ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 805
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚਰਨਕਮਲਸਿਉਲਾਈਐਚੀਤਾ॥॥
(ਤਾਂਤੇ) ਪਰਮਾਤਮਾ ਦੇ ਕਉਲ ਫੁੱਲ (ਵਰਗੇ ਕੋਮਲ) ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ ॥੧॥
lovingly centering your consciousness on the Lord's Lotus Feet. ||1||
चरन कमल सिउ लाईऐ चीता ॥१॥
LINE 02
ਹਉਬਲਿਹਾਰੀਜੋਪ੍ਰਭੂਧਿਆਵਤ
ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ।
I am a sacrifice to those who meditate on God.
हउ बलिहारी जो प्रभू धिआवत ॥
LINE 03
ਜਲਨਿਬੁਝੈਹਰਿਹਰਿਗੁਨਗਾਵਤ॥॥ਰਹਾਉ
ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਮਾਇਆ ਦੀ ਤ੍ਰਿਸ਼ਨਾ ਅੱਗ ਦੀ) ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥
The fire of desire is quenched, singing the Glorious Praises of the Lord, Har, Har. ||1||Pause||
जलनि बुझै हरि हरि गुन गावत ॥१॥ रहाउ ॥
LINE 04
ਸਫਲਜਨਮੁਹੋਵਤਵਡਭਾਗੀ
ਹੇ ਭਾਈ! ਉਹਨਾਂ ਵਡਭਾਗੀਆਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,
One's life become fruitful and rewarding, by great good fortune.
सफल जनमु होवत वडभागी ॥
LINE 05
ਸਾਧਸੰਗਿਰਾਮਹਿਲਿਵਲਾਗੀ॥॥
ਗੁਰੂ ਦੀ ਸੰਗਤਿ ਵਿਚ ਟਿਕ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ ॥੨॥
In the Saadh Sangat, the Company of the Holy, enshrine love for the Lord. ||2||
साधसंगि रामहि लिव लागी ॥२॥
LINE 06
ਮਤਿਪਤਿਧਨੁਸੁਖਸਹਜਅਨੰਦਾ
ਹੇ ਭਾਈ! (ਸੁਰਤ ਪ੍ਰਭੂ ਵਿਚ ਜੋੜ ਕੇ ਲੋਕ ਪਰਲੋਕ ਵਿਚ) ਇੱਜ਼ਤ (ਮਿਲਦੀ ਹੈ), ਆਤਮਕ ਅਡੋਲਤਾ ਦੇ ਸੁਖ-ਆਨੰਦ ਦਾ ਧਨ ਪ੍ਰਾਪਤ ਹੁੰਦਾ ਹੈ।
Wisdom, honor, wealth, peace and celestial bliss are attained,
मति पति धनु सुख सहज अनंदा ॥
LINE 07
ਇਕਨਿਮਖਵਿਸਰਹੁਪਰਮਾਨੰਦਾ॥॥
ਸਭ ਤੋਂ ਉੱਚੇ ਆਨੰਦ ਦੇ ਮਾਲਕ-ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁਲਾਵੋ! (ਨਾਮ ਦੀ ਬਰਕਤ ਨਾਲ) ਮਤਿ ਉੱਚੀ ਹੋ ਜਾਂਦੀ ਹੈ ॥੩॥
if one does not forget the Lord of supreme bliss, even for an instant. ||3||
इक निमख न विसरहु परमानंदा ॥३॥
LINE 08
ਹਰਿਦਰਸਨਕੀਮਨਿਪਿਆਸਘਨੇਰੀ
ਹੇ ਹਰੀ! ਮੇਰੇ ਮਨ ਵਿਚ ਤੇਰਾ ਦਰਸਨ ਕਰਨ ਦੀ ਬੜੀ ਤਾਂਘ ਹੈ (ਮੇਰੀ ਇਹ ਤਾਂਘ ਪੂਰੀ ਕਰ)।
My mind is so very thirsty for the Blessed Vision of the Lord's Darshan.
हरि दरसन की मनि पिआस घनेरी ॥
LINE 09
ਭਨਤਿਨਾਨਕਸਰਣਿਪ੍ਰਭਤੇਰੀ੪੮੧੩॥॥॥॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ॥੪॥੮॥੧੩॥
Prays Nanak, O God, I seek Your Sanctuary. ||4||8||13||
भनति नानक सरणि प्रभ तेरी ॥४॥८॥१३॥
LINE 10
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 11
ਮੋਹਿਨਿਰਗੁਨਸਭਗੁਣਹਬਿਹੂਨਾ
ਹੇ ਭਾਈ! ਮੈਨੂੰ ਗੁਣ-ਹੀਨ ਨੂੰ ਸਾਰੇ ਗੁਣਾਂ ਤੋਂ ਸੱਖਣੇ ਨੂੰ-
I am worthless, totally lacking all virtues.
