ਮਨਮੁਖਅਗਿਆਨੀਅੰਧੁਲੇਜਨਮਿਮਰਹਿਫਿਰਿਆਵੈਜਾਏ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
The ignorant self-willed manmukhs are blind. They are born, only to die again, and continue coming and going.
मनमुख अगिआनी अंधुले जनमि मरहि फिरि आवै जाए ॥
ਕਾਰਜਸਿਧਿਨਹੋਵਨੀਅੰਤਿਗਇਆਪਛੁਤਾਏ॥
(ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾਹੁਕੇ ਲੈਂਦਾ ਹੀ ਜਾਂਦਾ ਹੈ।
Their affairs are not resolved, and in the end, they depart, regretting and repenting.
कारज सिधि न होवनी अंति गइआ पछुताए ॥
ਜਿਸੁਕਰਮੁਹੋਵੈਤਿਸੁਸਤਿਗੁਰੁਮਿਲੈਸੋਹਰਿਹਰਿਨਾਮੁਧਿਆਏ॥
ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ, ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ।
One who is blessed with the Lord's Grace, meets the True Guru; he alone meditates on the Name of the Lord, Har, Har.
जिसु करमु होवै तिसु सतिगुरु मिलै सो हरि हरि नामु धिआए ॥
ਨਾਮਿਰਤੇਜਨਸਦਾਸੁਖੁਪਾਇਨਿੑਜਨਨਾਨਕਤਿਨਬਲਿਜਾਏ੧॥॥
ਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ। ਹੇ ਦਾਸ ਨਾਨਕ! (ਆਖ-) ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥
Imbued with the Naam, the humble servants of the Lord find a lasting peace; servant Nanak is a sacrifice to them. ||1||
नामि रते जन सदा सुखु पाइनि जन नानक तिन बलि जाए ॥१॥
ਮਃ੩॥
Third Mahalaa:
मः ३ ॥
ਆਸਾਮਨਸਾਜਗਿਮੋਹਣੀਜਿਨਿਮੋਹਿਆਸੰਸਾਰੁ॥
ਹੇ ਭਾਈ! (ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ।
Hope and desire entice the world; they entice the whole universe.
आसा मनसा जगि मोहणी जिनि मोहिआ संसारु ॥
ਸਭੁਕੋਜਮਕੇਚੀਰੇਵਿਚਿਹੈਜੇਤਾਸਭੁਆਕਾਰੁ॥
ਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ।
Everyone, and all that has been created, is under the domination of Death.
सभु को जम के चीरे विचि है जेता सभु आकारु ॥
ਹੁਕਮੀਹੀਜਮੁਲਗਦਾਸੋਉਬਰੈਜਿਸੁਬਖਸੈਕਰਤਾਰੁ॥
(ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ)।
By the Hukam of the Lord's Command, Death seizes the mortal; he alone is saved, whom the Creator Lord forgives.
हुकमी ही जमु लगदा सो उबरै जिसु बखसै करतारु ॥
ਨਾਨਕਗੁਰਪਰਸਾਦੀਏਹੁਮਨੁਤਾਂਤਰੈਜਾਛੋਡੈਅਹੰਕਾਰੁ॥
ਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ, ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ,
O Nanak, by Guru's Grace, this mortal swims across, if he abandons his ego.
नानक गुर परसादी एहु मनु तां तरै जा छोडै अहंकारु ॥
ਆਸਾਮਨਸਾਮਾਰੇਨਿਰਾਸੁਹੋਇਗੁਰਸਬਦੀਵੀਚਾਰੁ੨॥॥
ਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ ॥੨॥
Conquer hope and desire, and remain unattached; contemplate the Word of the Guru's Shabad. ||2||
आसा मनसा मारे निरासु होइ गुर सबदी वीचारु ॥२॥
ਪਉੜੀ॥
Pauree:
पउड़ी ॥
ਜਿਥੈਜਾਈਐਜਗਤਮਹਿਤਿਥੈਹਰਿਸਾਈ॥
ਹੇ ਭਾਈ! ਸੰਸਾਰ ਵਿਚ ਜਿਸ ਥਾਂ ਭੀ ਜਾਈਏ, ਉਥੇ ਹੀ ਮਾਲਕ-ਪ੍ਰਭੂ ਹਾਜ਼ਰ ਹੈ।
Wherever I go in this world, I see the Lord there.
