ਵਾਰਾਂ ਭਾਈ ਗੁਰਦਾਸ ਜੀ

ਅੰਗ 9
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਗੁਰਮੂਰਤਿਪੂਰਨਬ੍ਰਹਮੁਅਬਿਗਤੁਅਬਿਨਾਸੀ
ਗੁਰੂ ਨਾਸ਼ ਤੋਂ ਰਹਿਤ ਤੇ ਗਤੀ ਤੋਂ ਰਹਿਤ ਪੂਰਨ ਬ੍ਰਹਮ ਦੀ ਮੂਰਤ (ਵਾਗੂੰ ਹੈ)।
Guru is replica of the perfect Braham who is unmanifest and indestructible.
गुर मूरति पूरन ब्रहमु अबिगतु अबिनासी ।
LINE 04
ਪਾਰਬ੍ਰਹਮੁਗੁਰਸਬਦੁਹੈਸਤਸੰਗਿਨਿਵਾਸੀ
(ਉਸ) ਗੁਰ ਸ਼ਬਦ ਸਤਿਸੰਗ ਵਿਚ ਨਿਵਾਸ ਰੱਖਣ ਵਾਲੇ ਪਾਰਬ੍ਰਹਮ ਦਾ (ਮਾਨੋ ਮਿਲਾਪ ਹੈ, ਅਥਵਾ ਗੁਰੂ ਦੀ ਮੂਰਤਿ ਪੂਰਨ ਬ੍ਰਹਮ ਹੈ ਤੇ ਗੁਰੂ ਦਾ ਸ਼ਬਦ ਪਾਰਬ੍ਰਹਮ ਹੈ। ਪ੍ਰਸ਼ਨ ਹੁੰਦਾ ਹੈ, ਬ੍ਰਹਿਮੰਡ ਵਿਚ? ਉੱਤਰ ਦੇਂਦੇ ਹਨ, ਸਤਿਸੰਗ ਨਿਵਾਸ ਵਿਖੇ, ਅਰਥਾਤ ਧਯਾਨ ਤੇ ਸ਼ਬਦ, ਇਨ੍ਹਾਂ ਨੂੰ ਸਾਧਨ ਹੀ ਨਾਂ ਸਮਝੇ ਪਰ ਸਾਧਨ ਤੇ ਸਿੱਧ
Word of Guru (and not his body) s transcendent Brahm who resides in the holy congregation.
पारब्रहमु गुर सबदु है सतसंगि निवासी ।
LINE 05
ਸਾਧਸੰਗਤਿਸਚੁਖੰਡੁਹੈਭਾਉਭਗਤਿਅਭਿਆਸੀ
ਸਾਧ ਸੰਗਤ (ਹੀ) ਸਚਖੰਡ ਹੈ (ਜਿੱਥੇ) ਪ੍ਰੇਮਾ ਭਗਤੀ ਦਾ ਅਭਯਾਸ ਹੁੰਦਾ ਹੈ।
The company of the sadhus is the abode of truth where opportunity for loving devotion is created.
साधसंगति सचु खंडु है भाउ भगति अभिआसी ।
LINE 06
ਚਹੁਵਰਨਾਉਪਦੇਸੁਕਰਿਗੁਰਮਤਿਪਰਗਾਸੀ
(ਜਿੱਥੇ) ਚਹੁੰ ਵਰਨਾਂ ਨੂੰ (ਜਾਤ ਭੇਦ ਛੱਡਕੇ) ਉਪਦੇਸ਼ ਨਾਲ ਗੁਰਮਤ ਦਾ ਪ੍ਰਗਾਸ ਹੁੰਦਾ ਹੈ।
Here all the four varnas are preached to and the wisdom of the Guru (Gurmat) brought before the people.
चहु वरना उपदेसु करि गुरमति परगासी ।
LINE 07
ਪੈਰੀਪੈਪਾਖਾਕਹੋਇਗੁਰਮੁਖਿਰਹਿਰਾਸੀ
(ਜਿਸ ਟਕਸਾਲ ਵਿਖੇ ਜਗਯਾਸੂ) ਪੈਰੀਂ ਪੈ ਕੇ, ਪੈਰਾਂ ਦੀ ਖਾਕ ਹੋ ਕੇ ਸਿੱਧੇ ਰਸਤੇ ਦੇ ਤੁਰਾਊੂ ਗੁਰਮੁਖ ਹੋ ਜਾਂਦੇ ਹਨ।
Only here touching the feet and by becoming dust of the feet, gurmukhs become followers of the way of discipline.
पैरी पै पा खाक होइ गुरमुखि रहिरासी ।
LINE 08
ਮਾਇਆਵਿਚਿਉਦਾਸੁਗਤਿਹੋਇਆਸਨਿਰਾਸੀ।।
ਆਸਾ ਤੋ ਨਿਰਾਸ ਹੋ ਕੇ ਮਾਇਆ ਦੇ ਵਿਚੇ ਹੀ ਉਦਾਸ ਗਤੀ ਵਾਲੇ (ਹੋ ਕੇ ਵਿਚਰਦੇ ਹਨ)।
Becoming neutral amidst hopes, the individuals through the holy congregation go beyond maya.
माइआ विचि उदासु गति होइ आस निरासी ।१।
LINE 09
ਪਉੜੀ
पउड़ी २
LINE 10
ਗੁਰਸਿਖੀਬਾਰੀਕਹੈਸਿਲਚਟਣੁਫਿਕੀ
ਗੁਰ ਸਿੱਖੀ (ਬਹੁਤ) ਬ੍ਰੀਕ ਹੈ, (ਤੇ) ਅਲੂਣੀ ਸਿਲਾ ਦੇ ਚੱਟਣ ਵਾਂਗ (ਪਹਿਲੇ) ਫਿੱਕੀ।
To be disciple of the Guru is very subtle activity and it is like licking of the tasteless stone.
गुर सिखी बारीक है सिल चटणु फिकी ।
LINE 11
ਤ੍ਰਿਖੀਖੰਡੇਧਾਰਹੈਉਹੁਵਾਲਹੁਨਿਕੀ
ਖੰਡੇ ਦੀ ਧਾਰ ਵਾਂਗੂੰ ਤਿੱਖੀ ਹੈ ਉਹ, ਤੇ ਵਾਲ ਨਾਲੋਂ ਬੀ ਨਿੱਕੀ ਹੈ।
It is thinner than the hair and sharper than the edge of the sword.
त्रिखी खंडे धार है उहु वालहु निकी ।
LINE 12
ਭੂਹਭਵਿਖਵਰਤਮਾਨਸਰਿਮਿਕਣਿਮਿਕੀ
ਭੂਤ, ਭਵਿੱਖ ਵਰਤਮਾਨ (ਤਿੰਨਾਂ ਕਾਲਾਂ ਵਿਖੇ ਇਸ ਸਿੱਖੀ ਦੇ ) ਬਰਾਬਰ (ਜੇ ਕੁਛ) ਮੇਚੀਏ ਤਾਂ ਮਿਚ ਨਹੀਂ ਸਕਦਾ।
Nothing is equal to it in present, past and future.
भूह भविख न वरतमान सरि मिकणि मिकी ।
LINE 13
ਦੁਤੀਆਨਾਸਤਿਏਤੁਘਰਿਹੋਇਇਕਾਇਕੀ
ਇਸ (ਸਿੱਖੀ ਦੇ ਘਰ ਵਿਚ ਦ੍ਵੈਤ ਨਾਸ਼ ਹੁੰਦੀ ਹੈ ਤੇ ਇਕੋ ਹੋ ਜਾਈਦਾ ਹੈ (ਪਯਾਰੇ ਨਾਲ, ਪ੍ਰੇਮ ਦੁਆਰਾ)।
In the house of Sikhism, the duality gets erased and one becomes one with that One.
दुतीआ नासति एतु घरि होइ इका इकी ।
LINE 14
ਦੂਆਤੀਆਵੀਸਰੈਸਣੁਕਕਾਕਿਕੀ
ਦ੍ਵੰਦ, ਤ੍ਰਿਕੁਟੀ ਤੇ (ਨੀਵੇਂ ਝੇੜੇ) ਕਦ, ਕਾਹਨੂੰ, ਕਿੱਥੇ, ਕੀਹ (ਸਾਰੇ) ਵਿਸਰ ਜਾਂਦੇ ਹਨ।
Man forgets the idea of second, third, when and why.
दूआ तीआ वीसरै सणु कका किकी ।
LINE 15
ਸਭੈਸਿਕਾਂਪਰਹਰੈਸੁਖੁਇਕਤੁਸਿਕੀ।।
(ਸਿੱਖੀ ਦੀ) ਇਕੋ ਸਿੱਕ ਵਿਚ ਹੀ ਸੁਖ ਹੈ (ਤਾਂਤੇ) ਸਭ ਸਿੱਕਾਂ ਨੂੰ ਦੂਰ ਕਰੋ।
Repudiating all the desires, the individual gets delight in the hope of one Lord.
सभै सिकां परहरै सुखु इकतु सिकी ।२।
LINE 16
ਪਉੜੀ
पउड़ी ३
LINE 17
ਗੁਰਮੁਖਿਮਾਰਗੁਆਖੀਐਗੁਰਮਤਿਹਿਤਕਾਰੀ
ਗੁਰਮੁਖ ਮਾਰਗ (ਉਸ ਨੂੰ) ਕਹੀਦਾ ਹੈ (ਜਿਸ ਵਿਚ ਸਿਖ) ਗੁਰੂ ਦੀ ਮਤ ਦਾ ਪਿਆਰਾ ਹੋ ਜਾਵੇ।
The way leading to the adoption of beneficent wisdom of the Guru (Gurmat) is known as the Gurmukh-way.
गुरमुखि मारगु आखीऐ गुरमति हितकारी ।
LINE 18
ਹੁਕਮਿਰਜਾਈਚਲਣਾਗੁਰਸਬਦਵੀਚਾਰੀ
ਗੁਰੂ ਦੇ ਸ਼ਬਦ ਦੀ ਵੀਚਾਰ ਕਰੇ (ਤੇ ਉਸ ਦ)ੇ ਹੁਕਮ ਵਿਚ ਤੇ ਰਜ਼ਾ ਉਤੇ ਚਲੇ।
In it one is taught to live in the will of the Lord and to ponder upon the Word of Guru.
हुकमि रजाई चलणा गुर सबद वीचारी ।
LINE 19
ਭਾਣਾਭਾਵੈਖਸਮਕਾਨਿਹਚਉਨਿਰੰਕਾਰੀ
ਉਸ ਨੂੰ ਖਸਮ (ਵਾਹਿਗੁਰੂ) ਦਾ ਭਾਣਾ ਪਯਾਰਾ ਲਗੇ ਤੇ ਨਿਸ਼ਚੇ ਨਿਰੰਕਾਰ ਦਾ (ਬੰਦਾ ਹੋਕੇ ਰਹੇ)।
The will of the Master comes to be loved and in all thoughts permeates the formless Lord.
भाणा भावै खसम का निहचउ निरंकारी ।
LINE 20
ਇਸਕਮੁਸਕਮਹਕਾਰੁਹੈਹੁਇਪਰਉਪਕਾਰੀ
ਇਸ਼ਕ ਤੇ ਕਸਤੂਰੀ ਦੀ ਮਹਿਕਾਰ (ਗੁੱਝੀ ਨਹੀਂ ਰਹਿੰਦੀ, ਇਸੇ ਤਰ੍ਹਾਂ ਉਹ) ਪਰਉਪਕਾਰੀ ਹੋ ਜਾਂਦਾ ਹੈ।
As love and fragrance do not remain hidden, the Gurmukh also does not remain concealed and gets himself busy in altruistic activities.
