ਸ਼੍ਰੀ ਦਸਮ ਗ੍ਰੰਥ

ਅੰਗ 72
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੀਨਸਾਹਇਨਕੋਪਹਿਚਾਨੋ
ਇਨ੍ਹਾਂ ਨੂੰ ਧਰਮ ਦਾ ਬਾਦਸ਼ਾਹ ਸਮਝੋ
दीनसाह इन को पहिचानो ॥
LINE 02
ਦੁਨੀਪਤਿਉਨਕੋਅਨੁਮਾਨੋ॥॥
ਅਤੇ ਉਨ੍ਹਾਂ ਨੂੰ ਦੁਨੀਆ ਦਾ ਬਾਦਸ਼ਾਹ ਵਿਚਾਰੋ ॥੯॥
Recognise the former as the spiritual king and the later as temporal king.9.
दुनीपति उन को अनुमानो ॥९॥
LINE 03
ਜੋਬਾਬੇਕੋਦਾਮਦੈਹੈ
ਜੋ ਬਾਬੇ (ਦੇ ਧਰਮ-ਪ੍ਰਚਾਰ) ਲਈ ਧਨ ਭੇਟ ਨਹੀਂ ਕਰਨਗੇ,
जो बाबे को दाम न दै है ॥
LINE 04
ਤਿਨਤੇਗਹਿਬਾਬਰਕੇਲੈਹੈ
ਉਨ੍ਹਾਂ ਤੋਂ ਬਾਬਰ ਵਾਲੇ ਪਕੜ ਕੇ ਲੈ ਲੈਣਗੇ।
Those who do not deliver the Guru’s money, the successors of Babur shall seize and take away forcibly from them.
तिन ते गहि बाबर के लै है ॥
LINE 05
ਦੈਦੈਤਿਨਕੋਬਡੀਸਜਾਇ
ਉਨ੍ਹਾਂ ਨੂੰ ਵੱਡੀ ਸਜ਼ਾ ਦੇ ਦੇ ਕੇ,
दै दै तिन को बडी सजाइ ॥
LINE 06
ਪੁਨਿਲੈਹੈਗ੍ਰਹਿਲੂਟਬਨਾਇ੧੦॥॥
ਫਿਰ (ਉਨ੍ਹਾਂ ਦੇ) ਘਰ ਚੰਗੀ ਤਰ੍ਹਾਂ ਲੁਟ ਲੈਣਗੇ ॥੧੦॥
They will be greatly punished (and their houses will he plundered.10.
पुनि लै है ग्रहि लूट बनाइ ॥१०॥
LINE 07
ਜਬਹ੍ਵੈਹੈਬੇਮੁਖਬਿਨਾਧਨ
ਜਦ (ਉਹ) ਬੇਮੁਖ (ਮਸੰਦ) ਧਨ ਤੋਂ ਵਾਂਝੇ ਜਾਣਗੇ,
जब ह्वै है बेमुख बिना धन ॥
LINE 08
ਤਬਿਚੜਿਹੈਸਿਖਨਕਹਮਾਗਨ
ਤਦ ਫਿਰ (ਉਹ) ਸਿੱਖਾਂ ਪਾਸੋਂ ਮੰਗਣ ਚੜ੍ਹਨਗੇ।
Those impertinent persons will he without money, they will beg for it form the Sikhs.
तबि चड़ि है सिखन कह मागन ॥
LINE 09
ਜੇਜੇਸਿਖਤਿਨੈਧਨਦੈਹੈ
ਜਿਹੜੇ ਜਿਹੜੇ ਸਿੱਖ ਉਨ੍ਹਾਂ ਨੂੰ ਧਨ ਦੇਣਗੇ,
जे जे सिख तिनै धन दै है ॥
LINE 10
ਲੂਟਿਮਲੇਛਤਿਨੂਕੌਲੈਹੈ੧੧॥॥
ਉਨ੍ਹਾਂ ਨੂੰ ਮਲੇਛ ਲੁਟ ਲੈਣਗੇ ॥੧੧॥
And those Sikhs, who will give them money, their houses will be plundered by the Malechhas (barbarians).11.
