ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 788
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੁਗਚਾਰੇਸਭਭਵਿਥਕੀਕਿਨਿਕੀਮਤਿਹੋਈ
ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ।
All have grown weary of wandering throughout the four ages, but none know the Lord's worth.
जुग चारे सभ भवि थकी किनि कीमति होई ॥
LINE 02
ਸਤਿਗੁਰਿਏਕੁਵਿਖਾਲਿਆਮਨਿਤਨਿਸੁਖੁਹੋਈ
ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ।
The True Guru has shown me the One Lord, and my mind and body are at peace.
सतिगुरि एकु विखालिआ मनि तनि सुखु होई ॥
LINE 03
ਗੁਰਮੁਖਿਸਦਾਸਲਾਹੀਐਕਰਤਾਕਰੇਸੁਹੋਈ॥॥
ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ ॥੭॥
The Gurmukh praises the Lord forever; that alone happens, which the Creator Lord does. ||7||
गुरमुखि सदा सलाहीऐ करता करे सु होई ॥७॥
LINE 04
ਸਲੋਕਮਹਲਾ
Shalok, Second Mahalaa:
सलोक महला २ ॥
LINE 05
ਜਿਨਾਭਉਤਿਨੑਨਾਹਿਭਉਮੁਚੁਭਉਨਿਭਵਿਆਹ
ਜਿਨ੍ਹਾਂ ਮਨੁੱਖਾਂ ਨੂੰ (ਰੱਬ ਦਾ) ਡਰ ਹੈ ਉਹਨਾਂ ਨੂੰ (ਦੁਨੀਆ ਵਾਲਾ ਕੋਈ) ਡਰ ਨਹੀਂ (ਮਾਰਦਾ), (ਰੱਬ ਵਲੋਂ) ਨਿਡਰਾਂ ਨੂੰ (ਦੁਨੀਆ ਦਾ) ਬਹੁਤ ਡਰ ਵਿਆਪਦਾ ਹੈ।
Those who have the Fear of God, have no other fears; those who do not have the Fear of God, are very afraid.
जिना भउ तिन नाहि भउ मुचु भउ निभविआह ॥
LINE 06
ਨਾਨਕਏਹੁਪਟੰਤਰਾਤਿਤੁਦੀਬਾਣਿਗਇਆਹ॥॥
ਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ) ॥੧॥
O Nanak, this mystery is revealed at the Court of the Lord. ||1||
नानक एहु पटंतरा तितु दीबाणि गइआह ॥१॥
LINE 07
ਮਃ
Second Mahalaa:
मः २ ॥
LINE 08
ਤੁਰਦੇਕਉਤੁਰਦਾਮਿਲੈਉਡਤੇਕਉਉਡਤਾ
(ਕੀੜੀ ਤੋਂ ਲੈ ਕੇ ਹਾਥੀ ਤੇ ਮਨੁੱਖ ਤਕ) ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ।
That which flows, mingles with that which flows; that which blows, mingles with that which blows.
तुरदे कउ तुरदा मिलै उडते कउ उडता ॥
LINE 09
ਜੀਵਤੇਕਉਜੀਵਤਾਮਿਲੈਮੂਏਕਉਮੂਆ
ਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ ਨੂੰ ਮੁਰਦਾ-ਦਿਲ, (ਭਾਵ, ਹਰੇਕ ਜੀਵ ਆਪੋ ਆਪਣੇ ਸੁਭਾਵ ਵਾਲੇ ਨਾਲ ਹੀ ਸੰਗ ਕਰਨਾ ਪਸੰਦ ਕਰਦਾ ਹੈ)।
The living mingle with the living, and the dead mingle with the dead.
