ਨਿਹਚਲਆਸਨੁਬੇਸੁਮਾਰੁ੨॥॥
ਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥
They obtain a permanent seat in the infinite. ||2||
निहचल आसनु बेसुमारु ॥२॥
ਡਿਗਿਨਡੋਲੈਕਤਹੂਨਧਾਵੈ॥
ਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।
No one falls there, or wavers, or goes anywhere.
डिगि न डोलै कतहू न धावै ॥
ਗੁਰਪ੍ਰਸਾਦਿਕੋਇਹੁਮਹਲੁਪਾਵੈ॥
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ।
By Guru's Grace, some find this mansion.
गुर प्रसादि को इहु महलु पावै ॥
ਭ੍ਰਮਭੈਮੋਹਨਮਾਇਆਜਾਲ॥
ਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ।
They are not touched by doubt, fear, attachment or the traps of Maya.
भ्रम भै मोह न माइआ जाल ॥
ਸੁੰਨਸਮਾਧਿਪ੍ਰਭੂਕਿਰਪਾਲ੩॥॥
ਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥
They enter the deepest state of Samaadhi, through the kind mercy of God. ||3||
सुंन समाधि प्रभू किरपाल ॥३॥
ਤਾਕਾਅੰਤੁਨਪਾਰਾਵਾਰੁ॥
ਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ,
He has no end or limitation.
ता का अंतु न पारावारु ॥
ਆਪੇਗੁਪਤੁਆਪੇਪਾਸਾਰੁ॥
ਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ।
He Himself is unmanifest, and He Himself is manifest.
आपे गुपतु आपे पासारु ॥
ਜਾਕੈਅੰਤਰਿਹਰਿਹਰਿਸੁਆਦੁ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ,
One who enjoys the taste of the Lord, Har, Har, deep within himself,
जा कै अंतरि हरि हरि सुआदु ॥
ਕਹਨੁਨਜਾਈਨਾਨਕਬਿਸਮਾਦੁ੪੯੨੦॥॥॥॥
ਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥
O Nanak, his wondrous state cannot be described. ||4||9||20||
कहनु न जाई नानक बिसमादु ॥४॥९॥२०॥
ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਭੇਟਤਸੰਗਿਪਾਰਬ੍ਰਹਮੁਚਿਤਿਆਇਆ॥
ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ,
Meeting with the Sangat, the Congregation, the Supreme Lord God has come into my consciousness.
भेटत संगि पारब्रहमु चिति आइआ ॥
ਸੰਗਤਿਕਰਤਸੰਤੋਖੁਮਨਿਪਾਇਆ॥
ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ।
In the Sangat, my mind has found contentment.
संगति करत संतोखु मनि पाइआ ॥
ਸੰਤਹਚਰਨਮਾਥਾਮੇਰੋਪਉਤ॥
(ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ,
I touch my forehead to the feet of the Saints.
संतह चरन माथा मेरो पउत ॥
ਅਨਿਕਬਾਰਸੰਤਹਡੰਡਉਤ੧॥॥
ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ॥੧॥
Countless times, I humbly bow to the Saints. ||1||
अनिक बार संतह डंडउत ॥१॥
ਇਹੁਮਨੁਸੰਤਨਕੈਬਲਿਹਾਰੀ॥
ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ,
This mind is a sacrifice to the Saints;
इहु मनु संतन कै बलिहारी ॥
ਜਾਕੀਓਟਗਹੀਸੁਖੁਪਾਇਆਰਾਖੇਕਿਰਪਾਧਾਰੀ੧॥॥ਰਹਾਉ॥
ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ॥੧॥ ਰਹਾਉ ॥
holding tight to their support, I have found peace, and in their mercy, they have protected me. ||1||Pause||
जा की ओट गही सुखु पाइआ राखे किरपा धारी ॥१॥ रहाउ ॥
ਸੰਤਹਚਰਣਧੋਇਧੋਇਪੀਵਾ॥
ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ,
I wash the feet of the Saints, and drink in that water.
संतह चरण धोइ धोइ पीवा ॥
ਸੰਤਹਦਰਸੁਪੇਖਿਪੇਖਿਜੀਵਾ॥
ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।
Gazing upon the Blessed Vision of the Saints' Darshan, I live.
संतह दरसु पेखि पेखि जीवा ॥
ਸੰਤਹਕੀਮੇਰੈਮਨਿਆਸ॥
ਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ,
My mind rests its hopes in the Saints.
