ਸ਼੍ਰੀ ਦਸਮ ਗ੍ਰੰਥ

ਅੰਗ 73
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੀਸਈਂਟਕੇਘਾਇਕਰੇਹੀ
ਜੋ (ਉਨ੍ਹਾਂ ਦੇ) ਸਿਰ ਉਤੇ ਇਟਾਂ ਦੇ ਘਾਉ ਕਰਦੇ ਹਨ,
सीस ईंट के घाइ करेही ॥
LINE 02
ਜਨੁਤਿਨੁਭੇਟਪੁਰਾਤਨਦੇਹੀ੨੧॥॥
ਮਾਨੋ (ਕੋਈ) ਪਿਛਲੀ (ਬਾਕੀ ਰਹਿੰਦੀ) ਭੇਂਟ ਦਿੱਤੀ ਹੋਵੇ ॥੨੧॥
The wounds on heads caused by the brick-hittings, appear like the previous offering given to them.21.
जनु तिनु भेट पुरातन देही ॥२१॥
LINE 03
ਦੋਹਰਾ
ਦੋਹਰਾ:
DOHRA
दोहरा ॥
LINE 04
ਕਬਹੂੰਰਣਜੂਝ੍ਯੋਨਹੀਕਛੁਦੈਜਸੁਨਹੀਲੀਨ
(ਜਿਹੜੇ) ਕਦੇ ਯੁੱਧ ਵਿਚ ਲੜੇ ਨਹੀਂ, ਅਤੇ ਕੁਝ ਦਾਨ ਕਰ ਕੇ ਵੀ ਯਸ਼ ਨਹੀਂ ਖਟਿਆ,
Those who have never participated in the war in the battlefield and also have not earned approbation by offering bride.
कबहूं रण जूझ्यो नही कछु दै जसु नही लीन ॥
LINE 05
ਗਾਵਬਸਤਿਜਾਨ੍ਯੋਨਹੀਜਮਸੋਕਿਨਕਹਿਦੀਨ੨੨॥॥
(ਉਨ੍ਹਾਂ ਨੂੰ) ਪਿੰਡ ਵਸਦਿਆਂ ਵੀ ਕੋਈ ਨਹੀਂ ਜਾਣਦਾ, (ਫਿਰ ਪਤਾ ਨਹੀਂ) ਯਮਰਾਜ ਨੂੰ (ਉਨ੍ਹਾਂ ਬਾਰੇ) ਕਿਸ ਨੇ ਕਹਿ ਦਿੱਤਾ ਹੈ ॥੨੨॥
Who are not known by anybody as the residents of the village, it is, indeed, wonderful as to who hath given their address to Yama (the god of death)?22.
गाव बसति जान्यो नही जम सो किन कहि दीन ॥२२॥
LINE 06
ਚੌਪਈ
ਚੌਪਈ:
CHAPAI
चौपई ॥
LINE 07
ਇਹਬਿਧਿਤਿਨੋਭਯੋਉਪਹਾਸਾ
ਉਨ੍ਹਾਂ (ਬੇਮੁਖਾਂ ਨਾਲ) ਇਸ ਤਰ੍ਹਾਂ ਦਾ ਮਖੌਲ ਹੋਇਆ।
इह बिधि तिनो भयो उपहासा ॥
LINE 08
ਸਭਸੰਤਨਮਿਲਿਲਖਿਓਤਮਾਸਾ
ਸਾਰੇ ਸੰਤਾਂ (ਗੁਰਸਿੱਖਾਂ) ਨੇ ਰਲ ਕੇ (ਇਹ) ਤਮਾਸ਼ਾ ਵੇਖਿਆ।
In this way, the apostates received foul treatment. All the saints saw this spectacle.
