ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 749
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭਾਗਠੜੇਹਰਿਸੰਤਤੁਮੑਾਰੇਜਿਨੑਘਰਿਧਨੁਹਰਿਨਾਮਾ
ਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ।
Your Saints are very fortunate; their homes are filled with the wealth of the Lord's Name.
भागठड़े हरि संत तुमारे जिन घरि धनु हरि नामा ॥
LINE 02
ਪਰਵਾਣੁਗਣੀਸੇਈਇਹਆਏਸਫਲਤਿਨਾਕੇਕਾਮਾ॥॥
ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ ॥੧॥
Their birth is approved, and their actions are fruitful. ||1||
परवाणु गणी सेई इह आए सफल तिना के कामा ॥१॥
LINE 03
ਮੇਰੇਰਾਮਹਰਿਜਨਕੈਹਉਬਲਿਜਾਈ
ਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ)।
O my Lord, I am a sacrifice to the humble servants of the Lord.
मेरे राम हरि जन कै हउ बलि जाई ॥
LINE 04
ਕੇਸਾਕਾਕਰਿਚਵਰੁਢੁਲਾਵਾਚਰਣਧੂੜਿਮੁਖਿਲਾਈ॥॥ਰਹਾਉ
ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ॥੧॥ ਰਹਾਉ ॥
I make my hair into a fan, and wave it over them; I apply the dust of their feet to my face. ||1||Pause||
केसा का करि चवरु ढुलावा चरण धूड़ि मुखि लाई ॥१॥ रहाउ ॥
LINE 05
ਜਨਮਮਰਣਦੁਹਹੂਮਹਿਨਾਹੀਜਨਪਰਉਪਕਾਰੀਆਏ
ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ।
Those generous, humble beings are above both birth and death.
जनम मरण दुहहू महि नाही जन परउपकारी आए ॥
LINE 06
ਜੀਅਦਾਨੁਦੇਭਗਤੀਲਾਇਨਿਹਰਿਸਿਉਲੈਨਿਮਿਲਾਏ॥॥
ਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ ॥੨॥
They give the gift of the soul, and practice devotional worship; they inspire others to meet the Lord. ||2||
जीअ दानु दे भगती लाइनि हरि सिउ लैनि मिलाए ॥२॥
LINE 07
ਸਚਾਅਮਰੁਸਚੀਪਾਤਿਸਾਹੀਸਚੇਸੇਤੀਰਾਤੇ
ਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ।
True are their commands, and true are their empires; they are attuned to the Truth.
सचा अमरु सची पातिसाही सचे सेती राते ॥
LINE 08
ਸਚਾਸੁਖੁਸਚੀਵਡਿਆਈਜਿਸਕੇਸੇਤਿਨਿਜਾਤੇ॥॥
ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ॥੩॥
True is their happiness, and true is their greatness. They know the Lord, to whom they belong. ||3||
सचा सुखु सची वडिआई जिस के से तिनि जाते ॥३॥
LINE 09
ਪਖਾਫੇਰੀਪਾਣੀਢੋਵਾਹਰਿਜਨਕੈਪੀਸਣੁਪੀਸਿਕਮਾਵਾ
ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।
I wave the fan over them, carry water for them, and grind corn for the humble servants of the Lord.
पखा फेरी पाणी ढोवा हरि जन कै पीसणु पीसि कमावा ॥
LINE 10
ਨਾਨਕਕੀਪ੍ਰਭਪਾਸਿਬੇਨੰਤੀਤੇਰੇਜਨਦੇਖਣੁਪਾਵਾ੪੭੫੪॥॥॥॥
ਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ ॥੪॥੭॥੫੪॥
Nanak offers this prayer to God - please, grant me the sight of Your humble servants. ||4||7||54||
नानक की प्रभ पासि बेनंती तेरे जन देखणु पावा ॥४॥७॥५४॥
LINE 11
ਸੂਹੀਮਹਲਾ
Soohee, Fifth Mahalaa:
सूही महला ५ ॥
LINE 12
ਪਾਰਬ੍ਰਹਮਪਰਮੇਸਰਸਤਿਗੁਰਆਪੇਕਰਣੈਹਾਰਾ
ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ।
The True Guru is the Transcendent Lord, the Supreme Lord God; He Himself is the Creator Lord.
