ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 675
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਉਖਧਮੰਤ੍ਰਮੂਲਮਨਏਕੈਮਨਿਬਿਸ੍ਵਾਸੁਪ੍ਰਭਧਾਰਿਆ
ਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ,
The Mul Mantra, the Root Mantra, is the only cure for the mind; I have installed faith in God in my mind.
अउखध मंत्र मूल मन एकै मनि बिस्वासु प्रभ धारिआ ॥
LINE 02
ਚਰਨਰੇਨਬਾਂਛੈਨਿਤਨਾਨਕੁਪੁਨਹਪੁਨਹਬਲਿਹਾਰਿਆ੨੧੬॥॥॥
ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੨॥੧੬॥
Nanak ever longs for the dust of the Lord's feet; again and again, he is a sacrifice to the Lord. ||2||16||
चरन रेन बांछै नित नानकु पुनह पुनह बलिहारिआ ॥२॥१६॥
LINE 03
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 04
ਮੇਰਾਲਾਗੋਰਾਮਸਿਉਹੇਤੁ
ਹੇ ਭਾਈ! (ਉਸ ਗੁਰੂ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ,
I have fallen in love with the Lord.
मेरा लागो राम सिउ हेतु ॥
LINE 05
ਸਤਿਗੁਰੁਮੇਰਾਸਦਾਸਹਾਈਜਿਨਿਦੁਖਕਾਕਾਟਿਆਕੇਤੁ॥॥ਰਹਾਉ
ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ, ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) ॥੧॥ ਰਹਾਉ ॥
My True Guru is always my help and support; He has torn down the banner of pain. ||1||Pause||
सतिगुरु मेरा सदा सहाई जिनि दुख का काटिआ केतु ॥१॥ रहाउ ॥
LINE 06
ਹਾਥਦੇਇਰਾਖਿਓਅਪੁਨਾਕਰਿਬਿਰਥਾਸਗਲਮਿਟਾਈ
(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ।
Giving me His hand, He has protected me as His own, and removed all my troubles.
हाथ देइ राखिओ अपुना करि बिरथा सगल मिटाई ॥
LINE 07
ਨਿੰਦਕਕੇਮੁਖਕਾਲੇਕੀਨੇਜਨਕਾਆਪਿਸਹਾਈ॥॥
ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ ॥੧॥
He has blackened the faces of the slanderers, and He Himself has become the help and support of His humble servant. ||1||
निंदक के मुख काले कीने जन का आपि सहाई ॥१॥
LINE 08
ਸਾਚਾਸਾਹਿਬੁਹੋਆਰਖਵਾਲਾਰਾਖਿਲੀਏਕੰਠਿਲਾਇ
ਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।
The True Lord and Master has become my Savior; hugging me close in His embrace, He has saved me.
साचा साहिबु होआ रखवाला राखि लीए कंठि लाइ ॥
LINE 09
ਨਿਰਭਉਭਏਸਦਾਸੁਖਮਾਣੇਨਾਨਕਹਰਿਗੁਣਗਾਇ੨੧੭॥॥॥
ਹੇ ਨਾਨਕ! ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ ॥੨॥੧੭॥
Nanak has become fearless, and he enjoys eternal peace, singing the Glorious Praises of the Lord. ||2||17||
निरभउ भए सदा सुख माणे नानक हरि गुण गाइ ॥२॥१७॥
LINE 10
ਧਨਾਸਿਰੀਮਹਲਾ
Dhanaasaree, Fifth Mahalaa:
धनासिरी महला ५ ॥
LINE 11
ਅਉਖਧੁਤੇਰੋਨਾਮੁਦਇਆਲ
ਹੇ ਦਇਆ ਦੇ ਘਰ ਪ੍ਰਭੂ! ਤੇਰਾ ਨਾਮ (ਮੇਰੇ ਹਰੇਕ ਰੋਗ ਦੀ) ਦਵਾਈ ਹੈ,
Your Name is the medicine, O Merciful Lord.
