ਸ਼੍ਰੀ ਦਸਮ ਗ੍ਰੰਥ

ਅੰਗ 66
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੂਰਲੈਕੈਸਿਲਾਸਾਜਸਜਿਯੰ॥॥
ਅਤੇ ਸਾਰਿਆਂ ਸੂਰਮਿਆਂ ਨੂੰ ਨਾਲ ਲੈ ਕੇ ਸ਼ਸਤ੍ਰ ਅਤੇ ਕਵਚ ਸਜਾ ਲਏ ॥੧॥
Then Hussian thundered striking his arms and prepared for attack with all his brave warriors.1.
सूर लै कै सिला साज सजियं ॥१॥
LINE 02
ਕਰਿਯੋਜੋਰਿਸੈਨੰਹੁਸੈਨੀਪਯਾਨੰ
ਸੈਨਾ ਨੂੰ ਇਕੱਠਾ (ਜੋਰ) ਕਰ ਕੇ ਹੁਸੈਨੀ ਨੇ ਪ੍ਰਸਥਾਨ ਕੀਤਾ।
करियो जोरि सैनं हुसैनी पयानं ॥
LINE 03
ਪ੍ਰਥਮਕੂਟਿਕੈਲੂਟਲੀਨੇਅਵਾਨੰ
ਪਹਿਲਾਂ ਪਹਾੜ ਦੇ (ਨਿਵਾਸੀਆਂ ਦੇ) ਘਰਾਂ ਨੂੰ ਲੁਟ ਲਿਆ।
Hussain assembled all his forces and advanced. At first he plundered the houses of the hill-people.
प्रथम कूटि कै लूट लीने अवानं ॥
LINE 04
ਪੁਨਰਿਡਢਵਾਲੰਕੀਯੋਜੀਤਿਜੇਰੰ
ਫਿਰ ਡਢਵਾਲ (ਦੇ ਰਾਜੇ) ਨੂੰ ਜਿਤ ਕੇ ਅਧੀਨ ਕੀਤਾ
पुनरि डढवालं कीयो जीति जेरं ॥
LINE 05
ਕਰੇਬੰਦਿਕੈਰਾਜਪੁਤ੍ਰਾਨਚੇਰੰ॥॥
ਅਤੇ ਕਈਆਂ ਰਾਜਪੂਤਾਂ ਨੂੰ ਬੰਦੀ ਅਤੇ ਗੁਲਾਮ ਬਣਾ ਲਿਆ ॥੨॥
Then he conquered the Raja of Dadhwal and brought him under submission. The sons of the Raja were made slaves.2.
करे बंदि कै राज पुत्रान चेरं ॥२॥
LINE 06
ਪੁਨਰਿਦੂਨਕੋਲੂਟਲੀਨੋਸੁਧਾਰੰ
ਫਿਰ ਘਾਟੀ (ਦੂਨ) ਨੂੰ ਚੰਗੀ ਤਰ੍ਹਾਂ ਲੁਟ ਲਿਆ।
पुनरि दून को लूट लीनो सुधारं ॥
LINE 07
ਕੋਈਸਾਮੁਹੇਹ੍ਵੈਸਕਿਯੋਗਵਾਰੰ
ਕੋਈ ਵੀ ਮੂਰਖ (ਪਹਾੜੀ ਰਾਜਾ) ਉਸ ਦਾ ਸਾਹਮਣਾ ਨਾ ਕਰ ਸਕਿਆ।
Then he plundered the Doon thoroughly, none could face the barbarian.