सभ संतन मिलि लखिओ तमासा ॥
LINE 09
ਸੰਤਨਕਸਟਦੇਖਨਪਾਯੋ
ਸੰਤਾਂ ਨੂੰ ਕਸ਼ਟ ਵੇਖਣਾ ਵੀ ਨਾ ਪਿਆ,
संतन कसट न देखन पायो ॥
LINE 10
ਆਪਹਾਥਦੈਨਾਥਿਬਚਾਯੋ੨੩॥॥
ਆਪ ਪ੍ਰਭੂ ਨੇ (ਉਨ੍ਹਾਂ ਨੂੰ) ਹੱਥ ਦੇ ਕੇ ਬਚਾਇਆ ॥੨੩॥
No harm was done to them, the Lord saved them Himself.23.
आप हाथ दै नाथि बचायो ॥२३॥
LINE 11
ਚਾਰਣੀਦੋਹਿਰਾ
ਚਾਰਣੀ ਦੋਹਰਾ:
CHAARNI. DOHRA
चारणी दोहिरा ॥
LINE 12
ਜਿਸਨੋਸਾਜਨਰਾਖਸੀਦੁਸਮਨਕਵਨਬਿਚਾਰ
ਜਿਸ ਨੂੰ ਪ੍ਰਭੂ (ਖੁਦ) ਰਖੇਗਾ, ਤਾਂ ਦੁਸ਼ਮਣ ਵਿਚਾਰੇ ਦੀ ਕੀ ਮਜਾਲ ਹੈ?
To whomsoever the Lord protects, the enemy can do nothing to him.
जिस नो साजन राखसी दुसमन कवन बिचार ॥
LINE 13
ਛ੍ਵੈਸਕੈਤਿਹਛਾਹਿਕੌਨਿਹਫਲਜਾਇਗਵਾਰ੨੪॥॥
ਉਸ ਦੀ ਪਰਛਾਈ ਨੂੰ ਵੀ ਨਹੀਂ ਛੋਹ ਸਕਦਾ, (ਉਸ) ਮੂਰਖ ਦਾ (ਯਤਨ) ਨਿਸਫਲ ਜਾਂਦਾ ਹੈ ॥੨੪॥
None can touch his shadow, the fool makes useless effort.24.
छ्वै न सकै तिह छाहि कौ निहफल जाइ गवार ॥२४॥
LINE 14
ਜੇਸਾਧੂਸਰਨੀਪਰੇਤਿਨਕੇਕਵਣਬਿਚਾਰ
ਜਿਹੜੇ ਸੰਤਾਂ ਦੀ ਸ਼ਰਨ ਵਿਚ ਪਏ ਹਨ, ਉਨ੍ਹਾਂ ਦਾ ਕੀ ਵਿਚਾਰ ਕਹੀਏ?
Those who have taken refuge with the saints, what can be said about them?
जे साधू सरनी परे तिन के कवण बिचार ॥
LINE 15
ਦੰਤਿਜੀਭਜਿਮਰਾਖਿਹੈਦੁਸਟਅਰਿਸਟਸੰਘਾਰਿ੨੫॥॥
(ਉਨ੍ਹਾਂ ਦੀ ਰਖਿਆ) ਦੰਦਾਂ ਵਿਚ ਰਹਿੰਦੀ ਜੀਭ ਵਾਂਗ ਹੁੰਦੀ ਹੈ ਅਤੇ ਉਨ੍ਹਾਂ ਦੀਆਂ ਬਿਪਤਾਵਾਂ ਅਤੇ ਦੁਸ਼ਟ ਨਸ਼ਟ ਹੋ ਜਾਂਦੇ ਹਨ ॥੨੫॥
God saves from the inimical and wicked persons by destroying them, just as the tongue is protected within the teeth.25.
