ਖੋਜਤਓਡਛਨਾਥਕੇਲਹੀਕੰਨਿਕਾਏਕ॥
ਖੋਜਦਿਆਂ ਖੋਜਦਿਆਂ ਉੜੀਸਾ (ਦੇਸ) ਦੇ ਰਾਜੇ (ਕੋਲ) ਇਕ ਕੰਨਿਆ ਲਭ ਲਈ
By searching and searching all over, a maiden, a true likeness of the
खोजत ओडछ नाथ के लही कंनिका एक ॥
ਰੂਪਸਕਲਸਮਅਪਸਰਾਤਾਤੇਗੁਨਨਬਿਸੇਖ੯॥॥
ਜਿਸ ਦਾ ਰੂਪ ਅਪੱਛਰਾ ਵਰਗਾ ਸੀ ਅਤੇ ਉਸ ਨਾਲੋਂ (ਕਈ) ਵਿਸ਼ੇਸ਼ ਗੁਣ ਵੀ ਸਨ ॥੯॥
Fairy, both in features and nature, was found in the household of the Ruler of Orrisa.(9)
रूप सकल सम अपसरा ता ते गुनन बिसेख ॥९॥
ਚੌਪਈ॥
ਚੌਪਈ:
Chaupaee
चौपई ॥
ਸੁਨਤਬਚਨਨ੍ਰਿਪਸੈਨਬੁਲਾਯੋ॥
(ਉਸ ਕੰਨਿਆ ਬਾਰੇ) ਬੋਲ ਸੁਣ ਕੇ ਰਾਜੇ ਨੇ ਸੈਨਾ ਨੂੰ ਬੁਲਾਇਆ
The exhilarated Raja immediately called his courtiers
सुनत बचन न्रिप सैन बुलायो ॥
ਭਾਤਿਭਾਤਿਸੋਦਰਬੁਲੁਟਾਯੋ॥
(ਅਤੇ ਉਸ ਵਿਚ) ਭਾਂਤ ਭਾਂਤ ਦੀ ਦੌਲਤ ਵੰਡੀ।
And handed out lot of wealth in bounty.
भाति भाति सो दरबु लुटायो ॥
ਸਾਜੇਸਸਤ੍ਰਕੌਚਤਨਧਾਰੇ॥
(ਸੈਨਿਕਾਂ ਨੇ) ਸ਼ਰੀਰਾਂ ਉਤੇ ਕਵਚ ਅਤੇ ਸ਼ਸਤ੍ਰ ਧਾਰਨ ਕਰ ਲਏ
All of them, dressed in iron-coats, armed themselves
साजे ससत्र कौच तन धारे ॥
ਸਹਰਓਡਛਾਓਰਸਿਧਾਰੇ੧੦॥॥
ਅਤੇ ਉੜੀਸਾ ਸ਼ਹਿਰ ਵਲ ਤੁਰ ਪਏ ॥੧੦॥
And went to raid the city of Orrisa.(10)
सहर ओडछा ओर सिधारे ॥१०॥
ਭੇਵਸੁਨਤਉਨਹੂੰਦਲਜੋਰਿਯੋ॥
ਉੜੀਸਾ ਦੇ ਰਾਜੇ ਨੇ (ਇਸ ਮੁਹਿਮ ਦਾ) ਭੇਦ ਸੁਣ ਕੇ ਆਪਣੀ ਸੈਨਾ ਇਕੱਠੀ ਕੀਤੀ
The other Raja understood the situation
भेव सुनत उनहूं दल जोरियो ॥
ਭਾਤਿਭਾਤਿਭਏਸੈਨਨਿਹੋਰਿਯੋ॥
ਅਤੇ ਕਈ ਢੰਗਾਂ ਨਾਲ ਸੈਨਾ ਨੂੰ ਬੇਨਤੀ ਕੀਤੀ (ਅਰਥਾਤ ਯੁੱਧ ਲਈ ਪ੍ਰੇਰਿਤ ਕੀਤਾ)।
And observed the various (enemy) armies.
