ਸ਼੍ਰੀ ਦਸਮ ਗ੍ਰੰਥ

ਅੰਗ 717
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਖੋਜਰੋਜਕੇਹੇਤਲਗਦਯੋਮਿਸ੍ਰਜੂਰੋਇ॥॥
ਰੋਟੀ ਰੋਜ਼ੀ ਦੀ ਭਾਲ ਵਿਚ ਲਗਿਆ ਮਿਸ਼ਰ ਜੀ ਰੋ ਪਿਆ (ਕਿਉਂਕਿ ਉਸ ਨੂੰ ਦਾਨ-ਦਛਣਾ ਨਾ ਮਿਲ ਸਕੀ) ॥੪॥
in the same way, the Brahmin got enraged in his mind and thinking about his means of sustenance, he wept.4.
खोज रोज के हेत लग दयो मिस्र जू रोइ ॥४॥
LINE 02
ਵਾਹਿਗੁਰੂਜੀਕੀਫਤਹ
The Lord is One and the Victory is of the True Guru.
ੴ वाहिगुरू जी की फतह ॥
LINE 03
ਸ੍ਰੀਭਗਉਤੀਜੀਸਹਾਇ
ਸ੍ਰੀ ਭਗਉਤੀ ਜੀ ਸਹਾਇ
स्री भगउती जी सहाइ ॥
LINE 04
ਅਥਸ੍ਰੀਸਸਤ੍ਰਨਾਮਮਾਲਾਪੁਰਾਣਲਿਖ੍ਯਤੇ
ਹੁਣ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਦੇ ਹਾਂ
Shastra-Nama Mala Purana (the Rosary of the Names of weapons) is now composed
अथ स्री ससत्र नाम माला पुराण लिख्यते ॥
LINE 05
ਪਾਤਿਸਾਹੀ੧੦
ਪਾਤਸ਼ਾਹੀ ੧੦
With the support of the primal power by the Tenth King.
पातिसाही १० ॥
LINE 06
ਦੋਹਰਾ
ਦੋਹਰਾ:
DOHRA
दोहरा ॥
LINE 07
ਸਾਗਸਰੋਹੀਸੈਫਅਸਿਤੀਰਤੁਪਕਤਰਵਾਰਿ
ਸਾਂਗ, ਸਰੋਹੀ (ਸਿਰੋਹੀ ਨਗਰ ਵਿਚ ਬਣੀ ਤਲਵਾਰ) ਸੈਫ (ਸਿਧੀ ਦੋਧਾਰੀ ਤਲਵਾਰ) ਅਸਿ (ਖ਼ਮਦਾਰ ਤਲਵਾਰ) ਤੀਰ, ਤੁਪਕ (ਬੰਦੂਕ) ਅਤੇ ਤਲਵਾਰ (ਆਦਿ ਜੋ ਸ਼ਸਤ੍ਰ ਹਨ)
O Lord! Protect us by creating Saang, Sarohi, Saif (Sword), As, Teer (arrow) tupak (gun), Talwaar (sword)
साग सरोही सैफ असि तीर तुपक तरवारि ॥
LINE 08
ਸਤ੍ਰਾਤਕਿਕਵਚਾਤਿਕਰਕਰੀਐਰਛਹਮਾਰਿ॥॥
ਇਹ ਵੈਰੀ ਦਾ ਅੰਤ ਕਰਨ ਵਾਲੇ ਅਤੇ ਕਵਚਾਂ ਨੂੰ ਤੋੜਨ ਵਾਲੇ ਹਨ (ਅਤੇ ਇਹੀ) ਮੇਰੀ ਰਖਿਆ ਕਰਦੇ ਹਨ ॥੧॥
and other weapons and armours causing the destruction of the enemies.1.