जिथै जाईऐ जगत महि तिथै हरि साई ॥
ਅਗੈਸਭੁਆਪੇਵਰਤਦਾਹਰਿਸਚਾਨਿਆਈ॥
ਪਰਲੋਕ ਵਿਚ ਭੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ।
In the world hereafter as well, the Lord, the True Judge Himself, is pervading and permeating everywhere.
अगै सभु आपे वरतदा हरि सचा निआई ॥
ਕੂੜਿਆਰਾਕੇਮੁਹਫਿਟਕੀਅਹਿਸਚੁਭਗਤਿਵਡਿਆਈ॥
(ਉਸ ਦੀ ਹਜ਼ੂਰੀ ਵਿਚ) ਮਾਇਆ-ਗ੍ਰਸੇ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਹਨ। (ਪਰ ਜਿਨ੍ਹਾਂ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਵੱਸਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੋਈ ਹੈ, ਉਹਨਾਂ ਨੂੰ ਆਦਰ ਮਿਲਦਾ ਹੈ।
The faces of the false are cursed, while the true devotees are blessed with glorious greatness.
कूड़िआरा के मुह फिटकीअहि सचु भगति वडिआई ॥
ਸਚੁਸਾਹਿਬੁਸਚਾਨਿਆਉਹੈਸਿਰਿਨਿੰਦਕਛਾਈ॥
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ਼ ਭੀ ਅਟੱਲ ਹੈ। (ਉਸ ਦੇ ਨਿਆਂ ਅਨੁਸਾਰ ਹੀ ਗੁਰਮੁਖਾਂ ਦੀ) ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆਹ ਪੈਂਦੀ ਹੈ।
True is the Lord and Master, and true is His justice. The heads of the slanderers are covered with ashes.
सचु साहिबु सचा निआउ है सिरि निंदक छाई ॥
ਜਨਨਾਨਕਸਚੁਅਰਾਧਿਆਗੁਰਮੁਖਿਸੁਖੁਪਾਈ੫॥॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਹੈ ॥੫॥
Servant Nanak worships the True Lord in adoration; as Gurmukh, he finds peace. ||5||
जन नानक सचु अराधिआ गुरमुखि सुखु पाई ॥५॥
ਸਲੋਕਮਃ੩॥
Shalok, Third Mahalaa:
सलोक मः ३ ॥
ਪੂਰੈਭਾਗਿਸਤਿਗੁਰੁਪਾਈਐਜੇਹਰਿਪ੍ਰਭੁਬਖਸਕਰੇਇ॥
ਹੇ ਭਾਈ! ਜੇ ਪਰਮਾਤਮਾ ਮਿਹਰ ਕਰੇ ਤਾਂ (ਮਨੁੱਖ ਨੂੰ) ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ।
By perfect destiny, one finds the True Guru, if the Lord God grants forgiveness.
पूरै भागि सतिगुरु पाईऐ जे हरि प्रभु बखस करेइ ॥
ਓਪਾਵਾਸਿਰਿਓਪਾਉਹੈਨਾਉਪਰਾਪਤਿਹੋਇ॥
(ਗੁਰੂ ਦਾ ਮਿਲਣਾ ਹੀ) ਸਾਰੇ ਵਸੀਲਿਆਂ ਨਾਲੋਂ ਵਧੀਆ ਵਸੀਲਾ ਹੈ (ਜਿਸ ਦੀ ਰਾਹੀਂ ਪਰਮਾਤਮਾ ਦਾ) ਨਾਮ ਹਾਸਲ ਹੁੰਦਾ ਹੈ।
Of all efforts, the best effort is to attain the Lord's Name.
ओपावा सिरि ओपाउ है नाउ परापति होइ ॥
ਅੰਦਰੁਸੀਤਲੁਸਾਂਤਿਹੈਹਿਰਦੈਸਦਾਸੁਖੁਹੋਇ॥
(ਨਾਮ ਦੀ ਬਰਕਤ ਨਾਲ ਮਨੁੱਖ ਦਾ) ਮਨ ਠੰਢਾ-ਠਾਰ ਹੋ ਜਾਂਦਾ ਹੈ (ਮਨੁੱਖ ਦੇ) ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।
It brings a cooling, soothing tranquility deep within the heart, and eternal peace.
