ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 912
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਏਕੁਨਾਮੁਵਸਿਆਘਟਅੰਤਰਿਪੂਰੇਕੀਵਡਿਆਈ॥॥ਰਹਾਉ
ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ ਵਸਿਆ ਰਹਿੰਦਾ ਹੈ, (ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ) ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ॥੧॥ ਰਹਾਉ ॥
The One Name abides deep within my heart; such is the glorious greatness of the Perfect Lord. ||1||Pause||
एकु नामु वसिआ घट अंतरि पूरे की वडिआई ॥१॥ रहाउ ॥
LINE 02
ਆਪੇਕਰਤਾਆਪੇਭੁਗਤਾਦੇਦਾਰਿਜਕੁਸਬਾਈ॥॥
(ਹੇ ਸੰਤ ਜਨੋ!) ਪਰਮਾਤਮਾ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਾਰੇ ਭੋਗ) ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ (ਆਪ ਹੀ) ਰਿਜ਼ਕ ਦੇਣ ਵਾਲਾ ਹੈ ॥੨॥
He Himself is the Creator, and He Himself is the Enjoyer. He Himself gives sustenance to all. ||2||
आपे करता आपे भुगता देदा रिजकु सबाई ॥२॥
LINE 03
ਜੋਕਿਛੁਕਰਣਾਸੋਕਰਿਰਹਿਆਅਵਰੁਕਰਣਾਜਾਈ॥॥
ਹੇ ਸੰਤ ਜਨੋ! ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕਿਸੇ ਜੀਵ ਪਾਸੋਂ ਉਸ ਦੇ ਉਲਟ ਕੁਝ ਹੋਰ ਨਹੀਂ ਕੀਤਾ ਜਾ ਸਕਦਾ ॥੩॥
Whatever He wants to do, He is doing; no one else can do anything. ||3||
जो किछु करणा सो करि रहिआ अवरु न करणा जाई ॥३॥
LINE 04
ਆਪੇਸਾਜੇਸ੍ਰਿਸਟਿਉਪਾਏਸਿਰਿਸਿਰਿਧੰਧੈਲਾਈ॥॥
ਹੇ ਸੰਤ ਜਨੋ! ਪ੍ਰਭੂ ਆਪ ਹੀ (ਸਭ ਜੀਵਾਂ ਦੀ) ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ, ਹਰੇਕ ਜੀਵ ਦੇ ਸਿਰ ਉਤੇ ਉਸ ਨੇ ਆਪ ਹੀ (ਮਾਇਆ ਦੇ) ਜੰਜਾਲ ਦੀ (ਪੋਟਲੀ) ਚੰਬੋੜੀ ਹੋਈ ਹੈ ॥੪॥
He Himself fashions and creates the creation; He links each and every person to their task. ||4||
आपे साजे स्रिसटि उपाए सिरि सिरि धंधै लाई ॥४॥
LINE 05
ਤਿਸਹਿਸਰੇਵਹੁਤਾਸੁਖੁਪਾਵਹੁਸਤਿਗੁਰਿਮੇਲਿਮਿਲਾਈ॥॥
ਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ ॥੫॥
If you serve Him, then you will find peace; the True Guru will unite you in His Union. ||5||
तिसहि सरेवहु ता सुखु पावहु सतिगुरि मेलि मिलाई ॥५॥
LINE 06
ਆਪਣਾਆਪੁਆਪਿਉਪਾਏਅਲਖੁਲਖਣਾਜਾਈ॥॥
ਹੇ ਸੰਤ ਜਨੋ! ਪ੍ਰਭੂ ਆਪ ਹੀ ਆਪਣਾ ਆਪ (ਕਿਸੇ ਜੀਵ ਦੇ ਹਿਰਦੇ ਵਿਚ) ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
The Lord Himself creates Himself; the Unseen Lord cannot be seen. ||6||
आपणा आपु आपि उपाए अलखु न लखणा जाई ॥६॥
LINE 07
ਆਪੇਮਾਰਿਜੀਵਾਲੇਆਪੇਤਿਸਨੋਤਿਲੁਤਮਾਈ॥॥
(ਹੇ ਸੰਤ ਜਨੋ! ਜੀਵਾਂ ਨੂੰ) ਆਤਮਕ ਮੌਤ ਦੇ ਕੇ (ਫਿਰ) ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੭॥
He Himself kills, and brings back to life; He does not have even an iota of greed. ||7||
आपे मारि जीवाले आपे तिस नो तिलु न तमाई ॥७॥
LINE 08
ਇਕਿਦਾਤੇਇਕਿਮੰਗਤੇਕੀਤੇਆਪੇਭਗਤਿਕਰਾਈ॥॥
ਹੇ ਸੰਤ ਜਨੋ! ਜਗਤ ਵਿਚ ਪਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿਤਾ ਹੈ, ਕਈ ਜੀਵ ਉਸ ਨੇ ਕੰਗਾਲ-ਮੰਗਤੇ ਬਣਾ ਦਿਤੇ ਹਨ। (ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ) ਆਪਣੀ ਭਗਤੀ ਪਰਮਾਤਮਾ ਆਪ ਹੀ ਕਰਾਂਦਾ ਹੈ ॥੮॥