जीवते कउ जीवता मिलै मूए कउ मूआ ॥
LINE 10
ਨਾਨਕਸੋਸਾਲਾਹੀਐਜਿਨਿਕਾਰਣੁਕੀਆ॥॥
ਹੇ ਨਾਨਕ! (ਜੀਵ ਭੀ ਰੱਬੀ ਅਸਲੇ ਵਾਲਾ ਹੈ, ਸੋ, ਇਸ ਨੂੰ) ਚਾਹੀਦਾ ਹੈ ਕਿ ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਉਸ ਦੀ ਸਿਫ਼ਤਿ-ਸਾਲਾਹ ਕਰੇ (ਭਾਵ, ਉਸ ਨਾਲ ਮਨ ਜੋੜੇ) ॥੨॥
O Nanak, praise the One who created the creation. ||2||
नानक सो सालाहीऐ जिनि कारणु कीआ ॥२॥
LINE 11
ਪਉੜੀ
Pauree:
पउड़ी ॥
LINE 12
ਸਚੁਧਿਆਇਨਿਸੇਸਚੇਗੁਰਸਬਦਿਵੀਚਾਰੀ
ਗੁਰੂ ਦੇ ਸਬਦ ਦੀ ਰਾਹੀਂ ਉੱਚੀ ਵਿਚਾਰ ਵਾਲੇ ਹੋ ਕੇ ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਹ ਭੀ ਉਸ ਦਾ ਰੂਪ ਹੋ ਜਾਂਦੇ ਹਨ।
Those who meditate on the True Lord are true; they contemplate the Word of the Guru's Shabad.
सचु धिआइनि से सचे गुर सबदि वीचारी ॥
LINE 13
ਹਉਮੈਮਾਰਿਮਨੁਨਿਰਮਲਾਹਰਿਨਾਮੁਉਰਿਧਾਰੀ
ਪ੍ਰਭੂ ਦਾ ਨਾਮ ਹਿਰਦੇ ਵਿਚ ਰੱਖ ਕੇ ਤੇ ਹਉਮੈ ਮਾਰ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
They subdue their ego, purify their minds, and enshrine the Lord's Name within their hearts.
हउमै मारि मनु निरमला हरि नामु उरि धारी ॥
LINE 14
ਕੋਠੇਮੰਡਪਮਾੜੀਆਲਗਿਪਏਗਾਵਾਰੀ
ਪਰ ਮੂਰਖ ਮਨੁੱਖ ਘਰਾਂ ਮਹਲ ਮਾੜੀਆਂ (ਦੇ ਮੋਹ) ਵਿਚ ਲੱਗ ਪੈਂਦੇ ਹਨ।
The fools are attached to their homes, mansions and balconies.
कोठे मंडप माड़ीआ लगि पए गावारी ॥
LINE 15
ਜਿਨਿੑਕੀਏਤਿਸਹਿਜਾਣਨੀਮਨਮੁਖਿਗੁਬਾਰੀ
ਮਨਮੁਖ (ਮੋਹ ਦੇ) ਘੁੱਪ ਹਨੇਰੇ ਵਿਚ ਫਸ ਕੇ ਉਸ ਨੂੰ ਪਛਾਣਦੇ ਹੀ ਨਹੀਂ ਜਿਸ ਨੇ ਪੈਦਾ ਕੀਤਾ ਹੈ।
The self-willed manmukhs are caught in darkness; they do not know the One who created them.
जिनि कीए तिसहि न जाणनी मनमुखि गुबारी ॥
LINE 16
ਜਿਸੁਬੁਝਾਇਹਿਸੋਬੁਝਸੀਸਚਿਆਕਿਆਜੰਤਵਿਚਾਰੀ॥॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੀਵ ਵਿਚਾਰੇ ਕੀਹ ਹਨ? ਤੂੰ ਜਿਸ ਨੂੰ ਸਮਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੮॥
He alone understands, whom the True Lord causes to understand; what can the helpless creatures do? ||8||
जिसु बुझाइहि सो बुझसी सचिआ किआ जंत विचारी ॥८॥
LINE 17
ਸਲੋਕਮਃ
Shalok, Third Mahalaa:
सलोक मः ३ ॥
LINE 18
ਕਾਮਣਿਤਉਸੀਗਾਰੁਕਰਿਜਾਪਹਿਲਾਂਕੰਤੁਮਨਾਇ
ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ,
O bride, decorate yourself, after you surrender and accept your Husband Lord.
