ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 826
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਨਕਸਰਣਿਪਰਿਓਦੁਖਭੰਜਨਅੰਤਰਿਬਾਹਰਿਪੇਖਿਹਜੂਰੇ੨੨੨੧੦੮॥॥॥॥
ਹੇ ਨਾਨਕ! ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੨॥੨੨॥੧੦੮॥
Nanak has entered the Sanctuary of the Destroyer of pain; I behold His Presence deep within, and all around as well. ||2||22||108||
नानक सरणि परिओ दुख भंजन अंतरि बाहरि पेखि हजूरे ॥२॥२२॥१०८॥
LINE 02
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 03
ਦਰਸਨੁਦੇਖਤਦੋਖਨਸੇ
(ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
Gazing upon the Blessed Vision of the Lord's Darshan, all pains run away.
दरसनु देखत दोख नसे ॥
LINE 04
ਕਬਹੁਹੋਵਹੁਦ੍ਰਿਸਟਿਅਗੋਚਰਜੀਅਕੈਸੰਗਿਬਸੇ॥॥ਰਹਾਉ
(ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ ॥੧॥ ਰਹਾਉ ॥
Please, never leave my vision, O Lord; please abide with my soul. ||1||Pause||
कबहु न होवहु द्रिसटि अगोचर जीअ कै संगि बसे ॥१॥ रहाउ ॥
LINE 05
ਪ੍ਰੀਤਮਪ੍ਰਾਨਅਧਾਰਸੁਆਮੀ
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ!
My Beloved Lord and Master is the Support of the breath of life.
प्रीतम प्रान अधार सुआमी ॥
LINE 06
ਪੂਰਿਰਹੇਪ੍ਰਭਅੰਤਰਜਾਮੀ॥॥
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ ॥੧॥
God, the Inner-knower, is all-pervading. ||1||
पूरि रहे प्रभ अंतरजामी ॥१॥
LINE 07
ਕਿਆਗੁਣਤੇਰੇਸਾਰਿਸਮੑਾਰੀ
(ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?
Which of Your Glorious Virtues should I contemplate and remember?
किआ गुण तेरे सारि समारी ॥
LINE 08
ਸਾਸਿਸਾਸਿਪ੍ਰਭਤੁਝਹਿਚਿਤਾਰੀ॥॥
ਹੇ ਪ੍ਰਭੂ! (ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ ॥੨॥
With each and every breath, O God, I remember You. ||2||
सासि सासि प्रभ तुझहि चितारी ॥२॥
LINE 09
ਕਿਰਪਾਨਿਧਿਪ੍ਰਭਦੀਨਦਇਆਲਾ
ਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
God is the ocean of mercy, merciful to the meek;
किरपा निधि प्रभ दीन दइआला ॥
LINE 10
ਜੀਅਜੰਤਕੀਕਰਹੁਪ੍ਰਤਿਪਾਲਾ॥॥
ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ ॥੩॥
He cherishes all beings and creatures. ||3||
जीअ जंत की करहु प्रतिपाला ॥३॥
LINE 11
ਆਠਪਹਰਤੇਰਾਨਾਮੁਜਨੁਜਾਪੇ
ਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ।
Twenty-four hours a day, Your humble servant chants Your Name.
आठ पहर तेरा नामु जनु जापे ॥
LINE 12
ਨਾਨਕਪ੍ਰੀਤਿਲਾਈਪ੍ਰਭਿਆਪੇ੪੨੩੧੦੯॥॥॥॥
(ਪਰ) ਹੇ ਨਾਨਕ! (ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ ॥੪॥੨੩॥੧੦੯॥
You Yourself, O God, have inspired Nanak to love You. ||4||23||109||
नानक प्रीति लाई प्रभि आपे ॥४॥२३॥१०९॥
LINE 13
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 14
ਤਨੁਧਨੁਜੋਬਨੁਚਲਤਗਇਆ
(ਹੇ ਭਾਈ! ਮਨੁੱਖ ਦਾ ਇਹ) ਸਰੀਰ, ਧਨ, ਜਵਾਨੀ (ਹਰੇਕ ਹੀ) ਸਹਜੇ ਸਹਜੇ (ਮਨੁੱਖ ਦਾ) ਸਾਥ ਛੱਡਦਾ ਜਾਂਦਾ ਹੈ,
Body, wealth and youth pass away.
