ਦਿਨੁਰੈਣਿਨਾਨਕੁਨਾਮੁਧਿਆਏ॥
(ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,
Day and night, Nanak meditates on the Naam.
दिनु रैणि नानकु नामु धिआए ॥
ਸੂਖਸਹਜਆਨੰਦਹਰਿਨਾਏ੪੪੬॥॥॥॥
ਅਤੇ ਹਰਿ-ਨਾਮ ਦੀ ਬਰਕਤ ਨਾਲ (ਨਾਨਕ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ॥੪॥੪॥੬॥
Through the Lord's Name, he is blessed with peace, poise and bliss. ||4||4||6||
सूख सहज आनंद हरि नाए ॥४॥४॥६॥
ਗੋਂਡਮਹਲਾ੫॥
Gond, Fifth Mahalaa:
गोंड महला ५ ॥
ਗੁਰਕੀਮੂਰਤਿਮਨਮਹਿਧਿਆਨੁ॥
(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ।
Meditate on the image of the Guru within your mind;
गुर की मूरति मन महि धिआनु ॥
ਗੁਰਕੈਸਬਦਿਮੰਤ੍ਰੁਮਨੁਮਾਨ॥
ਗੁਰੂ ਦੇ ਸ਼ਬਦ ਦੀ ਰਾਹੀਂ ਮੇਰਾ ਮਨ ਨਾਮ-ਮੰਤ੍ਰ ਨੂੰ (ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ) ਮੰਨ ਰਿਹਾ ਹੈ।
let your mind accept the Word of the Guru's Shabad, and His Mantra.
गुर कै सबदि मंत्रु मनु मान ॥
ਗੁਰਕੇਚਰਨਰਿਦੈਲੈਧਾਰਉ॥
(ਤਾਹੀਏਂ, ਹੇ ਭਾਈ!) ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ।
Enshrine the Guru's feet within your heart.
गुर के चरन रिदै लै धारउ ॥
ਗੁਰੁਪਾਰਬ੍ਰਹਮੁਸਦਾਨਮਸਕਾਰਉ੧॥॥
ਮੈਂ ਤਾਂ ਗੁਰੂ (ਨੂੰ) ਪਰਮਾਤਮਾ (ਦਾ ਰੂਪ ਜਾਣ ਕੇ ਉਸ) ਨੂੰ ਸਦਾ ਨਮਸਕਾਰ ਕਰਦਾ ਹਾਂ ॥੧॥
Bow in humility forever before the Guru, the Supreme Lord God. ||1||
गुरु पारब्रहमु सदा नमसकारउ ॥१॥
ਮਤਕੋਭਰਮਿਭੁਲੈਸੰਸਾਰਿ॥
ਹੇ ਭਾਈ! ਦੁਨੀਆ ਵਿਚ ਕਿਤੇ ਕੋਈ ਮਨੁੱਖ ਭਟਕਣਾ ਵਿਚ ਪੈ ਕੇ (ਇਹ ਗੱਲ) ਨਾਹ ਭੁੱਲ ਜਾਏ,
Let no one wander in doubt in the world.
मत को भरमि भुलै संसारि ॥
ਗੁਰਬਿਨੁਕੋਇਨਉਤਰਸਿਪਾਰਿ੧॥॥ਰਹਾਉ॥
ਕਿ ਗੁਰੂ ਤੋਂ ਬਿਨਾ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੇਗਾ ॥੧॥ ਰਹਾਉ ॥
Without the Guru, no one can cross over. ||1||Pause||
गुर बिनु कोइ न उतरसि पारि ॥१॥ रहाउ ॥
ਭੂਲੇਕਉਗੁਰਿਮਾਰਗਿਪਾਇਆ॥
ਹੇ ਭਾਈ! ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ,
The Guru shows the Path to those who have wandered off.
भूले कउ गुरि मारगि पाइआ ॥
ਅਵਰਤਿਆਗਿਹਰਿਭਗਤੀਲਾਇਆ॥
ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ।
He leads them to renounce others, and attaches them to devotional worship of the Lord.
अवर तिआगि हरि भगती लाइआ ॥
ਜਨਮਮਰਨਕੀਤ੍ਰਾਸਮਿਟਾਈ॥
(ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ।
He obliterates the fear of birth and death.