कामणि तउ सीगारु करि जा पहिलां कंतु मनाइ ॥
LINE 19
ਮਤੁਸੇਜੈਕੰਤੁਆਵਈਏਵੈਬਿਰਥਾਜਾਇ
(ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ।
Otherwise, your Husband Lord will not come to your bed, and your ornaments will be useless.
मतु सेजै कंतु न आवई एवै बिरथा जाइ ॥
LINE 20
ਕਾਮਣਿਪਿਰਮਨੁਮਾਨਿਆਤਉਬਣਿਆਸੀਗਾਰੁ
ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ।
O bride, your decorations will adorn you, only when your Husband Lord's Mind is pleased.
कामणि पिर मनु मानिआ तउ बणिआ सीगारु ॥
LINE 21
ਕੀਆਤਉਪਰਵਾਣੁਹੈਜਾਸਹੁਧਰੇਪਿਆਰੁ
ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।
Your ornaments will be acceptable and approved, only when your Husband Lord loves you.
कीआ तउ परवाणु है जा सहु धरे पिआरु ॥
LINE 22
ਭਉਸੀਗਾਰੁਤਬੋਲਰਸੁਭੋਜਨੁਭਾਉਕਰੇਇ
ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ,
So make the Fear of God your ornaments, joy your betel nuts to chew, and love your food.
भउ सीगारु तबोल रसु भोजनु भाउ करेइ ॥
LINE 23
ਤਨੁਮਨੁਸਉਪੇਕੰਤਕਉਤਉਨਾਨਕਭੋਗੁਕਰੇਇ॥॥
ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਤਾਂ ਹੇ ਨਾਨਕ! ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ॥੧॥
Surrender your body and mind to your Husband Lord, and then, O Nanak, He will enjoy you. ||1||
तनु मनु सउपे कंत कउ तउ नानक भोगु करेइ ॥१॥
LINE 24
ਮਃ
Third Mahalaa:
मः ३ ॥
LINE 25
ਕਾਜਲਫੂਲਤੰਬੋਲਰਸੁਲੇਧਨਕੀਆਸੀਗਾਰੁ
ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ,
The wife takes flowers, and fragrance of betel, and decorates herself.
काजल फूल तंबोल रसु ले धन कीआ सीगारु ॥
LINE 26
ਸੇਜੈਕੰਤੁਆਇਓਏਵੈਭਇਆਵਿਕਾਰੁ॥॥
(ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ॥੨॥
But her Husband Lord does not come to her bed, and so these efforts are useless. ||2||
सेजै कंतु न आइओ एवै भइआ विकारु ॥२॥
LINE 27
ਮਃ
Third Mahalaa:
मः ३ ॥
LINE 28
ਧਨਪਿਰੁਏਹਿਆਖੀਅਨਿਬਹਨਿਇਕਠੇਹੋਇ
ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ;
They are not said to be husband and wife, who merely sit together.
धन पिरु एहि न आखीअनि बहनि इकठे होइ ॥
LINE 29
ਏਕਜੋਤਿਦੁਇਮੂਰਤੀਧਨਪਿਰੁਕਹੀਐਸੋਇ॥॥
ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ॥੩॥
They alone are called husband and wife, who have one light in two bodies. ||3||
एक जोति दुइ मूरती धन पिरु कहीऐ सोइ ॥३॥
LINE 30
ਪਉੜੀ
Pauree:
पउड़ी ॥
LINE 31
ਭੈਬਿਨੁਭਗਤਿਹੋਵਈਨਾਮਿਲਗੈਪਿਆਰੁ
ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ)।
Without the Fear of God, there is no devotional worship, and no love for the Naam, the Name of the Lord.
भै बिनु भगति न होवई नामि न लगै पिआरु ॥
LINE 32
ਸਤਿਗੁਰਿਮਿਲਿਐਭਉਊਪਜੈਭੈਭਾਇਰੰਗੁਸਵਾਰਿ
ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ।
Meeting with the True Guru, the Fear of God wells up, and one is embellished with the Fear and the Love of God.
सतिगुरि मिलिऐ भउ ऊपजै भै भाइ रंगु सवारि ॥
LINE 33
ਤਨੁਮਨੁਰਤਾਰੰਗਸਿਉਹਉਮੈਤ੍ਰਿਸਨਾਮਾਰਿ
(ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ।
When the body and mind are imbued with the Lord's Love, egotism and desire are conquered and subdued.