अंदरु सीतलु सांति है हिरदै सदा सुखु होइ ॥
ਅੰਮ੍ਰਿਤੁਖਾਣਾਪੈਨੑਣਾਨਾਨਕਨਾਇਵਡਿਆਈਹੋਇ੧॥॥
ਹੇ ਨਾਨਕ! (ਸਤਿਗੁਰੂ ਦੇ ਮਿਲਣ ਨਾਲ ਜਿਸ ਮਨੁੱਖ ਦੀ) ਖ਼ੁਰਾਕ ਤੇ ਪੁਸ਼ਾਕ (ਭਾਵ, ਜ਼ਿੰਦਗੀ ਦਾ ਆਸਰਾ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਬਣ ਜਾਂਦਾ ਹੈ ਉਸ ਨੂੰ ਨਾਮ ਦੀ ਰਾਹੀਂ (ਹਰ ਥਾਂ) ਆਦਰ ਮਿਲਦਾ ਹੈ ॥੧॥
Then, one eats and wears the Ambrosial Nectar; O Nanak, through the Name, comes glorious greatness. ||1||
अंम्रितु खाणा पैनणा नानक नाइ वडिआई होइ ॥१॥
ਮਃ੩॥
Third Mahalaa:
मः ३ ॥
ਏਮਨਗੁਰਕੀਸਿਖਸੁਣਿਪਾਇਹਿਗੁਣੀਨਿਧਾਨੁ॥
ਹੇ ਮਨ! ਗੁਰੂ ਦੀ ਸਿੱਖਿਆ ਆਪਣੇ ਅੰਦਰ ਵਸਾ (ਇਸ ਤਰ੍ਹਾਂ) ਤੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਏਂਗਾ।
O mind, listening to the Guru's Teachings, you shall obtain the treasure of virtue.
ए मन गुर की सिख सुणि पाइहि गुणी निधानु ॥
ਸੁਖਦਾਤਾਤੇਰੈਮਨਿਵਸੈਹਉਮੈਜਾਇਅਭਿਮਾਨੁ॥
(ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਤੈਨੂੰ ਤੇਰੇ ਆਪਣੇ ਅੰਦਰ ਵੱਸਦਾ ਦਿੱਸ ਪਏਗਾ (ਤੇਰੇ ਅੰਦਰੋਂ) ਹਉਮੈ ਅਹੰਕਾਰ ਦੂਰ ਹੋ ਜਾਇਗਾ।
The Giver of peace shall dwell in your mind; you shall be rid of egotism and pride.
सुखदाता तेरै मनि वसै हउमै जाइ अभिमानु ॥
ਨਾਨਕਨਦਰੀਪਾਈਐਅੰਮ੍ਰਿਤੁਗੁਣੀਨਿਧਾਨੁ੨॥॥
ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਗੁਰੂ ਦੀ ਰਾਹੀਂ ਆਪਣੀ) ਮਿਹਰ ਦੀ ਨਿਗਾਹ ਨਾਲ (ਹੀ) ਮਿਲਦਾ ਹੈ ॥੨॥
O Nanak, by His Grace, one is blessed with the Ambrosial Nectar of the treasure of virtue. ||2||
नानक नदरी पाईऐ अंम्रितु गुणी निधानु ॥२॥
ਪਉੜੀ॥
Pauree:
पउड़ी ॥
ਜਿਤਨੇਪਾਤਿਸਾਹਸਾਹਰਾਜੇਖਾਨਉਮਰਾਵਸਿਕਦਾਰਹਹਿਤਿਤਨੇਸਭਿਹਰਿਕੇਕੀਏ॥
(ਹੇ ਭਾਈ! ਜਗਤ ਵਿਚ) ਜਿਤਨੇ ਭੀ ਸ਼ਾਹ, ਪਾਤਿਸ਼ਾਹ, ਰਾਜੇ, ਖ਼ਾਨ, ਅਮੀਰ ਤੇ ਸਰਦਾਰ ਹਨ, ਉਹ ਸਾਰੇ ਪਰਮਾਤਮਾ ਦੇ (ਹੀ) ਪੈਦਾ ਕੀਤੇ ਹੋਏ ਹਨ।
The kings, emperors, rulers, lords, nobles and chiefs, are all created by the Lord.