भाति भाति भए सैन निहोरियो ॥
ਰਨਛਤ੍ਰਿਨਕੋਆਇਸੁਦੀਨੋ॥
ਛਤ੍ਰੀਆਂ ਨੂੰ ਯੁੱਧ ਲਈ ਆਗਿਆ ਦਿੱਤੀ
He ordered for the war and
रन छत्रिन को आइसु दीनो ॥
ਆਪੁਨਜੁਧਹੇਤਮਨੁਕੀਨੋ੧੧॥॥
ਅਤੇ ਆਪ ਵੀ ਯੁੱਧ ਲਈ ਮਨ ਬਣ ਲਿਆ ॥੧੧॥
Girded himself for the fight.(11)
आपुन जुध हेत मनु कीनो ॥११॥
ਦੋਹਰਾ॥
ਦੋਹਰਾ:
Dohira
दोहरा ॥
ਭਾਤਿਭਾਤਿਮਾਰੂਬਜੇਮੰਡੇਸੁਭਟਰਨਆਇ॥
ਤਰ੍ਹਾਂ ਤਰ੍ਹਾਂ ਦੇ ਮਾਰੂ ਵਾਜੇ ਵਜਣ ਲਗੇ ਅਤੇ ਯੋਧੇ ਰਣ-ਭੂਮੀ ਵਿਚ ਆ ਕੇ ਡਟ ਗਏ।
Bugles of death were sounded and the heroes came laced with the fighting attires and holding spears and bows and arrows.
भाति भाति मारू बजे मंडे सुभट रन आइ ॥
ਅਮਿਤਬਾਨਬਰਛਾਭਏਰਹਤਪਵਨਉਰਝਾਇ੧੨॥॥
ਬਾਣਾਂ ਦੀ ਬੇਹਿਸਾਬੀ ਬਰਖਾ ਹੋਈ, (ਜਿਸ ਵਿਚ) ਪੌਣ ਵੀ ਉਲਝ ਕੇ ਰਹਿ ਗਈ ॥੧੨॥
They all assembled in the fighting fields.(12)
अमित बान बरछा भए रहत पवन उरझाइ ॥१२॥
ਭੁਜੰਗਛੰਦ॥
ਭੁਜੰਗ ਛੰਦ:
Bhujaṅg Chẖaand
भुजंग छंद ॥
ਬਧੇਬਾਢਵਾਰੀਮਹਾਬੀਰਬਾਕੇ॥
ਮਹਾਬੀਰ ਅਤੇ ਸ਼ਕਤੀਸ਼ਾਲੀ ਯੋਧੇ ਤਲਵਾਰਾਂ ਨਾਲ ਵਢੇ ਜਾਣ ਲਗੇ।
The curved swords and other arms
बधे बाढवारी महा बीर बाके ॥
ਕਛੈਕਾਛਨੀਤੇਸਭੈਹੀਨਿਸਾਕੇ॥
ਚੰਗੀ ਤਰ੍ਹਾਂ ਸਜੇ ਹੋਏ ਸਭ ਸੂਰਮੇ ਨਿਸੰਗ ਹੋ ਕੇ (ਭਿੜ ਰਹੇ ਸਨ)।
Decapitated even brave enemies,
कछै काछनी ते सभै ही निसाके ॥
ਧਏਸਾਮੁਹੇਵੈਹਠੀਜੁਧਜਾਰੇ॥
ਉਹ ਹਠੀਲੇ ਸੂਰਮੇ ਸਾਹਮਣੇ ਹੋ ਕੇ ਯੁੱਧ ਵਿਚ ਲੜ ਰਹੇ ਸਨ
But, they (the enemies), full of arrogance,
धए सामुहे वै हठी जुध जारे ॥
ਹਟੈਨਹਠੀਲੇਕਹੂੰਐਠਿਯਾਰੇ੧੩॥॥
