ਸ਼੍ਰੀ ਦਸਮ ਗ੍ਰੰਥ

ਅੰਗ 81
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੂਮਿਕੋਭਾਰਉਤਾਰਨਕੋਜਗਦੀਸਬਿਚਾਰਕੈਜੁਧੁਠਟਾ
ਭੂਮੀ ਦਾ ਭਾਰ ਉਤਾਰਨ ਲਈ ਜਗਤ ਦੇ ਈਸ਼ਵਰ ਨੇ ਵਿਚਾਰ-ਪੂਰਵਕ ਯੁੱਧ ਦਾ ਸਾਂਗ ਬਣਾਇਆ।
The Lord of the world, in order to lighten the burden of the earth, brought about this war.,
भूमि को भार उतारन को जगदीस बिचार कै जुधु ठटा ॥
LINE 02
ਗਰਜੈਮਦਮਤਕਰੀਬਦਰਾਬਗਪੰਤਿਲਸੈਜਨਦੰਤਗਟਾ
ਮਦ (ਸ਼ਰਾਬ) ਦੀ ਮਸਤੀ ਵਿਚ ਹਾਥੀ ਬਦਲਾਂ ਵਾਂਗ ਗਜਦੇ ਹਨ ਅਤੇ ਉਨ੍ਹਾਂ ਦੇ ਦੰਦ (ਇੰਜ ਲਗਦੇ ਸਨ) ਮਾਨੋ ਬਗਲਿਆਂ ਦੀਆਂ ਕਤਾਰਾਂ ਚਮਕ ਰਹੀਆਂ ਹੋਣ।
This intoxicated elephants began to trumpet like the clouds and their tusks appeared like the queues of cranes.,
गरजै मदमत करी बदरा बग पंति लसै जन दंत गटा ॥
LINE 03
ਪਹਰੈਤਨਤ੍ਰਾਨਫਿਰੈਤਹਬੀਰਲੀਏਬਰਛੀਕਰਿਬਿਜੁਛਟਾ
ਉਥੇ ਕਵਚ-ਧਾਰੀ ਸੂਰਵੀਰ ਹੱਥ ਵਿਚ ਬਰਛੇ ਧਾਰਨ ਕੀਤੇ ਹੋਇਆਂ (ਇੰਜ) ਫਿਰਦੇ ਹਨ (ਮਾਨੋ) ਬਿਜਲੀ ਦੀ ਲਿਸ਼ਕ ਪੈ ਰਹੀ ਹੋਵੇ।
Wearing their armour and holding daggers in their hands, the warriors seemed like luster of lightning.,
पहरै तनत्रान फिरै तह बीर लीए बरछी करि बिजु छटा ॥
LINE 04
ਦਲਦੈਤਨਕੋਅਰਿਦੇਵਨਪੈਉਮਡਿਓਮਾਨੋਘੋਰਘਮੰਡਘਟਾ੬੨॥॥
ਦੈਂਤਾਂ ਦਾ ਦਲ ਆਪਣੇ ਵੈਰੀ ਦੇਵਤਿਆਂ ਉਤੇ (ਇੰਜ) ਉਮਡ ਪਿਆ ਮਾਨੋ ਘੋਰ ਕਾਲੀ ਘਟਾ (ਛਾ ਗਈ) ਹੋਵੇ ॥੬੨॥
The forces of the demons were gushing out on the inimical gods like the dark colours.62.,
दल दैतन को अरि देवन पै उमडिओ मानो घोर घमंड घटा ॥६२॥
LINE 05
ਦੋਹਰਾ
ਦੋਹਰਾ:
DOHRA,
दोहरा ॥
LINE 06
ਸਗਲਦੈਤਇਕਠੇਭਏਕਰਿਯੋਜੁਧਕੋਸਾਜ
ਸਾਰੇ ਦੈਂਤਾਂ ਨੇ ਇਕੱਠੇ ਹੋ ਕੇ ਯੁੱਧ ਦਾ ਵਿਧਾਨ ਕੀਤਾ
All the demons gathered together and prepared for the war.,
सगल दैत इकठे भए करियो जुध को साज ॥
LINE 07