जनम मरन की त्रास मिटाई ॥
ਗੁਰਪੂਰੇਕੀਬੇਅੰਤਵਡਾਈ੨॥॥
ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ॥੨॥
The glorious greatness of the Perfect Guru is endless. ||2||
गुर पूरे की बेअंत वडाई ॥२॥
ਗੁਰਪ੍ਰਸਾਦਿਊਰਧਕਮਲਬਿਗਾਸ॥
ਹੇ ਭਾਈ! (ਮਾਇਆ ਵਲ) ਉਲਟਿਆ ਹੋਇਆ ਹਿਰਦਾ-ਕੌਲ ਗੁਰੂ ਦੀ ਕਿਰਪਾ ਨਾਲ (ਪਰਤ ਕੇ) ਖਿੜ ਪੈਂਦਾ ਹੈ।
By Guru's Grace, the inverted heart-lotus blossoms forth,
गुर प्रसादि ऊरध कमल बिगास ॥
ਅੰਧਕਾਰਮਹਿਭਇਆਪ੍ਰਗਾਸ॥
(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ (ਸਹੀ ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
and the Light shines forth in the darkness.
अंधकार महि भइआ प्रगास ॥
ਜਿਨਿਕੀਆਸੋਗੁਰਤੇਜਾਨਿਆ॥
ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਜਾਣ-ਪਛਾਣ ਬਣ ਜਾਂਦੀ ਹੈ ਜਿਸ ਨੇ (ਇਹ ਸਾਰਾ ਜਗਤ) ਪੈਦਾ ਕੀਤਾ ਹੈ।
Through the Guru, know the One who created you.
जिनि कीआ सो गुर ते जानिआ ॥
ਗੁਰਕਿਰਪਾਤੇਮੁਗਧਮਨੁਮਾਨਿਆ੩॥॥
(ਇਹ) ਮੂਰਖ ਮਨ ਗੁਰੂ ਦੀ ਕਿਰਪਾ ਨਾਲ (ਪ੍ਰਭੂ-ਚਰਨਾਂ ਵਿਚ ਜੁੜਨਾ) ਗਿੱਝ ਜਾਂਦਾ ਹੈ ॥੩॥
By the Guru's Mercy, the foolish mind comes to believe. ||3||
गुर किरपा ते मुगध मनु मानिआ ॥३॥
ਗੁਰੁਕਰਤਾਗੁਰੁਕਰਣੈਜੋਗੁ॥
ਹੇ ਭਾਈ! ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ।
The Guru is the Creator; the Guru has the power to do everything.
गुरु करता गुरु करणै जोगु ॥
ਗੁਰੁਪਰਮੇਸਰੁਹੈਭੀਹੋਗੁ॥
ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ।
The Guru is the Transcendent Lord; He is, and always shall be.
गुरु परमेसरु है भी होगु ॥
ਕਹੁਨਾਨਕਪ੍ਰਭਿਇਹੈਜਨਾਈ॥
ਨਾਨਕ ਆਖਦਾ ਹੈ- ਪ੍ਰਭੂ ਨੇ ਮੈਨੂੰ ਇਹੀ ਗੱਲ ਸਮਝਾਈ ਹੈ (ਕਿ)
Says Nanak, God has inspired me to know this.
कहु नानक प्रभि इहै जनाई ॥
ਬਿਨੁਗੁਰਮੁਕਤਿਨਪਾਈਐਭਾਈ੪੫੭॥॥॥॥
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੪॥੫॥੭॥
Without the Guru, liberation is not obtained, O Siblings of Destiny. ||4||5||7||
बिनु गुर मुकति न पाईऐ भाई ॥४॥५॥७॥
ਗੋਂਡਮਹਲਾ੫॥
Gond, Fifth Mahalaa:
गोंड महला ५ ॥
ਗੁਰੂਗੁਰੂਗੁਰੁਕਰਿਮਨਮੋਰ॥
ਹੇ ਮੇਰੇ ਮਨ! ਹਰ ਵੇਲੇ ਗੁਰੂ (ਦੇ ਉਪਦੇਸ਼) ਨੂੰ ਚੇਤੇ ਰੱਖ,
Chant Guru, Guru, Guru, O my mind.
गुरू गुरू गुरु करि मन मोर ॥
ਗੁਰੂਬਿਨਾਮੈਨਾਹੀਹੋਰ॥
ਮੈਨੂੰ ਗੁਰੂ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ।
I have no other than the Guru.
गुरू बिना मै नाही होर ॥
ਗੁਰਕੀਟੇਕਰਹਹੁਦਿਨੁਰਾਤਿ॥
ਹੇ ਮਨ! ਉਸ ਗੁਰੂ ਦੇ ਆਸਰੇ ਦਿਨ ਰਾਤ ਟਿਕਿਆ ਰਹੁ,
I lean upon the Support of the Guru, day and night.
गुर की टेक रहहु दिनु राति ॥
ਜਾਕੀਕੋਇਨਮੇਟੈਦਾਤਿ੧॥॥
ਜਿਸ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ ॥੧॥
No one can decrease His bounty. ||1||
जा की कोइ न मेटै दाति ॥१॥
ਗੁਰੁਪਰਮੇਸਰੁਏਕੋਜਾਣੁ॥
ਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ।
Know that the Guru and the Transcendent Lord are One.