सत्रातकि कवचाति कर करीऐ रछ हमारि ॥१॥
LINE 09
ਅਸਿਕ੍ਰਿਪਾਨਧਾਰਾਧਰੀਸੈਫਸੂਲਜਮਦਾਢ
ਤਲਵਾਰ, ਕ੍ਰਿਪਾਨ, ਧਾਰਾਧਰੀ (ਤਿਖੀ ਧਾਰ ਵਾਲੀ ਤਲਵਾਰ) ਸੈਫ, ਸੂਲ (ਨੇਜ਼ਾ) ਜਮਦਾੜ੍ਹ (ਇਕ ਕਟਾਰ ਜਿਸ ਦੀ ਸ਼ਕਲ ਜਮ ਦੀ ਦਾੜ੍ਹ ਵਰਗੀ ਹੁੰਦੀ ਹੈ)
O Lord! Creat As, Kripan (sword), Dharaddhari, Sail, Soof, Jamaadh,
असि क्रिपान धाराधरी सैफ सूल जमदाढ ॥
LINE 10
ਕਵਚਾਤਕਿਸਤ੍ਰਾਤਕਰਤੇਗਤੀਰਧਰਬਾਢ॥॥
ਤੇਗ, ਤੀਰ, ਧਰਬਾਢ (ਵਢਣ ਲਈ ਤੇਜ਼ ਧਾਰ ਵਾਲੀ ਤਲਵਾਰ) 'ਆਦਿਕ ਸ਼ਸਤ੍ਰ' ਕਵਚਾਂ ਨੂੰ ਭੰਨਣ ਵਾਲੇ ਅਤੇ ਵੈਰੀ ਨੂੰ ਖ਼ਤਮ ਕਰਨ ਵਾਲੇ ਹਨ ॥੨॥
Tegh (saber), Teer (saber), Teer (arrow), Talwar(sword), causing the destruction of armours and enemies.2.
कवचातकि सत्रात कर तेग तीर धरबाढ ॥२॥
LINE 11
ਅਸਿਕ੍ਰਿਪਾਨਖੰਡੋਖੜਗਤੁਪਕਤਬਰਅਰੁਤੀਰ
ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ) ਤੀਰ,
As, Kripan (sword), Khanda, Khadag (sword), Tupak (gun), Tabar (hatched),
असि क्रिपान खंडो खड़ग तुपक तबर अरु तीर ॥
LINE 12
ਸੈਫਸਰੋਹੀਸੈਹਥੀਯਹੈਹਮਾਰੈਪੀਰ॥॥
ਸੈਫ, ਸਰੋਹੀ ਅਤੇ ਸੈਹਥੀ (ਬਰਛੀ) (ਆਦਿਕ) ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ ॥੩॥
Teer (arrow), Saif (sword), Sarohi and Saihathi, all these are our adorable seniors.3.
सैफ सरोही सैहथी यहै हमारै पीर ॥३॥
LINE 13
ਤੀਰਤੁਹੀਸੈਥੀਤੁਹੀਤੁਹੀਤਬਰਤਰਵਾਰਿ
(ਹੇ ਪਰਮ ਸੱਤਾ!) ਤੂੰ ਹੀ ਤੀਰ ਹੈਂ, ਤੂੰ ਹੀ ਬਰਛੀ ਹੈ, ਤੂੰ ਹੀ ਛਵੀ ਅਤੇ ਤਲਵਾਰ ਹੈਂ।
Thou are the Teer (arrow), Thou are Saihathi, Thou art Tabar (hatchet), and Talwaar (sword)
तीर तुही सैथी तुही तुही तबर तरवारि ॥
LINE 14
ਨਾਮਤਿਹਾਰੋਜੋਜਪੈਭਏਸਿੰਧੁਭਵਪਾਰ॥॥
ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) ਭਵਸਾਗਰ ਤੋਂ ਪਾਰ ਹੋ ਜਾਂਦਾ ਹੈ ॥੪॥
He, who remembers Thy Name crosses the dreadful ocean of existence.4.
नाम तिहारो जो जपै भए सिंधु भव पार ॥४॥
LINE 15
ਕਾਲਤੁਹੀਕਾਲੀਤੁਹੀਤੁਹੀਤੇਗਅਰੁਤੀਰ
ਤੂੰ ਹੀ ਕਾਲ ਹੈਂ, ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ ਅਤੇ ਤੀਰ ਹੈਂ।
Thou art the KAL (death), thou art the goddess Kali, Thou art the saber and arrow,
काल तुही काली तुही तुही तेग अरु तीर ॥
LINE 16
ਤੁਹੀਨਿਸਾਨੀਜੀਤਕੀਆਜੁਤੁਹੀਜਗਬੀਰ॥॥
ਤੂੰ ਹੀ ਜਿਤ ਦੀ ਨਿਸ਼ਾਨੀ ਹੈਂ ਅਤੇ ਅਜ ਤੂੰ ਹੀ ਜਗਤ ਵਿਚ ਪਰਮ ਸ੍ਰੇਸ਼ਠ ਸੂਰਮਾ ਹੈਂ ॥੫॥
Thou art the sign of victory today and Thou art the Hero of the world.5.
