ਏਹੁਜੋਗੁਨਹੋਵੈਜੋਗੀਜਿਕੁਟੰਬੁਛੋਡਿਪਰਭਵਣੁਕਰਹਿ॥
ਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ।
This is not Yoga, O Yogi, to abandon your family and wander around.
एहु जोगु न होवै जोगी जि कुटंबु छोडि परभवणु करहि ॥
ਗ੍ਰਿਹਸਰੀਰਮਹਿਹਰਿਹਰਿਨਾਮੁਗੁਰਪਰਸਾਦੀਅਪਣਾਹਰਿਪ੍ਰਭੁਲਹਹਿ੮॥॥
ਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ। ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ॥੮॥
The Name of the Lord, Har, Har, is within the household of the body. By Guru's Grace, you shall find your Lord God. ||8||
ग्रिह सरीर महि हरि हरि नामु गुर परसादी अपणा हरि प्रभु लहहि ॥८॥
ਇਹੁਜਗਤੁਮਿਟੀਕਾਪੁਤਲਾਜੋਗੀਇਸੁਮਹਿਰੋਗੁਵਡਾਤ੍ਰਿਸਨਾਮਾਇਆ॥
ਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ।
This world is a puppet of clay, Yogi; the terrible disease, the desire for Maya is in it.
इहु जगतु मिटी का पुतला जोगी इसु महि रोगु वडा त्रिसना माइआ ॥
ਅਨੇਕਜਤਨਭੇਖਕਰੇਜੋਗੀਰੋਗੁਨਜਾਇਗਵਾਇਆ੯॥॥
ਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ॥੯॥
Making all sorts of efforts, and wearing religious robes, Yogi, this disease cannot be cured. ||9||
अनेक जतन भेख करे जोगी रोगु न जाइ गवाइआ ॥९॥
ਹਰਿਕਾਨਾਮੁਅਉਖਧੁਹੈਜੋਗੀਜਿਸਨੋਮੰਨਿਵਸਾਏ॥
ਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ।
The Name of the Lord is the medicine, Yogi; the Lord enshrines it in the mind.
हरि का नामु अउखधु है जोगी जिस नो मंनि वसाए ॥
ਗੁਰਮੁਖਿਹੋਵੈਸੋਈਬੂਝੈਜੋਗਜੁਗਤਿਸੋਪਾਏ੧੦॥॥
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ॥੧੦॥
One who becomes Gurmukh understands this; he alone finds the Way of Yoga. ||10||
गुरमुखि होवै सोई बूझै जोग जुगति सो पाए ॥१०॥
ਜੋਗੈਕਾਮਾਰਗੁਬਿਖਮੁਹੈਜੋਗੀਜਿਸਨੋਨਦਰਿਕਰੇਸੋਪਾਏ॥
ਹੇ ਜੋਗੀ! (ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ।
The Path of Yoga is very difficult, Yogi; he alone finds it, whom God blesses with His Grace.
जोगै का मारगु बिखमु है जोगी जिस नो नदरि करे सो पाए ॥
ਅੰਤਰਿਬਾਹਰਿਏਕੋਵੇਖੈਵਿਚਹੁਭਰਮੁਚੁਕਾਏ੧੧॥॥
ਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੧॥
Inside and outside, he sees the One Lord; he eliminates doubt from within himself. ||11||
अंतरि बाहरि एको वेखै विचहु भरमु चुकाए ॥११॥
ਵਿਣੁਵਜਾਈਕਿੰਗੁਰੀਵਾਜੈਜੋਗੀਸਾਕਿੰਗੁਰੀਵਜਾਇ॥
ਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ।
So play the harp which vibrates without being played, Yogi.