संतह की मेरै मनि आस ॥
ਸੰਤਹਮਾਰੀਨਿਰਮਲਰਾਸਿ੨॥॥
ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ॥੨॥
The Saints are my immaculate wealth. ||2||
संत हमारी निरमल रासि ॥२॥
ਸੰਤਹਮਾਰਾਰਾਖਿਆਪੜਦਾ॥
ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,
The Saints have covered my faults.
संत हमारा राखिआ पड़दा ॥
ਸੰਤਪ੍ਰਸਾਦਿਮੋਹਿਕਬਹੂਨਕੜਦਾ॥
ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ।
By the Grace of the Saints, I am no longer tormented.
संत प्रसादि मोहि कबहू न कड़दा ॥
ਸੰਤਹਸੰਗੁਦੀਆਕਿਰਪਾਲ॥
ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ।
The Merciful Lord has blessed me with the Saints' Congregation.
संतह संगु दीआ किरपाल ॥
ਸੰਤਸਹਾਈਭਏਦਇਆਲ੩॥॥
ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੩॥
The Compassionate Saints have become my help and support. ||3||
संत सहाई भए दइआल ॥३॥
ਸੁਰਤਿਮਤਿਬੁਧਿਪਰਗਾਸੁ॥
(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
My consciousness, intellect and wisdom have been enlightened.
सुरति मति बुधि परगासु ॥
ਗਹਿਰਗੰਭੀਰਅਪਾਰਗੁਣਤਾਸੁ॥
ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ,
The Lord is profound, unfathomable, infinite, the treasure of virtue.
गहिर गंभीर अपार गुणतासु ॥
ਜੀਅਜੰਤਸਗਲੇਪ੍ਰਤਿਪਾਲ॥
ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ-
He cherishes all beings and creatures.
जीअ जंत सगले प्रतिपाल ॥
ਨਾਨਕਸੰਤਹਦੇਖਿਨਿਹਾਲ੪੧੦੨੧॥॥॥॥
ਹੇ ਨਾਨਕ! (ਆਪਣੇ) ਸੰਤ ਜਨਾਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ॥੪॥੧੦॥੨੧॥
Nanak is enraptured, seeing the Saints. ||4||10||21||
नानक संतह देखि निहाल ॥४॥१०॥२१॥
ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਤੇਰੈਕਾਜਿਨਗ੍ਰਿਹੁਰਾਜੁਮਾਲੁ॥
ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ।
Your home, power and wealth will be of no use to you.
तेरै काजि न ग्रिहु राजु मालु ॥
ਤੇਰੈਕਾਜਿਨਬਿਖੈਜੰਜਾਲੁ॥
ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ।
Your corrupt worldly entanglements will be of no use to you.
तेरै काजि न बिखै जंजालु ॥
ਇਸਟਮੀਤਜਾਣੁਸਭਛਲੈ॥
ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ।
Know that all your dear friends are fake.
इसट मीत जाणु सभ छलै ॥
ਹਰਿਹਰਿਨਾਮੁਸੰਗਿਤੇਰੈਚਲੈ੧॥॥
ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ ॥੧॥
Only the Name of the Lord, Har, Har, will go along with you. ||1||
हरि हरि नामु संगि तेरै चलै ॥१॥
ਰਾਮਨਾਮਗੁਣਗਾਇਲੇਮੀਤਾਹਰਿਸਿਮਰਤਤੇਰੀਲਾਜਰਹੈ॥
ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ।
Sing the Glorious Praises of the Lord's Name, O friend; remembering the Lord in meditation, your honor shall be saved.
राम नाम गुण गाइ ले मीता हरि सिमरत तेरी लाज रहै ॥
ਹਰਿਸਿਮਰਤਜਮੁਕਛੁਨਕਹੈ੧॥॥ਰਹਾਉ॥
ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ ॥੧॥ ਰਹਾਉ ॥
Remembering the Lord in meditation, the Messenger of Death will not touch you. ||1||Pause||
हरि सिमरत जमु कछु न कहै ॥१॥ रहाउ ॥
ਬਿਨੁਹਰਿਸਗਲਨਿਰਾਰਥਕਾਮ॥
ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ)।
Without the Lord, all pursuits are useless.
बिनु हरि सगल निरारथ काम ॥
ਸੁਇਨਾਰੁਪਾਮਾਟੀਦਾਮ॥
(ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ।
Gold, silver and wealth are just dust.
सुइना रुपा माटी दाम ॥
ਗੁਰਕਾਸਬਦੁਜਾਪਿਮਨਸੁਖਾ॥
ਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ;
Chanting the Word of the Guru's Shabad, your mind shall be at peace.
