ਸ਼੍ਰੀ ਦਸਮ ਗ੍ਰੰਥ

ਅੰਗ 810
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਭੈਸਾਧੂਅਨਕੋਮਹਾਮੋਹਟਾਰ੍ਯੋ੧੩॥॥
ਅਤੇ ਸਾਰਿਆਂ ਸਾਧੂਆਂ ਦੇ ਮਹਾ ਮੋਹ ਨੂੰ ਹਟਾਣ ਵਾਲੀ ਹੈਂ ॥੧੩॥
(In yellow robes) of their infatuation.(l3)
सभै साधूअन को महा मोह टार्यो ॥१३॥
LINE 02
ਤੁਹੀਆਪਕੋਰਕਤਦੰਤਾਕਹੈਹੈ
ਤੂੰ ਹੀ ਆਪਣੇ ਨੂੰ ਲਾਲ ਦੰਦਾਂ ਵਾਲੀ ਅਖਵਾਂਦੀ ਹੈਂ।
You, with the red teeth,
तुही आप को रकत दंता कहै है ॥
LINE 03
ਤੁਹੀਬਿਪ੍ਰਚਿੰਤਾਨਹੂੰਕੋਚਬੈਹੈ
ਤੂੰ ਹੀ ਬ੍ਰਾਹਮਣਾਂ ਦੀਆਂ ਚਿੰਤਾਵਾਂ ਨੂੰ ਚਬਣ ਵਾਲੀ ਹੈਂ।
Destroy the apprehension of the Brahmins.
तुही बिप्र चिंतान हूं को चबै है ॥
LINE 04
ਤੁਹੀਨੰਦਕੇਧਾਮਮੈਔਤਰੈਗੀ
ਤੂੰ ਹੀ ਨੰਦ ਦੇ ਘਰ (ਕ੍ਰਿਸ਼ਨ ਰੂਪ ਵਿਚ) ਅਵਤਾਰ ਲੈਣ ਵਾਲੀ ਹੈਂ।
You incarnated in the house of Nand (as Krishna),
तुही नंद के धाम मै औतरैगी ॥
LINE 05
ਤੁਸਾਕੰਭਰੀਸਾਕਸੋਤਨਭਰੈਗੀ੧੪॥॥
ਤੂੰ ਸ਼ਕਤੀ ('ਸਾਕ') ਨਾਲ ਭਰਪੂਰ ਹੈਂ ਅਤੇ (ਹੋਰਨਾਂ ਦੇ) ਸ਼ਰੀਰ ਵੀ ਸ਼ਕਤੀ ਨਾਲ ਭਰ ਦੇਵੇਂਗੀ ॥੧੪॥
Because you were brimful with Faculty.(14)
तु साकं भरी साक सो तन भरैगी ॥१४॥
LINE 06
ਤੁਬੌਧਾਤੁਹੀਮਛਕੋਰੂਪਕੈਹੈ
ਤੂੰ ਹੀ ਬੌਧ (ਅਵਤਾਰ ਦੇ ਰੂਪ ਵਿਚ ਪ੍ਰਗਟ ਹੋਈ ਸੀ) ਤੂੰ ਹੀ ਮੱਛ ਦਾ ਰੂਪ ਧਾਰਿਆ ਸੀ।
तु बौधा तुही मछ को रूप कै है ॥
LINE 07
ਤੁਹੀਕਛਹ੍ਵੈਹੈਸਮੁੰਦ੍ਰਹਿਮਥੈਹੈ
ਤੂੰ ਹੀ ਕੱਛ ਅਵਤਾਰ ਹੋ ਕੇ ਸਮੁੰਦਰ ਨੂੰ ਮਥਿਆ ਸੀ।
तुही कछ ह्वै है समुंद्रहि मथै है ॥
LINE 08
ਤੁਹੀਆਪੁਦਿਜਰਾਮਕੋਰੂਪਧਰਿਹੈ
ਤੂੰ ਹੀ ਆਪ ਬ੍ਰਾਹਮਣ ਪਰਸ਼ੁਰਾਮ ਦਾ ਰੂਪ ਧਾਰਨ ਕਰ ਕੇ
तुही आपु दिज राम को रूप धरि है ॥