दंति जीभ जिम राखि है दुसट अरिसट संघारि ॥२५॥
LINE 16
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਸਾਹਜਾਦੇਅਹਦੀਆਗਮਨਬਰਨਨੰਨਾਮਤ੍ਰੋਦਸਮੋਧਿਆਇਸਮਾਪਤਮਸਤੁਸੁਭਮਸਤੁ੧੩੪੬੦॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਸ਼ਾਹਜ਼ਾਦੇ ਵ ਆਹਦੀ ਆਗਮਨ ਬਰਨਨੰ' ਨਾਂ ਵਾਲੇ ਤੇਰ੍ਹਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੧੩॥੪੬੦॥
End of the Thirteenth Chapter of BACHITTAR NATAK entitled ‘Description of the Arrival of Shahzada (the Prince) and the Officers’.13.460
इति स्री बचित्र नाटक ग्रंथे साहजादे व अहदी आगमन बरननं नाम त्रोदसमो धिआइ समापतम सतु सुभम सतु ॥१३॥४६०॥
LINE 17
ਚੌਪਈ
ਚੌਪਈ:
CHAUPAI
चौपई ॥
LINE 18
ਸਰਬਕਾਲਸਭਸਾਧਉਬਾਰੇ
(ਪ੍ਰਭੂ ਨੇ) ਸਾਰਿਆਂ ਸਮਿਆਂ ਵਿਚ ਸਾਧੂ ਪੁਰਸ਼ਾਂ ਦਾ ਉੱਧਾਰ ਕੀਤਾ ਹੈ
सरब काल सभ साध उबारे ॥
LINE 19
ਦੁਖੁਦੈਕੈਦੋਖੀਸਭਮਾਰੇ
ਅਤੇ ਸਾਰੇ ਦੋਖੀਆਂ ਨੂੰ ਦੁਖ ਦੇ ਦੇ ਕੇ ਮਾਰਿਆ ਹੈ।
At all times, the Lord protected all the saints and hath killed all the malicious persons, subjecting them to great agony.
दुखु दै कै दोखी सभ मारे ॥
LINE 20
ਅਦਭੁਤਿਗਤਿਭਗਤਨਦਿਖਰਾਈ
(ਉਸ ਨੇ ਆਪਣੀ) ਅਦਭੁਤ ਗਤੀ ਦਾ ਅਹਿਸਾਸ ਭਗਤਾਂ ਨੂੰ ਕਰਾਇਆ ਹੈ
अदभुति गति भगतन दिखराई ॥
LINE 21
ਸਭਸੰਕਟਤੇਲਏਬਚਾਈ॥॥
ਅਤੇ ਸਾਰੇ ਸੰਕਟਾਂ ਤੋਂ (ਉਨ੍ਹਾਂ ਨੂੰ) ਬਚਾ ਲਿਆ ਹੈ ॥੧॥
He hath exhibited His marvelous State to saints and hath saved them from all sufferings.1.
सभ संकट ते लए बचाई ॥१॥
LINE 22
ਸਭਸੰਕਟਤੇਸੰਤਬਚਾਏ
ਸਾਰਿਆਂ ਸੰਕਟਾਂ ਤੋਂ ਸੰਤਾਂ ਨੂੰ ਬਚਾਇਆ ਹੈ
सभ संकट ते संत बचाए ॥
LINE 23
ਸਭਸੰਕਟਕੰਟਕਜਿਮਘਾਏ
ਅਤੇ ਸਾਰਿਆਂ ਸੰਕਟਾਂ ਨੂੰ ਕੰਡਿਆਂ ਵਾਂਗ ਦੂਰ ਕਰ ਦਿੱਤਾ ਹੈ।
He hath saved His saints from all sufferings. He hath destroyed all the malevolent persons like the thorns.
सभ संकट कंटक जिम घाए ॥
LINE 24
ਦਾਸਜਾਨਮੁਰਿਕਰੀਸਹਾਇ
ਦਾਸ ਜਾਣ ਕੇ ਮੇਰੀ ਸਹਾਇਤਾ ਕੀਤੀ ਹੈ
दास जान मुरि करी सहाइ ॥
LINE 25
ਆਪਹਾਥੁਦੈਲਯੋਬਚਾਇ॥॥
ਆਪਣਾ ਹੱਥ ਦੇ ਕੇ ਬਚਾ ਲਿਆ ਹੈ ॥੨॥
Considering me as His Servant, He hath helped me, and hath protected me with His own hands.2.
