ਘਰੁਦਰੁਪਾਵੈਮਹਲੁਨਾਮੁਪਿਆਰਿਆ॥
ਪ੍ਰਭੂ ਦੇ ਨਾਮ ਨੂੰ ਪਿਆਰ ਕਰ ਕੇ ਉਹ ਪ੍ਰਭੂ ਦਾ ਘਰ, ਪ੍ਰਭੂ ਦਾ ਦਰ ਤੇ ਮਹਲ ਲੱਭ ਲੈਂਦਾ ਹੈ।
He obtains his own home and mansion, by loving the Naam, the Name of the Lord.
घरु दरु पावै महलु नामु पिआरिआ ॥
ਗੁਰਮੁਖਿਪਾਇਆਨਾਮੁਹਉਗੁਰਕਉਵਾਰਿਆ॥
ਮੈਂ ਕੁਰਬਾਨ ਹਾਂ ਗੁਰੂ ਤੋਂ, ਪ੍ਰਭੂ ਦਾ ਨਾਮ ਗੁਰੂ ਦੀ ਰਾਹੀਂ ਹੀ ਮਿਲਦਾ ਹੈ।
As Gurmukh, I have obtained the Naam; I am a sacrifice to the Guru.
गुरमुखि पाइआ नामु हउ गुर कउ वारिआ ॥
ਤੂਆਪਿਸਵਾਰਹਿਆਪਿਸਿਰਜਨਹਾਰਿਆ੧੬॥॥
ਹੇ ਸਿਰਜਣਹਾਰ ਪ੍ਰਭੂ! ਤੂੰ ਆਪ ਹੀ (ਗੁਰੂ ਦੇ ਰਾਹ ਤੇ ਤੋਰ ਕੇ ਜੀਵ ਦਾ) ਜੀਵਨ ਸਵਾਰਦਾ ਹੈਂ ॥੧੬॥
You Yourself embellish and adorn us, O Creator Lord. ||16||
तू आपि सवारहि आपि सिरजनहारिआ ॥१६॥
ਸਲੋਕਮਃ੧॥
Shalok, First Mahalaa:
सलोक मः १ ॥
ਦੀਵਾਬਲੈਅੰਧੇਰਾਜਾਇ॥
(ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ।
When the lamp is lit, the darkness is dispelled;
दीवा बलै अंधेरा जाइ ॥
ਬੇਦਪਾਠਮਤਿਪਾਪਾਖਾਇ॥
(ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ।
reading the Vedas, sinful intellect is destroyed.
बेद पाठ मति पापा खाइ ॥
ਉਗਵੈਸੂਰੁਨਜਾਪੈਚੰਦੁ॥
ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ,
When the sun rises, the moon is not visible.
उगवै सूरु न जापै चंदु ॥
ਜਹਗਿਆਨਪ੍ਰਗਾਸੁਅਗਿਆਨੁਮਿਟੰਤੁ॥
(ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।
Wherever spiritual wisdom appears, ignorance is dispelled.
जह गिआन प्रगासु अगिआनु मिटंतु ॥
ਬੇਦਪਾਠਸੰਸਾਰਕੀਕਾਰ॥
ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ),
Reading the Vedas is the world's occupation;
बेद पाठ संसार की कार ॥
ਪੜਿੑਪੜਿੑਪੰਡਿਤਕਰਹਿਬੀਚਾਰ॥
ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ।
the Pandits read them, study them and contemplate them.
पड़ि पड़ि पंडित करहि बीचार ॥
ਬਿਨੁਬੂਝੇਸਭਹੋਇਖੁਆਰ॥
ਜਦ ਤਕ ਮਤਿ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ।
Without understanding, all are ruined.
बिनु बूझे सभ होइ खुआर ॥
ਨਾਨਕਗੁਰਮੁਖਿਉਤਰਸਿਪਾਰਿ੧॥॥
ਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ ॥੧॥
O Nanak, the Gurmukh is carried across. ||1||
नानक गुरमुखि उतरसि पारि ॥१॥
ਮਃ੧॥
First Mahalaa:
मः १ ॥
ਸਬਦੈਸਾਦੁਨਆਇਓਨਾਮਿਨਲਗੋਪਿਆਰੁ॥
ਜਿਸ ਮਨੁੱਖ ਨੂੰ (ਕਦੇ) ਗੁਰ-ਸਬਦ ਦਾ ਰਸ ਨਹੀਂ ਆਇਆ, ਜਿਸ ਦਾ (ਕਦੇ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਬਣਿਆ,
Those who do not savor the Word of the Shabad, do not love the Naam, the Name of the Lord.
