ਸ਼੍ਰੀ ਦਸਮ ਗ੍ਰੰਥ

ਅੰਗ 75
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ
ਸ੍ਵੈਯਾ:
SWAYYA
स्वैया ॥
LINE 02
ਤ੍ਰਾਸਕੁਟੰਬਕੇਹੁਇਕੈਉਦਾਸਅਵਾਸਕੋਤਿਆਗਿਬਸਿਓਬਨਿਰਾਈ
ਪਰਿਵਾਰ ਦੇ ਡਰ ਤੋਂ ਉਦਾਸ ਹੋ ਕੇ ਰਾਜੇ ਨੇ ਘਰ ਛਡ ਦਿੱਤਾ ਅਤੇ ਬਨ ਵਿਚ ਜਾ ਵਸਿਆ।
Dejected on account of the tragic happening in the family, he deserted his home and came to live in the forest.
त्रास कुटंब के हुइ कै उदास अवास को तिआगि बसिओ बनि राई ॥
LINE 03
ਨਾਮਸੁਰਥਮੁਨੀਸਰਬੇਖਸਮੇਤਸਮਾਦਿਸਮਾਧਿਲਗਾਈ
'ਸੁਰਥ' ਨਾਂ ਅਤੇ ਮੁਨੀਸ਼ਵਰ ਭੇਖ ਵਾਲੇ (ਉਸ ਰਾਜੇ ਨੇ ਸਮਾਨ ਗੁਣਾਂ ਨੂੰ ਧਾਰਨ ਕਰਨ ਵਾਲੇ) 'ਸਮਾਧਿ' (ਵੈਸ਼) ਨਾਲ ਵਿਚਾਰ ਕੀਤਾ
His name was Surath and adopting the garb of sages, he engaged himself in contemplation.
नाम सुरथ मुनीसर बेख समेत समादि समाधि लगाई ॥
LINE 04
ਚੰਡਅਖੰਡਖੰਡੇਕਰਕੋਪਭਈਸੁਰਰਛਨਕੋਸਮੁਹਾਈ
ਕਿ ਚੰਡੀ (ਨਾਂ ਵਾਲੀ) ਨਾ ਖੰਡੇ ਜਾ ਸਕਣ ਵਾਲੇ ਦੈਂਤਾਂ ਦਾ ਕ੍ਰੋਧ ਕਰਕੇ ਖੰਡਨ ਕਰਨ ਵਾਲੀ ਦੇਵਤਿਆਂ ਦੀ ਰਖਿਆ ਲਈ (ਕਿਵੇਂ) ਸਾਹਮਣੇ ਪ੍ਰਗਟ ਹੋਈ।
The goddess Chandika of perfect brilliance is there before all, She is the destroyer of demons and Protector of gods.
चंड अखंड खंडे कर कोप भई सुर रछन को समुहाई ॥
LINE 05
ਬੂਝਹੁਜਾਇਤਿਨੈਤੁਮਸਾਧਅਗਾਧਿਕਥਾਕਿਹਭਾਤਿਸੁਨਾਈ॥॥
ਉਹ (ਦੋਵੇਂ 'ਮੇਧਸ' ਰਿਸ਼ੀ ਪਾਸ) ਜਾ ਕੇ ਪੁਛਦੇ ਹਨ, ਕਿ ਹੇ ਸਾਧੂ ਪੁਰਸ਼! (ਚੰਡੀ ਦੀ) ਅਗਾਧ ਕਥਾ ਕਿਸ ਪ੍ਰਕਾਰ ਦੀ ਹੈ? (ਸਾਨੂੰ) ਸੁਣਾਓ ॥੭॥
The sage Surath told his companion sage, “O hermit, try to comprehend now, what his marvelous story it is?”7.