आप हाथु दै लयो बचाइ ॥२॥
LINE 26
ਅਬਜੋਜੋਮੈਲਖੇਤਮਾਸਾ
ਹੁਣ ਮੈਂ ਜਿਹੜੇ ਜਿਹੜੇ ਤਮਾਸ਼ੇ ਵੇਖੇ ਹਨ,
अब जो जो मै लखे तमासा ॥
LINE 27
ਸੋਸੋਕਰੋਤੁਮੈਅਰਦਾਸਾ
ਉਹ ਸਾਰੇ (ਮੈਂ) ਤੁਹਾਡੇ ਅਗੇ ਪੇਸ਼ ਕਰਦਾ ਹਾਂ।
All hose spectacles which have been visualized by me, I dedicate all of them to Thee.
सो सो करो तुमै अरदासा ॥
LINE 28
ਜੋਪ੍ਰਭਕ੍ਰਿਪਾਕਟਾਛਿਦਿਖੈਹੈ
ਹੇ ਪ੍ਰਭੂ! ਜੇਕਰ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋਗੇ
जो प्रभ क्रिपा कटाछि दिखै है ॥
LINE 29
ਸੋਤਵਦਾਸਉਚਾਰਤਜੈਹੈ॥॥
ਤਾਂ ਤੁਹਾਡਾ ਦਾਸ ਉਚਾਰਦਾ ਜਾਵੇਗਾ ॥੩॥
If Thou castest Thy Merciful glance at me, then Thy Servant shall utter all.3.
सो तव दास उचारत जै है ॥३॥
LINE 30
ਜਿਹਜਿਹਬਿਧਮੈਲਖੇਤਮਾਸਾ
ਜਿਸ ਜਿਸ ਤਰ੍ਹਾਂ ਦੇ ਮੈਂ ਤਮਾਸ਼ੇ ਵੇਖੇ ਹਨ,
जिह जिह बिध मै लखे तमासा ॥
LINE 31
ਚਹਤਤਿਨਕੋਕੀਯੋਪ੍ਰਕਾਸਾ
ਉਨ੍ਹਾਂ ਦਾ (ਜਗਤ ਵਿਚ) ਪ੍ਰਕਾਸ਼ ਕਰਨਾ ਚਾਹੁੰਦਾ ਹਾਂ।
The kinds of spectacles that I have seen, I want to enlighten (the world) about them.
चहत तिन को कीयो प्रकासा ॥
LINE 32
ਜੋਜੋਜਨਮਪੂਰਬਲੇਹੇਰੇ
ਜਿਹੜੇ ਜਿਹੜੇ ਪੂਰਬਲੇ ਜਨਮ (ਮੈਂ) ਵੇਖੇ ਹਨ,
जो जो जनम पूरबले हेरे ॥
LINE 33
ਕਹਿਹੋਸੁਪ੍ਰਭੁਪਰਾਕ੍ਰਮਤੇਰੇ॥॥
ਉਨ੍ਹਾਂ ਨੂੰ, ਹੇ ਪ੍ਰਭੂ! ਤੇਰੇ ਬਲ ਨਾਲ ਕਹਿੰਦਾ ਹਾਂ ॥੪॥
All the past lives that have peeped into, I shall speak about them with Thy Power.4.
कहिहो सु प्रभु पराक्रम तेरे ॥४॥
LINE 34
ਸਰਬਕਾਲਹੈਪਿਤਾਅਪਾਰਾ
ਸਭ ਦਾ ਕਾਲ (ਸਰਬ ਕਾਲ) ਅਪਾਰ (ਪ੍ਰਭੂ ਸਾਡਾ) ਪਿਤਾ ਹੈ
सरब काल है पिता अपारा ॥
LINE 35
ਦੇਬਿਕਾਲਿਕਾਮਾਤਹਮਾਰਾ
ਅਤੇ (ਉਸ ਦੀ ਸ਼ਕਤੀ) ਦੇਵੀ ਕਾਲਿਕਾ ਸਾਡੀ ਮਾਤਾ ਹੈ।
He, my Lord is Father and Destroyer of all, the goddess Kalika is my mother.
