ਐਸਾਤੈਂਜਗੁਭਰਮਿਲਾਇਆ॥
(ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।
You have misled the world so deeply in doubt.
ऐसा तैं जगु भरमि लाइआ ॥
ਕੈਸੇਬੂਝੈਜਬਮੋਹਿਆਹੈਮਾਇਆ੧॥॥ਰਹਾਉ॥
ਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ॥੧॥ ਰਹਾਉ ॥
How can people understand You, when they are entranced by Maya? ||1||Pause||
कैसे बूझै जब मोहिआ है माइआ ॥१॥ रहाउ ॥
ਕਹਤਕਬੀਰਛੋਡਿਬਿਖਿਆਰਸਇਤੁਸੰਗਤਿਨਿਹਚਉਮਰਣਾ॥
ਕਬੀਰ ਆਖਦਾ ਹੈ-ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ);
Says Kabeer, give up the pleasures of corruption, or else you will surely die of them.
कहत कबीर छोडि बिखिआ रस इतु संगति निहचउ मरणा ॥
ਰਮਈਆਜਪਹੁਪ੍ਰਾਣੀਅਨਤਜੀਵਣਬਾਣੀਇਨਬਿਧਿਭਵਸਾਗਰੁਤਰਣਾ੨॥॥
(ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ॥੨॥
Meditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||
रमईआ जपहु प्राणी अनत जीवण बाणी इन बिधि भव सागरु तरणा ॥२॥
ਜਾਂਤਿਸੁਭਾਵੈਤਾਲਾਗੈਭਾਉ॥
(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ,
As it pleases Him, people embrace love for the Lord,
जां तिसु भावै ता लागै भाउ ॥
ਭਰਮੁਭੁਲਾਵਾਵਿਚਹੁਜਾਇ॥
ਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ।
and doubt and delusion are dispelled from within.
भरमु भुलावा विचहु जाइ ॥
ਉਪਜੈਸਹਜੁਗਿਆਨਮਤਿਜਾਗੈ॥
(ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ,
Intuitive peace and poise well up within, and the intellect is awakened to spiritual wisdom.
उपजै सहजु गिआन मति जागै ॥
ਗੁਰਪ੍ਰਸਾਦਿਅੰਤਰਿਲਿਵਲਾਗੈ੩॥॥
ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ॥੩॥
By Guru's Grace, the inner being is touched by the Lord's Love. ||3||
गुर प्रसादि अंतरि लिव लागै ॥३॥
ਇਤੁਸੰਗਤਿਨਾਹੀਮਰਣਾ॥
ਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ,
In this association, there is no death.
इतु संगति नाही मरणा ॥
ਹੁਕਮੁਪਛਾਣਿਤਾਖਸਮੈਮਿਲਣਾ੧॥॥ਰਹਾਉਦੂਜਾ॥
(ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ॥੧॥ਰਹਾਉ ਦੂਜਾ॥
Recognizing the Hukam of His Command, you shall meet with your Lord and Master. ||1||Second Pause||
हुकमु पछाणि ता खसमै मिलणा ॥१॥ रहाउ दूजा ॥
ਸਿਰੀਰਾਗੁਤ੍ਰਿਲੋਚਨਕਾ॥
Siree Raag, Trilochan:
सिरीरागु त्रिलोचन का ॥
ਮਾਇਆਮੋਹੁਮਨਿਆਗਲੜਾਪ੍ਰਾਣੀਜਰਾਮਰਣੁਭਉਵਿਸਰਿਗਇਆ॥
ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ।
The mind is totally attached to Maya; the mortal has forgotten his fear of old age and death.
माइआ मोहु मनि आगलड़ा प्राणी जरा मरणु भउ विसरि गइआ ॥
ਕੁਟੰਬੁਦੇਖਿਬਿਗਸਹਿਕਮਲਾਜਿਉਪਰਘਰਿਜੋਹਹਿਕਪਟਨਰਾ੧॥॥
ਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ), ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ ॥੧॥
Gazing upon his family, he blossoms forth like the lotus flower; the deceitful person watches and covets the homes of others. ||1||
कुटंबु देखि बिगसहि कमला जिउ पर घरि जोहहि कपट नरा ॥१॥
ਦੂੜਾਆਇਓਹਿਜਮਹਿਤਣਾ॥
ਜਮਦੂਤ ਵਗਾਤੱਗ ਆ ਰਹੇ ਹਨ,
When the powerful Messenger of Death comes,
दूड़ा आइओहि जमहि तणा ॥
ਤਿਨਆਗਲੜੈਮੈਰਹਣੁਨਜਾਇ॥
ਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ।
no one can stand against his awesome power.