जितने पातिसाह साह राजे खान उमराव सिकदार हहि तितने सभि हरि के कीए ॥
ਜੋਕਿਛੁਹਰਿਕਰਾਵੈਸੁਓਇਕਰਹਿਸਭਿਹਰਿਕੇਅਰਥੀਏ॥
ਜੋ ਕੁਝ ਪਰਮਾਤਮਾ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ, ਉਹ ਸਾਰੇ ਪਰਮਾਤਮਾ ਦੇ (ਦਰ ਦੇ ਹੀ) ਮੰਗਤੇ ਹਨ।
Whatever the Lord causes them to do, they do; they are all beggars, dependent on the Lord.
जो किछु हरि करावै सु ओइ करहि सभि हरि के अरथीए ॥
ਸੋਐਸਾਹਰਿਸਭਨਾਕਾਪ੍ਰਭੁਸਤਿਗੁਰਕੈਵਲਿਹੈਤਿਨਿਸਭਿਵਰਨਚਾਰੇਖਾਣੀਸਭਸ੍ਰਿਸਟਿਗੋਲੇਕਰਿਸਤਿਗੁਰਅਗੈਕਾਰਕਮਾਵਣਕਉਦੀਏ॥
ਹੇ ਭਾਈ! ਇਹੋ ਜਿਹੀ ਸਮਰਥਾ ਵਾਲਾ ਸਭਨਾਂ ਜੀਵਾਂ ਦਾ ਮਾਲਕ ਉਹ ਪਰਮਾਤਮਾ (ਸਦਾ) ਸਤਿਗੁਰੂ ਦੇ ਪੱਖ ਤੇ ਰਹਿੰਦਾ ਹੈ। ਉਸ ਪਰਮਾਤਮਾ ਨੇ ਚਹੁੰਆਂ ਵਰਨਾਂ ਚਹੁੰਆਂ ਖਾਣੀਆਂ ਦੇ ਸਾਰੇ ਜੀਵ ਸਾਰੀ ਹੀ ਸ੍ਰਿਸ਼ਟੀ (ਦੇ ਜੀਵ) (ਗੁਰੂ ਦੇ) ਸੇਵਕ ਬਣਾ ਕੇ ਗੁਰੂ ਦੇ ਦਰ ਤੇ ਸੇਵਾ ਕਰਨ ਲਈ ਖੜੇ ਕੀਤੇ ਹੋਏ ਹਨ।
Such is God, the Lord of all; He is on the True Guru's side. All castes and social classes, the four sources of creation, and the whole universe are slaves of the True Guru; God makes them work for Him.
सो ऐसा हरि सभना का प्रभु सतिगुर कै वलि है तिनि सभि वरन चारे खाणी सभ स्रिसटि गोले करि सतिगुर अगै कार कमावण कउ दीए ॥
ਹਰਿਸੇਵੇਕੀਐਸੀਵਡਿਆਈਦੇਖਹੁਹਰਿਸੰਤਹੁਜਿਨਿਵਿਚਹੁਕਾਇਆਨਗਰੀਦੁਸਮਨਦੂਤਸਭਿਮਾਰਿਕਢੀਏ॥
ਹੇ ਸੰਤ ਜਨੋ! ਵੇਖੋ, ਪਰਮਾਤਮਾ ਦੀ ਭਗਤੀ ਕਰਨ ਦਾ ਇਹ ਗੁਣ ਹੈ ਕਿ ਉਸ (ਪਰਮਾਤਮਾ) ਨੇ (ਭਗਤੀ ਕਰਨ ਵਾਲੇ ਆਪਣੇ ਸੇਵਕ ਦੇ) ਸਰੀਰ-ਨਗਰ ਵਿਚੋਂ (ਕਾਮਾਦਿਕ) ਸਾਰੇ ਵੈਰੀ ਦੁਸ਼ਮਨ ਮਾਰ ਕੇ (ਬਾਹਰ) ਕੱਢ ਦਿੱਤੇ ਹੁੰਦੇ ਹਨ।
See the glorious greatness of serving the Lord, O Saints of the Lord; He has conquered and driven all the enemies and evil-doers out of the body-village.