विणु वजाई किंगुरी वाजै जोगी सा किंगुरी वजाइ ॥
ਕਹੈਨਾਨਕੁਮੁਕਤਿਹੋਵਹਿਜੋਗੀਸਾਚੇਰਹਹਿਸਮਾਇ੧੨੧੧੦॥॥॥॥
ਨਾਨਕ ਆਖਦਾ ਹੈ ਕਿ ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ॥੧੨॥੧॥੧੦॥
Says Nanak, thus you shall be liberated, Yogi, and remain merged in the True Lord. ||12||1||10||
कहै नानकु मुकति होवहि जोगी साचे रहहि समाइ ॥१२॥१॥१०॥
ਰਾਮਕਲੀਮਹਲਾ੩॥
Raamkalee, Third Mahalaa:
रामकली महला ३ ॥
ਭਗਤਿਖਜਾਨਾਗੁਰਮੁਖਿਜਾਤਾਸਤਿਗੁਰਿਬੂਝਿਬੁਝਾਈ੧॥॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਹੀ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਦੀ ਕਦਰ ਸਮਝੀ ਹੈ। ਗੁਰੂ ਨੇ (ਆਪ ਇਹ ਕਦਰ) ਸਮਝ (ਸਿੱਖ ਨੂੰ) ਬਖ਼ਸ਼ੀ ਹੈ ॥੧॥
The treasure of devotional worship is revealed to the Gurmukh; the True Guru has inspired me to understand this understanding. ||1||
भगति खजाना गुरमुखि जाता सतिगुरि बूझि बुझाई ॥१॥
ਸੰਤਹੁਗੁਰਮੁਖਿਦੇਇਵਡਿਆਈ੧॥॥ਰਹਾਉ॥
ਹੇ ਸੰਤ ਜਨੋ! (ਪਰਮਾਤਮਾ ਲੋਕ ਪਰਲੋਕ ਵਿਚ) ਉਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ ਜੋ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥
O Saints, the Gurmukh is blessed with glorious greatness. ||1||Pause||
संतहु गुरमुखि देइ वडिआई ॥१॥ रहाउ ॥
ਸਚਿਰਹਹੁਸਦਾਸਹਜੁਸੁਖੁਉਪਜੈਕਾਮੁਕ੍ਰੋਧੁਵਿਚਹੁਜਾਈ੨॥॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿ ਕੇ ਹੀ) ਤੁਸੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕਦੇ ਹੋ, (ਤੁਹਾਡੇ ਅੰਦਰ) ਆਤਮਕ ਅਡੋਲਤਾ ਵਾਲਾ ਸੁਖ ਪੈਦਾ ਹੋ ਸਕਦਾ ਹੈ ਅਤੇ (ਤੁਹਾਡੇ) ਅੰਦਰੋਂ ਕਾਮ ਕ੍ਰੋਧ ਦੂਰ ਹੋ ਸਕਦਾ ਹੈ ॥੨॥
Dwelling always in Truth, celestial peace wells up; sexual desire and anger are eliminated from within. ||2||
सचि रहहु सदा सहजु सुखु उपजै कामु क्रोधु विचहु जाई ॥२॥
ਆਪੁਛੋਡਿਨਾਮਲਿਵਲਾਗੀਮਮਤਾਸਬਦਿਜਲਾਈ੩॥॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਮਨੁੱਖ ਨੇ ਹੀ) ਆਪਾ-ਭਾਵ ਛੱਡ ਕੇ (ਆਪਣੇ ਅੰਦਰ ਪਰਮਾਤਮਾ ਦੇ) ਨਾਮ ਦੀ ਲਗਨ ਬਣਾਈ ਹੈ ਅਤੇ (ਆਪਣੇ ਅੰਦਰੋਂ) ਮੈਂ-ਮੇਰੀ ਦੀ ਆਦਤ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀ ਹੈ ॥੩॥