इसक मुसक महकारु है हुइ परउपकारी ।
LINE 21
ਸਿਦਕਸਬੂਰੀਸਾਬਤੇਮਸਤੀਹੁਸੀਆਰੀ
ਭਰੋਸਾ, ਸੰਤੋਖ, ਮਸਤੀ, ਹੁਸ਼ਯਾਰੀ (ਸਭ ਵਿਚ) ਸਾਵਧਾਨਤਾ ਰੱਖਦਾ ਹੈ।
He imbibes in him the faith, contentment, ecstasy, and the qualities of being skilful.
सिदक सबूरी साबते मसती हुसीआरी ।
LINE 22
ਗੁਰਮੁਖਿਆਪੁਗਵਾਇਆਜਿਣਿਹਉਮੈਮਾਰੀ।।
ਗੁਰਮੁਖ ਨੇ ਆਪਾ ਭਾਵ ਗੁਆ ਦਿਤਾ ਹੈ। (ਇਸ ਜਿੱਤ ਨੂੰ) ਜਿੱਤ ਕੇ ਹਊਮੈ ਮਾਰ ਲਈ ਹੈ।
Gurmukh decimates ego and conquers it.
गुरमुखि आपु गवाइआ जिणि हउमै मारी ।३।
LINE 23
ਪਉੜੀ
पउड़ी ४
LINE 24
ਭਾਇਭਗਤਿਭੈਚਲਣਾਹੋਇਪਾਹੁਣਿਚਾਰੀ
ਪ੍ਰਾਹੁਣ ਚਾਰੀ ਵਾਂਗੂੰ (ਇਸ ਸੰਸਾਰ ਤੋਂ) ਚਲੇ ਜਾਣ (ਦੀ ਗੱਲ) ਜਾਣਕੇ (ਲੋਕਾਂ ਦੇ ਭਾਣੇ)
Considering himself a guest, the sikh spends his life in loving devotion.
भाइ भगति भै चलणा होइ पाहुणिचारी ।
LINE 25
ਚਲਣੁਜਾਣਿਅਜਾਣੁਹੋਇਗਹੁਗਰਬੁਨਿਵਾਰੀ
ਆਣ ਬਣਕੇ ਹੰਕਾਰ ਦੀ ਪਕੜ ਨੂੰ ਦੂਰ ਕਰ ਕੇ ਪ੍ਰੇਮਾ ਭਗਤੀ ਤੇ ਭੈ ਵਿਚ ਤੁਰੇ।
They (Sikhs) remain unknown to deceit and pull out ego from their minds.
चलणु जाणि अजाणु होइ गहु गरबु निवारी ।
LINE 26
ਗੁਰਸਿਖਨਿਤਪਰਾਹੁਣੇਏਹੁਕਰਣੀਸਾਰੀ
ਇਹ ਕਰਨੀ ਚੰਗੀ ਹੈ ਕਿ ਗੁਰੂ ਦੇ ਸਿੱਖ (ਆਪ ਨੂੰ) ਪ੍ਰਾਹੁਣੇ ਜਾਣਦੇ ਹਨ।
Their true conduct is to treat themselves as guests in this world.
गुरसिख नित पराहुणे एहु करणी सारी ।
LINE 27
ਗੁਰਮੁਖਿਸੇਵਕਮਾਵਣੀਸਤਿਗੁਰੂਪਿਆਰੀ
(ਇਹ ਜਾਣਕੇ) ਗੁਰੂ ਦੁਆਰੇ ਟਹਿਲ ਕਰਨੀ (ਇਹ ਕਾਰ) ਗੁਰੂ ਨੂੰ ਪਿਆਰੀ ਹੈ।
The object of the Gurmukh is service and only such action is loved by the Lord.
गुरमुखि सेव कमावणी सतिगुरू पिआरी ।
LINE 28
ਸਬਦਿਸੁਰਤਿਲਿਵਲੀਣਹੋਇਪਰਵਾਰਸੁਧਾਰੀ
ਸ਼ਬਦ ਸੁਰਤ ਲਿਵਲੀਨ ਹੋ ਕੇ (ਪਰ ਇੱਕਲਾ ਨਹੀਂ, ਨਾਲ) ਪਰਵਾਰ ਨੂੰ ਕੀ ਸੁਧਾਰ ਲਵੇ।
Merging consciousness in the Word they reform the whole family (in the form of world).
सबदि सुरति लिव लीण होइ परवार सुधारी ।
LINE 29
ਸਾਧਸੰਗਤਿਜਾਇਸਹਜਘਰਿਨਿਰਮਲਿਨਿਰੰਕਾਰੀ।।
(ਕਿੱਕੂੰ? ) ਸਾਧ ਸੰਗਤ ਦਾ ਜੋ ਸਹਿਜ ਦਾ ਪਦ ਹੈ (ਉਥੇ) ਜਾ ਕੇ ਮੇਲ ਤੋਂ ਰਹਿਤ (ਹੋਕੇ ਇਕ) ਨਿਰੰਕਾਰ ਦਾ ਹੋ ਰਹੇ।
Through holy congregation they become pure and formless and get established in the final stage of equipoise.
साधसंगति जाइ सहज घरि निरमलि निरंकारी ।४।
LINE 30
ਪਉੜੀ
पउड़ी ५
LINE 31
ਪਰਮਜੋਤਿਪਰਗਾਸੁਕਰਿਉਨਮਨਿਲਿਵਲਾਈ
(ਉਸ ਸੱਚੇ ਗੁਰ ਸਿੱਖ ਨੇ) ਪਰਮ ਜੋਤ ਦਾ (ਰਿਦੇ ਵਿਚ ਪ੍ਰਕਾਸ਼ ਕਰ ਕੇ ਤੁਰੀਆ ਪਦ ਵਿਖੇ ਲਿਵ ਲਾਈ।
Kindling the supreme light in his mind a gurmukh remains absorbed in the state of supreme trance.
परम जोति परगासु करि उनमनि लिव लाई ।
LINE 32
ਪਰਮਤਤੁਪਰਵਾਣੁਕਰਿਅਨਹਦਿਧੁਨਿਵਾਈ
ਪਰਮ ਤੱਤ (ਵਾਹਿਗੁਰੂ ਦੇ ਤਤ ਸਰੂਪ ਨੂੰ) ਪਰਮਾਣ ਕਰ ਕੇ ਅਨਾਹਦ ਧੁਨੀ ਵੱਜੀ।
When he adopts the supreme reality (Lord) in his mind, the unstruck melody starts ringing.
परम ततु परवाणु करि अनहदि धुनि वाई ।
LINE 33
ਪਰਮਾਰਥਪਰਬੋਧਕਰਿਪਰਮਾਤਮਹਾਈ
ਪਰਮਾਰਥ ਨੂੰ ਸਮਝਕੇ ਪਰਮਾਤਮਾਂ ਨੂੰ (ਹਾਈ=) 'ਹੈ' ਜਾਣਨ ਦੀ ਅਵਸਥਾ ਵਿਚ ਟਿਕੇ।
Becoming conscious for altruism now resides in his heart the sense of God’s omnipresence.
परमारथ परबोध करि परमातम हाई ।
LINE 34
ਗੁਰਉਪਦੇਸੁਅਵੇਸੁਕਰਿਅਨਭਉਪਦੁਪਾਈ
ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਕੇ ਅਨੁਭਵ ਦੇ ਪਦ ਨੂੰ ਪਾਇਆ।
Inspired by the teachings of the Guru, gurmukh attains the state of fearlessness.
गुर उपदेसु अवेसु करि अनभउ पदु पाई ।
LINE 35
ਸਾਧਸੰਗਤਿਕਰਿਸਾਧਨਾਇਕਮਨਿਇਕੁਧਿਆਈ
ਸਾਧ ਸੰਗਤ ਵਿਚ (ਇਹ) ਸਾਧਨਾਂ ਕਰ ਕੇ ਇਕ ਮਨ ਹੋ ਕੇ ਇਕ (ਵਾਹਿਗੁਰੂ) ਨੂੰ ਧਿਆਇਆ।
Disciplining himself in the company in the holy ones i.e. losing his ego, he remembers Lord with single-minded devotion.
साधसंगति करि साधना इक मनि इकु धिआई ।
LINE 36
ਵੀਹਇਕੀਹਚੜ੍ਹਾਉਚੜ੍ਹਿਇਉਂਨਿਜਘਰਿਜਾਈ।।
ਵੀਹ (ਸੰਸਾਰ ਤੋਂ) ਇਕੀਹ (ਪਰਲੋਕ ਵਿਚ) ਚੜ੍ਹਾਉ ਚੜ੍ਹਾਇਆ ਤੇ ਐਦਾਂ ਸੈ ਸਰੂਪ ਵਿਚ ਗਏ।
This way, entering from this world into the spiritual world, he finally establishes himself in his real nature.
वीह इकीह चढ़ाउ चढ़ि इउं निज घरि जाई ।५।
LINE 37
ਪਉੜੀ
पउड़ी ६
LINE 38
ਦਰਪਣਿਵਾਂਗਧਿਆਨੁਧਰਿਆਪੁਆਪਨਿਹਾਲੈ
(ਜੀਕੂੰ) ਸ਼ੀਸ਼ੇ ਵਿਚ ਧਿਆਨ ਧਰ (ਕੇ ਅਪਣੇ ਸਰੀਰ ਨੂੰ ਜਿਵੇਂ ਵੇਖੀਦਾ ਹੈ) ਤਿਕੂੰਆਪ (ਅਪਣੇ ਆਪ ਨੂੰ) ਅਪਣੇ ਆਪ ਵਿਚ ਵੇਖੇ।
As is the reflection in the mirror. He sees in the world His ownself.
दरपणि वांग धिआनु धरि आपु आप निहालै ।
LINE 39
ਘਟਿਘਟਿਪੂਰਨਬ੍ਰਹਮੁਹੈਚੰਦੁਜਲਵਿਚਿਭਾਲੈ
ਘਟ ਘਟ (ਵਿਖੇ) ਬ੍ਰਹਮ ਪੂਰਣ ਹੈ, (ਜਿਕੂੰ ਇਕ) ਚੰਦ ਨੂੰ (ਅਨੇਕ ਜਲਾਂ) ਵਿਚ ਵੇਖਦਾ ਹੈ।
That perfect Lord is there in all the selves; the ignorant individual searches Him outside as the moon sees its own reflection in the water and feels it is there.
घटि घटि पूरन ब्रहमु है चंदु जल विचि भालै ।
LINE 40
ਗੋਰਸੁਗਾਈਵੇਖਦਾਘਿਉਦੁਧੁਵਿਚਾਲੈ
(ਜਿੱਕੂੰ ਹਰ ਰੰਗ ਦੀਆਂ) ਗਾਈਆਂ ਵਿਚ (ਇਕ ਚਿੱਟੇ) ਦੁਧ ਨੂੰ ਤੇ ਦੁਧ ਵਿਚ ਘਿਉ ਨੂੰ ਵੇਖਦਾ ਹੈ।
Lord Himself is there in the milk, cow and ghee.