मोहि निरगुन सभ गुणह बिहूना ॥
LINE 12
ਦਇਆਧਾਰਿਅਪੁਨਾਕਰਿਲੀਨਾ॥॥
ਪ੍ਰਭੂ ਨੇ ਕਿਰਪਾ ਕਰ ਕੇ ਆਪਣਾ (ਦਾਸ) ਬਣਾ ਲਿਆ ॥੧॥
Bless me with Your Mercy, and make me Your Own. ||1||
दइआ धारि अपुना करि लीना ॥१॥
LINE 13
ਮੇਰਾਮਨੁਤਨੁਹਰਿਗੋਪਾਲਿਸੁਹਾਇਆ
ਹੇ ਭਾਈ! ਗੋਪਾਲ-ਪ੍ਰਭੂ ਨੇ ਮੇਰਾ ਮਨ ਅਤੇ ਮੇਰਾ ਸਰੀਰ ਸੋਹਣਾ ਬਣਾ ਦਿੱਤਾ ਹੈ।
My mind and body are embellished by the Lord, the Lord of the World.
मेरा मनु तनु हरि गोपालि सुहाइआ ॥
LINE 14
ਕਰਿਕਿਰਪਾਪ੍ਰਭੁਘਰਮਹਿਆਇਆ॥॥ਰਹਾਉ
ਮੇਹਰ ਕਰ ਕੇ ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ ॥੧॥ ਰਹਾਉ ॥
Granting His Mercy, God has come into the home of my heart. ||1||Pause||
करि किरपा प्रभु घर महि आइआ ॥१॥ रहाउ ॥
LINE 15
ਭਗਤਿਵਛਲਭੈਕਾਟਨਹਾਰੇ
ਹੇ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ! ਹੇ ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ!
He is the Lover and Protector of His devotees, the Destroyer of fear.
भगति वछल भै काटनहारे ॥
LINE 16
ਸੰਸਾਰਸਾਗਰਅਬਉਤਰੇਪਾਰੇ॥॥
ਹੁਣ (ਜਦੋਂ ਤੂੰ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈਂ) ਮੈਂ (ਤੇਰੀ ਮੇਹਰ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ॥੨॥
Now, I have been carried across the world-ocean. ||2||
संसार सागर अब उतरे पारे ॥२॥
LINE 17
ਪਤਿਤਪਾਵਨਪ੍ਰਭਬਿਰਦੁਬੇਦਿਲੇਖਿਆ
ਹੇ ਭਾਈ! ਵੇਦ (ਆਦਿਕ ਹਰੇਕ ਧਰਮ-ਪੁਸਤਕ) ਨੇ ਜਿਸ ਪ੍ਰਭੂ ਦੀ ਬਾਬਤ ਲਿਖਿਆ ਹੈ ਕਿ ਉਹ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ,
It is God's Way to purify sinners, say the Vedas.
पतित पावन प्रभ बिरदु बेदि लेखिआ ॥
LINE 18
ਪਾਰਬ੍ਰਹਮੁਸੋਨੈਨਹੁਪੇਖਿਆ॥॥
ਉਸ ਪ੍ਰਭੂ ਨੂੰ ਮੈਂ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲਿਆ ਹੈ ॥੩॥
I have seen the Supreme Lord with my eyes. ||3||
पारब्रहमु सो नैनहु पेखिआ ॥३॥
LINE 19
ਸਾਧਸੰਗਿਪ੍ਰਗਟੇਨਾਰਾਇਣ
ਗੁਰੂ ਦੀ ਸੰਗਤਿ ਵਿਚ ਟਿਕਿਆਂ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,
In the Saadh Sangat, the Company of the Holy, the Lord becomes manifest.
