ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 848
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੁਖਸਾਗਰਪ੍ਰਭਭੇਟਿਐਨਾਨਕਸੁਖੀਹੋਤਇਹੁਜੀਉ॥॥
ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ॥੧॥
Meeting with God, the Ocean of Peace, O Nanak, this soul becomes happy. ||1||
सुख सागर प्रभ भेटिऐ नानक सुखी होत इहु जीउ ॥१॥
LINE 02
ਛੰਤ
ਛੰਤ
Chhant:
छंत ॥
LINE 03
ਸੁਖਸਾਗਰਪ੍ਰਭੁਪਾਈਐਜਬਹੋਵੈਭਾਗੋਰਾਮ
ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ।
One finds God, the Ocean of Peace, when destiny is activated.
सुख सागर प्रभु पाईऐ जब होवै भागो राम ॥
LINE 04
ਮਾਨਨਿਮਾਨੁਵਞਾਈਐਹਰਿਚਰਣੀਲਾਗੋਰਾਮ
(ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! (ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ।
Abandoning the distinctions of honor and dishonor, grasp the Feet of the Lord.
माननि मानु वञाईऐ हरि चरणी लागो राम ॥
LINE 05
ਛੋਡਿਸਿਆਨਪਚਾਤੁਰੀਦੁਰਮਤਿਬੁਧਿਤਿਆਗੋਰਾਮ
ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ।
Renounce cleverness and trickery, and forsake your evil-minded intellect.
छोडि सिआनप चातुरी दुरमति बुधि तिआगो राम ॥
LINE 06
ਨਾਨਕਪਉਸਰਣਾਈਰਾਮਰਾਇਥਿਰੁਹੋਇਸੁਹਾਗੋਰਾਮ॥॥
ਹੇ ਨਾਨਕ! (ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ ॥੧॥
O Nanak, seek the Sanctuary of the Sovereign Lord, Your King, and your marriage will be permanent and stable. ||1||
नानक पउ सरणाई राम राइ थिरु होइ सुहागो राम ॥१॥
LINE 07
ਸੋਪ੍ਰਭੁਤਜਿਕਤਲਾਗੀਐਜਿਸੁਬਿਨੁਮਰਿਜਾਈਐਰਾਮ
ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ।
Why forsake God, and attach yourself to another? Without the Lord, you cannot even live.
सो प्रभु तजि कत लागीऐ जिसु बिनु मरि जाईऐ राम ॥
LINE 08
ਲਾਜਆਵੈਅਗਿਆਨਮਤੀਦੁਰਜਨਬਿਰਮਾਈਐਰਾਮ
ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ।
The ignorant fool does not feel any shame; the evil man wanders around deluded.
लाज न आवै अगिआन मती दुरजन बिरमाईऐ राम ॥
LINE 09
ਪਤਿਤਪਾਵਨਪ੍ਰਭੁਤਿਆਗਿਕਰੇਕਹੁਕਤਠਹਰਾਈਐਰਾਮ
ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ?
God is the Purifier of sinners; if he forsakes God, tell me, where he can find a place of rest?
पतित पावन प्रभु तिआगि करे कहु कत ठहराईऐ राम ॥
LINE 10
ਨਾਨਕਭਗਤਿਭਾਉਕਰਿਦਇਆਲਕੀਜੀਵਨਪਦੁਪਾਈਐਰਾਮ॥॥
ਹੇ ਨਾਨਕ! ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ ॥੨॥
O Nanak, by loving devotional worship of the Merciful Lord, he attains the state of eternal life. ||2||
नानक भगति भाउ करि दइआल की जीवन पदु पाईऐ राम ॥२॥
LINE 11
ਸ੍ਰੀਗੋਪਾਲੁਉਚਰਹਿਬਲਿਗਈਏਦੁਹਚਾਰਣਿਰਸਨਾਰਾਮ
ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ।
May that vicious tongue that does not chant the Name of the Great Lord of the World, be burnt.
स्री गोपालु न उचरहि बलि गईए दुहचारणि रसना राम ॥
LINE 12
ਪ੍ਰਭੁਭਗਤਿਵਛਲੁਨਹਸੇਵਹੀਕਾਇਆਕਾਕਗ੍ਰਸਨਾਰਾਮ
ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।
One who does not serve God, the Lover of His devotees, shall have his body eaten by crows.