सबदै सादु न आइओ नामि न लगो पिआरु ॥
ਰਸਨਾਫਿਕਾਬੋਲਣਾਨਿਤਨਿਤਹੋਇਖੁਆਰੁ॥
ਉਹ ਜੀਭ ਨਾਲ ਫਿੱਕੇ ਬਚਨ ਬੋਲਦਾ ਹੈ ਤੇ ਸਦਾ ਹੀ ਖ਼ੁਆਰ ਹੁੰਦਾ ਰਹਿੰਦਾ ਹੈ।
They speak insipidly with their tongues, and are continually disgraced.
रसना फिका बोलणा नित नित होइ खुआरु ॥
ਨਾਨਕਪਇਐਕਿਰਤਿਕਮਾਵਣਾਕੋਇਨਮੇਟਣਹਾਰੁ੨॥॥
(ਪਰ), ਹੇ ਨਾਨਕ! (ਉਸ ਦੇ ਵੱਸ ਭੀ ਕੀਹ?) (ਹਰੇਕ ਜੀਵ) ਆਪਣੇ (ਹੁਣ ਤਕ ਦੇ) ਕੀਤੇ ਕਰਮਾਂ ਦੇ ਇਕੱਠੇ ਹੋਏ ਹੋਏ ਸੰਸਕਾਰਾਂ ਅਨੁਸਾਰ ਕੰਮ ਕਰਦਾ ਹੈ, ਕੋਈ ਬੰਦਾ ਇਸ ਬਣੇ ਹੋਏ ਗੇੜ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ ॥੨॥
O Nanak, they act according to the karma of their past actions, which no one can erase. ||2||
नानक पइऐ किरति कमावणा कोइ न मेटणहारु ॥२॥
ਪਉੜੀ॥
Pauree:
पउड़ी ॥
ਜਿਪ੍ਰਭੁਸਾਲਾਹੇਆਪਣਾਸੋਸੋਭਾਪਾਏ॥
ਜੋ ਮਨੁੱਖ ਆਪਣੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਸੋਭਾ ਖੱਟਦਾ ਹੈ।
One who praises his God, receives honor.
जि प्रभु सालाहे आपणा सो सोभा पाए ॥
ਹਉਮੈਵਿਚਹੁਦੂਰਿਕਰਿਸਚੁਮੰਨਿਵਸਾਏ॥
ਮਨ ਵਿਚੋਂ 'ਹਉਮੈ' ਮਿਟਾ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਵਸਾਂਦਾ ਹੈ।
He drives out egotism from within himself, and enshrines the True Name within his mind.
हउमै विचहु दूरि करि सचु मंनि वसाए ॥
ਸਚੁਬਾਣੀਗੁਣਉਚਰੈਸਚਾਸੁਖੁਪਾਏ॥
ਸਤਿਗੁਰੂ ਦੀ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਉਚਾਰਦਾ ਹੈ ਤੇ ਨਾਮ ਸਿਮਰਦਾ ਹੈ (ਇਸ ਤਰ੍ਹਾਂ) ਅਸਲ ਸੁਖ ਮਾਣਦਾ ਹੈ।
Through the True Word of the Guru's Bani, he chants the Glorious Praises of the Lord, and finds true peace.
सचु बाणी गुण उचरै सचा सुखु पाए ॥
ਮੇਲੁਭਇਆਚਿਰੀਵਿਛੁੰਨਿਆਗੁਰਪੁਰਖਿਮਿਲਾਏ॥
ਚਿਰ ਤੋਂ (ਰੱਬ ਨਾਲੋਂ) ਵਿਛੁੜੇ ਹੋਏ ਦਾ (ਮੁੜ ਰੱਬ ਨਾਲ) ਮੇਲ ਹੋ ਜਾਂਦਾ ਹੈ, ਸਤਿਗੁਰੂ ਮਰਦ ਨੇ (ਜੂ) ਮਿਲਾ ਦਿੱਤਾ।
He is united with the Lord, after being separated for so long; the Guru, the Primal Being, unites him with the Lord.
