ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 668
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾ
Dhanaasaree, Fourth Mahalaa:
धनासरी महला ४ ॥
LINE 02
ਹਰਿਹਰਿਬੂੰਦਭਏਹਰਿਸੁਆਮੀਹਮਚਾਤ੍ਰਿਕਬਿਲਲਬਿਲਲਾਤੀ
ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ।
The Lord, Har, Har, is the rain-drop; I am the song-bird, crying, crying out for it.
हरि हरि बूंद भए हरि सुआमी हम चात्रिक बिलल बिललाती ॥
LINE 03
ਹਰਿਹਰਿਕ੍ਰਿਪਾਕਰਹੁਪ੍ਰਭਅਪਨੀਮੁਖਿਦੇਵਹੁਹਰਿਨਿਮਖਾਤੀ॥॥
ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥
O Lord God, please bless me with Your Mercy, and pour Your Name into my mouth, even if for only an instant. ||1||
हरि हरि क्रिपा करहु प्रभ अपनी मुखि देवहु हरि निमखाती ॥१॥
LINE 04
ਹਰਿਬਿਨੁਰਹਿਸਕਉਇਕਰਾਤੀ
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ।
Without the Lord, I cannot live for even a second.
हरि बिनु रहि न सकउ इक राती ॥
LINE 05
ਜਿਉਬਿਨੁਅਮਲੈਅਮਲੀਮਰਿਜਾਈਹੈਤਿਉਹਰਿਬਿਨੁਹਮਮਰਿਜਾਤੀਰਹਾਉ
ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ਰਹਾਉ॥
Like the addict who dies without his drug, I die without the Lord. ||Pause||
जिउ बिनु अमलै अमली मरि जाई है तिउ हरि बिनु हम मरि जाती ॥ रहाउ ॥
LINE 06
ਤੁਮਹਰਿਸਰਵਰਅਤਿਅਗਾਹਹਮਲਹਿਸਕਹਿਅੰਤੁਮਾਤੀ
ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ।
You, Lord, are the deepest, most unfathomable ocean; I cannot find even a trace of Your limits.
तुम हरि सरवर अति अगाह हम लहि न सकहि अंतु माती ॥
LINE 07
ਤੂਪਰੈਪਰੈਅਪਰੰਪਰੁਸੁਆਮੀਮਿਤਿਜਾਨਹੁਆਪਨਗਾਤੀ॥॥
ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥
You are the most remote of the remote, limitless and transcendent; O Lord Master, You alone know Your state and extent. ||2||
तू परै परै अपरंपरु सुआमी मिति जानहु आपन गाती ॥२॥
LINE 08
ਹਰਿਕੇਸੰਤਜਨਾਹਰਿਜਪਿਓਗੁਰਰੰਗਿਚਲੂਲੈਰਾਤੀ
ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ,
The Lord's humble Saints meditate on the Lord; they are imbued with the deep crimson color of the Guru's Love.
हरि के संत जना हरि जपिओ गुर रंगि चलूलै राती ॥
LINE 09
ਹਰਿਹਰਿਭਗਤਿਬਨੀਅਤਿਸੋਭਾਹਰਿਜਪਿਓਊਤਮਪਾਤੀ॥॥
ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥
Meditating on the Lord, they attain great glory, and the most sublime honor. ||3||
हरि हरि भगति बनी अति सोभा हरि जपिओ ऊतम पाती ॥३॥
LINE 10
ਆਪੇਠਾਕੁਰੁਆਪੇਸੇਵਕੁਆਪਿਬਨਾਵੈਭਾਤੀ
ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ।
He Himself is the Lord and Master, and He Himself is the servant; He Himself creates His environments.
आपे ठाकुरु आपे सेवकु आपि बनावै भाती ॥
LINE 11
ਨਾਨਕੁਜਨੁਤੁਮਰੀਸਰਣਾਈਹਰਿਰਾਖਹੁਲਾਜਭਗਾਤੀ੪੫॥॥॥
ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥
Servant Nanak has come to Your Sanctuary, O Lord; protect and preserve the honor of Your devotee. ||4||5||
नानकु जनु तुमरी सरणाई हरि राखहु लाज भगाती ॥४॥५॥
LINE 12
ਧਨਾਸਰੀਮਹਲਾ
Dhanaasaree, Fourth Mahalaa:
धनासरी महला ४ ॥
LINE 13
ਕਲਿਜੁਗਕਾਧਰਮੁਕਹਹੁਤੁਮਭਾਈਕਿਵਛੂਟਹਹਮਛੁਟਕਾਕੀ
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ?
