ਸ਼੍ਰੀ ਦਸਮ ਗ੍ਰੰਥ

ਅੰਗ 7
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਸਰਬੱਤ੍ਰਪਾਲੈ੧੧੪॥॥
ਅਤੇ ਸਭ ਦਾ ਪਾਲਕ ਹੈਂ ॥੧੧੪॥
That Thou art the Sustainer of all! 114
कि सरबत्र पालै ॥११४॥
LINE 02
ਕਿਸਰਬੱਤ੍ਰਹੰਤਾ
(ਹੇ ਪ੍ਰਭੂ!) ਤੂੰ ਸਭ ਦਾ ਸੰਘਾਰਕ ਹੈਂ,
That Thou destroyest all!
कि सरबत्र हंता ॥
LINE 03
ਕਿਸਰਬੱਤ੍ਰਗੰਤਾ
ਸਭ ਤਕ ਤੇਰੀ ਪਹੁੰਚ ਹੈ,
That Thou goest to all the places!
कि सरबत्र गंता ॥
LINE 04
ਕਿਸਰਬੱਤ੍ਰਭੇਖੀ
ਤੂੰ ਸਾਰਿਆਂ ਭੇਖਾਂ ਵਿਚ ਹੈਂ
That Thou wearest all the garbs!
कि सरबत्र भेखी ॥
LINE 05
ਕਿਸਰਬੱਤ੍ਰਪੇਖੀ੧੧੫॥॥
ਅਤੇ ਸਾਰਿਆਂ ਨੂੰ ਵੇਖਣ ਵਾਲਾ ਹੈਂ ॥੧੧੫॥
That Thou seest all! 115
कि सरबत्र पेखी ॥११५॥
LINE 06
ਕਿਸਰਬੱਤ੍ਰਕਾਜੈ
(ਹੇ ਪ੍ਰਭੂ!) ਤੂੰ ਸਭ ਦਾ ਕਾਰਜ (ਭਾਵ ਕਾਰਨ) ਸਰੂਪ ਹੈ,
That Thou art the cause of all!
कि सरबत्र काजै ॥
LINE 07
ਕਿਸਰਬੱਤ੍ਰਰਾਜੈ
ਤੂੰ ਸਭ ਥਾਂ ਸੋਭ ਰਿਹਾ ਹੈਂ,
That Thou art the Glory of all!
कि सरबत्र राजै ॥
LINE 08
ਕਿਸਰਬੱਤ੍ਰਸੋਖੈ
ਤੂੰ ਸਭ ਨੂੰ ਸੁਕਾਉਂਦਾ (ਨਸ਼ਟ ਕਰਦਾ) ਹੈਂ,
That Thou driest up all!
कि सरबत्र सोखै ॥
LINE 09
ਕਿਸਰਬੱਤ੍ਰਪੋਖੈ੧੧੬॥॥
ਤੂੰ ਸਭ ਦੀ ਪਾਲਨਾ ਕਰਦਾ ਹੈਂ ॥੧੧੬॥
That Thou fillest up all! 116
कि सरबत्र पोखै ॥११६॥
LINE 10
ਕਿਸਰਬੱਤ੍ਰਤ੍ਰਾਣੈ
(ਹੇ ਪ੍ਰਭੂ!) ਤੂੰ ਸਭ ਦਾ ਤ੍ਰਾਣ (ਬਲ) ਹੈਂ,
That Thou art the Strength of all!
कि सरबत्र त्राणै ॥
LINE 11
ਕਿਸਰਬੱਤ੍ਰਪ੍ਰਾਣੈ
ਤੂੰ ਸਭ ਦਾ ਪ੍ਰਾਣ ਹੈਂ,
That Thou art the life of all!
कि सरबत्र प्राणै ॥
LINE 12
ਕਿਸਰਬੱਤ੍ਰਦੇਸੈ
ਤੂੰ ਸਭ ਦੇਸ਼ਾਂ ਵਿਚ ਮੌਜੂਦ ਹੈਂ
That Thou art in all countries!