देबि कालिका मात हमारा ॥
LINE 36
ਮਨੂਆਗੁਰਮੁਰਿਮਨਸਾਮਾਈ
ਮਨ ਮੇਰਾ ਗੁਰੂ ਅਤੇ ਮਨਸ਼ਾ (ਕਾਮਨਾ) ਮੇਰੀ ਮਾਈ (ਗੁਰੂ ਪਤਨੀ) ਹੈ
मनूआ गुर मुरि मनसा माई ॥
LINE 37
ਜਿਨਿਮੋਕੋਸੁਭਕ੍ਰਿਆਪੜਾਈ॥॥
ਜਿਨ੍ਹਾਂ ਨੇ ਮੈਨੂੰ ਸਾਰੀ ਕਾਵਿ-ਕ੍ਰਿਆ ਸਿਖਾਈ ਹੈ ॥੫॥
The mind is my Guru and the discriminating intellect, the Guru’s wife is my mother, who hath taught me all about good deeds.5.
जिनि मो को सुभ क्रिआ पड़ाई ॥५॥
LINE 38
ਜਬਮਨਸਾਮਨਮਯਾਬਿਚਾਰੀ
ਜਦ ਮਨ ਨੇ (ਆਪਣੇ ਉਤੇ) ਮਨਸਾ ਦੀ ਕ੍ਰਿਪਾ ਵਿਚਾਰੀ
जब मनसा मन मया बिचारी ॥
LINE 39
ਗੁਰੁਮਨੂਆਕਹਕਹ੍ਯੋਸੁਧਾਰੀ
ਤਦ ਮਨ ਰੂਪੀ ਗੁਰੂ ਦੇ ਕਥਨ ਨੂੰ ਸੁਧਾਰ ਕੇ ਕਹਿੰਦਾ ਹਾਂ।
When I (as mind) reflected on the kindness of the discriminating intellect, the Guru0mind uttered his refined statement.
गुरु मनूआ कह कह्यो सुधारी ॥
LINE 40
ਜੇਜੇਚਰਿਤਪੁਰਾਤਨਲਹੇ
ਜਿਹੜੇ ਜਿਹੜੇ (ਮੈਂ) ਪੁਰਾਤਨ ਜਨਮ ਵੇਖੇ ਹਨ,
जे जे चरित पुरातन लहे ॥
LINE 41
ਤੇਤੇਅਬਚਹੀਅਤਹੈਕਹੇ॥॥
ਉਹ ਉਹ (ਮੈਂ) ਹੁਣ ਕਹਿਣੇ ਚਾਹੁੰਦਾ ਹਾਂ ॥੬॥
All the wonderful things that were comprehended by the ancient sages, I want to speak about all of them.6.
ते ते अब चहीअत है कहे ॥६॥
LINE 42
ਸਰਬਕਾਲਕਰੁਣਾਤਬਭਰੇ
ਤਦ ਸਰਬ-ਕਾਲ ਕਰੁਣਾ ਨਾਲ ਭਰ ਗਏ
सरब काल करुणा तब भरे ॥
LINE 43
ਸੇਵਕਜਾਨਿਦਯਾਰਸਢਰੇ
ਅਤੇ ਸੇਵਕ ਜਾਣ ਕੇ ਦਇਆ ਦੇ ਰਸ ਨਾਲ ਪਸੀਜ ਗਏ।
Then my Lord, Destroyer of all, was filled with kindness and considering me as His servant, He was gracefully pleased.
सेवक जानि दया रस ढरे ॥
LINE 44
ਜੋਜੋਜਨਮੁਪੂਰਬਲੋਭਯੋ
ਜਿਹੜੇ ਜਿਹੜੇ ਪੂਰਬਲੇ ਜਨਮ ਹੋਏ ਸਨ,
जो जो जनमु पूरबलो भयो ॥
LINE 45
ਸੋਸੋਸਭਸਿਮਰਣਕਰਿਦਯੋ॥॥
ਉਹ ਸਾਰੇ ਯਾਦ ਕਰਾ ਦਿੱਤੇ ਹਨ ॥੭॥
The births of all the incarnations in the previous ages, He hath caused me to remember all of them.7.
