ਵਿਚੋਂ
तबि नारि ए सुन बैन ॥
ਬਹੁਆਸੁਡਾਰਤਨੈਨ੨੫॥॥
ਬਹੁਤ ਹੰਝੂ ਵਗਣ ਲਗੇ ॥੨੫॥
When Brahma said this that the save would be blessed with a son, then listening to it, her eyes showed signs of anxiety.25.
बहु आसु डारत नैन ॥२५॥
ਤਬਬਾਲਬਿਕਲਸਰੀਰ॥
ਤਦ ਇਸਤਰੀ (ਅਨਸੂਆ) ਦਾ ਸ਼ਰੀਰ ਵਿਆਕੁਲ ਹੋ ਗਿਆ।
तब बाल बिकल सरीर ॥
ਜਲਸ੍ਰਵਤਨੈਨਅਧੀਰ॥
(ਉਸ ਦੀਆਂ) ਅੱਖਾਂ ਵਿਚ ਜਲ ਵਗ ਰਿਹਾ ਸੀ ਅਤੇ (ਉਹ) ਅਧੀਰ ਹੋ ਗਈ ਸੀ।
The body of that young lady became agitated and the tears flowed form her eyes
जल स्रवत नैन अधीर ॥
ਰੋਮਾਚਿਗਦਗਦਬੈਨ॥
ਰੋਮਾਂਚਿਤ ਹੋਣ ਕਰ ਕੇ (ਉਸ ਦੇ) ਬੋਲ ਗਦ ਗਦ ਹੋ ਗਏ ਸਨ।
रोमाचि गद गद बैन ॥
ਦਿਨਤੇਭਈਜਨੁਰੈਨ੨੬॥॥
(ਉਸ ਲਈ) ਦਿਨ ਨੂੰ ਹੀ ਰਾਤ ਹੋ ਗਈ ਸੀ ॥੨੬॥
She was filled with anxiety on hearing these words and she felt that the day had changed into night.26.
दिन ते भई जनु रैन ॥२६॥
ਰੋਮਾਚਿਬਿਕਲਸਰੀਰ॥
(ਉਸ ਦਾ) ਸ਼ਰੀਰ ਰੋਮਾਂਚਿਤ ਅਤੇ ਵਿਆਕੁਲ ਹੋ ਗਿਆ।
रोमाचि बिकल सरीर ॥
ਤਨਕੋਪਮਾਨਅਧੀਰ॥
ਅਧੀਰ ਹੋ ਕੇ ਸ਼ਰੀਰ ਕ੍ਰੋਧਵਾਨ ਹੋ ਗਿਆ।
तन कोप मान अधीर ॥
ਫਰਕੰਤਉਸਟਰੁਨੈਨ॥
ਉਸ ਦੀਆਂ ਅੱਖਾਂ ਅਤੇ ਹੋਂਠ ਫਰਕਦੇ ਸਨ
फरकंत उसटरु नैन ॥
ਬਿਨੁਬੁਧਬੋਲਤਬੈਨ੨੭॥॥
ਅਤੇ ਬੁੱਧੀ ਤੋਂ ਬਿਨਾ ਬਚਨ ਬੋਲਦੀ ਸੀ ॥੨੭॥
Her body was agitated with anxiety and she getting enraged, became impatient, lips and eyes quivered and she lamented.27.
बिनु बुध बोलत बैन ॥२७॥
ਮੋਹਣਛੰਦ॥
ਮੋਹਣ ਛੰਦ:
MOHAN STANZA
मोहण छंद ॥
ਸੁਨਿਐਸਬੈਨ॥
ਇਸ ਤਰ੍ਹਾਂ ਦੇ ਬੋਲ ਸੁਣ ਕੇ
सुनि ऐस बैन ॥
ਮ੍ਰਿਗੀਏਸਨੈਨ॥
ਹਿਰਨਾਂ ਵਰਗੀਆਂ ਅੱਖਾਂ ਵਾਲੀ,
म्रिगीएस नैन ॥
ਅਤਿਰੂਪਧਾਮ॥
ਅਤਿ ਅਧਿਕ ਰੂਪ ਦੀ ਘਰ
अति रूप धाम ॥
ਸੁੰਦਰਸੁਬਾਮ੨੮॥॥
ਅਤੇ ਸੁੰਦਰ ਇਸਤਰੀ ਦਾ ॥੨੮॥
Hearing these words that doe-eyed and extremely beautiful lady (felt agitated).28.