तुही निसानी जीत की आजु तुही जगबीर ॥५॥
LINE 17
ਤੁਹੀਸੂਲਸੈਥੀਤਬਰਤੂਨਿਖੰਗਅਰੁਬਾਨ
ਤੂੰ ਹੀ ਨੇਜ਼ਾ ਹੈਂ, (ਤੂੰ ਹੀ) ਬਰਛੀ ਅਤੇ ਛਵੀ ਹੈਂ, ਤੂੰ ਹੀ ਭੱਥਾ ਅਤੇ ਬਾਣ ਹੈਂ।
Thou art the Sool (spike), Saihathi and Tabar (hatched), Thou art the Nikhang and Baan (arrow),
तुही सूल सैथी तबर तू निखंग अरु बान ॥
LINE 18
ਤੁਹੀਕਟਾਰੀਸੇਲਸਭਤੁਮਹੀਕਰਦਕ੍ਰਿਪਾਨ॥॥
ਤੂੰ ਹੀ ਕਟਾਰੀ, ਸੇਲ (ਬਰਛਾ) ਆਦਿਕ ਸਭ (ਸ਼ਸਤ੍ਰ ਹੈਂ) ਅਤੇ ਤੂੰ ਹੀ ਕਰਦ ਅਤੇ ਕ੍ਰਿਪਾਨ ਹੈਂ ॥੬॥
Thou art the Kataari, Sel, and all and Thou art the Kard (knife), and Kripaan (sword).6.
तुही कटारी सेल सभ तुम ही करद क्रिपान ॥६॥
LINE 19
ਸਸਤ੍ਰਅਸਤ੍ਰਤੁਮਹੀਸਿਪਰਤੁਮਹੀਕਵਚਨਿਖੰਗ
ਤੂੰ ਹੀ ਸ਼ਸਤ੍ਰ ਅਤੇ ਅਸਤ੍ਰ ਹੈਂ, ਤੂੰ ਹੀ ਸਿਪਰ (ਢਾਲ) ਕਵਚ ਅਤੇ ਭੱਥਾ ਹੈਂ।
Thou art the arms and weapons, Thou art the Nikhang (quiver), and the Kavach (armour)
ससत्र असत्र तुम ही सिपर तुम ही कवच निखंग ॥
LINE 20
ਕਵਚਾਤਕਿਤੁਮਹੀਬਨੇਤੁਮਬ੍ਯਾਪਕਸਰਬੰਗ॥॥
ਤੂੰ ਹੀ ਕਵਚਾਂ ਨੂੰ ਤੋੜਨ ਵਾਲਾ ਬਣਿਆ ਹੋਇਆ ਹੈਂ ਅਤੇ ਤੂੰ ਹੀ ਸਾਰਿਆਂ ਰੂਪਾਂ ਵਿਚ ਵਿਆਪਕ ਹੈਂ ॥੭॥
Thou art the destroyer of the armours and Thou art also all pervading.7.
कवचातकि तुम ही बने तुम ब्यापक सरबंग ॥७॥
LINE 21
ਸ੍ਰੀਤੁਹੀਸਭਕਾਰਨਤੁਹੀਤੂਬਿਦ੍ਯਾਕੋਸਾਰ
ਤੂੰ ਹੀ ਮਾਇਆ ਹੈਂ, ਸਭ ਦਾ ਕਾਰਨ ਰੂਪ ਤੂੰ ਹੀ ਹੈਂ, ਤੂੰ ਹੀ ਵਿਦਿਆ ਦਾ ਸਾਰ ਹੈਂ।
Thou art the cause of peace and prosperity and the essence of learning
स्री तुही सभ कारन तुही तू बिद्या को सार ॥
LINE 22
ਤੁਮਸਭਕੋਉਪਰਾਜਹੀਤੁਮਹੀਲੇਹੁਉਬਾਰ॥॥
ਤੂੰ ਸਭ ਨੂੰ ਉਤਪੰਨ ਕਰਨ ਵਾਲਾ ਹੈ ਅਤੇ ਤੂੰ ਹੀ (ਸਾਰਿਆਂ ਨੂੰ) ਉਬਾਰਦਾ ਹੈਂ (ਰਖਿਆ ਕਰਦਾ ਹੈਂ) ॥੮॥
Thou art the creator of all and the redeemer of all.8.
