ਸ਼੍ਰੀ ਦਸਮ ਗ੍ਰੰਥ

ਅੰਗ 67
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੁਪਕਤੜਾਕ
ਬੰਦੂਕਾਂ ਤੜ ਤੜ ਕਰਦੀਆਂ ਹਨ,
तुपक तड़ाक ॥
LINE 02
ਕੈਬਰਕੜਾਕ
ਤੀਰ ਕੜ ਕੜ ਕਰਦੇ ਹਨ।
The guns, arrows, lances and axes create noises.
कैबर कड़ाक ॥
LINE 03
ਸੈਹਥੀਸੜਾਕ
ਸੈਹੱਥੀਆਂ 'ਸਰਰ' (ਦੀ ਆਵਾਜ਼ ਨਾਲ ਵਜਦੀਆਂ ਹਨ)
सैहथी सड़ाक ॥
LINE 04
ਛੋਹੀਛੜਾਕ੨੦॥॥
ਅਤੇ ਛੱਵੀਆਂ ਛੜ-ਛੜ ਕਰਦੀਆਂ ਹਨ ॥੨੦॥
The warriors shout.20.
छोही छड़ाक ॥२०॥
LINE 05
ਗਜੇਸੁਬੀਰ
ਸੂਰਬੀਰ ਗਜਦੇ ਹਨ।
गजे सुबीर ॥
LINE 06
ਬਜੇਗਹੀਰ
ਗੰਭੀਰ (ਗਰਜ ਕਰਨ ਵਾਲੇ ਨਗਾਰੇ) ਵਜਦੇ ਹਨ।
The heroes who stand firmly in the field, thunder.
बजे गहीर ॥
LINE 07
ਬਿਚਰੇਨਿਹੰਗ
ਸੂਰਮੇ (ਨਿਹੰਗ ਯੁੱਧ-ਭੂਮੀ ਵਿਚ ਇੰਜ) ਵਿਚਰਦੇ ਹਨ
बिचरे निहंग ॥
LINE 08
ਜੈਸੇਪਲੰਗ੨੧॥॥
ਜਿਵੇਂ (ਬਨ ਵਿਚ) ਚਿਤਰਾ (ਫਿਰਦਾ ਹੈ) ॥੨੧॥
The fighters move in the field like leopards.21.
जैसे पलंग ॥२१॥
LINE 09
ਹੁਕੇਕਿਕਾਣ
ਘੋੜੇ ਹਿਣਕਦੇ ਹਨ,
हुके किकाण ॥
LINE 10
ਧੁਕੇਨਿਸਾਣ
ਧੌਂਸੇ ਧੁਕਦੇ ਹਨ।
The horses neigh and the trumpets resound.
धुके निसाण ॥
LINE 11
ਬਾਹੈਤੜਾਕ
(ਇਕ ਪਾਸਿਓਂ ਸੂਰਮੇ) ਤੜ ਤੜ (ਕਰਦੇ ਸ਼ਸਤ੍ਰ) ਚਲਾਉਂਦੇ ਹਨ
बाहै तड़ाक ॥
LINE 12
ਝਲੈਝੜਾਕ੨੨॥॥
(ਅਤੇ ਦੂਜੇ ਪਾਸਿਓਂ ਸੂਰਮੇ ਉਨ੍ਹਾਂ ਦੇ) ਵਾਰਾਂ ਨੂੰ ਝਲਦੇ ਹਨ ॥੨੨॥
The warriors strike their weapons enthusiastically and also endure the blows.22.
झलै झड़ाक ॥२२॥
LINE 13
ਜੁਝੇਨਿਹੰਗ
(ਯੁੱਧ ਵਿਚ) ਲੜ ਕੇ (ਵੀਰ-ਗਤੀ ਪ੍ਰਾਪਤ ਕਰ ਚੁਕੇ)
जुझे निहंग ॥
LINE 14
ਲਿਟੈਮਲੰਗ
ਮਹਾਨ ਯੋਧੇ ਮਲੰਗਾਂ ਵਾਂਗ ਲੇਟ ਪਏ ਹਨ।
The warriors falling as martyrs appear like the carefree intoxicated persons lying down of the ground.
