ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 860
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਛੁਕਿਸੀਕੈਹਥਿਨਾਹੀਮੇਰੇਸੁਆਮੀਐਸੀਮੇਰੈਸਤਿਗੁਰਿਬੂਝਬੁਝਾਈ
ਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ ਨਹੀਂ-ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖ਼ਸ਼ੀ ਹੈ।
Nothing is in the hands of anyone, O my Lord and Master; such is the understanding the True Guru has given me to understand.
किछु किसी कै हथि नाही मेरे सुआमी ऐसी मेरै सतिगुरि बूझ बुझाई ॥
LINE 02
ਜਨਨਾਨਕਕੀਆਸਤੂਜਾਣਹਿਹਰਿਦਰਸਨੁਦੇਖਿਹਰਿਦਰਸਨਿਤ੍ਰਿਪਤਾਈ੪੧॥॥॥
ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਧਾਰੀ ਹੋਈ) ਆਸ ਤੂੰ ਆਪ ਹੀ ਜਾਣਦਾ ਹੈਂ (ਉਹ ਤਾਂਘ ਇਹ ਹੈ ਕਿ) ਪ੍ਰਭੂ ਦਾ ਦਰਸ਼ਨ ਕਰ ਕੇ (ਨਾਨਕ ਦਾ ਮਨ) ਦਰਸ਼ਨ ਦੀ ਬਰਕਤ ਨਾਲ (ਮਾਇਆ ਦੀਆਂ ਆਸਾਂ ਵੱਲੋਂ) ਰੱਜਿਆ ਰਹੇ ॥੪॥੧॥
You alone know the hope of servant Nanak, O Lord; gazing upon the Blessed Vision of the Lord's Darshan, he is satisfied. ||4||1||
जन नानक की आस तू जाणहि हरि दरसनु देखि हरि दरसनि त्रिपताई ॥४॥१॥
LINE 03
ਗੋਂਡਮਹਲਾ
Gond, Fourth Mahalaa:
गोंड महला ४ ॥
LINE 04
ਐਸਾਹਰਿਸੇਵੀਐਨਿਤਧਿਆਈਐਜੋਖਿਨਮਹਿਕਿਲਵਿਖਸਭਿਕਰੇਬਿਨਾਸਾ
ਹੇ ਮੇਰੇ ਮਨ! ਜੇਹੜਾ ਹਰੀ ਇਕ ਖਿਨ ਵਿਚ ਸਾਰੇ ਪਾਪ ਨਾਸ ਕਰ ਸਕਦਾ ਹੈ, ਸਦਾ ਉਸ ਨੂੰ ਸਿਮਰਨਾ ਚਾਹੀਦਾ ਹੈ, ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ।
Serve such a Lord, and ever meditate on Him, who in an instant erases all sins and mistakes.
ऐसा हरि सेवीऐ नित धिआईऐ जो खिन महि किलविख सभि करे बिनासा ॥
LINE 05
ਜੇਹਰਿਤਿਆਗਿਅਵਰਕੀਆਸਕੀਜੈਤਾਹਰਿਨਿਹਫਲਸਭਘਾਲਗਵਾਸਾ
ਹੇ ਮਨ! ਜੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ (ਸਹਾਇਤਾ ਦੀ) ਆਸ ਰੱਖੀਏ, ਤਾਂ ਉਹ ਪਰਮਾਤਮਾ (ਜੀਵ ਦੀ ਉਸ) ਸਾਰੀ ਕੀਤੀ ਮੇਹਨਤ ਨੂੰ ਅਸਫਲ ਕਰ ਦੇਂਦਾ ਹੈ, ਜ਼ਾਇਆ ਕਰ ਦੇਂਦਾ ਹੈ।
If someone forsakes the Lord and places his hopes in another, then all his service to the Lord is rendered fruitless.