Tell me, O Siblings of Destiny, the religion for this Dark Age of Kali Yuga. I seek emancipation - how can I be emancipated?
कलिजुग का धरमु कहहु तुम भाई किव छूटह हम छुटकाकी ॥
LINE 14
ਹਰਿਹਰਿਜਪੁਬੇੜੀਹਰਿਤੁਲਹਾਹਰਿਜਪਿਓਤਰੈਤਰਾਕੀ॥॥
(ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥
Meditation on the Lord, Har, Har, is the boat, the raft; meditating on the Lord, the swimmer swims across. ||1||
हरि हरि जपु बेड़ी हरि तुलहा हरि जपिओ तरै तराकी ॥१॥
LINE 15
ਹਰਿਜੀਲਾਜਰਖਹੁਹਰਿਜਨਕੀ
ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ।
O Dear Lord, protect and preserve the honor of Your humble servant.
हरि जी लाज रखहु हरि जन की ॥
LINE 16
ਹਰਿਹਰਿਜਪਨੁਜਪਾਵਹੁਅਪਨਾਹਮਮਾਗੀਭਗਤਿਇਕਾਕੀਰਹਾਉ
ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਉ॥
O Lord, Har, Har, please make me chant the chant of Your Name; I beg only for Your devotional worship. ||Pause||
हरि हरि जपनु जपावहु अपना हम मागी भगति इकाकी ॥ रहाउ ॥
LINE 17
ਹਰਿਕੇਸੇਵਕਸੇਹਰਿਪਿਆਰੇਜਿਨਜਪਿਓਹਰਿਬਚਨਾਕੀ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
The Lord's servants are very dear to the Lord; they chant the Word of the Lord's Bani.
हरि के सेवक से हरि पिआरे जिन जपिओ हरि बचनाकी ॥
LINE 18
ਲੇਖਾਚਿਤ੍ਰਗੁਪਤਿਜੋਲਿਖਿਆਸਭਛੂਟੀਜਮਕੀਬਾਕੀ॥॥
ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ॥੨॥
The account of the recording angels, Chitr and Gupt, and the account with the Messenger of Death is totally erased. ||2||
लेखा चित्र गुपति जो लिखिआ सभ छूटी जम की बाकी ॥२॥
LINE 19
ਹਰਿਕੇਸੰਤਜਪਿਓਮਨਿਹਰਿਹਰਿਲਗਿਸੰਗਤਿਸਾਧਜਨਾਕੀ
ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ,
The Saints of the Lord meditate on the Lord in their minds; they join the Saadh Sangat, the Company of the Holy.
हरि के संत जपिओ मनि हरि हरि लगि संगति साध जना की ॥
LINE 20
ਦਿਨੀਅਰੁਸੂਰੁਤ੍ਰਿਸਨਾਅਗਨਿਬੁਝਾਨੀਸਿਵਚਰਿਓਚੰਦੁਚੰਦਾਕੀ॥॥
ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ॥੩॥
The piercing sun of desires has set, and the cool moon has risen. ||3||
दिनीअरु सूरु त्रिसना अगनि बुझानी सिव चरिओ चंदु चंदाकी ॥३॥
LINE 21
ਤੁਮਵਡਪੁਰਖਵਡਅਗਮਅਗੋਚਰਤੁਮਆਪੇਆਪਿਅਪਾਕੀ
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ।
You are the Greatest Being, absolutely unapproachable and unfathomable; You created the Universe from Your Own Being.
तुम वड पुरख वड अगम अगोचर तुम आपे आपि अपाकी ॥
LINE 22
ਜਨਨਾਨਕਕਉਪ੍ਰਭਕਿਰਪਾਕੀਜੈਕਰਿਦਾਸਨਿਦਾਸਦਸਾਕੀ੪੬॥॥॥
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੬॥
O God, take pity on servant Nanak, and make him the slave of the slave of Your slaves. ||4||6||
जन नानक कउ प्रभ किरपा कीजै करि दासनि दास दसाकी ॥४॥६॥
LINE 23
ਧਨਾਸਰੀਮਹਲਾਘਰੁਦੁਪਦੇ
ਰਾਗ ਧਨਾਸਰੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Dhanaasaree, Fourth Mahalaa, Fifth House, Du-Padas:
धनासरी महला ४ घरु ५ दुपदे ॥
LINE 24
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 25
ਉਰਧਾਰਿਬੀਚਾਰਿਮੁਰਾਰਿਰਮੋਰਮੁਮਨਮੋਹਨਨਾਮੁਜਪੀਨੇ
ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਉਸ ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ;
Enshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts.