मेलु भइआ चिरी विछुंनिआ गुर पुरखि मिलाए ॥
ਮਨੁਮੈਲਾਇਵਸੁਧੁਹੈਹਰਿਨਾਮੁਧਿਆਏ੧੭॥॥
ਸੋ, ਪ੍ਰਭੂ ਦਾ ਨਾਮ ਸਿਮਰ ਕੇ ਇਸ ਤਰ੍ਹਾਂ ਮੈਲਾ ਮਨ ਪਵਿਤ੍ਰ ਹੋ ਜਾਂਦਾ ਹੈ ॥੧੭॥
In this way, his filthy mind is cleansed and purified, and he meditates on the Name of the Lord. ||17||
मनु मैला इव सुधु है हरि नामु धिआए ॥१७॥
ਸਲੋਕਮਃ੧॥
Shalok, First Mahalaa:
सलोक मः १ ॥
ਕਾਇਆਕੂਮਲਫੁਲਗੁਣਨਾਨਕਗੁਪਸਿਮਾਲ॥
ਹੇ ਨਾਨਕ! ਸਰੀਰ (ਮਾਨੋ, ਫੁੱਲਾਂ ਵਾਲੇ ਬੂਟਿਆਂ ਦੀ) ਕੂਮਲੀ ਹੈ, (ਪਰਮਾਤਮਾ ਦੇ) ਗੁਣ (ਇਸ ਕੋਮਲ ਟਹਣੀ ਨੂੰ, ਮਾਨੋ) ਫੁੱਲ ਹਨ, (ਕੋਈ ਭਾਗਾਂ ਵਾਲਾ ਬੰਦਾ ਇਹਨਾਂ ਫੁੱਲਾਂ ਦਾ) ਹਾਰ ਗੁੰਦਦਾ ਹੈ;
With the fresh leaves of the body, and the flowers of virtue, Nanak has weaved his garland.
काइआ कूमल फुल गुण नानक गुपसि माल ॥
ਏਨੀਫੁਲੀਰਉਕਰੇਅਵਰਕਿਚੁਣੀਅਹਿਡਾਲ੧॥॥
ਜੇ ਮਨੁੱਖ ਇਹਨਾਂ ਫੁੱਲਾਂ ਵਿਚ ਲਗਨ ਲਾਏ ਤਾਂ (ਮੂਰਤੀਆਂ ਅੱਗੇ ਭੇਟ ਰੱਖਣ ਲਈ) ਹੋਰ ਡਾਲੀਆਂ ਚੁਣਨ ਦੀ ਕੀਹ ਲੋੜ? ॥੧॥
The Lord is pleased with such garlands, so why pick any other flowers? ||1||
एनी फुली रउ करे अवर कि चुणीअहि डाल ॥१॥
ਮਹਲਾ੨॥
Second Mahalaa:
महला २ ॥
ਨਾਨਕਤਿਨਾਬਸੰਤੁਹੈਜਿਨੑਘਰਿਵਸਿਆਕੰਤੁ॥
ਹੇ ਨਾਨਕ! ਜਿਨ੍ਹਾਂ (ਜੀਵ-) ਇਸਤ੍ਰੀਆਂ ਦਾ ਖਸਮ ਘਰ ਵਿਚ ਵੱਸਦਾ ਹੈ ਉਹਨਾਂ ਦੇ ਭਾ ਦੀ ਬਸੰਤ ਰੁੱਤ ਆਈ ਹੋਈ ਹੈ;
O Nanak, it is the spring season for those, within whose homes their Husband Lord abides.