LINE 09
ਨਿਛਤ੍ਰਾਪ੍ਰਿਥੀਬਾਰਇਕੀਸਕਰਿਹੈ੧੫॥॥
ਇਕੀ ਵਾਰ ਧਰਤੀ ਨੂੰ ਛਤ੍ਰੀਆਂ ਤੋਂ ਸਖਣਾ ਕੀਤਾ ਸੀ ॥੧੫॥
निछत्रा प्रिथी बार इकीस करि है ॥१५॥
LINE 10
ਤੁਹੀਆਪਕੌਨਿਹਕਲੰਕੀਬਨੈਹੈ
ਤੂੰ ਹੀ ਆਪਣੇ ਆਪ ਨੂੰ ਨਿਹਕਲੰਕੀ (ਅਵਤਾਰ) ਬਣਾਏਂਗੀ
You, incarnating as Nihaqlanki (Kalki),
तुही आप कौ निहकलंकी बनै है ॥
LINE 11
ਸਭੈਹੀਮਲੇਛਾਨਕੋਨਾਸਕੈਹੈ
ਅਤੇ ਸਾਰਿਆਂ ਮਲੇਛਾਂ ਦਾ ਨਾਸ਼ ਕਰੇਂਗੀ।
Shattered the outcastes.
सभै ही मलेछान को नास कै है ॥
LINE 12
ਮਾਇਯਾਜਾਨਚੇਰੋਮਯਾਮੋਹਿਕੀਜੈ
ਹੇ ਮਾਤਾ! (ਮੈਨੂੰ) ਆਪਣਾ ਸੇਵਕ ਸਮਝ ਕੇ ਮੇਰੇ ਉਤੇ ਕਿਰਪਾ ਕਰੋ।
O my matriarch, endow me with your benevolence,
माइया जान चेरो मया मोहि कीजै ॥
LINE 13
ਚਹੌਚਿਤਮੈਜੋਵਹੈਮੋਹਿਦੀਜੈ੧੬॥॥
ਮੈਂ ਜੋ ਚਿਤ ਵਿਚ ਚਾਹੁੰਦਾ ਹਾਂ, ਉਹੀ ਮੈਨੂੰ ਪ੍ਰਦਾਨ ਕਰੋ ॥੧੬॥
And let me perform the way I elect.(l6)
चहौ चित मै जो वहै मोहि दीजै ॥१६॥
LINE 14
ਸਵੈਯਾ
ਸਵੈਯਾ:
Savaiyya
सवैया ॥
LINE 15
ਮੁੰਡਕੀਮਾਲਦਿਸਾਨਕੇਅੰਬਰਬਾਮਕਰਿਯੋਗਲਮੈਅਸਿਭਾਰੋ
(ਦੇਵੀ ਨੇ) ਮੁੰਡਾਂ ਦੀ ਮਾਲਾ, ਦਿਸ਼ਾਵਾਂ ਦੇ ਬਸਤ੍ਰ (ਭਾਵ-ਨਗਨ) ਅਤੇ ਖੱਬੇ ਪਾਸੇ ਭਾਰੀ ਤਲਵਾਰ ਧਾਰਨ ਕੀਤੀ ਹੋਈ ਹੈ।
Surrounded by robes, you adore your head with rosary, and wearing a heavy sword.
मुंड की माल दिसान के अंबर बाम करियो गल मै असि भारो ॥
LINE 16
ਲੋਚਨਲਾਲਕਰਾਲਦਿਪੈਦੋਊਭਾਲਬਿਰਾਜਤਹੈਅਨਿਯਾਰੋ
ਦੋਵੇਂ ਭਿਆਨਕ ਅੱਖਾਂ ਚਮਕਦੀਆਂ ਹਨ ਅਤੇ ਮੱਥੇ ਉਤੇ ਅਣੀਦਾਰ ਤੀਰਾਂ ਵਾਂਗ ਬਿਰਾਜ ਰਹੀਆਂ ਹਨ।
Your dreadful red eyes, illuminating your forehead, are auspicious.