तनु धनु जोबनु चलत गइआ ॥
LINE 15
ਰਾਮਨਾਮਕਾਭਜਨੁਕੀਨੋਕਰਤਬਿਕਾਰਨਿਸਿਭੋਰੁਭਇਆ॥॥ਰਹਾਉ
(ਪਰ ਇਹਨਾਂ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ) ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਕਰਦਾ, ਮਾੜੇ ਕੰਮ ਕਰਦਿਆਂ ਕਰਦਿਆਂ ਕਾਲੇ ਕੇਸਾਂ ਵਾਲੀ ਉਮਰ ਤੋਂ ਧੌਲਿਆਂ ਵਾਲੀ ਉਮਰ ਆ ਜਾਂਦੀ ਹੈ ॥੧॥ ਰਹਾਉ ॥
You have not meditated and vibrated upon the Lord's Name; while you commit your sins of corruption in the night, the light of day dawns upon you. ||1||Pause||
राम नाम का भजनु न कीनो करत बिकार निसि भोरु भइआ ॥१॥ रहाउ ॥
LINE 16
ਅਨਿਕਪ੍ਰਕਾਰਭੋਜਨਨਿਤਖਾਤੇਮੁਖਦੰਤਾਘਸਿਖੀਨਖਇਆ
ਹੇ ਭਾਈ! ਕਈ ਕਿਸਮਾਂ ਦੇ ਖਾਣੇ ਨਿੱਤ ਖਾਂਦਿਆਂ ਮੂੰਹ ਦੇ ਦੰਦ ਭੀ ਘਸ ਕੇ ਕਮਜ਼ੋਰ ਹੋ ਜਾਂਦੇ ਹਨ, ਤੇ ਆਖ਼ਰ ਡਿੱਗ ਪੈਂਦੇ ਹਨ।
Continually eating all sorts of foods, the teeth in your mouth crumble, decay and fall out.
अनिक प्रकार भोजन नित खाते मुख दंता घसि खीन खइआ ॥
LINE 17
ਮੇਰੀਮੇਰੀਕਰਿਕਰਿਮੂਠਉਪਾਪਕਰਤਨਹਪਰੀਦਇਆ॥॥
ਮਮਤਾ ਦੇ ਪੰਜੇ ਵਿਚ ਫਸ ਕੇ ਮਨੁੱਖ (ਆਤਮਕ ਜੀਵਨ ਦੀ ਰਾਸਿ ਪੂੰਜੀ) ਲੁਟਾ ਲੈਂਦਾ ਹੈ। ਮਾੜੇ ਕੰਮ ਕਰਦਿਆਂ ਇਸ ਦੇ ਅੰਦਰ ਦਇਆ-ਤਰਸ ਦਾ ਨਿਵਾਸ ਨਹੀਂ ਹੁੰਦਾ ॥੧॥
Living in egotism and possessiveness, you are deluded; committing sins, you have no kindness for others. ||1||
मेरी मेरी करि करि मूठउ पाप करत नह परी दइआ ॥१॥
LINE 18
ਮਹਾਬਿਕਾਰਘੋਰਦੁਖਸਾਗਰਤਿਸੁਮਹਿਪ੍ਰਾਣੀਗਲਤੁਪਇਆ
(ਹੇ ਭਾਈ! ਇਹ ਸੰਸਾਰ) ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ (ਭਜਨ ਤੋਂ ਖੁੰਝਿਆ ਹੋਇਆ) ਮਨੁੱਖ ਇਸ (ਸਮੁੰਦਰ) ਵਿਚ ਡੁੱਬਿਆ ਰਹਿੰਦਾ ਹੈ।
The great sins are the terrible ocean of pain; the mortal is engrossed in them.
महा बिकार घोर दुख सागर तिसु महि प्राणी गलतु पइआ ॥
LINE 19
ਸਰਨਿਪਰੇਨਾਨਕਸੁਆਮੀਕੀਬਾਹਪਕਰਿਪ੍ਰਭਿਕਾਢਿਲਇਆ੨੨੪੧੧੦॥॥॥॥
ਹੇ ਨਾਨਕ! ਜੇਹੜੇ ਮਨੁੱਖ ਮਾਲਕ-ਪ੍ਰਭੂ ਦੀ ਸਰਨ ਆ ਪਏ, ਉਹਨਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ (ਇਸ ਸਮੁੰਦਰ ਵਿਚੋਂ) ਕੱਢ ਲਿਆ, (ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ) ॥੨॥੨੪॥੧੧੦॥
Nanak seeks the Sanctuary of his Lord and Master; taking him by the arm, God has lifted him up and out. ||2||24||110||
सरनि परे नानक सुआमी की बाह पकरि प्रभि काढि लइआ ॥२॥२४॥११०॥
LINE 20
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 21
ਆਪਨਾਪ੍ਰਭੁਆਇਆਚੀਤਿ
ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
God Himself has come into my consciousness.