गोरसु गाई वेखदा घिउ दुधु विचालै ।
LINE 41
ਫੁਲਾਂਅੰਦਰਿਵਾਸੁਲੈਫਲੁਸਾਉਸਮ੍ਹਾਲੈ
(ਜਿਕੂੰ) ਫੁਲਾਂ ਵਿਚ ਵਾਸ਼ਨਾਂ (ਨੂੰ) ਲੈਂਦਾ ਤੇ ਫਲਾਂ ਵਿਚੋਂ ਰਸ ਨੂੰ ਸੰਮ੍ਹਾਲਦਾ (ਚੱਖਦਾ) ਹੈ।
Taking fragrance from the flowers He Himself is the flavour in them.
फुलां अंदरि वासु लै फलु साउ सम्हालै ।
LINE 42
ਕਾਸਟਿਅਗਨਿਚਲਿਤੁਵੇਖਿਜਲਧਰਤਿਹਿਆਲੈ
ਕਾਠ (ਵਿਚ) ਅੱਗ (ਸਮਾਈ ਹੋਈ ਦਾ) ਤਮਾਸ਼ਾ ਦੇਖਦਾ ਤੇ ਧਰਤੀ ਅੰਦਰ ਜਲ ਨੂੰ (ਸਮਾਯਾ ਜਾਣਦਾ) ਹੈ।
His own phenomenon is there in wood, fire, water, earth and snow.
कासटि अगनि चलितु वेखि जल धरति हिआलै ।
LINE 43
ਘਟਿਘਟਿਪੂਰਨੁਬ੍ਰਹਮੁਹੈਗੁਰਮੁਖਿਵੇਖਾਲੈ।।
(ਇਸੀ ਤਰ੍ਹਾਂ ਘਟ ਘਟ ਵਿਚ ਪੂਰਨ ਬ੍ਰਹਮ ਹੈ, ਪਰ ਗੁਰਮੁਖ ਦਿਖਾਲਦਾ ਹੈ।
The perfect Lord resides in all the selves and is visualised by a rare gurmukh.
घटि घटि पूरनु ब्रहमु है गुरमुखि वेखालै ।६।
LINE 44
ਪਉੜੀ
पउड़ी ७
LINE 45
ਦਿਬਦਿਸਟਿਗੁਰਧਿਆਨੁਧਰਿਸਿਖਵਿਰਲਾਕੋਈ
ਗਯਾਨ ਦ੍ਰਿਸ਼ਟੀ ਵਿਖੇ ਗੁਰੂ ਦਾ ਧਿਆਨ ਧਰਨ ਵਾਲਾ ਕੋਈ ਵਰਲਾ ਸਿੱਖ ਹੁੰਦਾ ਹੈ।
Rare is the gurmukh who concentrates upon the Guru and attains the divine sight.
दिब दिसटि गुर धिआनु धरि सिख विरला कोई ।
LINE 46
ਰਤਨਪਾਰਖੂਹੋਇਕੈਰਤਨਾਅਵਲੋਈ
(ਜੋ) ਰਤਨਾਂ (ਆਤਮ ਗੁਣਾਂ) ਦਾ ਪਾਰਖੂ ਹੋਕੇ ਰਤਨਾਂ ਨੂੰ ਹੀ ਵੇਖਦਾ ਹੈ।
He is the jeweller having the capacity of testing as well as keeping the jewels in the from of virtues.
रतन पारखू होइ कै रतना अवलोई ।
LINE 47
ਮਨੁਮਾਣਕੁਨਿਰਮੋਲਕਾਸਤਿਸੰਗਿਪਰੋਈ
ਮਨ ਰੂਪੀ ਮਾਣਕ ਅਮੋਲਕ (ਰਤਨ ਹੈ ਜੋ) ਸਤਿਸੰਗ ਵਿਚ ਪ੍ਰੋਤਾ ਜਾਂਦਾ ਹੈ।
His mind becomes pure like ruby and he remains absorbed in the holy congregation.
मनु माणकु निरमोलका सतिसंगि परोई ।
LINE 48
ਰਤਨਮਾਲਗੁਰਸਿਖਜਗਿਗੁਰਮਤਿਗੁਣਗੋਈ
ਜਗਤ ਵਿਚ ਗੁਰੂ ਦੇ ਸਿੱਖ ਰਤਨਾਂ ਦੀ ਮਾਲਾ ਵਾਂਗੂੰ ਹਨ ਜੋ ਗੁਰੂ ਦੀ ਮਤ ਦੀ ਰੱਸੀ ਵਿਚ ਗੁੰਦੇ ਹੋਏ ਹਨ।
His mind becomes pure like ruby and he remains absorbed in the holy congregation.
रतन माल गुरसिख जगि गुरमति गुण गोई ।
LINE 49
ਜੀਵਦਿਆਂਮਰਿਅਮਰੁਹੋਇਸੁਖਸਹਜਿਸਮੋਈ
ਜੀਉੁਂਦਿਆਂ ਹੀ ਮਰਕੇ ਫੇਰ ਅਮਰ ਹੋ ਹੋ ਕੇ ਸਹਿਜ ਸੁਖ ਵਿਖੇ ਸਮਾ ਜਾਂਦੇ ਹਨ।
He is dead while being alive i.e. he turns his face from evil propensities.
जीवदिआं मरि अमरु होइ सुख सहजि समोई ।
LINE 50
ਓਤਿਪੋਤਿਜੋਤੀਜੋਤਿਮਿਲਿਜਾਣੈਜਾਣੋਈ।।
ਜੋਤ ਹੋਕੇ ਜੋਤ ਵਿਚ ਓਤ ਪੋਤ (ਤਾਣੇ ਪੇਟੇ) ਵਾਂਗੂੰ ਮਿਲਕੇ (ਜਾਣੋਈ ਜਾਣਨਹਾਰੇ ਵਾਹਿਗੁਰੂ ਨੂੰ) ਜਾਣ ਲੈਂਦੇ ਹਨ।
Totally merging himself in the supreme light he understands his self as well as the Lord.
ओति पोति जोती जोति मिलि जाणै जाणोई ।७।
LINE 51
ਪਉੜੀ
पउड़ी ८
LINE 52
ਰਾਗਨਾਦਵਿਸਮਾਦੁਹੋਇਗੁਣਗਹਿਰਗੰਭੀਰਾ
ਰਾਗ ਦੇ ਨਾਦ ਨਾਲ ਵਿਸਮਾਦ (ਅਚਰਜ) ਹੋਕੇ ਗੁਣਾਂ ਦੇ ਡੁੰਘਾਉ ਵਿਚ ਗੰਭੀਰ ਹੋ ਜਾਂਦਾ ਹੈ।
Elated in the music and sound (of the word), the disciple of the Guru becomes full of serene qualities.
राग नाद विसमादु होइ गुण गहिर गंभीरा ।
LINE 53
ਸਬਦਸੁਰਤਿਲਿਵਲੀਣਹੋਇਅਨਹਦਿਧੁਨਿਧੀਰਾ
ਸ਼ਬਦ ਵਿਚ ਸੁਰਤ ਲਿਵਲੀਣ ਹੋਕੇ ਅਨਾਹਦ ਧੁਨੀ ਵਿਚ ਮਨ ਟਿਕ ਜਾਂਦਾ ਹੈ।
His consciousness gets merged into the Word and his mind stabilizes in the unstruck melody.
सबद सुरति लिव लीण होइ अनहदि धुनि धीरा ।
LINE 54
ਜੰਤ੍ਰੀਜੰਤ੍ਰਵਜਾਇਦਾਮਨਿਉਨਿਮਨਿਚੀਰਾ
ਜੰਤ੍ਰ੍ਰੀ ਜੰਤ੍ਰ੍ਰ ਵਜਾਉੁਂਦਾ ਹੈ (ਤੇ ਉਧਰ) ਮਨ ਵਿੱਝਕੇ ਤੁਰੀਆ ਵਿਚ (ਜਾ ਟਿਕਦਾ ਹੈ)।
The Guru plays upon the instrument of sermon, listening to which the mind dones clothes of the highest state of equipoise (to dance before the Lord).
जंत्री जंत्र वजाइदा मनि उनिमनि चीरा ।
LINE 55
ਵਜਿਵਜਾਇਸਮਾਇਲੈਗੁਰਸਬਦਵਜੀਰਾ
ਵਾਜੇ (ਆਪੇ) ਵੱਜਣ (ਯਾ) ਵਜਾਏ ਜਾਣ, ਗੁਰੂ ਦੇ ਸ਼ਬਦ ਦਾ ਵਜੰਤ੍ਰੀ (ਨਾਮ ਅਭ੍ਯਾਸੀ ਉਸ ਨੂੰ ਅੰਦਰ) ਸਮਾ ਲੈਂਦਾ ਹੈ।
The Sikh of the Guru, getting attuned to the instrument of teaching ultimately turns out himself to be a player of the Guru Word.
वजि वजाइ समाइ लै गुर सबद वजीरा ।
LINE 56
ਅੰਤਰਿਜਾਮੀਜਾਣੀਐਅੰਤਰਿਗਤਿਪੀਰਾ
ਅੰਤਰਜਾਮੀ ਜਾਣੀਐ (ਕਿਉੁਂਕਿ ਉਹ) ਅੰਤਰ ਗਤ ਪੀੜਾ ਨੂੰ ਜਾਣਦਾ ਹੈ।
Now the omniscient Lord understands his pangs of separation.
अंतरिजामी जाणीऐ अंतरि गति पीरा ।
LINE 57
ਗੁਰਚੇਲਾਚੇਲਾਗੁਰੂਬੇਧਿਹੀਰੈਹੀਰਾ।।
ਗੁਰੂ ਚੇਲਾ ਹੈ ਤੇ ਚੇਲਾ ਗੁਰੂ ਹੈ, (ਜਿਕੂੰ) ਵਿੰਨ੍ਹਣ ਵਾਲਾ ਭੀ ਹੀਰਾ (ਤੇ ਵਿੱਝਣ ਵਾਲਾ ਭੀ) ਹੀਰਾ।
The disciple transforms into Guru and the guru into disciple in the same manner, as the diamond cutter in fact is also a diamond.
गुर चेला चेला गुरू बेधि हीरै हीरा ।८।
LINE 58
ਪਉੜੀ
पउड़ी ९
LINE 59
ਪਾਰਸੁਹੋਇਆਪਾਰਸਹੁਗੁਰਮੁਖਿਵਡਿਆਈ
ਗੁਰਮੁਖਾਂ ਵਿਚ (ਇਹ) ਵਡਿਆਈ ਹੈ ਕਿ (ਮਾਨੋ) ਪਾਰਸ ਨਾਲ ਛੁਹਣ ਨਾਲ ਪਾਰਸ (ਹੋਈਦਾ ਹੈ ਇਉਂ ਓਹ ਅਪਣੇ ਸਤਿਸੰਗੀ ਨੂੰ ਆਪਣੇ ਜਿਹਾ ਕਰ ਦਿੰਦੇ ਹਨ)।
The greatness of the gurmukh is that he being the philosopher’s stone makes every one a philosopher’s stone.