अउखधु तेरो नामु दइआल ॥
LINE 12
ਮੋਹਿਆਤੁਰਤੇਰੀਗਤਿਨਹੀਜਾਨੀਤੂੰਆਪਿਕਰਹਿਪ੍ਰਤਿਪਾਲ॥॥ਰਹਾਉ
ਪਰ ਮੈਂ ਦੁੱਖੀਏ ਨੇ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈਂ, (ਫਿਰ ਭੀ) ਤੂੰ ਆਪ ਮੇਰੀ ਪਾਲਣਾ ਕਰਦਾ ਹੈਂ ॥੧॥ ਰਹਾਉ ॥
I am so miserable, I do not know Your state; You Yourself cherish me, Lord. ||1||Pause||
मोहि आतुर तेरी गति नही जानी तूं आपि करहि प्रतिपाल ॥१॥ रहाउ ॥
LINE 13
ਧਾਰਿਅਨੁਗ੍ਰਹੁਸੁਆਮੀਮੇਰੇਦੁਤੀਆਭਾਉਨਿਵਾਰਿ
ਹੇ ਮੇਰੇ ਮਾਲਕ! ਮੇਰੇ ਉੱਤੇ ਮੇਹਰ ਕਰ (ਮੇਰੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ।
Take pity on me, O my Lord and Master, and remove the love of duality from within me.
धारि अनुग्रहु सुआमी मेरे दुतीआ भाउ निवारि ॥
LINE 14
ਬੰਧਨਕਾਟਿਲੇਹੁਅਪੁਨੇਕਰਿਕਬਹੂਆਵਹਹਾਰਿ॥॥
ਹੇ ਪ੍ਰਭੂ! ਸਾਡੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ, ਅਸੀਂ ਕਦੇ (ਮਨੁੱਖ ਜਨਮ ਦੀ ਬਾਜ਼ੀ) ਹਾਰ ਕੇ ਨਾਹ ਆਵੀਏ ॥੧॥
Break my bonds, and take me as Your own, so that I may never come to lose. ||1||
बंधन काटि लेहु अपुने करि कबहू न आवह हारि ॥१॥
LINE 15
ਤੇਰੀਸਰਨਿਪਇਆਹਉਜੀਵਾਂਤੂੰਸੰਮ੍ਰਥੁਪੁਰਖੁਮਿਹਰਵਾਨੁ
(ਹੇ ਪ੍ਰਭੂ!) ਤੇਰੀ ਸਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ (ਮੈਨੂੰ ਆਪਣੀ ਸਰਨ ਵਿਚ ਰੱਖ) ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਭ ਉਤੇ) ਦਇਆ ਕਰਨ ਵਾਲਾ ਹੈਂ।
Seeking Your Sanctuary, I live, almighty and merciful Lord and Master.
तेरी सरनि पइआ हउ जीवां तूं संम्रथु पुरखु मिहरवानु ॥
LINE 16
ਆਠਪਹਰਪ੍ਰਭਕਉਆਰਾਧੀਨਾਨਕਸਦਕੁਰਬਾਨੁ੨੧੮॥॥॥
(ਹੇ ਭਾਈ! ਮੇਰੀ ਇਹੀ ਅਰਦਾਸ ਹੈ ਕਿ) ਮੈਂ ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹਾਂ। ਹੇ ਨਾਨਕ! (ਆਖ-) ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੧੮॥
Twenty-four hours a day, I worship God; Nanak is forever a sacrifice to Him. ||2||18||
आठ पहर प्रभ कउ आराधी नानक सद कुरबानु ॥२॥१८॥
LINE 17
ਰਾਗੁਧਨਾਸਰੀਮਹਲਾ
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Dhanaasaree, Fifth Mahalaa:
रागु धनासरी महला ५ ॥
LINE 18
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 19
ਹਾਹਾਪ੍ਰਭਰਾਖਿਲੇਹੁ
ਹੇ ਪ੍ਰਭੂ! ਸਾਨੂੰ ਬਚਾ ਲੈ, ਸਾਨੂੰ ਬਚਾ ਲੈ।
O God, please save me!