बूझहु जाइ तिनै तुम साध अगाधि कथा किह भाति सुनाई ॥७॥
LINE 06
ਤੋਟਕਛੰਦ
ਤੋਟਕ ਛੰਦ:
TOTAK STANZA
तोटक छंद ॥
LINE 07
ਮੁਨੀਸੁਰੋਵਾਚ
ਮੁਨੀ ਨੇ ਕਿਹਾ:
The Great Sage said:
मुनीसुरोवाच ॥
LINE 08
ਹਰਿਸੋਇਰਹੈਸਜਿਸੈਨਤਹਾ
ਜਿਥੇ ਸੇਜਾ (ਸੈਨ) ਨੂੰ ਸਜਾ ਕੇ ਹਰਿ (ਵਿਸ਼ਣੂ) ਸੌਂ ਰਿਹਾ ਸੀ
हरि सोइ रहै सजि सैन तहा ॥
LINE 09
ਜਲਜਾਲਕਰਾਲਬਿਸਾਲਜਹਾ
ਅਤੇ ਜਿਥੇ ਜਲ ਦਾ ਫੈਲਾਉ ਬਹੁਤ ਭਿਆਨਕ ਅਤੇ ਵਿਸ਼ਾਲ ਸੀ,
The Lord was sleeping on an adorned bed, within the terrible and vast expanse of water.
जल जाल कराल बिसाल जहा ॥
LINE 10
ਭਯੋਨਾਭਿਸਰੋਜਤੇਬਿਸੁਕਰਤਾ
(ਉਥੇ ਵਿਸ਼ਣੂ ਦੀ) ਨਾਭੀ ਤੋਂ ਕਮਲਫੁਲ ਪੈਦਾ ਹੋਇਆ ਅਤੇ (ਉਸ ਵਿਚੋਂ) ਵਿਸ਼ਵ ਦਾ ਕਰਤਾ (ਬ੍ਰਹਮਾ) ਉਤਪੰਨ ਹੋਇਆ।
भयो नाभि सरोज ते बिसु करता ॥
LINE 11
ਸ੍ਰੁਤਮੈਲਤੇਦੈਤਰਚੇਜੁਗਤਾ॥॥
(ਉਸ ਦੇ) ਕੰਨਾਂ ਦੀ ਮੈਲ ਤੋਂ ਦੋ ਦੈਂਤਾਂ ਦੀ ਰਚਨਾ ਹੋਈ ॥੮॥
From His navel-lotus Brahma was born, with some device, the demons were created from the dross of His ear.8.
स्रुत मैल ते दैत रचे जुगता ॥८॥
LINE 12
ਮਧੁਕੈਟਭਨਾਮਧਰੇਤਿਨਕੇ
ਉਨ੍ਹਾਂ (ਦੋਹਾਂ ਦੈਂਤਾਂ) ਦੇ ਨਾਂ ਮਧੁ ਅਤੇ ਕੈਟਭ ਰਖੇ ਗਏ
मधु कैटभ नाम धरे तिन के ॥
LINE 13
ਅਤਿਦੀਰਘਦੇਹਭਏਜਿਨਕੇ
ਜਿਨ੍ਹਾਂ ਦੇ ਸ਼ਰੀਰ ਬਹੁਤ ਵਡੇ ਹੋ ਗਏ।
They were named as Madhu and Kaitabh, their bodies were enormously great.
अति दीरघ देह भए जिन के ॥
LINE 14
ਤਿਨਦੇਖਿਲੁਕੇਸਡਰਿਓਹੀਅਮੈ
ਉਨ੍ਹਾਂ ਨੂੰ ਵੇਖ ਕੇ ਬ੍ਰਹਮਾ (ਲੁਕੇਸ) ਮਨ ਵਿਚ ਬਹੁਤ ਡਰਿਆ।
तिन देखि लुकेस डरिओ हीअ मै ॥
LINE 15
ਜਗਮਾਤਕੋਧਿਆਨੁਧਰਿਯੋਜੀਅਮੈ॥॥
(ਉਸ ਨੇ ਤੁਰਤ) ਮਨ ਵਿਚ ਜਗ-ਮਾਤਾ (ਦੁਰਗਾ) ਦਾ ਧਿਆਨ ਧਰਿਆ ॥੯॥
Seeing them, Brahma became fearful, He contemplated in his mind on the universal mother.9.
