ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 734
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਕਿਰਪਾਤੇਹਰਿਮਨਿਵਸੈਹੋਰਤੁਬਿਧਿਲਇਆਜਾਈ॥॥
(ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ॥੧॥
By Guru's Grace, the Lord comes to dwell in the mind; He cannot be obtained in any other way. ||1||
गुर किरपा ते हरि मनि वसै होरतु बिधि लइआ न जाई ॥१॥
LINE 02
ਹਰਿਧਨੁਸੰਚੀਐਭਾਈ
ਹੇ ਭਾਈ! ਉਸ ਹਰੀ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,
So gather in the wealth of the Lord, O Siblings of Destiny,
हरि धनु संचीऐ भाई ॥
LINE 03
ਜਿਹਲਤਿਪਲਤਿਹਰਿਹੋਇਸਖਾਈ॥॥ਰਹਾਉ
ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ ॥੧॥ ਰਹਾਉ ॥
so that in this world and the next, the Lord shall be your friend and companion. ||1||Pause||
जि हलति पलति हरि होइ सखाई ॥१॥ रहाउ ॥
LINE 04
ਸਤਸੰਗਤੀਸੰਗਿਹਰਿਧਨੁਖਟੀਐਹੋਰਥੈਹੋਰਤੁਉਪਾਇਹਰਿਧਨੁਕਿਤੈਪਾਈ
ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
In the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
सतसंगती संगि हरि धनु खटीऐ होर थै होरतु उपाइ हरि धनु कितै न पाई ॥
LINE 05
ਹਰਿਰਤਨੈਕਾਵਾਪਾਰੀਆਹਰਿਰਤਨਧਨੁਵਿਹਾਝੇਕਚੈਕੇਵਾਪਾਰੀਏਵਾਕਿਹਰਿਧਨੁਲਇਆਜਾਈ॥॥
ਹਰਿ ਨਾਮ ਧਨ ਦਾ ਸਤਸੰਗੀ ਵਾਪਾਰੀ ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ॥੨॥
The dealer in the Lord's Jewels purchases the wealth of the Lord's jewels; the dealer in cheap glass jewels cannot acquire the Lord's wealth by empty words. ||2||
हरि रतनै का वापारीआ हरि रतन धनु विहाझे कचै के वापारीए वाकि हरि धनु लइआ न जाई ॥२॥
LINE 06
ਹਰਿਧਨੁਰਤਨੁਜਵੇਹਰੁਮਾਣਕੁਹਰਿਧਨੈਨਾਲਿਅੰਮ੍ਰਿਤਵੇਲੈਵਤੈਹਰਿਭਗਤੀਹਰਿਲਿਵਲਾਈ
ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ।
The Lord's wealth is like jewels, gems and rubies. At the appointed time in the Amrit Vaylaa, the ambrosial hours of the morning, the Lord's devotees lovingly center their attention on the Lord, and the wealth of the Lord.
हरि धनु रतनु जवेहरु माणकु हरि धनै नालि अंम्रित वेलै वतै हरि भगती हरि लिव लाई ॥
LINE 07
ਹਰਿਧਨੁਅੰਮ੍ਰਿਤਵੇਲੈਵਤੈਕਾਬੀਜਿਆਭਗਤਖਾਇਖਰਚਿਰਹੇਨਿਖੁਟੈਨਾਹੀਹਲਤਿਪਲਤਿਹਰਿਧਨੈਕੀਭਗਤਾਕਉਮਿਲੀਵਡਿਆਈ॥॥
ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ॥੩॥
The devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted. In this world and the next, the devotees are blessed with glorious greatness, the wealth of the Lord. ||3||
हरि धनु अंम्रित वेलै वतै का बीजिआ भगत खाइ खरचि रहे निखुटै नाही ॥ हलति पलति हरि धनै की भगता कउ मिली वडिआई ॥३॥
LINE 08
ਹਰਿਧਨੁਨਿਰਭਉਸਦਾਸਦਾਅਸਥਿਰੁਹੈਸਾਚਾਇਹੁਹਰਿਧਨੁਅਗਨੀਤਸਕਰੈਪਾਣੀਐਜਮਦੂਤੈਕਿਸੈਕਾਗਵਾਇਆਜਾਈ
ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ।
The wealth of the Fearless Lord is permanent, forever and ever, and true. This wealth of the Lord cannot be destroyed by fire or water; neither thieves nor the Messenger of Death can take it away.