कि सरबत्र देसै ॥
LINE 13
ਕਿਸਰਬੱਤ੍ਰਭੇਸੈ੧੧੭॥॥
ਅਤੇ ਸਾਰਿਆਂ ਭੇਸਾਂ ਵਿਚ ਸਥਿਤ ਹੈਂ ॥੧੧੭॥
That Thou art in garbs! 117
कि सरबत्र भेसै ॥११७॥
LINE 14
ਕਿਸਰਬੱਤ੍ਰਮਾਨਿਯੈ
(ਹੇ ਪ੍ਰਭੂ!) ਤੂੰ ਸਭ ਥਾਂ ਮੰਨਿਆ ਜਾਂਦਾ ਹੈਂ (ਪੂਜਣਯੋਗ ਹੈਂ)
That Thou art worshipped everywhere!
कि सरबत्र मानियै ॥
LINE 15
ਸਦੈਵੰਪ੍ਰਧਾਨਿਯੈ
ਸਦਾ ਤੂੰ ਹੀ ਪ੍ਰਧਾਨ ਹੈਂ,
That Thou art the Supreme Controller of all!
सदैवं प्रधानियै ॥
LINE 16
ਕਿਸਰਬੱਤ੍ਰਜਾਪਿਯੈ
ਤੂੰ ਸਭ ਥਾਂਵਾਂ ਤੇ ਜਪਿਆ ਜਾਂਦਾ ਹੈਂ,
That Thou art remembered everywhere!
कि सरबत्र जापियै ॥
LINE 17
ਕਿਸਰਬੱਤ੍ਰਥਾਪਿਯੈ੧੧੮॥॥
ਸਭ ਥਾਂਵਾਂ ਵਿਚ ਤੂੰ ਹੀ ਸਥਿਤ ਹੈਂ ॥੧੧੮॥
That Thou art established everywhere! 118
कि सरबत्र थापियै ॥११८॥
LINE 18
ਕਿਸਰਬੱਤ੍ਰਭਾਨੈ
(ਹੇ ਪ੍ਰਭੂ!) ਤੂੰ ਸਭ ਦਾ ਪ੍ਰਕਾਸ਼ਕ (ਸੂਰਜ) ਹੈਂ,
That Thou illuminest everything!
कि सरबत्र भानै ॥
LINE 19
ਕਿਸਰਬੱਤ੍ਰਮਾਨੈ
ਤੂੰ ਸਭ ਦਾ ਮਾਣ ਹੈਂ,
That Thou art honoured by all!
कि सरबत्र मानै ॥
LINE 20
ਕਿਸਰਬੱਤ੍ਰਇੰਦ੍ਰੈ
ਤੂੰ ਸਭ ਦਾ ਰਾਜਾ (ਇੰਦਰ) ਹੈਂ
That Thou art Indra (King) of all!
कि सरबत्र इंद्रै ॥
LINE 21
ਕਿਸਰਬੱਤ੍ਰਚੰਦ੍ਰੈ੧੧੯॥॥
ਅਤੇ ਸਭ ਨੂੰ ਸ਼ਾਂਤੀ ਦੇਣ ਵਾਲਾ (ਚੰਦ੍ਰਮਾ) ਹੈਂ ॥੧੧੯॥
That Thou art the moon (Light) of all! 119
कि सरबत्र चंद्रै ॥११९॥
LINE 22
ਕਿਸਰਬੰਕਲੀਮੈ
(ਹੇ ਪ੍ਰਭੂ!) ਤੂੰ ਸਭ ਦਾ ਬੋਲ (ਕਲਾਮ) ਹੈਂ,
That Thou art master off all powers!
कि सरबं कलीमै ॥
LINE 23
ਕਿਪਰਮੰਫ਼ਹੀਮੈ
ਤੂੰ ਸ੍ਰੇਸ਼ਠ ਬੁੱਧੀਮਾਨ ਹੈਂ,
That Thou art Most Intelligent!