जग मात को धिआनु धरियो जीअ मै ॥९॥
LINE 16
ਦੋਹਰਾ
ਦੋਹਰਾ:
DOHRA
दोहरा ॥
LINE 17
ਛੁਟੀਚੰਡਿਜਾਗੈਬ੍ਰਹਮਕਰਿਓਜੁਧਕੋਸਾਜੁ
(ਉਸ ਵੇਲੇ) ਯੋਗ-ਨਿੰਦ੍ਰਾ (ਚੰਡ) ਖੁਲ੍ਹੀ, ਵਿਸ਼ਣੂ ਜਾਗੇ ਅਤੇ ਯੁੱਧ ਦੀ ਤਿਆਰੀ ਕੀਤੀ।
When the Lord Vishnu awoke from sleep, he made preparations for war.
छुटी चंडि जागै ब्रहम करिओ जुध को साजु ॥
LINE 18
ਦੈਤਸਭੈਘਟਿਜਾਹਿਜਿਉਬਢੈਦੇਵਤਨਰਾਜ੧੦॥॥
ਜਿਸ ਤਰ੍ਹਾਂ ਦੈਂਤ ਘਟ ਜਾਣ ਅਤੇ ਦੇਵਤਿਆਂ ਦਾ ਰਾਜ ਵੱਧੇ (ਇਸ ਪ੍ਰਕਾਰ ਦੇ ਯਤਨ ਕਰਨ ਲਗੇ) ॥੧੦॥
So that the demons may decrease in number and the rule of gods be increased.10.
दैत सभै घटि जाहि जिउ बढै देवतन राज ॥१०॥
LINE 19
ਸ੍ਵੈਯਾ
ਸ੍ਵੈਯਾ:
SWAYYA
स्वैया ॥
LINE 20
ਜੁਧਕਰਿਓਤਿਨਸੋਭਗਵੰਤਿਮਾਰਸਕੈਅਤਿਦੈਤਬਲੀਹੈ
ਵਿਸ਼ਣੂ ਨੇ ਉਨ੍ਹਾਂ ਨਾਲ ਯੁੱਧ ਕੀਤਾ, (ਪਰ) ਮਾਰ ਨਾ ਸਕੇ (ਕਿਉਂਕਿ) ਦੈਂਤ ਅਤਿ ਬਲਵਾਨ ਸਨ।
The Lord waged the war against the demons, but He could not kill them because they were very brave.
जुध करिओ तिन सो भगवंति न मार सकै अति दैत बली है ॥
LINE 21
ਸਾਲਭਏਤਿਨਪੰਚਹਜਾਰਦੁਹੂੰਲਰਤੇਨਹਿਬਾਹਟਲੀਹੈ
ਉਨ੍ਹਾਂ ਦੋਹਾਂ (ਵਿਸ਼ਣੂ ਅਤੇ ਦੈਂਤਾਂ) ਨੂੰ ਲੜਦਿਆਂ ਪੰਜ ਹਜ਼ਾਰ ਸਾਲ ਬੀਤ ਗਏ, (ਪਰ ਕਿਸੇ ਦੀ ਵੀ) ਬਾਂਹ ਨਾ ਥਕੀ (ਅਰਥਾਤ ਲਗਾਤਾਰ ਯੁੱਧ ਕਰਦੇ ਰਹੇ)।
It took five thousand years in fighting, but they were not tired.
साल भए तिन पंच हजार दुहूं लरते नहि बाह टली है ॥
LINE 22
ਦੈਤਨਰੀਝਕਹਿਓਬਰਮਾਂਗਕਹਿਓਹਰਿਸੀਸਨਦੇਹੁਭਲੀਹੈ
ਦੈਂਤਾਂ ਨੇ (ਵਿਸ਼ਣੂ ਦੇ ਪਰਾਕ੍ਰਮ ਤੋਂ) ਪ੍ਰਸੰਨ ਹੋ ਕੇ ਕਿਹਾ ਕਿ (ਤੂੰ ਕੋਈ) ਵਰ ਮੰਗ। (ਉੱਤਰ ਵਿਚ) ਹਰਿ ਨੇ ਕਿਹਾ ਕਿ ਸਿਰ ਦੇ ਦਿਓ। (ਦੈਂਤਾਂ ਨੇ ਕਿਹਾ ਕਿ) ਚੰਗੀ ਗੱਲ ਹੈ।
Having been pleased with the power of the Lord, the demons asked the Lord to request for a boon, the Lord asked them to surrender their bodies.
