ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 681
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧੰਨਿਸੁਥਾਨੁਧੰਨਿਓਇਭਵਨਾਜਾਮਹਿਸੰਤਬਸਾਰੇ
ਹੇ ਭਾਈ! ਉਹ ਥਾਂ ਭਾਗਾਂ ਵਾਲਾ ਹੈ, ਉਹ ਘਰ ਭਾਗਾਂ ਵਾਲੇ ਹਨ, ਜਿਨ੍ਹਾਂ ਵਿਚ ਸੰਤ ਜਨ ਵੱਸਦੇ ਹਨ।
Blessed is that place, and blessed is that house, in which the Saints dwell.
धंनि सु थानु धंनि ओइ भवना जा महि संत बसारे ॥
LINE 02
ਜਨਨਾਨਕਕੀਸਰਧਾਪੂਰਹੁਠਾਕੁਰਭਗਤਤੇਰੇਨਮਸਕਾਰੇ੨੯੪੦॥॥॥॥
ਹੇ ਠਾਕੁਰ! ਦਾਸ ਨਾਨਕ ਦੀ ਤਾਂਘ ਪੂਰੀ ਕਰ, ਕਿ ਤੇਰੇ ਭਗਤਾਂ ਨੂੰ ਸਦਾ ਸਿਰ ਨਿਵਾਂਦਾ ਰਹੇ ॥੨॥੯॥੪੦॥
Fulfill this desire of servant Nanak, O Lord Master, that he may bow in reverence to Your devotees. ||2||9||40||
जन नानक की सरधा पूरहु ठाकुर भगत तेरे नमसकारे ॥२॥९॥४०॥
LINE 03
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 04
ਛਡਾਇਲੀਓਮਹਾਬਲੀਤੇਅਪਨੇਚਰਨਪਰਾਤਿ
ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ।
He has saved me from the awful power of Maya, by attaching me to His feet.
छडाइ लीओ महा बली ते अपने चरन पराति ॥
LINE 05
ਏਕੁਨਾਮੁਦੀਓਮਨਮੰਤਾਬਿਨਸਿਕਤਹੂਜਾਤਿ॥॥
ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ ॥੧॥
He gave my mind the Mantra of the Naam, the Name of the One Lord, which shall never perish or leave me. ||1||
एकु नामु दीओ मन मंता बिनसि न कतहू जाति ॥१॥
LINE 06
ਸਤਿਗੁਰਿਪੂਰੈਕੀਨੀਦਾਤਿ
ਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ।
The Perfect True Guru has given this gift.
सतिगुरि पूरै कीनी दाति ॥
LINE 07
ਹਰਿਹਰਿਨਾਮੁਦੀਓਕੀਰਤਨਕਉਭਈਹਮਾਰੀਗਾਤਿਰਹਾਉ
(ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਰਹਾਉ॥
He has blessed me with the Kirtan of the Praises of the Name of the Lord, Har, Har, and I am emancipated. ||Pause||
हरि हरि नामु दीओ कीरतन कउ भई हमारी गाति ॥ रहाउ ॥
LINE 08
ਅੰਗੀਕਾਰੁਕੀਓਪ੍ਰਭਿਅਪੁਨੈਭਗਤਨਕੀਰਾਖੀਪਾਤਿ
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ।
My God has made me His own, and saved the honor of His devotee.
अंगीकारु कीओ प्रभि अपुनै भगतन की राखी पाति ॥
LINE 09
ਨਾਨਕਚਰਨਗਹੇਪ੍ਰਭਅਪਨੇਸੁਖੁਪਾਇਓਦਿਨਰਾਤਿ੨੧੦੪੧॥॥॥॥
ਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ ॥੨॥੧੦॥੪੧॥
Nanak has grasped the feet of his God, and has found peace, day and night. ||2||10||41||
नानक चरन गहे प्रभ अपने सुखु पाइओ दिन राति ॥२॥१०॥४१॥
LINE 10
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 11
ਪਰਹਰਨਾਲੋਭੁਝੂਠਨਿੰਦਇਵਹੀਕਰਤਗੁਦਾਰੀ
ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ।
Stealing the property of others, acting in greed, lying and slandering - in these ways, he passes his life.