हरि धनु निरभउ सदा सदा असथिरु है साचा इहु हरि धनु अगनी तसकरै पाणीऐ जमदूतै किसै का गवाइआ न जाई ॥
LINE 09
ਹਰਿਧਨਕਉਉਚਕਾਨੇੜਿਆਵਈਜਮੁਜਾਗਾਤੀਡੰਡੁਲਗਾਈ॥॥
ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ॥੪॥
Thieves cannot even approach the Lord's wealth; Death, the tax collector cannot tax it. ||4||
हरि धन कउ उचका नेड़ि न आवई जमु जागाती डंडु न लगाई ॥४॥
LINE 10
ਸਾਕਤੀਪਾਪਕਰਿਕੈਬਿਖਿਆਧਨੁਸੰਚਿਆਤਿਨਾਇਕਵਿਖਨਾਲਿਜਾਈ
ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ।
The faithless cynics commit sins and gather in their poisonous wealth, but it shall not go along with them for even a single step.
साकती पाप करि कै बिखिआ धनु संचिआ तिना इक विख नालि न जाई ॥
LINE 11
ਹਲਤੈਵਿਚਿਸਾਕਤਦੁਹੇਲੇਭਏਹਥਹੁਛੁੜਕਿਗਇਆਅਗੈਪਲਤਿਸਾਕਤੁਹਰਿਦਰਗਹਢੋਈਪਾਈ॥॥
(ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ ॥੫॥
In this world, the faithless cynics become miserable, as it slips away through their hands. In the world hereafter, the faithless cynics find no shelter in the Court of the Lord. ||5||
हलतै विचि साकत दुहेले भए हथहु छुड़कि गइआ अगै पलति साकतु हरि दरगह ढोई न पाई ॥५॥
LINE 12
ਇਸੁਹਰਿਧਨਕਾਸਾਹੁਹਰਿਆਪਿਹੈਸੰਤਹੁਜਿਸਨੋਦੇਇਸੁਹਰਿਧਨੁਲਦਿਚਲਾਈ
ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ।
The Lord Himself is the Banker of this wealth, O Saints; when the Lord gives it, the mortal loads it and takes it away.
इसु हरि धन का साहु हरि आपि है संतहु जिस नो देइ सु हरि धनु लदि चलाई ॥
LINE 13
ਇਸੁਹਰਿਧਨੈਕਾਤੋਟਾਕਦੇਆਵਈਜਨਨਾਨਕਕਉਗੁਰਿਸੋਝੀਪਾਈ੬੩੧੦॥॥॥॥
ਹੇ ਨਾਨਕ! (ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ॥੬॥੩॥੧੦॥
This wealth of the Lord is never exhausted; the Guru has given this understanding to servant Nanak. ||6||3||10||
इसु हरि धनै का तोटा कदे न आवई जन नानक कउ गुरि सोझी पाई ॥६॥३॥१०॥
LINE 14
ਸੂਹੀਮਹਲਾ
Soohee, Fourth Mahalaa:
सूही महला ४ ॥
LINE 15
ਜਿਸਨੋਹਰਿਸੁਪ੍ਰਸੰਨੁਹੋਇਸੋਹਰਿਗੁਣਾਰਵੈਸੋਭਗਤੁਸੋਪਰਵਾਨੁ
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ।
That mortal, with whom the Lord is pleased, repeats the Glorious Praises of the Lord; he alone is a devotee, and he alone is approved.