लोचन लाल कराल दिपै दोऊ भाल बिराजत है अनियारो ॥
LINE 17
ਛੂਟੇਹੈਬਾਲਮਹਾਬਿਕਰਾਲਬਿਸਾਲਲਸੈਰਦਪੰਤਿਉਜ੍ਯਾਰੋ
ਭਿਆਨਕ ਵਿਸ਼ਾਲ ਕੇਸ ਖੁਲ੍ਹੇ ਹੋਏ ਹਨ ਅਤੇ ਉਜਲੇ ਦੰਦਾਂ ਦੀ ਪੰਕਤੀ ਚਮਕ ਰਹੀ ਹੈ।
Your tresses are flaring, and teeth are sparkling.
छूटे है बाल महा बिकराल बिसाल लसै रद पंति उज्यारो ॥
LINE 18
ਛਾਡਤਜ੍ਵਾਲਲਏਕਰਬ੍ਰਯਾਲਸੁਕਾਲਸਦਾਪ੍ਰਤਿਪਾਲਤਿਹਾਰੋ੧੭॥॥
ਹੱਥ ਵਿਚ ਲਏ ਹੋਏ ਸੱਪ ਅੱਗ ਛਡ ਰਹੇ ਹਨ। (ਹੇ ਦੇਵੀ!) ਕਾਲ ਸਦਾ ਤੇਰਾ ਪ੍ਰਤਿਪਾਲਕ ਹੈ ॥੧੭॥
Your viperous hands are snarling out flames.And God Almighty is your protector.(17)
छाडत ज्वाल लए कर ब्रयाल सु काल सदा प्रतिपाल तिहारो ॥१७॥
LINE 19
ਭਾਨਸੇਤੇਜਭਯਾਨਕਭੂਤਜਭੂਧਰਸੇਜਿਨਕੇਤਨਭਾਰੇ
ਸੂਰਜ ਵਰਗੇ ਤੇਜ ਵਾਲੇ ਭਿਆਨਕ ਦੈਂਤ ('ਭੂਤਜ') ਜਿਨ੍ਹਾਂ ਦੇ ਸ਼ਰੀਰ ਪਹਾੜਾਂ ਵਰਗੇ ਭਾਰੇ ਸਨ।
Gleaming like Sun, brave and magnanimous like mountains,
भान से तेज भयानक भूतज भूधर से जिन के तन भारे ॥
LINE 20
ਭਾਰੀਗੁਮਾਨਭਰੇਮਨਭੀਤਰਭਾਰਪਰੇਨਹਿਸੀਪਗਧਾਰੇ
ਜੋ ਮਨ ਵਿਚ ਭਾਰੀ ਗੁਮਾਨ ਨਾਲ ਇਤਨੇ ਭਰੇ ਹੋਏ ਸਨ ਕਿ ਧਰਤੀ ਉਤੇ ਪੈਰ ਨਹੀਂ ਧਰਦੇ ਸਨ।
The Rajas who were filled with ego, and were flying high in pride,
भारी गुमान भरे मन भीतर भार परे नहि सी पग धारे ॥
LINE 21
ਭਾਲਕਜਯੋਭਭਕੈਬਿਨੁਭੈਰਨਭੈਰਵਭੇਰਿਬਜਾਇਨਗਾਰੇ
ਜੋ ਭਾਲੂਆਂ ਵਾਂਗ ਭਭਕਦੇ ਸਨ ਅਤੇ ਬਿਨਾ ਭੈ ਰਣ-ਭੂਮੀ ਵਿਚ ਭਿਆਨਕ (ਮਾਰੂ) ਭੇਰੀਆਂ ਅਤੇ ਨਗਾਰੇ ਵਜਾਉਂਦੇ ਸਨ।
The ones who were the ideals of bears and Bhairavas,
भालक जयो भभकै बिनु भैरन भैरव भेरि बजाइ नगारे ॥
LINE 22
ਤੇਭਟਝੂਮਿਗਿਰੇਰਨਭੂਮਿਭਵਾਨੀਜੂਕੇਭਲਕਾਨਕੇਮਾਰੇ੧੮॥॥
ਉਹ ਸੂਰਮੇ ਭਵਾਨੀ ਜੀ ਦੇ ਬਾਣਾਂ ਦੀ ਮਾਰ ਨਾਲ ਰਣ-ਭੂਮੀ ਵਿਚ ਘੁਮੇਰੀ ਖਾ ਕੇ ਡਿਗ ਪਏ ਹਨ ॥੧੮॥
They all were decapitated by Goddess Bhivani and her accomplices, and thrown down to the earth.(18)