कि परमं फ़हीमै ॥
LINE 24
ਕਿਆਕਲਅਲਾਮੈ
ਤੂੰ ਵੱਡਾ ਅਕਲਮੰਦ ਹੈਂ,
That Thou art Most Wise and Learned!
कि आकल अलामै ॥
LINE 25
ਕਿਸਾਹਿਬਕਲਾਮੈ੧੨੦॥॥
ਤੂੰ ਬੋਲੀਆਂ (ਕਲਾਮ) ਦਾ ਸੁਆਮੀ ਹੈਂ ॥੧੨੦॥
That Thou art the Master of Languages! 120
कि साहिब कलामै ॥१२०॥
LINE 26
ਕਿਹੁਸਨੁਲਵਜੂਹੈਂ
(ਹੇ ਪ੍ਰਭੂ!) ਤੂੰ ਸੁੰਦਰਤਾ (ਹੁਸਨ) ਦੀ ਮੂਰਤੀ (ਵਜੂਦ) ਹੈਂ,
That Thou art the Embodiment of Beauty!
कि हुसनुल वजू हैं ॥
LINE 27
ਤਮਾਮੁਲਰੁਜੂਹੈਂ
ਤੂੰ ਸਭ ਵਲ ਧਿਆਨ ('ਰੁਜੂ') ਦੇਣ ਵਾਲਾ ਹੈਂ,
That all look towards Thee!
तमामुल रुजू हैं ॥
LINE 28
ਹਮੇਸੁਲਸਲਾਮੈਂ
ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ ਹੈਂ,
That Thou abidest forever!
हमेसुल सलामैं ॥
LINE 29
ਸਲੀਖਤਮੁਦਾਮੈਂ੧੨੧॥॥
ਤੂੰ ਸਥਿਰ ਸੰਤਾਨ ('ਸਲੀਖਤ') ਵਾਲਾ ਹੈਂ ॥੧੨੧॥
That Thou hast perpetual offspring! 121
सलीखत मुदामैं ॥१२१॥
LINE 30
ਗ਼ਨੀਮੁਲਸ਼ਿਕਸਤੈ
(ਹੇ ਪ੍ਰਭੂ!) ਤੂੰ ਵੱਡਿਆਂ ਵੈਰੀਆਂ ਨੂੰ ਹਰਾਉਣ ਵਾਲਾ ਹੈਂ,
That Thou art the conquereror of mighty enemies!
ग़नीमुल शिकसतै ॥
LINE 31
ਗ਼ਰੀਬੁਲਪਰਸਤੈ
ਤੂੰ ਗ਼ਰੀਬਾਂ ਦਾ ਪਾਲਣਹਾਰ ('ਪਰਸਤੈ') ਹੈਂ,
That Thou art the Protector of the lowly!
ग़रीबुल परसतै ॥
LINE 32
ਬਿਲੰਦੁਲਮਕਾਨੈਂ
ਤੇਰਾ ਸਥਾਨ (ਮਕਾਨ) ਬਹੁਤ ਉੱਚਾ ਹੈ,
That Thy Abode is the Highest!
बिलंदुल मकानैं ॥
LINE 33
ਜ਼ਿਮੀਨੁਲਜ਼ਮਾਨੈਂ੧੨੨॥॥
ਤੂੰ ਧਰਤੀ ਅਤੇ ਆਕਾਸ਼ ਵਿਚ (ਭਾਵ ਸਭ ਵਿਚ) ਵਿਆਪਤ ਹੈਂ ॥੧੨੨॥
That Thou Pervadest on Earth and in Heavens! 122
ज़िमीनुल ज़मानैं ॥१२२॥
LINE 34
ਤਮੀਜ਼ੁਲਤਮਾਮੈਂ
(ਹੇ ਪ੍ਰਭੂ!) ਤੂੰ ਸਭ ਨੂੰ ਪਛਾਣਨ ਵਾਲਾ (ਤਮੀਜ਼ ਕਰਨ ਵਾਲਾ) ਵਿਵੇਕੀ ਹੈਂ,
That Thou discriminatest all!