लिटै मलंग ॥
LINE 15
ਖੁਲ੍ਹੇਕਿਸਾਰ
(ਉਨ੍ਹਾਂ ਦੇ) ਵਾਲ ਖੁਲ੍ਹੇ ਹਨ
खुल्हे किसार ॥
LINE 16
ਜਨੁਜਟਾਧਾਰ੨੩॥॥
ਮਾਨੋ (ਉਹ) ਜੱਟਾਧਾਰੀ ਸਾਧੂ ਹੋਣ ॥੨੩॥
Their disheveled hair appear like the matted hair (of hermits).23.
जनु जटा धार ॥२३॥
LINE 17
ਸਜੇਰਜਿੰਦ੍ਰ
ਮਹਾਨ ਰਾਜੇ ਸਜੇ ਹੋਏ ਹਨ
सजे रजिंद्र ॥
LINE 18
ਗਜੇਗਜਿੰਦ੍ਰ
ਅਤੇ ਵਡੇ ਹਾਥੀ ਗਜ ਰਹੇ ਹਨ।
गजे गजिंद्र ॥
LINE 19
ਉੱਤਰੇਖਾਨ
(ਉਨ੍ਹਾਂ ਉਤੋਂ) ਖ਼ਾਨ
उतरे खान ॥
LINE 20
ਲੈਲੈਕਮਾਨ੨੪॥॥
ਕਮਾਨ ਲੈ ਲੈ ਕੇ ਉਤਰ ਰਹੇ ਹਨ ॥੨੪॥
The huge elephants are decorated and the warrior-chiefs descending from them and holding their bows, thunder in the field.24.
लै लै कमान ॥२४॥
LINE 21
ਤ੍ਰਿਭੰਗੀਛੰਦ
ਤ੍ਰਿਭੰਗੀ ਛੰਦ:
TRIBHANGI STANZA
त्रिभंगी छंद ॥
LINE 22
ਕੁਪਿਯੋਕ੍ਰਿਪਾਲੰਸਜਿਮਰਾਲੰਬਾਹਬਿਸਾਲਧਰਿਢਾਲੰ
ਕ੍ਰੋਧਿਤ ਕ੍ਰਿਪਾਲ ਚੰਦ ਨੇ ਘੋੜੇ ਨੂੰ ਸਜਾਇਆ ਅਤੇ ਵਿਸ਼ਾਲ ਬਾਂਹਵਾਂ ਵਿਚ ਢਾਲ ਧਾਰਨ ਕੀਤੀ।
Kirpal Chand, in great ire, decorated his horse and he, the lond-armed warrior held his shield.
कुपियो क्रिपालं सजि मरालं बाह बिसाल धरि ढालं ॥
LINE 23
ਧਾਏਸਭਸੂਰੰਰੂਪਕਰੂਰੰਮਚਕਤਨੂਰੰਮੁਖਿਲਾਲੰ
ਸਾਰੇ ਸੂਰਮੇ (ਹਮਲਾ ਕਰਨ ਲਈ) ਅਗੇ ਵਧਦੇ ਹਨ, ਉਨ੍ਹਾਂ ਦਾ ਰੂਪ ਭਿਆਨਕ ਹੈ ਅਤੇ ਉਨ੍ਹਾਂ ਦੇ ਲਾਲ ਮੂੰਹਾਂ ਉਤੇ ਨੂਰ ਚਮਕਦਾ ਹੈ।
All the dreadful-looking warriors, with red and radiant faces were moving.
धाए सभ सूरं रूप करूरं मचकत नूरं मुखि लालं ॥
LINE 24
ਲੈਲੈਸੁਕ੍ਰਿਪਾਨੰਬਾਣਕਮਾਣੰਸਜੇਜੁਆਨੰਤਨਤਤੰ
ਕ੍ਰਿਪਾਨਾਂ ਲੈ ਕੇ, ਤੀਰ ਕਮਾਨਾਂ ਨੂੰ ਸਜਾ ਕੇ ਗੁੱਸੈਲੇ ਜਵਾਨ
Holding their swords and decorated with bow and arrows, the youthful warriors, full of heat
लै लै सु क्रिपानं बाण कमाणं सजे जुआनं तन ततं ॥
LINE 25
ਰਣਿਰੰਗਕਲੋਲੰਮਾਰਹੀਬੋਲੈਜਨੁਗਜਡੋਲੰਬਨਿਮਤੰ੨੫॥॥
ਰਣ-ਭੂਮੀ ਵਿਚ ਕਲੋਲ (ਕਰਦੇ ਹਨ ਅਤੇ ਮੂੰਹ ਵਿਚੋਂ) ਮਾਰੋ-ਮਾਰੋ ਹੀ ਬੋਲਦੇ ਹਨ, ਮਾਨੋ ਮਸਤ ਹਾਥੀ ਬਨ ਵਿਚ ਡੋਲਦੇ ਹੋਣ ॥੨੫॥
Are engaged in frolics in the battlefield and shouting “kill, kill” appear like intoxicated elephants in the forst.25.