जे हरि तिआगि अवर की आस कीजै ता हरि निहफल सभ घाल गवासा ॥
LINE 06
ਮੇਰੇਮਨਹਰਿਸੇਵਿਹੁਸੁਖਦਾਤਾਸੁਆਮੀਜਿਸੁਸੇਵਿਐਸਭਭੁਖਲਹਾਸਾ॥॥
ਸੋ, ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਮਾਲਕ ਹਰੀ ਦਾ ਸਿਮਰਨ ਕਰਿਆ ਕਰ, ਉਸ ਦਾ ਸਿਮਰਨ ਕਰਨ ਨਾਲ ਸਾਰੀ ਤ੍ਰਿਸ਼ਨਾ-ਭੁੱਖ ਲਹਿ ਜਾਂਦੀ ਹੈ ॥੧॥
O my mind, serve the Lord, the Giver of peace; serving Him, all your hunger shall depart. ||1||
मेरे मन हरि सेविहु सुखदाता सुआमी जिसु सेविऐ सभ भुख लहासा ॥१॥
LINE 07
ਮੇਰੇਮਨਹਰਿਊਪਰਿਕੀਜੈਭਰਵਾਸਾ
ਹੇ ਮੇਰੇ ਮਨ! (ਸਦਾ) ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ ਹੈ,
O my mind, place your faith in the Lord.
मेरे मन हरि ऊपरि कीजै भरवासा ॥
LINE 08
ਜਹਜਾਈਐਤਹਨਾਲਿਮੇਰਾਸੁਆਮੀਹਰਿਅਪਨੀਪੈਜਰਖੈਜਨਦਾਸਾ॥॥ਰਹਾਉ
ਕਿਉਂਕਿ, ਹੇ ਮੇਰੇ ਮਨ! ਜਿੱਥੇ ਭੀ ਜਾਈਏ, ਉਹ ਮੇਰਾ ਮਾਲਕ-ਪ੍ਰਭੂ ਸਦਾ ਅੰਗ-ਸੰਗ ਰਹਿੰਦਾ ਹੈ, ਤੇ, ਉਹ ਪ੍ਰਭੂ ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ॥੧॥ ਰਹਾਉ ॥
Wherever I go, my Lord and Master is there with me. The Lord saves the honor of His humble servants and slaves. ||1||Pause||
जह जाईऐ तह नालि मेरा सुआमी हरि अपनी पैज रखै जन दासा ॥१॥ रहाउ ॥
LINE 09
ਜੇਅਪਨੀਬਿਰਥਾਕਹਹੁਅਵਰਾਪਹਿਤਾਆਗੈਅਪਨੀਬਿਰਥਾਬਹੁਬਹੁਤੁਕਢਾਸਾ
ਹੇ ਭਾਈ! ਜੇ ਤੂੰ ਆਪਣਾ ਕੋਈ ਦੁੱਖ-ਦਰਦ (ਪ੍ਰਭੂ ਨੂੰ ਛੱਡ ਕੇ) ਹੋਰਨਾਂ ਅੱਗੇ ਪੇਸ਼ ਕਰਦਾ ਫਿਰੇਂਗਾ, ਤਾਂ ਉਹ ਲੋਕ ਅੱਗੋਂ ਆਪਣੇ ਅਨੇਕਾਂ ਦੁੱਖ-ਦਰਦ ਸੁਣਾ ਦੇਣਗੇ।
If you tell your sorrows to another, then he, in return, will tell you of his greater sorrows.
जे अपनी बिरथा कहहु अवरा पहि ता आगै अपनी बिरथा बहु बहुतु कढासा ॥
LINE 10
ਅਪਨੀਬਿਰਥਾਕਹਹੁਹਰਿਅਪੁਨੇਸੁਆਮੀਪਹਿਜੋਤੁਮੑਰੇਦੂਖਤਤਕਾਲਕਟਾਸਾ
ਹੇ ਭਾਈ! ਆਪਣਾ ਹਰੇਕ ਦੁੱਖ-ਦਰਦ ਆਪਣੇ ਮਾਲਕ ਪਰਮਾਤਮਾ ਪਾਸ ਹੀ ਬਿਆਨ ਕਰ, ਉਹ ਤਾਂ ਤੇਰੇ ਸਾਰੇ ਦੁੱਖ ਤੁਰਤ ਕੱਟ ਕੇ ਰੱਖ ਦੇਵੇਗਾ।
So tell your sorrows to the Lord, your Lord and Master, who shall instantly dispel your pain.
