ਸ਼੍ਰੀ ਦਸਮ ਗ੍ਰੰਥ

ਅੰਗ 710
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਔਰਨਕਹਾਂਉਪਦੇਸਤਹੈਪਸੁਤੋਹਿਪ੍ਰਬੋਧੁਲਾਗੋ
ਹੇ ਮੂਰਖ! ਹੋਰਾਂ ਨੂੰ ਕੀ ਉਪਦੇਸ਼ ਕਰਦਾ ਹੈਂ? ਤੈਨੂੰ (ਆਪ ਨੂੰ) ਉਪਦੇਸ਼ ਨਹੀਂ ਲਗਦਾ।
O Animal! why do you preach to others, when you are quite ignorant;
औरन कहां उपदेसत है पसु तोहि प्रबोधु न लागो ॥
LINE 02
ਸਿੰਚਿਤਕਹਾਂਪਰੇਬਿਖ੍ਯਨਿਕਹਕਬਹੁਬਿਖੈਰਸਤ੍ਯਾਗੋ॥॥
ਵਿਸ਼ਿਆਂ ਨੂੰ ਕਿਉਂ ਸਿੰਜ ਰਿਹਾ ਹੈਂ, ਕਦੇ ਤਾਂ ਵਿਸ਼ਿਆਂ ਦੇ ਰਸ ਨੂੰ ਤਿਆਗ ਦਿਓ ॥੧॥
Why are you gathering the sins? Forsake sometimes the poisonous enjoyment.1.
सिंचित कहां परे बिख्यनि कह कबहु बिखै रस त्यागो ॥१॥
LINE 03
ਕੇਵਲਕਰਮਭਰਮਸੇਚੀਨਹੁਧਰਮਕਰਮਅਨੁਰਾਗੋ
ਕੇਵਲ ਕਰਮ ਕਰਨਾ ਭਰਮ ਵਰਗਾ ਹੀ ਸਮਝੋ ਅਤੇ ਧਰਮ-ਕਰਮ ਨਾਲ ਪ੍ਰੇਮ ਕਰੋ।
Consider these actions as illusions and devote yourself to righteous actions,
केवल करम भरम से चीनहु धरम करम अनुरागो ॥
LINE 04
ਸੰਗ੍ਰਹਿਕਰੋਸਦਾਸਿਮਰਨਕੋਪਰਮਪਾਪਤਜਿਭਾਗੋ॥॥
ਸਦਾ ਸਿਮਰਨ ਨੂੰ ਇਕਤਰ ਕਰੋ ਅਤੇ ਮਹਾਂ ਪਾਪਾਂ ਨੂੰ ਛਡ ਕੇ (ਇਨ੍ਹਾਂ ਤੋਂ) ਦੂਰ ਹੋ ਜਾਓ ॥੨॥
Absorb yourself in the remembrance of the name of the Lord and abandon and run away from sins.2.
संग्रहि करो सदा सिमरन को परम पाप तजि भागो ॥२॥
LINE 05
ਜਾਂਤੇਦੂਖਪਾਪਨਹਿਭੇਟੈਕਾਲਜਾਲਤੇਤਾਗੋ
(ਅਜਿਹਾ ਕੰਮ ਕਰੋ) ਜਿਸ ਕਰ ਕੇ ਦੁਖ ਅਤੇ ਪਾਪ ਨਾ ਛੋਹਣ; ਅਤੇ ਕਾਲ ਜਾਲ ਨੂੰ ਸਮਝ ਸਕੋ।
So that the sorrows and sins do not afflict you and you may escape the trap of death;
जां ते दूख पाप नहि भेटै काल जाल ते तागो ॥
LINE 06
ਜੌਸੁਖਚਾਹੋਸਦਾਸਭਨਕੌਤੌਹਰਿਕੇਰਸਿਪਾਗੋ੩੩॥॥॥
ਜੇ ਸਦਾ ਸਭ ਤਰ੍ਹਾਂ ਦਾ ਸੁਖ ਚਾਹੁੰਦੇ ਹੋ, ਤਾਂ ਹਰਿ ਦੇ ਪ੍ਰੇਮ ਵਿਚ ਮਗਨ ਹੋ ਜਾਓ ॥੩॥੩॥
If you want to enjoy all comforts, then absorb yourself in the love of the Lord.3.3.