पारसु होइआ पारसहु गुरमुखि वडिआई ।
LINE 60
ਹੀਰੈਹੀਰਾਬੇਧਿਆਜੋਤੀਜੋਤਿਮਿਲਾਈ
(ਅਪਣੇ ਸਤਿਸੰਗੀ ਦਾ ਮਨ) ਹੀਰਾ (ਗੁਰ ਸ਼ਬਦ) ਹੀਰੇ ਨਾਲ ਵਿੰਨ੍ਹਕੇ ਜੋਤੀ (ਅਕਾਲ ਪੁਰਖ ਵਿਖੇ ਉਸਦੀ) ਜੋਤ ਮਿਲਾ ਦਿੰਦੇ ਹਨ।
As the diamond is cut by the diamond, the light of the gurmukh merges in Supreme Light.
हीरै हीरा बेधिआ जोती जोति मिलाई ।
LINE 61
ਸਬਦਸੁਰਤਿਲਿਵਲੀਣੁਹੋਇਜੰਤ੍ਰਜੰਤ੍ਰੀਵਾਈ
(ਫੇਰ ਉਹ) ਸਬਦ ਦੀ ਸੁਰਤ ਦੀ (ਲਿਵ) ਤਾਰ (ਵਿਖੇ ਅਜਿਹਾ) ਲੀਨ ਹੁੰਦਾ ਹੈ (ਜਿੱਕੁਰ) ਜੰਤ੍ਰੀ ਜੰਤ੍ਰ ਵਜਾਉੁਂਦਾ ਹੈ (ਭਾਵ, ਉਸਦੀ ਸੁਰ, ਤਾਨ ਇਕ ਸਰੂਪ ਹੋ ਜਾਂਦੀ ਹੈ)।
His consciousness is attuned to the Word as the mind of the player absorbs in the instrument.
सबद सुरति लिव लीणु होइ जंत्र जंत्री वाई ।
LINE 62
ਗੁਰਚੇਲਾਚੇਲਾਗੁਰੂਪਰਚਾਪਰਚਾਈ
ਗੁਰਚੇਲਾ ਤੇ ਚੇਲਾ ਗੁਰੂ ਹੋ ਕੇ ਪ੍ਰੇਮ ਵਿਖੇ (ਪਰਚੇ=) ਪਰਚ ਗਿਆ ਹੈ।
Now the disciple and the Guru become identical. They become one and merge in one another.
गुर चेला चेला गुरू परचा परचाई ।
LINE 63
ਪੁਰਖਹੁੰਪੁਰਖੁਉਪਾਇਆਪੁਰਖੋਤਮਹਾਈ
ਪੁਰਖਹੁੰ (=ਗੁਰ ਚੇਲਾ ਨਾਨਕ ਥੋਂ ਅੰਗਦ ਜੀ ਭੀ) ਪੁਰਖ ਹੋਕੇ (ਪੁਰਖੋਤਮ ਹੋਏ ਸਰਬ ਪੁਰਖਾਂ ਵਿਖੇ ਸ੍ਰੇਸ਼ਟ ਹੋ ਗਏ।
From man was born man (from Guru Nanak to Guru Angad) and he became the superior man.
पुरखहुं पुरखु उपाइआ पुरखोतम हाई ।
LINE 64
ਵੀਹਇਕੀਹਉਲੰਘਿਕੈਹੋਇਸਹਜਿਸਮਾਈ।।
ਵੀਹ ਤੇ ਇੱਕੀ ਥੋਂ ਲੰਘਕੇ ਸਹਜ ਪਦ ਵਿਖੇ ਸਮਾ ਗਏ।
Crossing the world with one jump he merged in the innate knowledge.
वीह इकीह उलंघि कै होइ सहजि समाई ।९।
LINE 65
ਪਉੜੀ੧੦
पउड़ी १०
LINE 66
ਸਤਿਗੁਰੁਦਰਸਨੁਦੇਖਦੋਪਰਮਾਤਮੁਦੇਖੈ
(ਸਤਿਸੰਗ ਵਿਖੇ ਜਾਕੇ) ਜੋ ਸਤਿਗੁਰੂ ਦੇ ਦਰਸ਼ਨ ਕਰਦਾ ਹੈ, (ਉਹ ਪਰਮਾਤਮਾ ਨੂੰ ਦੇਖਦਾ ਹੈ।
He who beholds the true Guru has beholden the Lord.
सतिगुरु दरसनु देखदो परमातमु देखै ।
LINE 67
ਸਬਦਸੁਰਤਿਲਿਵਲੀਣਹੋਇਅੰਤਰਿਗਤਿਲੇਖੈ
(ਕਿਉੁਂਕਿ ਜੋ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਮਗਨ ਹੋਕੇ (ਅੰਤਰਗਤਿ=) ਰਿਦੇ ਅੰਦਰ (ਪ੍ਰਾਪਤ ਪਰਮਆਤਮਾਂ) ਲਖਦਾ ਹੈ।
Putting his consciousness into the Word he concentrates upon his self.
सबद सुरति लिव लीण होइ अंतरि गति लेखै ।
LINE 68
ਚਰਨਕਵਲਦੀਵਾਸਨਾਹੋਇਚੰਦਨਭੇਖੈ
(ਗੁਰੂ ਦੇ) ਚਰਣ ਕਵਲਾਂ ਦੀ ਵਾਸ਼ਨਾ ਨੂੰ ਲੈਕੇ ਚੰਦਨ ਸਰੂਪ ਹੋ ਜਾਂਦਾ ਹੈ (ਭਾਵ ਦੇਵੀ ਗੁਣਾਂ ਵਾਲਾ ਹੁੰਦਾ ਹੈ)।
Enjoying the fragrance of the lotus feet of the Guru he transforms himself into sandal.
चरन कवल दी वासना होइ चंदन भेखै ।
LINE 69
ਚਰਣੋਦਕਮਕਰੰਦਰਸਵਿਸਮਾਦੁਵਿਸੇਖੈ
(ਗੁਰੂ ਦੇ) ਚਰਣਾਂ ਦੇ ਜਲ ਦੇ ਸਾਦ ਦਾ ਰਸ ਵੱਡਾ ਅਚਰਜ ਰੂਪ ਹੈ (ਭਾਵ ਹੋਰ ਰਸ ਭੁੱਲ ਜਾਂਦੇ ਹਨ)।
Tasting the nectar of the lotus feet he goes into a special wondrous state (of super consciousness).
चरणोदक मकरंद रस विसमादु विसेखै ।
LINE 70
ਗੁਰਮਤਿਨਿਹਚਲੁਚਿਤੁਕਰਿਵਿਚਿਰੂਪਰੇਖੈ
ਗੁਰੂ ਦੀ ਮਤ ਵਿਖੇ ਚਿੱਤ ਨੂੰ ਅਚਲ ਕਰਦੇ ਹਨ, ਹੋਰ ਰੂਪਰੇਖ ਵਿਚ ਨਹੀਂ ਰਹਿੰਦੇ (ਸ਼ੁੱਧ ਅੰਤਹਕਰਣ ਹੋ ਜਾਂਦਾ ਹੈ)।
Now in consonance with the Gurmat, the wisdom of the Guru, he stabilizing the mind goes beyond the boundaries of forms and figures.
गुरमति निहचलु चितु करि विचि रूप न रेखै ।
LINE 71
ਸਾਧਸੰਗਤਿਸਚਖੰਡਿਜਾਇਹੋਇਅਲਖਅਲੇਖੈ੧੦।।
ਸਾਧ ਸੰਗਤ ਦੇ ਸੱਚ ਖੰਡ ਵਿਖੇ ਜਾ ਕੇ ਅਲਖ ਤੇ ਅਲੇਖ ਹੋ ਜਾਂਦੇ ਹਨ।
Reaching the holy congregation, the abode of truth, he himself becomes like that imperceptible and ineffable Lord
साधसंगति सच खंडि जाइ होइ अलख अलेखै ।१०।
LINE 72
ਪਉੜੀ੧੧
पउड़ी ११
LINE 73
ਅਖੀਅੰਦਰਿਦੇਖਦਾਦਰਸਨਵਿਚਿਦਿਸੈ
ਜੋ ਅੱਖੀਂ ਦੇ ਅੰਦਰੋਂ ਦੇਖਦਾ ਹੈ, (ਉਹ ਗੁਰੂ ਦੇ) ਦੀਦਾਰ ਵਿਖੇ ਦਿੱਸਦਾ ਹੈ।
He who sees from inside the eyes, is in fact beholden outside also.
अखी अंदरि देखदा दरसन विचि दिसै ।
LINE 74
ਸਬਦੈਵਿਚਿਵਖਾਣੀਐਸੁਰਤੀਵਿਚਿਰਿਸੈ
(ਜੋ ਸ਼ਬਦ ਵਿਚ ਉਚਾਰਿਆ ਜਾਂਦਾ ਹੈ। (ਉਹ) ਸੁਰਤ ਵਿਚੋਂ ਨਿਕਲਦਾ ਹੈ।
He is described through words and He is illumined in the consciousness.
सबदै विचि वखाणीऐ सुरती विचि रिसै ।
LINE 75
ਚਰਣਕਵਲਵਿਚਿਵਾਸਨਾਮਨੁਭਵਰੁਸਲਿਸੈ
(ਗੁਰੂ ਦੇ) ਚਰਨ ਕਵਲ ਵਿਚ ਜੋ ਵਾਸ਼ਨਾ ਹੈ। (ਉਸ ਨੂੰ ਮਨ) ਭਵਰ ਸਮਾਨ ਹੋਕੇ ਲੈਂਦਾ ਹੈ।
For the fragrance of the lotus feet of the Guru, the mind, becoming the black bee, enjoys the pleasure.
चरण कवल विचि वासना मनु भवरु सलिसै ।
LINE 76
ਸਾਧਸੰਗਤਿਸੰਜੋਗੁਮਿਲਿਵਿਜੋਗਿਕਿਸੈ
ਸਾਧ ਸੰਗਤ ਦੇ ਸੰਜੋਗ ਵਿਖੇ ਮਿਲਣ ਕਰ ਕੇ (ਫੇਰ) ਵਿਜੋਗ ਕਿਸੇ ਨੂੰ ਨਹੀਂ ਹੁੰਦਾ।
Whatever is attained in the holy congregation, he gets not away from it.
साधसंगति संजोगु मिलि विजोगि न किसै ।
LINE 77
ਗੁਰਮਤਿਅੰਦਰਿਚਿਤੁਹੈਚਿਤੁਗੁਰਮਤਿਜਿਸੈ
ਗੁਰਮਤ ਦੇ ਅੰਦਰ ਚਿਤ ਹੈ ਤਾਂ ਚਿਤ ਗੁਰਮਤ ਜੈਸਾ ਹੋ ਜਾਂਦਾ ਹੈ, (ਭਾਵ ਤੱਤ ਰੂਪ ਹੋ ਜਾਂਦਾ ਹੈ)।
By putting the mind into the teachings of the Guru, the mind itself changes according to the wisdom of the Guru.
गुरमति अंदरि चितु है चितु गुरमति जिसै ।
LINE 78
ਪਾਰਬ੍ਰਹਮਪੂਰਣਬ੍ਰਹਮੁਸਤਿਗੁਰਹੈਤਿਸੈ੧੧।।
ਪਾਰਬ੍ਰਹਮ ਪੂਰਣ ਬ੍ਰਹਮ ਅਤੇ ਸਤਿਗੁਰ (ਇਹ ਤਿੰਨੇ) ਉਸ ਦੇ ਹਨ।
The true Guru is the form of that transcendental Brahm who is beyond all the qualities.