सुंदर सु बाम ॥२८॥
ਚਲਚਾਲਚਿਤ॥
ਪਰਮ ਪਵਿਤ੍ਰ ਹਿਰਦਾ
चल चाल चित ॥
ਪਰਮੰਪਵਿਤ॥
ਵਿਚਲਿਤ ਹੋ ਗਿਆ।
परमं पवित ॥
ਅਤਿਕੋਪਵੰਤ॥
(ਅਤ੍ਰੀ) ਮੁਨੀ ਦੀ ਇਸਤਰੀ ਬੇਅੰਤ ਗੁੱਸਾ ਕਰ ਕੇ
अति कोप वंत ॥
ਮੁਨਿਤ੍ਰਿਅਬਿਅੰਤ੨੯॥॥
ਕ੍ਰੋਧਵਾਨ (ਹੋ ਗਈ) ॥੨੯॥
Her mind, which was immaculate, was filled with extreme rage alongwith other women of the sages.29.
मुनि त्रिअ बिअंत ॥२९॥
ਉਪਟੰਤਕੇਸ॥
(ਉਹ) ਵਾਲ ਪੁਟਦੀ ਹੈ।
उपटंत केस ॥
ਮੁਨਿਤ੍ਰਿਅਸੁਦੇਸ॥
ਸੁੰਦਰ ਸ਼ਰੀਰ ('ਸੁਦੇਸ') ਵਾਲੀ
मुनि त्रिअ सुदेस ॥
ਅਤਿਕੋਪਅੰਗਿ॥
ਮੁਨੀ ਦੀ ਇਸਤਰੀ ਬਹੁਤ ਕ੍ਰੋਧਵਾਨ ਹੈ।
अति कोप अंगि ॥
ਸੁੰਦਰਸੁਰੰਗ੩੦॥॥
ਬਹੁਤ ਸੁੰਦਰ ਰੂਪ ਵਾਲੀ ਹੈ ॥੩੦॥
The wife of the sage plucked her hair at that place and her comely limbs were filled with extreme ire.30.
सुंदर सुरंग ॥३०॥
ਤੋਰੰਤਹਾਰ॥
ਹਾਰ ਤੋੜ ਰਹੀ ਹੈ,
तोरंत हार ॥
ਉਪਟੰਤਬਾਰ॥
(ਸਿਰ ਦੇ) ਵਾਲਾਂ ਨੂੰ ਪੁਟਦੀ ਹੈ
उपटंत बार ॥
ਡਾਰੰਤਧੂਰਿ॥
ਅਤੇ (ਉਨ੍ਹਾਂ ਵਿਚ) ਮਿੱਟੀ ਪਾਉਂਦੀ ਹੈ
डारंत धूरि ॥
ਰੋਖੰਤਪੂਰ੩੧॥॥
ਅਤੇ ਕ੍ਰੋਧ ਨਾਲ ਭਰੀ ਹੋਈ ਹੈ ॥੩੧॥
Breaking her necklaces, she plucked her hair and began to put dust hr head.31.
रोखंत पूर ॥३१॥
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
ਲਖਿਕੋਪਭੀਮੁਨਿਨਾਰਿ॥
ਕ੍ਰੋਧਵਾਨ ਹੋਈ ਮੁਨੀ ਦੀ ਇਸਤਰੀ ਨੂੰ ਵੇਖ ਕੇ,
लखि कोप भी मुनि नारि ॥
ਉਠਿਭਾਜਬ੍ਰਹਮਉਦਾਰ॥
ਉਦਾਰ ਬ੍ਰਹਮਾ ਉਠ ਕੇ ਭਜ ਚਲਿਆ।
उठि भाज ब्रहम उदार ॥
ਸਿਵਸੰਗਿਲੈਰਿਖਸਰਬ॥
ਸ਼ਿਵ ਸਾਰੇ ਰਿਸ਼ੀਆਂ ਨੂੰ ਨਾਲ ਲੈ ਕੇ
सिव संगि लै रिख सरब ॥
ਭਯਮਾਨਹ੍ਵੈਤਜਿਗਰਬ੩੨॥॥
ਅਤੇ ਹੰਕਾਰ ਨੂੰ ਛਡ ਕੇ ਭੈਮਾਨ ਹੋ ਗਿਆ ॥੩੨॥
Seeing the wife of the sage in anger, getting fearful and forsaking his pride, and taking Shiva and other sages with him, Brahma fled.32.