ਅਤੇ (ਉਹ) ਹਠੀਲੇ ਅਤੇ ਆਕੜਖਾਨ ਹਟਾਇਆਂ ਹਟਦੇ ਨਹੀਂ ਸਨ ॥੧੩॥
Did not move back and fought valiantly.(l3)
हटै न हठीले कहूं ऐठियारे ॥१३॥
ਦੋਹਰਾ॥
ਦੋਹਰਾ:
Dohira
दोहरा ॥
ਹਨਿਵਤਿਸਿੰਘਆਗੇਕਿਯੋਅਮਿਤਸੈਨਦੈਸਾਥ॥
ਹਨਵੰਤ ਸਿੰਘ ਨੂੰ ਬਹੁਤ ਅਧਿਕ ਸੈਨਾ ਦੇ ਕੇ ਅਗੇ ਕੀਤਾ ਗਿਆ ਹੈ
Then Chitar Singh, holding a spear in his hand, stayed behind, and
हनिवति सिंघ आगे कियो अमित सैन दै साथ ॥
ਚਿਤ੍ਰਸਿੰਘਪਾਛੇਰਹਿਯੋਗਹੈਬਰਛਿਯਾਹਾਥ੧੪॥॥
ਅਤੇ ਚਿਤ੍ਰ ਸਿੰਘ ਹੱਥ ਵਿਚ ਬਰਛਾ ਲੈ ਕੇ ਪਿਛੇ ਰਿਹਾ ਹੈ ॥੧੪॥
Sent (his son) Hanwant Singh forward.(l4)
चित्र सिंघ पाछे रहियो गहै बरछिया हाथ ॥१४॥
ਸਵੈਯਾ॥
ਸਵੈਯਾ:
Savaiyya
सवैया ॥
ਹਾਕਿਹਜਾਰਹਿਮਾਲਯਸੋਹਲਕਾਹਨਿਕੈਹਠਵਾਰਨਹੂੰਕੇ॥
ਹਿਮਾਲੇ ਵਰਗੇ (ਸ਼ਰੀਰਾਂ ਵਾਲੇ) ਹਜ਼ਾਰਾਂ (ਸੈਨਿਕ) ਅਤੇ ਹਠੀਲੇ ਸੂਰਮੇ ਲਲਕਾਰਦੇ ਹੋਏ ਅਗੇ ਵਧੇ ਹਨ।
Thousands of the brave men, who could challenge even the
हाकि हजार हिमालय सो हल काहनि कै हठवारन हूंके ॥
ਹਿੰਮਤਿਬਾਧਿਹਿਰੌਲਹਿਲੌਕਰਲੈਹਥਿਆਰਹਹਾਕਹਿਢੂਕੇ॥
ਹਿੰਮਤ ਬੰਨ੍ਹ ਕੇ ਅਸਤਾਚਲ ਤਕ ('ਹਿਰੌਲਹਿ ਲੌ') ਹੱਥ ਵਿਚ ਹਥਿਆਰ ਲੈ ਕੇ ਵੰਗਾਰਦੇ ਹੋਏ ਨੇੜੇ ਢੁਕੇ ਹਨ।
Himalayan Mountains, came forward.
हिंमति बाधि हिरौलहि लौ कर लै हथिआर हहा कहि ढूके ॥
ਹਾਲਿਉਠਿਯੋਗਿਰਹੇਮਹਲਾਚਲਹੇਰਤਲੋਗਹਰੀਹਰਜੂਕੇ॥
ਹਲਚਲ (ਅਥਵਾ ਰੌਲੇ ਰੱਪੇ) ਨੂੰ ਵੇਖ ਕੇ ਸੁਮੇਰ ਪਰਬਤ ਹਿਲ ਗਿਆ ਹੈ ਅਤੇ ਸ਼ਿਵ ਅਤੇ ਵਿਸ਼ਣੂ ਦੇ ਲੋਕ ਵੇਖ ਕੇ (ਘਬਰਾ) ਰਹੇ ਹਨ।
Seeing the devil like heroes, the Earth and sturdy Sumer Hills started to shake.