तुम सभ को उपराजही तुम ही लेहु उबार ॥८॥
LINE 23
ਤੁਮਹੀਦਿਨਰਜਨੀਤੁਹੀਤੁਮਹੀਜੀਅਨਉਪਾਇ
ਤੂੰ ਹੀ ਦਿਨ ਹੈਂ, ਤੂੰ ਹੀ ਰਾਤ ਹੈਂ, ਤੂੰ ਹੀ ਜੀਵਾਂ ਨੂੰ ਪੈਦਾ ਕੀਤਾ ਹੈ।
Thou art the day and night and Thou art the creator of all the Jivas (beings), causing disputes among them
तुम ही दिन रजनी तुही तुम ही जीअन उपाइ ॥
LINE 24
ਕਉਤਕਹੇਰਨਕੇਨਮਿਤਤਿਨਮੌਬਾਦਬਢਾਇ॥॥
ਕੌਤਕ ਵੇਖਣ ਲਈ (ਤੂੰ ਹੀ) ਉਨ੍ਹਾਂ (ਜੀਵਾਂ) ਵਿਚ ਵਿਵਾਦ (ਝਗੜਾ) ਵਧਾਇਆ ਹੈ ॥੯॥
Thou does all this in order to view Thy own sport.9.
कउतक हेरन के नमित तिन मौ बाद बढाइ ॥९॥
LINE 25
ਅਸਿਕ੍ਰਿਪਾਨਖੰਡੋਖੜਗਸੈਫਤੇਗਤਰਵਾਰਿ
ਤਲਵਾਰ, ਕ੍ਰਿਪਾਨ, ਖੰਡਾ, ਖੜਗ, ਸੈਫ, ਤੇਗ ਅਤੇ ਤਲਵਾਰ (ਆਦਿ ਜਿਸ ਦੇ ਇਹ ਨਾਂ ਹਨ)
O Lord! Protect us by smashing the armour with the blows of Thy hands with the help of As,
असि क्रिपान खंडो खड़ग सैफ तेग तरवारि ॥
LINE 26
ਰਛਕਰੋਹਮਰੀਸਦਾਕਵਚਾਤਕਿਕਰਵਾਰਿ੧੦॥॥
ਕਵਚਾਂ ਨੂੰ ਭੰਨਣ ਵਾਲੀ (ਉਹ) ਕਰਵਾਰ ਸਦਾ ਸਾਡੀ ਰਖਿਆ ਕਰੇ ॥੧੦॥
Kripaan (sword), Khanda, Kharag, Saif, Tegh, and Talwaar (sword).10.
रछ करो हमरी सदा कवचातकि करवारि ॥१०॥
LINE 27
ਤੁਹੀਕਟਾਰੀਦਾੜਜਮਤੂਬਿਛੂਓਅਰੁਬਾਨ
ਤੂੰ ਹੀ ਕਟਾਰੀ ਹੈਂ, ਤੂੰ ਹੀ ਜਮਦਾੜ੍ਹ, ਬਿਛੂਆ ਅਤੇ ਬਾਣ ਹੈਂ।
Thou art Kataari, Jamdaadh, Bichhuaa and Baan, O power!
तुही कटारी दाड़ जम तू बिछूओ अरु बान ॥
LINE 28
ਤੋਪਤਿਪਦਜੇਲੀਜੀਐਰਛਦਾਸਮੁਹਿਜਾਨੁ੧੧॥॥
ਹੇ ਸੁਆਮੀ! ਜੇ (ਮੈਂ) ਤੁਹਾਡੇ ਪੈਰ ਪਕੜੇ ਹਨ, ਤਾਂ ਦਾਸ ਜਾਣ ਕੇ (ਮੇਰੀ) ਰਖਿਆ ਕਰੋ ॥੧੧॥
I am a serf of Thy Lord’s feet, kindly Protect me.11.