ते भट झूमि गिरे रन भूमि भवानी जू के भलकान के मारे ॥१८॥
LINE 23
ਓਟਕਰੀਨਹਿਕੋਟਿਭੁਜਾਨਕੀਚੋਟਪਰੇਰਨਕੋਟਿਸੰਘਾਰੇ
ਜਿਨ੍ਹਾਂ ਨੇ ਕਰੋੜਾਂ ਭੁਜਾਵਾਂ ਦੀਆਂ ਸਟਾਂ ਵਜਣ ਤੇ ਵੀ ਓਟ ਨਹੀਂ ਲਈ ਅਤੇ ਰਣ ਵਿਚ ਕਰੋੜਾਂ ਨੂੰ ਸੰਘਾਰ ਦਿੱਤਾ ਸੀ।
Those who did not care about the hundreds of thousands of (fighting) arms, Those who obliterated hundreds of thousands of brave enemies,
ओट करी नहि कोटि भुजान की चोट परे रन कोटि संघारे ॥
LINE 24
ਕੋਟਨਸੇਜਿਨਕੇਤਨਰਾਜਿਤਬਾਸਵਸੌਕਬਹੂੰਨਹਿਹਾਰੇ
ਜਿਨ੍ਹਾਂ ਦੇ ਸ਼ਰੀਰ ਕਿਲ੍ਹਿਆਂ ਵਾਂਗ ਸ਼ੋਭਦੇ ਸਨ ਅਤੇ ਇੰਦਰ ਤੋਂ ਵੀ ਕਦੇ ਹਾਰੇ ਨਹੀਂ ਸਨ।
They, with fort like bodies, who had never lost even to (god) Indra,
कोटन से जिन के तन राजित बासव सौ कबहूं नहि हारे ॥
LINE 25
ਰੋਸਭਰੇਫਿਰੇਰਨਤੇਤਨਬੋਟਿਨਲੈਨਭਗੀਧਪਧਾਰੇ
ਜੋ ਕ੍ਰੋਧ ਨਾਲ ਭਰ ਕੇ ਰਣ-ਭੂਮੀ ਤੋਂ ਕਦੇ ਟਲੇ ਨਹੀਂ ਸਨ, ਭਾਵੇਂ ਉਨ੍ਹਾਂ ਦੇ ਸ਼ਰੀਰਾਂ ਦੀਆਂ ਬੋਟੀਆਂ ਲੈ ਕੇ ਗਿਰਝਾਂ ਆਕਾਸ਼ ਵਿਚ ਕਿਉਂ ਨਾ ਚਲੀਆਂ ਜਾਣ।
Their bodies might have been eaten away by the vultures, But never retreated from the field of war,
रोस भरे न फिरे रन ते तन बोटिन लै नभ गीध पधारे ॥
LINE 26
ਤੇਨ੍ਰਿਪਘੂਮਿਗਿਰੇਰਨਭੂਮਿਸੁਕਾਲੀਕੇਕੋਪਕ੍ਰਿਪਾਨਕੇਮਾਰੇ੧੯॥॥
ਉਹ (ਦੈਂਤ) ਰਾਜੇ ਕਾਲੀ ਦੀ ਕ੍ਰੋਧ ਨਾਲ ਚਲਾਈ ਤਲਵਾਰ ਦੇ ਮਾਰੇ ਹੋਏ ਰਣ-ਭੂਮੀ ਵਿਚ ਡਿਗ ਪਏ ਸਨ ॥੧੯॥
They were cut down by the sword of Kali, and such Rajas fell flat in the fighting grounds. (19)
ते न्रिप घूमि गिरे रन भूमि सु काली के कोप क्रिपान के मारे ॥१९॥
LINE 27
ਅੰਜਨਸੇਤਨਉਗ੍ਰਉਦਾਯੁਧੁਧੂਮਰੀਧੂਰਿਭਰੇਗਰਬੀਲੇ
ਉਨ੍ਹਾਂ ਗਰਬੀਲਿਆਂ ਦੇ ਸੁਰਮੇ ਵਰਗੇ ਸ਼ਰੀਰ ਸਨ, ਭਿਆਨਕ ਸ਼ਸਤ੍ਰ ਉਘਰੇ ਹੋਏ ਸਨ ਅਤੇ ਧੂੰਏ ਵਰਗੀ ਧੂੜ ਨਾਲ ਭਰੇ ਹੋਏ ਸਨ।
The ones, who possessed heroic bodies, were always ascending in pride.