प्रभु भगति वछलु नह सेवही काइआ काक ग्रसना राम ॥
LINE 13
ਭ੍ਰਮਿਮੋਹੀਦੂਖਜਾਣਹੀਕੋਟਿਜੋਨੀਬਸਨਾਰਾਮ
ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ!
Enticed by doubt, he does not understand the pain it brings; he wanders through millions of incarnations.
भ्रमि मोही दूख न जाणही कोटि जोनी बसना राम ॥
LINE 14
ਨਾਨਕਬਿਨੁਹਰਿਅਵਰੁਜਿਚਾਹਨਾਬਿਸਟਾਕ੍ਰਿਮਭਸਮਾਰਾਮ॥॥
ਹੇ ਨਾਨਕ! (ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ ॥੩॥
O Nanak, if you desire anything other than the Lord, you shall be consumed, like a maggot in manure. ||3||
नानक बिनु हरि अवरु जि चाहना बिसटा क्रिम भसमा राम ॥३॥
LINE 15
ਲਾਇਬਿਰਹੁਭਗਵੰਤਸੰਗੇਹੋਇਮਿਲੁਬੈਰਾਗਨਿਰਾਮ
ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ।
Embrace love for the Lord God, and in detachment, unite with Him.
लाइ बिरहु भगवंत संगे होइ मिलु बैरागनि राम ॥
LINE 16
ਚੰਦਨਚੀਰਸੁਗੰਧਰਸਾਹਉਮੈਬਿਖੁਤਿਆਗਨਿਰਾਮ
(ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ।
Give up your sandalwood oil, expensive clothes, perfumes, tasty flavors and the poison of egotism.
चंदन चीर सुगंध रसा हउमै बिखु तिआगनि राम ॥
LINE 17
ਈਤਊਤਨਹਡੋਲੀਐਹਰਿਸੇਵਾਜਾਗਨਿਰਾਮ
(ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।
Do not waver this way or that, but remain wakeful in the service of the Lord.
ईत ऊत नह डोलीऐ हरि सेवा जागनि राम ॥
LINE 18
ਨਾਨਕਜਿਨਿਪ੍ਰਭੁਪਾਇਆਆਪਣਾਸਾਅਟਲਸੁਹਾਗਨਿਰਾਮ੪੧੪॥॥॥॥
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ ॥੪॥੧॥੪॥
O Nanak, she who has obtained her God, is a happy soul-bride forever. ||4||1||4||
नानक जिनि प्रभु पाइआ आपणा सा अटल सुहागनि राम ॥४॥१॥४॥
LINE 19
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
LINE 20
ਹਰਿਖੋਜਹੁਵਡਭਾਗੀਹੋਮਿਲਿਸਾਧੂਸੰਗੇਰਾਮ
ਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ।
Seek the Lord, O fortunate ones, and join the Saadh Sangat, the Company of the Holy.
हरि खोजहु वडभागीहो मिलि साधू संगे राम ॥
LINE 21
ਗੁਨਗੋਵਿਦਸਦਗਾਈਅਹਿਪਾਰਬ੍ਰਹਮਕੈਰੰਗੇਰਾਮ
ਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।
Sing the Glorious Praises of the Lord of the Universe forever, imbued with the Love of the Supreme Lord God.
गुन गोविद सद गाईअहि पारब्रहम कै रंगे राम ॥
LINE 22
ਸੋਪ੍ਰਭੁਸਦਹੀਸੇਵੀਐਪਾਈਅਹਿਫਲਮੰਗੇਰਾਮ
ਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।
Serving God forever, you shall obtain the fruitful rewards you desire.
सो प्रभु सद ही सेवीऐ पाईअहि फल मंगे राम ॥
LINE 23
ਨਾਨਕਪ੍ਰਭਸਰਣਾਗਤੀਜਪਿਅਨਤਤਰੰਗੇਰਾਮ॥॥
ਹੇ ਨਾਨਕ! (ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ॥੧॥
O Nanak, seek the Sanctuary of God; meditate on the Lord, and ride the many waves of the mind. ||1||
नानक प्रभ सरणागती जपि अनत तरंगे राम ॥१॥
LINE 24
ਇਕੁਤਿਲੁਪ੍ਰਭੂਵੀਸਰੈਜਿਨਿਸਭੁਕਿਛੁਦੀਨਾਰਾਮ
ਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ।
I shall not forget God, even for an instant; He has blessed me with everything.