अपनी बिरथा कहहु हरि अपुने सुआमी पहि जो तुमरे दूख ततकाल कटासा ॥
LINE 11
ਸੋਐਸਾਪ੍ਰਭੁਛੋਡਿਅਪਨੀਬਿਰਥਾਅਵਰਾਪਹਿਕਹੀਐਅਵਰਾਪਹਿਕਹਿਮਨਲਾਜਮਰਾਸਾ॥॥
ਹੇ ਭਾਈ! ਜੇ ਇਹੋ ਜਿਹੇ ਸਮਰੱਥ ਪ੍ਰਭੂ ਨੂੰ ਛੱਡ ਕੇ ਆਪਣੀ ਪੀੜਾ ਹੋਰਨਾਂ ਅੱਗੇ ਪੇਸ਼ ਕੀਤੀ ਜਾਇਗੀ, ਹੋਰਨਾਂ ਪਾਸ ਆਖ ਕੇ, ਹੇ ਮਨ! ਸ਼ਰਮਿੰਦਾ ਹੋਣਾ ਪੈਂਦਾ ਹੈ ॥੨॥
Forsaking such a Lord God, if you tell your sorrows to another, then you shall die of shame. ||2||
सो ऐसा प्रभु छोडि अपनी बिरथा अवरा पहि कहीऐ अवरा पहि कहि मन लाज मरासा ॥२॥
LINE 12
ਜੋਸੰਸਾਰੈਕੇਕੁਟੰਬਮਿਤ੍ਰਭਾਈਦੀਸਹਿਮਨਮੇਰੇਤੇਸਭਿਅਪਨੈਸੁਆਇਮਿਲਾਸਾ
ਹੇ ਮੇਰੇ ਮਨ! ਦੁਨੀਆ ਵਾਲੇ ਇਹ ਸਾਕ-ਅੰਗ, ਮਿੱਤਰ, ਭਰਾ ਜੇਹੜੇ ਭੀ ਦਿੱਸਦੇ ਹਨ, ਇਹ ਤਾਂ ਆਪੋ ਆਪਣੀ ਗ਼ਰਜ਼ ਦੀ ਖ਼ਾਤਰ ਹੀ ਮਿਲਦੇ ਹਨ।
The relatives, friends and siblings of the world that you see, O my mind, all meet with you for their own purposes.
जो संसारै के कुटंब मित्र भाई दीसहि मन मेरे ते सभि अपनै सुआइ मिलासा ॥
LINE 13
ਜਿਤੁਦਿਨਿਉਨੑਕਾਸੁਆਉਹੋਇਆਵੈਤਿਤੁਦਿਨਿਨੇੜੈਕੋਢੁਕਾਸਾ
ਜਦੋਂ ਉਹਨਾਂ ਦੀ ਗ਼ਰਜ਼ ਪੂਰੀ ਨਾਹ ਹੋ ਸਕੇ, ਤਦੋਂ ਉਹਨਾਂ ਵਿਚੋਂ ਕੋਈ ਭੀ ਨੇੜੇ ਨਹੀਂ ਛੁੰਹਦਾ।
And that day, when their self-interests are not served, on that day, they shall not come near you.
जितु दिनि उन का सुआउ होइ न आवै तितु दिनि नेड़ै को न ढुकासा ॥
LINE 14
ਮਨਮੇਰੇਅਪਨਾਹਰਿਸੇਵਿਦਿਨੁਰਾਤੀਜੋਤੁਧੁਉਪਕਰੈਦੂਖਿਸੁਖਾਸਾ॥॥
ਸੋ, ਹੇ ਮੇਰੇ ਮਨ! ਦਿਨ ਰਾਤ ਹਰ ਵੇਲੇ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹੁ, ਉਹੀ ਹਰੇਕ ਦੁਖ ਸੁਖ ਵਿਚ ਤੈਨੂੰ ਪੁੱਕਰ ਸਕਦਾ ਹੈ ॥੩॥
O my mind, serve your Lord, day and night; He shall help you in good times and bad. ||3||
मन मेरे अपना हरि सेवि दिनु राती जो तुधु उपकरै दूखि सुखासा ॥३॥
LINE 15
ਤਿਸਕਾਭਰਵਾਸਾਕਿਉਕੀਜੈਮਨਮੇਰੇਜੋਅੰਤੀਅਉਸਰਿਰਖਿਸਕਾਸਾ
ਹੇ ਮੇਰੇ ਮਨ! ਜੇਹੜਾ ਕੋਈ ਅੰਤਲੇ ਸਮੇ (ਮੌਤ ਪਾਸੋਂ ਸਾਨੂੰ) ਬਚਾ ਨਹੀਂ ਸਕਦਾ, ਉਸ ਦਾ ਭਰੋਸਾ ਨਹੀਂ ਕਰਨਾ ਚਾਹੀਦਾ।
Why place your faith in anyone, O my mind, who cannot come to your rescue at the last instant?