अंजन से तन उग्र उदायुधु धूमरी धूरि भरे गरबीले ॥
LINE 28
ਚੌਪਿਚੜੇਚਹੂੰਓਰਨਤੇਚਿਤਭੀਤਰਿਚੌਪਿਚਿਰੇਚਟਕੀਲੇ
ਉਹ ਬਹਾਦਰ ਸੂਰਮੇ ਚਿਤ ਵਿਚ ਉਤਸਾਹ ਨਾਲ ਭਰ ਕੇ ਖਿਝੇ ਹੋਏ ਚੌਹਾਂ ਪਾਸਿਆਂ ਤੋਂ ਉਮਡ ਪਏ ਸਨ।
Getting enthusiastic, they came to fight from all the four directions.
चौपि चड़े चहूं ओरन ते चित भीतरि चौपि चिरे चटकीले ॥
LINE 29
ਧਾਵਤਤੇਧੁਰਵਾਸੇਦਸੋਦਿਸਿਤੇਝਟਦੈਪਟਕੈਬਿਕਟੀਲੇ
ਉਹ ਅਕੱਟ ਯੋਧੇ ਧੂੜ ਵਾਂਗ ਦਸਾਂ ਦਿਸ਼ਾਵਾਂ ਤੋਂ ਚੜ੍ਹ ਆਏ ਸਨ, (ਉਨ੍ਹਾਂ ਨੂੰ ਕਾਲੀ ਨੇ) ਭੂਮੀ ਉਤੇ ਪਟਕ ਦਿੱਤਾ ਸੀ।
Those irrefutable warriors were overwhelmed from all over like the dust storm.
धावत ते धुरवा से दसो दिसि ते झट दै पटकै बिकटीले ॥
LINE 30
ਰੌਰਪਰੇਰਨਰਾਜਿਵਲੋਚਨਰੋਸਭਰੇਰਨਸਿੰਘਰਜੀਲੇ੨੦॥॥
ਯੁੱਧ-ਭੂਮੀ ਵਿਚ, ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ ਵਿਚ ਸ਼ੋਭਦੀ ਸੀ ॥੨੦॥
And those handsome champions flying in rage headed towards the war.(20)
रौर परे रन राजिव लोचन रोस भरे रन सिंघ रजीले ॥२०॥
LINE 31
ਕੋਟਿਨਕੋਟਸੌਚੋਟਪਰੀਨਹਿਓਟਕਰੀਭਏਅੰਗਢੀਲੇ
ਬਹੁਤ ਅਧਿਕ ਸਟਾਂ ਵਜਣ ਤੇ ਵੀ ਕੋਈ ਓਟ ਨਹੀਂ ਲਈ ਅਤੇ ਅੰਗਾਂ ਨੂੰ ਵੀ ਢਿਲਾ ਨਹੀਂ ਕੀਤਾ।
Those demons of dusty colours and imbued in dust, and as sharp as steel, had run away.
कोटिन कोट सौ चोट परी नहि ओट करी भए अंग न ढीले ॥
LINE 32
ਜੇਨਿਪਟੇਅਕਟੇਭਟਤੇਚਟਦੈਛਿਤਪੈਪਟਕੇਗਰਬੀਲੇ
ਜਿਹੜੇ ਨਿਪਟ ਅਕੱਟ ਸੂਰਮੇ ਸਨ, (ਉਨ੍ਹਾਂ) ਹੰਕਾਰੀਆਂ ਨੂੰ ਛੇਤੀ ਹੀ ਧਰਤੀ ਉਤੇ ਪਟਕਾ ਮਾਰਿਆ।
The bodies as stout as black mountains, and, adorned with iron coats, were intoxicated.