ਅਮਰਪੁਰੀਮਹਿਜਾਇਕੈਘੇਰਿਲੀਓਸੁਰਰਾਜ੬੩॥॥
ਅਤੇ ਅਮਰਪੁਰੀ (ਇੰਦਰਪੁਰੀ) ਵਿਚ ਜਾ ਕੇ ਇੰਦਰ ਨੂੰ ਘੇਰ ਲਿਆ ॥੬੩॥
They went to the city of goods and besieged Indra, the king of gods.63.,
अमरपुरी महि जाइ कै घेरि लीओ सुर राज ॥६३॥
LINE 08
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 09
ਖੋਲਿਕੈਦੁਆਰਾਕਿਵਾਰਸਭੈਨਿਕਸੀਅਸੁਰਾਰਿਕੀਸੈਨਚਲੀ
ਸਾਰਿਆਂ ਦਰਵਾਜ਼ਿਆਂ ਦੇ ਬੂਹੇ ਖੋਲ੍ਹ ਕੇ ਦੇਵਤਿਆਂ ਦੀ ਸੈਨਾ ਨਿਕਲ ਕੇ ਚਲ ਪਈ।
Opening all the gates and portals of the citadel, the army of Indra, the enemy of demons marched outside.,
खोलि कै दुआरा किवार सभै निकसी असुरारि की सैन चली ॥
LINE 10
ਰਨਮੈਤਬਆਨਿਇਕਤ੍ਰਭਏਲਖਿਸਤ੍ਰੁਕੀਪਤ੍ਰਿਜਿਉਸੈਨਹਲੀ
ਤਦ (ਉਹ ਸਾਰੇ) ਯੁੱਧ-ਭੂਮੀ ਵਿਚ ਆ ਕੇ ਇਕੱਠੇ ਹੋ ਗਏ। (ਉਨ੍ਹਾਂ ਨੂੰ ਆਇਆਂ) ਵੇਖ ਕੇ ਵੈਰੀਆਂ (ਦੈਂਤਾਂ) ਦੀ ਸੈਨਾ (ਪਿੱਪਲ ਦੇ) ਪੱਤਰ ਵਾਂਗ ਡੁਲਾਇਮਾਨ ਹੋ ਗਈ।
All of them assembled in the battlefield and the army of the enemy, seeing the army of Indra, trembled like a leaf.,
रन मै तब आनि इकत्र भए लखि सत्रु की पत्रि जिउ सैन हली ॥
LINE 11
ਦ੍ਰੁਮਦੀਰਘਜਿਉਗਜਬਾਜਹਲੇਰਥਪਾਇਕਜਿਉਫਲਫੂਲਕਲੀ
ਹਾਥੀ ਵਡਿਆਂ ਦਰਖਤਾਂ ਵਾਂਗ, ਘੋੜੇ ਫਲਾਂ ਵਾਂਗ, ਰਥ ਫੁਲਾਂ ਵਾਂਗ ਅਤੇ ਪੈਦਲ ਸਿਪਾਹੀ ਕਲੀਆਂ ਵਾਂਗ ਹਿਲਣ ਲਗ ਗਏ।
The elephants and horses tall trees and the warriors on foot and on chariots move like fruit, flowers and buds.,
द्रुम दीरघ जिउ गज बाज हले रथ पाइक जिउ फल फूल कली ॥
LINE 12
ਦਲਸੁੰਭਕੋਮੇਘਬਿਡਾਰਨਕੋਨਿਕਸਿਉਮਘਵਾਮਾਨੋਪਉਨਬਲੀ੬੪॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੁੰਭ ਦੇ ਸੈਨਾ ਰੂਪੀ ਬਦਲ ਨੂੰ ਖਿੰਡਾਉਣ ਲਈ ਇੰਦਰ ਰੂਪੀ ਤੇਜ਼ ਹਵਾ ਚਲੀ ਹੋਵੇ ॥੬੪॥
In order to destroy the clouds-like forces of Sumbh, Indra came forward like mighty wind-god.64.,