तनु मनु रता रंग सिउ हउमै त्रिसना मारि ॥
LINE 34
ਮਨੁਤਨੁਨਿਰਮਲੁਅਤਿਸੋਹਣਾਭੇਟਿਆਕ੍ਰਿਸਨਮੁਰਾਰਿ
ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ।
The mind and body become immaculately pure and very beautiful, when one meets the Lord, the Destroyer of ego.
मनु तनु निरमलु अति सोहणा भेटिआ क्रिसन मुरारि ॥
LINE 35
ਭਉਭਾਉਸਭੁਤਿਸਦਾਸੋਸਚੁਵਰਤੈਸੰਸਾਰਿ॥॥
ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ ॥੯॥
Fear and love all belong to Him; He is the True Lord, permeating and pervading the Universe. ||9||
भउ भाउ सभु तिस दा सो सचु वरतै संसारि ॥९॥
LINE 36
ਸਲੋਕਮਃ
Shalok, First Mahalaa:
सलोक मः १ ॥
LINE 37
ਵਾਹੁਖਸਮਤੂਵਾਹੁਜਿਨਿਰਚਿਰਚਨਾਹਮਕੀਏ
ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ।
Waaho! Waaho! You are wonderful and great, O Lord and Master; You created the creation, and made us.
वाहु खसम तू वाहु जिनि रचि रचना हम कीए ॥
LINE 38
ਸਾਗਰਲਹਰਿਸਮੁੰਦਸਰਵੇਲਿਵਰਸਵਰਾਹੁ
ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ- (ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)।
You made the waters, waves, oceans, pools, plants, clouds and mountains.
सागर लहरि समुंद सर वेलि वरस वराहु ॥
LINE 39
ਆਪਿਖੜੋਵਹਿਆਪਿਕਰਿਆਪੀਣੈਆਪਾਹੁ
ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ)।
You Yourself stand in the midst of what You Yourself created.
आपि खड़ोवहि आपि करि आपीणै आपाहु ॥
LINE 40
ਗੁਰਮੁਖਿਸੇਵਾਥਾਇਪਵੈਉਨਮਨਿਤਤੁਕਮਾਹੁ
ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ।
The selfless service of the Gurmukhs is approved; in celestial peace, they live the essence of reality.
गुरमुखि सेवा थाइ पवै उनमनि ततु कमाहु ॥
LINE 41
ਮਸਕਤਿਲਹਹੁਮਜੂਰੀਆਮੰਗਿਮੰਗਿਖਸਮਦਰਾਹੁ
ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ।
They receive the wages of their labor, begging at the Door of their Lord and Master.
मसकति लहहु मजूरीआ मंगि मंगि खसम दराहु ॥
LINE 42
ਨਾਨਕਪੁਰਦਰਵੇਪਰਵਾਹਤਉਦਰਿਊਣਾਨਾਹਿਕੋਸਚਾਵੇਪਰਵਾਹੁ॥॥
ਹੇ ਨਾਨਕ! (ਆਖ-) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ ॥੧॥
O Nanak, the Court of the Lord is overflowing and carefree; O my True Carefree Lord, no one returns empty-handed from Your Court. ||1||
नानक पुर दर वेपरवाह तउ दरि ऊणा नाहि को सचा वेपरवाहु ॥१॥
LINE 43
ਮਹਲਾ
First Mahalaa:
महला १ ॥
LINE 44
ਉਜਲਮੋਤੀਸੋਹਣੇਰਤਨਾਨਾਲਿਜੁੜੰਨਿ
ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ,
The teeth are like brilliant, beautiful pearls, and the eyes are like sparkling jewels.
उजल मोती सोहणे रतना नालि जुड़ंनि ॥
LINE 45
ਤਿਨਜਰੁਵੈਰੀਨਾਨਕਾਜਿਬੁਢੇਥੀਇਮਰੰਨਿ॥॥
ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ॥੨॥
Old age is their enemy, O Nanak; when they grow old, they waste away. ||2||
तिन जरु वैरी नानका जि बुढे थीइ मरंनि ॥२॥