Some are made givers, and some are made beggars; He Himself inspires us to devotional worship. ||8||
इकि दाते इकि मंगते कीते आपे भगति कराई ॥८॥
LINE 09
ਸੇਵਡਭਾਗੀਜਿਨੀਏਕੋਜਾਤਾਸਚੇਰਹੇਸਮਾਈ॥॥
ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਨੇ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾ ਲਈ ਹੈ ਉਹ ਵੱਡੇ ਭਾਗਾਂ ਵਾਲੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੯॥
Those who know the One Lord are very fortunate; they remain absorbed in the True Lord. ||9||
से वडभागी जिनी एको जाता सचे रहे समाई ॥९॥
LINE 10
ਆਪਿਸਰੂਪੁਸਿਆਣਾਆਪੇਕੀਮਤਿਕਹਣੁਜਾਈ੧੦॥॥
ਹੇ ਸੰਤ ਜਨੋ! ਪਰਮਾਤਮਾ ਆਪ (ਸਭ ਤੋਂ) ਸੁੰਦਰ ਹੈ (ਸਭ ਤੋਂ) ਸਿਆਣਾ (ਭੀ) ਆਪ ਹੀ ਹੈ। (ਉਸ ਦੀ ਸੁੰਦਰਤਾ ਤੇ ਸਿਆਣਪ ਦਾ) ਮੁਲ ਦਸਿਆ ਨਹੀਂ ਜਾ ਸਕਦਾ ॥੧੦॥
He Himself is beautiful, He Himself is wise and clever; His worth cannot be expressed. ||10||
आपि सरूपु सिआणा आपे कीमति कहणु न जाई ॥१०॥
LINE 11
ਆਪੇਦੁਖੁਸੁਖੁਪਾਏਅੰਤਰਿਆਪੇਭਰਮਿਭੁਲਾਈ੧੧॥॥
ਹੇ ਸੰਤ ਜਨੋ! ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਹੀ ਦੁਖ ਪੈਦਾ ਕਰਦਾ ਹੈ। ਆਪ ਹੀ ਸੁਖ (ਭੀ) ਦੇਂਦਾ ਹੈ। ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ ॥੧੧॥
He Himself infuses pain and pleasure; He Himself makes them wander around in doubt. ||11||
आपे दुखु सुखु पाए अंतरि आपे भरमि भुलाई ॥११॥
LINE 12
ਵਡਾਦਾਤਾਗੁਰਮੁਖਿਜਾਤਾਨਿਗੁਰੀਅੰਧਫਿਰੈਲੋਕਾਈ੧੨॥॥
ਹੇ ਸੰਤ ਜਨੋ! ਜਿਸ ਮਨੁਖ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਪਰ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਲੋਕਾਈ ਭਟਕਦੀ ਫਿਰਦੀ ਹੈ ॥੧੨॥
The Great Giver is revealed to the Gurmukh; without the Guru, the world wanders in darkness. ||12||
वडा दाता गुरमुखि जाता निगुरी अंध फिरै लोकाई ॥१२॥
LINE 13
ਜਿਨੀਚਾਖਿਆਤਿਨਾਸਾਦੁਆਇਆਸਤਿਗੁਰਿਬੂਝਬੁਝਾਈ੧੩॥॥
ਹੇ ਸੰਤ ਜਨੋ! ਜਿਨ੍ਹਾਂ ਨੂੰ ਗੁਰੂ ਨੇ (ਨਾਮ ਅੰਮ੍ਰਿਤ ਦੀ) ਕਦਰ ਬਖ਼ਸ਼ੀ, ਜਿਨ੍ਹਾਂ ਨੇ (ਇਸ ਤਰ੍ਹਾਂ ਨਾਮ-ਅੰਮ੍ਰਿਤ) ਚਖ ਲਿਆ, ਉਹਨਾਂ ਨੂੰ ਉਸ ਦਾ ਆਨੰਦ ਆ ਗਿਆ (ਤੇ ਉਹ ਸਦਾ ਨਾਮ ਵਿਚ ਜੁੜੇ ਰਹੇ) ॥੧੩॥
Those who taste, enjoy the flavor; the True Guru imparts this understanding. ||13||
जिनी चाखिआ तिना सादु आइआ सतिगुरि बूझ बुझाई ॥१३॥
LINE 14
ਇਕਨਾਨਾਵਹੁਆਪਿਭੁਲਾਏਇਕਨਾਗੁਰਮੁਖਿਦੇਇਬੁਝਾਈ੧੪॥॥
(ਹੇ ਸੰਤ ਜਨੋ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਕਈ ਜੀਵਾਂ ਨੂੰ ਪਰਮਾਤਮਾ ਆਪ (ਹੀ) ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਸੂਝ ਬਖ਼ਸ਼ ਦੇਂਦਾ ਹੈ ॥੧੪॥
Some, the Lord causes to forget and lose the Name; others become Gurmukh, and are granted this understanding. ||14||
इकना नावहु आपि भुलाए इकना गुरमुखि देइ बुझाई ॥१४॥
LINE 15
ਸਦਾਸਦਾਸਾਲਾਹਿਹੁਸੰਤਹੁਤਿਸਦੀਵਡੀਵਡਿਆਈ੧੫॥॥
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ ਸਦਾ ਕਰਦੇ ਰਿਹਾ ਕਰੋ। ਉਸ (ਪ੍ਰਭੂ) ਦਾ ਨਾਮਣਾ ਬਹੁਤ ਵੱਡਾ ਹੈ ॥੧੫॥