पारब्रहम पूरण ब्रहमु सतिगुर है तिसै ।११।
LINE 79
ਪਉੜੀ੧੨
पउड़ी १२
LINE 80
ਅਖੀਅੰਦਰਿਦਿਸਟਿਹੋਇਨਕਿਸਾਹੁਸੰਜੋਈ
(ਈਸ਼੍ਵਰ ਨੇ) ਅੱਖਾਂ ਵਿਖੇ ਦ੍ਰਿਸ਼ਟੀ (ਦੀ ਸੁਰਤ), ਨੱਕ ਵਿਖੇ ਸ੍ਵਾਸ ਲੈਣ ਦੀ (ਸੁਰਤ ਪਾਈ।
He is sight in the eyes and breath in the nostril.
अखी अंदरि दिसटि होइ नकि साहु संजोई ।
LINE 81
ਕੰਨਾਂਅੰਦਰਿਸੁਰਤਿਹੋਇਜੀਭਸਾਦੁਸਮੋਈ
ਕੰਨਾਂ ਵਿਚ ਸੁਣਨ ਦੀ, ਜੀਭ ਵਿਚ ਸ੍ਵਾਦ ਦੀ ਸੁਰਤ ਪਾਈ।
He is consciousness in the ears and taste in the tongue.
कंनां अंदरि सुरति होइ जीभ सादु समोई ।
LINE 82
ਹਥੀਕਿਰਤਿਕਮਾਵਣੀਪੈਰਪੰਥੁਸਥੋਈ
ਹੱਥ ਵਿਚ ਕਿਰਤ ਕਰਨ ਦੀ, ਪੈਰੀਂ ਰਸਤਾ ਦੱਲ ਕੇ ਸਾਥੀ ਬਣਨ ਦੀ (ਸੁਰਤ ਪਾਈ)।
With hands He works and becomes fellow traveller on the path.
हथी किरति कमावणी पैर पंथु सथोई ।
LINE 83
ਗੁਰਮੁਖਿਸੁਖਫਲੁਪਾਇਆਮਤਿਸਬਦਿਵਿਲੋਈ
ਸਬਦ ਨੂੰ ਮਤ ਵਿਖੇ ਰਿੜਕ ਕੇ ਗੁਰਮੁਖਾਂ ਨੇ ਸੁਖ ਫਲ ਪਾਇਆ ਹੈ।
The gurmukh has attained the fruit of delight after churning the Word with consciousness.
गुरमुखि सुख फलु पाइआ मति सबदि विलोई ।
LINE 84
ਪਰਕਿਰਤੀਹੂਬਾਹਰਾਗੁਰਮੁਖਿਵਿਰਲੋਈ
ਪਰਮਾਰਥ ਥੋਂ ਬਾਹਰ ਵਿਰਲੇ ਗੁਰਮੁਖ ਹਨ।
Any rare gurmukh remains away from the effects of maya.
परकिरती हू बाहरा गुरमुखि विरलोई ।
LINE 85
ਸਾਧਸੰਗਤਿਚੰਨਣਬਿਰਖੁਮਿਲਿਚੰਨਣੁਹੋਈ੧੨।।
ਜੋ ਕਿ ਸਾਧ ਸੰਗਤ ਰੂਪੀ ਚੰਨਣ ਬੂਟੇ ਨਾਲ ਮਿਲਕੇ ਚੰਨਣ ਹੋ ਗਏ ਹਨ।
The holy congregation is a sandal tree to which whosoever becomes sandal
साधसंगति चंनण बिरखु मिलि चंनणु होई ।१२।
LINE 86
ਪਉੜੀ੧੩
पउड़ी १३
LINE 87
ਅਬਿਗਤਗਤਿਅਬਿਗਤਦੀਕਿਉਅਲਖੁਲਖਾਏ
(ਉਸ ਅਬਿਗਤਿ=) ਈਸ਼੍ਵਰ ਦੀ ਗਤੀ ਅਬਿਗਤਿ ਹੈ, ਕਿੱਕੁਰ ਅਲਖ ਲਖਿਆ ਜਾਵੇ?
How is the dynamism of the Unmanifest known?
अबिगत गति अबिगत दी किउ अलखु लखाए ।
LINE 88
ਅਕਥਕਥਾਹੈਅਕਥਦੀਕਿਉਆਖਿਸੁਣਾਏ
ਅਕਥ (ਈਸ਼੍ਵਰ) ਦੀ ਕਥਾ ਭੀ ਅਕਥ ਹੈ, ਕਿੱਕੁਰ (ਕੋਈ) ਆਖ ਸੁਣਾਵੇ।
How can the story of that ineffable Lord be told?
अकथ कथा है अकथ दी किउ आखि सुणाए ।
LINE 89
ਅਚਰਜਨੋਆਚਰਜੁਹੈਹੈਰਾਣਕਰਾਏ
ਅਚਰਜ ਥੋਂ ਅਚਰਜ ਹੈ (ਕਹਿਣ ਵਾਲੇ) ਹੈਰਾਨ ਹਨ (ਕਿੱਕੁਰ ਕਿਹਾ ਜਾਏ? )
He is wonderful for the wonder itself.
अचरज नो आचरजु है हैराण कराए ।
LINE 90
ਵਿਸਮਾਦੇਵਿਸਮਾਦੁਹੈਵਿਸਮਾਦੁਸਮਾਏ
ਜੋ ਵਿਸਮਾਦ ਥੋਂ ਵਿਸਮਾਦ ਹੈ ਵਿਸਮਾਦ (ਰੂਪ ਹੋਕੇ ਉਸ ਵਿਚ ) ਸਮਾ ਗਏ (ਹੁਣ ਉਸ ਦਾ ਥਹੁ ਕੌਣ ਦੱਸੇ? )
The absorbents in the wondrous realization get themselves elated.
विसमादे विसमादु है विसमादु समाए ।
LINE 91
ਵੇਦੁਜਾਣੈਭੇਦੁਕਿਹੁਸੇਸਨਾਗੁਪਾਏ
ਵੇਦ (ਉਸ ਦਾ) ਕੁਝ ਭੇਤ ਨਹੀਂ ਜਾਣਦੇ, ਸ਼ੇਸ਼ ਨਾਗ (ਜੋ ਕਹੀਦਾ ਹੈ ਸੋ ਭੀ ਭੇਤ) ਨਹੀਂ ਜਾਣਦਾ। (ਕਿੱਕੂੰ ਜਾਣਿਆਂ ਜਾਵੇ? )
The Vedas also do not understand this mystery and even the Sesanag (mythological snake having thousand hoods) cannot know its limits.
वेदु न जाणै भेदु किहु सेसनागु न पाए ।
LINE 92
ਵਾਹਿਗੁਰੂਸਾਲਾਹਣਾਗੁਰੁਸਬਦੁਅਲਾਏ੧੩।।
(ਉੱਤਰ)- ਗੁਰੂ ਸਬਦ ਦਾ ਅਭਯਾਸ ਕਰੇ, (ਕਿੱਕੂੰ? ) ਵਾਹਿਗੁਰੂ (ਗੁਰ ਮੰਤ੍ਰ੍ਰ ਦੁਆਰਾ) ਸ਼ਲਾਘਾ ਕਰ ਕੇ (ਯਥਾ:-ਜਿਸਨੂੰ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ)॥
Vahiguru, God, is eulogised through recitation of the Word of the Guru, Gurbani.
वाहिगुरू सालाहणा गुरु सबदु अलाए ।१३।
LINE 93
ਪਉੜੀ੧੪
पउड़ी १४
LINE 94
ਲੀਹਾਅੰਦਰਿਚਲੀਐਜਿਉਗਾਡੀਰਾਹੁ
(ਜਿੱਕੁਰ) ਗੱਡੀ ਰਸਤੇ ਵਿਖੇ ਲੀਹਾਂ ਵਿਚ ਚੱਲਦੀ ਹੈ।
As, a coach on the highway goes through the beaten tracks,
लीहा अंदरि चलीऐ जिउ गाडी राहु ।
LINE 95
ਹੁਕਮਿਰਜਾਈਚਲਣਾਸਾਧਸੰਗਿਨਿਬਾਹੁ
(ਤਿਹਾ ਹੀ) 'ਰਜਾਈ' (=ਰਜ਼ਾ ਕਰਨ ਵਾਲੇ ਵਾਹਿਗੁਰੂ) ਦੇ ਹੁਕਮ ਵਿਖੇ ਚਲਕੇ ਸਾਧ ਸੰਗਤ ਵਿਖੇ ਨਿਰਬਾਰ ਕਰਦੇ ਹਨ।
In the holy congregation one goes on abiding with the divine ordinance (hukam) and will of the Lord.
हुकमि रजाई चलणा साधसंगि निबाहु ।
LINE 96
ਜਿਉਧਨਸੋਘਾਰਖਦਾਘਰਿਅੰਦਰਿਸਾਹੁ
ਜਿੱਕੁਰ ਸ਼ਾਹੂਕਾਰ ਘਰ ਦੇ ਅੰਦਰ ਧਨ ਨੂੰ ਸਾਂਭ ਰੱਖਦਾ ਹੈ।
As, the wise person keeps money intact at home
जिउ धन सोघा रखदा घरि अंदरि साहु ।
LINE 97
ਜਿਉਮਿਰਜਾਦਛਡਈਸਾਇਰੁਅਸਗਾਹੁ
ਜਿੱਕੁਰ ਸਮੁੰਦਰ ਅਥਾਹ (ਅਪਣੀ) ਮ੍ਰਿਯਾਦਾ ਨੂੰ ਨਹੀਂ ਤਿਆਗਦਾ, (ਭਾਵ ਜੋ ਕੁਦਰਤ ਦੇ ਨੇਮ ਹਨ ਜਲ ਵਾਸਤੇ ਸੋ ਅਸਗਾਹ ਹੋ ਜਾਣ ਪਰ ਭੀ ਸਮੁੰਦਰ ਨਹੀਂ ਤ੍ਯਾਗਦਾ।
And the deep ocean leaves not its general nature;
जिउ मिरजाद न छडई साइरु असगाहु ।
LINE 98
ਲਤਾਹੇਠਿਲਤਾੜੀਐਅਜਰਾਵਰੁਘਾਹੁ
ਜਿੱਕੁਰ ਜਰਨ ਵਾਲਾ ਘਾਹ ਪੈਰਾਂ ਹੇਠ ਲਿਤਾੜੀਦਾ ਹੈ (ਪਰ ਆਪਣੇ ਸੁਭਾਉ ਨੂੰ ਨਹੀਂ ਛੱਡਦਾ)।
As the grass is trampled under the feet,
लता हेठि लताड़ीऐ अजरावरु घाहु ।
LINE 99
ਧਰਮਸਾਲਹੈਮਾਨਸਰੁਹੰਸਗੁਰਸਿਖਵਾਹੁ
(ਧਰਮ-ਸਾਲ=) ਸਤਿਸੰਗ ਮਾਨ ਸਰੋਵਰ ਹੈ, ਗੁਰਮੁਖ ਧੰਨਤਾ ਯੋਗ ਹੰਸ ਹਨ।
Like this (earth) inn is the Manasarovar and the disciples of the Guru are swans
धरमसाल है मानसरु हंस गुरसिख वाहु ।
LINE 100
ਰਤਨਪਦਾਰਥਗੁਰਸਬਦੁਕਰਿਕੀਰਤਨੁਖਾਹੁ੧੪।।
ਗੁਰੂ ਦੇ ਸ਼ਬਦ ਰਤਨ ਪਦਾਰਥ ਹਨ, (ਏਹ ਹੰਸ) ਕੀਰਤਨ ਕਰਦੇ (ਉਸ ਨੂੰ)ਖਾਂਦੇ ਹਨ।
Who in the form of kirtan, singing of the holy hymns, eat the pearls of the Word of the Guru.