दल सुंभ को मेघ बिडारन को निकसिउ मघवा मानो पउन बली ॥६४॥
LINE 13
ਇਹਕੋਪਪੁਰੰਦਰਦੇਵਚੜੇਉਤਜੁਧਕੋਸੁੰਭਚੜੇਰਨਮੈ
ਇਧਰੋਂ ਕ੍ਰੋਧਵਾਨ ਹੋ ਕੇ ਇੰਦਰ ਅਤੇ ਹੋਰ ਦੇਵਤੇ ਚੜ੍ਹੇ ਅਤੇ ਉਧਰੋਂ ਯੁੱਧ ਲਈ ਸੁੰਭ ਰਣ-ਭੂਮੀ ਵਿਚ ਆ ਜੰਮਿਆ।
Indra came forward in great rage from this side and from the other side Sumbh marched for war.,
इह कोप पुरंदर देव चड़े उत जुध को सुंभ चड़े रन मै ॥
LINE 14
ਕਰਬਾਨਕਮਾਨਕ੍ਰਿਪਾਨਗਦਾਪਹਿਰੇਤਨਤ੍ਰਾਨਤਬੈਤਨਮੈ
ਉਦੋਂ (ਸਾਰਿਆਂ ਨੇ) ਹੱਥ ਵਿਚ ਤੀਰ-ਕਮਾਨ, ਕ੍ਰਿਪਾਨ, ਗਦਾ (ਫੜੇ ਹੋਏ ਸਨ) ਅਤੇ ਸ਼ਰੀਰ ਉਤੇ ਕਵਚ ('ਤਨ-ਤ੍ਰਾਨ') ਧਾਰਨ ਕੀਤੇ ਹੋਏ ਸਨ।
There are bows, arrows, swords, maces etc., in the hands of the warriors and they are wearing armour on their bodies.,
कर बान कमान क्रिपान गदा पहिरे तन त्रान तबै तन मै ॥
LINE 15
ਤਬਮਾਰਮਚੀਦੁਹੂੰਓਰਨਤੇਰਹਿਓਭ੍ਰਮਸੂਰਨਕੇਮਨਮੈ
ਤਦ ਦੋਹਾਂ ਪਾਸਿਆਂ ਤੋਂ ਮਾਰੋ ਮਾਰ ਮੱਚ ਗਈ ਅਤੇ ਸੂਰਮਿਆਂ ਦੇ ਮਨ ਵਿਚ ਕਿਸੇ ਪ੍ਰਕਾਰ ਦਾ ਕੋਈ ਭਰਮ ਨਾ ਰਿਹਾ।
Undoubtedly horrible playing began from both sides.,
तब मार मची दुहूं ओरन ते न रहिओ भ्रम सूरन के मन मै ॥
LINE 16
ਬਹੁਜੰਬੁਕਗ੍ਰਿਝਚਲੈਸੁਨਿਕੈਅਤਿਮੋਦਬਢਿਓਸਿਵਕੇਗਨਮੈ੬੫॥॥
(ਯੁੱਧ ਛਿੜਨ ਦੀ ਗੱਲ) ਸੁਣ ਕੇ ਬਹੁਤ ਸਾਰੇ ਗਿਦੜ ਅਤੇ ਗਿਰਝਾਂ (ਮਾਸ ਭੱਛਣ ਲਈ) ਤੁਰ ਪਈਆਂ ਅਤੇ ਸ਼ਿਵ-ਗਣਾਂ ਦੇ ਮਨ ਵਿਚ ਵੀ ਪ੍ਰਸੰਨਤਾ ਦੀ ਲਹਿਰ ਦੌੜ ਗਈ ॥੬੫॥
The jackals and vulture began to pour into the battlefield on hearing the terrible sounds and the joy increased amongst the Ganas of Shiva.65.,
बहु जंबुक ग्रिझ चलै सुनि कै अति मोद बढिओ सिव के गन मै ॥६५॥
LINE 17
ਰਾਜਪੁਰੰਦਰਕੋਪਕੀਓਇਤਿਜੁਧਕੋਦੈਤਜੁਰੇਉਤਕੈਸੇ
ਇਧਰੋਂ ਰਾਜਾ ਇੰਦਰ ਨੇ ਕ੍ਰੋਧ ਕੀਤਾ ਅਤੇ ਉਧਰੋਂ ਯੁੱਧ ਲਈ ਦੈਂਤ ਕਿਵੇਂ ਜੁੜੇ?
