ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 698
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਿਨਕਉਕ੍ਰਿਪਾਕਰੀਜਗਜੀਵਨਿਹਰਿਉਰਿਧਾਰਿਓਮਨਮਾਝਾ
ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ।
Those, unto whom the Lord, the Life of the world, has shown Mercy, enshrine Him within their hearts, and cherish Him in their minds.
जिन कउ क्रिपा करी जगजीवनि हरि उरि धारिओ मन माझा ॥
LINE 02
ਧਰਮਰਾਇਦਰਿਕਾਗਦਫਾਰੇਜਨਨਾਨਕਲੇਖਾਸਮਝਾ੪੫॥॥॥
ਹੇ ਨਾਨਕ! (ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ ॥੪॥੫॥
The Righteous Judge of Dharma, in the Court of the Lord, has torn up my papers; servant Nanak's account has been settled. ||4||5||
धरम राइ दरि कागद फारे जन नानक लेखा समझा ॥४॥५॥
LINE 03
ਜੈਤਸਰੀਮਹਲਾ
Jaitsree, Fourth Mahalaa:
जैतसरी महला ४ ॥
LINE 04
ਸਤਿਸੰਗਤਿਸਾਧਪਾਈਵਡਭਾਗੀਮਨੁਚਲਤੌਭਇਓਅਰੂੜਾ
ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ।
In the Sat Sangat, the True Congregation, I found the Holy, by great good fortune; my restless mind has been quieted.
सतिसंगति साध पाई वडभागी मनु चलतौ भइओ अरूड़ा ॥
LINE 05
ਅਨਹਤਧੁਨਿਵਾਜਹਿਨਿਤਵਾਜੇਹਰਿਅੰਮ੍ਰਿਤਧਾਰਰਸਿਲੀੜਾ॥॥
ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ ॥੧॥
The unstruck melody ever vibrates and resounds; I have taken in the sublime essence of the Lord's Ambrosial Nectar, showering down. ||1||
अनहत धुनि वाजहि नित वाजे हरि अंम्रित धार रसि लीड़ा ॥१॥
LINE 06
ਮੇਰੇਮਨਜਪਿਰਾਮਨਾਮੁਹਰਿਰੂੜਾ
ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ।
O my mind, chant the Name of the Lord, the beauteous Lord.
मेरे मन जपि राम नामु हरि रूड़ा ॥
LINE 07
ਮੇਰੈਮਨਿਤਨਿਪ੍ਰੀਤਿਲਗਾਈਸਤਿਗੁਰਿਹਰਿਮਿਲਿਓਲਾਇਝਪੀੜਾਰਹਾਉ
ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ ਰਹਾਉ॥
The True Guru has drenched my mind and body with the Love of the Lord, who has met me and lovingly embraced me. ||Pause||
मेरै मनि तनि प्रीति लगाई सतिगुरि हरि मिलिओ लाइ झपीड़ा ॥ रहाउ ॥
LINE 08
ਸਾਕਤਬੰਧਭਏਹੈਮਾਇਆਬਿਖੁਸੰਚਹਿਲਾਇਜਕੀੜਾ
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ।
The faithless cynics are bound and gagged in the chains of Maya; they are actively engaged, gathering in the poisonous wealth.
साकत बंध भए है माइआ बिखु संचहि लाइ जकीड़ा ॥
LINE 09
ਹਰਿਕੈਅਰਥਿਖਰਚਿਨਹਸਾਕਹਿਜਮਕਾਲੁਸਹਹਿਸਿਰਿਪੀੜਾ॥॥
ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹ) ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ ॥੨॥
They cannot spend this in harmony with the Lord, and so they must endure the pain which the Messenger of Death inflicts upon their heads. ||2||
हरि कै अरथि खरचि नह साकहि जमकालु सहहि सिरि पीड़ा ॥२॥
LINE 10
ਜਿਨਹਰਿਅਰਥਿਸਰੀਰੁਲਗਾਇਆਗੁਰਸਾਧੂਬਹੁਸਰਧਾਲਾਇਮੁਖਿਧੂੜਾ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਬੜੀ ਸਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪਰਮਾਤਮਾ ਦੇ ਅਰਪਣ ਕਰ ਦਿੱਤਾ,
The Holy Guru has dedicated His Being to the Lord's service; with great devotion, apply the dust of His feet to your face.