लूटि मलेछ तिनू कौ लै है ॥११॥
LINE 11
ਜਬਹੁਇਹੈਤਿਨਦਰਬਬਿਨਾਸਾ
ਜਦੋਂ ਉਨ੍ਹਾਂ ਦਾ ਧਨ ਨਸ਼ਟ ਹੋ ਜਾਵੇਗਾ,
जब हुइ है तिन दरब बिनासा ॥
LINE 12
ਤਬਧਰਿਹੈਨਿਜਿਗੁਰਕੀਆਸਾ
ਤਦੋਂ (ਉਹ) ਆਪਣੇ ਗੁਰੂ ਦੀ ਆਸ ਕਰਨਗੇ (ਅਰਥਾਤ ਗੁਰੂ ਦੀ ਸ਼ਰਨ ਵਿਚ ਆਉਣਗੇ)।
When their wealth will be destroyed, then they will keep hopes on their Guru.
तब धरि है निजि गुर की आसा ॥
LINE 13
ਜਬਤੇਗੁਰਦਰਸਨਕੋਹੈ
ਜਦ ਉਹ ਗੁਰੂ-ਦਰਸ਼ਨਾਂ ਲਈ ਆਉਣਗੇ,
जब ते गुर दरसन को ऐ है ॥
LINE 14
ਤਬਤਿਨਕੋਗੁਰਮੁਖਿਲਗੈਹੈ੧੨॥॥
ਤਦ ਉਨ੍ਹਾਂ ਨੂੰ ਗੁਰੂ ਮੂੰਹ ਨਹੀਂ ਲਗਾਵੇਗਾ ॥੧੨॥
They will all come then to have a sight of the Guru, but the Guru will not receive them.12.
तब तिन को गुर मुखि न लगै है ॥१२॥
LINE 15
ਬਿਦਾਬਿਨਾਜੈਹੈਤਬਧਾਮੰ
ਤਦ (ਉਹ ਸਿੱਖ ਗੁਰੂ ਦੀ) ਆਗਿਆ ਤੋਂ ਬਿਨਾ ਘਰਾਂ ਨੂੰ ਪਰਤਣਗੇ,
बिदा बिना जै है तब धामं ॥
LINE 16
ਸਰਿਹੈਕੋਈਤਿਨਕੋਕਾਮੰ
ਉਨ੍ਹਾਂ ਦਾ ਕੋਈ ਕੰਮ ਵੀ ਸਿਰੇ ਨਹੀਂ ਚੜ੍ਹੇਗਾ।
Then without seeking the permission of the Guru, they will return to their homes, therefore none of their work will be fruitful.
सरि है कोई न तिन को कामं ॥
LINE 17
ਗੁਰਦਰਿਢੋਈਪ੍ਰਭੁਪੁਰਿਵਾਸਾ
(ਜਿਨ੍ਹਾਂ ਨੂੰ) ਗੁਰੂ ਦੇ ਦਰ ਉਤੇ ਢੋਈ ਨਹੀਂ (ਮਿਲਦੀ ਉਨ੍ਹਾਂ ਨੂੰ) ਪ੍ਰਭੂ ਦੇ ਦੁਆਰ ਉਤੇ ਵੀ ਨਿਵਾਸ ਨਹੀਂ ਮਿਲਦਾ।
गुर दरि ढोई न प्रभु पुरि वासा ॥
LINE 18
ਦੁਹੂੰਠਉਰਤੇਰਹੇਨਿਰਾਸਾ੧੩॥॥
ਉਹ ਦੋਹਾਂ ਪਾਸਿਆਂ ਤੋਂ ਨਿਰਾਸ ਰਹਿੰਦੇ ਹਨ ॥੧੩॥
He, who doth not get the refuge at the house of the Guru, he doth not get an abode in the Court of the Lord. He remains disappointed at both the places, in this world as well as the next world.13.
दुहूं ठउर ते रहे निरासा ॥१३॥
LINE 19
ਜੇਜੇਗੁਰਚਰਨਨਰਤਹ੍ਵੈਹੈ
ਜੋ ਜੋ (ਲੋਕ) ਗੁਰੂ-ਚਰਨਾਂ ਦੇ ਨਾਲ ਪ੍ਰੀਤ ਲਗਾਉਂਦੇ ਹਨ,
जे जे गुर चरनन रत ह्वै है ॥
LINE 20
ਤਿਨਕੋਕਸਟਿਦੇਖਨਪੈਹੈ
ਉਨ੍ਹਾਂ ਵਲ ਕਸ਼ਟ ਵੇਖ ਵੀ ਨਹੀਂ ਸਕਦਾ।
Those, who are the devotees of Guru’s feet, the sufferings cannot touch them.