पारब्रहम परमेसर सतिगुर आपे करणैहारा ॥
LINE 13
ਚਰਣਧੂੜਿਤੇਰੀਸੇਵਕੁਮਾਗੈਤੇਰੇਦਰਸਨਕਉਬਲਿਹਾਰਾ॥॥
(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥
Your servant begs for the dust of Your feet. I am a sacrifice to the Blessed Vision of Your Darshan. ||1||
चरण धूड़ि तेरी सेवकु मागै तेरे दरसन कउ बलिहारा ॥१॥
LINE 14
ਮੇਰੇਰਾਮਰਾਇਜਿਉਰਾਖਹਿਤਿਉਰਹੀਐ
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ।
O my Sovereign Lord, as You keep me, so do I remain.
मेरे राम राइ जिउ राखहि तिउ रहीऐ ॥
LINE 15
ਤੁਧੁਭਾਵੈਤਾਨਾਮੁਜਪਾਵਹਿਸੁਖੁਤੇਰਾਦਿਤਾਲਹੀਐ॥॥ਰਹਾਉ
ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥
When it pleases You, I chant Your Name. You alone can grant me peace. ||1||Pause||
तुधु भावै ता नामु जपावहि सुखु तेरा दिता लहीऐ ॥१॥ रहाउ ॥
LINE 16
ਮੁਕਤਿਭੁਗਤਿਜੁਗਤਿਤੇਰੀਸੇਵਾਜਿਸੁਤੂੰਆਪਿਕਰਾਇਹਿ
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ।
Liberation, comfort and proper lifestyle come from serving You; You alone cause us to serve You.
मुकति भुगति जुगति तेरी सेवा जिसु तूं आपि कराइहि ॥
LINE 17
ਤਹਾਬੈਕੁੰਠੁਜਹਕੀਰਤਨੁਤੇਰਾਤੂੰਆਪੇਸਰਧਾਲਾਇਹਿ॥॥
ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥
That place is heaven, where the Kirtan of the Lord's Praises are sung. You Yourself instill faith into us. ||2||
तहा बैकुंठु जह कीरतनु तेरा तूं आपे सरधा लाइहि ॥२॥
LINE 18
ਸਿਮਰਿਸਿਮਰਿਸਿਮਰਿਨਾਮੁਜੀਵਾਤਨੁਮਨੁਹੋਇਨਿਹਾਲਾ
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ।
Meditating, meditating, meditating in remembrance on the Naam, I live; my mind and body are enraptured.
सिमरि सिमरि सिमरि नामु जीवा तनु मनु होइ निहाला ॥
LINE 19
ਚਰਣਕਮਲਤੇਰੇਧੋਇਧੋਇਪੀਵਾਮੇਰੇਸਤਿਗੁਰਦੀਨਦਇਆਲਾ॥॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥
I wash Your Lotus Feet, and drink in this water, O my True Guru, O Merciful to the meek. ||3||
चरण कमल तेरे धोइ धोइ पीवा मेरे सतिगुर दीन दइआला ॥३॥
LINE 20
ਕੁਰਬਾਣੁਜਾਈਉਸੁਵੇਲਾਸੁਹਾਵੀਜਿਤੁਤੁਮਰੈਦੁਆਰੈਆਇਆ
(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ।
I am a sacrifice to that most wonderful time when I came to Your Door.
कुरबाणु जाई उसु वेला सुहावी जितु तुमरै दुआरै आइआ ॥
LINE 21
ਨਾਨਕਕਉਪ੍ਰਭਭਏਕ੍ਰਿਪਾਲਾਸਤਿਗੁਰੁਪੂਰਾਪਾਇਆ੪੮੫੫॥॥॥॥
ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥
God has become compassionate to Nanak; I have found the Perfect True Guru. ||4||8||55||
नानक कउ प्रभ भए क्रिपाला सतिगुरु पूरा पाइआ ॥४॥८॥५५॥
LINE 22
ਸੂਹੀਮਹਲਾ
Soohee, Fifth Mahalaa:
सूही महला ५ ॥
LINE 23
ਤੁਧੁਚਿਤਿਆਏਮਹਾਅਨੰਦਾਜਿਸੁਵਿਸਰਹਿਸੋਮਰਿਜਾਏ
ਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ।
When You come to mind, I am totally in bliss. One who forgets You might just as well be dead.
तुधु चिति आए महा अनंदा जिसु विसरहि सो मरि जाए ॥
LINE 24
ਦਇਆਲੁਹੋਵਹਿਜਿਸੁਊਪਰਿਕਰਤੇਸੋਤੁਧੁਸਦਾਧਿਆਏ॥॥
ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥
That being, whom You bless with Your Mercy, O Creator Lord, constantly meditates on You. ||1||
दइआलु होवहि जिसु ऊपरि करते सो तुधु सदा धिआए ॥१॥
LINE 25
ਮੇਰੇਸਾਹਿਬਤੂੰਮੈਮਾਣੁਨਿਮਾਣੀ
ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ।
O my Lord and Master, You are the honor of the dishonored such as me.
