ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 802
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਗਨਤਗੁਣਠਾਕੁਰਪ੍ਰਭਤੇਰੇ
ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
Your Glories are uncounted, O God, my Lord and Master.
अगनत गुण ठाकुर प्रभ तेरे ॥
LINE 02
ਮੋਹਿਅਨਾਥਤੁਮਰੀਸਰਣਾਈ
ਮੈਂ ਅਨਾਥ ਤੇਰੀ ਸਰਨ ਆਇਆ ਹਾਂ।
I am an orphan, entering Your Sanctuary.
मोहि अनाथ तुमरी सरणाई ॥
LINE 03
ਕਰਿਕਿਰਪਾਹਰਿਚਰਨਧਿਆਈ॥॥
ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥
Have Mercy on me, O Lord, that I may meditate on Your Feet. ||1||
करि किरपा हरि चरन धिआई ॥१॥
LINE 04
ਦਇਆਕਰਹੁਬਸਹੁਮਨਿਆਇ
ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ।
Take pity upon me, and abide within my mind;
दइआ करहु बसहु मनि आइ ॥
LINE 05
ਮੋਹਿਨਿਰਗੁਨਲੀਜੈਲੜਿਲਾਇਰਹਾਉ
ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ ਰਹਾਉ॥
I am worthless - please let me grasp hold of the hem of Your robe. ||1||Pause||
मोहि निरगुन लीजै लड़ि लाइ ॥ रहाउ ॥
LINE 06
ਪ੍ਰਭੁਚਿਤਿਆਵੈਤਾਕੈਸੀਭੀੜ
ਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ।
When God comes into my consciousness, what misfortune can strike me?
प्रभु चिति आवै ता कैसी भीड़ ॥
LINE 07
ਹਰਿਸੇਵਕਨਾਹੀਜਮਪੀੜ
ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ।
The Lord's servant does not suffer pain from the Messenger of Death.
हरि सेवक नाही जम पीड़ ॥
LINE 08
ਸਰਬਦੂਖਹਰਿਸਿਮਰਤਨਸੇ
ਨਾਮ ਸਿਮਰਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,
All pains are dispelled, when one remembers the Lord in meditation;
सरब दूख हरि सिमरत नसे ॥
LINE 09
ਜਾਕੈਸੰਗਿਸਦਾਪ੍ਰਭੁਬਸੈ॥॥
ਜਿਸ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ ॥੨॥
God abides with him forever. ||2||
जा कै संगि सदा प्रभु बसै ॥२॥
LINE 10
ਪ੍ਰਭਕਾਨਾਮੁਮਨਿਤਨਿਆਧਾਰੁ
ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ।
The Name of God is the Support of my mind and body.
प्रभ का नामु मनि तनि आधारु ॥
LINE 11
ਬਿਸਰਤਨਾਮੁਹੋਵਤਤਨੁਛਾਰੁ
ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ।
Forgetting the Naam, the Name of the Lord, the body is reduced to ashes.
बिसरत नामु होवत तनु छारु ॥
LINE 12
ਪ੍ਰਭਚਿਤਿਆਏਪੂਰਨਸਭਕਾਜ
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
When God comes into my consciousness, all my affairs are resolved.
प्रभ चिति आए पूरन सभ काज ॥
LINE 13
ਹਰਿਬਿਸਰਤਸਭਕਾਮੁਹਤਾਜ॥॥
ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ ॥੩॥
Forgetting the Lord, one becomes subservient to all. ||3||
हरि बिसरत सभ का मुहताज ॥३॥
LINE 14
ਚਰਨਕਮਲਸੰਗਿਲਾਗੀਪ੍ਰੀਤਿ
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,
I am in love with the Lotus Feet of the Lord.
चरन कमल संगि लागी प्रीति ॥
LINE 15
ਬਿਸਰਿਗਈਸਭਦੁਰਮਤਿਰੀਤਿ
ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ) ਰਵਈਆ ਭੁੱਲ ਜਾਂਦਾ ਹੈ।
I am rid of all evil-minded ways.
बिसरि गई सभ दुरमति रीति ॥
LINE 16
ਮਨਤਨਅੰਤਰਿਹਰਿਹਰਿਮੰਤ
ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ)
The Mantra of the Lord's Name, Har, Har, is deep within my mind and body.
मन तन अंतरि हरि हरि मंत ॥
LINE 17
ਨਾਨਕਭਗਤਨਕੈਘਰਿਸਦਾਅਨੰਦ੪੩॥॥॥
ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੩॥
O Nanak, eternal bliss fills the home of the Lord's devotees. ||4||3||
नानक भगतन कै घरि सदा अनंद ॥४॥३॥
LINE 18
ਰਾਗੁਬਿਲਾਵਲੁਮਹਲਾਘਰੁਯਾਨੜੀਏਕੈਘਰਿਗਾਵਣਾ
ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ 'ਯਾਨੜੀਏ' ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ')।
Raag Bilaaval, Fifth Mahalaa, Second House, To Be Sung To The Tune Of Yaan-Ree-Ay:
रागु बिलावलु महला ५ घरु २ यानड़ीए कै घरि गावणा ॥
LINE 19
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 20
ਮੈਮਨਿਤੇਰੀਟੇਕਮੇਰੇਪਿਆਰੇਮੈਮਨਿਤੇਰੀਟੇਕ
ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ।
You are the Support of my mind, O my Beloved, You are the Support of my mind.