तमीज़ुल तमामैं ॥
LINE 35
ਰੁਜੂਅਲਨਿਧਾਨੈਂ
ਤੂੰ ਸਭ ਵਲ ਧਿਆਨ ਦੇਣ (ਰੁਜੂ ਕਰਨ) ਵਾਲੀ ਰੁਚੀ ਦਾ ਭੰਡਾਰ ਹੈਂ,
That Thou art most Considerate!
रुजूअल निधानैं ॥
LINE 36
ਹਰੀਫੁਲਅਜ਼ੀਮੈ
ਤੂੰ (ਸਭ ਦਾ) ਵੱਡਾ ਮਿਤਰ ਹੈਂ,
That Thou art the Greatest Friend!
हरीफुल अज़ीमै ॥
LINE 37
ਰਜ਼ਾਇਕਯਕੀਨੈਂ੧੨੩॥॥
ਤੂੰ ਨਿਸਚੇ ਹੀ (ਸਭ ਨੂੰ) ਰੋਜ਼ੀ ਦਿੰਦਾ ਹੈਂ ॥੧੨੩॥
That Thou art certainlyhe Giver of food! 123
रज़ाइक यकीनैं ॥१२३॥
LINE 38
ਅਨੇਕੁਲਤਰੰਗਹੈਂ
(ਹੇ ਪ੍ਰਭੂ!) ਤੂੰ ਅਨੇਕ ਲਹਿਰਾਂ ਵਾਲਾ (ਸਾਗਰ) ਹੈਂ,
That Thou, as Ocean, Hast innumerable waves!
अनेकुल तरंग हैं ॥
LINE 39
ਅਭੇਦਹੈਂਅਭੰਗਹੈਂ
ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਤੂੰ ਨਾਸ਼-ਰਹਿਤ ਹੈਂ,
That Thou art Immortal and none can know Thy secrets!
अभेद हैं अभंग हैं ॥
LINE 40
ਅਜ਼ੀਜ਼ੁਲਨਿਵਾਜ਼ਹੈਂ
ਤੂੰ ਪਿਆਰਿਆਂ (ਅਜ਼ੀਜ਼ਾਂ) ਨੂੰ ਵਡਿਆਉਣ ਵਾਲਾ ਹੈਂ,
That Thou Protectest the devotees!
अज़ीज़ुल निवाज़ हैं ॥
LINE 41
ਗ਼ਨੀਮੁਲਖ਼ਿਰਾਜਹੈਂ੧੨੪॥॥
ਤੂੰ ਵੈਰੀਆਂ (ਗ਼ਨੀਮਾਂ) ਤੋਂ ਕਰ ('ਖ਼ਿਰਾਜ') ਵਸੂਲ ਕਰਨ ਵਾਲਾ ਹੈਂ (ਅਰਥਾਤ ਸਭ ਤੇਰੇ ਅਧੀਨ ਹਨ) ॥੧੨੪॥
That Thou punishest the evil-doers! 124
ग़नीमुल क़िराज हैं ॥१२४॥
LINE 42
ਨਿਰੁਕਤਸਰੂਪਹੈਂ
(ਹੇ ਪ੍ਰਭੂ!) ਤੇਰਾ ਸਰੂਪ ਬਿਆਨ ਰਹਿਤ ਹੈ,
That Thy Entity is Indexpressible!
निरुकत सरूप हैं ॥
LINE 43
ਤ੍ਰਿਮੁਕਤਿਬਿਭੂਤਹੈਂ
ਤੇਰੀ ਵਿਭੂਤੀ (ਸੰਪੱਤੀ) ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ,
That Thy Glory is Beyond the three Modes!