जिन हरि अरथि सरीरु लगाइआ गुर साधू बहु सरधा लाइ मुखि धूड़ा ॥
LINE 11
ਹਲਤਿਪਲਤਿਹਰਿਸੋਭਾਪਾਵਹਿਹਰਿਰੰਗੁਲਗਾਮਨਿਗੂੜਾ॥॥
ਉਹ ਮਨੁੱਖ ਇਸ ਲੋਕ ਵਿਚ ਪਰਲੋਕ ਵਿਚ ਸੋਭਾ ਖੱਟਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ ॥੩॥
In this world and the next, you shall receive the Lord's honor, and your mind shall be imbued with the permanent color of the Lord's Love. ||3||
हलति पलति हरि सोभा पावहि हरि रंगु लगा मनि गूड़ा ॥३॥
LINE 12
ਹਰਿਹਰਿਮੇਲਿਮੇਲਿਜਨਸਾਧੂਹਮਸਾਧਜਨਾਕਾਕੀੜਾ
ਹੇ ਹਰੀ! ਹੇ ਪ੍ਰਭੂ! ਮੈਨੂੰ ਗੁਰੂ ਮਿਲਾ, ਮੈਨੂੰ ਗੁਰੂ ਮਿਲਾ, ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ।
O Lord, Har, Har, please unite me with the Holy; compared to these Holy people, I am just a worm.
हरि हरि मेलि मेलि जन साधू हम साध जना का कीड़ा ॥
LINE 13
ਜਨਨਾਨਕਪ੍ਰੀਤਿਲਗੀਪਗਸਾਧਗੁਰਮਿਲਿਸਾਧੂਪਾਖਾਣੁਹਰਿਓਮਨੁਮੂੜਾ੪੬॥॥॥
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਭਿੱਜ ਮਨ ਹਰਾ ਹੋ ਜਾਂਦਾ ਹੈ ॥੪॥੬॥
Servant Nanak has enshrined love for the feet of the Holy Guru; meeting with this Holy One, my foolish, stone-like mind has blossomed forth in lush profusion. ||4||6||
जन नानक प्रीति लगी पग साध गुर मिलि साधू पाखाणु हरिओ मनु मूड़ा ॥४॥६॥
LINE 14
ਜੈਤਸਰੀਮਹਲਾਘਰੁ
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Jaitsree, Fourth Mahalaa, Second House:
जैतसरी महला ४ घरु २ ॥
LINE 15
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 16
ਹਰਿਹਰਿਸਿਮਰਹੁਅਗਮਅਪਾਰਾ
ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ,
Remember in meditation the Lord, Har, Har, the unfathomable, infinite Lord.
हरि हरि सिमरहु अगम अपारा ॥
LINE 17
ਜਿਸੁਸਿਮਰਤਦੁਖੁਮਿਟੈਹਮਾਰਾ
ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ।
Remembering Him in meditation, pains are dispelled.
जिसु सिमरत दुखु मिटै हमारा ॥
LINE 18
ਹਰਿਹਰਿਸਤਿਗੁਰੁਪੁਰਖੁਮਿਲਾਵਹੁਗੁਰਿਮਿਲਿਐਸੁਖੁਹੋਈਰਾਮ॥॥
ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥
O Lord, Har, Har, lead me to meet the True Guru; meeting the Guru, I am at peace. ||1||
हरि हरि सतिगुरु पुरखु मिलावहु गुरि मिलिऐ सुखु होई राम ॥१॥
LINE 19
ਹਰਿਗੁਣਗਾਵਹੁਮੀਤਹਮਾਰੇ
ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ,
Sing the Glorious Praises of the Lord, O my friend.
हरि गुण गावहु मीत हमारे ॥
LINE 20
ਹਰਿਹਰਿਨਾਮੁਰਖਹੁਉਰਧਾਰੇ
ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ।
Cherish the Name of the Lord, Har, Har, in your heart.
हरि हरि नामु रखहु उर धारे ॥
LINE 21
ਹਰਿਹਰਿਅੰਮ੍ਰਿਤਬਚਨਸੁਣਾਵਹੁਗੁਰਮਿਲਿਐਪਰਗਟੁਹੋਈਰਾਮ॥॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥
Read the Ambrosial Words of the Lord, Har, Har; meeting with the Guru, the Lord is revealed. ||2||
हरि हरि अंम्रित बचन सुणावहु गुर मिलिऐ परगटु होई राम ॥२॥
LINE 22
ਮਧੁਸੂਦਨਹਰਿਮਾਧੋਪ੍ਰਾਨਾ
ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ)!
The Lord, the Slayer of demons, is my breath of life.
मधुसूदन हरि माधो प्राना ॥
LINE 23
ਮੇਰੈਮਨਿਤਨਿਅੰਮ੍ਰਿਤਮੀਠਲਗਾਨਾ
ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ।
His Ambrosial Amrit is so sweet to my mind and body.