कोई सामुहे ह्वै सकियो न गवारं ॥
LINE 08
ਲੀਯੋਛੀਨਅੰਨੰਦਲੰਬਾਟਿਦੀਯੰ
(ਉਸ ਨੇ ਲੋਕਾਂ ਤੋਂ) ਅੰਨ ਖੋਹ ਲਿਆ ਅਤੇ (ਆਪਣੀ) ਸੈਨਾ ਵਿਚ ਵੰਡ ਦਿੱਤਾ।
लीयो छीन अंनं दलं बाटि दीयं ॥
LINE 09
ਮਹਾਮੂੜਿਯੰਕੁਤਸਤੰਕਾਜਕੀਯੰ॥॥
(ਉਸ) ਮਹਾ ਮੂਰਖ (ਹੁਸੈਨੀ) ਨੇ (ਇਹ) ਘਿਨੌਣਾ ਕੰਮ ਕੀਤਾ ॥੩॥
He took away forcibly the foodgrains and distributed them (amongst the soldiers), the big fool thus committed a very bad act.3.
महा मूड़ियं कुतसतं काज कीयं ॥३॥
LINE 10
ਦੋਹਰਾ
ਦੋਹਰਾ:
DOHRA
दोहरा ॥
LINE 11
ਕਿਤਕਦਿਵਸਬੀਤਤਭਏਕਰਤਉਸੈਉਤਪਾਤ
ਉਸ ਨੂੰ (ਅਜਿਹਾ) ਉਪਦਰ ਕਰਦਿਆਂ ਕਈ ਦਿਨ ਬੀਤ ਗਏ
कितक दिवस बीतत भए करत उसै उतपात ॥
LINE 12
ਗੁਆਲੇਰੀਯਨਕੀਪਰਤਭੀਆਨਿਮਿਲਨਕੀਬਾਤ॥॥
ਅਤੇ ਗੁਲੇਰੀਆਂ ਨੂੰ ਵੀ (ਉਸ ਨਾਲ) ਮਿਲਣ ਦੀ ਲੋੜ ਆ ਪਈ ॥੪॥
Some days passed in such acts, the turn of meeting the Raja of Guler came.4.
गुआलेरीयन की परत भी आनि मिलन की बात ॥४॥
LINE 13
ਜੌਦਿਨਦੁਇਕਵੇਮਿਲਤਤਬਆਵਤਅਰਿਰਾਇ
ਜੇ ਦੋ ਕੁ ਦਿਨ (ਉਹ ਹੁਸੈਨੀ ਨੂੰ) ਨਾ ਮਿਲਦੇ ਤਾਂ ਵੈਰੀ (ਇਧਰ) ਆ ਜਾਂਦਾ।
जौ दिन दुइक न वे मिलत तब आवत अरिराइ ॥
LINE 14
ਕਾਲਿਤਿਨੂਕੈਘਰਬਿਖੈਡਾਰੀਕਲਹਬਨਾਇ॥॥
ਕਾਲ ਨੇ ਉਨ੍ਹਾਂ ਦੇ ਘਰ ਵਿਚ ਹੀ ਲੜਾਈ ਦੀ ਜੁਗਤ ਬਣਾ ਦਿੱਤੀ ॥੫॥
If he had met (Hussain) for two days more, the enemy would have come here (towards me), but the Providence had thrown a device of discord towards his house.5.
कालि तिनू कै घर बिखै डारी कलह बनाइ ॥५॥
LINE 15
ਚੌਪਈ
ਚੌਪਈ:
CHAUPAI
चौपई ॥
LINE 16
ਗੁਆਲੇਰੀਯਾਮਿਲਨਕਹੁਆਏ
(ਜਦੋਂ) ਗੁਲੇਰੀਆ (ਹੁਸੈਨੀ ਨੂੰ) ਮਿਲਣ ਆਇਆ
गुआलेरीया मिलन कहु आए ॥
LINE 17
ਰਾਮਸਿੰਘਭੀਸੰਗਿਸਿਧਾਏ
ਤਾਂ ਰਾਮ ਸਿੰਘ ਵੀ ਉਸ ਦੇ ਨਾਲ ਗਿਆ।
The Raja of Guler came to meet Hussain and with him came Ram Singh.