भयमान ह्वै तजि गरब ॥३२॥
ਤਬਕੋਪਕੈਮੁਨਿਨਾਰਿ॥
ਤਦ ਕ੍ਰੋਧ ਕਰ ਕੇ ਮੁਨੀ ਦੀ ਇਸਤਰੀ ਨੇ
तब कोप कै मुनि नारि ॥
ਸਿਰਕੇਸਜਟਾਉਪਾਰਿ॥
ਸਿਰ ਤੋਂ ਵਾਲਾਂ ਦੀ ਜਟਾ ਪੁਟ ਸੁਟੀ।
सिर केस जटा उपारि ॥
ਕਰਿਸੌਜਬੈਕਰਮਾਰ॥
ਜਦ (ਉਸ ਨੇ) ਹੱਥ ਉਤੇ ਹੱਥ ਮਾਰਿਆ
करि सौ जबै कर मार ॥
ਤਬਲੀਨਦਤਅਵਤਾਰ੩੩॥॥
ਤਦ ਦੱਤ ਨੇ ਅਵਤਾਰ ਲਿਆ (ਭਾਵ-ਜਨਮ ਲਿਆ) ॥੩੩॥
Then the wife of the sage, uprooting one of the matted lock of ther head in anger, strumck it on her hand, at that time Dattatreya was born.33.
तब लीन दत अवतार ॥३३॥
ਕਰਬਾਮਮਾਤ੍ਰਸਮਾਨ॥
ਖੱਬਾ ਹੱਥ ਮਾਤਾ ਦੇ ਸਮਾਨ ਹੈ
कर बाम मात्र समान ॥
ਕਰੁਦਛਨਤ੍ਰਿਪ੍ਰਮਾਨ॥
ਅਤੇ ਸੱਜਾ ਹੱਥ ਪਿਤਾ (ਅਤ੍ਰੀ) ਰੂਪ ਵਿਚ ਮੰਨਣਾ ਚਾਹੀਦਾ ਹੈ।
Considering Ansuya as his mother and keeping her on his right, he circumambulated around her and then saluted her
करु दछनत्रि प्रमान ॥
ਕੀਆਪਾਨਭੋਗਬਿਚਾਰ॥
(ਜਦ ਇਸਤਰੀ ਨੇ) ਹੱਥਾਂ ਦਾ ਭੋਗ ਕੀਤਾ
कीआ पान भोग बिचार ॥
ਤਬਭਏਦਤਕੁਮਾਰ੩੪॥॥
(ਅਰਥਾਤ-ਹੱਥ ਨਾਲ ਹੱਥ ਰਗੜਿਆ) ਤਾਂ ਦੱਤ ਪੁੱਤਰ ਪੈਦਾ ਹੋਇਆ ॥੩੪॥
In this way, thinking about the experience of sexual pleasure, Dutt Kumar was born.34.
तब भए दत कुमार ॥३४॥
ਅਨਭੂਤਉਤਮਗਾਤ॥
ਅਦਭੁਤ ਅਤੇ ਉਤਮ ਸ਼ਰੀਰ ਵਾਲਾ (ਦੱਤ)
अनभूत उतम गात ॥
ਉਚਰੰਤਸਿੰਮ੍ਰਿਤਸਾਤ॥
ਸੱਤਾਂ ਸਮ੍ਰਿਤੀਆਂ ਦਾ ਉਚਾਰਨ ਕਰਦਾ ਹੈ।
His body was charming and he was reciting seven Smrities
उचरंत सिंम्रित सात ॥
ਮੁਖਿਬੇਦਚਾਰਰੜੰਤ॥
ਮੂੰਹ ਨਾਲ ਚਾਰੇ ਵੇਦ ਰਟਦਾ ਹੈ।
मुखि बेद चार रड़ंत ॥
ਉਪਜੋਸੁਦਤਮਹੰਤ੩੫॥॥
(ਇਸ ਪ੍ਰਕਾਰ) ਮਹਾਨ ਦੱਤ ਪੈਦਾ ਹੋਇਆ ਹੈ ॥੩੫॥
The great Dutt was reciting all the four Vedas.35.
उपजो सु दत महंत ॥३५॥
ਸਿਵਸਿਮਰਿਪੂਰਬਲਸ੍ਰਾਪ॥
ਸ਼ਿਵ ਨੇ ਪੂਰਬਲਾ ਸਰਾਪ ਯਾਦ ਕੀਤਾ
सिव सिमरि पूरबल स्राप ॥