नानक तिना बसंतु है जिन घरि वसिआ कंतु ॥
ਜਿਨਕੇਕੰਤਦਿਸਾਪੁਰੀਸੇਅਹਿਨਿਸਿਫਿਰਹਿਜਲੰਤ੨॥॥
ਪਰ ਜਿਨ੍ਹਾਂ ਦੇ ਖਸਮ ਪਰਦੇਸ ਵਿਚ (ਗਏ ਹੋਏ) ਹਨ, ਉਹ ਦਿਨ ਰਾਤ ਸੜਦੀਆਂ ਫਿਰਦੀਆਂ ਹਨ ॥੨॥
But those, whose Husband Lord is far away in distant lands, continue burning, day and night. ||2||
जिन के कंत दिसापुरी से अहिनिसि फिरहि जलंत ॥२॥
ਪਉੜੀ॥
Pauree:
पउड़ी ॥
ਆਪੇਬਖਸੇਦਇਆਕਰਿਗੁਰਸਤਿਗੁਰਬਚਨੀ॥
ਗੁਰੂ ਸਤਿਗੁਰੂ ਦੀ ਬਾਣੀ ਵਿਚ ਜੋੜ ਕੇ ਪ੍ਰਭੂ ਆਪ ਹੀ ਮਿਹਰ ਕਰ ਕੇ ('ਨਾਮ' ਦੀ) ਬਖ਼ਸ਼ਸ਼ ਕਰਦਾ ਹੈ।
The Merciful Lord Himself forgives those who dwell upon the Word of the Guru, the True Guru.
आपे बखसे दइआ करि गुर सतिगुर बचनी ॥
ਅਨਦਿਨੁਸੇਵੀਗੁਣਰਵਾਮਨੁਸਚੈਰਚਨੀ॥
(ਹੇ ਪ੍ਰਭੂ! ਮਿਹਰ ਕਰ) ਮੈਂ ਹਰ ਵੇਲੇ ਤੈਨੂੰ ਸਿਮਰਾਂ ਤੇਰੇ ਗੁਣ ਚੇਤੇ ਕਰਾਂ ਤੇ ਮੇਰਾ ਮਨ ਤੈਂ ਸੱਚੇ ਵਿਚ ਜੁੜਿਆ ਰਹੇ।
Night and day, I serve the True Lord, and chant His Glorious Praises; my mind merges into Him.
अनदिनु सेवी गुण रवा मनु सचै रचनी ॥
ਪ੍ਰਭੁਮੇਰਾਬੇਅੰਤੁਹੈਅੰਤੁਕਿਨੈਨਲਖਨੀ॥
ਮੇਰਾ ਪਰਮਾਤਮਾ ਬੇਅੰਤ ਹੈ ਕਿਸੇ ਜੀਵ ਨੇ ਉਸ ਦਾ ਅੰਤ ਨਹੀਂ ਪਾਇਆ।
My God is infinite; no one knows His limit.
प्रभु मेरा बेअंतु है अंतु किनै न लखनी ॥
ਸਤਿਗੁਰਚਰਣੀਲਗਿਆਹਰਿਨਾਮੁਨਿਤਜਪਨੀ॥
ਗੁਰੂ ਦੀ ਸਰਨ ਪਿਆਂ ਪ੍ਰਭੂ ਦਾ ਨਾਮ ਨਿੱਤ ਸਿਮਰਿਆ ਜਾ ਸਕਦਾ ਹੈ।
Grasping hold of the feet of the True Guru, meditate continually on the Lord's Name.
सतिगुर चरणी लगिआ हरि नामु नित जपनी ॥
ਜੋਇਛੈਸੋਫਲੁਪਾਇਸੀਸਭਿਘਰੈਵਿਚਿਜਚਨੀ੧੮॥॥
(ਜੋ ਸਿਮਰਦਾ ਹੈ) ਉਸ ਦੀਆਂ ਸਾਰੀਆਂ ਲੋੜਾਂ ਘਰ ਵਿਚ ਹੀ ਪੂਰੀਆਂ ਹੋ ਜਾਂਦੀਆਂ ਹਨ, ਉਹ ਜਿਸ ਫਲ ਦੀ ਤਾਂਘ ਕਰਦਾ ਹੈ ਉਹੀ ਉਸ ਨੂੰ ਮਿਲ ਜਾਂਦਾ ਹੈ ॥੧੮॥
Thus you shall obtain the fruits of your desires, and all wishes shall be fulfilled within your home. ||18||
जो इछै सो फलु पाइसी सभि घरै विचि जचनी ॥१८॥
ਸਲੋਕਮਃ੧॥
Shalok, First Mahalaa:
सलोक मः १ ॥
ਪਹਿਲਬਸੰਤੈਆਗਮਨਿਪਹਿਲਾਮਉਲਿਓਸੋਇ॥
ਜੋ ਪ੍ਰਭੂ ਬਸੰਤ ਰੁੱਤ ਆਉਣ ਤੋਂ ਪਹਿਲਾਂ ਦਾ ਹੈ ਉਹ ਹੀ ਸਭ ਤੋਂ ਪਹਿਲਾਂ ਦਾ ਖਿੜਿਆ ਹੋਇਆ ਹੈ।
Spring brings forth the first blossoms, but the Lord blossoms earlier still.