सो सो सभ सिमरण करि दयो ॥७॥
LINE 46
ਮੋਕੋਇਤੀਹੁਤੀਕਹਸੁਧੰ
ਮੈਨੂੰ ਇਤਨੀ ਸੋਝੀ ਭਲਾ ਕਿਥੇ ਸੀ
मो को इती हुती कह सुधं ॥
LINE 47
ਜਸਪ੍ਰਭਦਈਕ੍ਰਿਪਾਕਰਿਬੁਧੰ
ਜਿਸ ਤਰ੍ਹਾਂ ਦੀ ਬੁੱਧੀ ਪ੍ਰਭੂ ਨੇ ਕ੍ਰਿਪਾ ਕਰ ਕੇ (ਮੈਨੂੰ) ਦਿੱਤੀ ਹੈ।
How could I have all this information? The Lord mercifully gave such intellect.
जस प्रभ दई क्रिपा करि बुधं ॥
LINE 48
ਸਰਬਕਾਲਤਬਭਏਦਇਆਲਾ
ਤਦ ਸਰਬ-ਕਾਲ (ਮੇਰੇ ਉਤੇ) ਦਿਆਲੂ ਹੋ ਗਏ
सरब काल तब भए दइआला ॥
LINE 49
ਲੋਹਰਛਹਮਕੋਸਬਕਾਲਾ॥॥
ਅਤੇ ਸਭ ਸਮਿਆਂ ਵਿਚ (ਸਾਨੂੰ) ਸ਼ਸਤ੍ਰ ਦੀ ਰਖਿਆ ਪ੍ਰਦਾਨ ਕੀਤੀ ॥੮॥
My Lord, the Destroyer of all, then became Benevolent, At all times, I gave the Protection of at that steel-incarnated Lord.8.
लोह रछ हम को सब काला ॥८॥
LINE 50
ਸਰਬਕਾਲਰਛਾਸਭਕਾਲ
ਸਰਬ-ਕਾਲ ਦੀ (ਮੈਨੂੰ) ਸਭ ਸਮਿਆਂ ਵਿਚ ਰਖਿਆ ਹੈ।
सरब काल रछा सभ काल ॥
LINE 51
ਲੋਹਰਛਸਰਬਦਾਬਿਸਾਲ
ਸਦਾ (ਉਸ) ਵਿਸ਼ਾਲ (ਪ੍ਰਭੂ ਦੀ) ਸ਼ਸਤ੍ਰ ਰੂਪ ਰਖਿਆ ਮਿਲ ਰਹੀ ਹੈ।
At all times, Lord, Destroyer of all, protects me. That All-Pervading Lord is my Protector like Steel.
लोह रछ सरबदा बिसाल ॥
LINE 52
ਢੀਠਭਯੋਤਵਕ੍ਰਿਪਾਲਖਾਈ
ਜਦੋਂ (ਆਪਣੇ ਉਪਰ) ਤੇਰੀ ਕ੍ਰਿਪਾ ਦਿਸ ਪਈ, ਤਾਂ (ਮੈਂ) ਨਿਡਰ ਹੋ ਗਿਆ
ढीठ भयो तव क्रिपा लखाई ॥
LINE 53
ਐਂਡੋਫਿਰੇਸਭਨਭਯੋਰਾਈ॥॥
ਅਤੇ (ਆਪਣੇ ਆਪ ਨੂੰ) ਸਭ ਦਾ ਰਾਜਾ ਸਮਝ ਕੇ ਐਂਠਿਆ ਫਿਰਦਾ ਹਾਂ ॥੯॥
Comprehending Thy Kindness, I have become fearless and in my pride, I consider myself as the king of all. 9.
ऐंडो फिरे सभन भयो राई ॥९॥
LINE 54
ਜਿਹਜਿਹਬਿਧਿਜਨਮਨਸੁਧਿਆਈ
ਜਿਸ ਜਿਸ ਤਰ੍ਹਾਂ (ਪੂਰਬਲੇ) ਜਨਮਾਂ ਦੀ ਸੁਰਤ ਆਈ,
जिह जिह बिधि जनमन सुधि आई ॥
LINE 55
ਤਿਮਤਿਮਕਹੇਗਿਰੰਥਬਨਾਈ
ਉਸੇ ਤਰ੍ਹਾਂ ਕਹਿ ਕੇ ਗ੍ਰੰਥ ਬਣਾਏ ਹਨ।
The way in which I came to know about the births of incarnations, in the same manner, I have rendered them in books.