Forever and ever, praise the Lord, O Saints; how glorious is His greatness! ||15||
सदा सदा सालाहिहु संतहु तिस दी वडी वडिआई ॥१५॥
LINE 16
ਤਿਸੁਬਿਨੁਅਵਰੁਕੋਈਰਾਜਾਕਰਿਤਪਾਵਸੁਬਣਤਬਣਾਈ੧੬॥॥
ਹੇ ਸੰਤ ਜਨੋ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ ॥੧੬॥
There is no other King except Him; He administers justice, as He has made it. ||16||
तिसु बिनु अवरु न कोई राजा करि तपावसु बणत बणाई ॥१६॥
LINE 17
ਨਿਆਉਤਿਸੈਕਾਹੈਸਦਸਾਚਾਵਿਰਲੇਹੁਕਮੁਮਨਾਈ੧੭॥॥
ਹੇ ਸੰਤ ਜਨੋ! ਉਸ ਪਰਮਾਤਮਾ ਦਾ ਹੀ ਇਨਸਾਫ਼ (ਕਰਨ ਵਾਲਾ ਹੁਕਮ) ਸਦਾ ਅਟੱਲ ਹੈ, ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਉਹ ਪ੍ਰਭੂ (ਇਹ) ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੧੭॥
His justice is always True; how rare are those who accept His Command. ||17||
निआउ तिसै का है सद साचा विरले हुकमु मनाई ॥१७॥
LINE 18
ਤਿਸਨੋਪ੍ਰਾਣੀਸਦਾਧਿਆਵਹੁਜਿਨਿਗੁਰਮੁਖਿਬਣਤਬਣਾਈ੧੮॥॥
ਹੇ ਪ੍ਰਾਣੀਓ! ਜਿਸ ਪਰਮਾਤਮਾ ਨੇ (ਬੰਦਿਆਂ ਵਾਸਤੇ) ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ ॥੧੮॥
O mortal, meditate forever on the Lord, who has made the Gurmukh in His making. ||18||
तिस नो प्राणी सदा धिआवहु जिनि गुरमुखि बणत बणाई ॥१८॥
LINE 19
ਸਤਿਗੁਰਭੇਟੈਸੋਜਨੁਸੀਝੈਜਿਸੁਹਿਰਦੈਨਾਮੁਵਸਾਈ੧੯॥॥
ਹੇ ਸੰਤ ਜਨੋ! (ਜਿਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ), ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ ॥੧੯॥
That humble being who meets with the True Guru is fulfilled; the Naam abides in his heart. ||19||
सतिगुर भेटै सो जनु सीझै जिसु हिरदै नामु वसाई ॥१९॥
LINE 20
ਸਚਾਆਪਿਸਦਾਹੈਸਾਚਾਬਾਣੀਸਬਦਿਸੁਣਾਈ੨੦॥॥
ਹੇ ਸੰਤ ਜਨੋ! (ਗੁਰੂ ਆਪਣੀ) ਬਾਣੀ ਦੀ ਰਾਹੀਂ (ਆਪਣੇ) ਸ਼ਬਦ ਦੀ ਰਾਹੀਂ (ਸਰਨ ਆਏ ਸਿੱਖਾਂ ਨੂੰ ਇਹ ਉਪਦੇਸ਼) ਸੁਣਾਂਦਾ ਰਹਿੰਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੨੦॥
The True Lord is Himself forever True; He announces His Bani, the Word of His Shabad. ||20||
सचा आपि सदा है साचा बाणी सबदि सुणाई ॥२०॥
LINE 21
ਨਾਨਕਸੁਣਿਵੇਖਿਰਹਿਆਵਿਸਮਾਦੁਮੇਰਾਪ੍ਰਭੁਰਵਿਆਸ੍ਰਬਥਾਈ੨੧੫੧੪॥॥॥॥
ਹੇ ਨਾਨਕ! (ਹੇ ਸੰਤ ਜਨੋ!) ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ (ਹਰੇਕ ਜੀਵ ਵਿਆਪਕ ਹੋ ਕੇ) ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ ॥੨੧॥੫॥੧੪॥
Nanak is wonderstruck, hearing and seeing His Lord; my God is all-pervading, everywhere. ||21||5||14||
नानक सुणि वेखि रहिआ विसमादु मेरा प्रभु रविआ स्रब थाई ॥२१॥५॥१४॥
LINE 22
ਰਾਮਕਲੀਮਹਲਾਅਸਟਪਦੀਆ
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raamkalee, Fifth Mahalaa, Ashtapadees:
रामकली महला ५ असटपदीआ ॥
LINE 23
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 24
ਕਿਨਹੀਕੀਆਪਰਵਿਰਤਿਪਸਾਰਾ
ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ,
Some make a big show of their worldly influence.