तो पति पद जे लीजीऐ रछ दास मुहि जानु ॥११॥
LINE 29
ਬਾਕਬਜ੍ਰਬਿਛੂਓਤੁਹੀਤੁਹੀਤਬਰਤਰਵਾਰਿ
ਤੂੰ ਹੀ ਬਾਂਕ (ਬਾਘਨਖਾ) ਬਜ੍ਰ (ਗਦਾ) ਅਤੇ ਬਿਛੂਆ ਹੈਂ, ਤੂੰ ਹੀ ਤਬਰ ਅਤੇ ਤਲਵਾਰ ਹੈ।
Thou art Baank, bajar, Bichhuaa, Tabar, and Talwaar,
बाक बज्र बिछूओ तुही तुही तबर तरवारि ॥
LINE 30
ਤੁਹੀਕਟਾਰੀਸੈਹਥੀਕਰੀਐਰਛਹਮਾਰਿ੧੨॥॥
ਤੂੰ ਹੀ ਕਟਾਰ, ਸੈਹਥੀ ਹੈਂ, (ਤੁਸੀਂ) ਮੇਰੀ ਰਖਿਆ ਕਰੋ ॥੧੨॥
Thou art the kataari, and Saihathi Protect me.12.
तुही कटारी सैहथी करीऐ रछ हमारि ॥१२॥
LINE 31
ਤੁਮੀਗੁਰਜਤੁਮਹੀਗਦਾਤੁਮਹੀਤੀਰਤੁਫੰਗ
ਤੂੰ ਹੀ ਗੁਰਜ ਹੈਂ, ਤੂੰ ਹੀ ਗਦਾ ਹੈਂ ਅਤੇ ਤੂੰ ਹੀ ਤੀਰ ਅਤੇ ਤੁਫੰਗ (ਬੰਦੂਕ) ਹੈਂ।
Thou art Gurj, Gadaa (mace), Teer (arrow) and Tufang
तुमी गुरज तुम ही गदा तुम ही तीर तुफंग ॥
LINE 32
ਦਾਸਜਾਨਿਮੋਰੀਸਦਾਰਛਕਰੋਸਰਬੰਗ੧੩॥॥
(ਮੈਨੂੰ ਆਪਣਾ) ਦਾਸ ਜਾਣ ਕੇ ਸਦਾ ਸਭ ਤਰ੍ਹਾਂ ਨਾਲ ਮੇਰੀ ਰਖਿਆ ਕਰੋ ॥੧੩॥
Protect me ever considering me as Thy slave.13.
दास जानि मोरी सदा रछ करो सरबंग ॥१३॥
LINE 33
ਛੁਰੀਕਲਮਰਿਪੁਕਰਦਭਨਿਖੰਜਰਬੁਗਦਾਨਾਇ
ਛੁਰੀ, ਕਲਮ-ਰਿਪੁ, (ਕਲਮ ਦਾ ਵੈਰੀ ਚਾਕੂ) ਕਰਦ, ਖੰਜਰ, ਬੁਗਦਾ (ਛੁਰਾ ਜਾਂ ਟੋਕਾ) ਆਦਿਕ ਨਾਂਵਾਂ ਵਾਲੇ (ਸ਼ਸਤ੍ਰ) ਕਹੇ ਜਾਂਦੇ ਹਨ।
Thou art the Chhurri, the enemy-killing karad and the Khanjar (dagger) are Thy names
छुरी कलम रिपु करद भनि खंजर बुगदा नाइ ॥
LINE 34
ਅਰਧਰਿਜਕਸਭਜਗਤਕੋਮੁਹਿਤੁਮਲੇਹੁਬਚਾਇ੧੪॥॥
ਹੇ ਸਾਰੇ ਜਗਤ ਨੂੰ ਪ੍ਰਾਪਤ ਹੋਣ ਯੋਗ ('ਅਰਧ') ਰਿਜ਼ਕ (ਰੋਜ਼ੀ)! ਮੈਨੂੰ ਤੁਸੀਂ ਬਚਾ ਲਵੋ ॥੧੪॥
Thou art the adorable Power of the world, kindly protect me.14.