तिम तिम कहे गिरंथ बनाई ॥
LINE 56
ਪ੍ਰਥਮੇਸਤਿਜੁਗਜਿਹਬਿਧਿਲਹਾ
ਸਭ ਤੋਂ ਪਹਿਲਾਂ ਸਤਿਯੁਗ ਨੂੰ ਜਿਸ ਤਰ੍ਹਾਂ ਵੇਖਿਆ,
प्रथमे सतिजुग जिह बिधि लहा ॥
LINE 57
ਪ੍ਰਥਮੇਦੇਬਿਚਰਿਤ੍ਰਕੋਕਹਾ੧੦॥॥
(ਉਸ ਤਰ੍ਹਾਂ) ਪਹਿਲਾਂ ਦੇਵੀ-ਚਰਿਤ੍ਰ ਨੂੰ ਕਥਨ ਕੀਤਾ ॥੧੦॥
The way, in which I came to know about Satyuga, I have narrated it in the first poem of the miraculous feats of the goddess.10.
प्रथमे देबि चरित्र को कहा ॥१०॥
LINE 58
ਪਹਿਲੇਚੰਡੀਚਰਿਤ੍ਰਬਨਾਯੋ
ਪਹਿਲਾਂ ਚੰਡੀ-ਚਰਿਤ੍ਰ ਬਣਾਇਆ ਹੈ।
पहिले चंडी चरित्र बनायो ॥
LINE 59
ਨਖਸਿਖਤੇਕ੍ਰਮਭਾਖਸੁਨਾਯੋ
(ਉਸ ਦੀ ਕਥਾ) ਨਹੁੰ ਤੋਂ ਲੈ ਕੇ ਚੋਟੀ ਤਕ (ਆਦਿ ਤੋਂ ਅੰਤ ਤਕ) ਕ੍ਰਮਵਾਰ ਕਹਿ ਕੇ ਵਰਣਨ ਕੀਤੀ ਹੈ।
The miraculous feats of goddess Chandi have been composed earlier, I have compsed (the same) in strict order from top to toe.
नख सिख ते क्रम भाख सुनायो ॥
LINE 60
ਛੋਰਕਥਾਤਬਪ੍ਰਥਮਸੁਨਾਈ
ਆਦਿ-ਕਾਲ ਦੀ (ਮੁੱਢ ਕਦੀਮ ਦੀ) ਕਥਾ (ਮੈਂ) ਪਹਿਲਾਂ ਸੁਣਾਈ ਹੈ।
छोर कथा तब प्रथम सुनाई ॥
LINE 61
ਅਬਚਾਹਤਫਿਰਕਰੌਬਡਾਈ੧੧॥॥
ਹੁਣ ਫਿਰ ਵਡਿਆਈ ਕਰਨੀ ਚਾਹੁੰਦਾ ਹਾਂ ॥੧੧॥
In the beginning I composed a comprehensive discourse, but now I want again to compose an Eulogy.11.
अब चाहत फिर करौ बडाई ॥११॥
LINE 62
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਸਰਬਕਾਲਕੀਬੇਨਤੀਬਰਨਨੰਨਾਮਚੌਦਸਮੋਧਿਆਇਸਮਾਪਤਮਸਤੁਸੁਭਮਸਤੁ੧੪੪੭੧॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਸਰਬ ਕਾਲ ਦੀ ਬੇਨਤੀ ਬਰਨੰਨ' ਨਾਂ ਦੇ ਚੌਦਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੧੪॥੪੭੧॥
End of Fourteenth Chapter of BACHITTAR NATAK entitled ‘Description of the Supplication to the Lord, Destroyer of All’.14.471.
इति स्री बचित्र नाटक ग्रंथे सरब काल की बेनती बरननं नाम चौदसमो धिआइ समापतम सतु सुभम सतु ॥१४॥४७१॥