जे निपटे अकटे भट ते चट दै छित पै पटके गरबीले ॥
LINE 33
ਜੇਹਟੇਬਿਕਟੇਭਟਕਾਹੂਸੌਤੇਚਟਦੈਚਟਕੇਚਟਕੀਲੇ
ਜਿਹੜੇ ਵਿਕਟ ਯੋਧੇ ਕਿਸੇ ਤੋਂ ਵੀ (ਯੁੱਧ-ਭੂਮੀ ਵਿਚੋਂ) ਨਹੀਂ ਹਟਾਏ ਜਾ ਸਕੇ, ਉਨ੍ਹਾਂ ਨੂੰ ਛੇਤੀ ਹੀ (ਧਰਤੀ ਉਤੇ) ਸੁਟ ਦਿੱਤਾ।
(The poet says,) ‘Those demons in rage, who were ready to ensue a fight with God Almighty, were dashed to ground
जे न हटे बिकटे भट काहू सौ ते चट दै चटके चटकीले ॥
LINE 34
ਗੌਰਪਰੇਰਨਰਾਜਿਵਲੋਚਨਰੋਸਭਰੇਰਨਸਿੰਘਰਜੀਲੇ੨੧॥॥
ਯੁੱਧ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ-ਭੂਮੀ ਵਿਚ ਸ਼ੋਭਦੀ ਸੀ ॥੨੧॥
Those were the ones who were, previously, roaring like lions in the battlefields. ‘(22)
गौर परे रन राजिव लोचन रोस भरे रन सिंघ रजीले ॥२१॥
LINE 35
ਧੂਮਰੀਧੂਰਿਭਰੇਧੁਮਰੇਤਨਧਾਏਨਿਸਾਚਰਲੋਹਕਟੀਲੇ
ਧੂੰਏਂ ਵਰਗੀ ਧੂੜ ਨਾਲ ਭਰੇ ਹੋਏ ਸ਼ਰੀਰਾਂ ਵਾਲੇ ਅਤੇ ਲੋਹੇ ਨੂੰ ਕਟ ਸੁਟਣ ਵਾਲੇ ਦੈਂਤ ਧਾ ਕੇ ਪਏ ਸਨ।
At the apex time, which could not be envisaged, the invisible drum was beaten on the appearance of the twisted demons,
धूमरी धूरि भरे धुमरे तन धाए निसाचर लोह कटीले ॥
LINE 36
ਮੇਚਕਪਬਨਸੇਜਿਨਕੇਤਨਕੌਚਸਜੇਮਦਮਤਜਟੀਲੇ
ਜਿਨ੍ਹਾਂ ਦੇ ਸ਼ਰੀਰ ਪਰਬਤਾਂ ਵਰਗੇ (ਕਾਲੇ) ਸਨ, ਉਹ 'ਜਟੀਲੇ' (ਜਟਾਂ ਵਾਲੇ) ਕਵਚਾਂ ਨਾਲ ਸਜੇ ਹੋਏ ਮਦ ਮਸਤ ਸਨ।
Who were filled with arrogance. Whose bodies were not abated even with arrows coming out of bows,
मेचक पबन से जिन के तन कौच सजे मदमत जटीले ॥
LINE 37
ਰਾਮਭਨੈਅਤਿਹੀਰਿਸਿਸੋਜਗਨਾਇਕਸੌਰਨਠਾਟਠਟੀਲੇ
ਕਵੀ ਰਾਮ ਕਹਿੰਦੇ ਹਨ (ਕਿ ਉਹ ਦੈਂਤ) ਅਤਿ ਕ੍ਰੋਧਿਤ ਹੋ ਕੇ ਜਗ ਦੇ ਨਾਇਕ ਨਾਲ ਵੀ ਜੰਗ ਕਰਨ ਦੇ ਠਾਠ ਬਣਾਉਂਦੇ ਸਨ।
When the mother of the Universe (Bhagauti) looked down with irritation, all those brilliant ones were beheaded and chucked down on the earth.