इकु तिलु प्रभू न वीसरै जिनि सभु किछु दीना राम ॥
LINE 25
ਵਡਭਾਗੀਮੇਲਾਵੜਾਗੁਰਮੁਖਿਪਿਰੁਚੀਨੑਾਰਾਮ
(ਪਰ ਉਸ ਨਾਲ) ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ।
By great good fortune, I have met Him; as Gurmukh, I contemplate my Husband Lord.
वडभागी मेलावड़ा गुरमुखि पिरु चीना राम ॥
LINE 26
ਬਾਹਪਕੜਿਤਮਤੇਕਾਢਿਆਕਰਿਅਪੁਨਾਲੀਨਾਰਾਮ
(ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।
Holding me by the arm, He has lifted me up and pulled me out of the darkness, and made me His own.
बाह पकड़ि तम ते काढिआ करि अपुना लीना राम ॥
LINE 27
ਨਾਮੁਜਪਤਨਾਨਕਜੀਵੈਸੀਤਲੁਮਨੁਸੀਨਾਰਾਮ॥॥
ਹੇ ਨਾਨਕ! (ਪਰਮਾਤਮਾ ਦਾ) ਨਾਮ ਜਪਦਿਆਂ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, (ਨਾਮ ਜਪਣ ਵਾਲੇ ਦਾ) ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੨॥
Chanting the Naam, the Name of the Lord, Nanak lives; his mind and heart are cooled and soothed. ||2||
नामु जपत नानक जीवै सीतलु मनु सीना राम ॥२॥
LINE 28
ਕਿਆਗੁਣਤੇਰੇਕਹਿਸਕਉਪ੍ਰਭਅੰਤਰਜਾਮੀਰਾਮ
ਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?
What virtues of Yours can I speak, O God, O Searcher of hearts?
किआ गुण तेरे कहि सकउ प्रभ अंतरजामी राम ॥
LINE 29
ਸਿਮਰਿਸਿਮਰਿਨਾਰਾਇਣੈਭਏਪਾਰਗਰਾਮੀਰਾਮ
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ।
Meditating, meditating in remembrance on the Lord, I have crossed over to the other shore.
सिमरि सिमरि नाराइणै भए पारगरामी राम ॥
LINE 30
ਗੁਨਗਾਵਤਗੋਵਿੰਦਕੇਸਭਇਛਪੁਜਾਮੀਰਾਮ
ਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
Singing the Glorious Praises of the Lord of the Universe, all my desires are fulfilled.
गुन गावत गोविंद के सभ इछ पुजामी राम ॥
LINE 31
ਨਾਨਕਉਧਰੇਜਪਿਹਰੇਸਭਹੂਕਾਸੁਆਮੀਰਾਮ॥॥
ਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੩॥
Nanak is saved, meditating on the Lord, the Lord and Master of all. ||3||
नानक उधरे जपि हरे सभहू का सुआमी राम ॥३॥
LINE 32
ਰਸਭਿੰਨਿਅੜੇਅਪੁਨੇਰਾਮਸੰਗੇਸੇਲੋਇਣਨੀਕੇਰਾਮ
ਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ।
Sublime are those eyes, which are drenched with the Love of the Lord.
रस भिंनिअड़े अपुने राम संगे से लोइण नीके राम ॥
LINE 33
ਪ੍ਰਭਪੇਖਤਇਛਾਪੁੰਨੀਆਮਿਲਿਸਾਜਨਜੀਕੇਰਾਮ
ਹੇ ਭਾਈ! ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।
Gazing upon God, my desires are fulfilled; I have met the Lord, the Friend of my soul.
प्रभ पेखत इछा पुंनीआ मिलि साजन जी के राम ॥
LINE 34
ਅੰਮ੍ਰਿਤਰਸੁਹਰਿਪਾਇਆਬਿਖਿਆਰਸਫੀਕੇਰਾਮ
ਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ।
I have obtained the Ambrosial Nectar of the Lord's Love, and now the taste of corruption is insipid and tasteless to me.
अंम्रित रसु हरि पाइआ बिखिआ रस फीके राम ॥
LINE 35
ਨਾਨਕਜਲੁਜਲਹਿਸਮਾਇਆਜੋਤੀਜੋਤਿਮੀਕੇਰਾਮ੪੨੫੯॥॥॥॥॥
ਹੇ ਨਾਨਕ! (ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ ॥੪॥੨॥੫॥੯॥
O Nanak, as water mingles with water, my light has merged into the Light. ||4||2||5||9||
नानक जलु जलहि समाइआ जोती जोति मीके राम ॥४॥२॥५॥९॥