तिन को कसटि न देखन पै है ॥
LINE 21
ਰਿਧਿਸਿਧਿਤਿਨਕੇਗ੍ਰਿਹਮਾਹੀ
ਉਨ੍ਹਾਂ ਦੇ ਘਰ ਵਿਚ ਰਿੱਧੀਆਂ ਸਿੱਧੀਆਂ ਸਦਾ ਮੌਜੂਦ ਰਹਿੰਦੀਆਂ ਹਨ।
रिधि सिधि तिन के ग्रिह माही ॥
LINE 22
ਪਾਪਤਾਪਛ੍ਵੈਸਕੈਛਾਹੀ੧੪॥॥
ਪਾਪ ਅਤੇ ਤਾਪ (ਉਨ੍ਹਾਂ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦੇ ॥੧੪॥
The wealth and prosperity always abide in their house and the sins and ailments cannot even come near their shadow.14.
पाप ताप छ्वै सकै न छाही ॥१४॥
LINE 23
ਤਿਹਮਲੇਛਛ੍ਵੈਹੈਨਹੀਛਾਹਾ
ਮਲੇਛ (ਲੋਕ) ਉਨ੍ਹਾਂ ਦੀ ਛਾਇਆ ਨੂੰ ਵੀ ਛੋਹ ਨਹੀਂ ਸਕਦੇ।
तिह मलेछ छ्वै है नही छाहा ॥
LINE 24
ਅਸਟਸਿਧਹ੍ਵੈਹੈਘਰਿਮਾਹਾ
ਅੱਠ ਸਿੱਧੀਆਂ (ਉਨ੍ਹਾਂ ਦੇ) ਘਰ ਵਿਚ ਰਹਿੰਦੀਆਂ ਹਨ।
The malechha (barbarian) cannot touch their shadwow, the eight miraculous powers in their house.
असट सिध ह्वै है घरि माहा ॥
LINE 25
ਹਾਸਕਰਤਜੋਉਦਮਉਠੈਹੈ
ਹਾਸਾ ਕਰਦਿਆਂ (ਸਹਿਜ ਸੁਭਾਵਿਕ) ਜਿਹੜੇ ਉਦਮ (ਲਈ ਕਦਮ) ਉਠਾਉਂਦੇ ਹਨ,
हास करत जो उदम उठै है ॥
LINE 26
ਨਵੋਨਿਧਿਤਿਨਕੇਘਰਿਹੈ੧੫॥॥
ਨੌ ਨਿੱਧਾਂ ਉਨ੍ਹਾਂ ਦੇ ਘਰੀਂ ਆ ਜਾਂਦੀਆਂ ਹਨ ॥੧੫॥
Even if they endeavour to reap gain by way of fun, the nine treasures come to their abode by themselves.15.
नवो निधि तिन के घरि ऐ है ॥१५॥
LINE 27
ਮਿਰਜਾਬੇਗਹੁਤੋਤਿਹਨਾਮੰ
ਉਸ (ਅਹਿਦੀਏ ਦਾ) ਨਾਂ ਮਿਰਜ਼ਾ ਬੇਗ ਸੀ
मिरजा बेग हुतो तिह नामं ॥
LINE 28
ਜਿਨਿਢਾਹੇਬੇਮੁਖਨਕੇਧਾਮੰ
ਜਿਸ ਨੇ ਗੁਰੂ ਤੋਂ ਬੇਮੁਖ ਹੋਇਆਂ ਦੇ ਘਰ ਢਾਹੇ ਸਨ।
Mirza Beg was the name of the officer, who demolished the houses of the apostates.
जिनि ढाहे बेमुखन के धामं ॥
LINE 29
ਸਭਸਨਮੁਖਗੁਰਆਪਬਚਾਏ
ਸਾਰੇ ਸਨਮੁਖ ਸਿੱਖਾਂ ਨੂੰ ਗੁਰੂ ਨੇ ਆਪ ਬਚਾ ਲਿਆ,
सभ सनमुख गुर आप बचाए ॥
LINE 30
ਤਿਨਕੇਬਾਰਬਾਂਕਨਪਾਏ੧੬॥॥
ਉਨ੍ਹਾਂ ਦਾ ਵਾਲ ਵੀ ਵਿੰਗਾ ਨਾ ਹੋ ਸਕਿਆ ॥੧੬॥
Those who remained faithful, were protected by the Guru, not even a little harm was done to them.16.