तिस का भरवासा किउ कीजै मन मेरे जो अंती अउसरि रखि न सकासा ॥
LINE 16
ਹਰਿਜਪੁਮੰਤੁਗੁਰਉਪਦੇਸੁਲੈਜਾਪਹੁਤਿਨੑਅੰਤਿਛਡਾਏਜਿਨੑਹਰਿਪ੍ਰੀਤਿਚਿਤਾਸਾ
ਗੁਰੂ ਦਾ ਉਪਦੇਸ਼ ਲੈ ਕੇ (ਗੁਰੂ ਦੀ ਸਿੱਖਿਆ ਉਤੇ ਤੁਰ ਕੇ) ਪਰਮਾਤਮਾ ਦਾ ਨਾਮ-ਮੰਤ੍ਰ ਜਪਿਆ ਕਰ। ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਦਾ ਪਿਆਰ ਵੱਸਦਾ ਹੈ, ਉਹਨਾਂ ਨੂੰ ਪਰਮਾਤਮਾ ਅਖ਼ੀਰ ਵੇਲੇ (ਜਮਾਂ ਦੇ ਡਰ ਤੋਂ) ਛੁਡਾ ਲੈਂਦਾ ਹੈ।
Chant the Lord's Mantra, take the Guru's Teachings, and meditate on Him. In the end, the Lord saves those who love Him in their consciousness.
हरि जपु मंतु गुर उपदेसु लै जापहु तिन अंति छडाए जिन हरि प्रीति चितासा ॥
LINE 17
ਜਨਨਾਨਕਅਨਦਿਨੁਨਾਮੁਜਪਹੁਹਰਿਸੰਤਹੁਇਹੁਛੂਟਣਕਾਸਾਚਾਭਰਵਾਸਾ੪੨॥॥॥
ਹੇ ਦਾਸ ਨਾਨਕ! (ਆਖ-) ਹੇ ਸੰਤ ਜਨੋ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ। (ਦੁੱਖਾਂ ਕਲੇਸ਼ਾਂ ਤੋਂ) ਬਚਣ ਦਾ ਇਹੀ ਪੱਕਾ ਵਸੀਲਾ ਹੈ ॥੪॥੨॥
Servant Nanak speaks: night and day, chant the Lord's Name, O Saints; this is the only true hope for emancipation. ||4||2||
जन नानक अनदिनु नामु जपहु हरि संतहु इहु छूटण का साचा भरवासा ॥४॥२॥
LINE 18
ਗੋਂਡਮਹਲਾ
Gond, Fourth Mahalaa:
गोंड महला ४ ॥
LINE 19
ਹਰਿਸਿਮਰਤਸਦਾਹੋਇਅਨੰਦੁਸੁਖੁਅੰਤਰਿਸਾਂਤਿਸੀਤਲਮਨੁਅਪਨਾ
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ।
Remembering the Lord in meditation, you shall find bliss and peace forever deep within, and your mind will become tranquil and cool.
हरि सिमरत सदा होइ अनंदु सुखु अंतरि सांति सीतल मनु अपना ॥
LINE 20
ਜੈਸੇਸਕਤਿਸੂਰੁਬਹੁਜਲਤਾਗੁਰਸਸਿਦੇਖੇਲਹਿਜਾਇਸਭਤਪਨਾ॥॥
ਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ ॥੧॥
It is like the harsh sun of Maya, with its burning heat; seeing the moon, the Guru, its heat totally vanishes. ||1||
जैसे सकति सूरु बहु जलता गुर ससि देखे लहि जाइ सभ तपना ॥१॥
LINE 21
ਮੇਰੇਮਨਅਨਦਿਨੁਧਿਆਇਨਾਮੁਹਰਿਜਪਨਾ
ਹੇ-ਮੇਰੇ ਮਨ! ਹਰ ਵੇਲੇ ਪਰਮਾਤਮਾ ਦੇ ਨਾਮ ਦਾ ਧਿਆਨ ਧਰ, ਪ੍ਰਭੂ ਦਾ ਨਾਮ ਜਪਦਾ ਰਹੁ!
O my mind, night and day, meditate, and chant the Lord's Name.