गुर का सबदु जापि मन सुखा ॥
ਈਹਾਊਹਾਤੇਰੋਊਜਲਮੁਖਾ੨॥॥
ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ ॥੨॥
Here and hereafter, your face shall be radiant and bright. ||2||
ईहा ऊहा तेरो ऊजल मुखा ॥२॥
ਕਰਿਕਰਿਥਾਕੇਵਡੇਵਡੇਰੇ॥
ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ,
Even the greatest of the great worked and worked until they were exhausted.
करि करि थाके वडे वडेरे ॥
ਕਿਨਹੀਨਕੀਏਕਾਜਮਾਇਆਪੂਰੇ॥
ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ)।
None of them ever accomplished the tasks of Maya.
किन ही न कीए काज माइआ पूरे ॥
ਹਰਿਹਰਿਨਾਮੁਜਪੈਜਨੁਕੋਇ॥
ਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,
Any humble being who chants the Name of the Lord, Har, Har,
हरि हरि नामु जपै जनु कोइ ॥
ਤਾਕੀਆਸਾਪੂਰਨਹੋਇ੩॥॥
ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥
will have all his hopes fulfilled. ||3||
ता की आसा पूरन होइ ॥३॥
ਹਰਿਭਗਤਨਕੋਨਾਮੁਅਧਾਰੁ॥
ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ,
The Naam, the Name of the Lord, is the anchor and support of the Lord's devotees.
हरि भगतन को नामु अधारु ॥
ਸੰਤੀਜੀਤਾਜਨਮੁਅਪਾਰੁ॥
ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ।
The Saints are victorious in this priceless human life.
संती जीता जनमु अपारु ॥
ਹਰਿਸੰਤੁਕਰੇਸੋਈਪਰਵਾਣੁ॥
ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ।
Whatever the Lord's Saint does, is approved and accepted.
हरि संतु करे सोई परवाणु ॥
ਨਾਨਕਦਾਸੁਤਾਕੈਕੁਰਬਾਣੁ੪੧੧੨੨॥॥॥॥
ਹੇ ਨਾਨਕ! (ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ ॥੪॥੧੧॥੨੨॥
Slave Nanak is a sacrifice to him. ||4||11||22||
नानक दासु ता कै कुरबाणु ॥४॥११॥२२॥
ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਸਿੰਚਹਿਦਰਬੁਦੇਹਿਦੁਖੁਲੋਗ॥
(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ।
You gather wealth by exploiting people.
सिंचहि दरबु देहि दुखु लोग ॥
ਤੇਰੈਕਾਜਿਨਅਵਰਾਜੋਗ॥
(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ।
It is of no use to you; it was meant for others.
तेरै काजि न अवरा जोग ॥
ਕਰਿਅਹੰਕਾਰੁਹੋਇਵਰਤਹਿਅੰਧ॥
(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ।
You practice egotism, and act like a blind man.
करि अहंकारु होइ वरतहि अंध ॥
ਜਮਕੀਜੇਵੜੀਤੂਆਗੈਬੰਧ੧॥॥
(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥
In the world hereafter, you shall be tied to the leash of the Messenger of Death. ||1||
जम की जेवड़ी तू आगै बंध ॥१॥
ਛਾਡਿਵਿਡਾਣੀਤਾਤਿਮੂੜੇ॥
ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ।
Give up your envy of others, you fool!
छाडि विडाणी ताति मूड़े ॥
ਈਹਾਬਸਨਾਰਾਤਿਮੂੜੇ॥
ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ।
You only live here for a night, you fool!
ईहा बसना राति मूड़े ॥
ਮਾਇਆਕੇਮਾਤੇਤੈਉਠਿਚਲਨਾ॥
ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ,
You are intoxicated with Maya, but you must soon arise and depart.
माइआ के माते तै उठि चलना ॥
ਰਾਚਿਰਹਿਓਤੂਸੰਗਿਸੁਪਨਾ੧॥॥ਰਹਾਉ॥
(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ ॥
You are totally involved in the dream. ||1||Pause||
राचि रहिओ तू संगि सुपना ॥१॥ रहाउ ॥
ਬਾਲਬਿਵਸਥਾਬਾਰਿਕੁਅੰਧ॥
ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ,
In his childhood, the child is blind.
बाल बिवसथा बारिकु अंध ॥
ਭਰਿਜੋਬਨਿਲਾਗਾਦੁਰਗੰਧ॥
ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,
In the fullness of youth, he is involved in foul-smelling sins.
भरि जोबनि लागा दुरगंध ॥