तिन आगलड़ै मै रहणु न जाइ ॥
ਕੋਈਕੋਈਸਾਜਣੁਆਇਕਹੈ॥
ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ-
Rare, very rare, is that friend who comes and says,
कोई कोई साजणु आइ कहै ॥
ਮਿਲੁਮੇਰੇਬੀਠੁਲਾਲੈਬਾਹੜੀਵਲਾਇ॥
ਹੇ ਮੇਰੇ ਰਾਮ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ।
"O my Beloved, take me into Your Embrace!
मिलु मेरे बीठुला लै बाहड़ी वलाइ ॥
ਮਿਲੁਮੇਰੇਰਮਈਆਮੈਲੇਹਿਛਡਾਇ੧॥॥ਰਹਾਉ॥
ਹੇ ਪ੍ਰਭੂ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ ॥੧॥ ਰਹਾਉ ॥
O my Lord, please save me!" ||1||Pause||
मिलु मेरे रमईआ मै लेहि छडाइ ॥१॥ रहाउ ॥
ਅਨਿਕਅਨਿਕਭੋਗਰਾਜਬਿਸਰੇਪ੍ਰਾਣੀਸੰਸਾਰਸਾਗਰਪੈਅਮਰੁਭਇਆ॥
ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ।
Indulging in all sorts of princely pleasures, O mortal, you have forgotten God; you have fallen into the world-ocean, and you think that you have become immortal.
अनिक अनिक भोग राज बिसरे प्राणी संसार सागर पै अमरु भइआ ॥
ਮਾਇਆਮੂਠਾਚੇਤਸਿਨਾਹੀਜਨਮੁਗਵਾਇਓਆਲਸੀਆ੨॥॥
ਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ। ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ॥੨॥
Cheated and plundered by Maya, you do not think of God, and you waste your life in laziness. ||2||
माइआ मूठा चेतसि नाही जनमु गवाइओ आलसीआ ॥२॥
ਬਿਖਮਘੋਰਪੰਥਿਚਾਲਣਾਪ੍ਰਾਣੀਰਵਿਸਸਿਤਹਨਪ੍ਰਵੇਸੰ॥
ਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ)।
The path you must walk is treacherous and terrifying, O mortal; neither the sun nor the moon shine there.
बिखम घोर पंथि चालणा प्राणी रवि ससि तह न प्रवेसं ॥
ਮਾਇਆਮੋਹੁਤਬਬਿਸਰਿਗਇਆਜਾਂਤਜੀਅਲੇਸੰਸਾਰੰ੩॥॥
ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥
Your emotional attachment to Maya will be forgotten, when you have to leave this world. ||3||
माइआ मोहु तब बिसरि गइआ जां तजीअले संसारं ॥३॥
ਆਜੁਮੇਰੈਮਨਿਪ੍ਰਗਟੁਭਇਆਹੈਪੇਖੀਅਲੇਧਰਮਰਾਓ॥
(ਕੋਈ ਵਿਰਲਾ ਸੰਤ ਜਨ ਆਖਦਾ ਹੈ-) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ;
Today, it became clear to my mind that the Righteous Judge of Dharma is watching us.
आजु मेरै मनि प्रगटु भइआ है पेखीअले धरमराओ ॥
ਤਹਕਰਦਲਕਰਨਿਮਹਾਬਲੀਤਿਨਆਗਲੜੈਮੈਰਹਣੁਨਜਾਇ੪॥॥
ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥
His messengers, with their awesome power, crush people between their hands; I cannot stand against them. ||4||
तह कर दल करनि महाबली तिन आगलड़ै मै रहणु न जाइ ॥४॥
ਜੇਕੋਮੂੰਉਪਦੇਸੁਕਰਤੁਹੈਤਾਵਣਿਤ੍ਰਿਣਿਰਤੜਾਨਾਰਾਇਣਾ॥
(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ।
If someone is going to teach me something, let it be that the Lord is pervading the forests and fields.
जे को मूं उपदेसु करतु है ता वणि त्रिणि रतड़ा नाराइणा ॥
ਐਜੀਤੂੰਆਪੇਸਭਕਿਛੁਜਾਣਦਾਬਦਤਿਤ੍ਰਿਲੋਚਨੁਰਾਮਈਆ੫੨॥॥॥
ਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ-ਮੇਰੀ ਤ੍ਰਿਲੋਚਨ ਦੀ ਇਹੀ ਬੇਨਤੀ ਹੈ ॥੫॥੨॥
O Dear Lord, You Yourself know everything; so prays Trilochan, Lord. ||5||2||
ऐ जी तूं आपे सभ किछु जाणदा बदति त्रिलोचनु रामईआ ॥५॥२॥
ਸ੍ਰੀਰਾਗੁਭਗਤਕਬੀਰਜੀਉਕਾ॥
Siree Raag, Devotee Kabeer Jee:
स्रीरागु भगत कबीर जीउ का ॥
ਅਚਰਜਏਕੁਸੁਨਹੁਰੇਪੰਡੀਆਅਬਕਿਛੁਕਹਨੁਨਜਾਈ॥
ਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ।
Listen, O religious scholar: the One Lord alone is Wondrous; no one can describe Him.