राम भनै अति ही रिसि सो जग नाइक सौ रन ठाट ठटीले ॥
LINE 38
ਤੇਝਟਦੈਪਟਕੇਛਿਤਪੈਰਨਰੌਰਪਰੇਰਨਸਿੰਘਰਜੀਲੇ੨੨॥॥
ਉਨ੍ਹਾਂ ਨੂੰ (ਦੇਵੀ ਨੇ) ਝਟਕਾ ਦੇ ਕੇ ਰਣ ਵਿਚ ਪਟਕ ਦਿੱਤਾ। ਰੌਲਾ ਪੈਣ ਤੇ ਰਣ-ਭੂਮੀ ਵਿਚ ਸ਼ੇਰ ਸ਼ੋਭਦਾ ਸੀ ॥੨੨॥
All those, with lotus eyes, who did not tremble but remained alert like lions, were annihilated by Shakti.(23)
ते झट दै पटके छित पै रन रौर परे रन सिंघ रजीले ॥२२॥
LINE 39
ਬਾਜਤਡੰਕਅਤੰਕਸਮੈਲਖਿਦਾਨਵਬੰਕਬਡੇਗਰਬੀਲੇ
(ਉਸ) ਡਰਾਉਣੇ ਸਮੇਂ ਵਿਚ ਬਹੁਤ ਹੰਕਾਰੀ ਅਤੇ ਵਿਕਟ ਦੈਂਤਾਂ ਨੂੰ ਵੇਖ ਕੇ (ਨਗਾਰਿਆਂ ਉਤੇ) ਡਗੇ ਵਜਣ ਲਗੇ।
At the apex time, which could not be envisaged, the invisible drum was beaten on the appearance of the twisted demons,
बाजत डंक अतंक समै लखि दानव बंक बडे गरबीले ॥
LINE 40
ਛੂਟਤਬਾਨਕਮਾਨਨਕੇਤਨਕੈਭਏਤਿਨਕੇਤਨਢੀਲੇ
ਕਮਾਨਾਂ ਤੋਂ ਬਾਣ ਛੁਟਣ ਲਗੇ (ਪਰ) ਉਨ੍ਹਾਂ ਦੇ ਸ਼ਰੀਰ ਢਿਲੇ ਨਹੀਂ ਹੋਏ।
Who were filled with arrogance. Whose bodies were not abated even with arrows coming out of bows,
छूटत बान कमानन के तन कै न भए तिन के तन ढीले ॥
LINE 41
ਤੇਜਗਮਾਤਚਿਤੈਚਪਿਕੈਚਟਿਦੈਛਿਤਪੈਚਟਕੇਚਟਕੀਲੇ
ਜਗ ਮਾਤ ਨੇ ਚਿਤ ਵਿਚ ਖਿਝ ਕੇ (ਉਨ੍ਹਾਂ) ਗਰਬੀਲੇ ਦੈਂਤਾਂ ਨੂੰ ਤੁਰਤ ਧਰਤੀ ਉਤੇ ਸੁਟ ਦਿੱਤਾ।
When the mother of the Universe (Bhagauti) looked down with irritation, all those brilliant ones were beheaded and chucked down on the earth.
ते जग मात चितै चपि कै चटि दै छित पै चटके चटकीले ॥
LINE 42
ਰੌਰਪਰੇਰਨਰਾਜਿਵਲੋਚਨਰੋਸਭਰੇਰਨਸਿੰਘਰਜੀਲੇ੨੩॥॥
ਰਣ-ਭੂਮੀ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ ਵਿਚ ਸ਼ੋਭਦੀ ਸੀ ॥੨੩॥
All those, with lotus eyes, who did not tremble but remained alert like lions, were annihilated by Shakti.(23)
रौर परे रन राजिव लोचन रोस भरे रन सिंघ रजीले ॥२३॥
LINE 43
ਜੰਗਜਗੇਰਨਰੰਗਸਮੈਅਰਿਧੰਗਕਰੇਭਟਕੋਟਿਦੁਸੀਲੇ
ਰਣ-ਭੂਮੀ ਵਿਚ ਯੁੱਧ ਸ਼ੁਰੂ ਹੋਣ ਤੇ (ਦੇਵੀ ਨੇ) ਕਰੋੜਾਂ ਵੀਰਾਂ ਨੂੰ ਦੋ ਦੋ ਹਿੱਸਿਆਂ ਵਿਚ ਕਟ ਸੁਟਿਆ।
In that crucial war, (bodies of) hundreds and thousands of heroes were cut into two.