Eradicating self-conceit, remain lovingly focused on the Naam, the Name of the Lord; through the Word of the Shabad, burn away possessiveness. ||3||
आपु छोडि नाम लिव लागी ममता सबदि जलाई ॥३॥
ਜਿਸਤੇਉਪਜੈਤਿਸਤੇਬਿਨਸੈਅੰਤੇਨਾਮੁਸਖਾਈ੪॥॥
(ਹੇ ਸੰਤ ਜਨੋ! ਗੁਰਮੁਖਿ ਨੂੰ ਹੀ ਇਹ ਸਮਝ ਆਉਂਦੀ ਹੈ ਕਿ) ਜੀਵ ਜਿਸ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਹੀ ਨਾਸ ਹੋ ਜਾਂਦਾ ਹੈ, ਅਤੇ ਅਖ਼ੀਰ ਸਮੇ ਸਿਰਫ਼ ਪ੍ਰਭੂ-ਨਾਮ ਹੀ ਸਾਥੀ ਬਣਦਾ ਹੈ ॥੪॥
By Him we are created, and by Him we are destroyed; in the end, the Naam will be our only help and support. ||4||
जिस ते उपजै तिस ते बिनसै अंते नामु सखाई ॥४॥
ਸਦਾਹਜੂਰਿਦੂਰਿਨਹਦੇਖਹੁਰਚਨਾਜਿਨਿਰਚਾਈ੫॥॥
(ਹੇ ਸੰਤ ਜਨੋ!) ਜਿਸ ਪਰਮਾਤਮਾ ਨੇ ਇਹ ਜਗਤ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿਚ ਹਰ ਥਾਂ ਹਾਜ਼ਰ-ਨਾਜ਼ਰ ਵੇਖੋ, ਇਸ ਵਿਚੋਂ ਲਾਂਭੇ ਦੂਰ ਨਾਹ ਸਮਝੋ ॥੫॥
He is ever-present; don't think that He is far away. He created the creation. ||5||
सदा हजूरि दूरि नह देखहु रचना जिनि रचाई ॥५॥
ਸਚਾਸਬਦੁਰਵੈਘਟਅੰਤਰਿਸਚੇਸਿਉਲਿਵਲਾਈ੬॥॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਹੋਇਆਂ ਹੀ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸ ਸਕਦਾ ਹੈ ਅਤੇ ਸਦਾ-ਥਿਰ ਪ੍ਰਭੂ ਨਾਲ ਲਗਨ ਲੱਗ ਸਕਦੀ ਹੈ ॥੬॥
Deep within your heart, chant the True Word of the Shabad; remain lovingly absorbed in the True Lord. ||6||
सचा सबदु रवै घट अंतरि सचे सिउ लिव लाई ॥६॥
ਸਤਿਸੰਗਤਿਮਹਿਨਾਮੁਨਿਰਮੋਲਕੁਵਡੈਭਾਗਿਪਾਇਆਜਾਈ੭॥॥
(ਹੇ ਸੰਤ ਜਨੋ! ਜਿਹੜਾ) ਹਰਿ-ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ਉਹ ਗੁਰੂ ਦੀ ਸਾਧ ਸੰਗਤ ਵਿਚ ਵੱਡੀ ਕਿਸਮਤ ਨਾਲ ਮਿਲ ਜਾਂਦਾ ਹੈ ॥੭॥
The Priceless Naam is in the Society of the Saints; by great good fortune, it is obtained. ||7||
सतिसंगति महि नामु निरमोलकु वडै भागि पाइआ जाई ॥७॥
ਭਰਮਿਨਭੂਲਹੁਸਤਿਗੁਰੁਸੇਵਹੁਮਨੁਰਾਖਹੁਇਕਠਾਈ੮॥॥
(ਹੇ ਸੰਤ ਜਨੋ!) ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਏ ਰਹੋ, ਗੁਰੂ ਦਾ ਦਰ ਮੱਲੀ ਰੱਖੋ, (ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਹੀ) ਇੱਕੋ ਥਾਂ ਟਿਕਾਈ ਰੱਖੋ ॥੮॥