पर हरना लोभु झूठ निंद इव ही करत गुदारी ॥
LINE 12
ਮ੍ਰਿਗਤ੍ਰਿਸਨਾਆਸਮਿਥਿਆਮੀਠੀਇਹਟੇਕਮਨਹਿਸਾਧਾਰੀ॥॥
ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ ॥੧॥
He places his hopes in false mirages, believing them to be sweet; this is the support he installs in his mind. ||1||
म्रिग त्रिसना आस मिथिआ मीठी इह टेक मनहि साधारी ॥१॥
LINE 13
ਸਾਕਤਕੀਆਵਰਦਾਜਾਇਬ੍ਰਿਥਾਰੀ
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ,
The faithless cynic passes his life uselessly.
साकत की आवरदा जाइ ब्रिथारी ॥
LINE 14
ਜੈਸੇਕਾਗਦਕੇਭਾਰਮੂਸਾਟੂਕਿਗਵਾਵਤਕਾਮਿਨਹੀਗਾਵਾਰੀਰਹਾਉ
ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ਰਹਾਉ॥
He is like the mouse, gnawing away at the pile of paper, making it useless to the poor wretch. ||Pause||
जैसे कागद के भार मूसा टूकि गवावत कामि नही गावारी ॥ रहाउ ॥
LINE 15
ਕਰਿਕਿਰਪਾਪਾਰਬ੍ਰਹਮਸੁਆਮੀਇਹਬੰਧਨਛੁਟਕਾਰੀ
ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ।
Have mercy on me, O Supreme Lord God, and release me from these bonds.
करि किरपा पारब्रहम सुआमी इह बंधन छुटकारी ॥
LINE 16
ਬੂਡਤਅੰਧਨਾਨਕਪ੍ਰਭਕਾਢਤਸਾਧਜਨਾਸੰਗਾਰੀ੨੧੧੪੨॥॥॥॥
ਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ ॥੨॥੧੧॥੪੨॥
The blind are sinking, O Nanak; God saves them, uniting them with the Saadh Sangat, the Company of the Holy. ||2||11||42||
बूडत अंध नानक प्रभ काढत साध जना संगारी ॥२॥११॥४२॥
LINE 17
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 18
ਸਿਮਰਿਸਿਮਰਿਸੁਆਮੀਪ੍ਰਭੁਅਪਨਾਸੀਤਲਤਨੁਮਨੁਛਾਤੀ
ਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ।
Remembering, remembering God, the Lord Master in meditation, my body, mind and heart are cooled and soothed.
सिमरि सिमरि सुआमी प्रभु अपना सीतल तनु मनु छाती ॥
LINE 19
ਰੂਪਰੰਗਸੂਖਧਨੁਜੀਅਕਾਪਾਰਬ੍ਰਹਮਮੋਰੈਜਾਤੀ॥॥
ਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ ॥੧॥
The Supreme Lord God is my beauty, pleasure, peace, wealth, soul and social status. ||1||
रूप रंग सूख धनु जीअ का पारब्रहम मोरै जाती ॥१॥
LINE 20
ਰਸਨਾਰਾਮਰਸਾਇਨਿਮਾਤੀ
ਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ,
My tongue is intoxicated with the Lord, the source of nectar.
रसना राम रसाइनि माती ॥
LINE 21
ਰੰਗਰੰਗੀਰਾਮਅਪਨੇਕੈਚਰਨਕਮਲਨਿਧਿਥਾਤੀਰਹਾਉ
ਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ ਰਹਾਉ॥
I am in love, in love with the Lord's lotus feet, the treasure of riches. ||Pause||
रंग रंगी राम अपने कै चरन कमल निधि थाती ॥ रहाउ ॥
LINE 22
ਜਿਸਕਾਸਾਤਿਨਹੀਰਖਿਲੀਆਪੂਰਨਪ੍ਰਭਕੀਭਾਤੀ
ਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ।
I am His - He has saved me; this is God's perfect way.
जिस का सा तिन ही रखि लीआ पूरन प्रभ की भाती ॥
LINE 23
ਮੇਲਿਲੀਓਆਪੇਸੁਖਦਾਤੈਨਾਨਕਹਰਿਰਾਖੀਪਾਤੀ੨੧੨੪੩॥॥॥॥
ਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੨॥੪੩॥
The Giver of peace has blended Nanak with Himself; the Lord has preserved his honor. ||2||12||43||
मेलि लीओ आपे सुखदातै नानक हरि राखी पाती ॥२॥१२॥४३॥
LINE 24
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 25
ਦੂਤਦੁਸਮਨਸਭਿਤੁਝਤੇਨਿਵਰਹਿਪ੍ਰਗਟੁਪ੍ਰਤਾਪੁਤੁਮਾਰਾ
ਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ।
All demons and enemies are eradicated by You, Lord; Your glory is manifest and radiant.