अरध रिजक सभ जगत को मुहि तुम लेहु बचाइ ॥१४॥
LINE 35
ਪ੍ਰਿਥਮਉਪਾਵਹੁਜਗਤਤੁਮਤੁਮਹੀਪੰਥਬਨਾਇ
ਪਹਿਲਾਂ ਤੁਸੀਂ ਜਗਤ ਨੂੰ ਪੈਦਾ ਕਰਦੇ ਹੋ, (ਫਿਰ) ਤੁਸੀਂ ਹੀ (ਵਖਰੇ ਵਖਰੇ) ਪੰਥ (ਧਰਮ-ਮਾਰਗ-ਸੰਪ੍ਰਦਾਇ) ਬਣਾਉਂਦੇ ਹੋ।
Firstly Thou createst the world, and then the Paths
प्रिथम उपावहु जगत तुम तुम ही पंथ बनाइ ॥
LINE 36
ਆਪਤੁਹੀਝਗਰਾਕਰੋਤੁਮਹੀਕਰੋਸਹਾਇ੧੫॥॥
ਤੁਸੀਂ ਆਪ ਹੀ (ਉਨ੍ਹਾਂ ਵਿਚ) ਝਗੜਾ ਖੜਾ ਕਰਦੇ ਹੋ ਅਤੇ ਫਿਰ ਤੁਸੀਂ ਹੀ (ਵਿਵਾਦ ਖ਼ਤਮ ਕਰਨ ਲਈ) ਸਹਾਇਤਾ ਕਰਦੇ ਹੋ ॥੧੫॥
Then Thou crreatest the disputes and also help them.15.
आप तुही झगरा करो तुम ही करो सहाइ ॥१५॥
LINE 37
ਮਛਕਛਬਾਰਾਹਤੁਮਤੁਮਬਾਵਨਅਵਤਾਰ
ਤੁਸੀਂ ਹੀ ਮੱਛ, ਕੱਛ, ਬਾਰਾਹ (ਅਵਤਾਰ ਹੋ ਅਤੇ) ਤੁਸੀਂ ਹੀ ਬਾਵਨ ਅਵਤਾਰ ਹੋ।
Thou art Machh (fish incarnation), Kachh (tortoise incarnation) and Varaha (the boar incarnation)
मछ कछ बाराह तुम तुम बावन अवतार ॥
LINE 38
ਨਾਰਸਿੰਘਬਊਧਾਤੁਹੀਤੁਹੀਜਗਤਕੋਸਾਰ੧੬॥॥
ਤੂੰ ਹੀ ਨਰ ਸਿੰਘ ਅਤੇ ਬੋਧ (ਅਵਤਾਰ ਹੈਂ ਅਤੇ) ਤੂੰ ਹੀ ਜਗਤ ਦਾ ਸਾਰ-ਤੱਤ ਹੈਂ ॥੧੬॥
Thou art also the Dwarf incarnation Thou art also narsingh and Buddha and Thou art the Essence of the whole world.16.
नारसिंघ बऊधा तुही तुही जगत को सार ॥१६॥
LINE 39
ਤੁਹੀਰਾਮਸ੍ਰੀਕ੍ਰਿਸਨਤੁਮਤੁਹੀਬਿਸਨੁਕੋਰੂਪ
ਤੂੰ ਹੀ ਰਾਮ ਹੈਂ, ਤੂੰ ਹੀ ਕ੍ਰਿਸ਼ਨ ਹੈਂ ਅਤੇ ਤੂੰ ਹੀ ਵਿਸ਼ਣੂ ਦਾ ਰੂਪ ਹੈਂ।
Thou art Rama, Krishna and Vishnu
तुही राम स्री क्रिसन तुम तुही बिसनु को रूप ॥
LINE 40
ਤੁਹੀਪ੍ਰਜਾਸਭਜਗਤਕੀਤੁਹੀਆਪਹੀਭੂਪ੧੭॥॥
ਤੂੰ ਹੀ ਸਾਰੇ ਜਗਤ ਦੀ ਪ੍ਰਜਾ ਹੈਂ ਅਤੇ ਤੂੰ ਆਪ ਹੀ ਰਾਜਾ ਹੈਂ ॥੧੭॥
Thou art the subjects of the whole world and Thou art also the Sovereign.17.