हालि उठियो गिर हेम हलाचल हेरत लोग हरी हर जू के ॥
ਹਾਰਿਗਿਰੇਬਿਨੁਹਾਰੇਰਹੇਅਰੁਹਾਥਲਗੇਅਰਿਹਾਸੀਹਨੂੰਕੇ੧੫॥॥
(ਉਹ) ਹਾਰ ਖਾ ਕੇ ਡਿਗ ਗਏ ਹਨ ਅਤੇ (ਇਧਰ) ਬਿਨਾ ਹਾਰੇ ਹੀ ਖੜੋਤੇ ਰਹਿ ਗਏ ਹਨ ਅਤੇ ਅਜੇ ਹਨਵੰਤ ਨੇ ਹਾਸੀ ਵਜੋਂ ਹੀ ਹੱਥ ਲਗਾਏ ਹਨ ॥੧੫॥
The brave enemies began to crumble like the mountain facing the courageous like Hanuman.(15)
हारि गिरे बिनु हारे रहे अरु हाथ लगे अरि हासी हनूं के ॥१५॥
ਠਾਢੇਜਹਾਸਰਦਾਰਬਡੇਕੁਪਿਕੌਚਕ੍ਰਿਪਾਨਕਸੇਪਠਨੇਟੇ॥
ਜਿਥੇ ਵੱਡੇ ਵੱਡੇ ਜਵਾਨ ਸਰਦਾਰ, ਕ੍ਰੋਧ ਨਾਲ ਕਵਚ ਅਤੇ ਕ੍ਰਿਪਾਨਾਂ ਕਸ ਕੇ ਖੜੋਤੇ ਹੋਏ ਹਨ,
Wherever the fully armed brave enemies assembled,
ठाढे जहा सरदार बडे कुपि कौच क्रिपान कसे पठनेटे ॥
ਆਨਿਪਰੇਹਠਠਾਨਿਤਹੀਸਿਰਦਾਰਨਤੇਟਿਬਰੰਗਨਿਭੇਟੇ॥
(ਉਹ) ਹਠ ਪੂਰਵਕ ਉਥੇ ਆ ਪਏ ਹਨ। (ਉਥੇ) ਸਰਦਾਰਾਂ ਨੂੰ ਤਾੜ ਕੇ ਅਪੱਛਰਵਾਂ ਮਿਲ ਰਹੀਆਂ ਹਨ।
The heroes pounced upon them.
आनि परे हठ ठानि तही सिरदारन तेटि बरंगनि भेटे ॥
ਭਾਰੀਭਿਰੇਰਨਮੈਤਬਲੌਜਬਲੌਨਹਿਸਾਰਕੀਧਾਰਲਪੇਟੇ॥
(ਉਹ) ਉਦੋਂ ਤਕ ਯੁੱਧ-ਭੂਮੀ ਵਿਚ ਖ਼ੂਬ ਲੜੇ ਹਨ ਜਦ ਤਕ ਕਿ ਲੋਹੇ (ਸ਼ਸਤ੍ਰ) ਦੀ ਧਾਰ ਵਿਚ ਲਪੇਟੇ ਨਹੀਂ ਗਏ।
They fought till they became the victims of the sharp sword.