Do not be deluded by doubt; serve the True Guru, and keep your mind steady in one place. ||8||
भरमि न भूलहु सतिगुरु सेवहु मनु राखहु इक ठाई ॥८॥
ਬਿਨੁਨਾਵੈਸਭਭੂਲੀਫਿਰਦੀਬਿਰਥਾਜਨਮੁਗਵਾਈ੯॥॥
(ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾਂ ਸਾਰੀ ਲੁਕਾਈ ਕੁਰਾਹੇ ਪਈ ਹੋਈ ਹੈ, ਅਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ ॥੯॥
Without the Name, everyone wanders around in confusion; they waste away their lives in vain. ||9||
बिनु नावै सभ भूली फिरदी बिरथा जनमु गवाई ॥९॥
ਜੋਗੀਜੁਗਤਿਗਵਾਈਹੰਢੈਪਾਖੰਡਿਜੋਗੁਨਪਾਈ੧੦॥॥
(ਹੇ ਸੰਤ ਜਨੋ! ਧਾਰਮਿਕ ਭੇਖ ਦੇ) ਪਖੰਡ ਨਾਲ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ; (ਜਿਹੜਾ ਜੋਗੀ ਨਿਰਾ ਇਸ ਪਖੰਡ ਵਿਚ ਪਿਆ ਹੋਇਆ ਹੈ, ਉਸ) ਜੋਗੀ ਨੇ ਪ੍ਰਭੂ-ਮਿਲਾਪ ਦੀ ਜੁਗਤੀ (ਹੱਥੋਂ) ਗਵਾ ਲਈ ਹੈ, ਉਹ (ਵਿਅਰਥ) ਭਟਕਦਾ ਫਿਰਦਾ ਹੈ ॥੧੦॥
Yogi, you have lost the Way; you wander around confused. Through hypocrisy, Yoga is not attained. ||10||
जोगी जुगति गवाई हंढै पाखंडि जोगु न पाई ॥१०॥
ਸਿਵਨਗਰੀਮਹਿਆਸਣਿਬੈਸੈਗੁਰਸਬਦੀਜੋਗੁਪਾਈ੧੧॥॥
(ਹੇ ਸੰਤ ਜਨੋ! ਜਿਹੜਾ ਜੋਗੀ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਸ ਨੇ) ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ-ਮਿਲਾਪ ਹਾਸਲ ਕਰ ਲਿਆ ਹੈ, ਉਹ ਜੋਗੀ ਸਾਧ ਸੰਗਤ ਵਿਚ ਟਿਕਿਆ ਹੋਇਆ (ਮਾਨੋ) ਆਸਣ ਉਤੇ ਬੈਠਾ ਹੋਇਆ ਹੈ ॥੧੧॥
Sitting in Yogic postures in the City of God, through the Word of the Guru's Shabad, you shall find Yoga. ||11||
सिव नगरी महि आसणि बैसै गुर सबदी जोगु पाई ॥११॥
ਧਾਤੁਰਬਾਜੀਸਬਦਿਨਿਵਾਰੇਨਾਮੁਵਸੈਮਨਿਆਈ੧੨॥॥
(ਹੇ ਸੰਤ ਜਨੋ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ ॥੧੨॥
Restrain your restless wanderings through the Shabad, and the Naam will come to dwell in your mind. ||12||
धातुर बाजी सबदि निवारे नामु वसै मनि आई ॥१२॥
ਏਹੁਸਰੀਰੁਸਰਵਰੁਹੈਸੰਤਹੁਇਸਨਾਨੁਕਰੇਲਿਵਲਾਈ੧੩॥॥
