ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 678
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਨਕੁਮੰਗੈਦਾਨੁਪ੍ਰਭਰੇਨਪਗਸਾਧਾ੪੩੨੭॥॥॥॥
ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੩॥੨੭॥
Nanak begs God for the gift of the dust of the feet of the Saints. ||4||3||27||
नानकु मंगै दानु प्रभ रेन पग साधा ॥४॥३॥२७॥
LINE 02
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 03
ਜਿਨਿਤੁਮਭੇਜੇਤਿਨਹਿਬੁਲਾਏਸੁਖਸਹਜਸੇਤੀਘਰਿਆਉ
(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ।
The One who sent you, has now recalled you; return to your home now in peace and pleasure.
जिनि तुम भेजे तिनहि बुलाए सुख सहज सेती घरि आउ ॥
LINE 04
ਅਨਦਮੰਗਲਗੁਨਗਾਉਸਹਜਧੁਨਿਨਿਹਚਲਰਾਜੁਕਮਾਉ॥॥
ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥
In bliss and ecstasy, sing His Glorious Praises; by this celestial tune, you shall acquire your everlasting kingdom. ||1||
अनद मंगल गुन गाउ सहज धुनि निहचल राजु कमाउ ॥१॥
LINE 05
ਤੁਮਘਰਿਆਵਹੁਮੇਰੇਮੀਤ
ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)।
Come back to your home, O my friend.
तुम घरि आवहु मेरे मीत ॥
LINE 06
ਤੁਮਰੇਦੋਖੀਹਰਿਆਪਿਨਿਵਾਰੇਅਪਦਾਭਈਬਿਤੀਤਰਹਾਉ
ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ਰਹਾਉ॥
The Lord Himself has eliminated your enemies, and your misfortunes are past. ||Pause||
तुमरे दोखी हरि आपि निवारे अपदा भई बितीत ॥ रहाउ ॥
LINE 07
ਪ੍ਰਗਟੁਕੀਨੇਪ੍ਰਭਕਰਨੇਹਾਰੇਨਾਸਨਭਾਜਨਥਾਕੇ
(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ।
God, the Creator Lord, has glorified you, and your running and rushing around has ended.
प्रगटु कीने प्रभ करनेहारे नासन भाजन थाके ॥
LINE 08
ਘਰਿਮੰਗਲਵਾਜਹਿਨਿਤਵਾਜੇਅਪੁਨੈਖਸਮਿਨਿਵਾਜੇ॥॥
ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥
In your home, there is rejoicing; the musical instruments continually play, and your Husband Lord has exalted you. ||2||
घरि मंगल वाजहि नित वाजे अपुनै खसमि निवाजे ॥२॥
LINE 09
ਅਸਥਿਰਰਹਹੁਡੋਲਹੁਮਤਕਬਹੂਗੁਰਕੈਬਚਨਿਅਧਾਰਿ
(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ।
Remain firm and steady, and do not ever waver; take the Guru's Word as your Support.
असथिर रहहु डोलहु मत कबहू गुर कै बचनि अधारि ॥
LINE 10
ਜੈਜੈਕਾਰੁਸਗਲਭੂਮੰਡਲਮੁਖਊਜਲਦਰਬਾਰ॥॥
ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥
You shall be applauded and congratulated all over the world, and your face shall be radiant in the Court of the Lord. ||3||
जै जै कारु सगल भू मंडल मुख ऊजल दरबार ॥३॥
LINE 11
ਜਿਨਕੇਜੀਅਤਿਨੈਹੀਫੇਰੇਆਪੇਭਇਆਸਹਾਈ
ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ।
All beings belong to Him; He Himself transforms them, and He Himself becomes their help and support.
जिन के जीअ तिनै ही फेरे आपे भइआ सहाई ॥
LINE 12
ਅਚਰਜੁਕੀਆਕਰਨੈਹਾਰੈਨਾਨਕਸਚੁਵਡਿਆਈ੪੪੨੮॥॥॥॥
ਹੇ ਨਾਨਕ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥
The Creator Lord has worked a wondrous miracle; O Nanak, His glorious greatness is true. ||4||4||28||
अचरजु कीआ करनैहारै नानक सचु वडिआई ॥४॥४॥२८॥
LINE 13
ਧਨਾਸਰੀਮਹਲਾਘਰੁ
ਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Dhanaasaree, Fifth Mahalaa, Sixth House:
धनासरी महला ५ घरु ६ ॥
LINE 14
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 15
ਸੁਨਹੁਸੰਤਪਿਆਰੇਬਿਨਉਹਮਾਰੇਜੀਉ
ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ,
Listen, O Dear Beloved Saints, to my prayer.
सुनहु संत पिआरे बिनउ हमारे जीउ ॥
LINE 16
ਹਰਿਬਿਨੁਮੁਕਤਿਕਾਹੂਜੀਉਰਹਾਉ
ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ਰਹਾਉ॥
Without the Lord, no one is liberated. ||Pause||
हरि बिनु मुकति न काहू जीउ ॥ रहाउ ॥
LINE 17
ਮਨਨਿਰਮਲਕਰਮਕਰਿਤਾਰਨਤਰਨਹਰਿਅਵਰਿਜੰਜਾਲਤੇਰੈਕਾਹੂਕਾਮਜੀਉ
ਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ। (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ।
O mind, do only deeds of purity; the Lord is the only boat to carry you across. Other entanglements shall be of no use to you.