त्रिमुकति बिभूत हैं ॥
LINE 44
ਪ੍ਰਭੁਗਤਿਪ੍ਰਭਾਹੈਂ
ਤੇਰੇ ਹੀ ਪ੍ਰਤਾਪ ਤੋਂ ਉਪਭੋਗੀ ਸਾਮਗ੍ਰੀ ਪੈਦਾ ਹੋਈ ਹੈ,
That Thine is the Most Powerful Glow!
प्रभुगति प्रभा हैं ॥
LINE 45
ਸੁਜੁਗਤਿਸੁਧਾਹੈਂ੧੨੫॥॥
ਤੂੰ ਅੰਮ੍ਰਿਤ ('ਸੁਧਾ') ਨਾਲ ਸੰਯੁਕਤ ਹੈਂ ॥੧੨੫॥
That Thou art ever united with all! 125
सु जुगति सुधा हैं ॥१२५॥
LINE 46
ਸਦੈਵੰਸਰੂਪਹੈਂ
(ਹੇ ਪ੍ਰਭੂ!) ਤੇਰਾ ਸਰੂਪ ਸਦੀਵੀ ਹੈ,
That Thou art Eternal Entity!
सदैवं सरूप हैं ॥
LINE 47
ਅਭੇਦੀਅਨੂਪਹੈਂ
ਭੇਦ ਅਤੇ ਉਪਮਾ ਤੋਂ ਰਹਿਤ ਹੈ,
That Thou art undivided and unparalleled!
अभेदी अनूप हैं ॥
LINE 48
ਸਮਸਤੋਪਰਾਜਹੈਂ
ਤੂੰ ਸਭ ਨੂੰ ਉਪਜਾਉਣ ਵਾਲਾ ਹੈਂ
That Thou art the Creator of all!
समसतोपराज हैं ॥
LINE 49
ਸਦਾਸਰਬਸਾਜਹੈਂ੧੨੬॥॥
ਅਤੇ ਸਭ ਨੂੰ ਸੁਸਜਿਤ ਕਰਨ ਵਾਲਾ ਹੈਂ ॥੧੨੬॥
That Thou art ever the Ornamentation of all! 126
सदा सरब साज हैं ॥१२६॥
LINE 50
ਸਮਸਤੁਲਸਲਾਮਹੈਂ
(ਹੇ ਪ੍ਰਭੂ!) ਤੂੰ ਸਾਰਿਆਂ ਦੁਆਰਾ ਪ੍ਰਨਾਮ ਕਰਨ ਯੋਗ ਹੈਂ,
That Thou art saluted by all!
समसतुल सलाम हैं ॥
LINE 51
ਸਦੈਵੁਲਅਕਾਮਹੈਂ
ਤੂੰ ਸਦਾ ਕਾਮਨਾਵਾਂ ਤੋਂ ਮੁਕਤ ਹੈਂ,
That Thou art ever the Desireless Lord!
सदैवुल अकाम हैं ॥
LINE 52
ਨ੍ਰਿਬਾਧਸਰੂਪਹੈਂ
ਤੂੰ (ਹਰ ਪ੍ਰਕਾਰ ਦੀਆਂ) ਰੁਕਾਵਟਾਂ ਤੋਂ ਰਹਿਤ ਸਰੂਪ ਵਾਲਾ ਹੈਂ,
That Thou art Invincible!
न्रिबाध सरूप हैं ॥
LINE 53
ਅਗਾਧਿਹੈਂਅਨੂਪਹੈਂ੧੨੭॥॥
ਨਾ ਤੇਰਾ ਪਾਰਾਵਾਰ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਤੇਰੀ ਉਪਮਾ ਦਿੱਤੀ ਜਾ ਸਕਦੀ ਹੈ ॥੧੨੭॥
That Thou art Impenetrable and Unparalleled Entity! 127
अगाधि हैं अनूप हैं ॥१२७॥
LINE 54
ਓਅੰਆਦਿਰੂਪੇ
(ਹੇ ਪ੍ਰਭੂ!) ਤੂੰ ਓਅੰਕਾਰ ਸਰੂਪ ਅਤੇ ਸਭ ਦਾ ਆਦਿ ਹੈਂ,
That Thou art Aum the primal Entity!