मेरे मन अनदिनु धिआइ नामु हरि जपना ॥
LINE 22
ਜਹਾਕਹਾਤੁਝੁਰਾਖੈਸਭਠਾਈਸੋਐਸਾਪ੍ਰਭੁਸੇਵਿਸਦਾਤੂਅਪਨਾ॥॥ਰਹਾਉ
ਹੇ ਮਨ! ਉਹ ਪ੍ਰਭੂ ਹਰ ਥਾਂ ਹੀ ਤੇਰੀ ਰਾਖੀ ਕਰਨ ਵਾਲਾ ਹੈ, ਉਸ ਆਪਣੇ ਪ੍ਰਭੂ ਨੂੰ ਸਦਾ ਹੀ ਸਿਮਰਦਾ ਰਹੁ ॥੧॥ ਰਹਾਉ ॥
Here and hereafter, He shall protect you, everywhere; serve such a God forever. ||1||Pause||
जहा कहा तुझु राखै सभ ठाई सो ऐसा प्रभु सेवि सदा तू अपना ॥१॥ रहाउ ॥
LINE 23
ਜਾਮਹਿਸਭਿਨਿਧਾਨਸੋਹਰਿਜਪਿਮਨਮੇਰੇਗੁਰਮੁਖਿਖੋਜਿਲਹਹੁਹਰਿਰਤਨਾ
ਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜਿਸ ਵਿਚ ਸਾਰੇ ਹੀ ਖ਼ਜ਼ਾਨੇ ਹਨ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ-ਰਤਨ ਨੂੰ (ਆਪਣੇ ਅੰਦਰੋਂ) ਖੋਜ ਕੇ ਲੱਭ ਲੈ।
Meditate on the Lord, who contains all treasures, O my mind; as Gurmukh, search for the jewel, the Lord.
जा महि सभि निधान सो हरि जपि मन मेरे गुरमुखि खोजि लहहु हरि रतना ॥
LINE 24
ਜਿਨਹਰਿਧਿਆਇਆਤਿਨਹਰਿਪਾਇਆਮੇਰਾਸੁਆਮੀਤਿਨਕੇਚਰਣਮਲਹੁਹਰਿਦਸਨਾ॥॥
ਜਿਨ੍ਹਾਂ ਮਨੁੱਖ ਨੇ ਹਰਿ-ਨਾਮ ਵਿਚ ਧਿਆਨ ਜੋੜਿਆ, ਉਹਨਾਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ। ਹੇ ਮਨ! ਉਹਨਾਂ ਹਰੀ ਦੇ ਦਾਸਾਂ ਦੇ ਚਰਨ ਘੁੱਟਿਆ ਕਰ ॥੨॥
Those who meditate on the Lord, find the Lord, my Lord and Master; I wash the feet of those slaves of the Lord. ||2||
जिन हरि धिआइआ तिन हरि पाइआ मेरा सुआमी तिन के चरण मलहु हरि दसना ॥२॥
LINE 25
ਸਬਦੁਪਛਾਣਿਰਾਮਰਸੁਪਾਵਹੁਓਹੁਊਤਮੁਸੰਤੁਭਇਓਬਡਬਡਨਾ
ਹੇ ਮਨ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹਰਿ-ਨਾਮ ਦਾ ਰਸ ਪ੍ਰਾਪਤ ਕਰ। (ਜੇਹੜਾ ਮਨੁੱਖ ਇਹ ਨਾਮ-ਰਸ ਹਾਸਲ ਕਰਦਾ ਹੈ) ਉਹ ਸ੍ਰੇਸ਼ਟ ਸੰਤ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।
One who realizes the Word of the Shabad, obtains the sublime essence of the Lord; such a Saint is lofty and sublime, the greatest of the great.
सबदु पछाणि राम रसु पावहु ओहु ऊतमु संतु भइओ बड बडना ॥
LINE 26
ਤਿਸੁਜਨਕੀਵਡਿਆਈਹਰਿਆਪਿਵਧਾਈਓਹੁਘਟੈਕਿਸੈਕੀਘਟਾਈਇਕੁਤਿਲੁਤਿਲੁਤਿਲਨਾ॥॥
ਅਜੇਹੇ ਮਨੁੱਖ ਦੀ ਇੱਜ਼ਤ ਪ੍ਰਭੂ ਨੇ ਆਪ ਵਧਾਈ ਹੈ, ਕਿਸੇ ਦੇ ਘਟਾਇਆਂ ਉਹ ਇੱਜ਼ਤ ਇਕ ਤਿਲ ਜਿਤਨੀ ਭੀ ਨਹੀਂ ਘਟ ਸਕਦੀ ॥੩॥
The Lord Himself magnifies the glory of that humble servant. No one can lessen or decrease that glory, not even a bit. ||3||
तिसु जन की वडिआई हरि आपि वधाई ओहु घटै न किसै की घटाई इकु तिलु तिलु तिलना ॥३॥