राम सिंघ भी संगि सिधाए ॥
LINE 18
ਚਤੁਰਥਆਨਿਮਿਲਤਭਏਜਾਮੰ
ਚੌਥੇ ਪਹਿਰ ਆ ਕੇ ਉਹ ਮਿਲੇ।
चतुरथ आनि मिलत भए जामं ॥
LINE 19
ਫੂਟਿਗਈਲਖਿਨਜਰਿਗੁਲਾਮੰ॥॥
ਉਨ੍ਹਾਂ ਨੂੰ ਵੇਖ ਕੇ ਹੁਸੈਨੀ ('ਗੁਲਾਮ') ਦੀ ਨਜ਼ਰ ਫਟ ਗਈ (ਅਰਥਾਤ ਬਹੁਤ ਹੰਕਾਰ ਹੋ ਗਿਆ) ॥੬॥
They met Hussain after the four quarters of the days had passed. The slave Hussian become blind in vanity.6.
फूटि गई लखि नजरि गुलामं ॥६॥
LINE 20
ਦੋਹਰਾ
ਦੋਹਰਾ:
DOHRA
दोहरा ॥
LINE 21
ਜੈਸੇਰਵਿਕੇਤੇਜਤੇਰੇਤਅਧਿਕਤਪਤਾਇ
ਜਿਵੇਂ ਸੂਰਜ ਦੇ ਤੇਜ ਨਾਲ ਰੇਤ ਬਹੁਤ ਤਪ ਜਾਂਦੀ ਹੈ,
जैसे रवि के तेज ते रेत अधिक तपताइ ॥
LINE 22
ਰਵਿਬਲਛੁਦ੍ਰਜਾਨਈਆਪਨਹੀਗਰਬਾਇ॥॥
(ਉਹ) ਨੀਚ (ਰੇਤ) ਸੂਰਜ ਦੇ ਬਲ ਨੂੰ ਨਹੀਂ ਜਾਣਦੀ ਅਤੇ ਆਪਣੇ ਆਪ ਵਿਚ ਗਰਬੀਆ ਰਹਿੰਦੀ ਹੈ ॥੭॥
Just as the sand becomes heated by the heat of the sun, the wretched sand doth not know the might of the sun and become proud of itself.7.
रवि बल छुद्र न जानई आपन ही गरबाइ ॥७॥
LINE 23
ਚੌਪਈ
ਚੌਪਈ:
CHAUPAI
चौपई ॥
LINE 24
ਤੈਸੇਹੀਫੂਲਗੁਲਾਮਜਾਤਿਭਯੋ
ਉਸੇ ਤਰ੍ਹਾਂ ਗੁਲਾਮ (ਹੁਸੈਨੀ) ਫੁਲ ਕੇ (ਅੰਨ੍ਹਾ ਹੋ) ਗਿਆ
तैसे ही फूल गुलाम जाति भयो ॥
LINE 25
ਤਿਨੈਦ੍ਰਿਸਟਤਰੇਆਨਤਭਯੋ
ਅਤੇ ਉਨ੍ਹਾਂ ਨੂੰ ਨਜ਼ਰ ਥਲੇ ਹੀ ਨਾ ਲਿਆਂਦਾ।
Slimilarly the slave Hussain was puffed up with ego, he did not care to notice them.
तिनै न द्रिसट तरे आनत भयो ॥
LINE 26
ਕਹਲੂਰੀਯਾਕਟੌਚਸੰਗਿਲਹਿ
ਕਹਿਲੂਰੀਏ (ਭੀਮ ਚੰਦ) ਅਤੇ ਕਟੌਚ (ਕ੍ਰਿਪਾਲ ਚੰਦ) ਨੂੰ ਇਕੱਠਿਆਂ ਵੇਖ ਕੇ
कहलूरीया कटौच संगि लहि ॥
LINE 27
ਜਾਨਾਆਨਮੋਸਰਿਮਹਿਮਹਿ॥॥
(ਉਸ ਨੇ) ਸਮਝਿਆ ਕਿ ਮੇਰੇ ਵਰਗਾ ਧਰਤੀ ਉਤੇ ਹੋਰ ਕੋਈ ਨਹੀਂ ॥੮॥
With the Rajas of Kahlur and Katoch on his side, he considered himself peerless. 8.