On this side, Indra is getting very furious and on the other side, all the army of the demons hath assembled.,
राज पुरंदर कोप कीओ इति जुध को दैत जुरे उत कैसे ॥
LINE 18
ਸਿਆਮਘਟਾਘੁਮਰੀਘਨਘੋਰਕੈਘੇਰਿਲੀਓਹਰਿਕੋਰਵਿਤੈਸੇ
ਜਿਵੇਂ ਘਨਘੋਰ ਕਾਲੀਆਂ ਘਟਾਵਾਂ ਨੇ ਘੁਮੇਰੀ ਪਾ ਕੇ ਇੰਦਰ ਰੂਪੀ ਸੂਰਜ (ਦੇ ਰਥ) ਨੂੰ ਘੇਰ ਲਿਆ ਹੋਵੇ।
The army of demons appears like the sun-chariot of the Lord encircled by the dark thundering clouds.,
सिआम घटा घुमरी घनघोर कै घेरि लीओ हरि को रवि तैसे ॥
LINE 19
ਸਕ੍ਰਕਮਾਨਕੇਬਾਨਲਗੇਸਰਫੋਕਲਸੈਅਰਿਕੇਉਰਿਐਸੇ
ਇੰਦਰ ਦੇ ਧਨੁਸ਼ ਤੋਂ ਨਿਕਲੇ ਹੋਏ ਤੀਰਾਂ ਦੇ ਬਾਗੜੇ (ਪਿਛਲੇ ਹਿੱਸੇ) ਵੈਰੀਆਂ ਦੀਆਂ ਛਾਤੀਆਂ ਵਿਚ ਇੰਜ ਚਮਕ ਰਹੇ ਹਨ
The sharp edges of the arrows shot from the bow of Indra, poiercing the hearts of the enemies glisten.,
सक्र कमान के बान लगे सर फोक लसै अरि के उरि ऐसे ॥
LINE 20
ਮਾਨੋਪਹਾਰਕਰਾਰਮੈਚੋਂਚਪਸਾਰਿਰਹੇਸਿਸੁਸਾਰਕਜੈਸੇ੬੬॥॥
ਮਾਨੋ ਪਹਾੜ ਦੀ ਦਰਾੜ ਵਿਚੋਂ ਮੈਨਾ (ਸਾਰਕ) ਦੇ ਬੱਚੇ ਜਿਵੇਂ ਚੁੰਜਾਂ ਪਸਾਰ ਰਹੇ ਹੋਣ ॥੬੬॥
Like the beaks of the young once of strokes spread in the caves of the mountains.66.,
मानो पहार करार मै चोंच पसारि रहे सिसु सारक जैसे ॥६६॥
LINE 21
ਬਾਨਲਗੇਲਖਸੁੰਭਦਈਤਧਸੇਰਨਲੈਕਰਵਾਰਨਕੋ
ਸੁੰਭ ਨੂੰ ਤੀਰ ਲਗੇ ਵੇਖ ਕੇ ਦੈਂਤ ਤਲਵਾਰਾਂ ਖਿਚ ਕੇ ਯੁੱਧ-ਭੂਮੀ ਵਿਚ ਧਸ ਗਏ।
Seeing the king Sumbh pierced by the arrows, the demons-forces jumped into the battlefield, drawing out their swords.,
बान लगे लख सुंभ दईत धसे रन लै करवारन को ॥
LINE 22
ਰੰਗਭੂਮਿਮੈਸਤ੍ਰੁਗਿਰਾਇਦਏਬਹੁਸ੍ਰਉਨਬਹਿਓਅਸੁਰਾਨਕੋ
ਰਣ-ਭੂਮੀ ਵਿਚ ਵੈਰੀਆਂ ਨੂੰ ਡਿਗਾ ਦਿੱਤਾ ਅਤੇ ਦੇਵਤਿਆਂ ਦਾ ਬਹੁਤ ਖੂਨ ਵਗਿਆ।
They slayed many enemies in the field and in this way good deal of the blood of the gods flowed.,
रंगभूमि मै सत्रु गिराइ दए बहु स्रउन बहिओ असुरान को ॥
LINE 23
ਪ੍ਰਗਟੇਗਨਜੰਬੁਕਗ੍ਰਿਝਪਿਸਾਚਸੁਯੌਰਨਭਾਂਤਿਪੁਕਾਰਨਕੋ
ਯੁੱਧ-ਖੇਤਰ ਵਿਚ ਗਣ, ਗਿਦੜ, ਗਿਰਝਾਂ ਤੇ ਪਿਸਾਚ ਸ਼ੋਰ ਪਾਣ ਲਈ ਇਸ ਤਰ੍ਹਾਂ ਪ੍ਰਗਟ ਹੋ ਗਏ
Various types of ganas, jackals, vultures, ghosts etc., appearing in the battlefield, produced various sounds in such a way,
प्रगटे गन जंबुक ग्रिझ पिसाच सु यौ रन भांति पुकारन को ॥
LINE 24
ਸੁਮਨੋਭਟਸਾਰਸੁਤੀਤਟਿਨਾਤਹੈਪੂਰਬਪਾਪਉਤਾਰਨਕੋ੬੭॥॥
ਮਾਨੋ ਸੂਰਮੇ (ਪਿਛਲਿਆਂ ਜਨਮਾਂ ਦੇ) ਪਾਪਾਂ ਨੂੰ ਉਤਾਰਨ ਲਈ ਸਰਸਵਤੀ (ਨਦੀ) ਦੇ ਕੰਢੇ ਉਤੇ ਇਸ਼ਨਾਨ ਕਰ ਰਹੇ ਹੋਣ ॥੬੭॥
As though the warriors, at the time of taking bath in Saraswati river are removing various types of their sins.67.,
सु मनो भट सारसुती तटि नात है पूरब पाप उतारन को ॥६७॥