उर धारि बीचारि मुरारि रमो रमु मनमोहन नामु जपीने ॥
LINE 26
ਅਦ੍ਰਿਸਟੁਅਗੋਚਰੁਅਪਰੰਪਰਸੁਆਮੀਗੁਰਿਪੂਰੈਪ੍ਰਗਟੁਕਰਿਦੀਨੇ॥॥
ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਜੋ ਸਭ ਦਾ ਮਾਲਕ ਹੈ, (ਉਹ ਮਨੁੱਖ ਉਸ) ਮੁਰਾਰੀ ਨੂੰ (ਉਸ) ਮਨ-ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸੋਚ-ਮੰਡਲ ਵਿਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ ॥੧॥
The Lord Master is unseen, unfathomable and unreachable; through the Perfect Guru, He is revealed. ||1||
अद्रिसटु अगोचरु अपरंपर सुआमी गुरि पूरै प्रगटु करि दीने ॥१॥
LINE 27
ਰਾਮਪਾਰਸਚੰਦਨਹਮਕਾਸਟਲੋਸਟ
ਹੇ ਭਾਈ! ਪਰਮਾਤਮਾ ਪਾਰਸ ਹੈ, ਅਸੀਂ ਜੀਵ ਲੋਹਾ ਹਾਂ। ਪਰਮਾਤਮਾ ਚੰਦਨ ਹੈ, ਅਸੀਂ ਜੀਵ ਕਾਠ ਹਾਂ।
The Lord is the philosopher's stone, which transforms lead into gold, and sandalwood, while I am just dry wood and iron.
राम पारस चंदन हम कासट लोसट ॥
LINE 28
ਹਰਿਸੰਗਿਹਰੀਸਤਸੰਗੁਭਏਹਰਿਕੰਚਨੁਚੰਦਨੁਕੀਨੇ॥॥ਰਹਾਉ
ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤਸੰਗ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ (ਲੋਹੇ ਤੋਂ) ਸੋਨਾ ਬਣਾ ਦਿੰਦਾ ਹੈ, (ਕਾਠ ਤੋਂ) ਚੰਦਨ ਬਣਾ ਦੇਂਦਾ ਹੈ ॥੧॥ ਰਹਾਉ ॥
Associating with the Lord, and the Sat Sangat, the Lord's True Congregation, the Lord has transformed me into gold and sandalwood. ||1||Pause||
हरि संगि हरी सतसंगु भए हरि कंचनु चंदनु कीने ॥१॥ रहाउ ॥
LINE 29
ਨਵਛਿਅਖਟੁਬੋਲਹਿਮੁਖਆਗਰਮੇਰਾਹਰਿਪ੍ਰਭੁਇਵਪਤੀਨੇ
(ਹੇ ਭਾਈ! ਕਈ ਪੰਡਿਤ) ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ-ਜ਼ਬਾਨੀ ਉਚਾਰ ਲੈਂਦੇ ਹਨ, (ਪਰ) ਪਿਆਰਾ ਹਰੀ-ਪ੍ਰਭੂ ਇਸ ਤਰ੍ਹਾਂ ਖ਼ੁਸ਼ ਨਹੀਂ ਹੁੰਦਾ।
One may repeat, verbatim, the nine grammars and the six Shaastras, but my Lord God is not pleased by this.
नव छिअ खटु बोलहि मुख आगर मेरा हरि प्रभु इव न पतीने ॥
LINE 30
ਜਨਨਾਨਕਹਰਿਹਿਰਦੈਸਦਧਿਆਵਹੁਇਉਹਰਿਪ੍ਰਭੁਮੇਰਾਭੀਨੇ੨੧੭॥॥॥॥
ਹੇ ਦਾਸ ਨਾਨਕ! (ਆਖ-ਹੇ ਭਾਈ!) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਦਾ ਵਸਾਈ ਰੱਖੋ, (ਸਿਰਫ਼) ਇਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ ਹੈ ॥੨॥੧॥੭॥
O servant Nanak, meditate forever on the Lord in your heart; this is what pleases my Lord God. ||2||1||7||
जन नानक हरि हिरदै सद धिआवहु इउ हरि प्रभु मेरा भीने ॥२॥१॥७॥
LINE 31
ਧਨਾਸਰੀਮਹਲਾ
Dhanaasaree, Fourth Mahalaa:
धनासरी महला ४ ॥