जाना आन न मो सरि महि महि ॥८॥
LINE 28
ਤਿਨਜੋਧਨਆਨੋਥੋਸਾਥਾ
ਉਨ੍ਹਾਂ (ਗੁਪਾਲ ਅਤੇ ਰਾਮ ਸਿੰਘ) ਨੇ ਆਪਣੇ ਨਾਲ ਜੋ ਧਨ ਲਿਆਂਦਾ ਸੀ
तिन जो धन आनो थो साथा ॥
LINE 29
ਤੇਦੇਰਹੇਹੁਸੈਨੀਹਾਥਾ
ਉਹ ਹੁਸੈਨੀ ਦੇ ਹੱਥ ਵਿਚ ਦੇ ਰਹੇ ਸਨ।
(The Raja of Guler and Ram Singh) offered money to Hussain, which they had brought with them.
ते दे रहे हुसैनी हाथा ॥
LINE 30
ਦੇਤਲੇਤਆਪਨਕੁਰਰਾਨੇ
ਦਿੰਦਿਆਂ ਲੈਂਦਿਆਂ ਆਪਸ ਵਿਚ ਤਕਰਾਰ ਹੋ ਗਿਆ।
देत लेत आपन कुरराने ॥
LINE 31
ਤੇਧੰਨਿਲੈਨਿਜਿਧਾਮਸਿਧਾਨੇ॥॥
(ਫਲਸਰੂਪ ਉਹ ਦੋਵੇਂ) ਧਨ ਲੈ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ॥੯॥
A dispute arose in giving and taking, therefore the Rajas returned to their places with the money.9.
ते धंनि लै निजि धाम सिधाने ॥९॥
LINE 32
ਚੇਰੋਤਬੈਤੇਜਤਨਤਯੋ
ਤਦ (ਉਸ) ਗੁਲਾਮ (ਹੁਸੈਨੀ) ਦਾ ਸ਼ਰੀਰ ਗੁੱਸੇ ਨਾਲ ਤਪ ਗਿਆ
चेरो तबै तेज तन तयो ॥
LINE 33
ਭਲਾਬੁਰਾਕਛੁਲਖਤਭਯੋ
ਅਤੇ (ਆਪਣਾ) ਚੰਗਾ ਮੰਦਾ ਕੁਝ ਵੀ ਨਾ ਵਿਚਾਰਿਆ।
Then Hussain was enraged and lost the power of discriminating between good and bad.
भला बुरा कछु लखत न भयो ॥
LINE 34
ਛੰਦਬੰਦਨਹਨੈਕੁਬਿਚਾਰਾ
(ਉਸ ਨੇ) ਕੋਈ ਰਾਜਨੈਤਿਕ ਚਾਲ ਨਾ ਸੋਚੀ
छंदबंद नह नैकु बिचारा ॥
LINE 35
ਜਾਤਭਯੋਦੇਤਬਹਿਨਗਾਰਾ੧੦॥॥
ਅਤੇ ਤੁਰਤ ਧੌਂਸਾ ਵਜਾ ਕੇ (ਗੁਪਾਲ ਉਤੇ) ਜਾ ਪਿਆ ॥੧੦॥
He made no other consideration and ordered the beating drum against the Raja of Guler.10.
जात भयो दे तबहि नगारा ॥१०॥
LINE 36
ਦਾਵਘਾਵਤਿਨਨੈਕੁਕਰਾ
ਉਸ ਨੇ ਰਤਾ ਜਿੰਨਾ ਵੀ ਕੋਈ ਦਾਉ-ਪੇਚ ਨਾ ਕੀਤਾ।
दाव घाव तिन नैकु न करा ॥
LINE 37
ਸਿੰਘਹਿਘੇਰਿਸਸਾਕਹੁਡਰਾ
(ਉਸ ਨੇ ਗੁਪਾਲ ਨੂੰ ਇੰਜ ਜਾ ਡਰਾਇਆ ਜਿਵੇਂ) ਸ਼ੇਰ ਨੂੰ ਘੇਰ ਕੇ ਸਹਿਆ ਡਰਾਉਣਾ ਚਾਹੁੰਦਾ ਹੋਵੇ।
He did not think of any tactical consideration. The hare surrounded the lion for frightening him.