आपना प्रभु आइआ चीति ॥
LINE 22
ਦੁਸਮਨਦੁਸਟਰਹੇਝਖਮਾਰਤਕੁਸਲੁਭਇਆਮੇਰੇਭਾਈਮੀਤ॥॥ਰਹਾਉ
ਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ (ਉਸਦਾ ਕੁਝ ਭੀ ਵਿਗਾੜ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਸਦਾ) ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
My enemies and opponents have grown weary of attacking me, and now, I have become happy, O my friends and Siblings of Destiny. ||1||Pause||
दुसमन दुसट रहे झख मारत कुसलु भइआ मेरे भाई मीत ॥१॥ रहाउ ॥
LINE 23
ਗਈਬਿਆਧਿਉਪਾਧਿਸਭਨਾਸੀਅੰਗੀਕਾਰੁਕੀਓਕਰਤਾਰਿ
ਹੇ ਮਿੱਤਰ! ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ, (ਉਸ ਨਾਲ ਕਿਸੇ ਦਾ ਭੀ ਕੀਤਾ ਹੋਇਆ) ਕੋਈ ਛਲ ਕਾਮਯਾਬ ਨਾਹ ਹੋਇਆ।
The disease is gone, and all misfortunes have been averted; the Creator Lord has made me His own.
गई बिआधि उपाधि सभ नासी अंगीकारु कीओ करतारि ॥
LINE 24
ਸਾਂਤਿਸੂਖਅਰੁਅਨਦਘਨੇਰੇਪ੍ਰੀਤਮਨਾਮੁਰਿਦੈਉਰਹਾਰਿ॥॥
ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪੈਦਾ ਹੋ ਗਏ ॥੧॥
I have found peace, tranquility and total bliss, enshrining the Name of my Beloved Lord within my heart. ||1||
सांति सूख अरु अनद घनेरे प्रीतम नामु रिदै उर हारि ॥१॥
LINE 25
ਜੀਉਪਿੰਡੁਧਨੁਰਾਸਿਪ੍ਰਭਤੇਰੀਤੂੰਸਮਰਥੁਸੁਆਮੀਮੇਰਾ
ਹੇ ਪ੍ਰਭੂ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਮੇਰਾ ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ।
My soul, body and wealth are all Your capital; O God, You are my All-powerful Lord and Master.
जीउ पिंडु धनु रासि प्रभ तेरी तूं समरथु सुआमी मेरा ॥
LINE 26
ਦਾਸਅਪੁਨੇਕਉਰਾਖਨਹਾਰਾਨਾਨਕਦਾਸਸਦਾਹੈਚੇਰਾ੨੨੫੧੧੧॥॥॥॥
ਤੂੰ ਆਪਣੇ ਸੇਵਕ ਨੂੰ (ਉਪਾਧੀਆਂ ਵਿਆਧੀਆਂ ਤੋਂ ਸਦਾ) ਬਚਾਣ ਵਾਲਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ (ਮੈਨੂੰ ਤੇਰਾ ਹੀ ਭਰੋਸਾ ਹੈ) ॥੨॥੨੫॥੧੧੧॥
You are the Saving Grace of Your slaves; slave Nanak is forever Your slave. ||2||25||111||
दास अपुने कउ राखनहारा नानक दास सदा है चेरा ॥२॥२५॥१११॥
LINE 27
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 28
ਗੋਬਿਦੁਸਿਮਰਿਹੋਆਕਲਿਆਣੁ
ਹੇ ਭਾਈ! ਗੋਬਿੰਦ ਦਾ ਨਾਮ ਸਿਮਰ ਕੇ (ਉਸ ਮਨੁੱਖ ਦੇ ਮਨ ਅੰਦਰ) ਸੁਖ ਹੀ ਸੁਖ ਬਣ ਗਿਆ,
Meditating in remembrance on the Lord of the Universe, I am emancipated.