गुरु परमेसरु एको जाणु ॥
ਜੋਤਿਸੁਭਾਵੈਸੋਪਰਵਾਣੁ੧॥॥ਰਹਾਉ॥
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ ॥੧॥ ਰਹਾਉ ॥
Whatever pleases Him is acceptable and approved. ||1||Pause||
जो तिसु भावै सो परवाणु ॥१॥ रहाउ ॥
ਗੁਰਚਰਣੀਜਾਕਾਮਨੁਲਾਗੈ॥
ਹੇ ਮੇਰੇ ਮਨ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ,
One whose mind is attached to the Guru's feet
गुर चरणी जा का मनु लागै ॥
ਦੂਖੁਦਰਦੁਭ੍ਰਮੁਤਾਕਾਭਾਗੈ॥
ਉਸ ਦੀ ਹਰੇਕ ਭਟਕਣਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ।
his pains, sufferings and doubts run away.
दूखु दरदु भ्रमु ता का भागै ॥
ਗੁਰਕੀਸੇਵਾਪਾਏਮਾਨੁ॥
ਹੇ ਮਨ! ਗੁਰੂ ਦੀ ਸਰਨ ਪੈ ਕੇ ਮਨੁੱਖ (ਹਰ ਥਾਂ) ਆਦਰ ਹਾਸਲ ਕਰਦਾ ਹੈ।
Serving the Guru, honor is obtained.
गुर की सेवा पाए मानु ॥
ਗੁਰਊਪਰਿਸਦਾਕੁਰਬਾਨੁ੨॥॥
ਹੇ ਮੇਰੇ ਮਨ! ਗੁਰੂ ਤੋਂ ਸਦਾ ਸਦਕੇ ਹੋ ॥੨॥
I am forever a sacrifice to the Guru. ||2||
गुर ऊपरि सदा कुरबानु ॥२॥
ਗੁਰਕਾਦਰਸਨੁਦੇਖਿਨਿਹਾਲ॥
ਹੇ ਮੇਰੇ ਮਨ! ਗੁਰੂ ਦਾ ਦਰਸ਼ਨ ਕਰ ਕੇ (ਮਨੁੱਖ ਦਾ ਤਨ ਮਨ) ਖਿੜ ਜਾਂਦਾ ਹੈ।
Gazing upon the Blessed Vision of the Guru's Darshan, I am exalted.
गुर का दरसनु देखि निहाल ॥
ਗੁਰਕੇਸੇਵਕਕੀਪੂਰਨਘਾਲ॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਮੇਹਨਤ ਸਫਲ ਹੋ ਜਾਂਦੀ ਹੈ।
The work of the Guru's servant is perfect.
गुर के सेवक की पूरन घाल ॥
ਗੁਰਕੇਸੇਵਕਕਉਦੁਖੁਨਬਿਆਪੈ॥
ਕੋਈ ਭੀ ਦੁੱਖ ਗੁਰੂ ਦੇ ਸੇਵਕ ਉਤੇ (ਆਪਣਾ) ਜ਼ੋਰ ਨਹੀਂ ਪਾ ਸਕਦਾ।
Pain does not afflict the Guru's servant.
गुर के सेवक कउ दुखु न बिआपै ॥
ਗੁਰਕਾਸੇਵਕੁਦਹਦਿਸਿਜਾਪੈ੩॥॥
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ ॥੩॥
The Guru's servant is famous in the ten directions. ||3||
गुर का सेवकु दह दिसि जापै ॥३॥
ਗੁਰਕੀਮਹਿਮਾਕਥਨੁਨਜਾਇ॥
ਹੇ ਭਾਈ! ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
The Guru's glory cannot be described.
गुर की महिमा कथनु न जाइ ॥
ਪਾਰਬ੍ਰਹਮੁਗੁਰੁਰਹਿਆਸਮਾਇ॥
ਗੁਰੂ ਉਸ ਪਰਮਾਤਮਾ ਦਾ ਰੂਪ ਹੈ, ਜੋ ਹਰ ਥਾਂ ਵਿਆਪਕ ਹੈ।
The Guru remains absorbed in the Supreme Lord God.
पारब्रहमु गुरु रहिआ समाइ ॥
ਕਹੁਨਾਨਕਜਾਕੇਪੂਰੇਭਾਗ॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗਦੇ ਹਨ,
Says Nanak, one who is blessed with perfect destiny
कहु नानक जा के पूरे भाग ॥
ਗੁਰਚਰਣੀਤਾਕਾਮਨੁਲਾਗ੪੬੮॥॥॥॥
ਉਸ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੪॥੬॥੮॥
- his mind is attached to the Guru's feet. ||4||6||8||
गुर चरणी ता का मनु लाग ॥४॥६॥८॥
ਗੋਂਡਮਹਲਾ੫॥
Gond, Fifth Mahalaa:
गोंड महला ५ ॥
ਗੁਰੁਮੇਰੀਪੂਜਾਗੁਰੁਗੋਬਿੰਦੁ॥
ਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ।
I worship and adore my Guru; the Guru is the Lord of the Universe.