रतन पदारथ गुर सबदु करि कीरतनु खाहु ।१४।
LINE 101
ਪਉੜੀ੧੫
पउड़ी १५
LINE 102
ਚਨਣੁਜਿਉਵਣਖੰਡਵਿਚਿਓਹੁਆਪੁਲੁਕਾਏ
ਜਿੱਕੁਰ ਚੰਨਣ (ਦਾ ਬੂਟਾ) ਬਨਾਂ ਵਿਖੇ ਆਪਣਾ ਆਪ ਲੁਕਾਉਂਦਾ ਹੈ।
As the sandal tree tries to conceal itself in the forest (but cannot remain hidden),
चनणु जिउ वण खंड विचि ओहु आपु लुकाए ।
LINE 103
ਪਾਰਸੁਅੰਦਰਿਪਰਬਤਾਂਹੋਇਗੁਪਤਵਲਾਏ
ਪਰਬਤਾਂ ਵਿਖੇ ਪਾਰਸ ਗੁਪਤ ਹੋਕੇ (ਸਮਾ ਵਿਲਾਉਂਦਾ=) ਬਿਤੀਤ ਕਰਦਾ ਹੈ।
The philosopher’s stone being identical with ordinary stones in the mountains spends its time in hiding.
पारसु अंदरि परबतां होइ गुपत वलाए ।
LINE 104
ਸਤਸਮੁੰਦੀਮਾਨਸਰੁਨਹਿਅਲਖੁਲਖਾਏ
ਸੱਤਾਂ ਸਮੁੰਦਰਾਂ ਵਿਖੇ ਮਾਨ ਸਰੋਵਰ ਹੈ ਅਲਖ (ਹੋ ਕੇ ਰਹਿੰਦਾ ਹੈ ਤੇ ਆਪਣਾ ਆਪ) ਨਹੀਂ ਜਣਾਉਂਦਾ।
The seven seas are manifest but the Manasarovar remains invisible to common eyes.
सत समुंदी मानसरु नहि अलखु लखाए ।
LINE 105
ਜਿਉਪਰਛਿੰਨਾਪਾਰਜਾਤੁਨਹਿਪਰਗਟੀਆਏ
ਜਿਉਂ ਕਲਪ ਬ੍ਰਿੱਛ ਗੁਪਤ ਹੈ ਪ੍ਰਗਟ ਨਹੀਂ ਹੁੰਦਾ।
As parijat, wish fulfilling tree, also keeps itself unseen;
जिउ परछिंना पारजातु नहि परगटी आए ।
LINE 106
ਜਿਉਜਗਿਅੰਦਰਿਕਾਮਧੇਨੁਨਹਿਆਪੁਜਣਾਏ
ਜਿੱਕੂੰ ਜਗਤ ਵਿਚ ਕਾਮਧੇਨ ਹੈ ਪਰ ਆਪਾ ਨਹੀਂ ਜਣਾਉਂਦੀ।
Kamaddhenu, wish fulfilling cow, also lives in this world but never makes itself noticed.
जिउ जगि अंदरि कामधेनु नहि आपु जणाए ।
LINE 107
ਸਤਿਗੁਰਦਾਉਪਦੇਸੁਲੈਕਿਉਆਪੁਗਣਾਏ੧੫।।
ਸਤਿਗੁਰੂ (ਗੁਰੂ ਅਰਜਨ ਦੇਵ) ਦਾ (ਜਿਨ੍ਹਾਂ ਨੇ) ਉਪਦੇਸ਼ ਲੀਤਾ ਹੈ (ਓਹ) ਕਿਉਂ ਆਪਣਾ ਆਪ ਜਿਤਲਾਉਣ (ਭਾਵ ਨਹੀਂ ਜਣਾਉਂਦੇ)।
Likewise why should they who have adopted the teachings of the true Guru, include themselves in any count.
सतिगुर दा उपदेसु लै किउ आपु गणाए ।१५।
LINE 108
ਪਉੜੀ੧੬
(ਸਲਿਸੈ=ਲੈਂਦੇ ਹਨ। ਸਰਿਸੈ=ਇਕ ਸਾਰਖਾ।)
पउड़ी १६
LINE 109
ਦੁਇਦੁਇਅਖੀਆਖੀਅਨਿਇਕੁਦਰਸਨੁਦਿਸੈ
ਅੱਖਾਂ ਦੋ ਦੋ (ਹਰ ਜੀਵ ਪਾਸ) ਕਹੀਦੀਆਂ ਹਨ, (ਪਰ ਦੋਵੇਂ) ਇਕ ਦਰਸ਼ਨ ਦੇਖਦੀਆਂ ਹਨ।
The eyes are two but they behold the one (Lord).
दुइ दुइ अखी आखीअनि इकु दरसनु दिसै ।
LINE 110
ਦੁਇਦੁਇਕੰਨਿਵਖਾਣੀਅਨਿਇਕਸੁਰਤਿਸਲਿਸੈ
ਦੋ ਦੋ ਕੰਨ ਕਹੀਦੇ ਹਨ, (ਪਰ ਦੋਵੇਂ ਸੁਰਤ) ਖਬਰ ਇਕੋ ਹੀ ਲੈਂਦੇ ਹਨ।
The ears are two but they bring out the one consciousness.
दुइ दुइ कंनि वखाणीअनि इक सुरति सलिसै ।
LINE 111
ਦੁਇਦੁਇਨਦੀਕਿਨਾਰਿਆਂਪਾਰਾਵਾਰੁਤਿਸੈ
ਨਦੀ ਦੇ ਦੋ ਦੋ ਕਿਨਾਰੇ ਹਨ (ਪਰ ਨਦੀ ਦਾ ਪਾਰਾਵਾਰ=) ਪਾਰ ਉਤਾਰ ਨਹੀਂ ਹੈ ਉਨ੍ਹਾਂ ਨੂੰ।
The river has two banks but they are one through the connection of water and are not separate.
दुइ दुइ नदी किनारिआं पारावारु न तिसै ।
LINE 112
ਇਕਜੋਤਿਦੁਇਮੂਰਤੀਇਕਸਬਦੁਸਰਿਸੈ
(ਗੁਰੂ ਨਾਨਕ ਤੇ ਗੁਰੂ ਅੰਗਦ) ਦੋ ਮੂਰਤਾਂ ਹਨ, ਪਰ ਜੋਤ ਇਕ ਹੈ, ਸਬਦ ਇਕ ਸਾਰਖਾ ਹੈ।
The Guru and the disciple are two identities but one shabad, Word permeates through both of them.
इक जोति दुइ मूरती इक सबदु सरिसै ।
LINE 113
ਗੁਰਚੇਲਾਚੇਲਾਗੁਰੂਸਮਝਾਏਕਿਸੈ੧੬।।
ਗੁਰੂ ਚੇਲਾ ਹੈ ਤਾਂ ਚੇਲਾ ਗੁਰੂ ਹੋਯਾ ਹੈ, (ਇਹ ਭੇਤ ਕੋਈ ਕਿਸ ਤਰ੍ਹਾਂ) ਕਿਸੇ ਨੂੰ ਸਮਝਾਵੇ।
When the Guru is disciple and the disciple Guru, who can make the other understand.
गुर चेला चेला गुरू समझाए किसै ।१६।
LINE 114
ਪਉੜੀ੧੭
पउड़ी १७
LINE 115
ਪਹਿਲੇਗੁਰਿਉਪਦੇਸਦੇਸਿਖਪੈਰੀਪਾਏ
ਪਹਿਲੇ ਗੁਰ ਸਿੱਖ ਨੂੰ (ਆਪਣੀ) ਚਰਨੀਂ ਲਾਕੇ ਉਪਦੇਸ਼ ਦਿੰਦੇ ਹਨ।
First the Guru making the disciple sit near his feet preaches to him.
पहिले गुरि उपदेस दे सिख पैरी पाए ।
LINE 116
ਸਾਧਸੰਗਤਿਕਰਿਧਰਮਸਾਲਸਿਖਸੇਵਾਲਾਏ
ਸਾਧ ਸੰਗਤ ਧਰਮ ਦੀ ਸਾਲਾ ਕਰ ਕੇ (ਦੱਸਦੇ ਉਸਦੀ) ਸੇਵਾ ਵਿਖੇ ਸਿਖ ਨੂੰ ਲਾਉਂਦੇ ਹਨ।
Telling him about the distinction of the holy congregation and the abode of dharma, he is put into the service (of the mankind).
साधसंगति करि धरमसाल सिख सेवा लाए ।
LINE 117
ਭਾਇਭਗਤਿਭੈਸੇਵਦੇਗੁਰਪੁਰਬਕਰਾਏ
ਸਿੱਖ ਪ੍ਰੈਮਾ ਭਗਤੀ ਨਾਲ ਟਹਿਲ ਕਰਦੇ ਤੇ ਗੁਰਪੁਰਬ ਕਰਦੇ ਹਨ।
Serving through loving devotion, the servants of the Lord celebrate the anniversaries.
भाइ भगति भै सेवदे गुरपुरब कराए ।
LINE 118
ਸਬਦਸੁਰਤਿਲਿਵਕੀਰਤਨੁਸਚਿਮੇਲਿਮਿਲਾਏ
ਸ਼ਬਦ ਦੀ ਸੁਰਤ ਵਿਚ ਤੇ ਕੀਰਤਨ ਵਿਚ ਸੱਚੇ ਦੇ ਮੇਲ ਵਿਖੇ ਸਿਖ ਮਿਲਦੇ ਹਨ।
Attuning the consciousness with the Word, through the singing of hymns, one meets the truth.
सबद सुरति लिव कीरतनु सचि मेलि मिलाए ।
LINE 119
ਗੁਰਮੁਖਿਮਾਰਗੁਸਚਦਾਸਚੁਪਾਰਿਲੰਘਾਏ
ਗੁਰਮੁਖਾਂ ਦਾ ਰਸਤਾ ਸੱਚ ਦਾ ਹੈ ਸੱਚ ਹੀ ਪਾਰ ਕਰਨ ਵਾਲਾ ਹੈ।
The Gurmukh walks the path of Truth; practicing Truth he crosses the Worldly ocean.
गुरमुखि मारगु सच दा सचु पारि लंघाए ।
LINE 120
ਸਚਿਮਿਲੈਸਚਿਆਰਨੋਮਿਲਿਆਪੁਗਵਾਏ੧੭।।
(ਪਰ) ਸਚਿਆਰ ਨੂੰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ (ਕਿਸ ਦੇ) ਮਿਲਿਆਂ ਆਪਾ ਭਾਵ ਦੂਰ ਹੋ ਜਾਂਦਾ ਹੈ।
Thus the truthful one obtains the truth and getting it, the ego is erased.