हा हा प्रभ राखि लेहु ॥
LINE 20
ਹਮਤੇਕਿਛੂਹੋਇਮੇਰੇਸ੍ਵਾਮੀਕਰਿਕਿਰਪਾਅਪੁਨਾਨਾਮੁਦੇਹੁ॥॥ਰਹਾਉ
ਹੇ ਮੇਰੇ ਮਾਲਕ! (ਇਹਨਾਂ ਵਿਕਾਰਾਂ ਤੋਂ ਬਚਣ ਲਈ) ਅਸਾਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ! ਮੇਹਰ ਕਰ, ਆਪਣਾ ਨਾਮ ਬਖ਼ਸ਼ ॥੧॥ ਰਹਾਉ ॥
By myself, I cannot do anything, O my Lord and Master; by Your Grace, please bless me with Your Name. ||1||Pause||
हम ते किछू न होइ मेरे स्वामी करि किरपा अपुना नामु देहु ॥१॥ रहाउ ॥
LINE 21
ਅਗਨਿਕੁਟੰਬਸਾਗਰਸੰਸਾਰ
ਹੇ ਪ੍ਰਭੂ! ਇਹ ਸੰਸਾਰ-ਸਮੁੰਦਰ ਪਰਵਾਰ (ਦੇ ਮੋਹ) ਦੀ ਅੱਗ (ਨਾਲ ਭਰਿਆ ਹੋਇਆ) ਹੈ।
Family and worldly affairs are an ocean of fire.
अगनि कुटंब सागर संसार ॥
LINE 22
ਭਰਮਮੋਹਅਗਿਆਨਅੰਧਾਰ॥॥
ਭਟਕਣਾ, ਮਾਇਆ ਦਾ ਮੋਹ, ਆਤਮਕ ਜੀਵਨ ਵਲੋਂ ਬੇ-ਸਮਝੀ-ਇਹ ਸਾਰੇ ਘੁੱਪ ਹਨੇਰੇ ਪਏ ਹੋਏ ਹਨ ॥੧॥
Through doubt, emotional attachment and ignorance, we are enveloped in darkness. ||1||
भरम मोह अगिआन अंधार ॥१॥
LINE 23
ਊਚਨੀਚਸੂਖਦੂਖ
ਹੇ ਪ੍ਰਭੂ! ਦੁਨੀਆ ਦੇ ਸੁਖ ਮਿਲਣ ਤੇ ਜੀਵ ਨੂੰ ਅਹੰਕਾਰ ਪੈਦਾ ਹੋ ਜਾਂਦਾ ਹੈ, ਦੁੱਖ ਮਿਲਣ ਤੇ ਨਿੱਘਰੀ ਹੋਈ ਹਾਲਤ ਬਣ ਜਾਂਦੀ ਹੈ।
High and low, pleasure and pain.
ऊच नीच सूख दूख ॥
LINE 24
ਧ੍ਰਾਪਸਿਨਾਹੀਤ੍ਰਿਸਨਾਭੂਖ॥॥
ਜੀਵ (ਮਾਇਆ ਵਲੋਂ ਕਿਸੇ ਵੇਲੇ) ਰੱਜਦਾ ਨਹੀਂ, ਇਸ ਨੂੰ ਮਾਇਆ ਦੀ ਤ੍ਰੇਹ ਮਾਇਆ ਦੀ ਭੁੱਖ ਚੰਬੜੀ ਰਹਿੰਦੀ ਹੈ ॥੨॥
Hunger and thirst are not satisfied. ||2||
ध्रापसि नाही त्रिसना भूख ॥२॥
LINE 25
ਮਨਿਬਾਸਨਾਰਚਿਬਿਖੈਬਿਆਧਿ
ਹੇ ਪ੍ਰਭੂ! ਜੀਵ ਆਪਣੇ ਮਨ ਵਿਚ ਵਾਸਨਾ ਖੜੀਆਂ ਕਰ ਕੇ ਵਿਸ਼ੇ-ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਹੈ।
The mind is engrossed in passion, and the disease of corruption.
मनि बासना रचि बिखै बिआधि ॥
LINE 26
ਪੰਚਦੂਤਸੰਗਿਮਹਾਅਸਾਧ॥॥
ਇਹ ਵੱਡੇ ਆਕੀ (ਕਾਮਾਦਿਕ) ਪੰਜ ਵੈਰੀ ਇਸ ਦੇ ਨਾਲ ਚੰਬੜੇ ਰਹਿੰਦੇ ਹਨ ॥੩॥
The five thieves, the companions, are totally incorrigible. ||3||
पंच दूत संगि महा असाध ॥३॥
LINE 27
ਜੀਅਜਹਾਨੁਪ੍ਰਾਨਧਨੁਤੇਰਾ
(ਹੇ ਭਾਈ! ਉਸ ਦੇ ਅੱਗੇ ਅਰਦਾਸ ਕਰਿਆ ਕਰ-ਹੇ ਪ੍ਰਭੂ!) ਇਹ ਸਾਰੇ ਜੀਵ, ਇਹ ਜਗਤ, ਇਹ ਧਨ, ਜੀਵਾਂ ਦੇ ਪ੍ਰਾਣ-ਇਹ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ (ਤੂੰ ਹੀ ਵਿਕਾਰਾਂ ਤੋਂ ਬਚਾਣ ਦੇ ਸਮਰਥ ਹੈਂ)
The beings and souls and wealth of the world are all Yours.