मै मनि तेरी टेक मेरे पिआरे मै मनि तेरी टेक ॥
LINE 21
ਅਵਰਸਿਆਣਪਾਬਿਰਥੀਆਪਿਆਰੇਰਾਖਨਕਉਤੁਮਏਕ॥॥ਰਹਾਉ
ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ ॥
All other clever tricks are useless, O Beloved; You alone are my Protector. ||1||Pause||
अवर सिआणपा बिरथीआ पिआरे राखन कउ तुम एक ॥१॥ रहाउ ॥
LINE 22
ਸਤਿਗੁਰੁਪੂਰਾਜੇਮਿਲੈਪਿਆਰੇਸੋਜਨੁਹੋਤਨਿਹਾਲਾ
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ।
One who meets with the Perfect True Guru, O Beloved, that humble person is enraptured.
सतिगुरु पूरा जे मिलै पिआरे सो जनु होत निहाला ॥
LINE 23
ਗੁਰਕੀਸੇਵਾਸੋਕਰੇਪਿਆਰੇਜਿਸਨੋਹੋਇਦਇਆਲਾ
ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ।
He alone serves the Guru, O Beloved, unto whom the Lord becomes merciful.
गुर की सेवा सो करे पिआरे जिस नो होइ दइआला ॥
LINE 24
ਸਫਲਮੂਰਤਿਗੁਰਦੇਉਸੁਆਮੀਸਰਬਕਲਾਭਰਪੂਰੇ
ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ।
Fruitful is the form of the Divine Guru, O Lord and Master; He is overflowing with all powers.
सफल मूरति गुरदेउ सुआमी सरब कला भरपूरे ॥
LINE 25
ਨਾਨਕਗੁਰੁਪਾਰਬ੍ਰਹਮੁਪਰਮੇਸਰੁਸਦਾਸਦਾਹਜੂਰੇ॥॥
ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥
O Nanak, the Guru is the Supreme Lord God, the Transcendent Lord; He is ever-present, forever and ever. ||1||
नानक गुरु पारब्रहमु परमेसरु सदा सदा हजूरे ॥१॥
LINE 26
ਸੁਣਿਸੁਣਿਜੀਵਾਸੋਇਤਿਨਾਕੀਜਿਨੑਅਪੁਨਾਪ੍ਰਭੁਜਾਤਾ
ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
I live by hearing, hearing of those who know their God.
सुणि सुणि जीवा सोइ तिना की जिन अपुना प्रभु जाता ॥
LINE 27
ਹਰਿਨਾਮੁਅਰਾਧਹਿਨਾਮੁਵਖਾਣਹਿਹਰਿਨਾਮੇਹੀਮਨੁਰਾਤਾ
(ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ।
They contemplate the Lord's Name, they chant the Lord's Name, and their minds are imbued with the Lord's Name.
हरि नामु अराधहि नामु वखाणहि हरि नामे ही मनु राता ॥
LINE 28
ਸੇਵਕੁਜਨਕੀਸੇਵਾਮਾਗੈਪੂਰੈਕਰਮਿਕਮਾਵਾ
ਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ।
I am Your servant; I beg to serve Your humble servants. By the karma of perfect destiny, I do this.
सेवकु जन की सेवा मागै पूरै करमि कमावा ॥
LINE 29
ਨਾਨਕਕੀਬੇਨੰਤੀਸੁਆਮੀਤੇਰੇਜਨਦੇਖਣੁਪਾਵਾ॥॥
ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ॥੨॥
This is Nanak's prayer: O my Lord and Master, may I obtain the Blessed Vision of Your humble servants. ||2||
नानक की बेनंती सुआमी तेरे जन देखणु पावा ॥२॥
LINE 30
ਵਡਭਾਗੀਸੇਕਾਢੀਅਹਿਪਿਆਰੇਸੰਤਸੰਗਤਿਜਿਨਾਵਾਸੋ
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ।
They are said to be very fortunate, O Beloved, who dwell in the Society of the Saints.
वडभागी से काढीअहि पिआरे संतसंगति जिना वासो ॥
LINE 31
ਅੰਮ੍ਰਿਤਨਾਮੁਅਰਾਧੀਐਨਿਰਮਲੁਮਨੈਹੋਵੈਪਰਗਾਸੋ
(ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ।
They contemplate the Immaculate, Ambrosial Naam, and their minds are illuminated.