मेरै मनि तनि अंम्रित मीठ लगाना ॥
LINE 24
ਹਰਿਹਰਿਦਇਆਕਰਹੁਗੁਰੁਮੇਲਹੁਪੁਰਖੁਨਿਰੰਜਨੁਸੋਈਰਾਮ॥॥
ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ॥੩॥
O Lord, Har, Har, have mercy upon me, and lead me to meet the Guru, the immaculate Primal Being. ||3||
हरि हरि दइआ करहु गुरु मेलहु पुरखु निरंजनु सोई राम ॥३॥
LINE 25
ਹਰਿਹਰਿਨਾਮੁਸਦਾਸੁਖਦਾਤਾ
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ।
The Name of the Lord, Har, Har, is forever the Giver of peace.
हरि हरि नामु सदा सुखदाता ॥
LINE 26
ਹਰਿਕੈਰੰਗਿਮੇਰਾਮਨੁਰਾਤਾ
ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ।
My mind is imbued with the Lord's Love.
हरि कै रंगि मेरा मनु राता ॥
LINE 27
ਹਰਿਹਰਿਮਹਾਪੁਰਖੁਗੁਰੁਮੇਲਹੁਗੁਰਨਾਨਕਨਾਮਿਸੁਖੁਹੋਈਰਾਮ੪੧੭॥॥॥॥
ਹੇ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ। ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ॥੪॥੧॥੭॥
O Lord Har, Har, lead me to meet the Guru, the Greatest Being; through the Name of Guru Nanak, I have found peace. ||4||1||7||
हरि हरि महा पुरखु गुरु मेलहु गुर नानक नामि सुखु होई राम ॥४॥१॥७॥
LINE 28
ਜੈਤਸਰੀਮਃ
Jaitsree, Fourth Mahalaa:
जैतसरी मः ४ ॥
LINE 29
ਹਰਿਹਰਿਹਰਿਹਰਿਨਾਮੁਜਪਾਹਾ
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ।
Chant the Name of the Lord, Har, Har, Har, Har.
हरि हरि हरि हरि नामु जपाहा ॥
LINE 30
ਗੁਰਮੁਖਿਨਾਮੁਸਦਾਲੈਲਾਹਾ
ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ।
As Gurmukh, ever earn the profit of the Naam.
गुरमुखि नामु सदा लै लाहा ॥
LINE 31
ਹਰਿਹਰਿਹਰਿਹਰਿਭਗਤਿਦ੍ਰਿੜਾਵਹੁਹਰਿਹਰਿਨਾਮੁਓੁਮਾਹਾਰਾਮ॥॥
ਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ ॥੧॥
Implant within yourself devotion to the Lord, Har, Har, Har, Har; sincerely dedicate yourself to the Name of the Lord, Har, Har. ||1||
हरि हरि हरि हरि भगति द्रिड़ावहु हरि हरि नामु ओुमाहा राम ॥१॥
LINE 32
ਹਰਿਹਰਿਨਾਮੁਦਇਆਲੁਧਿਆਹਾ
ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ।
Meditate on the Name of the Merciful Lord, Har, Har.
हरि हरि नामु दइआलु धिआहा ॥
LINE 33
ਹਰਿਕੈਰੰਗਿਸਦਾਗੁਣਗਾਹਾ
ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ।
With love, forever sing the Glorious Praises of the Lord.
हरि कै रंगि सदा गुण गाहा ॥
LINE 34
ਹਰਿਹਰਿਹਰਿਜਸੁਘੂਮਰਿਪਾਵਹੁਮਿਲਿਸਤਸੰਗਿਓੁਮਾਹਾਰਾਮ॥॥
ਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ (ਸਿਫ਼ਤ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ॥੨॥
Dance to the Praises of the Lord, Har, Har, Har; meet with the Sat Sangat, the True Congregation, with sincerity. ||2||
हरि हरि हरि जसु घूमरि पावहु मिलि सतसंगि ओुमाहा राम ॥२॥
LINE 35
ਆਉਸਖੀਹਰਿਮੇਲਿਮਿਲਾਹਾ
ਹੇ ਸੰਤ ਸੰਗੀਓ! ਆਓ, ਰਲ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀਏ।
Come, O companions - let us unite in the Lord's Union.
आउ सखी हरि मेलि मिलाहा ॥
LINE 36
ਸੁਣਿਹਰਿਕਥਾਨਾਮੁਲੈਲਾਹਾ
ਹੇ ਸਤ ਸੰਗੀਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ ਖੱਟੀ ਖੱਟਦੇ ਰਹੋ।
Listening to the sermon of the Lord, earn the profit of the Naam.
सुणि हरि कथा नामु लै लाहा ॥