सिंघहि घेरि ससा कहु डरा ॥
LINE 38
ਪੰਦ੍ਰਹਪਹਰਿਗਿਰਦਤਿਹਕੀਯੋ
ਪੰਦ੍ਰਹਾਂ ਪਹਿਰ ਉਸ ਨੇ ਘੇਰਾ ਘਤੀ ਰਖਿਆ
पंद्रह पहरि गिरद तिह कीयो ॥
LINE 39
ਖਾਨਪਾਨਿਤਿਨਜਾਨਦੀਯੋ੧੧॥॥
ਅਤੇ ਖਾਣ ਪੀਣ (ਦੀ ਕੋਈ ਚੀਜ਼ ਅੰਦਰ) ਜਾਣ ਨਾ ਦਿੱਤੀ ॥੧੧॥
He besieged him for fifteen pahars (about 45 hours) and did not allow the items of food and drink to reach the state.11.
खान पानि तिन जान न दीयो ॥११॥
LINE 40
ਖਾਨਪਾਨਬਿਨੁਸੂਰਰਿਸਾਏ
ਖਾਣ ਪੀਣ ਤੋਂ ਬਿਨਾ ਸੂਰਮੇ ਕ੍ਰੋਧਵਾਨ ਹੋ ਗਏ।
खान पान बिनु सूर रिसाए ॥
LINE 41
ਸਾਮਕਰਨਹਿਤਦੂਤਪਠਾਏ
(ਉਨ੍ਹਾਂ ਨੇ) ਸੰਧੀ ਕਰਨ ਲਈ ਦੂਤ ਭੇਜੇ।
Being without food and drink, the warriors were filled with ire, the Raja sent the messengers for the Purpose of making peace.
साम करन हित दूत पठाए ॥
LINE 42
ਦਾਸਨਿਰਖਿਸੰਗਸੈਨਪਠਾਨੀ
ਗੁਲਾਮ (ਹੁਸੈਨੀ) ਆਪਣੇ ਨਾਲ ਆਈ ਪਠਾਣਾਂ ਦੀ ਸੈਨਾ ਨੂੰ ਵੇਖ ਦੇ
दास निरखि संग सैन पठानी ॥
LINE 43
ਫੂਲਿਗਯੋਤਿਨਕੀਨਹੀਮਾਨੀ੧੨॥॥
ਹੰਕਾਰਿਆ ਗਿਆ ਅਤੇ ਉਨ੍ਹਾਂ ਦੀ ਕੋਈ (ਵੀ ਗੱਲ) ਨਾ ਮੰਨੀ ॥੧੨॥
Seeing the Pathan forces around him, the slave Hussain lost his balance and did not consider the request of the Raja.12.
फूलि गयो तिन की नही मानी ॥१२॥
LINE 44
ਦਸਸਹੰਸ੍ਰਅਬਹੀਕੈਦੈਹੂ
(ਹੁਸੈਨੀ ਨੇ ਸਪਸ਼ਟ ਕੀਤਾ ਕਿ) ਹੁਣ ਹੀ ਦਸ ਹਜ਼ਾਰ ਰੁਪਿਆ ਦਿਉ
दस सहंस्र अब ही कै दैहू ॥
LINE 45
ਨਾਤਰਮੀਚਮੂੰਡਪਰਲੈਹੂ
ਨਹੀਂ ਤਾਂ ਸਿਰ ਉਤੇ ਮੌਤ ਆਈ ਸਮਝੋ।
He said, “Either give me ten thousand rupees immediately or take death on year head.”