दैतन रीझ कहिओ बर मांग कहिओ हरि सीसन देहु भली है ॥
LINE 23
ਧਾਰਿਉਰੂਪਰਿਚਕ੍ਰਸੋਕਾਟਕੈਜੋਤਲੈਆਪਨੈਅੰਗਿਮਲੀਹੈ੧੧॥॥
(ਵਿਸ਼ਣੂ ਨੇ ਉਨ੍ਹਾਂ ਦੇ ਸਿਰਾਂ ਨੂੰ) ਪੱਟਾਂ ਉਤੇ ਰਖ ਕੇ ਸੁਦਰਸ਼ਨ-ਚੱਕਰ ਨਾਲ ਕਟ ਦਿੱਤਾ ਅਤੇ (ਉਨ੍ਹਾਂ ਦੀ) ਜੋਤਿ ਨੂੰ ਲੈ ਕੇ (ਵਿਸ਼ਣੂ ਨੇ ਆਪਣੇ ਹੀ) ਸ਼ਰੀਰ ਵਿਚ ਮਿਲਾ ਲਈ ॥੧੧॥
Putting them in his lap, the Lord cut off their heads and assimilated their strength within Himself.11.
धारि उरू परि चक्र सो काट कै जोत लै आपनै अंगि मली है ॥११॥
LINE 24
ਸੋਰਠਾ
ਸੋਰਠਾ:
SORATHA
सोरठा ॥
LINE 25
ਦੇਵਨਥਾਪਿਓਰਾਜਮਧੁਕੈਟਭਕੋਮਾਰਕੈ
ਮਧੁ ਅਤੇ ਕੈਟਭ ਨੂੰ ਮਾਰ ਕੇ ਦੇਵਤਿਆਂ ਦੇ ਰਾਜ ਦੀ ਸਥਾਪਨਾ ਕੀਤੀ।
The Lord established the rule of gods after killing Madhu and Kaitabh.
देवन थापिओ राज मधु कैटभ को मार कै ॥
LINE 26
ਦੀਨੋਸਕਲਸਮਾਜਬੈਕੁੰਠਗਾਮੀਹਰਿਭਏ੧੨॥॥
ਰਾਜ ਭਾਗ ਦੀ ਸਾਰੀ ਸਾਮਗ੍ਰੀ ਦੇ ਕੇ ਵਿਸ਼ਣੂ ਬੈਕੁੰਠ ਚਲੇ ਗਏ ॥੧੨॥
He gave all the paraphernalia to them and Himself went to Heaven.12.
दीनो सकल समाज बैकुंठगामी हरि भए ॥१२॥
LINE 27
ਇਤਿਸ੍ਰੀਮਾਰਕੰਡੇਪੁਰਾਨੇਚੰਡੀਚਰਿਤ੍ਰਉਕਤਿਬਿਲਾਸਮਧੁਕੈਟਭਬਧਹਿਪ੍ਰਥਮਧਯਾਇਸਮਾਪਤਮਸਤੁਸੁਭਮਸਤੁ॥॥
ਇਥੇ ਸ੍ਰੀ ਮਾਰਕੰਡੇ ਪੁਰਾਨ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ 'ਮਧੁ ਕੈਟਭ ਦੇ ਮਾਰੇ ਜਾਣ ਵਾਲੇ' ਪਹਿਲੇ ਅਧਿਆਇ ਦੀ ਸਮਾਪਤੀ ਹੈ, ਸਭ ਸ਼ੁਭ ਹੈ ॥੧॥
End of the First Chapter of ‘The Killing of Madhu and Kaitabh’ as described in CHANDI CHARITRA UKATI of Markandeya Purana.1.
इति स्री मारकंडे पुराने चंडी चरित्र उकति बिलास मधु कैटभ बधहि प्रथम धयाइ समापतम सतु सुभम सतु ॥१॥