साधसंगि प्रगटे नाराइण ॥
LINE 20
ਨਾਨਕਦਾਸਸਭਿਦੂਖਪਲਾਇਣ੪੯੧੪॥॥॥॥
ਹੇ ਦਾਸ ਨਾਨਕ! (ਆਖ-) ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੪॥੯॥੧੪॥
O slave Nanak, all pains are relieved. ||4||9||14||
नानक दास सभि दूख पलाइण ॥४॥९॥१४॥
LINE 21
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 22
ਕਵਨੁਜਾਨੈਪ੍ਰਭਤੁਮੑਰੀਸੇਵਾ
(ਆਪਣੀ ਅਕਲ ਦੇ ਬਲ) ਕੋਈ ਮਨੁੱਖ ਤੇਰੀ ਸੇਵਾ-ਭਗਤੀ ਕਰਨੀ ਨਹੀਂ ਜਾਣਦਾ,
Who can know the value of serving You, God?
कवनु जानै प्रभ तुमरी सेवा ॥
LINE 23
ਪ੍ਰਭਅਵਿਨਾਸੀਅਲਖਅਭੇਵਾ॥॥
ਹੇ ਨਾਸ-ਰਹਿਤ ਪ੍ਰਭੂ! ਹੇ ਅਦ੍ਰਿਸ਼ਟ ਪ੍ਰਭੂ! ਹੇ ਅਭੇਵ ਪ੍ਰਭੂ! (ਇਹ ਜਾਚ ਤੇਰੀ ਕ੍ਰਿਪਾ ਦੁਆਰਾ ਹੀ ਆ ਸਕਦੀ ਹੈ) ॥੧॥
God is imperishable, invisible and incomprehensible. ||1||
प्रभ अविनासी अलख अभेवा ॥१॥
LINE 24
ਗੁਣਬੇਅੰਤਪ੍ਰਭਗਹਿਰਗੰਭੀਰੇ
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ।
His Glorious Virtues are infinite; God is profound and unfathomable.
गुण बेअंत प्रभ गहिर गंभीरे ॥
LINE 25
ਊਚਮਹਲਸੁਆਮੀਪ੍ਰਭਮੇਰੇ
ਹੇ ਮੇਰੇ ਮਾਲਕ ਪ੍ਰਭੂ! ਜਿਨ੍ਹਾਂ ਆਤਮਕ ਮੰਡਲਾਂ ਵਿਚ ਤੂੰ ਰਹਿੰਦਾ ਹੈਂ ਉਹ ਬਹੁਤ ਉੱਚੇ ਹਨ।
The Mansion of God, my Lord and Master, is lofty and high.
ऊच महल सुआमी प्रभ मेरे ॥
LINE 26
ਤੂਅਪਰੰਪਰਠਾਕੁਰਮੇਰੇ॥॥ਰਹਾਉ
ਹੇ ਮੇਰੇ ਠਾਕੁਰ! ਤੂੰ ਪਰੇ ਤੋਂ ਪਰੇ ਹੈਂ ॥੧॥ ਰਹਾਉ ॥
You are unlimited, O my Lord and Master. ||1||Pause||
तू अपरंपर ठाकुर मेरे ॥१॥ रहाउ ॥
LINE 27
ਏਕਸਬਿਨੁਨਾਹੀਕੋਦੂਜਾ
ਹੇ ਪ੍ਰਭੂ! ਤੈਥੋਂ ਇੱਕ ਤੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
There is no other than the One Lord.
एकस बिनु नाही को दूजा ॥
LINE 28
ਤੁਮੑਹੀਜਾਨਹੁਅਪਨੀਪੂਜਾ॥॥
ਆਪਣੀ ਭਗਤੀ (ਕਰਨ ਦਾ ਢੰਗ) ਤੂੰ ਆਪ ਹੀ ਜਾਣਦਾ ਹੈਂ ॥੨॥
You alone know Your worship and adoration. ||2||
तुम ही जानहु अपनी पूजा ॥२॥
LINE 29
ਆਪਹੁਕਛੂਹੋਵਤਭਾਈ
ਹੇ ਭਾਈ! (ਜੀਵਾਂ ਪਾਸੋਂ) ਆਪਣੇ ਬਲ ਨਾਲ (ਪ੍ਰਭੂ ਦੀ ਭਗਤੀ) ਰਤਾ ਭਰ ਭੀ ਨਹੀਂ ਹੋ ਸਕਦੀ।
No one can do anything by himself, O Siblings of Destiny.