पहिल बसंतै आगमनि पहिला मउलिओ सोइ ॥
ਜਿਤੁਮਉਲਿਐਸਭਮਉਲੀਐਤਿਸਹਿਨਮਉਲਿਹੁਕੋਇ੧॥॥
ਉਸ ਦੇ ਖਿੜਨ ਨਾਲ ਸਾਰੀ ਸ੍ਰਿਸ਼ਟੀ ਖਿੜਦੀ ਹੈ ਪਰ ਉਸ ਨੂੰ ਹੋਰ ਕੋਈ ਨਹੀਂ ਖਿੜਾਂਦਾ ॥੧॥
By His blossoming, everything blossoms; no one else causes Him to blossom forth. ||1||
जितु मउलिऐ सभ मउलीऐ तिसहि न मउलिहु कोइ ॥१॥
ਮਃ੨॥
Second Mahalaa:
मः २ ॥
ਪਹਿਲਬਸੰਤੈਆਗਮਨਿਤਿਸਕਾਕਰਹੁਬੀਚਾਰੁ॥
ਉਸ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਕਰੋ ਜੋ ਬਸੰਤ ਰੁੱਤ ਦੇ ਆਉਣ ਤੋਂ ਪਹਿਲਾਂ ਦਾ ਹੈ (ਭਾਵ, ਜਿਸ ਦੀ ਬਰਕਤਿ ਨਾਲ ਸਾਰਾ ਜਗਤ ਮਉਲਦਾ ਹੈ)।
He blossoms forth even earlier than the spring; reflect upon Him.
पहिल बसंतै आगमनि तिस का करहु बीचारु ॥
ਨਾਨਕਸੋਸਾਲਾਹੀਐਜਿਸਭਸੈਦੇਆਧਾਰੁ੨॥॥
ਹੇ ਨਾਨਕ! ਉਸ ਪ੍ਰਭੂ ਨੂੰ ਸਿਮਰੀਏ ਜੋ ਸਭ ਦਾ ਆਸਰਾ ਹੈ ॥੨॥
O Nanak, praise the One who gives Support to all. ||2||
नानक सो सालाहीऐ जि सभसै दे आधारु ॥२॥
ਮਃ੨॥
Second Mahalaa:
मः २ ॥
ਮਿਲਿਐਮਿਲਿਆਨਾਮਿਲੈਮਿਲੈਮਿਲਿਆਜੇਹੋਇ॥
ਨਿਰਾ ਕਹਿਣ ਨਾਲ ਕਿ ਮੈਂ ਮਿਲਿਆ ਹੋਇਆ ਹਾਂ ਮੇਲ ਨਹੀਂ ਹੁੰਦਾ, ਮੇਲ ਤਾਂ ਹੀ ਹੁੰਦਾ ਹੈ ਜੇ ਸਚੁ-ਮੁਚ ਮਿਲਿਆ ਹੋਵੇ।
By uniting, the united one is not united; he unites, only if he is united.