सचि मिलै सचिआर नो मिलि आपु गवाए ।१७।
LINE 121
ਪਉੜੀ੧੮
पउड़ी १८
LINE 122
ਸਿਰਉਚਾਨੀਵੇਂਚਰਣਸਿਰਿਪੈਰੀਪਾਂਦੇ
ਸਿਰ ਉੱਚਾ ਹੈ, ਪੈਰ ਨੀਵੇਂ ਪਰ ਸਿਰ ਪੈਰਾਂ ਪੁਰ ਡਿਗਦੇ ਹਨ।
The head is high and the feet are at a low level but still the head bows upon the feet.
सिर उचा नीवें चरण सिरि पैरी पांदे ।
LINE 123
ਮੁਹੁਅਖੀਨਕੁਕੰਨਹਥਦੇਹਭਾਰਉਚਾਂਦੇ
ਮੂੰਹ ਅੱਖ ਆਦਿਕ ਅੰਗਾਂ ਦਾ ਤੇ ਸਾਰੀ ਦੇਹ ਦਾ ਭਾਰ ਭੀ (ਪੈਰ) ਚੁੱਕਦੇ ਹਨ।
The feet carry the burden of mouth, eyes, nose, ears, hands and the whole body.
मुहु अखी नकु कंन हथ देह भार उचांदे ।
LINE 124
ਸਭਚਿਹਨਛਡਿਪੂਜੀਅਨਿਕਉਣੁਕਰਮਕਮਾਂਦੇ
ਸਾਰੇ ਅੰਗ ਛੱਡ ਕੇ ਕੀ ਕਰਮ ਇਹ ਕਰਦੇ ਹਨ ਕਿ ਪੂਜਾ ਇਨ੍ਹਾਂ ਦੀ ਹੀ ਕੀਤੀ ਜਾਂਦੀ ਹੈ?
Then, leaving aside all the body organs, only they (feet) are worshipped.
सभ चिहन छडि पूजीअनि कउणु करम कमांदे ।
LINE 125
ਗੁਰਸਰਣੀਸਾਧਸੰਗਤੀਨਿਤਚਲਿਚਲਿਜਾਂਦੇ
(ਉੱਤਰ-) ਗੁਰੂ ਦੀ ਸ਼ਰਣ (ਅਰਥਾਤ ਸਤਿਸੰਗ) ਵਿਚ ਰੋਜ਼ ਚੱਲ ਚੱਲਕੇ ਜਾਂਦੇ ਹਨ।
They daily go to the holy congregation in the shelter of the Guru.
गुर सरणी साधसंगती नित चलि चलि जांदे ।
LINE 126
ਵਤਨਿਪਰਉਪਕਾਰਨੋਕਰਿਪਾਰਿਵਸਾਂਦੇ
ਫੇਰ ਪਰਉਪਕਾਰ ਕਰਨ ਨੂੰ ਪੈਂਡਾ ਕਰਦੇ ਹਨ, (ਜਿੰਨਾਕੁ) ਵੱਸ ਚੱਲੇ ਅੱਕਦੇ ਨਹੀਂ।
Then they run for the altruistic works and accomplish the work to the maximum possible.
वतनि परउपकार नो करि पारि वसांदे ।
LINE 127
ਮੇਰੀਖਲਹੁਮੌਜੜੇਗੁਰਸਿਖਹੰਢਾਂਦੇ
(ਇਸ ਲਈ ਮੇਰਾ ਜੀ ਕਰਦਾ ਹੈ ਕਿ ਮੇਰੀ ਸਫਲਤਾ ਤਾਂ ਹੋਵੇ ਜੇ) ਮੇਰੀ (ਦੇਹ ਦੀ) ਖੱਲ ਦੀਆਂ ਜੁੱਤੀਆਂ ਗੁਰੂ ਦੇ ਸਿੱਖ ਹੰਢਾਉਣ, (ਭਾਵ ਉਨ੍ਹਾਂ ਦੇ ਨਿੰਮ੍ਰੀ ਭੂਤ ਉਪਕਾਰੀ ਚਰਨਾਂ ਨਾਲ ਮੇਰੀ ਖੱਲ ਲੱਗ ਲੱਗ ਕੇ ਪਵਿਤ੍ਰ੍ਰ ਹੋ ਜਾਵੇ)।
Alas! Were it so that shoes made of my skin were used by the Sikhs of the Guru.
मेरी खलहु मौजड़े गुरसिख हंढांदे ।
LINE 128
ਮਸਤਕਲਗੇਸਾਧਰੇਣੁਵਡਭਾਗਿਜਿਨ੍ਹਾਂਦੇ੧੮।।
(ਪਰ ਮੈਂ ਕਰਮ ਹੀਨ ਹਾਂ ਤੇ ਏਹ) ਚਰਨ ਧੂੜ ਉਨ੍ਹਾਂ ਦੇ ਮੱਥੇ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ।
Whosoever gets the dust of the feet of such people (with above virtues) he is fortunate and a blessed one.
मसतक लगे साध रेणु वडभागि जिन्हां दे ।१८।
LINE 129
ਪਉੜੀ੧੯
पउड़ी १९
LINE 130
ਜਿਉਧਰਤੀਧੀਰਜਧਰਮੁਮਸਕੀਨੀਮੂੜੀ
(ਸੰਤਾਂ ਦੀ ਗਤੀ ਧਰਤੀ ਵਾਂਗੂੰ ਦੱਸਦੇ ਹਨ) ਜਿੱਕੁਰ ਧਰਤੀ ਧੀਰਜ ਧਰਮ ਦੀ (ਅਤੇ) ਗਰੀਬੀ ਦੀ (ਮੂੜੀ=) ਪੂੰਜੀ ਹੈ।
As the earth is embodiment of continence, dharma and humility,
जिउ धरती धीरज धरमु मसकीनी मूड़ी ।
LINE 131
ਸਭਦੂੰਨੀਵੀਂਹੋਇਰਹੀਤਿਸਮਣੀਕੂੜੀ
ਸਾਰਿਆਂ ਥੋ ਨੀਵੀਂ ਹੋ ਰਹੀ ਹੈ ਉਸਦੀ (ਨਿੰਮ੍ਰਤਾਂ ਦੀ) ਮਨੌਤ ਸੱਚੀ ਹੈ।
It remains under the feet and this humility is true and not false.
सभ दूं नीवीं होइ रही तिस मणी न कूड़ी ।
LINE 132
ਕੋਈਹਰਿਮੰਦਰੁਕਰੈਕੋਕਰੈਅਰੂੜੀ
ਕੋਈ ਹਰਿਮੰਦਰ ਬਣਾਵੇ, ਕੋਈ ਅਟੂੜੀ (ਕੱਠੀ) ਕਰੇ।
Somebody constructs temple of god on it and some gather rubbish heaps on it.
कोई हरि मंदरु करै को करै अरूड़ी ।
LINE 133
ਜੇਹਾਬੀਜੈਸੋਲੁਣੈਫਲਅੰਬਲਸੂੜੀ
ਜੇਹਾ (ਕੋਈ) ਅੰਬ ਜਾਂ ਲਸੂੜੀ ਬੀਜੇ (ਉਸ ਦਾ) ਫਲ ਉਹੋ (ਜਿਹਾ) ਲੁਣਦਾ ਹੈ।
Whatever is sowed is got accordingly whether is be a mango or lasuri, a glutinous fruit.
जेहा बीजै सो लुणै फल अंब लसूड़ी ।
LINE 134
ਜੀਵਦਿਆਂਮਰਿਜੀਵਣਾਜੁੜਿਗੁਰਮੁਖਿਜੂੜੀ
(ਗੁਰੂ ਜੀ ਸੁਖਮਨੀ ਸਾਹਿਬ ਵਿਖੇ ਲਿਖਦੇ ਹਨ “ਜਿਉ ਬਸੁਧਾ ਕੋਊੂ ਖੋਦੈ ਕੋਉੂ ਚੰਦਨ ਲੇਪ” ਕੋਈ ਪੁਟੇ ਤੇ ਕੋਈ ਚੰਦਨ ਛਿੜਕੇ ਦੁਹਾਂ ਨੂੰ ਇਕੋ ਰੂਪ ਜਾਣਦੀ ਹੈ, ਤਿਹਾ ਹੀ ਗੁਰੂ ਦੇ ਸਿੱਖ)
While being dead in life i.e. deleting ego from the self, the gurmukhs join gurmukhs in the holy congregation.
जीवदिआं मरि जीवणा जुड़ि गुरमुखि जूड़ी ।
LINE 135
ਲਤਾਂਹੇਠਿਲਤਾੜੀਐਗਤਿਸਾਧਾਂਧੂੜੀ੧੯।।
ਜੀਵੱਤ ਭਾਵ ਥੋਂ ਮਰਕੇ ਫੇਰ (ਸਤਿਸੰਗ ਭਾਵ ਵਿਚ) ਜੀਉ ਕੇ ਗੁਰਮੁਖਾਂ ਦੇ ਜੋੜ ਵਿਚ ਜੁੜਦੇ ਹਨ।
They become the dust of the feet of the holy men, which is trampled under the feet.
लतां हेठि लताड़ीऐ गति साधां धूड़ी ।१९।
LINE 136
ਪਉੜੀ੨੦
पउड़ी २०
LINE 137
ਜਿਉਪਾਣੀਨਿਵਿਚਲਦਾਨੀਵਾਣਿਚਲਾਇਆ
(ਸਿੱਖ ਲੋਕ ਜਲ ਵਾਂਗੂ ਉਪਕਾਰੀ ਹਨ) ਜਿਹਾ ਪਾਣੀ (ਆਪ ਨਿਵ ਕੇ) ਨਿੰਮ੍ਰੀ ਭੂਤ ਹੋ ਕੇ ਚਲਦਾ ਹੈ (ਤੇ ਹੋਰਨਾਂ ਨੂੰ ਜੋ ਉਸ ਦੇ ਪਰਵਾਹ ਵਿਚ ਆ ਜਾਵਣ) ਨੀਵਾਣ ਵਿਚ ਚਲਾਂਵਦਾ ਹੈ।
As water flows downwards and takes with it whosoever meets it (and makes it also humble),
जिउ पाणी निवि चलदा नीवाणि चलाइआ ।
LINE 138
ਸਭਨਾਰੰਗਾਂਨੋਮਿਲੈਰਲਿਜਾਇਰਲਾਇਆ
ਸਾਰਿਆਂ ਰੰਗਾਂ ਵਿਚ ਰਲਾਯਾ ਹੋਇਆ ਰਲ ਮਿਲ ਜਾਂਦਾ ਹੈ (ਕਿਸੇ ਨਾਲ ਦੁਖ ਨਹੀਂ ਕਰਦਾ)।
All the dyes mix up in water and it becomes one with every colour;
सभना रंगां नो मिलै रलि जाइ रलाइआ ।
LINE 139
ਪਰਉਪਕਾਰਕਮਾਂਵਦਾਉਨਿਆਪੁਗਵਾਇਆ
ਉਹ ਆਪਾ ਭਾਵ ਗਵਾਕੇ ਪਰੋਪਕਾਰ ਕਮਾਉਂਦਾ ਹੈ।
Erasing ego it does altruistic deeds;
परउपकार कमांवदा उनि आपु गवाइआ ।
LINE 140
ਕਾਠੁਡੋਬੈਪਾਲਿਕੈਸੰਗਿਲੋਹੁਤਰਾਇਆ
ਕਾਠ ਨੂੰ ਪਾਲਕੇ ਡੋਬਦਾ ਨਹੀਂ (ਸਗਮਾਂ ਉਸ) ਨਾਲ ਲੋਹੇ ਨੂੰ ਭੀ ਤਾਰ ਦਿੰਦਾ ਹੈ।
It does not sink the wood, it rather makes the iron swim with it;
काठु न डोबै पालि कै संगि लोहु तराइआ ।
LINE 141
ਵੁਠੇਮੀਹਸੁਕਾਲੁਹੋਇਰਸਕਸਉਪਜਾਇਆ
ਮੀਂਹ ਰੂਪ (ਹੋਕੇ ਜਦ) ਵੱਸਦਾ ਹੈ ਸੁਕਾਲ ਹੁੰਦਾ ਹੈ ਅਤੇ ਰਸ ਕਸ ਹੁੰਦੇ ਹਨ।
It makes for prosperity when it rains in rainy season.