ओअं आदि रूपे ॥
LINE 55
ਅਨਾਦਿਸਰੂਪੇ
ਤੂੰ ਸਾਰਿਆਂ ਦਾ ਸਰੋਤ-ਰੂਪ ਹੈਂ,
That Thou art also without beginning!
अनादि सरूपे ॥
LINE 56
ਅਨੰਗੀਅਨਾਮੇ
ਤੂੰ ਸ਼ਰੀਰ ਤੋਂ ਬਿਨਾ ('ਅਨੰਗ') ਅਤੇ ਨਾਮ ਤੋਂ ਰਹਿਤ ਹੈਂ,
That Thu art Bodyless and Nameless!
अनंगी अनामे ॥
LINE 57
ਤ੍ਰਿਭੰਗੀਤ੍ਰਿਕਾਮੇ੧੨੮॥॥
ਤੂੰ ਤਿੰਨਾਂ ਲੋਕਾਂ ਦਾ ਵਿਨਾਸ਼ਕ ਅਤੇ ਤਿੰਨਾਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ ॥੧੨੮॥
That Thou art the Destroyer and Restorer of three modes! 128
त्रिभंगी त्रिकामे ॥१२८॥
LINE 58
ਤ੍ਰਿਬਰਗੰਤ੍ਰਿਬਾਧੇ
(ਹੇ ਪ੍ਰਭੂ!) ਤੂੰ ਤਿੰਨ ਵਰਗਾਂ (ਅਰਥ, ਧਰਮ ਅਤੇ ਕਾਮ) ਵਾਲਾ ਅਤੇ ਤਿੰਨਾਂ ਲੋਕਾਂ ਨੂੰ ਬੰਨ੍ਹਣ ਵਾਲਾ (ਅਧੀਨ ਰਖਣ ਵਾਲਾ) ਹੈਂ,
That Thou art the Destroyer of three gods and modes!
त्रिबरगं त्रिबाधे ॥
LINE 59
ਅਗੰਜੇਅਗਾਧੇ
ਤੂੰ ਨਾਸ਼ ਤੋਂ ਰਹਿਤ ਅਤੇ ਅਥਾਹ ਹੈਂ,
That Thou art Immortal and Impenetrable!
अगंजे अगाधे ॥
LINE 60
ਸੁਭੰਸਰਬਭਾਗੇ
ਤੂੰ (ਸੰਸਾਰ ਦੇ) ਸਾਰਿਆਂ ਹਿੱਸਿਆਂ ਵਿਚ ਸ਼ੋਭਾਇਮਾਨ ਹੈਂ,
That Thy Writ of Destiny is for all!
सुभं सरब भागे ॥
LINE 61
ਸੁਸਰਬਾਅਨੁਰਾਗੇ੧੨੯॥॥
ਤੂੰ ਸਭ ਨੂੰ ਪਿਆਰ ਕਰਨ ਵਾਲਾ ਹੈਂ ॥੧੨੯॥
That Thou lovest all! 129
सु सरबा अनुरागे ॥१२९॥
LINE 62
ਤ੍ਰਿਭੁਗਤਿਸਰੂਪਹੈਂ
(ਹੇ ਪ੍ਰਭੂ!) ਤੇਰਾ ਸਰੂਪ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ (ਆਨੰਦ-ਦਾਇਕ) ਹੈ,
That Thou art the Enjoyer Entity of three worlds!
त्रिभुगति सरूप हैं ॥
LINE 63
ਅਛਿੱਜਹੈਂਅਛੂਤਹੈਂ
ਤੇਰਾ ਰੂਪ ਵਿਨਾਸ਼ (ਛਿਜਣ) ਤੋਂ ਰਹਿਤ ਅਤੇ ਪਵਿਤਰ ਹੈ,
That Thou art Unbreakable and untouched!