जंग जगे रन रंग समै अरिधंग करे भट कोटि दुसीले ॥
LINE 44
ਰੁੰਡਨਮੁੰਡਬਿਥਾਰਘਨੇਹਰਕੌਪਹਿਰਾਵਤਹਾਰਛਬੀਲੇ
ਬਹੁਤ ਸਾਰੇ ਧੜਾਂ ਅਤੇ ਸਿਰਾਂ ਨੂੰ ਖਿਲਾਰ ਦਿੱਤਾ (ਅਤੇ ਉਨ੍ਹਾਂ ਦੇ) ਸ਼ਿਵ ਜੀ ਨੂੰ ਸੁੰਦਰ ਹਾਰ ਪਵਾਏ ਗਏ।
The decorative garlands were put around Shiva,
रुंडन मुंड बिथार घने हर कौ पहिरावत हार छबीले ॥
LINE 45
ਧਾਵਤਹੈਜਿਤਹੀਤਿਤਹੀਅਰਿਭਾਜਿਚਲੇਕਿਤਹੀਕਰਿਹੀਲੇ
ਜਿਧਰ ਨੂੰ (ਦੁਰਗਾ) ਜਾਂਦੀ ਹੈ, ਉਧਰੋਂ ਵੈਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਭਜੀ ਜਾ ਰਹੇ ਸਨ।
Wherever goddess Durga went, the enemies took to their heels with lame excuses.
धावत है जितही तितही अरि भाजि चले कितही करि हीले ॥
LINE 46
ਰੌਰਪਰੇਰਨਰਾਵਿਜਲੋਚਨਰੋਸਭਰੇਰਨਸਿੰਘਰਜੀਲੇ੨੪॥॥
ਯੁੱਧ-ਭੂਮੀ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਨਾਲ ਰਣ ਵਿਚ ਸ਼ੋਭਦੀ ਸੀ ॥੨੪॥
All those, with lotus eyes, who did not tremble but remained alert like lions, were annihilated by Shakti.(24)
रौर परे रन राविज लोचन रोस भरे रन सिंघ रजीले ॥२४॥
LINE 47
ਸੁੰਭਨਿਸੁੰਭਤੇਆਦਿਕਸੂਰਸਭੇਉਮਡੇਕਰਿਕੋਪਅਖੰਡਾ
ਸੁੰਭ ਅਤੇ ਨਿਸੁੰਭ ਆਦਿਕ ਸਾਰੇ ਸੂਰਮੇ ਅਖੰਡ ਕ੍ਰੋਧ ਨਾਲ ਉਮਡ ਪਏ।
The heroes like Sunbh and NiSunbh, who were invincible, flew in rage.
सुंभ निसुंभ ते आदिक सूर सभे उमडे करि कोप अखंडा ॥
LINE 48
ਕੌਚਕ੍ਰਿਪਾਨਕਮਾਨਨਬਾਨਕਸੇਕਰਧੋਪਫਰੀਅਰੁਖੰਡਾ
ਉਨ੍ਹਾਂ ਨੇ ਕਵਚ ਅਤੇ ਕ੍ਰਿਪਾਨਾਂ ਧਾਰਨ ਕੀਤੀਆਂ ਹੋਈਆਂ ਹਨ ਅਤੇ ਕਮਾਨਾਂ ਉਤੇ ਬਾਣ ਕਸੇ ਹੋਏ ਹਨ ਅਤੇ ਹੱਥ ਵਿਚ ਤਲਵਾਰਾਂ ਅਤੇ ਖੰਡੇ ਪਕੜੇ ਹੋਏ ਹਨ।
Wearing iron coats, they girded swords, bows and arrows, and held the shields in their hands,
कौच क्रिपान कमानन बान कसे कर धोप फरी अरु खंडा ॥