गुरु मेरी पूजा गुरु गोबिंदु ॥
ਗੁਰੁਮੇਰਾਪਾਰਬ੍ਰਹਮੁਗੁਰੁਭਗਵੰਤੁ॥
ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ।
My Guru is the Supreme Lord God; the Guru is the Lord God.
गुरु मेरा पारब्रहमु गुरु भगवंतु ॥
ਗੁਰੁਮੇਰਾਦੇਉਅਲਖਅਭੇਉ॥
ਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
My Guru is divine, invisible and mysterious.
गुरु मेरा देउ अलख अभेउ ॥
ਸਰਬਪੂਜਚਰਨਗੁਰਸੇਉ੧॥॥
ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ ॥੧॥
I serve at the Guru's feet, which are worshipped by all. ||1||
सरब पूज चरन गुर सेउ ॥१॥
ਗੁਰਬਿਨੁਅਵਰੁਨਾਹੀਮੈਥਾਉ॥
ਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ।
Without the Guru, I have no other place at all.
गुर बिनु अवरु नाही मै थाउ ॥
ਅਨਦਿਨੁਜਪਉਗੁਰੂਗੁਰਨਾਉ੧॥॥ਰਹਾਉ॥
ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ॥੧॥ ਰਹਾਉ ॥
Night and day, I chant the Name of Guru, Guru. ||1||Pause||
अनदिनु जपउ गुरू गुर नाउ ॥१॥ रहाउ ॥
ਗੁਰੁਮੇਰਾਗਿਆਨੁਗੁਰੁਰਿਦੈਧਿਆਨੁ॥
ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ।
The Guru is my spiritual wisdom, the Guru is the meditation within my heart.
गुरु मेरा गिआनु गुरु रिदै धिआनु ॥
ਗੁਰੁਗੋਪਾਲੁਪੁਰਖੁਭਗਵਾਨੁ॥
ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ।
The Guru is the Lord of the World, the Primal Being, the Lord God.
गुरु गोपालु पुरखु भगवानु ॥
ਗੁਰਕੀਸਰਣਿਰਹਉਕਰਜੋਰਿ॥
ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।
With my palms pressed together, I remain in the Guru's Sanctuary.
गुर की सरणि रहउ कर जोरि ॥
ਗੁਰੂਬਿਨਾਮੈਨਾਹੀਹੋਰੁ੨॥॥
ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੨॥
Without the Guru, I have no other at all. ||2||
गुरू बिना मै नाही होरु ॥२॥
ਗੁਰੁਬੋਹਿਥੁਤਾਰੇਭਵਪਾਰਿ॥
ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
The Guru is the boat to cross over the terrifying world-ocean.
गुरु बोहिथु तारे भव पारि ॥
ਗੁਰਸੇਵਾਜਮਤੇਛੁਟਕਾਰਿ॥
ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ।
Serving the Guru, one is released from the Messenger of Death.
गुर सेवा जम ते छुटकारि ॥
ਅੰਧਕਾਰਮਹਿਗੁਰਮੰਤ੍ਰੁਉਜਾਰਾ॥
(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ।
In the darkness, the Guru's Mantra shines forth.
अंधकार महि गुर मंत्रु उजारा ॥
ਗੁਰਕੈਸੰਗਿਸਗਲਨਿਸਤਾਰਾ੩॥॥
ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੩॥
With the Guru, all are saved. ||3||
गुर कै संगि सगल निसतारा ॥३॥
ਗੁਰੁਪੂਰਾਪਾਈਐਵਡਭਾਗੀ॥
ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ।
The Perfect Guru is found, by great good fortune.
गुरु पूरा पाईऐ वडभागी ॥
ਗੁਰਕੀਸੇਵਾਦੂਖੁਨਲਾਗੀ॥
ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ।
Serving the Guru, pain does not afflict anyone.
गुर की सेवा दूखु न लागी ॥
ਗੁਰਕਾਸਬਦੁਨਮੇਟੈਕੋਇ॥
(ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ।
No one can erase the Word of the Guru's Shabad.
गुर का सबदु न मेटै कोइ ॥
ਗੁਰੁਨਾਨਕੁਨਾਨਕੁਹਰਿਸੋਇ੪੭੯॥॥॥॥
ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ॥੪॥੭॥੯॥
Nanak is the Guru; Nanak is the Lord Himself. ||4||7||9||
गुरु नानकु नानकु हरि सोइ ॥४॥७॥९॥