भारी भिरे रन मै तब लौ जब लौ नहि सार की धार लपेटे ॥
ਸਤ੍ਰੁਕੀਸੈਨਤਰੰਗਨਿਤੁਲਿਹ੍ਵੈਤਾਮੈਤਰੰਗਤਰੇਖਤਿਰੇਟੇ੧੬॥॥
ਵੈਰੀ ਦੀ ਸੈਨਾ ਨਦੀ ਦੇ ਸਮਾਨ ਹੈ ਅਤੇ ਛਤ੍ਰੀ ਪੁੱਤਰ ਉਸ ਵਿਚ (ਮੌਜ ਨਾਲ) ਤਰ ਰਹੇ ਹਨ ॥੧੬॥
The columns of the enemy were like the flowing rivulets in which the Kashtriya progeny swam in elation.(l6)
सत्रु की सैन तरंगनि तुलि ह्वै ता मै तरंग तरे खतिरेटे ॥१६॥
ਦੋਹਰਾ॥
ਦੋਹਰਾ:
Dohira
दोहरा ॥
ਮਾਰਿਓਡਛਾਰਾਇਕੋਲਈਸੁਤਾਤਿਹਜੀਤਿ॥
ਉੜੀਸਾ ਦੇ ਰਾਜੇ ਨੂੰ ਮਾਰ ਕੇ ਉਸ ਦੀ ਧੀ ਨੂੰ ਜਿਤ ਲਿਆ।
The Ruler of Orrisa was assassinated and his daughter was won over.
मारि ओडछा राइ को लई सुता तिह जीति ॥
ਬਰੀਰਾਇਸੁਖਪਾਇਮਨਮਾਨਿਸਾਸਤ੍ਰਕੀਰੀਤਿ੧੭॥॥
ਰਾਜੇ ਨੇ ਸ਼ਾਸਤ੍ਰ ਦੀ ਰੀਤ ਅਨੁਸਾਰ ਵਿਆਹ ਕਰ ਲਿਆ ਅਤੇ ਮਨ ਵਿਚ ਸੁਖ ਪਾਇਆ ॥੧੭॥
And the Raja married her according to the customs of the Shastras.(l7)
बरी राइ सुख पाइ मन मानि सासत्र की रीति ॥१७॥
ਓਡਛੇਸਜਾਕੀਹਿਤੂਚਿਤ੍ਰਮਤੀਤਿਹਨਾਮ॥
ਉੜੀਸਾ ਦੇ ਰਾਜੇ ਦੀ ਪਿਆਰੀ (ਧੀ) ਜਿਸ ਦਾ ਨਾਮ ਚਿਤ੍ਰਮਤੀ ਸੀ,
The daughter of the Ruler of Orrisa was known as Chitramatti.
ओडछेस जा की हितू चित्रमती तिह नाम ॥
ਹਨਿਵਤਿਸਿੰਘਹਿਸੋਰਹੈਚਿਤਵਤਆਠੋਜਾਮ੧੮॥॥
ਅੱਠੇ ਪਹਿਰ ਹਨਿਵੰਤ ਸਿੰਘ ਨੂੰ ਯਾਦ ਕਰਦੀ ਰਹਿੰਦੀ ਸੀ ॥੧੮॥
She always had sensual looks for Hanwant Singh.(l8)
हनिवति सिंघहि सो रहै चितवत आठो जाम ॥१८॥
ਪੜਨਹੇਤੁਤਾਕੌਨ੍ਰਿਪਤਿਸੌਪ੍ਯੋਦਿਜਗ੍ਰਿਹਮਾਹਿ॥
ਉਸ (ਹਨਿਵੰਤ ਸਿੰਘ) ਨੂੰ ਪੜ੍ਹਨ ਲਈ ਰਾਜੇ ਨੇ ਬ੍ਰਾਹਮਣ ਦੇ ਘਰ ਭੇਜਿਆ।
He was sent by the Raja to the household of a Brahmin to seek education.