तिन के बार न बांकन पाए ॥१६॥
LINE 31
ਉਤਅਉਰੰਗਜੀਯਅਧਿਕਰਿਸਾਯੋ
ਉਧਰ ਔਰੰਗਜ਼ੇਬ ਮਨ ਵਿਚ ਅਧਿਕ ਕ੍ਰੋਧਵਾਨ ਹੋਇਆ।
उत अउरंग जीय अधिक रिसायो ॥
LINE 32
ਚਾਰਅਹਦੀਯਨਅਉਰਪਠਾਯੋ
(ਉਸ ਨੇ) ਚਾਰ ਅਹਿਦੀਏ ਹੋਰ ਭੇਜ ਦਿੱਤੇ।
There the son of Aurangzeb grew most angry, he sent four other officers.
चार अहदीयन अउर पठायो ॥
LINE 33
ਜੇਬੇਮੁਖਤਾਤੇਬਚਿਆਏ
ਜੋ ਬੇਮੁਖ ਉਸ (ਮਿਰਜ਼ਾ ਬੇਗ) ਤੋਂ ਬਚ ਨਿਕਲੇ ਸਨ,
जे बेमुख ता ते बचि आए ॥
LINE 34
ਤਿਨਕੇਗ੍ਰਿਹਪੁਨਿਇਨੈਗਿਰਾਏ੧੭॥॥
ਉਨ੍ਹਾਂ ਦੇ ਘਰ ਫਿਰ ਇਨ੍ਹਾਂ ਨੇ ਆ ਕੇ ਢਵਾ ਦਿੱਤੇ ॥੧੭॥
Those apostates who had escaped (the punishment) earlier, there hoses were demolished by the officers. 17.
तिन के ग्रिह पुनि इनै गिराए ॥१७॥
LINE 35
ਜੇਤਜਿਭਜੇਹੁਤੇਗੁਰਆਨਾ
ਜਿਹੜੇ ਗੁਰੂ ਦੀ ਓਟ ਛਡ ਕੇ ਭਜੇ ਸਨ,
जे तजि भजे हुते गुर आना ॥
LINE 36
ਤਿਨਪੁਨਿਗੁਰੂਅਹਦੀਅਹਿਜਾਨਾ
ਉਨ੍ਹਾਂ ਨੇ ਫਿਰ ਅਹਿਦੀਆਂ ਨੂੰ ਗੁਰੂ ਮੰਨ ਲਿਆ।
Those who had fled form Anandpur forsaking the refuge of the Guru and considered are officers as their Guru.
तिन पुनि गुरू अहदीअहि जाना ॥
LINE 37
ਮੂਤ੍ਰਡਾਰਤਿਨਸੀਸਮੁੰਡਾਏ
(ਅਹਿਦੀਆਂ ਨੇ) ਪਿਸ਼ਾਬ ਪਾ ਕੇ (ਉਨ੍ਹਾਂ ਦੇ) ਸਿਰ ਮੁੰਨਵਾ ਦਿੱਤੇ।
मूत्र डार तिन सीस मुंडाए ॥
LINE 38
ਪਾਹੁਰਿਜਾਨਿਗ੍ਰਿਹਹਿਲੈਆਏ੧੮॥॥
(ਇਸ ਨੂੰ) ਪਾਹੁਲ ਸਮਝ ਕੇ (ਉਹ) ਘਰਾਂ ਨੂੰ ਪਰਤੇ ॥੧੮॥
Who have put the urine on their heads and shaved them, it appears that they Guru, these officers enquired about their address from others.18.
पाहुरि जानि ग्रिहहि लै आए ॥१८॥
LINE 39
ਜੇਜੇਭਾਜਿਹੁਤੇਬਿਨੁਆਇਸੁ
ਜਿਹੜੇ ਜਿਹੜੇ (ਗੁਰੂ ਦੀ) ਆਗਿਆ ਤੋਂ ਬਿਨਾ (ਆਨੰਦਪੁਰੋਂ) ਭਜੇ ਸਨ,
जे जे भाजि हुते बिनु आइसु ॥
LINE 40
ਕਹੋਅਹਦੀਅਹਿਕਿਨੈਬਤਾਇਸੁ
ਦਸੋ, (ਉਨ੍ਹਾਂ ਬਾਰੇ) ਅਹਿਦੀਆਂ ਨੂੰ ਕਿਸ ਨੇ ਦਸਿਆ (ਅਰਥਾਤ ਅਗੰਮੀ ਸ਼ਕਤੀ ਦੇ ਪ੍ਰੇਰੇ ਅਹਿਦੀਏ ਉਨ੍ਹਾਂ ਪਿਛੇ ਲਗ ਗਏ)।
Those who had fled from Anandpur without the permission of their Guru, these officers enquired about their address from others.