जिस नो हरि सुप्रसंनु होइ सो हरि गुणा रवै सो भगतु सो परवानु ॥
LINE 16
ਤਿਸਕੀਮਹਿਮਾਕਿਆਵਰਨੀਐਜਿਸਕੈਹਿਰਦੈਵਸਿਆਹਰਿਪੁਰਖੁਭਗਵਾਨੁ॥॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ॥੧॥
How can his glory be described? Within his heart, the Primal Lord, the Lord God, abides. ||1||
तिस की महिमा किआ वरनीऐ जिस कै हिरदै वसिआ हरि पुरखु भगवानु ॥१॥
LINE 17
ਗੋਵਿੰਦਗੁਣਗਾਈਐਜੀਉਲਾਇਸਤਿਗੁਰੂਨਾਲਿਧਿਆਨੁ॥॥ਰਹਾਉ
ਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ॥੧॥ ਰਹਾਉ ॥
Sing the Glorious Praises of the Lord of the Universe; focus your meditation on the True Guru. ||1||Pause||
गोविंद गुण गाईऐ जीउ लाइ सतिगुरू नालि धिआनु ॥१॥ रहाउ ॥
LINE 18
ਸੋਸਤਿਗੁਰੂਸਾਸੇਵਾਸਤਿਗੁਰਕੀਸਫਲਹੈਜਿਸਤੇਪਾਈਐਪਰਮਨਿਧਾਨੁ
ਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ।
He is the True Guru - service to the True Guru is fruitful and rewarding. By this service, the greatest treasure is obtained.
सो सतिगुरू सा सेवा सतिगुर की सफल है जिस ते पाईऐ परम निधानु ॥
LINE 19
ਜੋਦੂਜੈਭਾਇਸਾਕਤਕਾਮਨਾਅਰਥਿਦੁਰਗੰਧਸਰੇਵਦੇਸੋਨਿਹਫਲਸਭੁਅਗਿਆਨੁ॥॥
ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ॥੨॥
The faithless cynics in their love of duality and sensual desires, harbor foul-smelling urges. They are totally useless and ignorant. ||2||
जो दूजै भाइ साकत कामना अरथि दुरगंध सरेवदे सो निहफल सभु अगिआनु ॥२॥
LINE 20
ਜਿਸਨੋਪਰਤੀਤਿਹੋਵੈਤਿਸਕਾਗਾਵਿਆਥਾਇਪਵੈਸੋਪਾਵੈਦਰਗਹਮਾਨੁ
ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ।
One who has faith - his singing is approved. He is honored in the Court of the Lord.
जिस नो परतीति होवै तिस का गाविआ थाइ पवै सो पावै दरगह मानु ॥
LINE 21
ਜੋਬਿਨੁਪਰਤੀਤੀਕਪਟੀਕੂੜੀਕੂੜੀਅਖੀਮੀਟਦੇਉਨਕਾਉਤਰਿਜਾਇਗਾਝੂਠੁਗੁਮਾਨੁ॥॥
ਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ ॥੩॥
Those who lack faith may close their eyes, hypocritically pretending and faking devotion, but their false pretenses shall soon wear off. ||3||
जो बिनु परतीती कपटी कूड़ी कूड़ी अखी मीटदे उन का उतरि जाइगा झूठु गुमानु ॥३॥
LINE 22
ਜੇਤਾਜੀਉਪਿੰਡੁਸਭੁਤੇਰਾਤੂੰਅੰਤਰਜਾਮੀਪੁਰਖੁਭਗਵਾਨੁ
ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ।
My soul and body are totally Yours, Lord; You are the Inner-knower, the Searcher of hearts, my Primal Lord God.
जेता जीउ पिंडु सभु तेरा तूं अंतरजामी पुरखु भगवानु ॥
LINE 23
ਦਾਸਨਿਦਾਸੁਕਹੈਜਨੁਨਾਨਕੁਜੇਹਾਤੂੰਕਰਾਇਹਿਤੇਹਾਹਉਕਰੀਵਖਿਆਨੁ੪੪੧੧॥॥॥॥
ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ-(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ ॥੪॥੪॥੧੧॥
So speaks servant Nanak, the slave of Your slaves; as You make me speak, so do I speak. ||4||4||11||
दासनि दासु कहै जनु नानकु जेहा तूं कराइहि तेहा हउ करी वखिआनु ॥४॥४॥११॥