पड़न हेतु ता कौ न्रिपति सौप्यो दिज ग्रिह माहि ॥
ਏਕਮਾਸਤਾਸੌਕਹਿਯੋਦਿਜਬਰਬੋਲ੍ਯਹੁਨਾਹਿ੧੯॥॥
ਇਕ ਮਹੀਨੇ ਤਕ (ਰਾਣੀ ਦੇ) ਕਹੇ ਤੇ ਬ੍ਰਾਹਮਣ (ਰਾਜ ਕੁਮਾਰ ਨਾਲ) ਨਾ ਬੋਲਿਆ ॥੧੯॥
But (as instructed by the Rani), (the Brahmin) did not speak to him for one month.(l9)
एक मास ता सौ कहियो दिजबर बोल्यहु नाहि ॥१९॥
ਚੌਪਈ॥
ਚੌਪਈ:
Chaupaee
चौपई ॥
ਰਾਜੇਨਿਜੁਸੁਤਨਿਕਟਬੁਲਾਯੋ॥
ਰਾਜੇ ਨੇ ਆਪਣੇ ਪੁੱਤਰ ਨੂੰ ਕੋਲ ਬੁਲਾਇਆ।
The Raja sent for his son,
राजे निजु सुत निकट बुलायो ॥
ਦਿਜਬਰਤਾਹਿਸੰਗਲੈਆਯੋ॥
ਬ੍ਰਾਹਮਣ ਉਸ ਨੂੰ ਨਾਲ ਲੈ ਆਇਆ।
And the Brahmin brought (the son) with him.
दिजबर ताहि संग लै आयो ॥
ਪੜੋਪੜ੍ਯੋਗੁਨਛਿਤਪਤਿਕਹਿਯੋ॥
ਰਾਜੇ ਨੇ (ਜੋ) ਗੁਣ ਪੜ੍ਹਿਆ ਹੈ, (ਉਸ ਨੂੰ) ਪੜ੍ਹਨ ਲਈ ਕਿਹਾ।
The Raja asked him (the son) to read and write,
पड़ो पड़्यो गुन छितपति कहियो ॥
ਸੁਨਸੁਅਬਚਨਮੋਨਿਹ੍ਵੈਰਹਿਯੋ੨੦॥॥
ਪੁੱਤਰ (ਰਾਜੇ ਦਾ) ਬਚਨ ਸੁਣ ਕੇ ਚੁਪ ਹੀ ਰਿਹਾ ॥੨੦॥
But Hanwant Singh remained mute.(20)
सुन सुअ बचन मोनि ह्वै रहियो ॥२०॥
ਦੋਹਰਾ॥
ਦੋਹਰਾ:
Dohira
दोहरा ॥
ਲੈਤਾਕੋਰਾਜੈਕਿਯਾਅਪਨੇਧਾਮਪਯਾਨ॥
ਉਸ ਨੂੰ ਲੈ ਕੇ ਰਾਜਾ ਆਪਣੇ ਘਰ ਵਲ ਚਲਾ ਗਿਆ।
The Raja brought him in his inner chamber, where thousands of
लै ता को राजै किया अपने धाम पयान ॥
ਸਖੀਸਹਸਠਾਢੀਜਹਾਸੁੰਦਰਿਪਰੀਸਮਾਨ੨੧॥॥
ਉਥੇ ਹਜ਼ਾਰ ਸਖੀਆਂ ਨਾਲ ਪਰੀ ਵਰਗੀ ਸੁੰਦਰੀ ਖੜੋਤੀ ਸੀ ॥੨੧॥
Fairylike beauties were awaiting.(2l)
सखी सहस ठाढी जहा सुंदरि परी समान ॥२१॥
ਬੋਲਤਸੁਤਮੁਖਤੇਨਹੀਯੌਨ੍ਰਿਪਕਹਿਯੋਸੁਨਾਇ॥
ਰਾਜੇ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਪੁੱਤਰ ਮੁਖ ਤੋਂ ਬੋਲਦਾ ਨਹੀਂ ਹੈ।
When Raja announced that the boy did not speak,
बोलत सुत मुख ते नही यौ न्रिप कहियो सुनाइ ॥
ਚਿਤ੍ਰਪਤੀਤਿਹਲੈਗਈਅਪੁਨੇਸਦਨਲਵਾਇ੨੨॥॥
(ਤਦ) ਚਿਤ੍ਰਮਤੀ ਉਸ ਨੂੰ ਆਪਣੇ ਮਹੱਲ ਵਿਚ ਲੈ ਗਈ ॥੨੨॥
Chandramati took him to her own palace.(22)
चित्रपती तिह लै गई अपुने सदन लवाइ ॥२२॥