मन निरमल करम करि तारन तरन हरि अवरि जंजाल तेरै काहू न काम जीउ ॥
LINE 18
ਜੀਵਨਦੇਵਾਪਾਰਬ੍ਰਹਮਸੇਵਾਇਹੁਉਪਦੇਸੁਮੋਕਉਗੁਰਿਦੀਨਾਜੀਉ॥॥
ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ-ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ॥੧॥
True living is serving the Divine, Supreme Lord God; the Guru has imparted this teaching to me. ||1||
जीवन देवा पारब्रहम सेवा इहु उपदेसु मो कउ गुरि दीना जीउ ॥१॥
LINE 19
ਤਿਸੁਸਿਉਲਾਈਐਹੀਤੁਜਾਕੋਕਿਛੁਨਾਹੀਬੀਤੁਅੰਤਕੀਬਾਰਓਹੁਸੰਗਿਚਾਲੈ
ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ। ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ।
Do not fall in love with trivial things; in the end, they shall not go along with you.
तिसु सिउ न लाईऐ हीतु जा को किछु नाही बीतु अंत की बार ओहु संगि न चालै ॥
LINE 20
ਮਨਿਤਨਿਤੂਆਰਾਧਹਰਿਕੇਪ੍ਰੀਤਮਸਾਧਜਾਕੈਸੰਗਿਤੇਰੇਬੰਧਨਛੂਟੈ॥॥
ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤਿ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤਿ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ॥੨॥
Worship and adore the Lord with your mind and body, O Beloved Saint of the Lord; in the Saadh Sangat, the Company of the Holy, you shall be released from bondage. ||2||
मनि तनि तू आराध हरि के प्रीतम साध जा कै संगि तेरे बंधन छूटै ॥२॥
LINE 21
ਗਹੁਪਾਰਬ੍ਰਹਮਸਰਨਹਿਰਦੈਕਮਲਚਰਨਅਵਰਆਸਕਛੁਪਟਲੁਕੀਜੈ
ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ।
In your heart, hold fast to the Sanctuary of the lotus feet of the Supreme Lord God; do not place your hopes in any other support.
गहु पारब्रहम सरन हिरदै कमल चरन अवर आस कछु पटलु न कीजै ॥
LINE 22
ਸੋਈਭਗਤੁਗਿਆਨੀਧਿਆਨੀਤਪਾਸੋਈਨਾਨਕਜਾਕਉਕਿਰਪਾਕੀਜੈ੩੧੨੯॥॥॥॥
ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤਿ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ॥੩॥੧॥੨੯॥
He alone is a devotee, spiritually wise, a meditator, and a penitent, O Nanak, who is blessed by the Lord's Mercy. ||3||1||29||
सोई भगतु गिआनी धिआनी तपा सोई नानक जा कउ किरपा कीजै ॥३॥१॥२९॥
LINE 23
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 24
ਮੇਰੇਲਾਲਭਲੋਰੇਭਲੋਰੇਭਲੋਹਰਿਮੰਗਨਾ
ਹੇ ਮੇਰੇ ਪਿਆਰੇ! ਹੇ ਭਾਈ! (ਪਰਮਾਤਮਾ ਦੇ ਦਰ ਤੋਂ) ਪਰਮਾਤਮਾ (ਦਾ ਨਾਮ) ਮੰਗਣਾ ਸਭ ਤੋਂ ਚੰਗਾ ਕੰਮ ਹੈ।
O my dear beloved, it is good, it is better, it is best, to ask for the Lord's Name.
मेरे लाल भलो रे भलो रे भलो हरि मंगना ॥
LINE 25
ਦੇਖਹੁਪਸਾਰਿਨੈਨਸੁਨਹੁਸਾਧੂਕੇਬੈਨਪ੍ਰਾਨਪਤਿਚਿਤਿਰਾਖੁਸਗਲਹੈਮਰਨਾਰਹਾਉ
ਹੇ ਸੱਜਣ! ਗੁਰੂ ਦੀ ਬਾਣੀ (ਸਦਾ) ਸੁਣਦੇ ਰਹੋ, ਜਿੰਦ ਦੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ। ਅੱਖਾਂ ਖੋਲ੍ਹ ਕੇ ਵੇਖੋ, (ਆਖ਼ਰ) ਸਭ ਨੇ ਮਰਨਾ ਹੈ ਰਹਾਉ॥
Behold, with your eyes wide-open, and listen to the Words of the Holy Saints; enshrine in your consciousness the Lord of Life - remember that all must die. ||Pause||
देखहु पसारि नैन सुनहु साधू के बैन प्रानपति चिति राखु सगल है मरना ॥ रहाउ ॥
LINE 26
ਚੰਦਨਚੋਆਰਸਭੋਗਕਰਤਅਨੇਕੈਬਿਖਿਆਬਿਕਾਰਦੇਖੁਸਗਲਹੈਫੀਕੇਏਕੈਗੋਬਿਦਕੋਨਾਮੁਨੀਕੋਕਹਤਹੈਸਾਧਜਨ
ਹੇ ਸੱਜਣ! ਤੂੰ ਚੰਦਨ ਅਤਰ (ਵਰਤਦਾ ਹੈਂ) ਅਤੇ ਅਨੇਕਾਂ ਹੀ ਸੁਆਦਲੇ ਖਾਣੇ ਖਾਂਦਾ ਹੈਂ। ਪਰ, ਵੇਖ! ਇਹ ਵਿਕਾਰ ਪੈਦਾ ਕਰਨ ਵਾਲੇ ਮਾਇਆ ਦੇ ਸਾਰੇ ਭੋਗ ਫਿੱਕੇ ਹਨ। ਸੰਤ ਜਨ ਆਖਦੇ ਹਨ ਕਿ ਸਿਰਫ਼ ਪਰਮਾਤਮਾ ਦਾ ਨਾਮ ਹੀ ਚੰਗਾ ਹੈ।
The application of sandalwood oil, the enjoyment of pleasures and the practice of many corrupt sins - look upon all of these as insipid and worthless. The Name of the Lord of the Universe alone is sublime; so say the Holy Saints.