आपहु कछू न होवत भाई ॥
LINE 30
ਜਿਸੁਪ੍ਰਭੁਦੇਵੈਸੋਨਾਮੁਪਾਈ॥॥
ਉਹੀ ਮਨੁੱਖ ਹਰਿ-ਨਾਮ ਦੀ ਦਾਤ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ (ਆਪ) ਦੇਂਦਾ ਹੈ ॥੩॥
He alone obtains the Naam, the Name of the Lord, unto whom God bestows it. ||3||
जिसु प्रभु देवै सो नामु पाई ॥३॥
LINE 31
ਕਹੁਨਾਨਕਜੋਜਨੁਪ੍ਰਭਭਾਇਆ
ਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,
Says Nanak, that humble being who pleases God,
कहु नानक जो जनु प्रभ भाइआ ॥
LINE 32
ਗੁਣਨਿਧਾਨਪ੍ਰਭੁਤਿਨਹੀਪਾਇਆ੪੧੦੧੫॥॥॥॥
ਉਸੇ ਨੇ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ (ਦਾ ਮਿਲਾਪ) ਪ੍ਰਾਪਤ ਕੀਤਾ ਹੈ ॥੪॥੧੦॥੧੫॥
he alone finds God, the treasure of virtue. ||4||10||15||
गुण निधान प्रभु तिन ही पाइआ ॥४॥१०॥१५॥
LINE 33
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 34
ਮਾਤਗਰਭਮਹਿਹਾਥਦੇਰਾਖਿਆ
(ਹੇ ਮੂਰਖ! ਜਿਸ ਪ੍ਰਭੂ ਨੇ ਤੈਨੂੰ) ਮਾਂ ਦੇ ਪੇਟ ਵਿਚ (ਆਪਣਾ) ਹੱਥ ਦੇ ਕੇ ਬਚਾਇਆ ਸੀ,
Extending His Hand, the Lord protected you in your mother's womb.
मात गरभ महि हाथ दे राखिआ ॥
LINE 35
ਹਰਿਰਸੁਛੋਡਿਬਿਖਿਆਫਲੁਚਾਖਿਆ॥॥
ਉਸ ਦੇ ਨਾਮ ਦਾ ਆਨੰਦ ਭੁਲਾ ਕੇ ਤੂੰ ਮਾਇਆ ਦਾ ਫਲ ਚੱਖ ਰਿਹਾ ਹੈਂ ॥੧॥
Renouncing the sublime essence of the Lord, you have tasted the fruit of poison. ||1||
हरि रसु छोडि बिखिआ फलु चाखिआ ॥१॥
LINE 36
ਭਜੁਗੋਬਿਦਸਭਛੋਡਿਜੰਜਾਲ
ਹੇ ਮੂਰਖ (ਮਨੁੱਖ)! ਮੋਹ ਦੀਆਂ ਸਾਰੀਆਂ ਤਣਾਵਾਂ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ।
Meditate, vibrate on the Lord of the Universe, and renounce all entanglements.
भजु गोबिद सभ छोडि जंजाल ॥
LINE 37
ਜਬਜਮੁਆਇਸੰਘਾਰੈਮੂੜੇਤਬਤਨੁਬਿਨਸਿਜਾਇਬੇਹਾਲ॥॥ਰਹਾਉ
ਜਿਸ ਵੇਲੇ ਜਮਦੂਤ ਆ ਕੇ ਮਾਰੂ ਹੱਲਾ ਕਰਦਾ ਹੈ, ਉਸ ਵੇਲੇ ਸਰੀਰ ਦੁੱਖ ਸਹਾਰ ਕੇ ਨਾਸ ਹੋ ਜਾਂਦਾ ਹੈ ॥੧॥ ਰਹਾਉ ॥
When the Messenger of Death comes to murder you, O fool, then your body will be shattered and helplessly crumble. ||1||Pause||
जब जमु आइ संघारै मूड़े तब तनु बिनसि जाइ बेहाल ॥१॥ रहाउ ॥
LINE 38
ਤਨੁਮਨੁਧਨੁਅਪਨਾਕਰਿਥਾਪਿਆ
(ਹੇ ਮੂਰਖ!) ਤੂੰ ਇਸ ਸਰੀਰ ਨੂੰ, ਇਸ ਧਨ ਨੂੰ ਆਪਣਾ ਮੰਨੀ ਬੈਠਾ ਹੈਂ,
You hold onto your body, mind and wealth as your own,
तनु मनु धनु अपना करि थापिआ ॥
LINE 39
ਕਰਨਹਾਰੁਇਕਨਿਮਖਜਾਪਿਆ॥॥
ਪਰ ਜਿਸ ਪ੍ਰਭੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਪਲ ਭਰ ਭੀ ਨਹੀਂ ਸਿਮਰਿਆ ॥੨॥
and you do not meditate on the Creator Lord, even for an instant. ||2||
करनहारु इक निमख न जापिआ ॥२॥
LINE 40
ਮਹਾਮੋਹਅੰਧਕੂਪਪਰਿਆ
(ਹੇ ਮੂਰਖ!) ਤੂੰ ਮੋਹ ਦੇ ਬੜੇ ਘੁੱਪ ਹਨੇਰੇ ਖੂਹ ਵਿਚ ਡਿੱਗਾ ਪਿਆ ਹੈਂ,
You have fallen into the deep, dark pit of great attachment.