अछिज हैं अछूत हैं ॥
LINE 64
ਕਿਨਰਕੰਪ੍ਰਣਾਸਹੈਂ
ਤੂੰ ਨਰਕ ਨੂੰ ਨਸ਼ਟ ਕਰਨ ਵਾਲਾ
That Thou art the Destroyer of hell!
कि नरकं प्रणास हैं ॥
LINE 65
ਪ੍ਰਿਥੀਉਲਪ੍ਰਵਾਸਹੈਂ੧੩੦॥॥
ਅਤੇ ਪ੍ਰਿਥਵੀ ਉਤੇ ਨਿਵਾਸ ਕਰਨ ਵਾਲਾ ਹੈਂ ॥੧੩੦॥
That Thou Pervadest the Earth! 130
प्रिथीउल प्रवास हैं ॥१३०॥
LINE 66
ਨਿਰੁਕਤਿਪ੍ਰਭਾਹੈਂ
(ਹੇ ਪ੍ਰਭੂ!) ਨਾ ਵਰਣਨ ਕੀਤੇ ਜਾ ਸਕਣ ਵਾਲਾ ਤੇਰਾ ਤੇਜ ਹੈ,
That Thy Glory is Inexpressible!
निरुकति प्रभा हैं ॥
LINE 67
ਸਦੈਵੰਸਦਾਹੈਂ
ਤੂੰ ਸਦਾ ਵਰਤਮਾਨ ਹੈਂ,
That Thou art Eternal!
सदैवं सदा हैं ॥
LINE 68
ਬਿਭੁਗਤਿਸਰੂਪਹੈਂ
ਤੂੰ ਹੀ ਸਾਰੀ ਭੋਗਣਯੋਗ ਸਾਮਗ੍ਰੀ ਹੈਂ,
That Thou abidest in innumerable diverse guises!
बिभुगति सरूप हैं ॥
LINE 69
ਪ੍ਰਜੁਗਤਿਅਨੂਪਹੈਂ੧੩੧॥॥
ਤੂੰ ਸਾਰਿਆਂ ਨਾਲ ਸੰਯੁਕਤ ਅਤੇ ਉਪਮਾ ਤੋਂ ਰਹਿਤ ਹੈਂ ॥੧੩੧॥
That Thou art wonderfully united with all! 131
प्रजुगति अनूप हैं ॥१३१॥
LINE 70
ਨਿਰੁਕਤਿਸਦਾਹੈਂ
(ਹੇ ਪ੍ਰਭੂ!) ਤੂੰ ਸਦਾ ਵਰਣਨ ਤੋਂ ਪਰੇ ਹੈਂ,
That Thou art ever Inexpressible!
निरुकति सदा हैं ॥
LINE 71
ਬਿਭੁਗਤਿਪ੍ਰਭਾਹੈਂ
ਤੇਰੀ ਸੋਭਾ ਵੱਖ ਵੱਖ ਤਰ੍ਹਾਂ ਦੀ ਹੈ,
That Thy Glory appears in diverse guises!
बिभुगति प्रभा हैं ॥
LINE 72
ਅਨਉਕਤਿਸਰੂਪਹੈਂ
ਤੇਰਾ ਸਰੂਪ ਉਕਤੀਜੁ ਗਤੀ ਤੋਂ ਰਹਿਤ ਹੈ,
That Thy Form is Indescribable!
अनउकति सरूप हैं ॥
LINE 73
ਪ੍ਰਜੁਗਤਿਅਨੂਪਹੈਂ੧੩੨॥॥
ਤੂੰ ਸਭ ਨਾਲ ਸੰਯੁਕਤ ਹੈਂ ਅਤੇ ਉਪਮਾ ਦੇਣ ਦੀ ਸੀਮਾ ਤੋਂ ਪਰੇ ਹੈਂ ॥੧੩੨॥
That Thou art wonderfully united with all! 132
प्रजुगति अनूप हैं ॥१३२॥
LINE 74
ਚਾਚਰੀਛੰਦ
ਚਾਚਰੀ ਛੰਦ:
CHACHARI STANZA
चाचरी छंद ॥
LINE 75
ਅਭੰਗਹੈਂ
(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,
Thou art Indestructible!