रणि रंग कलोलं मार ही बोलै जनु गज डोलं बनि मतं ॥२५॥
LINE 26
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUYANG STAZA
भुजंग प्रयात छंद ॥
LINE 27
ਤਬੈਕੋਪੀਯੰਕਾਂਗੜੇਸੰਕਟੋਚੰ
ਤਦੋਂ ਕਾਂਗੜੇ ਦਾ ਰਾਜਾ (ਕ੍ਰਿਪਾਲ ਚੰਦ) ਕਟੋਚ ਕ੍ਰੋਧਵਾਨ ਹੋਇਆ।
तबै कोपीयं कांगड़ेसं कटोचं ॥
LINE 28
ਮੁਖੰਰਕਤਨੈਨੰਤਜੇਸਰਬਸੋਚੰ
(ਉਸ ਦਾ) ਮੂੰਹ ਅਤੇ ਅੱਖਾਂ ਲਾਲ ਹੋ ਗਈਆਂ ਅਤੇ (ਉਸ ਨੇ) ਸਭ ਪ੍ਰਕਾਰ ਦੀ ਸੋਚ ਛਡ ਦਿੱਤੀ।
Then the Raja of Kangra (Kirpal Chand Katoch) was filled with anger. His face and eyes became red with rage and he freed himself from all other thoughts.
मुखं रकत नैनं तजे सरब सोचं ॥
LINE 29
ਉਤੈਉਠੀਯੰਖਾਨਖੇਤੰਖਤੰਗੰ
ਉਧਰੋਂ (ਹੁਸੈਨੀ ਦੇ ਸਾਥੀ) ਪਠਾਣ ਮੈਦਾਨੇ-ਜੰਗ ਵਿਚ ਤੀਰ ਲੈ ਕੇ ਖੜੋਤੇ ਹੋਏ ਹਨ
उतै उठीयं खान खेतं खतंगं ॥
LINE 30
ਮਨੋਬਿਹਚਰੇਮਾਸਹੇਤੰਪਲੰਗੰ੨੬॥॥
ਮਾਨੋ ਮਾਸ ਲਈ ਚਿਤਰੇ ਫਿਰਦੇ ਹੋਣ ॥੨੬॥
From another side, the Khans entered with arrows in their hands. It seemed that the leopards were roaming in search of flesh.26.
मनो बिहचरे मास हेतं पलंगं ॥२६॥
LINE 31
ਬਜੀਭੇਰਭੁੰਕਾਰਤੀਰੰਤੜਕੇ
ਭੇਰੀਆਂ ਭੂੰ ਭੂੰ ਕਰ ਕੇ ਵਜਦੀਆਂ ਹਨ, ਤੀਰ ਤੜ ਤੜ ਕਰਦੇ ਹਨ।
बजी भेर भुंकार तीरं तड़के ॥
LINE 32
ਮਿਲੇਹਥਿਬੰਥੰਕ੍ਰਿਪਾਣੰਕੜਕੇ
(ਕਈ ਸੂਰਮੇ) ਗੁੱਥਮ-ਗੁੱਥਾ ਹਨ (ਅਤੇ ਕਿਤੇ) ਤਲਵਾਰਾਂ ਕੜਕ ਰਹੀਆਂ ਹਨ।
The kettledrums, the arrows and swords in action create their particular sounds, the hands move towards the wounded waist.