अचरज एकु सुनहु रे पंडीआ अब किछु कहनु न जाई ॥
ਸੁਰਿਨਰਗਣਗੰਧ੍ਰਬਜਿਨਿਮੋਹੇਤ੍ਰਿਭਵਣਮੇਖੁਲੀਲਾਈ੧॥॥
ਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ ॥੧॥
He fascinates the angels, the celestial singers and the heavenly musicians; he has strung the three worlds upon His Thread. ||1||
सुरि नर गण गंध्रब जिनि मोहे त्रिभवण मेखुली लाई ॥१॥
ਰਾਜਾਰਾਮਅਨਹਦਕਿੰਗੁਰੀਬਾਜੈ॥
(ਉਹ ਅਚਰਜ ਕੌਤਕ ਇਹ ਹੈ ਕਿ) ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ,
The Unstruck Melody of the Sovereign Lord's Harp vibrates;
राजा राम अनहद किंगुरी बाजै ॥
ਜਾਕੀਦਿਸਟਿਨਾਦਲਿਵਲਾਗੈ੧॥॥ਰਹਾਉ॥
ਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ ॥੧॥ ਰਹਾਉ ॥
by His Glance of Grace, we are lovingly attuned to the Sound-current of the Naad. ||1||Pause||
जा की दिसटि नाद लिव लागै ॥१॥ रहाउ ॥
ਭਾਠੀਗਗਨੁਸਿੰਙਿਆਅਰੁਚੁੰਙਿਆਕਨਕਕਲਸਇਕੁਪਾਇਆ॥
ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ); ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
The Tenth Gate of my crown chakra is the distilling fire, and the channels of the Ida and Pingala are the funnels, to pour in and empty out the golden vat.
भाठी गगनु सिंङिआ अरु चुंङिआ कनक कलस इकु पाइआ ॥
ਤਿਸੁਮਹਿਧਾਰਚੁਐਅਤਿਨਿਰਮਲਰਸਮਹਿਰਸਨਚੁਆਇਆ੨॥॥
ਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮ੍ਰਿਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ ॥੨॥
Into that vat, there trickles a gentle stream of the most sublime and pure essence of all distilled essences. ||2||
तिसु महि धार चुऐ अति निरमल रस महि रसन चुआइआ ॥२॥
ਏਕਜੁਬਾਤਅਨੂਪਬਨੀਹੈਪਵਨਪਿਆਲਾਸਾਜਿਆ॥
ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ);
Something wonderful has happened-the breath has become the cup.
एक जु बात अनूप बनी है पवन पिआला साजिआ ॥
ਤੀਨਿਭਵਨਮਹਿਏਕੋਜੋਗੀਕਹਹੁਕਵਨੁਹੈਰਾਜਾ੩॥॥
(ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ)। ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ? ॥੩॥
In all the three worlds, such a Yogi is unique. What king can compare to him? ||3||
तीनि भवन महि एको जोगी कहहु कवनु है राजा ॥३॥
ਐਸੇਗਿਆਨਪ੍ਰਗਟਿਆਪੁਰਖੋਤਮਕਹੁਕਬੀਰਰੰਗਿਰਾਤਾ॥
(ਜਿਵੇਂ ਉੱਪਰ ਦੱਸਿਆ ਹੈ) ਇਸ ਤਰ੍ਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤਾ ਹੋਇਆ ਕਬੀਰ (ਹੁਣ) ਆਖਦਾ ਹੈ,
This spiritual wisdom of God, the Supreme Soul, has illuminated my being. Says Kabeer, I am attuned to His Love.
ऐसे गिआन प्रगटिआ पुरखोतम कहु कबीर रंगि राता ॥
ਅਉਰਦੁਨੀਸਭਭਰਮਿਭੁਲਾਨੀਮਨੁਰਾਮਰਸਾਇਨਮਾਤਾ੪੩॥॥॥
ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ॥੪॥੩॥
All the rest of the world is deluded by doubt, while my mind is intoxicated with the Sublime Essence of the Lord. ||4||3||
अउर दुनी सभ भरमि भुलानी मनु राम रसाइन माता ॥४॥३॥