अंम्रित नामु अराधीऐ निरमलु मनै होवै परगासो ॥
LINE 32
ਜਨਮਮਰਣਦੁਖੁਕਾਟੀਐਪਿਆਰੇਚੂਕੈਜਮਕੀਕਾਣੇ
ਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ।
The pains of birth and death are eradicated, O Beloved, and the fear of the Messenger of Death is ended.
जनम मरण दुखु काटीऐ पिआरे चूकै जम की काणे ॥
LINE 33
ਤਿਨਾਪਰਾਪਤਿਦਰਸਨੁਨਾਨਕਜੋਪ੍ਰਭਅਪਣੇਭਾਣੇ॥॥
ਪਰ, ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੩॥
They alone obtain the Blessed Vision of this Darshan, O Nanak, who are pleasing to their God. ||3||
तिना परापति दरसनु नानक जो प्रभ अपणे भाणे ॥३॥
LINE 34
ਊਚਅਪਾਰਬੇਅੰਤਸੁਆਮੀਕਉਣੁਜਾਣੈਗੁਣਤੇਰੇ
ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ।
O my lofty, incomparable and infinite Lord and Master, who can know Your Glorious Virtues?
ऊच अपार बेअंत सुआमी कउणु जाणै गुण तेरे ॥
LINE 35
ਗਾਵਤੇਉਧਰਹਿਸੁਣਤੇਉਧਰਹਿਬਿਨਸਹਿਪਾਪਘਨੇਰੇ
ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।
Those who sing them are saved, and those who listen to them are saved; all their sins are erased.
गावते उधरहि सुणते उधरहि बिनसहि पाप घनेरे ॥
LINE 36
ਪਸੂਪਰੇਤਮੁਗਧਕਉਤਾਰੇਪਾਹਨਪਾਰਿਉਤਾਰੈ
ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ।
You save the beasts, demons and fools, and even stones are carried across.
पसू परेत मुगध कउ तारे पाहन पारि उतारै ॥
LINE 37
ਨਾਨਕਦਾਸਤੇਰੀਸਰਣਾਈਸਦਾਸਦਾਬਲਿਹਾਰੈ੪੧੪॥॥॥॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥
Slave Nanak seeks Your Sanctuary; he is forever and ever a sacrifice to You. ||4||1||4||
नानक दास तेरी सरणाई सदा सदा बलिहारै ॥४॥१॥४॥
LINE 38
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 39
ਬਿਖੈਬਨੁਫੀਕਾਤਿਆਗਿਰੀਸਖੀਏਨਾਮੁਮਹਾਰਸੁਪੀਓ
ਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ (ਪੀਣਾ) ਛੱਡ ਦੇ। ਸਦਾ ਨਾਮ-ਅੰਮ੍ਰਿਤ ਪੀਆ ਕਰ, ਇਹ ਬਹੁਤ ਸੁਆਦਲਾ ਹੈ।
Renounce the tasteless water of corruption, O my companion, and drink in the supreme nectar of the Naam, the Name of the Lord.
बिखै बनु फीका तिआगि री सखीए नामु महा रसु पीओ ॥
LINE 40
ਬਿਨੁਰਸਚਾਖੇਬੁਡਿਗਈਸਗਲੀਸੁਖੀਹੋਵਤਜੀਓ
(ਨਾਮ-ਅੰਮ੍ਰਿਤ ਦਾ) ਸੁਆਦ ਨਾਹ ਚੱਖਣ ਕਰਕੇ, ਸਾਰੀ ਸ੍ਰਿਸ਼ਟੀ (ਵਿਸ਼ੇ-ਵਿਕਾਰਾਂ ਦੇ ਪਾਣੀ ਵਿਚ) ਡੁੱਬ ਰਹੀ ਹੈ, (ਫਿਰ ਭੀ) ਜਿੰਦ ਸੁਖੀ ਨਹੀਂ ਹੁੰਦੀ।
Without the taste of this nectar, all have drowned, and their souls have not found happiness.
बिनु रस चाखे बुडि गई सगली सुखी न होवत जीओ ॥
LINE 41
ਮਾਨੁਮਹਤੁਸਕਤਿਹੀਕਾਈਸਾਧਾਦਾਸੀਥੀਓ
ਕੋਈ (ਹੋਰ) ਆਸਰਾ, ਕੋਈ ਵਡੱਪਣ ਕੋਈ ਤਾਕਤ (ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ)। ਹੇ ਸਹੇਲੀਏ! (ਨਾਮ-ਜਲ ਦੀ ਪ੍ਰਾਪਤੀ ਵਾਸਤੇ) ਗੁਰਮੁਖਾਂ ਦੀ ਦਾਸੀ ਬਣੀ ਰਹੁ।
You have no honor, glory or power - become the slave of the Holy Saints.
मानु महतु न सकति ही काई साधा दासी थीओ ॥