मिले हथि बंथं क्रिपाणं कड़के ॥
LINE 33
ਬਜੇਜੰਗਨੀਸਾਣਕਥੇਕਥੀਰੰ
(ਕਿਤੇ) ਜੰਗ ਵਿਚ ਧੌਂਸੇ ਵਜਦੇ ਹਨ (ਅਤੇ ਕਿਤੇ) ਢਾਢੀ ਵਾਰਾਂ ਗਾਉਂਦੇ ਹਨ।
बजे जंग नीसाण कथे कथीरं ॥
LINE 34
ਫਿਰੈਰੁੰਡਮੁਡੰਤਨੰਤਛਤੀਰੰ੨੭॥॥
(ਕਿਤੇ) ਧੜ ਅਤੇ ਸਿਰ ਅਤੇ ਕਿਤੇ ਤੀਰਾਂ ਨਾਲ ਪੱਛੇ ਹੋਏ ਸ਼ਰੀਰ ਫਿਰਦੇ ਹਨ ॥੨੭॥
The trumpets resound in the field and the minstrels sing their heroic ballads, the bodies are pierced by arrows and the headless trunks are moving in the field. 27
फिरै रुंड मुडं तनं तछ तीरं ॥२७॥
LINE 35
ਉਠੈਟੋਪਟੂਕੰਗੁਰਜੈਪ੍ਰਹਾਰੇ
(ਕਿਤੇ) ਟੋਪਾਂ ਉਤੇ ਗੁਰਜਾਂ ਦੇ ਵਾਰ ਨਾਲ ਟਕ-ਟਕ (ਦੀ ਆਵਾਜ਼) ਉਠਦੀ ਹੈ।
उठै टोप टूकं गुरजै प्रहारे ॥
LINE 36
ਰੁਲੇਲੁਥਜੁਥੰਗਿਰੇਬੀਰਮਾਰੇ
(ਕਿਤੇ) ਲੋਥਾਂ ਦੇ ਢੇਰ ਰੁਲਦੇ ਹਨ (ਅਤੇ ਕਿਤੇ) ਮਾਰੇ ਹੋਏ ਯੁੱਧ-ਵੀਰ ਡਿਗੇ ਪਏ ਹਨ।
The blows of maces on helmets create knocking sounds, the bodies of killed warriors are rolling in dust.
रुले लुथ जुथं गिरे बीर मारे ॥
LINE 37
ਪਰੈਕਤੀਯੰਘਾਤਨਿਰਘਾਤਬੀਰੰ
(ਕਿਤੇ) ਪਤਲੀਆਂ ਤਲਵਾਰ ਦੀਆਂ ਲਗਾਤਾਰ ਸੱਟਾਂ ਨਾਲ ਸੂਰਵੀਰਾਂ (ਦੇ ਸ਼ਰੀਰਾਂ ਉਤੇ ਜ਼ਖਮ ਲਗੇ ਹੋਏ ਹਨ)।
The swords are inflicting wounds on the bodies of heroes
परै कतीयं घात निरघात बीरं ॥
LINE 38
ਫਿਰੈਰੁਡਮੁੰਡੰਤਨੰਤਨਤੀਰੰ੨੮॥॥
(ਕਿਤੇ) ਧੜ ਅਤੇ ਸਿਰ ਅਤੇ ਤੀਰਾਂ ਨਾਲ ਪਛੇ ਹੋਏ ਸ਼ਰੀਰ ਫਿਰਦੇ ਹਨ ॥੨੮॥
The bodies pierced by arrows and headless trunks are moving in the field.28.
फिरै रुड मुंडं तनं तन तीरं ॥२८॥
LINE 39
ਬਹੀਬਾਹੁਆਘਾਤਨਿਰਘਾਤਬਾਣੰ
ਬਾਂਹਵਾਂ ਦੇ ਝਟਕਿਆਂ ਨਾਲ ਲਗਾਤਾਰ ਤੀਰ ਚਲ ਰਹੇ ਹਨ।
बही बाहु आघात निरघात बाणं ॥
LINE 40
ਉਠੇਨਦਨਾਦੰਕੜਕੇਕ੍ਰਿਪਾਣੰ
ਤਲਵਾਰਾਂ (ਦੇ ਚਲਣ ਨਾਲ) ਕੜ ਕੜ ਦੇ ਗੰਭੀਰ ਨਾਦ ਉਠ ਰਹੇ ਹਨ।
The arms are engaged in continuously shooting arrows, the striking swords are creating grave clatrtering sounds.