गोबिदु सिमरि होआ कलिआणु ॥
LINE 29
ਮਿਟੀਉਪਾਧਿਭਇਆਸੁਖੁਸਾਚਾਅੰਤਰਜਾਮੀਸਿਮਰਿਆਜਾਣੁ॥॥ਰਹਾਉ
ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ। ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ॥੧॥ ਰਹਾਉ ॥
Suffering is eradicated, and true peace has come, meditating on the Inner-knower, the Searcher of hearts. ||1||Pause||
मिटी उपाधि भइआ सुखु साचा अंतरजामी सिमरिआ जाणु ॥१॥ रहाउ ॥
LINE 30
ਜਿਸਕੇਜੀਅਤਿਨਿਕੀਏਸੁਖਾਲੇਭਗਤਜਨਾਕਉਸਾਚਾਤਾਣੁ
ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ)। ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ।
All beings belong to Him - He makes them happy. He is the true power of His humble devotees.
जिस के जीअ तिनि कीए सुखाले भगत जना कउ साचा ताणु ॥
LINE 31
ਦਾਸਅਪੁਨੇਕੀਆਪੇਰਾਖੀਭੈਭੰਜਨਊਪਰਿਕਰਤੇਮਾਣੁ॥॥
ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥੧॥
He Himself saves and protects His slaves, who believe in their Creator, the Destroyer of fear. ||1||
दास अपुने की आपे राखी भै भंजन ऊपरि करते माणु ॥१॥
LINE 32
ਭਈਮਿਤ੍ਰਾਈਮਿਟੀਬੁਰਾਈਦ੍ਰੁਸਟਦੂਤਹਰਿਕਾਢੇਛਾਣਿ
(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ।
I have found friendship, and hatred has been eradicated; the Lord has rooted out the enemies and villains.
भई मित्राई मिटी बुराई द्रुसट दूत हरि काढे छाणि ॥
LINE 33
ਸੂਖਸਹਜਆਨੰਦਘਨੇਰੇਨਾਨਕਜੀਵੈਹਰਿਗੁਣਹਵਖਾਣਿ੨੨੬੧੧੨॥॥॥॥
ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ॥੨॥੨੬॥੧੧੨॥
Nanak has been blessed with celestial peace and poise and total bliss; chanting the Glorious Praises of the Lord, he lives. ||2||26||112||
सूख सहज आनंद घनेरे नानक जीवै हरि गुणह वखाणि ॥२॥२६॥११२॥
LINE 34
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 35
ਪਾਰਬ੍ਰਹਮਪ੍ਰਭਭਏਕ੍ਰਿਪਾਲ
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,
The Supreme Lord God has become Merciful.
पारब्रहम प्रभ भए क्रिपाल ॥
LINE 36
ਕਾਰਜਸਗਲਸਵਾਰੇਸਤਿਗੁਰਜਪਿਜਪਿਸਾਧੂਭਏਨਿਹਾਲ॥॥ਰਹਾਉ
ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ੍ਹ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਹਨ ॥੧॥ ਰਹਾਉ ॥
The True Guru has arranged all my affairs; chanting and meditating with the Holy Saints, I have become happy. ||1||Pause||
कारज सगल सवारे सतिगुर जपि जपि साधू भए निहाल ॥१॥ रहाउ ॥
LINE 37
ਅੰਗੀਕਾਰੁਕੀਆਪ੍ਰਭਿਅਪਨੈਦੋਖੀਸਗਲੇਭਏਰਵਾਲ
ਹੇ ਭਾਈ! ਪ੍ਰਭੂ ਨੇ (ਜਿਨ੍ਹਾਂ ਆਪਣੇ ਸੇਵਕਾਂ ਦੀ) ਸਹਾਇਤਾ ਕੀਤੀ, ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ (ਵੈਰ-ਭਾਵ ਚਿਤਵਣੋਂ ਹਟ ਗਏ)।
God has made me His own, and all my enemies have been reduced to dust.
अंगीकारु कीआ प्रभि अपनै दोखी सगले भए रवाल ॥
LINE 38
ਕੰਠਿਲਾਇਰਾਖੇਜਨਅਪਨੇਉਧਰਿਲੀਏਲਾਇਅਪਨੈਪਾਲ॥॥
ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਸਦਾ) ਆਪਣੇ ਗਲ ਨਾਲ ਲਾ ਕੇ (ਉਹਨਾਂ ਦੀ) ਸਹਾਇਤਾ ਕੀਤੀ, ਉਹਨਾਂ ਨੂੰ ਆਪਣੇ ਲੜ ਲਾ ਕੇ (ਦੋਖੀਆਂ ਤੋਂ) ਬਚਾਇਆ ॥੧॥
He hugs us close in His embrace, and protects His humble servants; attaching us to the hem of His robe, he saves us. ||1||
कंठि लाइ राखे जन अपने उधरि लीए लाइ अपनै पाल ॥१॥