नातर मीच मूंड पर लैहू ॥
LINE 46
ਸਿੰਘਸੰਗਤੀਯਾਤਹਾਪਠਾਏ
(ਇਹ ਸੁਣ ਕੇ ਰਾਜਾ ਗੁਪਾਲ ਘਰ ਪਰਤ ਆਇਆ ਅਤੇ ਬਾਗ਼ੀ ਹੋ ਬੈਠਾ) (ਭੀਮ ਚੰਦ ਨੇ) ਸੰਗਤੀਆ ਸਿੰਘ ਨੂੰ ਉਸ ਕੋਲ ਭੇਜਿਆ
सिंघ संगतीया तहा पठाए ॥
LINE 47
ਗੋਪਾਲੈਸੁਧਰਮਦੇਲ੍ਯਾਏ੧੩॥॥
(ਜੋ) ਗੁਪਾਲ ਨੂੰ ਧਰਮ-ਸਾਖੀ ਦੇ ਕੇ ਲੈ ਆਇਆ ॥੧੩॥
I had sent Sangatia Singh there for making peace (among the chief), he brought Gopal on oath of God.13.
गोपालै सु धरम दे ल्याए ॥१३॥
LINE 48
ਤਿਨਕੇਸੰਗਿਉਨਕੀਬਨੀ
ਗੋਪਾਲ ਦੀ ਭੀਮ ਚੰਦ ਨਾਲ ਨਾ ਬਣੀ
तिन के संगि न उन की बनी ॥
LINE 49
ਤਬਕ੍ਰਿਪਾਲਚਿਤਮੋਇਹਗਨੀ
ਤਾਂ ਕ੍ਰਿਪਾਲ ਨੇ ਮਨ ਵਿਚ ਵਿਚਾਰਿਆ
But he could not reconcile with them then Kirpal thought within his mind:
तब क्रिपाल चित मो इह गनी ॥
LINE 50
ਐਸਿਘਾਤਿਫਿਰਿਹਾਥਹੈ
ਕਿ ਅਜਿਹਾ ਮੌਕਾ ਫਿਰ ਹੱਥ ਨਹੀਂ ਆਉਣਾ।
ऐसि घाति फिरि हाथ न ऐ है ॥
LINE 51
ਸਬਹੂੰਫੇਰਿਸਮੋਛਲਿਜੈਹੈ੧੪॥॥
ਸਮੇਂ ਦਾ ਗੇੜ ਸਭ ਨੂੰ ਛਲ ਜਾਵੇਗਾ ॥੧੪॥
That such an opportunity will not be available again, because the circle of time deceives everybody.14.
सबहूं फेरि समो छलि जै है ॥१४॥
LINE 52
ਗੋਪਾਲੇਸੁਅਬੈਗਹਿਲੀਜੈ
ਗੋਪਾਲ ਨੂੰ ਹੁਣੇ ਹੀ ਫੜ ਲਈਏ,
गोपाले सु अबै गहि लीजै ॥
LINE 53
ਕੈਦਕੀਜੀਐਕੈਬਧਕੀਜੈ
ਕੈਦ ਕਰ ਰਖੀਏ ਜਾਂ ਮਾਰ ਦੇਈਏ।
He decided to catch hold of Gopal immediately, either to imprision him or kill him.
कैद कीजीऐ कै बध कीजै ॥
LINE 54
ਤਨਿਕਭਨਕਜਬਤਿਨਸੁਨਿਪਾਈ
(ਇਸ ਗੱਲ ਦੀ) ਕੁਝ ਭਿਣਕ ਜਦ ਗੋਪਾਲ ਨੂੰ ਪਈ,
तनिक भनक जब तिन सुनि पाई ॥
LINE 55
ਨਿਜਦਲਜਾਤਭਯੋਭਟਰਾਈ੧੫॥॥
ਤਾਂ ਉਹ ਸੂਰਮਾ ਆਪਣੀ ਸੈਨਾ ਵਿਚ ਚਲਾ ਗਿਆ ॥੧੫॥
When Gopal got scent of the conspiracy, he escaped to his people (forces).15.