मिलिऐ मिलिआ ना मिलै मिलै मिलिआ जे होइ ॥
ਅੰਤਰਆਤਮੈਜੋਮਿਲੈਮਿਲਿਆਕਹੀਐਸੋਇ੩॥॥
ਜੋ ਅੰਦਰੋਂ ਆਤਮਾ ਵਿਚ ਮਿਲੇ, ਉਸ ਨੂੰ ਮਿਲਿਆ ਹੋਇਆ ਆਖਣਾ ਚਾਹੀਦਾ ਹੈ ॥੩॥
But if he unites deep within his soul, then he is said to be united. ||3||
अंतर आतमै जो मिलै मिलिआ कहीऐ सोइ ॥३॥
ਪਉੜੀ॥
Pauree:
पउड़ी ॥
ਹਰਿਹਰਿਨਾਮੁਸਲਾਹੀਐਸਚੁਕਾਰਕਮਾਵੈ॥
ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ (ਜੋ ਸਿਮਰਨ ਵਿਚ ਲੱਗਦਾ ਹੈ ਉਹ) ਇਹ ਸਿਮਰਨ ਦੀ ਕਾਰ ਸਦਾ ਕਰਦਾ ਹੈ।
Praise the Name of the Lord, Har, Har, and practice truthful deeds.
हरि हरि नामु सलाहीऐ सचु कार कमावै ॥
ਦੂਜੀਕਾਰੈਲਗਿਆਫਿਰਿਜੋਨੀਪਾਵੈ॥
'ਨਾਮ' ਤੋਂ ਬਿਨਾ ਹੋਰ ਆਹਰਾਂ ਵਿਚ ਰੁੱਝਿਆ ਮੁੜ ਮੁੜ ਜੂਨਾਂ ਵਿਚ ਮਨੁੱਖ ਪੈਂਦਾ ਹੈ।
Attached to other deeds, one is consigned to wander in reincarnation.
दूजी कारै लगिआ फिरि जोनी पावै ॥
ਨਾਮਿਰਤਿਆਨਾਮੁਪਾਈਐਨਾਮੇਗੁਣਗਾਵੈ॥
'ਨਾਮ' ਵਿਚ ਜੁੜਿਆਂ 'ਨਾਮ' ਹੀ ਕਮਾਈਦਾ ਹੈ ਪ੍ਰਭੂ ਦੇ ਹੀ ਗੁਣ ਗਾਈਦੇ ਹਨ।
Attuned to the Name, one obtains the Name, and through the Name, sings the Lord's Praises.
नामि रतिआ नामु पाईऐ नामे गुण गावै ॥
ਗੁਰਕੈਸਬਦਿਸਲਾਹੀਐਹਰਿਨਾਮਿਸਮਾਵੈ॥
ਜਿਸ ਨੇ ਗੁਰ-ਸਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਉਹ ਨਾਮ ਵਿਚ ਹੀ ਲੀਨ ਰਹਿੰਦਾ ਹੈ।
Praising the Word of the Guru's Shabad, he merges in the Lord's Name.
गुर कै सबदि सलाहीऐ हरि नामि समावै ॥
ਸਤਿਗੁਰਸੇਵਾਸਫਲਹੈਸੇਵਿਐਫਲਪਾਵੈ੧੯॥॥
ਗੁਰੂ ਦੇ ਹੁਕਮ ਵਿਚ ਤੁਰਨਾ ਬੜਾ ਗੁਣਕਾਰੀ ਹੈ, ਹੁਕਮ ਵਿਚ ਤੁਰਿਆਂ ਨਾਮ-ਧਨ ਰੂਪ ਫਲ ਮਿਲਦਾ ਹੈ ॥੧੯॥
Service to the True Guru is fruitful and rewarding; serving Him, the fruits are obtained. ||19||
सतिगुर सेवा सफल है सेविऐ फल पावै ॥१९॥
ਸਲੋਕਮਃ੨॥
Shalok, Second Mahalaa:
सलोक मः २ ॥
ਕਿਸਹੀਕੋਈਕੋਇਮੰਞੁਨਿਮਾਣੀਇਕੁਤੂ॥
(ਹੇ ਪ੍ਰਭੂ!) ਕਿਸੇ ਦਾ ਕੋਈ (ਮਿਥਿਆ) ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਮੈਂ ਨਿਮਾਣੀ ਦਾ ਇਕ ਤੂੰ ਹੀ ਤੂੰ ਹੈਂ।
Some people have others, but I am forlorn and dishonored; I have only You, Lord.
किस ही कोई कोइ मंञु निमाणी इकु तू ॥