जौ सुख चाहो सदा सभन कौ तौ हरि के रसि पागो ॥३॥३॥
LINE 07
ਰਾਗੁਸੋਰਠਿਪਾਤਿਸਾਹੀ੧੦
RAGA Sorath. OF THE TENTH SOVEREIGN.
रागु सोरठि पातिसाही १० ॥
LINE 08
ਪ੍ਰਭੁਜੂਤੋਕਹਲਾਜਹਮਾਰੀ
ਸਹੇ ਪ੍ਰਭੂ ਜੀ! ਤੁਹਾਨੂੰ ਮੇਰੀ ਲਾਜ ਹੈ।
O Lord! You alone can protect my honour!
प्रभु जू तो कह लाज हमारी ॥
LINE 09
ਨੀਲਕੰਠਨਰਹਰਿਨਾਰਾਇਣਨੀਲਬਸਨਿਬਨਵਾਰੀ॥॥ਰਹਾਉ
(ਤੁਸੀਂ) ਨੀਲ ਕੰਠ, ਨਰ ਹਰਿ, ਨਾਰਾਇਣ, ਨੀਲੇ ਬਸਤ੍ਰਾਂ ਵਾਲੇ ਅਤੇ ਬਨਵਾਰੀ ਹੋ ॥੧॥ ਰਹਾਉ।
O blue-throated Lord of men! O the Lord of forests wearing blue vests! Pause.
नीलकंठ नरहरि नाराइण नीलबसनि बनवारी ॥१॥ रहाउ ॥
LINE 10
ਪਰਮਪੁਰਖੁਪਰਮੇਸੁਰਸੁਆਮੀਪਾਵਨਪਉਨਅਹਾਰੀ
ਹੇ ਪਰਮ ਪੁਰਖ, ਪਰਮੇਸਰ, ਸੁਆਮੀ, ਪਾਵਨ ਅਤੇ ਪੌਣ ਆਹਾਰੀ,
O Supreme Purusha! Supreme Ishwara! Master of all! Holiest Divinity! living on air;
परम पुरखु परमेसुर सुआमी पावन पउन अहारी ॥
LINE 11
ਮਾਧਵਮਹਾਜੋਤਿਮਧੁਮਰਦਨਮਾਨਿਮੁਕੰਦਮੁਰਾਰੀ॥॥
ਮਾਧਵ, ਮਹਾ ਜੋਤਿ ਵਾਲੇ, ਮਧੁ ਦੇ ਮਾਨ ਦਾ ਮਰਦਨ ਕਰਨ ਵਾਲੇ, ਮੁਕੰਦ, ਮੁਰਾਰੀ ॥੧॥
O the Lord of Lakshmi! the greatest Light!, the Destroyer of the demons Madhu and Mus! and the bestower of salvation!1.
माधव महा जोति मधु मरदन मानि मुकंद मुरारी ॥१॥
LINE 12
ਨਿਰਬਿਕਾਰਨਿਰਜੁਰਨਿੰਦ੍ਰਾਬਿਨੁਨਿਰਬਿਖਨਰਕਨਿਵਾਰੀ
ਨਿਰਵਿਕਾਰ, ਨਿਰਜੁਰ (ਬੁਢਾਪੇ ਤੋਂ ਪਰੇ) ਨੀਂਦਰ-ਰਹਿਤ, ਵਿਸ਼ੇ ਵਾਸਨਾਵਾਂ ਤੋਂ ਪਰੇ, ਨਰਕ ਤੋਂ ਬਚਾਉਣ ਵਾਲੇ।
O the Lord without evil, without decay, without sleep, without poison and the Saviour from hell!
निरबिकार निरजुर निंद्रा बिनु निरबिख नरक निवारी ॥
LINE 13
ਕ੍ਰਿਪਾਸਿੰਧੁਕਾਲਤ੍ਰੈਦਰਸੀਕੁਕ੍ਰਿਤਿਪ੍ਰਨਾਸਨਕਾਰੀ॥॥
ਕ੍ਰਿਪਾ ਦੇ ਸਮੁੰਦਰ, ਤ੍ਰੈਕਾਲ ਦਰਸੀ, ਮਾੜੇ ਕਰਮਾਂ ਨੂੰ ਨਸ਼ਟ ਕਰਨ ਵਾਲੇ ॥੨॥
O the ocean of Mercy! the seer of all times! and the Destroyer of evil actions!....2.