हरि सेवे की ऐसी वडिआई देखहु हरि संतहु जिनि विचहु काइआ नगरी दुसमन दूत सभि मारि कढीए ॥
ਹਰਿਹਰਿਕਿਰਪਾਲੁਹੋਆਭਗਤਜਨਾਉਪਰਿਹਰਿਆਪਣੀਕਿਰਪਾਕਰਿਹਰਿਆਪਿਰਖਿਲੀਏ੬॥॥
ਹੇ ਭਾਈ! ਪਰਮਾਤਮਾ ਆਪਣੇ ਭਗਤਾਂ ਉਤੇ (ਸਦਾ) ਦਇਆਵਾਨ ਹੁੰਦਾ ਹੈ। ਪਰਮਾਤਮਾ ਮਿਹਰ ਕਰ ਕੇ (ਆਪਣੇ ਭਗਤਾਂ ਨੂੰ ਕਾਮਾਦਿਕ ਵੈਰੀਆਂ ਤੋਂ) ਆਪ ਬਚਾਂਦਾ ਹੈ ॥੬॥
The Lord, Har, Har, is Merciful to His humble devotees; granting His Grace, the Lord Himself protects and preserves them. ||6||
हरि हरि किरपालु होआ भगत जना उपरि हरि आपणी किरपा करि हरि आपि रखि लीए ॥६॥
ਸਲੋਕਮਃ੩॥
Shalok, Third Mahalaa:
सलोक मः ३ ॥
ਅੰਦਰਿਕਪਟੁਸਦਾਦੁਖੁਹੈਮਨਮੁਖਧਿਆਨੁਨਲਾਗੈ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤ (ਪਰਮਾਤਮਾ ਵਿਚ) ਨਹੀਂ ਜੁੜਦੀ।
Fraud and hypocrisy within bring constant pain; the self-willed manmukh does not practice meditation.
अंदरि कपटु सदा दुखु है मनमुख धिआनु न लागै ॥
ਦੁਖਵਿਚਿਕਾਰਕਮਾਵਣੀਦੁਖੁਵਰਤੈਦੁਖੁਆਗੈ॥
ਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ।
Suffering in pain, he does his deeds; he is immersed in pain, and he shall suffer in pain hereafter.
दुख विचि कार कमावणी दुखु वरतै दुखु आगै ॥
ਕਰਮੀਸਤਿਗੁਰੁਭੇਟੀਐਤਾਸਚਿਨਾਮਿਲਿਵਲਾਗੈ॥
(ਜਦੋਂ ਪਰਮਾਤਮਾ ਦੀ) ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ।
By his karma, he meets the True Guru, and then, he is lovingly attuned to the True Name.
करमी सतिगुरु भेटीऐ ता सचि नामि लिव लागै ॥
ਨਾਨਕਸਹਜੇਸੁਖੁਹੋਇਅੰਦਰਹੁਭ੍ਰਮੁਭਉਭਾਗੈ੧॥॥
ਹੇ ਨਾਨਕ! ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ ॥੧॥
O Nanak, he is naturally at peace; doubt and fear run away and leave him. ||1||
नानक सहजे सुखु होइ अंदरहु भ्रमु भउ भागै ॥१॥
ਮਃ੩॥
Third Mahalaa:
मः ३ ॥
ਗੁਰਮੁਖਿਸਦਾਹਰਿਰੰਗੁਹੈਹਰਿਕਾਨਾਉਮਨਿਭਾਇਆ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ (ਉਸ ਦੇ ਅੰਦਰ) ਸਦਾ ਪਰਮਾਤਮਾ ਦੇ ਨਾਮ ਦੀ ਰੰਗਣ ਚੜ੍ਹੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।
The Gurmukh is in love with the Lord forever. The Name of the Lord is pleasing to his mind.
गुरमुखि सदा हरि रंगु है हरि का नाउ मनि भाइआ ॥