चंदन चोआ रस भोग करत अनेकै बिखिआ बिकार देखु सगल है फीके एकै गोबिद को नामु नीको कहत है साध जन ॥
LINE 27
ਤਨੁਧਨੁਆਪਨਥਾਪਿਓਹਰਿਜਪੁਨਿਮਖਜਾਪਿਓਅਰਥੁਦ੍ਰਬੁਦੇਖੁਕਛੁਸੰਗਿਨਾਹੀਚਲਨਾ॥॥
ਤੂੰ ਇਸ ਸਰੀਰ ਨੂੰ ਇਸ ਧਨ ਨੂੰ ਆਪਣਾ ਸਮਝ ਰਿਹਾ ਹੈਂ, (ਇਹਨਾਂ ਦੇ ਮੋਹ ਵਿਚ ਫਸ ਕੇ) ਪਰਮਾਤਮਾ ਦਾ ਨਾਮ ਤੂੰ ਇਕ ਛਿਨ ਭਰ ਭੀ ਨਹੀਂ ਜਪਦਾ। ਵੇਖ, ਇਹ ਧਨ-ਪਦਾਰਥ ਕੁਝ ਭੀ (ਤੇਰੇ) ਨਾਲ ਨਹੀਂ ਜਾਵੇਗਾ ॥੧॥
You claim that your body and wealth are your own; you do not chant the Lord's Name even for an instant. Look and see, that none of your possessions or riches shall go along with you. ||1||
तनु धनु आपन थापिओ हरि जपु न निमख जापिओ अरथु द्रबु देखु कछु संगि नाही चलना ॥१॥
LINE 28
ਜਾਕੋਰੇਕਰਮੁਭਲਾਤਿਨਿਓਟਗਹੀਸੰਤਪਲਾਤਿਨਨਾਹੀਰੇਜਮੁਸੰਤਾਵੈਸਾਧੂਕੀਸੰਗਨਾ
ਹੇ ਭਾਈ! ਜਿਸ ਮਨੁੱਖ ਦੀ ਚੰਗੀ ਕਿਸਮਤ ਹੋਈ, ਉਸ ਨੇ ਸੰਤਾਂ ਦਾ ਆਸਰਾ ਲਿਆ, ਉਸ ਨੇ ਸੰਤਾਂ ਦਾ ਪੱਲਾ ਫੜਿਆ। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿੰਦੇ ਹਨ, ਉਹਨਾਂ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ।
One who has good karma, grasps the Protection of the hem of the Saint's robe; in the Saadh Sangat, the Company of the Holy, the Messenger of Death cannot threaten him.
जा को रे करमु भला तिनि ओट गही संत पला तिन नाही रे जमु संतावै साधू की संगना ॥
LINE 29
ਪਾਇਓਰੇਪਰਮਨਿਧਾਨੁਮਿਟਿਓਹੈਅਭਿਮਾਨੁਏਕੈਨਿਰੰਕਾਰਨਾਨਕਮਨੁਲਗਨਾ੨੨੩੦॥॥॥॥
ਹੇ ਨਾਨਕ! ਜਿਸ ਮਨੁੱਖ ਦਾ ਮਨ ਸਿਰਫ਼ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਉਸ ਨੇ ਸਭ ਤੋਂ ਵਧੀਆ ਖ਼ਜ਼ਾਨਾ ਲੱਭ ਲਿਆ ਉਸ ਦੇ ਅੰਦਰੋਂ ਅਹੰਕਾਰ ਮਿਟ ਗਿਆ ॥੨॥੨॥੩੦॥
I have obtained the supreme treasure, and my egotism has been eradicated; Nanak's mind is attached to the One Formless Lord. ||2||2||30||
पाइओ रे परम निधानु मिटिओ है अभिमानु एकै निरंकार नानक मनु लगना ॥२॥२॥३०॥