निज दल जात भयो भट राई ॥१५॥
LINE 56
ਮਧੁਭਾਰਛੰਦ
ਮਧੁਭਾਰ ਛੰਦ:
MADHUBHAAR STANZA
मधुभार छंद ॥
LINE 57
ਜਬਗਯੋਗੁਪਾਲ
ਜਦ ਗੋਪਾਲ ਚੰਦ ਚਲਾ ਗਿਆ,
जब गयो गुपाल ॥
LINE 58
ਕੁਪਿਯੋਕ੍ਰਿਪਾਲ
ਤਦ ਕ੍ਰਿਪਾਲ ਕ੍ਰੋਧਿਤ ਹੋਇਆ।
When Gopal was gone, Kirpal was filled with anger.
कुपियो क्रिपाल ॥
LINE 59
ਹਿੰਮਤਹੁਸੈਨ
ਹਿੰਮਤ ਕਰਕੇ ਹੁਸੈਨੀ (ਵਲੋਂ)
हिंमत हुसैन ॥
LINE 60
ਜੁੰਮੈਲੁਝੈਨ੧੬॥॥
ਲੜਨ ਲਈ ਤੁਰ ਪਿਆ ॥੧੬॥
Himmat and Hussain rushed for fighting in the field.16.
जुंमै लुझैन ॥१६॥
LINE 61
ਕਰਿਕੈਗੁਮਾਨ
ਹੰਕਾਰ ਕਰਕੇ
करि कै गुमान ॥
LINE 62
ਜੁੰਮੈਜੁਆਨ
ਸੂਰਮੇ ਚਲ ਪਏ।
With great pride, more warriors followed.
जुंमै जुआन ॥
LINE 63
ਬਜੇਤਬਲ
ਧੌਂਸੇ ਅਤੇ ਨਗਾਰੇ
बजे तबल ॥
LINE 64
ਦੁੰਦਭਦਬਲ੧੭॥॥
ਖ਼ੂਬ ਵਜਣ ਲਗੇ ॥੧੭॥
The drums and trumpets resounded.17.
दुंदभ दबल ॥१७॥
LINE 65
ਬਜੇਨਿਸਾਣ
ਨਗਾਰੇ ਵਜਣ ਲਗੇ,
बजे निसाण ॥
LINE 66
ਨਚੇਕਿਕਾਣ
ਘੋੜੇ ਨਚਣ ਲਗੇ।
On the other side, the trumpets also resounded and the horses danced in the battlefield.
नचे किकाण ॥
LINE 67
ਬਾਹੈਤੜਾਕ
ਸ਼ਿਸ਼ਤ ਬੰਨ੍ਹ ਕੇ (ਤੀਰ) ਚਲਾਏ ਜਾਂਦੇ
बाहै तड़ाक ॥
LINE 68
ਉਠੈਕੜਾਕ੧੮॥॥
ਅਤੇ ਕੜ-ਕੜ (ਦੀ ਧੁਨ) ਉਠਦੀ ॥੧੮॥
The warriors enthusiastically strike their weapons, creating clattering sound.18.
उठै कड़ाक ॥१८॥
LINE 69
ਬਜੇਨਿਸੰਗ
ਨਿਸੰਗ ਹੋ ਕੇ (ਯੋਧੇ ਧੌਂਸੇ) ਵਜਾਉਂਦੇ ਹਨ
बजे निसंग ॥
LINE 70
ਗਜੇਨਿਹੰਗ
ਅਤੇ ਮਹਾਨ ਯੋਧੇ (ਨਿਹੰਗ) ਗਜਦੇ ਹਨ।
The fearless warriors blow their horns and shout loudly.
गजे निहंग ॥
LINE 71
ਛੁਟੈਕ੍ਰਿਪਾਨ
ਕ੍ਰਿਪਾਨਾਂ ਚਲਦੀਆਂ ਹਨ
छुटै क्रिपान ॥
LINE 72
ਲਿਟੈਜੁਆਨ੧੯॥॥
ਅਤੇ ਯੋਧੇ ਧਰਤੀ ਉਤੇ ਲੇਟਦੇ ਹਨ ॥੧੯॥
The swords are struck and the warriors are lying on the ground.19.
लिटै जुआन ॥१९॥