किनही कीआ परविरति पसारा ॥
LINE 25
ਕਿਨਹੀਕੀਆਪੂਜਾਬਿਸਥਾਰਾ
ਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ।
Some make a big show of devotional worship.
किनही कीआ पूजा बिसथारा ॥
LINE 26
ਕਿਨਹੀਨਿਵਲਭੁਇਅੰਗਮਸਾਧੇ
ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ।
Some practice inner cleansing techniques, and control the breath through Kundalini Yoga.
किनही निवल भुइअंगम साधे ॥
LINE 27
ਮੋਹਿਦੀਨਹਰਿਹਰਿਆਰਾਧੇ॥॥
ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ ॥੧॥
I am meek; I worship and adore the Lord, Har, Har. ||1||
मोहि दीन हरि हरि आराधे ॥१॥
LINE 28
ਤੇਰਾਭਰੋਸਾਪਿਆਰੇ
ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ।
I place my faith in You alone, O Beloved Lord.
तेरा भरोसा पिआरे ॥
LINE 29
ਆਨਜਾਨਾਵੇਸਾ॥॥ਰਹਾਉ
ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ ॥੧॥ ਰਹਾਉ ॥
I do not know any other way. ||1||Pause||
आन न जाना वेसा ॥१॥ रहाउ ॥
LINE 30
ਕਿਨਹੀਗ੍ਰਿਹੁਤਜਿਵਣਖੰਡਿਪਾਇਆ
ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ,
Some abandon their homes, and live in the forests.
किनही ग्रिहु तजि वण खंडि पाइआ ॥
LINE 31
ਕਿਨਹੀਮੋਨਿਅਉਧੂਤੁਸਦਾਇਆ
ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ।
Some put themselves on silence, and call themselves hermits.
किनही मोनि अउधूतु सदाइआ ॥
LINE 32
ਕੋਈਕਹਤਉਅਨੰਨਿਭਗਉਤੀ
ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ)।
Some claim that they are devotees of the One Lord alone.
कोई कहतउ अनंनि भगउती ॥
LINE 33
ਮੋਹਿਦੀਨਹਰਿਹਰਿਓਟਲੀਤੀ॥॥
ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ ॥੨॥
I am meek; I seek the shelter and support of the Lord, Har, Har. ||2||
मोहि दीन हरि हरि ओट लीती ॥२॥
LINE 34
ਕਿਨਹੀਕਹਿਆਹਉਤੀਰਥਵਾਸੀ
ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ।
Some say that they live at sacred shrines of pilgrimage.
किनही कहिआ हउ तीरथ वासी ॥
LINE 35
ਕੋਈਅੰਨੁਤਜਿਭਇਆਉਦਾਸੀ
ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ।
Some refuse food and become Udaasis, shaven-headed renunciates.
कोई अंनु तजि भइआ उदासी ॥
LINE 36
ਕਿਨਹੀਭਵਨੁਸਭਧਰਤੀਕਰਿਆ
ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ।
Some have wandered all across the earth.
किनही भवनु सभ धरती करिआ ॥
LINE 37
ਮੋਹਿਦੀਨਹਰਿਹਰਿਦਰਿਪਰਿਆ॥॥
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ ॥੩॥
I am meek; I have fallen at the door of the Lord, Har, Har. ||3||
मोहि दीन हरि हरि दरि परिआ ॥३॥
LINE 38
ਕਿਨਹੀਕਹਿਆਮੈਕੁਲਹਿਵਡਿਆਈ
ਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ,
Some say that they belong to great and noble families.
किनही कहिआ मै कुलहि वडिआई ॥