अभंग हैं ॥
LINE 76
ਅਨੰਗਹੈਂ
ਤੂੰ ਸ਼ਰੀਰ ਰਹਿਤ ਹੈਂ,
Thou art Limbless.
अनंग हैं ॥
LINE 77
ਅਭੇਖਹੈਂ
ਤੂੰ ਭੇਖ ਤੋਂ ਬਿਨਾ ਹੈਂ,
Thou art Dessless!
अभेख हैं ॥
LINE 78
ਅਲੇਖਹੈਂ੧੩੩॥॥
ਤੂੰ ਲੇਖੇ ਤੋਂ ਬਾਹਰ ਹੈਂ ॥੧੩੩॥
Thou art Indescribable. 133.
अलेख हैं ॥१३३॥
LINE 79
ਅਭਰਮਹੈਂ
(ਹੇ ਪ੍ਰਭੂ!) ਤੂੰ ਭਰਮ-ਰਹਿਤ ਹੈਂ,
Thou art Illusionless!
अभरम हैं ॥
LINE 80
ਅਕਰਮਹੈਂ
ਤੂੰ ਕਰਮ-ਰਹਿਤ ਹੈਂ,
Thou art Actionless.
अकरम हैं ॥
LINE 81
ਅਨਾਦਿਹੈਂ
ਤੂੰ ਆਦਿ ਤੋਂ ਬਿਨਾ ਹੈਂ,
Thou art Beginningless!
अनादि हैं ॥
LINE 82
ਜੁਗਾਦਿਹੈਂ੧੩੪॥॥
ਤੂੰ ਯੁਗਾਂ ਦੇ ਆਰੰਭ ਤੋਂ ਪਹਿਲਾਂ ਦਾ ਹੈਂ ॥੧੩੪॥
Thou art from the beginning of ages. 134.
जुगादि हैं ॥१३४॥
LINE 83
ਅਜੈਹੈਂ
(ਹੇ ਪ੍ਰਭੂ!) ਤੂੰ ਜਿਤਿਆ ਨਹੀਂ ਜਾ ਸਕਦਾ,
Thou art Unconquerable!
अजै हैं ॥
LINE 84
ਅਬੈਹੈਂ
ਤੂੰ ਆਯੂ-ਰਹਿਤ ਹੈਂ,
Thou art Indestuctible.
अबै हैं ॥
LINE 85
ਅਭੂਤਹੈਂ
ਤੂੰ ਪੰਜ ਤੱਤ੍ਵਾਂ ਤੋਂ ਮੁਕਤ ਹੈਂ,
Thou art Elementless!
अभूत हैं ॥
LINE 86
ਅਧੂਤਹੈਂ੧੩੫॥॥
ਤੂੰ ਡੁਲਾਇਮਾਨ ਨਹੀਂ ਹੁੰਦਾ ॥੧੩੫॥
Thou art Fearless. 135.
अधूत हैं ॥१३५॥
LINE 87
ਅਨਾਸਹੈਂ
(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,
Thou art Eternal!
अनास हैं ॥
LINE 88
ਉਦਾਸਹੈਂ
ਤੂੰ (ਸਭ ਤੋਂ) ਉਪਰਾਮ ਹੈਂ,
Thou art Non-attached.
उदास हैं ॥
LINE 89
ਅਧੰਧਹੈਂ
ਤੂੰ ਸੰਸਾਰਿਕ ਧੰਧਿਆਂ ਤੋਂ ਪਰੇ ਹੈਂ,
Thou art Non-involyed!
अधंध हैं ॥
LINE 90
ਅਬੰਧਹੈਂ੧੩੬॥॥
ਤੂੰ ਬੰਧਨਾਂ ਤੋਂ ਮੁਕਤ ਹੈਂ ॥੧੩੬॥
Thou art Unbound. 136.
अबंध हैं ॥१३६॥