वुठे मीह सुकालु होइ रस कस उपजाइआ ।
LINE 142
ਜੀਵਦਿਆਮਰਿਸਾਧਹੋਇਸਫਲਿਓਜਗਿਆਇਆ੨੦।।
(ਇਸ ਪ੍ਰਕਾਰ) ਸਾਧ ਲੋਕ ਜੀਵੱਤ ਭਾਵ ਥੋਂ ਮਰਕੇ (ਪਰੋਕਾਰੀ) ਹੁੰਦੇ ਹਨ, (ਉਹਨਾਂ ਦਾ) ਜਗਤ ਵਿਖੇ ਆਗਮਨ ਸਫਲ ਹੈ।
Likewise, the holy saints getting dead in life i.e. removing their ego, making their coming to the world fruitful.
जीवदिआ मरि साध होइ सफलिओ जगि आइआ ।२०।
LINE 143
ਪਉੜੀ੨੧
पउड़ी २१
LINE 144
ਸਿਰਤਲਵਾਇਆਜੰਮਿਆਹੋਇਅਚਲੁਚਲਿਆ
(ਬ੍ਰਿੱਛ) ਸਿਰ ਤਲਵਾਇਆ (ਸਿਰ ਹੇਠ ਤੇ ਪੈਰ ਉਤੇ) ਹੋ ਕੇ ਜੰਮਦਾ ਹੈ ਫੇਰ ਅਚੱਲ ਰਹਿੰਦਾ ਹੈ, ਚਲਦਾ ਨਹੀਂ।
With feet upward and head down, the tree gets rooted and stands unmoved.
सिर तलवाइआ जंमिआ होइ अचलु न चलिआ ।
LINE 145
ਪਾਣੀਪਾਲਾਧੁਪਸਹਿਉਹਤਪਹੁਟਲਿਆ
ਬਰਸਾਤ, ਸੀਤਕਾਲ, ਤਪਤ ਸਹਾਰਕੇ ਉਹ ਤਪੋਂ ਨਹੀਂ ਟਲਦਾ।
It bears with water, cold and sunshine but does not turn its face from self-mortification.
पाणी पाला धुप सहि उह तपहु न टलिआ ।
LINE 146
ਸਫਲਿਓਬਿਰਖਸੁਹਾਵੜਾਫਲਸੁਫਲੁਸੁਫਲਿਆ
(ਜਦ) ਫਲਕੇ ਬ੍ਰਿੱਛ ਸੁੰਦਰ ਹੁੰਦਾ ਹੈ ਤਦੋਂ ਸੁਹਣੇ ਫਲਾਂ ਨਾਲ ਫਲਿਆ (ਧਰਤੀ ਪੁਰ ਆਪਣਾ ਸਿਰ ਮੇਵੇ ਦਾ ਭਰਿਆ ਹੋਇਆ ਧਰਦਾ ਹੈ)।
Such a tree is blessed one and becomes full of fruit.
सफलिओ बिरख सुहावड़ा फल सुफलु सु फलिआ ।
LINE 147
ਫਲੁਦੇਇਵਟਵਗਾਇਐਕਰਵਤਿਹਲਿਆ
ਲੋਕ ਵੱਟੇ ਮਾਰਦੇ ਹਨ ਓਹ ਫਲ ਹੀ ਦੇਈ ਜਾਂਦਾ ਹੈ, (ਕਰਵੱਤ=) ਆਰੇ ਹੇਠੋਂ ਭੀ ਨਹੀਂ ਹਿਲਦਾ।
On stoning, it gives fruit and does not stir even under the sawing machine.
फलु देइ वट वगाइऐ करवति न हलिआ ।
LINE 148
ਬੁਰੇਕਰਨਿਬੁਰਿਆਈਆਂਭਲਿਆਈਭਲਿਆ
ਬੁਰੇ ਬੁਰਿਆਈ ਹੀ ਕਰਦੇ ਹਨ, ਭਲੇ ਭਲਿਆਈ ਹੀ ਕਰਦੇ ਹਨ।
The wicked go on doing evil deeds whereas the gentle remain busy in good activities.
बुरे करनि बुरिआईआं भलिआई भलिआ ।
LINE 149
ਅਵਗੁਣਕੀਤੇਗੁਣਕਰਨਿਜਗਿਸਾਧਵਿਰਲਿਆ
(ਜੋ ਲੋਕ) ਅਵਗੁਣ ਕੀਤਿਆਂ ਭੀ ਗੁਣ ਹੀ ਕਰਦੇ ਹਨ, (ਅਜਿਹੇ) ਸਾਧੂ ਜਗਤ ਵਿਖੇ ਵਿਰਲੇ ਹਨ।
Rare are the people in world who with their saintly heart do good to the evil.
अवगुण कीते गुण करनि जगि साध विरलिआ ।
LINE 150
ਅਉਸਰਿਆਪਛਲਾਇਂਦੇਤਿਨ੍ਹਾਅਉਸਰੁਛਲਿਆ੨੧।।
ਸਮਾਂ ਤਾਂ ਲੋਕਾਂ ਨੂੰ ਛਲੀ ਜਾਂਦਾ ਹੈ (ਕਿਉਂ ਜੋ ਉਨ੍ਹਾਂ ਦੀ ਆਯੂ ਬਿਰਥਾ ਗੁਜ਼ਰ ਰਹੀ ਹੈ, ਪਰ) ਉਨ੍ਹਾਂ (ਸਾਧੂ ਲੋਕਾਂ ਨੇ) ਸਮੇਂ ਨੂੰ ਛਲ ਲੀਤਾ ਹੈ, (ਕਿਉਂ ਜੋ ਉਸ ਨੂੰ ਸਫਲ ਕਰ ਲੀਤਾ ਹੈ)।
The commoners are duped by time i.e. they change according to the time, but the holy men succeed in deluding the time i.e. they remain free from the influence of time.
अउसरि आप छलाइंदे तिन्हा अउसरु छलिआ ।२१।
LINE 151
ਪਉੜੀ੨੨
पउड़ी २२
LINE 152
ਮੁਰਦਾਹੋਇਮੁਰੀਦੁਸੋਗੁਰਗੋਰਿਸਮਾਵੈ
(ਜਿਹੜਾ ਮੁਰੀਦ) ਸਿੱਖ ਮੁਰਦਾ ਹੋਵੇਗਾ (ਭਾਵ ਸੰਕਲਪਾਂ ਤੇ ਖ਼ੁਦੀ ਤੋਂ ਰਹਿਤ ਹੋਊੂ ਉਹ ਗੁਰੂ (ਰੂਪੀ) ਕਬਰ ਵਿਖੇ ਸਮਾਵੇਗਾ (ਭਾਵ ਮਿਲੇਗਾ ਗੁਰੂ ਨੂੰ, ਗੋਰ ਕਹਿਣ ਦਾ ਕਾਰਨ ਇਹ ਹੈ ਕਿ ਗੁਰੂ ਭੀ ਨਿਰਲੋਭ ਤੇ ਸਮਦਰਸੀ ਹੋਵੇ, ਦੂਜੀ ਗੱਲ ਇਹ):
The disciple who remains dead (among hopes and desires) will ultimately enter into the grave of the Guru i.e. he will transform himself into Guru.
मुरदा होइ मुरीदु सो गुर गोरि समावै ।
LINE 153
ਸਬਦਸੁਰਤਿਲਿਵਲੀਣੁਹੋਇਓਹੁਆਪੁਗਵਾਵੈ
(ਗੁਰੂ ਦੇ) ਸ਼ਬਦ ਦੀ ਗਯਾਤ ਦੀ ਤਾਰ ਵਿਚ ਮਗਨ ਹੋਕੇ ਉਹ ਅਪਣਾ ਆਪ ਗਵਾ ਦੇਵੇ।
He merges his consciousness in the Word and loses his ego.
सबद सुरति लिव लीणु होइ ओहु आपु गवावै ।
LINE 154
ਤਨੁਧਰਤੀਕਰਿਧਰਮਸਾਲਮਨੁਦਭੁਵਿਛਾਵੈ
ਤਨ ਨੂੰ ਧਰਮਸਾਲ ਦੀ ਧਰਤੀ ਬਣਾਵੇ, (ਉਸ ਉਤੇ) ਮਨ ਰੂਪੀ ਫੂੜੀ ਵਛਾਵੇ (ਭਾਵ, ਸਾਧ ਸੰਗਤ ਵਿਖੇ ਤਨੋਂ ਮਨੋਂ ਹੋਕੇ ਆਏ ਗਏ ਦੀ ਟਹਿਲ ਕਰੇ)।
Accepting body in the form of earth as the resting place, he spreads mat of mind over it.
तनु धरती करि धरमसाल मनु दभु विछावै ।
LINE 155
ਲਤਾਂਹੇਠਿਲਤਾੜੀਐਗੁਰਸਬਦੁਕਮਾਵੈ
ਗੁਰੂ ਦੇ ਸ਼ਬਦ ਦਾ ਅਭਯਾਸ ਕਰੇ (ਜੋ ਕੋਈ ਉੱਤੋਂ ਦੀ ਲੰਘ ਜਾਵੇ ਤਾਂ ਉਸਦੇ) ਪੈਰਾਂ ਦੀ ਲਤਾੜ ਖਾਕੇ (ਗੁੱਸਾ ਨਾ ਕਰੇ)।
Even if he gets trampled under the feet, he conducts himself according to the teachings of the Guru.
लतां हेठि लताड़ीऐ गुर सबदु कमावै ।
LINE 156
ਭਾਇਭਗਤਿਨੀਵਾਣੁਹੋਇਗੁਰਮਤਿਠਹਰਾਵੈ
ਪ੍ਰੇਮਾ ਭਗਤੀ ਦੇ ਨੀਵਾਣ ਵਿਚ ਗੁਰੂ ਦੀ ਮਤ ਵਿਚ ਹੋ ਕੇ ਮਨ ਨੂੰ ਰੋਕੇ।
Getting imbued with the loving devotion, he becomes humble and stabilises his mind.
भाइ भगति नीवाणु होइ गुरमति ठहरावै ।
LINE 157
ਵਰਸੈਨਿਝਰਧਾਰਹੋਇਸੰਗਤਿਚਲਿਆਵੈ੨੨੯।।।
ਸੰਗਤ ਵਿਖੇ ਆਕੇ ਇਕ ਰਸ ਧਾਰਾ ਵਾਂਗੂੰ ਵਸੇ।
He himself moves towards the holy congregation and the grace of the Lord showers upon him.
वरसै निझर धार होइ संगति चलि आवै ।२२।९।