(ਹੇ ਸੰਤ ਜਨੋ!) ਇਹ ਮਨੁੱਖ ਸਰੀਰ ਸੋਹਣਾ ਤਲਾਬ ਹੈ, ਜਿਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ, (ਉਹ, ਮਾਨੋ, ਇਸ ਤਲਾਬ ਵਿਚ) ਇਸ਼ਨਾਨ ਕਰ ਰਿਹਾ ਹੈ ॥੧੩॥
This body is a pool, O Saints; bathe in it, and enshrine love for the Lord. ||13||
एहु सरीरु सरवरु है संतहु इसनानु करे लिव लाई ॥१३॥
ਨਾਮਿਇਸਨਾਨੁਕਰਹਿਸੇਜਨਨਿਰਮਲਸਬਦੇਮੈਲੁਗਵਾਈ੧੪॥॥
(ਹੇ ਸੰਤ ਜਨੋ!) ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਕਰ ਲਈ ਹੈ ॥੧੪॥
Those who cleanse themselves through the Naam, are the most immaculate people; through the Shabad, they wash off their filth. ||14||
नामि इसनानु करहि से जन निरमल सबदे मैलु गवाई ॥१४॥
ਤ੍ਰੈਗੁਣਅਚੇਤਨਾਮੁਚੇਤਹਿਨਾਹੀਬਿਨੁਨਾਵੈਬਿਨਸਿਜਾਈ੧੫॥॥
(ਹੇ ਸੰਤ ਜਨੋ! ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ (ਜੀਵ ਪ੍ਰਭੂ ਦੀ ਯਾਦ ਵੱਲੋਂ) ਬੇ-ਪਰਵਾਹ ਰਹਿੰਦੇ ਹਨ, (ਪ੍ਰਭੂ ਦਾ) ਨਾਮ ਯਾਦ ਨਹੀਂ ਕਰਦੇ। (ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾ ਹਰੇਕ ਜੀਵ ਆਤਮਕ ਮੌਤ ਸਹੇੜ ਲੈਂਦਾ ਹੈ ॥੧੫॥
Trapped by the three qualities, the unconscious person does not think of the Naam; without the Name, he wastes away. ||15||
त्रै गुण अचेत नामु चेतहि नाही बिनु नावै बिनसि जाई ॥१५॥
ਬ੍ਰਹਮਾਬਿਸਨੁਮਹੇਸੁਤ੍ਰੈਮੂਰਤਿਤ੍ਰਿਗੁਣਿਭਰਮਿਭੁਲਾਈ੧੬॥॥
(ਹੇ ਸੰਤ ਜਨੋ! ਕੋਈ ਵੱਡੇ ਤੋਂ ਵੱਡਾ ਭੀ ਹੋਵੇ) ਬ੍ਰਹਮਾ (ਹੋਵੇ) ਵਿਸ਼ਨੂੰ (ਹੋਵੇ) ਸ਼ਿਵ (ਹੋਵੇ) (ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਮਾਇਆ ਦੇ) ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ ਰਹਿੰਦਾ ਹੈ। ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਪ੍ਰਭੂ-ਚਰਨਾਂ ਤੋਂ ਖੁੰਝਿਆ ਹੋਇਆ ਹਰੇਕ ਜੀਵ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ॥੧੬॥
The three forms of Brahma, Vishnu and Shiva are trapped in the three qualities, lost in confusion. ||16||
ब्रहमा बिसनु महेसु त्रै मूरति त्रिगुणि भरमि भुलाई ॥१६॥
ਗੁਰਪਰਸਾਦੀਤ੍ਰਿਕੁਟੀਛੂਟੈਚਉਥੈਪਦਿਲਿਵਲਾਈ੧੭॥॥
(ਹੇ ਸੰਤ ਜਨੋ!) ਗੁਰੂ ਦੀ ਕਿਰਪਾ ਨਾਲ (ਪ੍ਰਭੂ-ਨਾਮ ਦੀ ਰਾਹੀਂ ਜਿਸ ਮਨੁੱਖ ਦੀ) ਤ੍ਰਿਊੜੀ (ਭਾਵ, ਮਨ ਦੀ ਖਿੱਝ) ਦੂਰ ਹੁੰਦੀ ਹੈ, (ਉਹ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿ ਕੇ) ਚੌਥੀ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ॥੧੭॥