तुही प्रजा सभ जगत की तुही आप ही भूप ॥१७॥
LINE 41
ਤੁਹੀਬਿਪ੍ਰਛਤ੍ਰੀਤੁਹੀਤੁਹੀਰੰਕਅਰੁਰਾਉ
ਤੂੰ ਹੀ ਬ੍ਰਾਹਮਣ ਹੈਂ, ਅਤੇ ਤੂੰ ਹੀ ਛਤ੍ਰੀ ਹੈਂ ਅਤੇ ਤੂੰ ਆਪ ਹੀ ਕੰਗਾਲ ਤੇ ਆਪ ਹੀ ਰਾਜਾ ਹੈਂ।
Thou art the Brahmin, Kshatriya, the king and the poor
तुही बिप्र छत्री तुही तुही रंक अरु राउ ॥
LINE 42
ਸਾਮਦਾਮਅਰੁਡੰਡਤੂੰਤੁਮਹੀਭੇਦਉਪਾਉ੧੮॥॥
ਤੂੰ ਹੀ ਸਾਮ, ਦਾਮ ਅਤੇ ਦੰਡ ਹੈਂ ਅਤੇ ਤੂੰ ਹੀ ਭੇਦ ਹੈਂ (ਅਤੇ ਇਨ੍ਹਾਂ ਸਾਰਿਆਂ ਦਾ) ਉਪਾ ਹੈਂ ॥੧੮॥
Thou art also Sama, Sama, Dand and Bhed and also other remedies.18.
साम दाम अरु डंड तूं तुम ही भेद उपाउ ॥१८॥
LINE 43
ਸੀਸਤੁਹੀਕਾਯਾਤੁਹੀਤੈਪ੍ਰਾਨੀਕੇਪ੍ਰਾਨ
ਤੂੰ ਹੀ ਸਿਰ ਹੈਂ, ਤੂੰ ਹੀ ਕਾਇਆ (ਸ਼ਰੀਰ) ਹੈਂ, ਤੂੰ ਹੀ ਪ੍ਰਾਣੀ ਦਾ ਪ੍ਰਾਣ ਹੈਂ।
Thou art the head, trunk and the life-force of all the creatures
सीस तुही काया तुही तै प्रानी के प्रान ॥
LINE 44
ਤੈਬਿਦ੍ਯਾਜੁਗਬਕਤ੍ਰਹੁਇਕਰੇਬੇਦਬਖ੍ਯਾਨ੧੯॥॥
ਤੂੰ ਹੀ ਵਿਦਿਆ ਹੈਂ (ਅਤੇ ਚਾਰ) ਯੁਗਾਂ (ਦੀ ਗਿਣਤੀ ਜਿੰਨੇ) ਮੁਖਾਂ ਵਾਲਾ ਬ੍ਰਹਮਾ ਹੋ ਕੇ ਵੇਦਾਂ ਦਾ ਵਿਖਿਆਨ ਕੀਤਾ ਹੈ ॥੧੯॥
The whole world imbibes all the learning from Thee and elucidates the Vedas.19.
तै बिद्या जुग बकत्र हुइ करे बेद बख्यान ॥१९॥
LINE 45
ਬਿਸਿਖਬਾਨਧਨੁਖਾਗ੍ਰਭਨਸਰਕੈਬਰਜਿਹਨਾਮ
ਬਿਸਿਖ (ਤੀਰ) ਬਾਣ, ਧਨੁਖਾਗ੍ਰ (ਇਕ ਵਿਸ਼ੇਸ਼ ਤੀਰ ਜੋ ਧਨੁਸ਼ ਦੇ ਅੱਗੇ ਲਗਾਇਆ ਜਾਂਦਾ ਹੈ) ਸਰ, ਕੈਬਰ, (ਵਿਸ਼ੇਸ਼ ਬਾਣ)
Thou art the significant arrow fitted in the bow and Thou art also called the warrior Kaibar
बिसिख बान धनुखाग्र भन सर कैबर जिह नाम ॥