मेरे साहिब तूं मै माणु निमाणी ॥
LINE 26
ਅਰਦਾਸਿਕਰੀਪ੍ਰਭਅਪਨੇਆਗੈਸੁਣਿਸੁਣਿਜੀਵਾਤੇਰੀਬਾਣੀ॥॥ਰਹਾਉ
ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥
I offer my prayer to You, God; listening, listening to the Word of Your Bani, I live. ||1||Pause||
अरदासि करी प्रभ अपने आगै सुणि सुणि जीवा तेरी बाणी ॥१॥ रहाउ ॥
LINE 27
ਚਰਣਧੂੜਿਤੇਰੇਜਨਕੀਹੋਵਾਤੇਰੇਦਰਸਨਕਉਬਲਿਜਾਈ
ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ।
May I become the dust of the feet of Your humble servants. I am a sacrifice to the Blessed Vision of Your Darshan.
चरण धूड़ि तेरे जन की होवा तेरे दरसन कउ बलि जाई ॥
LINE 28
ਅੰਮ੍ਰਿਤਬਚਨਰਿਦੈਉਰਿਧਾਰੀਤਉਕਿਰਪਾਤੇਸੰਗੁਪਾਈ॥॥
(ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ ॥੨॥
I enshrine Your Ambrosial Word within my heart. By Your Grace, I have found the Company of the Holy. ||2||
अंम्रित बचन रिदै उरि धारी तउ किरपा ते संगु पाई ॥२॥
LINE 29
ਅੰਤਰਕੀਗਤਿਤੁਧੁਪਹਿਸਾਰੀਤੁਧੁਜੇਵਡੁਅਵਰੁਕੋਈ
ਹੇ ਭਾਈ! ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।
I place the state of my inner being before You; there is no other as great as You.
अंतर की गति तुधु पहि सारी तुधु जेवडु अवरु न कोई ॥
LINE 30
ਜਿਸਨੋਲਾਇਲੈਹਿਸੋਲਾਗੈਭਗਤੁਤੁਹਾਰਾਸੋਈ॥॥
ਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਉਹੀ ਤੇਰਾ (ਅਸਲ) ਭਗਤ ਹੈ ॥੩॥
He alone is attached, whom You attach; he alone is Your devotee. ||3||
जिस नो लाइ लैहि सो लागै भगतु तुहारा सोई ॥३॥
LINE 31
ਦੁਇਕਰਜੋੜਿਮਾਗਉਇਕੁਦਾਨਾਸਾਹਿਬਿਤੁਠੈਪਾਵਾ
ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ। ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ।
With my palms pressed together, I beg for this one gift; O my Lord and Master, if it pleases You, I shall obtain it.
दुइ कर जोड़ि मागउ इकु दाना साहिबि तुठै पावा ॥
LINE 32
ਸਾਸਿਸਾਸਿਨਾਨਕੁਆਰਾਧੇਆਠਪਹਰਗੁਣਗਾਵਾ੪੯੫੬॥॥॥॥
(ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ॥੪॥੯॥੫੬॥
With each and every breath, Nanak adores You; twenty-four hours a day, I sing Your Glorious Praises. ||4||9||56||
सासि सासि नानकु आराधे आठ पहर गुण गावा ॥४॥९॥५६॥
LINE 33
ਸੂਹੀਮਹਲਾ
Soohee, Fifth Mahalaa:
सूही महला ५ ॥
LINE 34
ਜਿਸਕੇਸਿਰਊਪਰਿਤੂੰਸੁਆਮੀਸੋਦੁਖੁਕੈਸਾਪਾਵੈ
ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ।
When You stand over our heads, O Lord and Master, how can we suffer in pain?
जिस के सिर ऊपरि तूं सुआमी सो दुखु कैसा पावै ॥
LINE 35
ਬੋਲਿਜਾਣੈਮਾਇਆਮਦਿਮਾਤਾਮਰਣਾਚੀਤਿਆਵੈ॥॥
ਉਹ ਮਨੁੱਖ, ਜੋ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ ॥੧॥
The mortal being does not know how to chant Your Name - he is intoxicated with the wine of Maya, and the thought of death does not even enter his mind. ||1||
बोलि न जाणै माइआ मदि माता मरणा चीति न आवै ॥१॥
LINE 36
ਮੇਰੇਰਾਮਰਾਇਤੂੰਸੰਤਾਕਾਸੰਤਤੇਰੇ
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)।
O my Sovereign Lord, You belong to the Saints, and the Saints belong to You.
मेरे राम राइ तूं संता का संत तेरे ॥