उठे नद नादं कड़के क्रिपाणं ॥
LINE 41
ਛਕੇਛੋਭਛਤ੍ਰਤਜੈਬਾਣਰਾਜੀ
ਕ੍ਰੋਧਿਤ ਸੂਰਮੇ ਤੀਰਾਂ ਦੀਆਂ ਲੜੀਆਂ ਛਡ ਰਹੇ ਹਨ।
The warriors, in great fury, are showering volleys of arrows
छके छोभ छत्र तजै बाण राजी ॥
LINE 42
ਬਹੇਜਾਹਿਖਾਲੀਫਿਰੈਛੂਛਤਾਜੀ੨੯॥॥
ਜਿਨ੍ਹਾਂ ਨੂੰ (ਤੀਰ) ਲਗਦੇ ਹਨ, ਉਨ੍ਹਾਂ ਦੇ ਘੋੜੇ (ਸਵਾਰਾਂ ਤੋਂ) ਸਖਣੇ ਫਿਰਦੇ ਹਨ ॥੨੯॥
Some arrows miss the targets and on account of some arrows, the horses are seen roaming without the riders.29.
बहे जाहि खाली फिरै छूछ ताजी ॥२९॥
LINE 43
ਜੁਟੇਆਪਮੈਬੀਰਬੀਰੰਜੁਝਾਰੇ
(ਕਿਤੇ) ਆਪਸ ਵਿਚ ਸੂਰਮੇ ਗੁੱਥਮ ਗੁੱਥਾ ਹਨ,
जुटे आप मै बीर बीरं जुझारे ॥
LINE 44
ਮਨੋਗਜਜੁਟੈਦੰਤਾਰੇਦੰਤਾਰੇ
ਮਾਨੋ ਵਡੇ ਦੰਦਾਂ ਵਾਲੇ ਹਾਥੀ ਆਪਸ ਵਿਚ ਉਲਝੇ ਹੋਣ।
The brave warriors fighting with each other appear like the elephants with tusks fighting mutually,
मनो गज जुटै दंतारे दंतारे ॥
LINE 45
ਕਿਧੋਸਿੰਘਸੋਸਾਰਦੂਲੰਅਰੁਝੇ
(ਜਿਵੇਂ) ਸ਼ੇਰ ਨਾਲ ਸ਼ੇਰ ਭਿੜਦਾ ਹੋਵੇ,
किधो सिंघ सो सारदूलं अरुझे ॥
LINE 46
ਤਿਸੀਭਾਂਤਿਕਿਰਪਾਲਗੋਪਾਲਜੁਝੇ੩੦॥॥
ਉਸ ਤਰ੍ਹਾਂ ਕ੍ਰਿਪਾਲ ਚੰਦ ਅਤੇ ਗੋਪਾਲ ਚੰਦ (ਆਪਸ ਵਿਚ) ਜੂਝ ਰਹੇ ਸਨ ॥੩੦॥
Or the tiger confronting the tiger. In a similar manner, Gopal Chand Guleria is fighting with Kirpal Chand (the ally of Hussaini).30.
तिसी भांति किरपाल गोपाल जुझे ॥३०॥
LINE 47
ਹਰੀਸਿੰਘਧਾਯੋਤਹਾਏਕਬੀਰੰ
ਤਦੋਂ (ਹੁਸੈਨੀ ਦਲ ਦਾ) ਹਰੀ ਸਿੰਘ ਯੋਧਾ ਧਾਵਾ ਕਰ ਕੇ ਆਇਆ।
हरी सिंघ धायो तहा एक बीरं ॥
LINE 48
ਸਹੇਦੇਹਆਪੰਭਲੀਭਾਂਤਿਤੀਰੰ
(ਉਸ ਨੇ) ਆਪਣੇ ਸ਼ਰੀਰ ਉਤੇ ਤੀਰਾਂ ਦੀ (ਬੌਛਾੜ) ਚੰਗੀ ਤਰ੍ਹਾਂ ਸਹੀ।
Then another warrior Hari Singh rushed into the field he received many arrows in his body.
सहे देह आपं भली भांति तीरं ॥