जीअ जहानु प्रान धनु तेरा ॥
LINE 28
ਨਾਨਕਜਾਨੁਸਦਾਹਰਿਨੇਰਾ੪੧੧੯॥॥॥॥
ਹੇ ਨਾਨਕ! (ਜੇ ਇਹਨਾਂ ਵੈਰੀਆਂ ਤੋਂ ਬਚਣਾ ਹੈ, ਤਾਂ) ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ ॥੪॥੧॥੧੯॥
O Nanak, know that the Lord is always near at hand. ||4||1||19||
नानक जानु सदा हरि नेरा ॥४॥१॥१९॥
LINE 29
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 30
ਦੀਨਦਰਦਨਿਵਾਰਿਠਾਕੁਰਰਾਖੈਜਨਕੀਆਪਿ
ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ।
The Lord and Master destroys the pain of the poor; He preserves and protects the honor of His servants.
दीन दरद निवारि ठाकुर राखै जन की आपि ॥
LINE 31
ਤਰਣਤਾਰਣਹਰਿਨਿਧਿਦੂਖੁਸਕੈਬਿਆਪਿ॥॥
ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ ॥੧॥
The Lord is the ship to carry us across; He is the treasure of virtue - pain cannot touch Him. ||1||
तरण तारण हरि निधि दूखु न सकै बिआपि ॥१॥
LINE 32
ਸਾਧੂਸੰਗਿਭਜਹੁਗੁਪਾਲ
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।
In the Saadh Sangat, the Company of the Holy, meditate, vibrate upon the Lord of the world.
साधू संगि भजहु गुपाल ॥
LINE 33
ਆਨਸੰਜਮਕਿਛੁਸੂਝੈਇਹਜਤਨਕਾਟਿਕਲਿਕਾਲਰਹਾਉ
ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ ਰਹਾਉ॥
I cannot think of any other way; make this effort, and make it in this Dark Age of Kali Yuga. ||Pause||
आन संजम किछु न सूझै इह जतन काटि कलि काल ॥ रहाउ ॥
LINE 34
ਆਦਿਅੰਤਿਦਇਆਲਪੂਰਨਤਿਸੁਬਿਨਾਨਹੀਕੋਇ
ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ।
In the beginning, and in the end, there is none other than the perfect, merciful Lord.
आदि अंति दइआल पूरन तिसु बिना नही कोइ ॥
LINE 35
ਜਨਮਮਰਣਨਿਵਾਰਿਹਰਿਜਪਿਸਿਮਰਿਸੁਆਮੀਸੋਇ॥॥
ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ ॥੨॥
The cycle of birth and death is ended, chanting the Lord's Name, and remembering the Lord Master in meditation. ||2||
जनम मरण निवारि हरि जपि सिमरि सुआमी सोइ ॥२॥
LINE 36
ਬੇਦਸਿੰਮ੍ਰਿਤਿਕਥੈਸਾਸਤਭਗਤਕਰਹਿਬੀਚਾਰੁ
ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ,
The Vedas, the Simritees, the Shaastras and the Lord's devotees contemplate Him;
बेद सिंम्रिति कथै सासत भगत करहि बीचारु ॥
LINE 37
ਮੁਕਤਿਪਾਈਐਸਾਧਸੰਗਤਿਬਿਨਸਿਜਾਇਅੰਧਾਰੁ॥॥
ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੩॥
liberation is attained in the Saadh Sangat, the Company of the Holy, and the darkness of ignorance is dispelled. ||3||
मुकति पाईऐ साधसंगति बिनसि जाइ अंधारु ॥३॥
LINE 38
ਚਰਨਕਮਲਅਧਾਰੁਜਨਕਾਰਾਸਿਪੂੰਜੀਏਕ
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ।
The lotus feet of the Lord are the support of His humble servants. They are his only capital and investment.
चरन कमल अधारु जन का रासि पूंजी एक ॥