महा मोह अंध कूप परिआ ॥
LINE 41
ਪਾਰਬ੍ਰਹਮੁਮਾਇਆਪਟਲਿਬਿਸਰਿਆ॥॥
ਮਾਇਆ (ਦੇ ਮੋਹ) ਦੇ ਪਰਦੇ ਦੇ ਓਹਲੇ ਤੈਨੂੰ ਪਰਮਾਤਮਾ ਭੁੱਲ ਚੁਕਾ ਹੈ ॥੩॥
Caught in the illusion of Maya, you have forgotten the Supreme Lord. ||3||
पारब्रहमु माइआ पटलि बिसरिआ ॥३॥
LINE 42
ਵਡੈਭਾਗਿਪ੍ਰਭਕੀਰਤਨੁਗਾਇਆ
ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ,
By great good fortune, one sings the Kirtan of God's Praises.
वडै भागि प्रभ कीरतनु गाइआ ॥
LINE 43
ਸੰਤਸੰਗਿਨਾਨਕਪ੍ਰਭੁਪਾਇਆ੪੧੧੧੬॥॥॥॥
ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਉਸ ਨੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ ॥੪॥੧੧॥੧੬॥
In the Society of the Saints, Nanak has found God. ||4||11||16||
संतसंगि नानक प्रभु पाइआ ॥४॥११॥१६॥
LINE 44
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 45
ਮਾਤਪਿਤਾਸੁਤਬੰਧਪਭਾਈ
ਹੇ ਭਾਈ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ-
Mother, father, children, relatives and siblings
मात पिता सुत बंधप भाई ॥
LINE 46
ਨਾਨਕਹੋਆਪਾਰਬ੍ਰਹਮੁਸਹਾਈ॥॥
(ਇਹਨਾਂ ਸਭਨਾਂ ਵਾਂਗ) ਪਰਮਾਤਮਾ ਹੀ ਨਾਨਕ ਦਾ ਮਦਦਗਾਰ ਬਣਿਆ ਹੋਇਆ ਹੈ ॥੧॥
- O Nanak, the Supreme Lord is our help and support. ||1||
नानक होआ पारब्रहमु सहाई ॥१॥
LINE 47
ਸੂਖਸਹਜਆਨੰਦਘਣੇ
ਹੇ ਭਾਈ! (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ,
He blesses us with peace, and abundant celestial bliss.
सूख सहज आनंद घणे ॥
LINE 48
ਗੁਰੁਪੂਰਾਪੂਰੀਜਾਕੀਬਾਣੀਅਨਿਕਗੁਣਾਜਾਕੇਜਾਹਿਗਣੇ॥॥ਰਹਾਉ
ਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ ॥੧॥ ਰਹਾਉ ॥
Perfect is the Bani, the Word of the Perfect Guru. His Virtues are so many, they cannot be counted. ||1||Pause||
गुरु पूरा पूरी जा की बाणी अनिक गुणा जा के जाहि न गणे ॥१॥ रहाउ ॥
LINE 49
ਸਗਲਸਰੰਜਾਮਕਰੇਪ੍ਰਭੁਆਪੇ
ਹੇ ਭਾਈ! ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ,
God Himself makes all arrangements.
सगल सरंजाम करे प्रभु आपे ॥
LINE 50
ਭਏਮਨੋਰਥਸੋਪ੍ਰਭੁਜਾਪੇ॥॥
ਉਸ ਪ੍ਰਭੂ ਦਾ ਨਾਮ ਜਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
Meditating on God, desires are fulfilled. ||2||
भए मनोरथ सो प्रभु जापे ॥२॥
LINE 51
ਅਰਥਧਰਮਕਾਮਮੋਖਕਾਦਾਤਾ
ਹੇ ਭਾਈ! (ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ।
He is the Giver of wealth, Dharmic faith, pleasure and liberation.
अरथ धरम काम मोख का दाता ॥