क्रिपा सिंधु काल त्रै दरसी कुक्रिति प्रनासनकारी ॥२॥
LINE 14
ਧਨੁਰਪਾਨਿਧ੍ਰਿਤਮਾਨਧਰਾਧਰਅਨਿਬਿਕਾਰਅਸਿਧਾਰੀ
ਹੱਥ ਵਿਚ ਧਨੁਸ਼ ਧਾਰਨ ਕਰਨ ਵਾਲੇ, ਧੀਰਜਵਾਨ, ਧਰਤੀ ਨੂੰ ਧਾਰਨ ਕਰਨ ਵਾਲੇ, ਵਿਕਾਰਾਂ ਤੋਂ ਰਹਿਤ, ਤਲਵਾਰ ਧਾਰਨ ਕਰਨ ਵਾਲੇ!
O the wielder of bow! the Patient! the Prop of earth! the Lord without evil! and wielder of the sword!
धनुरपानि ध्रितमान धराधर अनिबिकार असिधारी ॥
LINE 15
ਹਉਂਮਤਿਮੰਦਚਰਨਸਰਨਾਗਤਿਕਰਗਹਿਲੇਹੁਉਬਾਰੀ੩੧੪॥॥॥॥
ਮੈਂ ਮੰਦ ਬੁੱਧੀਵਾਲਾ (ਤੇਰੇ) ਚਰਨਾਂ ਦੀ ਓਟ ਵਿਚ ਆਇਆ ਹਾਂ; ਮੇਰਾ ਹੱਥ ਪਕੜ ਕੇ (ਸੰਸਾਰ ਸਾਗਰ ਤੋਂ) ਬਾਹਰ ਕਢ ਲਵੋ ॥੩॥੧॥੪॥
I am unwise, I take refuge at Thy feet, catch hold of my hand and save me.3.
हउं मति मंद चरन सरनागति कर गहि लेहु उबारी ॥३॥१॥४॥
LINE 16
ਰਾਗੁਕਲਿਆਨਪਾਤਿਸਾਹੀ੧੦
RAGA KALYAN OF THE TENTH SOVEREIGN.
रागु कलिआन पातिसाही १० ॥
LINE 17
ਬਿਨੁਕਰਤਾਰਿਕਿਰਤਮਮਾਨੋ
ਬਿਨਾ ਕਰਤਾਰ ਦੇ (ਹੋਰ) ਕਿਸੇ ਕੀਤੇ ਹੋਏ (ਜਾਂ ਸਿਰਜੇ ਹੋਏ) ਨੂੰ ਨਾ ਮਨੋ।
Do not accept anyone else except God as the Creator of the universe;
बिनु करतारि न किरतम मानो ॥
LINE 18
ਆਦਿਅਜੋਨਿਅਜੈਅਬਿਨਾਸੀਤਿਹਪਰਮੇਸੁਰਜਾਨੋ॥॥ਰਹਾਉ
(ਜੋ) ਆਦਿ, ਅਜੂਨ, ਅਜੈ, ਅਬਿਨਾਸੀ ਹੈ, ਉਸ ਨੂੰ ਪਰਮੇਸਰ ਜਾਣੋ ॥੧॥ ਰਹਾਉ।
He, the Unborn, Unconquerable and Immortal, was in the beginning, consider Him as Supreme Ishvara……Pause.