दूत दुसमन सभि तुझ ते निवरहि प्रगटु प्रतापु तुमारा ॥
LINE 26
ਜੋਜੋਤੇਰੇਭਗਤਦੁਖਾਏਓਹੁਤਤਕਾਲਤੁਮਮਾਰਾ॥॥
ਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ ॥੧॥
Whoever harms Your devotees, You destroy in an instant. ||1||
जो जो तेरे भगत दुखाए ओहु ततकाल तुम मारा ॥१॥
LINE 27
ਨਿਰਖਉਤੁਮਰੀਓਰਿਹਰਿਨੀਤ
ਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ।
I look to You continually, Lord.
निरखउ तुमरी ओरि हरि नीत ॥
LINE 28
ਮੁਰਾਰਿਸਹਾਇਹੋਹੁਦਾਸਕਉਕਰੁਗਹਿਉਧਰਹੁਮੀਤਰਹਾਉ
(ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ ਰਹਾਉ॥
O Lord, Destroyer of ego, please, be the helper and companion of Your slaves; take my hand, and save me, O my Friend! ||Pause||
मुरारि सहाइ होहु दास कउ करु गहि उधरहु मीत ॥ रहाउ ॥
LINE 29
ਸੁਣੀਬੇਨਤੀਠਾਕੁਰਿਮੇਰੈਖਸਮਾਨਾਕਰਿਆਪਿ
ਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ,
My Lord and Master has heard my prayer, and given me His protection.
सुणी बेनती ठाकुरि मेरै खसमाना करि आपि ॥
LINE 30
ਨਾਨਕਅਨਦਭਏਦੁਖਭਾਗੇਸਦਾਸਦਾਹਰਿਜਾਪਿ੨੧੩੪੪॥॥॥॥
ਹੇ ਨਾਨਕ! (ਆਖ-) ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ ॥੨॥੧੩॥੪੪॥
Nanak is in ecstasy, and his pains are gone; he meditates on the Lord, forever and ever. ||2||13||44||
नानक अनद भए दुख भागे सदा सदा हरि जापि ॥२॥१३॥४४॥
LINE 31
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 32
ਚਤੁਰਦਿਸਾਕੀਨੋਬਲੁਅਪਨਾਸਿਰਊਪਰਿਕਰੁਧਾਰਿਓ
ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ।
He has extended His power in all four directions, and placed His hand upon my head.
चतुर दिसा कीनो बलु अपना सिर ऊपरि करु धारिओ ॥
LINE 33
ਕ੍ਰਿਪਾਕਟਾਖੵਅਵਲੋਕਨੁਕੀਨੋਦਾਸਕਾਦੂਖੁਬਿਦਾਰਿਓ॥॥
ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ ॥੧॥
Gazing upon me with his Eye of Mercy, He has dispelled the pains of His slave. ||1||
क्रिपा कटाख्य अवलोकनु कीनो दास का दूखु बिदारिओ ॥१॥
LINE 34
ਹਰਿਜਨਰਾਖੇਗੁਰਗੋਵਿੰਦ
ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ।
The Guru, the Lord of the Universe, has saved the Lord's humble servant.
हरि जन राखे गुर गोविंद ॥
LINE 35
ਕੰਠਿਲਾਇਅਵਗਣਸਭਿਮੇਟੇਦਇਆਲਪੁਰਖਬਖਸੰਦਰਹਾਉ
(ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ ਰਹਾਉ॥
Hugging me close in His embrace, the merciful, forgiving Lord has erased all my sins. ||Pause||
कंठि लाइ अवगण सभि मेटे दइआल पुरख बखसंद ॥ रहाउ ॥
LINE 36
ਜੋਮਾਗਹਿਠਾਕੁਰਅਪੁਨੇਤੇਸੋਈਸੋਈਦੇਵੈ
ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ।
Whatever I ask for from my Lord and Master, he gives that to me.
जो मागहि ठाकुर अपुने ते सोई सोई देवै ॥
LINE 37
ਨਾਨਕਦਾਸੁਮੁਖਤੇਜੋਬੋਲੈਈਹਾਊਹਾਸਚੁਹੋਵੈ੨੧੪੪੫॥॥॥॥
ਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ ॥੨॥੧੪॥੪੫॥
Whatever the Lord's slave Nanak utters with his mouth, proves to be true, here and hereafter. ||2||14||45||
नानक दासु मुख ते जो बोलै ईहा ऊहा सचु होवै ॥२॥१४॥४५॥