कहो अहदीअहि किनै बताइसु ॥
LINE 41
ਮੂੰਡਮੂੰਡਿਕਰਿਸਹਰਿਫਿਰਾਏ
(ਉਨ੍ਹਾਂ ਨੂੰ) ਮੁੰਨ ਮੁੰਨ ਕੇ ਸ਼ਹਿਰ ਵਿਚ ਫਿਰਾਇਆ,
मूंड मूंडि करि सहरि फिराए ॥
LINE 42
ਕਾਰਭੇਟਜਨੁਲੈਨਸਿਧਾਏ੧੯॥॥
ਮਾਨੋ ਕਾਰ-ਭੇਟ ਉਗਰਾਹੁਣ ਲਈ ਤੁਰੇ ਹੋਣ ॥੧੯॥
They have got their heads shaved and caused them to move throughout the city. It appears that they have been sent to collect the offerings by the officers.19.
कार भेट जनु लैन सिधाए ॥१९॥
LINE 43
ਪਾਛੈਲਾਗਿਲਰਿਕਵਾਚਲੇ
ਉਨ੍ਹਾਂ ਦੇ ਪਿਛੇ ਜੋ ਬੱਚੇ (ਓਇ ਓਇ ਕਰਦੇ) ਚਲ ਰਹੇ ਸਨ,
पाछै लागि लरिकवा चले ॥
LINE 44
ਜਾਨੁਕਸਿਖਸਖਾਹੈਭਲੇ
ਮਾਨੋ (ਉਹ ਉਨ੍ਹਾਂ ਦੇ) ਚੰਗੇ ਸਿੱਖ-ਸੇਵਕ ਹੋਣ।
The boys who are following them and jeering them, appear like their disciples and servants.
जानुक सिख सखा है भले ॥
LINE 45
ਛਿਕੇਤੋਬਰਾਬਦਨਚੜਾਏ
(ਉਨ੍ਹਾਂ ਦੇ) ਮੂੰਹ ਉਤੇ ਤੋਬਰੇ ਖਿਚ ਕੇ ਚੜ੍ਹਾ ਦਿੱਤੇ ਸਨ,
छिके तोबरा बदन चड़ाए ॥
LINE 46
ਜਨੁਗ੍ਰਿਹਿਖਾਨਮਲੀਦਾਆਏ੨੦॥॥
ਮਾਨੋ ਘਰੋਂ ਮਲੀਦਾ (ਨਿਹਾਰੀ, ਰਾਤਬ) ਖਾਣ ਨੂੰ ਆਇਆ ਹੋਵੇ ॥੨੦॥
The nose-bags containing turd of the horses, tied on their faces make them appear to have received for eating the sweetmeat from their homes.20.
जनु ग्रिहि खान मलीदा आए ॥२०॥
LINE 47
ਮਸਤਕਿਸੁਭੇਪਨਹੀਯਨਘਾਇ
(ਉਨ੍ਹਾਂ ਸਾਰਿਆਂ ਦੇ ਮੱਥਿਆਂ ਉਤੇ ਜੁਤੀਆਂ (ਪੈਣ) ਦੇ ਨਿਸ਼ਾਨ ਸਨ,
मसतकि सुभे पनहीयन घाइ ॥
LINE 48
ਜਨੁਕਰਿਟੀਕਾਦਏਬਲਾਇ
ਮਾਨੋ (ਅਹਿਦੀਆਂ-ਗੁਰੂ ਨੇ ਉਨ੍ਹਾਂ ਨੂੰ) ਤਿਲਕ ਲਗਾਏ ਹੋਣ।
The marks of the wounds on their foreheads, cussed by the beating with shoes, look like the frontal marks put by the officers (as Guru).
जनु करि टीका दए बलाइ ॥