By Guru's Grace, this triad is eradicated, and one is lovingly absorbed in the fourth state. ||17||
गुर परसादी त्रिकुटी छूटै चउथै पदि लिव लाई ॥१७॥
ਪੰਡਿਤਪੜਹਿਪੜਿਵਾਦੁਵਖਾਣਹਿਤਿੰਨਾਬੂਝਨਪਾਈ੧੮॥॥
(ਹੇ ਸੰਤ ਜਨੋ!) ਪੰਡਿਤ ਲੋਕ (ਪੁਰਾਣ ਆਦਿਕ ਪੁਸਤਕਾਂ) ਪੜ੍ਹਦੇ ਹਨ, ਇਹਨਾਂ ਨੂੰ ਪੜ੍ਹ ਕੇ (ਸ੍ਰੋਤਿਆਂ ਨੂੰ ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ ਸੁਣਾਂਦੇ ਹਨ, (ਪਰ ਇਸ ਤਰ੍ਹਾਂ) ਉਹਨਾਂ ਨੂੰ (ਆਪ ਨੂੰ ਉੱਚੇ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੧੮॥
The Pandits, the religious scholars, read, study and discuss the arguments; they do not understand. ||18||
पंडित पड़हि पड़ि वादु वखाणहि तिंना बूझ न पाई ॥१८॥
ਬਿਖਿਆਮਾਤੇਭਰਮਿਭੁਲਾਏਉਪਦੇਸੁਕਹਹਿਕਿਸੁਭਾਈ੧੯॥॥
ਮਾਇਆ ਦੇ ਮੋਹ ਵਿਚ ਫਸੇ ਹੋਏ (ਉਹ ਪੰਡਿਤ ਲੋਕ) ਭਟਕਣਾ ਦੇ ਕਾਰਨ (ਆਪ) ਕੁਰਾਹੇ ਪਏ ਰਹਿੰਦੇ ਹਨ। ਫਿਰ ਹੇ ਭਾਈ! ਉਹ ਹੋਰ ਕਿਸ ਨੂੰ ਸਿੱਖਿਆ ਦੇਂਦੇ ਹਨ? (ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ) ॥੧੯॥
Engrossed in corruption, they wander in confusion; who can they possibly instruct, O Siblings of Destiny? ||19||
बिखिआ माते भरमि भुलाए उपदेसु कहहि किसु भाई ॥१९॥
ਭਗਤਜਨਾਕੀਊਤਮਬਾਣੀਜੁਗਿਜੁਗਿਰਹੀਸਮਾਈ੨੦॥॥
ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰੇਸ਼ਟ ਹੋਇਆ ਕਰਦਾ ਹੈ। ਉਹ ਬੋਲ ਹਰੇਕ ਜੁਗ ਵਿਚ ਹੀ (ਹਰੇਕ ਸਮੇ ਹੀ ਸਭਨਾਂ ਉਤੇ) ਆਪਣਾ ਪ੍ਰਭਾਵ ਪਾਂਦਾ ਹੈ ॥੨੦॥
The Bani, the Word of the humble devotee is the most sublime and exalted; it prevails throughout the ages. ||20||
भगत जना की ऊतम बाणी जुगि जुगि रही समाई ॥२०॥
ਬਾਣੀਲਾਗੈਸੋਗਤਿਪਾਏਸਬਦੇਸਚਿਸਮਾਈ੨੧॥॥
(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ) ਬਾਣੀ ਵਿਚ ਸੁਰਤ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੧॥
One who is committed to this Bani is emancipated, and through the Shabad, merges in Truth. ||21||
बाणी लागै सो गति पाए सबदे सचि समाई ॥२१॥