आदि अजोनि अजै अबिनासी तिह परमेसुर जानो ॥१॥ रहाउ ॥
LINE 19
ਕਹਾਭਯੋਜੋਆਨਿਜਗਤਮੈਦਸਕੁਅਸੁਰਹਰਿਘਾਏ
ਕੀ ਹੋਇਆ ਜੇ ਵਿਸ਼ਣੂ (ਹਰਿ) ਨੇ ਜਗਤ ਵਿਚ ਆ ਕੇ ਦਸ ਕੁ ਦੈਂਤ ਮਾਰ ਦਿੱਤੇ ਹਨ।
What then, if on coming into the world, one killed about ten demons;
कहा भयो जो आनि जगत मै दसकु असुर हरि घाए ॥
LINE 20
ਅਧਿਕਪ੍ਰਪੰਚਦਿਖਾਇਸਭਨਕਹਆਪਹਿਬ੍ਰਹਮੁਕਹਾਏ॥॥
ਸਾਰਿਆਂ ਨੂੰ ਬਹੁਤ ਪ੍ਰਪੰਚ (ਆਡੰਬਰ) ਵਿਖਾ ਕੇ ਆਪਣੇ ਆਪ ਨੂੰ ਬ੍ਰਹਮ ਅਖਵਾਉਣ ਲਗ ਪਿਆ ॥੧॥
And displayed several phenomena to all and caused others to call Him Brahm (God).1.
अधिक प्रपंच दिखाइ सभन कह आपहि ब्रहमु कहाए ॥१॥
LINE 21
ਭੰਜਨਗੜ੍ਹਨਸਮਰਥਸਦਾਪ੍ਰਭੁਸੋਕਿਮਿਜਾਤਿਗਿਨਾਯੋ
(ਜੋ) ਪ੍ਰਭੂ ਸਦਾ ਭੰਨਣ ਅਤੇ ਘੜਨ ਦੀ ਸਮਰਥਾ ਰਖਦਾ ਹੈ, ਉਸ ਨੂੰ (ਵਿਸ਼ਣੂ) ਕਿਵੇਂ ਮੰਨਿਆ ਜਾ ਸਕਦਾ ਹੈ।
How can He be called God, the Destroyer, the Creator, the Almighty and Eternal,
भंजन गढ़न समरथ सदा प्रभु सो किमि जाति गिनायो ॥
LINE 22
ਤਾਂਤੇਸਰਬਕਾਲਕੇਅਸਿਕੋਘਾਇਬਚਾਇਆਯੋ॥॥
ਇਸ ਲਈ ਕਿ (ਉਹ) ਸਰਬ ਕਾਲ ਦੀ ਤਲਵਾਰ ਦੇ ਵਾਰ ਤੋਂ (ਆਪਣੇ ਆਪ ਨੂੰ) ਬਚਾ ਨਹੀਂ ਸਕਿਆ ॥੨॥
Who could not save himself from the wound-causing sword of mighty Death.2.
तां ते सरब काल के असि को घाइ बचाइ न आयो ॥२॥
LINE 23
ਕੈਸੇਤੋਹਿਤਾਰਿਹੈਸੁਨਿਜੜ੍ਹਆਪਿਡੁਬ੍ਯੋਭਵਸਾਗਰਿ
ਹੇ ਮੂਰਖ! ਸੁਣ। (ਉਹ) ਤੈਨੂੰ ਕਿਸ ਤਰ੍ਹਾਂ ਤਾਰੇਗਾ ਜੋ ਆਪ ਭਵਸਾਗਰ ਵਿਚ ਡੁਬਿਆ ਹੋਇਆ ਹੈ।
O fool! listen, how can he cause you to cause the dreadful ocean of Sansara (world), when he himself is drowned in great ocean?
कैसे तोहि तारि है सुनि जढ़ आपि डुब्यो भव सागरि ॥
LINE 24
ਛੁਟਿਹੋਕਾਲਫਾਂਸਤੇਤਬਹੀਗਹੋਸਰਨਿਜਗਤਾਗਰ੩੧੫॥॥॥॥
ਜਦੋਂ ਜਗਤ ਦੇ ਸੋਮੇਂ (ਜਗਤਾਗਰ) ਦੀ ਸ਼ਰਨ ਵਿਚ ਜਾਏਂਗਾ, ਤਦ ਹੀ ਕਾਲ ਦੀ ਫਾਹੀ ਤੋਂ ਮੁਕਤ ਹੋ ਸਕੇਂਗਾ ॥੩॥੧॥੫॥
You can escape the trap of death only when you catch hold of the prop of the world and take refuge in Him.3.
छुटिहो काल फांस ते तब ही गहो सरनि जगतागर ॥३॥१॥५॥